ੴ

ਸਿੱਖਬਾਣੀ · SikhBani

ਕਈ ਕੋਟਿ ਸਿਧ ਜਤੀ ਜੋਗੀ ॥

kee kott sidh jatee jogee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 275, 276 · 10 lines
Translations

ਕਈ ਕੋਟਿ; ਸਿਧ ਜਤੀ ਜੋਗੀ ॥

kee kott; sidh jatee jogee | Ang 275

Sant Singh KhalsaMany millions are Siddhas, celibates and Yogis.
Manmohan SinghMany millions are the seers celibates and Yogis.
Manmohan Singh (Punjabi)ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
Fareedkot Teekaਕਈ ਕ੍ਰੋੜੋਂ ਸਿਧ ਔ ਜਤੀ ਪੁਨਾ ਜੋਗੀ ਜਨ ਹੈਂ॥
Prof. Sahib Singh(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,

ਪਦ ਅਰਥ ਸਿਧ = ਪੁੱਗਿਆ ਹੋਇਆ ਜੋਗੀ। ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ।

SikhNet (Spanish)Existen tantos célibes, Yoguis y videntes;

ਕਈ ਕੋਟਿ; ਰਾਜੇ ਰਸ ਭੋਗੀ ॥

kee kott; raaje ras bhogee | Ang 275

Sant Singh KhalsaMany millions are kings, enjoying worldly pleasures.
Manmohan SinghMany millions are the kings who enjoy pleasures.
Manmohan Singh (Punjabi)ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਰਾਜੇ ਔ (ਰਸ) ਵਿਸਿਅਹੁ ਕੇ ਭੋਗਨੇ ਹਾਰੇ ਹੈਂ, ਵਾ ਰਸੋਂ ਕੇ ਭੋਗੀ ਰਾਜੇ ਹੈਂ॥
Prof. Sahib Singhਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;

ਪਦ ਅਰਥ ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ।

SikhNet (Spanish)tantos gobernantes corruptos.

ਕਈ ਕੋਟਿ; ਪੰਖੀ ਸਰਪ ਉਪਾਏ ॥

kee kott; pankhee sarap upaae | Ang 275

Sant Singh KhalsaMany millions of birds and snakes have been created.
Manmohan SinghMany millions of birds and serpents have been created.
Manmohan Singh (Punjabi)ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
Fareedkot Teekaਕੋਈ ਕ੍ਰੋੜੋਂ ਹੀ ਪੰਛੀ ਔ ਸਰਪ ਆਦਿ ਤਿਸ ਵਾਹਿਗੁਰੂ ਨੇ ਉਪਾਏ ਹੈਂ॥
Prof. Sahib Singhਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,

ਪਦ ਅਰਥ ਉਪਾਏ = ਪੈਦਾ ਕੀਤੇ।

SikhNet (Spanish)Millones los pájaros y reptiles creados.

ਕਈ ਕੋਟਿ; ਪਾਥਰ ਬਿਰਖ ਨਿਪਜਾਏ ॥

kee kott; paathar birakh nipajaae | Ang 275

Sant Singh KhalsaMany millions of stones and trees have been produced.
Manmohan SinghMany millions of stones and trees have been produced.
Manmohan Singh (Punjabi)ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
Fareedkot Teekaਕਈ ਕ੍ਰੋੜੋਂ ਪਥਰ ਔਰ ਬ੍ਰਿਛ ਉਤਪਤ ਕਰੇ ਹੈਂ॥
Prof. Sahib Singhਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;

ਪਦ ਅਰਥ ਬਿਰਖ = ਰੁੱਖ। ਨਿਪਜਾਏ = ਉਗਾਏ।

SikhNet (Spanish)Millones son las piedras y árboles creados.

ਕਈ ਕੋਟਿ; ਪਵਣ ਪਾਣੀ ਬੈਸੰਤਰ ॥

kee kott; pavan paanee baisantar | Ang 275

Sant Singh KhalsaMany millions are the winds, waters and fires.
Manmohan SinghMany millions of winds, waters and fires, there are.
Manmohan Singh (Punjabi)ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
Fareedkot Teekaਕਈ ਕ੍ਰੋੜੋਂ ਹੀ ਪਵਨ ਔ ਪਾਣੀ ਪੁਨਾ ਬੈਸੰਤਰ ਅਰਥਾਤ ਅਗਨੀ ਆਦੀ ਕੀਏ ਹੈਂ॥
Prof. Sahib Singhਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,

ਪਦ ਅਰਥ ਬੈਸੰਤਰ = ਅੱਗ।

SikhNet (Spanish)Millones los vientos, agua y fuegos.

ਕਈ ਕੋਟਿ; ਦੇਸ ਭੂ ਮੰਡਲ ॥

kee kott; des bhoo manddal | Ang 275

Sant Singh KhalsaMany millions are the countries and realms of the world.
Manmohan SinghMany million are the countries and regions of earth.
Manmohan Singh (Punjabi)ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
Fareedkot Teekaਕਈ ਕ੍ਰੋੜੋਂ ਦੇਸ ਔ ਪ੍ਰਿਥਵੀ ਮੰਡਲ ਵਾ ਪ੍ਰਿਥਵੀ ਮੰਡਲ ਮੇਂ ਕਈ ਦੇਸ ਰਚੇ ਹੈਂ॥
Prof. Sahib Singhਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;

ਪਦ ਅਰਥ ਭੂ = ਧਰਤੀ। ਭੂ ਮੰਡਲ = ਧਰਤੀ ਦੇ ਚੱਕ੍ਰ।

SikhNet (Spanish)Millones los países y reinos de la tierra.

ਕਈ ਕੋਟਿ; ਸਸੀਅਰ ਸੂਰ ਨਖੵਤ੍ਰ ॥

kee kott; saseear soor nakhayatr | Ang 275

Sant Singh KhalsaMany millions are the moons, suns and stars.
Manmohan SinghMany millions are the moon, the suns, and the stars.
Manmohan Singh (Punjabi)ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
Fareedkot Teekaਕਈ ਕ੍ਰੋੜੋਂ (ਸਸੀਅਰ) ਚੰਦ੍ਰਮਾ ਔ (ਸੂਰ) ਸੂਰਜ, ਪੁਨਾ (ਨਖਤ੍ਰ) ਤਾਰੇ ਕੀਏ ਹੈਂ॥
Prof. Sahib Singhਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,

ਪਦ ਅਰਥ ਸਸੀਅਰ = (Skt. शशिधर) ਚੰਦ੍ਰਮਾ। ਸੂਰ = ਸੂਰਜ। ਨਖ੍ਯ੍ਯਤ੍ਰ = ਤਾਰੇ।

SikhNet (Spanish)Millones las lunas, los soles y estrellas.

ਕਈ ਕੋਟਿ. ਦੇਵ ਦਾਨਵ; ਇੰਦ੍ਰ ਸਿਰਿ ਛਤ੍ਰ ॥

kee kott. dev daanav; indr sir chhatr | Ang 276

Sant Singh KhalsaMany millions are the demi-gods, demons and Indras, under their regal canopies.
Manmohan SinghMany millions are the demigods demons and Indras wearing crowns over heads.
Manmohan Singh (Punjabi)ਕਈ ਕ੍ਰੋੜ ਹਨ ਦੇਵਤੇ, ਰਾਖਸ਼ ਅਤੇ ਸੀਸ ਉਤੇ ਤਾਜ ਧਾਰਨ ਕਰਨ ਵਾਲੇ।
Fareedkot Teekaਕਈ ਕਰੋੜੋਂ ਦੇਵਤੇ ਔ ਦੈਤ ਇੰਦ੍ਰ ਆਦਿ ਸਿਰ ਪਰ ਛਤ੍ਰ ਵਾਰੇ ਕੀਏ ਹੈਂ ਅਰਥਾਤ ਦੇਵਤਿਓਂ ਕੇ ਰਾਜੇ ਭਏ ਹੈਂ॥
Prof. Sahib Singhਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;

ਪਦ ਅਰਥ ਦਾਨਵ = ਦੈਂਤ, ਰਾਖਸ਼। ਸਿਰਿ = ਸਿਰ ਉਤੇ।

SikhNet (Spanish)Millones son los semi-dioses, seres malignos e Indras, bajo sus doseles reales.

ਸਗਲ ਸਮਗ੍ਰੀ; ਅਪਨੈ ਸੂਤਿ ਧਾਰੈ ॥

sagal samagree; apanai soot dhaarai | Ang 276

Sant Singh KhalsaHe has strung the entire creation upon His thread.
Manmohan SinghThe Lord has strung the entire creation in His strung.
Manmohan Singh (Punjabi)ਸੁਆਮੀ ਨੇ ਸਾਰੀ ਰਚਨਾ ਆਪਣੇ ਧਾਗੇ ਵਿੱਚ ਪਰੋਤੀ ਹੋਈ ਹੈ।
Fareedkot Teekaਇਹ ਸੰਪੂਰਨ ਸਮਗ੍ਰੀ ਵਾਹਿਗੁਰੂ ਰਚ ਕਰ ਅਪਨੇ (ਸੂਤਿ) ਸਭਾ ਵਾ ਹੁਕਮ ਮੇਂ ਧਾਰਤਾ ਹੈ, ਭਾਵ ਸੇ ਅਪਣੇ ਭਾਣੇ ਮੇਂ ਚਲਾਵਤਾ ਹੈ॥
Prof. Sahib Singh(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ।

ਪਦ ਅਰਥ ਸਮਗ੍ਰੀ = ਪਦਾਰਥ। ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ।

SikhNet (Spanish)La creación entera está tejida en la Trama de Tu Propia Voluntad.

ਨਾਨਕ. ਜਿਸੁ ਜਿਸੁ ਭਾਵੈ; ਤਿਸੁ ਤਿਸੁ ਨਿਸਤਾਰੈ ॥੩॥

naanak. jis jis bhaavai; tis tis nisataarai |3| Ang 276

Sant Singh KhalsaO Nanak, He emancipates those with whom He is pleased. ||3||
Manmohan SinghWhomsoever the Lord is pleased with him. He emancipates.
Manmohan Singh (Punjabi)ਜਿਸ ਕਿਸੇ ਦੇ ਨਾਲ ਸੁਆਮੀ ਪਰਸੰਨ ਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਿਸ ਪੁਰਸ ਕੋ ਚਾਹੁਤਾ ਹੈ ਤਿਸ ਤਿਸ ਕੌ ਵਹੁ ਇਸ ਸੰਸਾਰ ਸਿੰਧ ਸੇ ਤਾਰ ਦੇਤਾ ਹੈ॥੩॥
Prof. Sahib Singhਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥
SikhNet (Spanish)Dice Nanak, Él libera a aquellos con los que está complacido. (3)
Answers quote the Granth verbatim with Ang citations. AI commentary is not Gurbani and not a religious ruling.