ਗੂਜਰੀ ਮਹਲਾ ੪ ॥
goojaree mahalaa 4 | Ang 493
Sant Singh KhalsaGoojaree, Fourth Mehl:
Manmohan SinghGujri. 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.
ਗੁਰਮੁਖਿ ਸਖੀ ਸਹੇਲੀ ਮੇਰੀ; ਮੋ ਕਉ ਦੇਵਹੁ ਦਾਨੁ, ਹਰਿ ਪ੍ਰਾਨ ਜੀਵਾਇਆ ॥
guramukh sakhee sahelee meree; mo kau devahu daan, har praan jeevaaeaa | Ang 493
Sant Singh KhalsaO Gurmukhs, O my friends and companions, give me the gift of the Lord's Name, the life of my very life.
Manmohan SinghO Guru-wards my friends and mates, give me the gift of God's Name, which is the life of my very life.
Manmohan Singh (Punjabi)ਹੇ ਗੁਰੂ ਸਮਰਪਣ, ਮੇਰੀਓ ਸੱਜਣੀਓ ਤੇ ਸਾਥਣੋਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿਓ, ਜੋ ਮੇਰੀ ਜਿੰਦ-ਜਾਨ ਦੀ ਜਾਨ ਹੈ।
Fareedkot Teekaਹੇ ਮੇਰੀ ਸਖੀ ਸਹੇਲੀ ਰੂਪ ਗੁਰਮੁਖੋ! ਮੇਰੇ ਕੋ ਐਸਾ ਹਰਿ ਸਿਮਰਨ ਕਾ ਦਾਨ ਦੇਵੋ, ਜੋ ਮੇਰੇ ਪ੍ਰਾਣੋਂ ਕੋ ਜੀਵਾਯਾ ਕਰੇ, ਭਾਵ ਸਫਲ ਕਰੇ॥
Prof. Sahib Singhਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।ਪਦ ਅਰਥ ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਸਖੀ ਸਹੇਲੀ ਮੇਰੀ = ਹੇ ਮੇਰੀ ਸਖੀਹੋ ਸਹੇਲੀਹੋ! ਮੋ ਕਉ = ਮੈਨੂੰ। ਪ੍ਰਾਨ ਜੀਵਾਇਆ = ਜਿਵਾਲਣ ਵਾਲਾ, ਆਤਮਕ ਜੀਵਨ ਦੇਣ ਵਾਲਾ!
SikhNet (Spanish)Oh amigos, oh hombres de Dios, bendíganme para que mi Señor me dé la Vida Divina.
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨੑਾ. ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
ham hovah laale gole gurasikhaa ke; jinaa. anadin har prabh purakh dhiaaeaa |1| Ang 493
Sant Singh KhalsaI am the slave, the servant of the Guru's Sikhs, who meditate on the Lord God, the Primal Being, night and day. ||1||
Manmohan SinghI am the slave and serf of the Guru's Sikhs, who night and day meditate on the Omnipotent Lord God.
Manmohan Singh (Punjabi)ਮੈਂ ਗੁਰੂ ਦੇ ਸਿੱਖਾਂ ਦਾ ਗੋਲਾ ਅਤੇ ਗੁਲਾਮ ਹਾਂ, ਜੋ ਰੈਣ ਦਿਹੁੰ ਸਰਬ-ਸ਼ਕਤੀਵਾਨ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦੇ ਹਨ।
Fareedkot Teekaਜਿਨੋਂ ਨੇ ਰਾਤ ਦਿਨ ਹਰਿ ਪ੍ਰਭ ਪੁਰਖ ਕਾ ਧਿਆਨ ਕੀਆ ਹੈ, ਤਿਨ ਗੁਰਮੁਖੋਂ ਕੇ ਹਮ (ਲਾਲੇ ਗੋਲੇ) ਦਾਸੋਂ ਕੇ ਦਾਸ ਵਾ ਪਿਆਰੇ ਦਾਸ ਹੋਵਹਿ॥੧॥
Prof. Sahib Singhਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥ਪਦ ਅਰਥ ਹਮ ਹੋਵਹ = ਅਸੀਂ ਹੋਵਾਂਗੇ, ਮੈਂ ਹੁੰਦਾ ਹਾਂ। ਲਾਲੇ = ਦਾਸ। ਗੋਲੇ = ਗ਼ੁਲਾਮ। ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥
SikhNet (Spanish)Soy para siempre esclavo de los Buscadores de Dios, quienes alaban al Señor, el Maestro del Universo. (1)
ਮੇਰੈ ਮਨਿ ਤਨਿ ਬਿਰਹੁ; ਗੁਰਸਿਖ ਪਗ ਲਾਇਆ ॥
merai man tan birahu; gurasikh pag laaeaa | Ang 493
Sant Singh KhalsaWithin my mind and body, I have enshrined love for the feet of the Guru's Sikhs.
Manmohan SinghWithin my heart and body, I have imbibed love for the feet of the Guru's Sikhs.
Manmohan Singh (Punjabi)ਮੇਰੇ ਦਿਲ ਤੇ ਦੇਹ ਅੰਦਰ ਗੁਰੂ ਦੇ ਸਿੱਖਾਂ ਦੇ ਪੈਰਾਂ ਲਈ ਪਿਆਰ ਪੈ ਗਿਆ ਹੈ।
Fareedkot Teekaਹੇ ਗੁਰ ਸਿਖੋ! ਮੇਰੇ ਤਨ ਮੇਂ ਪ੍ਰਭੂ ਨੇ ਤੁਮਾਰੇ ਚਰਨੋਂ ਕਾ (ਬਿਰਹੁ) ਪ੍ਰੇਮ ਲਗਾਯਾ ਹੈ॥
Prof. Sahib Singh(ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ।ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਬਿਰਹੁ = ਪ੍ਰੇਮ, ਲਗਨ। ਪਗ = ਪੈਰ।
SikhNet (Spanish)Siento los espasmos del Amor del Señor, pues me senté a los pies de los que Lo buscan.
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ; ਮੋ ਕਉ ਕਰਹੁ ਉਪਦੇਸੁ. ਹਰਿ ਮਿਲੈ ਮਿਲਾਇਆ ॥੧॥ ਰਹਾਉ ॥
mere praan sakhaa gur ke sikh bhaaee; mo kau karahu upades. har milai milaaeaa |1| rahaau | Ang 493
Sant Singh KhalsaO my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||
Manmohan SinghThe Gursikhs, my brothers, you are the friends of my very life. Impart instruction unto me. United by you, I can meet the Lord. Pause.
Manmohan Singh (Punjabi)ਮੇਰੇ ਵੀਰ, ਗੁਰੂ ਦੇ ਸਿੱਖ, ਤੁਸੀਂ ਮੈਂਡੀ ਜਿੰਦ-ਜਾਨ ਦੇ ਮਿੱਤ੍ਰ ਹੋ। ਮੈਨੂੰ ਸਿੱਖਮੱਤ ਦਿਓ। ਤੁਹਾਡਾ ਮਿਲਾਇਆ ਹੋਇਆ ਮੈਂ ਪ੍ਰਭੂ ਨੂੰ ਮਿਲ ਸਕਦਾ ਹਾਂ। ਠਹਿਰਾਉ।
Fareedkot Teekaਅਰ ਤੁਮ ਹੀ ਮੇਰੇ ਪ੍ਰਾਨੋਂ ਕੇ ਸਖਾ ਹੋ। ਹੇ ਗੁਰੂ ਕੇ ਸਿਖੋ! ਹੇ ਭਾਈਓ! ਤੁਮਾਰਾ ਮਿਲਾਯਾ ਹਰਿ ਮਿਲਤਾ ਹੈ, ਸੋ ਤੁਮ ਮੈਨੂੰ ਉਪਦੇਸ ਕਰੋ॥੧॥ ਰਹਾਉ ॥
Prof. Sahib Singhਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥ਪਦ ਅਰਥ ਸਖਾ = ਮਿੱਤਰ ॥੧॥ ਰਹਾਉ ॥
SikhNet (Spanish)Oh compañeros de la vida dedicados a mi Dios, guíenme para que me una con mi Señor. (1‑Pausa) P. 494.
ਜਾ ਹਰਿ ਪ੍ਰਭ ਭਾਵੈ. ਤਾ ਗੁਰਮੁਖਿ ਮੇਲੇ; ਜਿਨੑ ਵਚਨ ਗੁਰੂ ਸਤਿਗੁਰ ਮਨਿ ਭਾਇਆ ॥
jaa har prabh bhaavai. taa guramukh mele; jina vachan guroo satigur man bhaaeaa | Ang 494
Sant Singh KhalsaWhen it pleases the Lord God, he causes us to meet the Gurmukhs; the Hymns of the Guru, the True Guru, are very sweet to their minds.
Manmohan SinghWhen it pleases the Lord Master, He then, causes man to meet the Guru-wards, to whose soul the hymn of the great Satguru are sweet.
Manmohan Singh (Punjabi)ਜਦ ਸੁਆਮੀ ਮਾਲਕ ਨੂੰ ਚੰਗਾ ਲੱਗਦਾ ਹੈ, ਉਹ ਤਦ ਇਨਸਾਨ ਨੂੰ ਗੁਰਮੁਖਾਂ ਨਾਲ ਮਿਲਾ ਦਿੰਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਵਿਸ਼ਾਲ ਸਤਿਗੁਰਾਂ ਦੀ ਬਾਣੀ ਮਿੱਠੀ ਲੱਗਦੀ ਹੈ।
Fareedkot Teekaਜਬ ਹਰਿ ਪ੍ਰਭੂ ਕੋ ਭਾਵਤਾ ਹੈ, ਤੋ ਤਿਨ ਗੁਰਮੁਖੋਂ ਕੋ ਮੇਲਤਾ ਹੈ ਜਿਨ ਗੁਰਸਿਖੋਂ ਕੇ ਮਨ ਮੇਂ (ਗੁਰੂ) ਪੂਜ੍ਯ ਸਤਗੁਰੋਂ ਕਾ ਬਚਨ ਭਾਇਆ ਹੈ॥
Prof. Sahib Singhਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।ਪਦ ਅਰਥ ਵਚਨ ਗੁਰੂ = ਗੁਰੂ ਦੇ ਬਚਨ। ਭਾਇਆ = ਚੰਗੇ ਲੱਗਦੇ।
SikhNet (Spanish)Cuando el Señor lo desea, nos guía hasta Sus Gurmukjs. Los Himnos del Guru, del Verdadero Guru, son dulces para sus mentes.
ਵਡਭਾਗੀ ਗੁਰ ਕੇ ਸਿਖ ਪਿਆਰੇ; ਹਰਿ ਨਿਰਬਾਣੀ. ਨਿਰਬਾਣ ਪਦੁ ਪਾਇਆ ॥੨॥
vaddabhaagee gur ke sikh piaare; har nirabaanee. nirabaan pad paaeaa |2| Ang 494
Sant Singh KhalsaVery fortunate are the beloved Sikhs of the Guru; through the Lord, they attain the supreme state of Nirvaanaa. ||2||
Manmohan SinghVery fortunate are the dear Sikhs of the Guru, who through the immaculate Lord, attain the status of salvation.
Manmohan Singh (Punjabi)ਭਾਵਨੂੰ ਨਸੀਬਾਂ ਵਾਲੇ ਹਨ, ਗੁਰਾਂ ਦੇ ਲਾਡਲੇ ਸਿੱਖ, ਜੋ ਪਵਿੱਤਰ ਪ੍ਰਭੂ ਦੇ ਰਾਹੀਂ ਮੌਖਸ਼ ਦੇ ਮਰਤਬੇ ਨੂੰ ਪਰਾਪਤ ਹੁੰਦੇ ਹਨ।
Fareedkot Teekaਐਸੇ ਗੁਰ ਕੇ ਪਿਆਰੇ ਸਿਖ ਜੋ ਬਡਭਾਗੀ ਹੈਂ ਤਿਨੋਂ ਨੇ ਹਰਿ ਨਿਰਬਾਣੀ ਕਾ (ਨਿਰਬਾਣ) ਨਿਰਦੁਖ ਪਦ ਪਾਯਾ ਹੈ॥੨॥
Prof. Sahib Singhਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ॥੨॥ਪਦ ਅਰਥ ਨਿਰਬਾਣੀ = ਨਿਰਲੇਪ। ਨਿਰਬਾਣ ਪਦੁ = ਵਾਸਨਾ-ਰਹਿਤ ਆਤਮਕ ਦਰਜਾ ॥੨॥
SikhNet (Spanish)Afortunados son los bienamados Sikjs del Guru, que a través del Guru han llegado al Estado Supremo de Nirvana. (2)
ਸਤਸੰਗਤਿ ਗੁਰ ਕੀ ਹਰਿ ਪਿਆਰੀ; ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥
satasangat gur kee har piaaree; jin har har naam meetthaa man bhaaeaa | Ang 494
Sant Singh KhalsaThe Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.
Manmohan SinghThe Guru congregation of the Guru is dear to God, as to the Guru's mind Lord God's Name is sweet and pleasing.
Manmohan Singh (Punjabi)ਗੁਰਾਂ ਦੀ ਸੱਚੀ ਸੰਗਤ, ਵਾਹਿਗੁਰੂ ਦੀ ਲਾਡਲੀ ਹੈ, ਕਿਉਂਕਿ ਗੁਰਾਂ ਚਿੱਤ ਨੂੰ ਵਾਹਿਗੁਰੂ ਸੁਆਮੀ ਦਾ ਨਾਮ ਮਿੱਠੜਾ ਤੇ ਚੰਗਾ ਲੱਗਦਾ ਹੈ।
Fareedkot Teekaਜਿਨ ਕੇ ਮਨ ਤਨ ਸੇ ਹਰਿਨਾਮ ਮੀਠਾ ਭਾਯਾ ਹੈ, ਤਿਨ ਸਤਗੁਰੋਂ ਕੀ ਜੋ ਸੰਗਤਿ ਹੈ, ਸੋ ਹਰਿ ਕੋ ਪਿਆਰੀ ਹੈ, ਭਾਵ ਤਿਨ ਗੁਰੋਂ ਕੇ ਸੰਗੀਓਂ ਪਰ ਪਰਮੇਸ੍ਵਰ ਪ੍ਰਸੰਨ ਹੋਤਾ ਹੈ॥
Prof. Sahib Singhਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।ਪਦ ਅਰਥ ਸੰਗੁ = ਮੇਲ, ਸਾਥ।
SikhNet (Spanish)La Saad Sangat, la Congregación del Santo Guru está complaciendo al Señor. El Naam, el Nombre del Señor, Jar, Jar, es Dulce y complaciente para sus mentes,
ਜਿਨ ਸਤਿਗੁਰ ਸੰਗਤਿ. ਸੰਗੁ, ਨ ਪਾਇਆ; ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥
jin satigur sangat. sang, na paaeaa; se bhaagaheen paapee jam khaaeaa |3| Ang 494
Sant Singh KhalsaOne who does not obtain the Association of the True Guru, is a most unfortunate sinner; he is consumed by the Messenger of Death. ||3||
Manmohan SinghHe, who obtains not the society and association of the True Guru, him, the unfortunate sinful death's courier eats up.
Manmohan Singh (Punjabi)ਜਿਸ ਨੂੰ ਸੱਚੇ ਗੁਰਾਂ ਦਾ ਸਮਾਗਮ ਤੇ ਮੇਲ ਮਿਲਾਪ ਪ੍ਰਾਪਤ ਨਹੀਂ ਹੋਇਆ ਉਸ ਨਿਕਰਮਣ ਗੁਨਹਿਗਾਰ ਨੂੰ ਮੌਤ ਦਾ ਦੂਤ ਖਾ ਜਾਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੀ ਸੰਗਤ ਕਾ (ਸੰਗੁ) ਮਿਲਾਪ ਨਹੀਂ ਪਾਯਾ ਹੈ, ਸੋ ਭਾਗਹੀਣ ਪਾਪੀਓਂ ਕੋ ਜਮ ਨੇ ਖਾਇਆ ਹੈ॥੩॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ ॥੩॥ਪਦ ਅਰਥ ਜਮਿ = ਜਮ ਨੇ, ਆਤਮਕ ਮੌਤ ਨੇ ॥੩॥
SikhNet (Spanish)y quien no logra la cercanía del Verdadero Guru, ese desafortunado Manmukj, traiciona su Conciencia y es destruido por el mensajero de la muerte. (3)
ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ; ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥
aap kripaal kripaa prabh dhaare; har aape guramukh milai milaaeaa | Ang 494
Sant Singh KhalsaIf God, the Kind Master, Himself shows His kindness, then the Lord causes the Gurmukh to merge into Himself.
Manmohan SinghIf the kind Master Himself shows mercy, then assisted by the Supreme Guru, God Himself meets the mortal.
Manmohan Singh (Punjabi)ਜੇਕਰ ਮਿਹਰਬਾਨ ਮਾਲਕ ਆਪ ਦਇਆ ਕਰੇ, ਤਾਂ ਮੁੱਖੀ ਗੁਰਾਂ ਦਾ ਮਿਲਾਇਆ ਹੋਇਆ, ਵਾਹਿਗੁਰੂ ਖੁਦ ਪ੍ਰਾਣੀ ਨੂੰ ਮਿਲ ਪੈਂਦਾ ਹੈ।
Fareedkot Teekaਹਰਿ ਪ੍ਰਭ ਕ੍ਰਿਪਾਲੁ ਜਬ ਆਪ ਹੀ ਕ੍ਰਿਪਾ ਧਾਰਨ ਕਰਤਾ ਹੈ ਤਬ ਗੁਰਮੁਖੋਂ ਕਾ ਮਿਲਾਯਾ ਹੂਆ ਹਰਿ ਆਪ ਹੀ ਮਿਲਤਾ ਹੈ॥
Prof. Sahib Singhਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ।
SikhNet (Spanish)Cuando el Bondadoso Señor muestra Su Misericordia, nos une con Su Santo;
ਜਨੁ ਨਾਨਕੁ. ਬੋਲੇ ਗੁਣ ਬਾਣੀ; ਗੁਰਬਾਣੀ. ਹਰਿ ਨਾਮਿ ਸਮਾਇਆ ॥੪॥੫॥
jan naanak. bole gun baanee; gurabaanee. har naam samaaeaa |4|5| Ang 494
Sant Singh KhalsaServant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
Manmohan SinghAttendant Nanak utters the begin hymns, the man is absorbed in God's Name.
Manmohan Singh (Punjabi)ਸੇਵਕ ਨਾਨਕ, ਗੁਣਾਂ-ਭਰਪੂਰ ਬਾਣੀ ਉਚਾਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਬੰਦਾ ਰੱਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰਿ ਕੇ ਗੁਣੋਂ ਕੀ ਬਾਣੀ ਬੋਲਤਾ ਹੈ, ਸੋ ਗੁਰਬਾਣੀ ਦ੍ਵਾਰਾ ਹਰਿ ਨਾਮੀ ਮੇਂ ਸਮਾਇਆ ਹੈ॥੪॥੫॥
Prof. Sahib Singhਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੪॥੫॥ਪਦ ਅਰਥ ਜਨੁ ਨਾਨਕੁ ਬੋਲੇ = ਦਾਸ ਨਾਨਕ ਬੋਲਦਾ ਹੈ। ਗੁਣ ਬਾਣੀ = ਪਰਮਾਤਮਾ ਦੇ ਗੁਣਾਂ ਨਾਲ ਭਰੀ ਬਾਣੀ। ਨਾਮਿ = ਨਾਮ ਵਿਚ ॥੪॥੫॥
SikhNet (Spanish)Dice Nanak, recita sólo la Gloriosa Palabra del Bani del Guru porque mediante Ella uno es absorbido en el Naam. (4‑5)