ਬਸੰਤੁ ਹਿੰਡੋਲ ਮਹਲਾ ੫ ॥
basant hinddol mahalaa 5 |
Sant Singh KhalsaBasant Hindol, Fifth Mehl:
Manmohan SinghBasant Hindol 5th Guru.
Manmohan Singh (Punjabi)ਬਸੰਤ ਹਿੰਡੋਲ ਪੰਜਵੀਂ ਪਾਤਿਸ਼ਾਹੀ।
SikhNet (Spanish)Basant Hindol, Mejl Guru Aryan Dev, Quinto Canal Divino.
ਮੂਲੁ. ਨ ਬੂਝੈ, ਆਪੁ. ਨ ਸੂਝੈ; ਭਰਮਿ ਬਿਆਪੀ, ਅਹੰ ਮਨੀ ॥੧॥
mool. na boojhai, aap. na soojhai; bharam biaapee, ahan manee |1|
Sant Singh KhalsaThe mortal does not know the Primal Lord God; he does not understand hmself. He is engrossed in doubt and egotism. ||1||
Manmohan SinghEngrossed in doubt and haughty intellect, one knows not the Primal Lord, nor understands his ownself.
Manmohan Singh (Punjabi)ਸੰਦੇਹ ਅਤੇ ਹੰਕਾਰ ਮਤ ਅੰਦਰ ਖਚਤ ਹੋਇਆ ਹੋਇਆ ਬੰਦਾ ਆਦੀ ਪ੍ਰਭੂ ਨੂੰ ਨਹੀਂ ਜਾਣਦਾ, ਨਾਂ ਹੀ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਮੂਲ ਰੂਪ ਤੇਰੇ ਕੋ ਜੀਉ ਬੂਝਤਾ ਨਹੀਂ, ਇਸ ਤੇ ਆਪਨਾ ਸ੍ਵਰੂਪ ਨਹੀਂ ਸੂਝਤਾ। ਭਰਮ ਮੇਂ ਬ੍ਯਾਪੀ ਹੋਈ ਬੁਧੀ ਹੰਤਾ ਕੋ ਮਾਨ ਬੈਠੀ ਹੈ, ਭਾਵ ਜੀਵ ਭਾਵ ਕੋ ਪ੍ਰਾਪਤਿ ਹੋ ਰਹੀ ਹੈ॥੧॥
Prof. Sahib Singhਹੇ ਭਾਈ! ਹਉਮੈ ਦੇ ਕਾਰਨ (ਜੀਵ ਦੀ ਬੁੱਧੀ ਮਾਇਆ ਦੀ ਖ਼ਾਤਰ) ਦੌੜ-ਭੱਜ ਵਿਚ ਫਸੀ ਰਹਿੰਦੀ ਹੈ, (ਤਾਹੀਏਂ ਜੀਵ ਆਪਣੇ) ਮੂਲੁ-ਪ੍ਰਭੂ ਨਾਲ ਸਾਂਝ ਨਹੀਂ ਪਾਂਦਾ, ਅਤੇ ਆਪਣੇ ਆਪ ਨੂੰ ਭੀ ਨਹੀਂ ਸਮਝਦਾ ॥੧॥ਪਦ ਅਰਥ ਮੂਲੁ = ਜਗਤ ਦਾ ਮੂਲ-ਪ੍ਰਭੂ। ਆਪੁ = ਆਪਣਾ ਆਪ। ਭਰਮਿ = ਭਟਕਣਾ ਵਿਚ। ਬਿਆਪੀ = ਫਸੀ ਹੋਈ। ਅਹੰਮਨੀ = ਹਉਮੈ (ਦੇ ਕਾਰਨ) ॥੧॥
SikhNet (Spanish)No conozco mi fuente, ni tampoco mi ser, y perdido en la duda mi ego negativo me aflige. (1)
ਪਿਤਾ; ਪਾਰਬ੍ਰਹਮ ਪ੍ਰਭ ਧਨੀ ॥
pitaa; paarabraham prabh dhanee |
Sant Singh KhalsaMy Father is the Supreme Lord God, my Master.
Manmohan SinghThe Supreme God, the Lord Master, is my Father.
Manmohan Singh (Punjabi)ਸੁਆਮੀ ਮਾਲਕ ਸ਼ਰੋਮਣੀ ਵਾਹਿਗੁਰੂਮ ਮੇਰਾ ਬਾਬਲ ਹੈ।
Fareedkot Teekaਹੇ ਮੇਰੇ ਪਿਤਾ ਪਾਰਬ੍ਰਹਮ! ਹੇ ਧਨੀ ਪ੍ਰਭੂ!
Prof. Sahib Singhਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ!ਪਦ ਅਰਥ ਪ੍ਰਭ = ਹੇ ਪ੍ਰਭੂ! ਧਨੀ = ਮਾਲਕ।
SikhNet (Spanish)Oh Dios, Padre Nuestro, Señor Trascendente, Maestro, l
ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
mohi nisataarahu niragunee |1| rahaau |
Sant Singh KhalsaI am unworthy, but please save me anyway. ||1||Pause||
Manmohan SinghO God, emancipate Thou me, the meritless one. Pause.
Manmohan Singh (Punjabi)ਹੇ ਵਾਹਿਗੁਰੂ! ਤੂੰ ਮੈਂ, ਨੇਕੀ ਵਿਹੂਣਾ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
Fareedkot Teekaਮੁਝ ਨਿਰਗੁਨੀ ਕੋ ਸੰਸਾਰ ਸਮੁੰਦ੍ਰ ਸੇ ਤਾਰ ਲੀਜੀਏ॥੧॥ ਰਹਾਉ ॥
Prof. Sahib Singhਮੈਨੂੰ ਗੁਣ-ਹੀਨ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥ਪਦ ਅਰਥ ਮੋਹਿ = ਮੈਨੂੰ। ਮੋਹਿ ਨਿਰਗੁਨੀ = ਮੈਨੂੰ ਗੁਣ-ਹੀਨ ਨੂੰ ॥੧॥ ਰਹਾਉ ॥
SikhNet (Spanish)ibérame aunque esté corto de todo Mérito. (1-Pausa)
ਓਪਤਿ ਪਰਲਉ ਪ੍ਰਭ ਤੇ ਹੋਵੈ; ਇਹ ਬੀਚਾਰੀ ਹਰਿ ਜਨੀ ॥੨॥
opat parlau prabh te hovai; ih beechaaree har janee |2|
Sant Singh KhalsaCreation and destruction come only from God; this is what the Lord's humble servants believe. ||2||
Manmohan SinghThe Lord alone creates and destroys. This is what the God's slaves think.
Manmohan Singh (Punjabi)ਕੇਵਲ ਪ੍ਰਭੂ ਹੀ ਰਚਦਾ ਤੇ ਨਾਸ ਕਰਦਾ ਹੈ। ਰੱਬ ਦੇ ਗੋਲੇ ਐਕੁਰ ਖਿਆਲ ਕਰਦੇ ਹਨ।
Fareedkot Teekaਹੇ ਪ੍ਰਭੂ! ਉਤਪਤੀ ਔਰ ਲ੍ਯਤਾ ਸੰਸਾਰ ਕੀ ਤੇਰੇ ਸੇ ਹੀ ਹੋਤੀ ਹੈ। ਹਰਿ ਜਨੋਂ ਨੇ ਏਹ ਬਾਤ ਬੀਚਾਰੀ ਹੈ॥੨॥
Prof. Sahib Singhਸੰਤ ਜਨਾਂ ਨੇ ਤਾਂ ਇਹੀ ਵਿਚਾਰਿਆ ਹੈ ਕਿ ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ॥੨॥ਪਦ ਅਰਥ ਓਪਤਿ = ਉਤਪੱਤੀ। ਪਰਲਉ = ਨਾਸ। ਤੇ = ਤੋਂ। ਹਰਿ ਜਨੀ = ਹਰੀ ਦੇ ਜਨਾਂ ਨੇ ॥੨॥
SikhNet (Spanish)Oh Dios, sólo Tú creas y destruyes, esto es lo que Tus Santos conocen. (2)
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ; ਕਲਿ ਮਹਿ ਸੁਖੀਏ ਸੇ ਗਨੀ ॥੩॥
naam prabhoo ke jo rang raate; kal meh sukhee se ganee |3|
Sant Singh KhalsaOnly those who are imbued with God's Name are judged to be peaceful in this Dark Age of Kali Yuga. ||3||
Manmohan SinghThey who are imbued with the Love of the Lord's Name; they alone are reckoned peaceful in the Darkage.
Manmohan Singh (Punjabi)ਜੋ ਸੁਆਮੀ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਕੇਵਲ ਓਹੀ ਕਲਜੁਗ ਅੰਦਰ ਸੁਖੀ ਗਿਦੇ ਜਾਂਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਨਾਮ ਕੇ (ਰੰਗਿ) ਪ੍ਰੇਮ ਮੇਂ ਜੋ ਪੁਰਸ ਰਤੇ ਹੈਂ ਸੋਈ ਕਲਿਜੁਗ ਮੇਂ ਸੁਖੀਏ ਗਣੀਤੇ ਹੈਂ॥੩॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ ॥੩॥ਪਦ ਅਰਥ ਨਾਮ ਰੰਗਿ = ਨਾਮ ਦੇ ਪਿਆਰ ਵਿਚ। ਰਾਤੇ = ਰੰਗੇ ਹੋਏ। ਕਲਿ ਮਹਿ = ਮਨੁੱਖਾ ਜਨਮ ਵਿਚ ਜਿੱਥੇ ਬੇਅੰਤ ਵਿਕਾਰ ਹੱਲੇ ਕਰਦੇ ਰਹਿੰਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗਨੀਂ, ਮੈਂ ਗਿਣਦਾ ਹਾਂ ॥੩॥
SikhNet (Spanish)Sí, quienes viven imbuidos en Tu Amor son los únicos que reciben Tu Bendición en la Era de Kali. (3)
ਅਵਰੁ ਉਪਾਉ. ਨ ਕੋਈ ਸੂਝੈ; ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
avar upaau. na koee soojhai; naanak tareeai gur bachanee |4|3|21|
Sant Singh KhalsaIt is the Guru's Word that carries us across; Nanak cannot think of any other way. ||4||3||21||
Manmohan SinghIt is through the Guru's word that one is emancipated. Nanak can think of no other way.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਹੀ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਹੋਰ ਕੋਈ ਤਦਬੀਰ ਨਾਨਕ ਦੇ ਖਿਆਲ ਵਿੱਚ ਨਹੀਂ ਆਉਂਦੀ।
Fareedkot Teekaਅਵਰ ਉਪਾਓ ਕੋਈ ਨਹੀਂ ਸੂਝਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ (ਬਚਨੀ) ਵਾਕੋਂ ਦ੍ਵਾਰਾ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥੪॥੩॥੨੧॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੋਰ ਕੋਈ ਹੀਲਾ ਨਹੀਂ ਸੁੱਝਦਾ (ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ) ॥੪॥੩॥੨੧॥ਪਦ ਅਰਥ ਤਰੀਐ = ਪਾਰ ਲੰਘਿਆ ਜਾ ਸਕਦਾ ਹੈ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ ॥੪॥੩॥੨੧॥
SikhNet (Spanish)No conozco ninguna otra manera de salvar mi ser, excepto por medio de la Palabra del Shabd del Guru. (4-3-21)