ੴ

ਸਿੱਖਬਾਣੀ · SikhBani

Ang 975

Sri Guru Granth Sahib · Raag Nat Naaraayan · 3 shabads, 25 lines
Translations
Shabad Guru Ramdas Ji Raag Nat Naaraayan

ਰਾਗੁ ਨਟ ਨਾਰਾਇਨ ਮਹਲਾ ੪ ॥

raag natt naaraaein mahalaa 4 |

Sant Singh KhalsaRaag Nat Naaraayan, Fourth Mehl:
Manmohan SinghRam Nat Narain. 4th Guru.
Manmohan Singh (Punjabi)ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Nat Narayan, Mejl Guru Ram Das, Cuarto Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and immortal His form, He is without fear, sans enmity, unborn and self-illumined. By Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno Todo Prevaleciente Espíritu Divino, el Creador, sin Miedo, sin Enojo, más allá del Tiempo, No Encarnado, Auto Existente, Iluminador

ਮੇਰੇ ਮਨ; ਜਪਿ ਅਹਿਨਿਸਿ ਨਾਮੁ ਹਰੇ ॥

mere man; jap ahinis naam hare |

Sant Singh KhalsaO my mind, chant the Name of the Lord, day and night.
Manmohan SinghO my soul day and night utter thou the Name of thy God.
Manmohan Singh (Punjabi)ਹੇ ਮੇਰੀ ਜਿੰਦੜੀਏ, ਤੂੰ ਦਿਹੁੰ ਰੈਣ ਆਪਣੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਜਿਨੋਂ ਨੇ ਦਿਨ ਰਾਤ ਨਾਮ ਹਰੀ ਕਾ ਜਪਿਆ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ।

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)Contempla siempre el Nombre del Señor, día y noche, oh mente mía, millones y millones de faltas

ਕੋਟਿ ਕੋਟਿ ਦੋਖ ਬਹੁ ਕੀਨੇ; ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥

kott kott dokh bahu keene; sabh parahar paas dhare |1| rahaau |

Sant Singh KhalsaMillions and millions of sins and mistakes, committed through countless lifetimes, shall all be put aside and sent away. ||1||Pause||
Manmohan SinghMultitudes of sins, committed by thee in myriads and myriads of births; the Lord shall all write off and lay aside. Pause.
Manmohan Singh (Punjabi)ਕ੍ਰੋੜਾਂ ਹੀ ਕ੍ਰੋੜਾਂ ਜਨਮਾਂ ਦੇ ਤੇਰੇ ਕੀਤੇ ਹੋਏ ਪਾਪਾਂ ਦੇ ਸਮੁਦਾਇ, ਸਾਹਿਬ ਸਾਰਿਆਂ ਨੂੰ ਮੇਟ ਕੇ ਲਾਂਭੇ ਰੱਖ ਦੇਵੇਗਾ। ਠਹਿਰਾਉ।
Fareedkot Teekaਕਰੋੜ ਜਨਮੋਂ ਮੇਂ ਬਹੁਤ ਕੋਟ ਜੋ ਦੋਖ ਕੀਨੇ ਥੇ ਪਰਹਾਰ ਕਰਨੇ ਵਾਲੇ ਜੀਵ ਕੋ, ਸੋ ਸਭ ਹਰੀ ਨਾਮ ਨੇ ਤਿਨ ਕੇ (ਪਾਸਿ ਧਰੇ) ਪਾਸੇ ਧਰ ਦੀਏ, ਭਾਵ ਦੂਰ ਕਰੇ ਹੈਂ॥੧॥ ਰਹਾਉ ॥
Prof. Sahib Singhਜੇ ਅਨੇਕਾਂ ਤੇ ਕ੍ਰੋੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜ। ਦੋਖ = ਪਾਪ। ਪਰਹਰਿ = ਦੂਰ ਕਰ ਕੇ। ਪਾਸਿ ਧਰੇ = ਲਾਂਭੇ ਧਰੇ ਰਹਿ ਜਾਂਦੇ ਹਨ ॥੧॥ ਰਹਾਉ ॥

SikhNet (Spanish)y errores acumulados en muchas vidas se pondrán a un lado sin ser tomadas en cuenta. (1-Pausa)

ਹਰਿ ਹਰਿ ਨਾਮੁ ਜਪਹਿ ਆਰਾਧਹਿ; ਸੇਵਕ ਭਾਇ ਖਰੇ ॥

har har naam japeh aaraadheh; sevak bhaae khare |

Sant Singh KhalsaThose who chant the Name of the Lord, Har, Har, and worship Him in adoration, and serve Him with love, are genuine.
Manmohan SinghTrue are they, who remember and contemplate the Name of their Lord-Master with His slave's sentiment.
Manmohan Singh (Punjabi)ਸੱਚੇ ਹਨ ਉਹ ਜੋ ਆਪਣੇ ਸੁਆਮੀ ਮਾਲਕ ਦੇ ਮਨ ਨੂੰ ਉਸ ਦੇ ਗੋਲੇ ਦੀ ਭਾਵਨਾ ਨਾਲ ਯਾਦ ਤੇ ਚੇਤੇ ਕਰਦੇ ਹਨ।
Fareedkot Teekaਜੋ ਸੇਵਕ ਭਾਇ ਕੋ ਧਾਰ ਕੇ ਮੁਖ ਕਰ ਕੇ ਹਰੀ ਨਾਮ ਕੋ ਜਪਤੇ ਹੈਂ ਔ ਮਨ ਕਰ ਕੇ ਹਰੀ ਨਾਮ ਕੋ ਅਰਾਧਤੇ ਹੈਂ, ਸੋ (ਖਰੇ) ਸਭ ਸੇ ਚੰਗੇ ਹੈਂ॥
Prof. Sahib Singhਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਜਪਹਿ = ਜਪਦੇ ਹਨ। ਆਰਾਧਹਿ = ਆਰਾਧਦੇ ਹਨ। ਸੇਵਕ ਭਾਇ = ਸੇਵਕਾਂ ਵਾਲੀ ਭਾਵਨਾ ਨਾਲ। ਖਰੇ = ਚੰਗੇ, ਸੁੱਚੇ ਜੀਵਨ ਵਾਲੇ।

SikhNet (Spanish)Quienes cantan el Nombre del Señor, Jar, Jar, Lo Alaban y sirven con toda Adoración y Amor. Son seres genuinos

ਕਿਲਬਿਖ ਦੋਖ. ਗਏ ਸਭ ਨੀਕਰਿ; ਜਿਉ ਪਾਨੀ. ਮੈਲੁ ਹਰੇ ॥੧॥

kilabikh dokh. ge sabh neekar; jiau paanee. mail hare |1|

Sant Singh KhalsaAll their sins are erased, just as water washes off the dirt. ||1||
Manmohan SinghAll their sins and evils are dispelled, as water washes off the filth.
Manmohan Singh (Punjabi)ਉਨ੍ਹਾਂ ਦੇ ਸਾਰੇ ਪਾਪ ਅਤੇ ਐਬ ਨਿਕਲ ਜਾਂਦੇ ਹਨ, ਇਸ ਤਰ੍ਹਾਂ ਪਾਣੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਤਿਨ ਕੇ ਮਹਾਂ ਪਾਪ ਔ ਦੋਖ ਸਭ ਐਸੇ ਨਿਕਲ ਗਏ ਹੈਂ। ਦ੍ਰਿਸ੍ਟਾਂਤ: ਜੈਸੇ ਪਾਨੀ ਮੈਲ ਕੋ ਹਰ ਦੇਤਾ ਹੈ॥੧॥
Prof. Sahib Singh(ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ ॥੧॥

ਪਦ ਅਰਥ ਕਿਲਬਿਖ = ਪਾਪ। ਗਏ ਨੀਕਰਿ = ਨਿਕਲ ਗਏ। ਹਰੇ = ਦੂਰ ਕਰਦਾ ਹੈ ॥੧॥

SikhNet (Spanish)Todas tus faltas y problemas serán borrados, así como el agua limpia las manchas. (1)

ਖਿਨੁ ਖਿਨੁ. ਨਰੁ ਨਾਰਾਇਨੁ ਗਾਵਹਿ; ਮੁਖਿ ਬੋਲਹਿ. ਨਰ ਨਰਹਰੇ ॥

khin khin. nar naaraaein gaaveh; mukh boleh. nar narahare |

Sant Singh KhalsaThat being, who sings the Lord's Praises each and every instant, chants with his mouth the Name of the Lord.
Manmohan SinghThe man, who every moment sings the praise of God and who with his mouth utters the Name of the mighty Master, the man-lion.
Manmohan Singh (Punjabi)ਇਨਸਾਨ, ਜੋ ਹਰਮੁਹਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਜੋ ਆਪਣੇ ਮੂੰਹ ਨਾਲ ਮਨੁਖ-ਸ਼ੇਰ ਸਰੂਪ ਬਲਵਾਨ ਮਾਲਕ ਦੇ ਨਾਮ ਨੂੰ ਉਚਾਰਦਾ ਹੈ:
Fareedkot Teekaਜੋ ਨਰ ਖਿਨ ਖਿਨ ਮੇਂ ਨਾਰਾਇਨ ਕੇ ਜਸ ਕੋ ਰਾਗ ਮੇਂ ਪਾਇਕੈ ਗਾਵਤੇ ਹੈਂ ਔ ਸੁਭਾਵਕ ਮੁਖ ਸੇ ਜੋ ਪੁਰਸ ਨਰਸਿੰਘ ਰੂਪ ਧਾਰਨੇ ਵਾਲੇ ਕੇ ਨਾਮ ਕੋ ਬੋਲਤੇ ਹੈਂ॥
Prof. Sahib Singhਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ,

ਪਦ ਅਰਥ ਨਰੁ ਨਾਰਾਇਨੁ = ਪਰਮਾਤਮਾ {ਕ੍ਰਿਸ਼ਨ ਜੀ ਦਾ ਨਾਮ}। ਮੁਖਿ = ਮੂੰਹ ਨਾਲ। ਨਰ ਨਰਹਰੇ = ਪਰਮਾਤਮਾ।

SikhNet (Spanish)Sí, canta siempre la Alabanza de tu Señor, el Dios del hombre;

ਪੰਚ ਦੋਖ ਅਸਾਧ. ਨਗਰ ਮਹਿ; ਇਕੁ ਖਿਨੁ ਪਲੁ ਦੂਰਿ ਕਰੇ ॥੨॥

panch dokh asaadh. nagar meh; ik khin pal door kare |2|

Sant Singh KhalsaIn a moment, in an instant, the Lord rids him of the five incurable diseases of the body-village. ||2||
Manmohan SinghIn an instant and trice, the Lord rids him of the incurable five ailments of his body-village.
Manmohan Singh (Punjabi)ਇਕ ਛਿਨ ਅਤੇ ਲਮ੍ਹੇ ਅੰਦਰ, ਸੁਆਮੀ ਉਸ ਦੇ ਸਰੀਰ-ਪਿੰਡ ਦੀਆਂ ਪੰਜ ਲਾ-ਇਲਾਜ ਬੀਮਾਰੀਆਂ ਨੂੰ ਨਵਿਰਤ ਕਰ ਦਿੰਦਾ ਹੈ।
Fareedkot Teekaਪੰਚ ਕਾਮ ਆਦ ਦੋਖ ਜੋ ਅਸਾਧ ਤਿਨ ਕੇ (ਨਗਰ) ਸਰੀਰ ਮੇਂ ਸੇ, ਸੋ ਇਕ ਖਿਨ ਪਲ ਮੇਂ ਦੂਰ ਕਰਿ ਦੀਏ ਹੈਂ॥੨॥
Prof. Sahib Singh(ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ), (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ ॥੨॥

ਪਦ ਅਰਥ ਪੰਚ = ਪੰਜ। ਅਸਾਧ = ਕਾਬੂ ਵਿਚ ਨਾਹ ਆ ਸਕਣ ਵਾਲੇ। ਕਰੇ = ਕਰ ਦੇਂਦਾ ਹੈ। ਨਗਰ = ਸਰੀਰ-ਨਗਰ ॥੨॥

SikhNet (Spanish)Él te curará de inmediato del mal insanable de tus deseos.(2)

ਵਡਭਾਗੀ ਹਰਿ ਨਾਮੁ ਧਿਆਵਹਿ; ਹਰਿ ਕੇ ਭਗਤ ਹਰੇ ॥

vaddabhaagee har naam dhiaaveh; har ke bhagat hare |

Sant Singh KhalsaVery fortunate are those who meditate on the Lord's Name; they alone are the Lord's devotees.
Manmohan SinghVery fortunate are they, who contemplate the Lord's Name, They alone are the Lord-God's saints.
Manmohan Singh (Punjabi)ਜੋ ਭਾਰੇ ਨਸੀਬਾਂ ਵਾਲੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਸਾਧੂ ਹਨ।
Fareedkot Teekaਵਡਭਾਗੀ ਜੋ ਹਰੀ ਕੇ ਨਾਮ ਕੋ ਧਿਆਵਤੇ ਹੈਂ ਵਹੁ ਹਰੀ ਕੇ ਭਗਤਿ (ਹਰੇ) ਅਨੰਦ ਹੂਏ ਹੈਂ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ। ਹਰੇ = ਹਰੀ ਦੇ।

SikhNet (Spanish)Por una buena fortuna los Devotos de Dios habitan en el Nombre del Señor.

ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ; ਮੈ ਮੂੜ ਮੁਗਧ ਨਿਸਤਰੇ ॥੩॥

tin kee sangat dehi prabh jaachau; mai moorr mugadh nisatare |3|

Sant Singh KhalsaI beg for the Sangat, the Congregation; O God, please bless me with them. I am a fool, and an idiot - please save me! ||3||
Manmohan SinghI ask for the society of such saints. My Master, bless Thou me with it, so that, I, a fool and an idiot, may also be saved.
Manmohan Singh (Punjabi)ਐਸੇ ਸਾਧੂਆਂ ਦਾ ਮੇਲ ਮਿਲਾਪ ਮੈਂ ਮੰਗਦਾ ਹਾਂ। ਮੈਂਡੇ ਮਾਲਕ ਤੂੰ ਮੈਨੂੰ ਇਹ ਪ੍ਰਦਾਨ ਕਰ ਤਾਂ ਜੋ ਮੈਂ ਮੂਰਖ ਤੇ ਬੁੱਧੂ ਭੀ ਪਾਰ ਉੱਤਰ ਜਾਵਾਂ।
Fareedkot Teekaਹੇ ਪ੍ਰਭੂ! ਮੈਂ ਤੇਰੇ ਪਾਸੋਂ ਏਹੀ ਮਾਂਗਤਾ ਹੂੰ ਮੇਰੇ ਕੋ ਤਿਨੋਂ ਕੀ ਸੰਗਤ ਦੇਹਿ। ਕਿਉਂਕਿ ਉਨ ਕੀ ਸੰਗਤਿ ਕਰ ਕੇ ਮੇਰੇ ਜੈਸੇ ਅਤੀ ਮੂਰਖ ਕਈ ਤਰੇ ਹੈਂ॥੩॥
Prof. Sahib Singhਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੩॥

ਪਦ ਅਰਥ ਪ੍ਰਭੂ = ਹੇ ਪ੍ਰਭੂ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਮੁਗਧ = ਮੂਰਖ। ਨਿਸਤਰੇ = ਪਾਰ ਲੰਘ ਜਾਂਦੇ ਹਨ ॥੩॥

SikhNet (Spanish)Oh Dios, bendíceme para que me pueda relacionar con ellos y así, aun ignorante, pueda ser salvado.(3)

ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ; ਰਖਿ ਲੇਵਹੁ ਸਰਨਿ ਪਰੇ ॥

kripaa kripaa dhaar jagajeevan; rakh levahu saran pare |

Sant Singh KhalsaShower me with Your Mercy and Grace, O Life of the World; save me, I seek Your Sanctuary.
Manmohan SinghO God, the Life of the world, I have sought Thy protection. Showing Thine mercy and compassion, save Thou me, now.
Manmohan Singh (Punjabi)ਹੇ ਸੰਸਾਰ ਦੀ ਜਿੰਦਜਾਨ, ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਆਪਣੀ ਰਹਿਮਤ ਤੇ ਮਿਹਰ ਕਰ ਕੇ, ਤੂੰ ਹੁਣ ਮੇਰੀ ਰੱਖਿਆ ਕਰ।
Fareedkot Teekaਹੇ ਜਗ ਜੀਵਨ ਕ੍ਰਿਪਾ ਸਰੂਪ! ਕ੍ਰਿਪਾ ਧਾਰ ਕੇ ਹਮ ਕੋ ਰਾਖ ਲੇਹੁ, ਹਮ ਤੇਰੀ ਸਰਨ ਪਰੇ ਹੈਂ॥
Prof. Sahib Singhਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ।

ਪਦ ਅਰਥ ਜਗ ਜੀਵਨ = ਹੇ ਜਗਤ ਦੇ ਜੀਵਨ ਪ੍ਰਭੂ!

SikhNet (Spanish)Ten Compasión de mí, oh Vida de toda la vida, y sálvame; he buscado Tu Refugio.

ਨਾਨਕੁ ਜਨੁ. ਤੁਮਰੀ ਸਰਨਾਈ; ਹਰਿ ਰਾਖਹੁ ਲਾਜ ਹਰੇ ॥੪॥੧॥

naanak jan. tumaree saranaaee; har raakhahu laaj hare |4|1|

Sant Singh KhalsaServant Nanak has entered Your Sanctuary; O Lord, please preserve my honor! ||4||1||
Manmohan SinghSlave Nanak has entered Thine sanctuary. O Lord Master, preserve Thou, now, his honour.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣ ਲਈ ਹੈ। ਹੇ ਸੁਆਮੀ ਮਾਲਕ! ਤੂੰ ਹੁਣ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰੀ ਸਰਨ ਆਇਆ ਹੂੰ, ਹੇ ਹਰੀ! ਅਸਾਡੀ ਲਜਿਆ ਰਖ ਲੇਵੋ ਜੋ ਹਮ ਅਨੰਦ ਹੋਈਏ॥੪॥੧॥
Prof. Sahib Singhਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ ॥੪॥੧॥

ਪਦ ਅਰਥ ਜਨੁ = ਦਾਸ। ਲਾਜ = ਇੱਜ਼ਤ। ਹਰੇ = ਹੇ ਹਰੀ! ॥੪॥੧॥

SikhNet (Spanish)Dice Nanak, he entrado en Tu Santuario, oh Dios, ten Misericordia de mí y salva mi honor. (4-1)

Open this shabad →

Shabad Guru Ramdas Ji Raag Nat Naaraayan

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਰਾਮ ਜਪਿ ਜਨ; ਰਾਮੈ ਨਾਮਿ ਰਲੇ ॥

raam jap jan; raamai naam rale |

Sant Singh KhalsaMeditating on the Lord, His humble servants are blended with the Lord's Name.
Manmohan SinghDwelling on the Lord Master, His serfs merge in His Name.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ, ਉਸ ਦੇ ਨਫਰ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਰਾਮ ਜਪ ਕੇ ਦਾਸ ਰਾਮ ਨਾਮੀ ਮੇਂ ਮਿਲ ਗਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ।

ਪਦ ਅਰਥ ਜਪਿ = ਜਪ ਕੇ। ਨਾਮਿ = ਨਾਮ ਵਿਚ। ਰਲੇ = ਲੀਨ ਹੋ ਜਾਂਦੇ ਹਨ। ਜਨ = ਦਾਸ।

SikhNet (Spanish)Aquél que contempla a su Señor se funde en el Nombre;

ਰਾਮ ਨਾਮੁ ਜਪਿਓ ਗੁਰ ਬਚਨੀ; ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥

raam naam japio gur bachanee; har dhaaree har kripale |1| rahaau |

Sant Singh KhalsaChanting the Lord's Name, following the Guru's Teachings, the Lord showers His Mercy upon them. ||1||Pause||
Manmohan SinghHe, who by Guru's instruction utters the Master's Name; unto him, the Lord God showers His benediction. Pause.
Manmohan Singh (Punjabi)ਜੋ ਰਾਗ ਦੇ ਉਪਦੇਸ਼ ਦੁਆਰਾ, ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਉੱਤੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਉ।
Fareedkot Teekaਗੁਰ ਉਪਦੇਸ ਕਰਿ ਜਬ ਰਾਮ ਨਾਮ ਜਪਿਆ ਤਬ ਹਰੀ ਜੋ ਕ੍ਰਿਪਾ ਕਾ ਘਰ ਹੈ ਤਿਸ ਹਰੀ ਨੇ ਕ੍ਰਿਪਾ ਧਾਰੀ ਹੈ॥੧॥ ਰਹਾਉ ॥
Prof. Sahib Singh(ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ ॥੧॥ ਰਹਾਉ ॥

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਕ੍ਰਿਪਲੇ = ਕਿਰਪਾ ॥੧॥ ਰਹਾਉ ॥

SikhNet (Spanish)sí, él habita en el Nombre a través de la Palabra del Guru y así Dios le muestra Su Compasión.(1-Pausa)

ਹਰਿ ਹਰਿ ਅਗਮ ਅਗੋਚਰੁ ਸੁਆਮੀ; ਜਨ ਜਪਿ ਮਿਲਿ ਸਲਲ ਸਲਲੇ ॥

har har agam agochar suaamee; jan jap mil salal salale |

Sant Singh KhalsaOur Lord and Master, Har, Har, is inaccessible and unfathomable. Meditating on Him, His humble servant merges with Him, like water with water.
Manmohan SinghUnapproachable and Unapprehensible is the Lord God, our Master. Meditating on Him, His slave merges in Him, like water with water.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰਾ ਹੈ, ਸੁਆਮੀ ਵਾਹਿਗੁਰੂ, ਸਾਡਾ ਮਾਲਕ, ਉਸ ਦਾ ਚਿੰਤਨ ਕਰਨ ਦੁਆਰਾ ਉਸ ਦਾ ਗੋਲਾ, ਪਾਣੀ ਨਾਲ ਪਾਣੀ ਦੀ ਮਾਨੰਦ, ਉਸ ਵਿੱਚ ਸਮਾ ਜਾਂਦਾ ਹੈ।
Fareedkot Teekaਹਰਿ ਹਰਿ ਜੋ ਅਗਮ ਔ ਮਨ ਬਾਨੀ ਕਾ ਅਵਿਸੇ ਹੈਂ, ਐਸੇ ਸੁਆਮੀ ਕੋ ਜਨ ਜਪ ਕੇ ਐਸੇ ਤਿਸ ਮੇਂ ਮਿਲੇ ਹੈਂ ਜੈਸੇ ਜਲ ਮੇਂ ਜਲ ਮਿਲ ਕੇ ਅਭੇਦ ਹੋ ਜਾਤਾ ਹੈ॥
Prof. Sahib Singhਮਾਲਕ-ਪ੍ਰਭੂ ਅਪਹੁੰਚ ਹੈ, ਇੰਦ੍ਰਿਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ)।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮਿਲਿ = ਮਿਲ ਕੇ। ਸਲਲ = ਪਾਣੀ। ਸਲਲੇ = ਪਾਣੀ ਵਿਚ।

SikhNet (Spanish)El Señor es Imperceptible e Insondable; es nuestro Maestro. Meditando en Él, en Él uno se inmerge, así como el agua se mezcla en el agua.

ਹਰਿ ਕੇ ਸੰਤ ਮਿਲਿ. ਰਾਮ ਰਸੁ ਪਾਇਆ; ਹਮ ਜਨ ਕੈ ਬਲਿ ਬਲਲੇ ॥੧॥

har ke sant mil. raam ras paaeaa; ham jan kai bal balale |1|

Sant Singh KhalsaMeeting with the Lord's Saints, I have obtained the sublime essence of the Lord. I am a sacrifice, a sacrifice to His humble servants. ||1||
Manmohan SinghMeeting with the God's saints, I have obtained the Lord's elixir. Unto His slave, I am ever a sacrifice.
Manmohan Singh (Punjabi)ਵਾਹਿਗੁਰੂ ਦੇ ਸਾਧੂ ਨਾਲ ਮਿਲ ਕੇ, ਮੈਨੂੰ ਪ੍ਰਭੂ ਦਾ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ। ਉਸ ਦੇ ਗੋਲੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
Fareedkot Teekaਹਰੀ ਕੇ ਸੰਤੋਂ ਸਾਥ ਮਿਲ ਕੇ ਜਿਨੋਂ ਨੇ ਰਾਮ ਰਸ ਪਾਇਆ ਹੈ, ਹਮ ਤਿਨ ਜਨੋਂ ਕੇ ਬਾਰੰਬਾਰ ਬਲਿਹਾਰ ਜਾਤੇ ਹੈਂ॥੧॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥

ਪਦ ਅਰਥ ਜਨ ਕੈ = ਜਨਾਂ ਤੋਂ। ਬਲਿ ਬਲਲੇ = ਸਦਕੇ, ਕੁਰਬਾਨ ॥੧॥

SikhNet (Spanish)Sí, encontrando a los Santos del Señor, uno es bendecido con Su Sabor; oh, ofrezco mi vida en sacrificio a ellos.(1)

ਪੁਰਖੋਤਮੁ ਹਰਿ ਨਾਮੁ ਜਨਿ ਗਾਇਓ; ਸਭਿ ਦਾਲਦ ਦੁਖ ਦਲਲੇ ॥

purakhotam har naam jan gaaeo; sabh daalad dukh dalale |

Sant Singh KhalsaThe Lord's humble servant sings the Praises of the Name of the Supreme, Primal Soul, and all poverty and pain are destroyed.
Manmohan SinghThe Lord's slave sings the praise of the Name of the sublime Person and his poverty and pain are all destroyed.
Manmohan Singh (Punjabi)ਸਾਹਿਬ ਦਾ ਗੋਲਾ ਸ਼੍ਰੇਸ਼ਟ ਪੁਰਸ਼ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਗਰੀਬੀ ਤੇ ਪੀੜ ਸਮੂਹ ਨਾਸ ਹੋ ਜਾਂਦੇ ਹਨ।
Fareedkot Teekaਜਿਨ ਉਤਮ ਜਨੋਂ ਨੇ ਹਰੀ ਨਾਮ ਕੋ ਗਾਇਆ ਹੈ ਤਿਨੋਂ ਨੇ ਸੰਪੂਰਨ ਦੁਖ ਔ ਦਰਿੱਦਰ ਦਲ ਲਏ ਹੈਂ। ਭਾਵ ਬਹੁਤ ਜਮੋਂ ਕੇ ਦੁਖ ਦੂਰ ਕੀਏ ਹੈਂ॥
Prof. Sahib Singhਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ।

ਪਦ ਅਰਥ ਪੁਰਖੋਤਮੁ = ਉੱਤਮ ਪੁਰਖ, ਸਰਬ-ਵਿਆਪਕ ਪ੍ਰਭੂ। ਜਨਿ = (ਜਿਸ) ਜਨ ਨੇ। ਸਭਿ = ਸਾਰੇ। ਦਾਲਦ = ਦਲਿੱਦਰ। ਦਲਲੇ = ਦਲੇ ਗਏ।

SikhNet (Spanish)Los Santos cantan el Nombre de Dios y así son liberados de todas sus aflicciones y de la pobreza de su mente.

ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ; ਹਰਿ ਕੀਏ ਖਿਨ ਪਰਲੇ ॥੨॥

vich dehee dokh asaadh panch dhaatoo; har kee khin parale |2|

Sant Singh KhalsaWithin the body are the five evil and uncontrollable passions. The Lord destroys them in an instant. ||2||
Manmohan SinghWithin the body are the five evil and uncontrollable passions. Them the Lord instantaneously destroys.
Manmohan Singh (Punjabi)ਸਰੀਰ ਦੇ ਅੰਦਰ ਪੰਜ ਮੰਦੇ ਅਤੇ ਵੱਸੋ ਬਾਹਰ ਵਿਸੇ ਵੇਗ ਹਨ; ਉਨ੍ਹਾਂ ਨੂੰ ਸੁਆਮੀ ਇਕ ਮੁਹਤ ਵਿੱਚ ਮਲੀਆ ਮੇਟ ਕਰ ਦਿੰਦਾ ਹੈ।
Fareedkot Teekaਦੇਹੀ ਕੇ ਬੀਚ ਪੰਚ (ਧਾਤੂ) ਧਾਵਣੇ ਵਾਲੇ ਅਸਾਧ ਦੋਖ ਥੇ, ਭਾਵ ਕਾਮ ਥੀਂ ਆਦਿ ਜੋ ਪੰਚ ਹੈਂ। ਹਰੀ ਨੇ ਖਿਨ ਮੇਂ ਪ੍ਰਲੈ, ਭਾਵ ਨਾਸ ਕੀਏ ਹੈਂ॥੨॥
Prof. Sahib Singhਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ ॥੨॥

ਪਦ ਅਰਥ ਦੇਹੀ = ਸਰੀਰ। ਪੰਚ ਧਾਤੂ = ਪੰਜ ਕਾਮਾਦਿਕ ਵਿਕਾਰ। ਪਰਲੇ = ਪ੍ਰਲੈ, ਨਾਸ ॥੨॥

SikhNet (Spanish)El Señor de inmediato destruye los cinco males incurables, los cinco males que habitan en su interior.(2)

ਹਰਿ ਕੇ ਸੰਤ. ਮਨਿ ਪ੍ਰੀਤਿ ਲਗਾਈ; ਜਿਉ ਦੇਖੈ ਸਸਿ ਕਮਲੇ ॥

har ke sant. man preet lagaaee; jiau dekhai sas kamale |

Sant Singh KhalsaThe Lord's Saint loves the Lord in his mind, like the lotus flower gazing at the moon.
Manmohan SinghThe Lord's saint so heartily loves His God, as the lotus flower blooms by seeing the moon.
Manmohan Singh (Punjabi)ਪ੍ਰਭੂ ਦਾ ਸਾਧੂ ਆਪਣੇ ਵਾਹਿਗੁਰੂ ਨੂੰ ਐਸ ਤਰ੍ਹਾਂ ਦਿਲੋਂ ਪਿਆਰ ਕਰਦਾ ਹੈ, ਜਿਸ ਤਰ੍ਹਾਂ ਚੰਦਰਮਾਂ ਨੂੰ ਵੇਖ ਕੇ ਕੰਵਲ ਫੁੱਲ ਖਿੜ ਜਾਂਦਾ ਹੈ।
Fareedkot Teekaਹਰੀ ਕੇ ਸੰਤੋਂ ਨੇ ਮਨ ਕੀ ਪ੍ਰੀਤ ਹਰੀ ਮੇਂ ਐਸੇ ਲਗਾਈ ਹੈ ਜਿਸ ਪ੍ਰਕਾਰ ਚੰਦਮੁਖੀ ਕਮਲ ਅਰਥਾਤ ਕਵੀਆਂ ਕੋ ਦੇਖਤੀ ਹੈਂ॥
Prof. Sahib Singhਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ੍ਰਮਾ ਨੂੰ (ਪਿਆਰ ਨਾਲ) ਵੇਖਦਾ ਹੈ, ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ,

ਪਦ ਅਰਥ ਮਨਿ = ਮਨ ਵਿਚ। ਸਸਿ = ਚੰਦ੍ਰਮਾ। ਕਮਲੇ = ਕੌਲ ਫੁੱਲ ਨੂੰ।

SikhNet (Spanish)El Santo del Señor ama a su Dios, así como la flor de Loto ve hacia la luna;

ਉਨਵੈ ਘਨੁ. ਘਨ ਘਨਿਹਰੁ ਗਰਜੈ; ਮਨਿ ਬਿਗਸੈ, ਮੋਰ ਮੁਰਲੇ ॥੩॥

aunavai ghan. ghan ghanihar garajai; man bigasai, mor murale |3|

Sant Singh KhalsaThe clouds hang low, the clouds tremble with thunder, and the mind dances joyfully like the peacock. ||3||
Manmohan SinghHearing the thunder of the descending clouds, the peacock and the peacock's young ones are heartily elated.
Manmohan Singh (Punjabi)ਨੀਵੇਂ ਹੁੰਦਿਆਂ ਬੱਦਲਾਂ, ਬੱਦਲਾਂ, ਸੰਘਣੇ ਬੱਦਲਾਂ ਦੇ ਗੱਜਣ ਨੂੰ ਸੁਣ ਕੇ, ਮੋਰ ਅਤੇ ਮੋਰਾਂ ਦੇ ਬੱਚੇ ਦਿਲੋਂ ਪਰਮ ਪ੍ਰਸੰਨ ਹੁੰਦੇ ਹਨ।
Fareedkot Teekaਔਰ ਦ੍ਰਿਸ੍ਟਾਂਤ: ਜੈਸੇ (ਘਨੁ) ਸਘਨ ਘਟ ਹੋ ਕਰ (ਘਨਿ) ਬਾਦਲ (ਹਰਿ) ਹਰ ਤਰਫ, ਭਾਵ ਚਾਰੋ ਓਰ (ਉਨਵੈ) ਝੁਕ ਕਰ ਕੇ (ਘਨਿ) ਬਹੁਤ ਹੀ ਜਬ ਗਰਜਤੇ ਹੈਂ ਜਬ (ਮੁਰਲੇ) ਕਲੈਰੀ ਮੋਰ ਮੇਂ ਬਿਗਸਦੇ ਹੈਂ॥੩॥
Prof. Sahib Singhਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ ॥੩॥

ਪਦ ਅਰਥ ਉਨਵੈ = ਝੁਕਦਾ ਹੈ। ਘਨੁ = ਬੱਦਲ। ਘਨ = ਬਹੁਤ। ਘਨਿਹਰੁ = ਬੱਦਲ। ਗਰਜੈ = ਗੱਜਦਾ ਹੈ। ਬਿਗਸੈ = ਖ਼ੁਸ਼ ਹੁੰਦਾ ਹੈ। ਮੋਰ ਮੁਰਲੇ = ਪੈਲਾਂ ਪਾਣ ਵਾਲਾ ਮੋਰ ॥੩॥

SikhNet (Spanish)y su mente se regocija como el pavo real cuando tiene la Visión del cielo, y las nubes de la Compasión danzan ahí.(3)

ਹਮਰੈ ਸੁਆਮੀ ਲੋਚ ਹਮ ਲਾਈ; ਹਮ ਜੀਵਹ ਦੇਖਿ ਹਰਿ ਮਿਲੇ ॥

hamarai suaamee loch ham laaee; ham jeevah dekh har mile |

Sant Singh KhalsaMy Lord and Master has placed this yearning within me; I live by seeing and meeting my Lord.
Manmohan SinghMy Master has put his yearning within me and I live by seeing and meeting my God.
Manmohan Singh (Punjabi)ਮੇਰੇ ਸੁਆਮੀ ਨੇ ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ ਦਿੱਤੀ ਹੈ ਅਤੇ ਮੈਂ ਆਪਣੇ ਹਰੀ ਨੂੰ ਵੇਖ ਕੇ ਮਿਲ ਕੇ ਜੀਉਂਦਾ ਹਾਂ।
Fareedkot Teekaਹਮਾਰੇ ਸਵਾਮੀ ਜੋ ਗੁਰੂ ਹੈਂ ਤਿਨੋਂ ਨੇ ਹਮ ਕੋ ਮਿਲਨੇ ਕੀ ਚਾਹ ਲਾਈ ਹੈ। ਇਸ ਤੇ ਹਮ ਹਰੀ ਕੋ ਦੇਖ ਕੈ ਜੀਵੈਂਗੇ; ਵਾ ਜੋ (ਹਰਿ ਮਿਲੇ) ਹਰੀ ਸਾਥ ਮਿਲੇ ਹੈਂ, ਭਾਵ ਸੰਤੋਂ ਕੋ ਦੇਖ ਕਰ ਹਮ ਜੀਵਤੇ ਹੈਂ॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।

ਪਦ ਅਰਥ ਲੋਚ = ਤਾਂਘ, ਲਗਨ। ਜੀਵਹ = ਅਸੀਂ ਜੀਊਂਦੇ ਹਾਂ, ਆਤਮਕ ਜੀਵਨ ਹਾਸਲ ਕਰਦੇ ਹਾਂ। ਮਿਲੇ = ਮਿਲਿ, ਮਿਲ ਕੇ।

SikhNet (Spanish)Mi Señor ha puesto Su Deseo en mí y así vivo viendo a mi Dios. El Sirviente Nanak se ha vuelto adicto a Dios;

ਜਨ ਨਾਨਕ. ਹਰਿ ਅਮਲ ਹਰਿ ਲਾਏ; ਹਰਿ ਮੇਲਹੁ ਅਨਦ ਭਲੇ ॥੪॥੨॥

jan naanak. har amal har laae; har melahu anad bhale |4|2|

Sant Singh KhalsaServant Nanak is addicted to the intoxication of the Lord; meeting with the Lord, he finds sublime bliss. ||4||2||
Manmohan SinghThe Lord Master has addicted slave Nanak to His intoxication and meeting his God, he obtains sublime bliss.
Manmohan Singh (Punjabi)ਸੁਆਮੀ ਮਾਲਕ ਨੇ ਗੋਲੇ ਨਾਨਕ ਨੂੰ ਆਪਣੇ ਨਸ਼ੇ ਦਾ ਆਦੀ ਬਣਾ ਲਿਆ ਹੈ ਅਤੇ ਆਪਣੇ ਵਾਹਿਗੁਰੂ ਨੂੰ ਮਿਲ ਕੇ ਉਹ ਸ਼੍ਰੇਸ਼ਟ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਹਰਿ ਹਰਿ ਜਪ ਕੇ ਅਸਲ ਮੇਂ ਅੰਤਸਕਰਣ ਵਾ ਇੰਦ੍ਰੈ ਲਾਏ ਹੈਂ ਤਿਨੋਂ ਕੋ ਮੇਲੋ। ਹੇ ਹਰੀ! ਜੋ ਹਮ ਭੀ ਅਪਨੇ ਸਰੂਪਾਨੰਦ ਮੇਂ ਭਲੀ ਪ੍ਰਕਾਰ ਇਸਥਤ ਹੋਵੈਂ॥੪॥੨॥
Prof. Sahib Singhਹੇ ਦਾਸ ਨਾਨਕ! ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ ॥੪॥੨॥

ਪਦ ਅਰਥ ਅਮਲ = (ਅਫੀਮ ਆਦਿਕ ਵਾਂਗ) ਨਸ਼ਾ। ਭਲੇ = ਸੋਹਣੇ ॥੪॥੨॥

SikhNet (Spanish)oh Señor, encuéntrame para que me pueda regocijar en Tu Éxtasis. (4-2)

Open this shabad →

Shabad Guru Ramdas Ji Raag Nat Naaraayan continues on Ang 976

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਜਪਿ ਹਰਿ ਹਰਿ ਨਾਮੁ ਸਖੇ ॥

mere man; jap har har naam sakhe |

Sant Singh KhalsaO my mind, chant the Name of the Lord, Har, Har, your only Friend.
Manmohan SinghO my soul, utter thou the Name of the Lord God, thy Friend.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਿਤ੍ਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ (ਸਖੇ) ਮਿਤ੍ਰ! ਜੋ ਸੰਤ ਹੈਂ ਤਿਨ ਦੁਆਰਾ ਹਰੀ ਕੇ ਹਰਿ ਨਾਮ ਕੋ ਤੂੰ ਜਪੁ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ।

ਪਦ ਅਰਥ ਮਨ = ਹੇ ਮਨ! ਸਖੇ = ਸਖਾ, ਮਿੱਤਰ।

SikhNet (Spanish)Oh mi mente, recita el Nombre del Señor, Jar, Jar, en tu Dios, tu Único Amigo.

Open this shabad (11 lines, Angs 975-976) →

Ang 975 of 1430