ਕਵਨੁ ਜੋਗੁ. ਕਉਨੁ ਗੵਾਨੁ ਧੵਾਨੁ; ਕਵਨ ਬਿਧਿ ਉਸ੍ਤਤਿ ਕਰੀਐ ॥
kavan jog. kaun gayaan dhayaan; kavan bidh ustat kareeai |
Sant Singh KhalsaWhat is the Yoga, what is the spiritual wisdom and meditation, and what is the way, to praise the Lord?
Manmohan SinghWhat is the 'yoga, ' what the knowledge and contemplation and what the way, by which we can praise our Lord?
Manmohan Singh (Punjabi)ਉਹ ਕਿਹੜਾ ਯੋਗ ਕਿਹੜੀ ਗਿਆਤ ਤੇ ਬੰਦਗੀ ਅਤੇ ਕਿਹੜਾ ਮਾਰਗ ਹੈ, ਜਿਸ ਦੁਆਰਾ ਅਸੀਂ ਆਪਣੇ ਸੁਆਮੀ ਦੀ ਸਿਫ਼ਤ ਕਰ ਸਕਦੇ ਹਾਂ?
Fareedkot Teekaਹੇ ਪ੍ਰਭੂ! ਸੋ ਜੋਗ ਕੌਨ ਹੈ ਔਰ ਉਹ ਗਿਆਨ ਕੌਨ ਹੈ ਔਰ ਵਹੁ ਧਿਆਨ ਕੌਨ ਹੈ, ਜਿਸ ਕਰ ਕੇ ਤੇਰੇ ਮੇਂ ਜੁੜੀਏ ਔ ਤੁਝ ਕੋ ਜਾਣੀਏ ਔ ਤੇਰੇ ਮੇਂ ਚਿਤ ਬ੍ਰਿਤੀ ਕੋ ਲਗਾਈਏ ਪੁਨਹ ਸੋ ਬਿਧੀ ਕੌਨ ਸੀ ਹੈ ਜਿਸ ਬਿਧੀ ਕਰ ਕੇ ਤੇਰੀ ਉਸਤਤੀ ਕੋ ਉਚਾਰਨ ਕਰੀਐ?
Prof. Sahib Singhਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?ਪਦ ਅਰਥ ਕਵਨ ਬਿਧਿ = ਕਿਸ ਤਰ੍ਹਾਂ? ਕਿਸ ਜੁਗਤੀ ਨਾਲ?
SikhNet (Spanish)¿Qué es la Yoga, la Sabiduría Espiritual y la Meditación y cuál es la forma de alabar al Señor?
ਸਿਧ ਸਾਧਿਕ, ਤੇਤੀਸ ਕੋਰਿ; ਤਿਰੁ ਕੀਮ, ਨ ਪਰੀਐ ॥
sidh saadhik, tetees kor; tir keem, na pareeai |
Sant Singh KhalsaThe Siddhas and seekers and the three hundred thirty million gods cannot find even a tiny bit of the Lord's Value.
Manmohan SinghThe adepts, the strivers and the thirty-three millions of gods, can find not even an iota of the Lord's worth.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਅਤੇ ਤੇਤੀ ਕ੍ਰੋੜ ਦੇਵਤੇ ਸਾਹਿਬ ਦੇ ਮੁੱਲ ਨੂੰ ਇਕ ਕੁੰਜ ਦੇ ਮਾਤ੍ਰ ਭੀ ਨਹੀਂ ਪਾ ਸਕਦੇ।
Fareedkot Teekaਅਸਮਾਦਿਕ ਸਿਧੀਓਂ ਕੇ ਧਾਰਨ ਕਰਨ ਵਾਲੇ ਜੋ ਸਿਧ ਹੈਂ ਔਰ ਜੋ (ਸਾਧਿਕ) ਸਾਧਨ ਕਰਤਾ ਹੈਂ ਪੁਨਾ ਤੇਤੀਸ ਕਰੋੜ ਦੇਵਤਾ ਹੈਂ ਇਤ੍ਯਾਦੀ ਸਭਨੋਂ ਤੇ ਤੇਰੀ (ਤਿਰੁ) ਤਿਲ ਮਾਤ੍ਰ ਭੀ ਕੀਮਤ ਨਹੀਂ ਪੜਤੀ ਹੈ॥
Prof. Sahib Singhਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।ਪਦ ਅਰਥ ਸਾਧਕਿ = ਸਾਧਨ ਕਰਨ ਵਾਲੇ, ਜੋ ਮਨੁੱਖ ਆਤਮਕ ਜ਼ਿੰਦਗੀ ਲਈ ਜਤਨ ਕਰ ਰਹੇ ਹਨ। ਤੇਤੀਸ ਕੋਰਿ = ਤੇਤੀ ਕ੍ਰੋੜ ਦੇਵਤੇ। ਤਿਰੁ = ਤਿਲ ਮਾਤ੍ਰ, ਰਤਾ ਭੀ। ਕੀਮ = ਮੁੱਲ। ਪਰੀਐ = ਪਾਈ ਨਹੀਂ ਜਾ ਸਕਦੀ।
SikhNet (Spanish)Los siddhas, los buscadores, y los trescientos treinta y tres millones de dioses no pueden encontrar ni una pizca del Valor
ਬ੍ਰਹਮਾਦਿਕ ਸਨਕਾਦਿ ਸੇਖ; ਗੁਣ ਅੰਤੁ. ਨ ਪਾਏ ॥
brahamaadik sanakaad sekh; gun ant. na paae |
Sant Singh KhalsaNeither Brahma, nor Sanak, nor the thousand-headed serpent king can find the limits of His Glorious Virtues.
Manmohan SinghNeither Brahma, nor Sanak nor the serpent-king, know the limit of His praises.
Manmohan Singh (Punjabi)ਨਾਂ ਬ੍ਰਹਮਾ ਨਾਂ ਹੀ ਸਨਕ ਅਤੇ ਨਾਂ ਹੀ ਸ਼ੇਸ਼ਨਾਗ ਉਸ ਦੀਆਂ ਸਿਫਤਾਂ ਦੇ ਓੜਕ ਨੂੰ ਜਾਣਦੇ ਹਨ।
Fareedkot Teekaਬ੍ਰਹਮਾ ਜੀ ਤੇ ਆਦਿ ਲੇ ਕਰ ਜਗਤ ਕਰਤਾ ਔ ਸਨਕਾਦ ਆਦ ਤਪਸੀ ਪੁਨਾ ਸੇਸਨਾਗ ਇਹ ਭੀ ਤੇਰੇ ਗੁਣੋਂ ਕਾ ਅੰਤ ਨਹੀਂ ਪਾਵਤੇ ਹੈਂ॥
Prof. Sahib Singhਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ।ਪਦ ਅਰਥ ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮ-ਆਦਿਕ)। ਸਨਕਾਦਿ = (ਸਨਕ-ਆਦਿ), ਸਨਕ ਅਤੇ ਹੋਰ; ਸਨਕ, ਸਨਾਤਨ, ਸਨਤ-ਕੁਮਾਰ, ਅਤੇ ਸਨੰਦਨ; ਇਹ ਚਾਰੇ ਬ੍ਰਹਮਾ ਦੇ ਪੁੱਤਰ ਸਨ। ਸੇਖ = ਸ਼ੇਸ਼ਨਾਗ, ਪੁਰਾਣਾ ਹਿੰਦੂ ਖ਼ਿਆਲ ਹੈ ਕਿ ਇਸ ਦੇ ਇਕ ਹਜ਼ਾਰ ਫਣ ਹਨ ਅਤੇ ਵਿਸ਼ਨੂੰ ਦਾ ਇਹ ਆਸਨ ਹੈ; ਇਹ ਖ਼ਿਆਲ ਭੀ ਪ੍ਰਚਲਤ ਹੈ ਕਿ ਸ਼ੇਸ਼ਨਾਗ ਸਾਰੀ ਸ੍ਰਿਸ਼ਟੀ ਨੂੰ ਆਪਣੇ ਫਣ ਤੇ ਚੁੱਕੀ ਖੜਾ ਹੈ।
SikhNet (Spanish)del Señor. Ni Brahma, ni Sanak, ni la serpiente de las mil cabezas, pueden encontrar los límites de Sus Gloriosas Virtudes.
ਅਗਹੁ. ਗਹਿਓ, ਨਹੀ ਜਾਇ; ਪੂਰਿ ਸ੍ਰਬ ਰਹਿਓ ਸਮਾਏ ॥
agahu. gahio, nahee jaae; poor srab rahio samaae |
Sant Singh KhalsaThe Inapprehensible Lord cannot be apprehended. He is pervading and permeating amongst all.
Manmohan SinghThe Unseizable Lord can be seized not although, He is fully contained amongst all.
Manmohan Singh (Punjabi)ਅਪਕੜ ਪ੍ਰਭੂ ਪਕੜਿਆ ਨਹੀਂ ਜਾ ਸਕਦਾ ਭਾਵੇਂ ਉਹ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
Fareedkot Teekaਤਾਂ ਤੇ ਹੇ ਅਗਹੁ ਸਰੂਪ! ਤੂੰ ਕਿਸੀ ਸੇ ਪਕੜਿਆ ਨਹੀਂ ਜਾਤਾ ਹੈਂ ਅਰ ਤੂੰ ਪੂਰਨ ਹੋਇਕਰ ਸਰਬ ਜੀਵੋਂ ਮੇਂ (ਸਮਾਇ) ਵਿਆਪਕ ਹੋਇ ਰਹਿਆ ਹੈਂ॥
Prof. Sahib Singh(ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।ਪਦ ਅਰਥ ਅਗਹੁ = (ਅ-ਗਹੁ); ਜੋ ਪਕੜ ਤੋਂ ਪਰੇ ਹੈ, ਜਿਸ ਤਾਈਂ ਪਹੁੰਚ ਨਾਹ ਹੋ ਸਕੇ। ਪੂਰਿ = ਵਿਆਪਕ। ਗਹਿਓ = ਪਕੜਿਆ। ਸ੍ਰਬ = ਸਰਬ, ਸਾਰੇ।
SikhNet (Spanish)No puede uno entender al Incomprensible Señor, Él nos compenetra y prevalece en todo.
ਜਿਹ ਕਾਟੀ ਸਿਲਕ, ਦਯਾਲ ਪ੍ਰਭਿ; ਸੇਇ ਜਨ ਲਗੇ ਭਗਤੇ ॥
jih kaattee silak, dayaal prabh; see jan lage bhagate |
Sant Singh KhalsaThose whom God has mercifully freed from their nooses - those humble beings are attached to His devotional worship.
Manmohan SinghThey, whose noose the merciful Master has cut off, those persons are attached to His meditation.
Manmohan Singh (Punjabi)ਜਿਨ੍ਹਾਂ ਦੀ ਫਾਹੀ ਮਿਹਰਬਾਨ ਮਾਲਕ ਨੇ ਵੱਖ ਸੁਟੀ ਹੈ, ਉਹ ਪੁਰਸ਼ ਉਸ ਦੇ ਸਿਮਰਨ ਨਾਲ ਜੁੜ ਜਾਂਦੇ ਹਨ।
Fareedkot Teekaਹੇ ਪ੍ਰਭ! ਜਿਨੋਂ ਪਰ ਦਿਆਲ ਹੋਇ ਕਰ ਕੇ ਤੈਨੇ ਮਾਯਾ, ਵਾਸ਼ਨਾ ਵਾ ਮੋਹਿ ਰੂਪੀ (ਸਿਲਕ) ਫਾਂਸੀ ਕਾਟੀ ਹੈ (ਸੇ) ਸੋਈ ਜਨ ਤੇਰੀ ਭਗਤੀ ਮੇਂ ਲਾਗੇ ਹੈਂ॥
Prof. Sahib Singhਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ।ਪਦ ਅਰਥ ਜਿਹ = ਜਿਨ੍ਹਾਂ ਮਨੁੱਖਾਂ ਦੀ। ਸਿਲਕ = (ਮਾਇਆ ਦੀ) ਫਾਹੀ। ਪ੍ਰਭਿ = ਪ੍ਰਭੂ ਨੇ। ਸੇਇ ਜਨ = ਉਹ ਮਨੁੱਖ (ਬਹੁ-ਵਚਨ)। ਭਗਤੇ = ਭਗਤੀ ਵਿਚ।
SikhNet (Spanish)Aquéllos a los que Dios ha liberado de sus amarras, esos humildes viven apegados a Su Alabanza de Devoción.
ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤੇ ਇਤ ਉਤ ਸਦਾ ਮੁਕਤੇ ॥੮॥
har gur naanak. jina parasio; te it ut sadaa mukate |8|
Sant Singh KhalsaThose who meet with the Lord through Guru Nanak are liberated forever, here and hereafter. ||8||
Manmohan SinghThey, who meet with God and Guru Nanak, are ever emancipated here and hereafter.
Manmohan Singh (Punjabi)ਜੋ ਵਾਹਿਗੁਰੂ ਅਤੇ ਗੁਰੂ ਨਾਨਕ ਦੇਵ ਜੀ ਨਾਲ ਮਿਲ ਜਾਂਦੇ ਹਨ, ਉਹ ਏਥੇ ਅਤੇ ਉਥੇ ਸਦੀਵ ਹੀ ਮੋਖਸ਼ ਹਨ।
Fareedkot Teekaਹਰਿ ਸ੍ਵਰੂਪ ਗੁਰੂ ਨਾਨਕ ਸਾਹਿਬ ਜੀ ਜਿਨੋਂ ਨੇ ਤੁਝ ਕੋ ਪਰਸਿਆ ਹੈ ਤੇ ਜਨ (ਇਤ ਉਤ) ਲੋਕ ਪ੍ਰਲੋਕ ਮੇਂ ਸਦਾ ਮੁਕਤਿ ਸਰੂਪ ਭਏ ਹੈਂ॥੮॥☬ਅਬ ਭਾਟੋਂ ਕੀ ਤਰਹ ਵਾਹਿਗੁਰੂ ਜੀ ਸੇ ਜਾਚਨਾ ਕਰਤੇ ਹੈਂ:
Prof. Sahib Singh(ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ॥੮॥ਪਦ ਅਰਥ ਇਤ ਉਤ = ਇਥੇ ਓਥੇ, ਇਸ ਲੋਕ ਤੇ ਪਰਲੋਕ ਵਿਚ। ਮੁਕਤੇ = ਮੁਕਤ, ਬੰਧਨਾਂ ਤੋਂ ਸੁਤੰਤਰ ॥੮॥
SikhNet (Spanish)Quienes encuentran al Señor mediante Guru Nanak son liberados para siempre, aquí y aquí después. (8)