ੴ

ਸਿੱਖਬਾਣੀ · SikhBani

ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥

amalee amal na anbarrai machhee neer na hoe
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 557 · 11 lines
Translations

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His personality. He is without fear, without enmity, immortal in from beyond birth and self-illumined. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ। ਉਹ ਡਰ-ਰਹਿਤ, ਕੀਨਾ-ਰਹਿਤ ਅਤੇ ਅਮਰ ਉਸ ਦਾ ਸਰੂਪ ਹੈ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por La Gracia Del Único Creador Universal, Verdad es Su Nombre, El Eterno, El Iluminador, El Purusha, Sin Miedo, Sin Enojo, Imagen de Lo Inmortal, más Allá de todos los Tiempos, No Encarnado, Auto Existente.

ਰਾਗੁ ਵਡਹੰਸੁ ਮਹਲਾ ੧ ਘਰੁ ੧ ॥

raag vaddahans mahalaa 1 ghar 1 |

Sant Singh KhalsaRaag Wadahans, First Mehl, First House:
Manmohan SinghRag Wadhans.1st Guru.
Manmohan Singh (Punjabi)ਰਾਗ ਵਡਹੰਸ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਵਡਹੰਸੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Rag Wadajans, Mejl Guru Nanak, Primer Canal Divino.

ਅਮਲੀ. ਅਮਲੁ ਨ ਅੰਬੜੈ; ਮਛੀ. ਨੀਰੁ ਨ ਹੋਇ ॥

amalee. amal na anbarrai; machhee. neer na hoe |

Sant Singh KhalsaTo the addict, there is nothing like the drug; to the fish, there is nothing else like water.
Manmohan SinghUnto the opium-addict nothing equals opium and unto the fish nothing equals water.
Manmohan Singh (Punjabi)ਅਫ਼ੀਮੀ ਨੂੰ ਕੋਈ ਚੀਜ਼ ਭੀ ਅਫ਼ੀਮ ਦੇ ਤੁੱਲ ਨਹੀਂ ਪੁੱਜਦੀ ਤੇ ਮੱਛਲੀ ਨੂੰ ਪਾਣੀ ਦੇ ਤੁੱਲ ਕੋਈ ਸ਼ੈ ਨਹੀਂ।
Fareedkot Teekaਜੈਸੇ ਅਮਲੀ ਕੋ ਅਮਲ (ਨ ਅੰਬੜੈ) ਨ ਮਿਲੈ ਔ ਮਛਲੀ ਕੋ ਜਲ ਨ ਪ੍ਰਾਪਤਿ ਹੋਇ ਤੋ ਵਹੁ ਪ੍ਰਸਿੰਨ ਨਹੀਂ ਹੋਤੇ ਹੈਂ॥
Prof. Sahib Singh(ਅਫ਼ੀਮ ਆਦਿਕ ਦੇ) ਅਮਲੀ ਨੂੰ ਜੇ (ਅਫ਼ੀਮ ਆਦਿਕ) ਅਮਲ (ਨਸ਼ਾ) ਨਾਹ ਮਿਲੇ ਤਾਂ ਉਹ ਇੰਜ ਹੈ ਜਿਵੇਂ ਮੱਛੀ ਨੂੰ ਪਾਣੀ ਨਾਹ ਮਿਲੇ (ਤਾਂ ਉਹ ਤੜਫ ਪੈਂਦੀ ਹੈ)।

ਪਦ ਅਰਥ ਅਮਲੀ = ਅਫ਼ੀਮੀ, ਆਦਿਕ ਨਸ਼ੇ ਦਾ ਆਦੀ। ਅਮਲੁ = ਅਫ਼ੀਮ (ਆਦਿਕ ਨਸ਼ਾ)। ਅੰਬੜੈ = ਅੱਪੜੇ, ਮਿਲੇ। ਨੀਰੁ = ਪਾਣੀ।

SikhNet (Spanish)Para el adicto, nada es igual que la droga, para el pez, no hay nada como el agua,

ਜੋ ਰਤੇ ਸਹਿ ਆਪਣੈ; ਤਿਨ ਭਾਵੈ ਸਭੁ ਕੋਇ ॥੧॥

jo rate seh aapanai; tin bhaavai sabh koe |1|

Sant Singh KhalsaThose who are attuned to their Lord - everyone is pleasing to them. ||1||
Manmohan SinghBut they, who are imbued with their Lord, to them all are pleasing.
Manmohan Singh (Punjabi)ਪਰ ਜਿਹੜੇ ਆਪਣੇ ਸੁਆਮੀ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਾਰੇ ਹੀ ਚੰਗੇ ਲੱਗਦੇ ਹਨ।
Fareedkot Teekaਤੈਸੇ ਜੋ ਅਪਨੇ ਅਰਥਾਤ ਤੇਰੇ ਮੇਂ ਰਤੇ ਹੈਂ ਤਿਨ ਕੋ ਚਾਹੇ ਕਿਸੀ ਪ੍ਰਕਾਰ ਕੇ ਪਦਾਰਥ ਦੇਈਏ, ਪਰੰਤੂ ਤਿਨ ਕੋ ਤੇਰੇ ਨਾਮ ਸੇ ਬਿਨਾਂ ਪਰਸੰਨਤਾ ਨਹੀਂ ਹੈ॥੧॥
Prof. Sahib Singhਜੋ ਬੰਦੇ ਆਪਣੇ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ (ਉਹ ਅੰਦਰੋਂ ਖਿੜੇ ਰਹਿੰਦੇ ਹਨ) ਉਹਨਾਂ ਨੂੰ ਹਰ ਕੋਈ ਚੰਗਾ ਲਗਦਾ ਹੈ ॥੧॥

ਪਦ ਅਰਥ ਸਹਿ = ਸਹ ਵਿਚ, ਖਸਮ (ਦੇ ਪਿਆਰ) ਵਿਚ। ਸਹਿ ਆਪਣੈ = ਆਪਣੇ ਖਸਮ ਦੇ ਪ੍ਰੇਮ ਵਿਚ। ਰਤੇ = ਰੰਗੇ ਹੋਏ। ਸਭੁ ਕੋਇ = ਹਰੇਕ ਜੀਵ ॥੧॥

SikhNet (Spanish)pero el que está imbuido en el Señor, ama todo. (1)

ਹਉ ਵਾਰੀ ਵੰਞਾ ਖੰਨੀਐ. ਵੰਞਾ ਤਉ; ਸਾਹਿਬ ਕੇ ਨਾਵੈ ॥੧॥ ਰਹਾਉ ॥

hau vaaree vanyaa khaneeai. vanyaa tau; saahib ke naavai |1| rahaau |

Sant Singh KhalsaI am a sacrifice, cut apart into pieces, a sacrifice to Your Name, O Lord Master. ||1||Pause||
Manmohan SinghMay I have sacrificed and cut into pieces, O Lord, for Thine Name. Pause.
Manmohan Singh (Punjabi)ਮੈਂ ਕੁਰਬਾਨ ਹੋ ਜਾਵਾਂ, ਮੈਂ ਟੁਕੜੇ ਟੁਕੜੇ ਕੱਟਿਆ ਜਾਵਾਂ, ਹੇ ਸੁਆਮੀ ਤੇਰੇ ਨਾਮ ਵਾਸਤੇ। ਠਹਿਰਾਉ।
Fareedkot Teekaਹੇ ਹਰੀ! ਤੂੰ ਜੋ ਮਾਲਕ ਹੈਂ, ਮੈਂ ਆਪ ਕੇ ਨਾਮ ਪਰ ਸੇ ਬਲਿਹਾਰ (ਵੰਞਾ) ਜਾਤਾ ਹੂੰ, ਮੈਂ (ਖੰਨੀਐ) ਟੁਕੜੇ ਟੁਕੜੇ ਹੋ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਮੇਰੇ ਸਾਹਿਬ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਵਾਰੀ ਵੰਞਾ = ਮੈਂ ਸਦਕੇ ਜਾਂਦਾ ਹਾਂ। ਖੰਨੀਐ ਵੰਞਾ = ਟੋਟੇ ਟੋਏ ਹੁੰਦਾ ਹਾਂ, ਕੁਰਬਾਨ ਹੁੰਦਾ ਹਾਂ। ਤਉ = ਤੇਰੇ ॥੧॥ ਰਹਾਉ ॥

SikhNet (Spanish)En Sacrificio ofrezco mi ser a Tu Nombre, oh mi Señor. (1-Pausa)

ਸਾਹਿਬੁ ਸਫਲਿਓ ਰੁਖੜਾ; ਅੰਮ੍ਰਿਤੁ ਜਾ ਕਾ ਨਾਉ ॥

saahib safalio rukharraa; amrit jaa kaa naau |

Sant Singh KhalsaThe Lord is the fruitful tree; His Name is ambrosial nectar.
Manmohan SinghThe Lord is a fruitful tree, whose Name is ambrosia.
Manmohan Singh (Punjabi)ਸੁਆਮੀ ਫਲਦਾਰ ਬ੍ਰਿਛ ਹੈ, ਜਿਸ ਦਾ ਨਾਮ ਅੰਮ੍ਰਿਤ ਹੈ।
Fareedkot Teekaਮੇਰਾ ਮਾਲਕ ਤੂੰ ਸਫਲ ਬ੍ਰਿਖ੍ਯ ਹੈਂ ਜਿਸ ਆਪ ਕਾ ਨਾਮ ਅੰਮ੍ਰਿਤ ਫਲੁ ਹੈ॥
Prof. Sahib Singh(ਸਾਡਾ) ਮਾਲਿਕ-ਪ੍ਰਭੂ ਫਲਾਂ ਵਾਲਾ ਇਕ ਸੋਹਣਾ ਰੁੱਖ (ਸਮਝ ਲਵੋ), ਇਸ ਰੁੱਖ ਦਾ ਫਲ ਹੈ ਉਸ ਦਾ ਨਾਮ ਜੋ (ਜੀਵ ਨੂੰ) ਅਟੱਲ ਆਤਮਕ ਜੀਵਨ ਦੇਣ ਵਾਲਾ (ਰਸ) ਹੈ।

ਪਦ ਅਰਥ ਸਫਲਿਓ = ਫਲਾਂ ਵਾਲਾ। ਰੁਖੜਾ = ਸੋਹਣਾ ਰੁੱਖ। ਅੰਮ੍ਰਿਤੁ = ਅਟੱਲ, ਆਤਮਕ ਜੀਵਨ ਦੇਣ ਵਾਲਾ (ਰਸ)। ਜਾ ਕਾ = ਜਿਸ (ਰੁੱਖ) ਦਾ (ਫਲ)।

SikhNet (Spanish)Tú, oh Maestro, eres el Árbol Fructífero, Tu Nombre es el Néctar

ਜਿਨ ਪੀਆ. ਤੇ ਤ੍ਰਿਪਤ ਭਏ; ਹਉ ਤਿਨ ਬਲਿਹਾਰੈ ਜਾਉ ॥੨॥

jin peea. te tripat bhe; hau tin balihaarai jaau |2|

Sant Singh KhalsaThose who drink it in are satisfied; I am a sacrifice to them. ||2||
Manmohan SinghThey who partake of the Name Nectar are satiated. I am a sacrifice unto them.
Manmohan Singh (Punjabi)ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਰੱਜ ਜਾਂਦੇ ਹਨ, ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ।
Fareedkot Teekaਜਿਨੋਂ ਨੇ ਉਸ ਨਾਮ ਅੰਮ੍ਰਿਤ ਫਲ ਕੇ ਰਸ ਕੋ ਪਾਨ ਕੀਆ ਹੈ, ਸੋ ਤ੍ਰਿਪਤ ਭਏ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੨॥
Prof. Sahib Singhਜਿਨ੍ਹਾਂ ਇਹ ਰਸ ਪੀਤਾ ਹੈ ਉਹ (ਮਾਇਕ ਪਦਾਰਥਾਂ ਦੀ ਭੁੱਖ ਤ੍ਰੇਹ ਵਲੋਂ) ਰੱਜ ਜਾਂਦੇ ਹਨ; ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੨॥

ਪਦ ਅਰਥ ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ। ਇਸ ਦਾ ਇਕ-ਵਚਨ 'ਜਿਨਿ' ਹੈ, ਅਰਥ ਹੈ 'ਜਿਸ ਨੇ'}। ਤ੍ਰਿਪਤ ਭਏ = ਰੱਜ ਗਏ ॥੨॥

SikhNet (Spanish)Dulce y quien prueba Tu Sabor se ilumina y yo ofrezco mi ser en sacrificio a él. (2)

ਮੈ ਕੀ. ਨਦਰਿ ਨ ਆਵਹੀ; ਵਸਹਿ ਹਭੀਆਂ ਨਾਲਿ ॥

mai kee. nadar na aavahee; vaseh habheean naal |

Sant Singh KhalsaYou are not visible to me, although You dwell with everyone.
Manmohan SinghThou art not visible unto me though Thou abidest with all.
Manmohan Singh (Punjabi)ਤੂੰ ਮੈਨੂੰ ਨਜ਼ਰ ਨਹੀਂ ਆਉਂਦਾ, ਭਾਵੇਂ ਤੂੰ ਸਾਰਿਆਂ ਦੇ ਸਾਥ ਰਹਿੰਦਾ ਹੈਂ।
Fareedkot Teekaਹੇ ਹਰੀ! ਤੂੰ (ਮੈ ਕੀ) ਮੇਰੀ ਦ੍ਰਿਸਟੀ ਮੇਂ ਨਹੀਂ ਆਵਤਾ ਹੈਂ ਔ (ਹਭੀਆਂ) ਸਭ ਕੇ ਸਾਥ ਬਸਤਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਭ ਜੀਵਾਂ ਦੇ ਅੰਗ ਸੰਗ ਵੱਸਦਾ ਹੈਂ, ਪਰ ਤੂੰ ਮੈਨੂੰ ਨਹੀਂ ਦਿੱਸਦਾ।

ਪਦ ਅਰਥ ਮੈ ਕੀ = ਮੈਨੂੰ। ਆਵਹੀ = ਆਵਹਿ, ਤੂੰ ਆਉਂਦਾ। ਹਭਿ = ਸਾਰੇ।

SikhNet (Spanish)No Te puedo ver, pero aun así Tú habitas en todo,

ਤਿਖਾ ਤਿਹਾਇਆ. ਕਿਉ ਲਹੈ; ਜਾ ਸਰ ਭੀਤਰਿ. ਪਾਲਿ ॥੩॥

tikhaa tihaaeaa. kiau lahai; jaa sar bheetar. paal |3|

Sant Singh KhalsaHow can the thirst of the thirsty be quenched, with that wall between me and the pond? ||3||
Manmohan SinghHow can the thirst of the thirsty like me abate, when there is a screen between the tank and me?
Manmohan Singh (Punjabi)ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?
Fareedkot Teekaਜੋ ਜਲ ਕਾ ਪ੍ਯਾਸਾ ਹੈ ਤਿਸ ਕੀ ਪ੍ਯਾਸ ਕੈਸੇ ਦੂਰ ਹੋਇ? ਜੋ ਸਰੋਵਰ ਤੋ ਹੈ, ਪਰੰਤੂ ਉਸਮੇਂ (ਪਾਲਿ) ਵਟ, ਭਾਵ ਦੀਵਾਲ ਹੈ। ਭਾਵ ਯਹ ਕਿ ਜਬ ਤਕ ਅੰਤਸਕਰਨ ਮੇਂ ਅਵਿਦਿਆ ਰੂਪ ਪਾਲ ਹੈ ਤਬ ਤਕ ਪਰਮੇਸ੍ਵਰ ਕੋ ਪ੍ਰਾਪਤਿ ਨਹੀਂ ਹੋਤਾ॥੩॥
Prof. Sahib Singhਤ੍ਰੇਹ ਨਾਲ ਤੜਪ ਰਹੇ ਨੂੰ (ਪਾਣੀ) ਲੱਭੇ ਭੀ ਕਿਵੇਂ, ਜਦੋਂ ਉਸ ਦੇ ਅਤੇ (ਉਸ ਦੇ ਅੰਦਰਲੇ) ਸਰੋਵਰ ਦੇ ਵਿਚਕਾਰ (ਮਾਇਆ-ਮੋਹ ਦੀ) ਕੰਧ ਬਣੀ ਹੋਵੇ?॥੩॥

ਪਦ ਅਰਥ ਤਿਹਾਇਆ = ਪਿਆਸਾ। ਸਰ = ਤਾਲਾਬ, ਸਰੋਵਰ। ਪਾਲਿ = ਕੰਧ। ਕਿਉ ਲਹੈ = ਕਿਵੇਂ ਲੱਭੇ? ਨਹੀਂ ਲੱਭ ਸਕਦਾ ॥੩॥

SikhNet (Spanish)pero ¿cómo podría calmar mi sed cuando entre Tu Maravilloso Mar de Néctar y yo, hay una enorme pared de dudas? (3)

ਨਾਨਕੁ ਤੇਰਾ ਬਾਣੀਆ; ਤੂ ਸਾਹਿਬੁ ਮੈ ਰਾਸਿ ॥

naanak teraa baaneea; too saahib mai raas |

Sant Singh KhalsaNanak is Your merchant; You, O Lord Master, are my merchandise.
Manmohan SinghNanak is Thine dealer and Thou, O Lord, art my capital.
Manmohan Singh (Punjabi)ਨਾਨਕ ਤੇਰਾ ਵਣਜਾਰਾ ਹੈ ਅਤੇ ਤੂੰ, ਹੇ ਪ੍ਰਭੂ! ਮੇਰੀ ਪੂੰਜੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਤੇਰਾ) ਗੁਮਾਸ਼ਤਾ ਹੂੰ ਔਰੁ ਹੇ ਸਾਹਿਬ! ਮੈਂ ਆਪ ਸੇ ਪ੍ਰੇਮ ਰੂਪ (ਰਾਸਿ) ਪੂੰਜੀ ਮਾਂਗਤਾ ਹੂੰ॥
Prof. Sahib Singhਨਾਨਕ ਤੇਰੇ ਨਾਮ ਦਾ ਵਣਜਾਰਾ ਬਣ ਜਾਏ, ਤੂੰ ਮੇਰਾ ਸ਼ਾਹ ਹੋਵੇਂ ਤੇ ਤੇਰਾ ਨਾਮ ਮੇਰੀ ਪੂੰਜੀ ਬਣੇ।

ਪਦ ਅਰਥ ਬਾਣੀਆ = ਵਣਜਾਰਾ। ਮੈ ਰਾਸਿ = ਮੇਰੀ ਪੂੰਜੀ।

SikhNet (Spanish)Dice Nanak, yo sólo comercio con Tu Nombre, oh amado Maestro, pues Tú eres mi Única Mercancía

ਮਨ ਤੇ ਧੋਖਾ ਤਾ ਲਹੈ; ਜਾ ਸਿਫਤਿ ਕਰੀ ਅਰਦਾਸਿ ॥੪॥੧॥

man te dhokhaa taa lahai; jaa sifat karee aradaas |4|1|

Sant Singh KhalsaMy mind is cleansed of doubt, only when I praise You, and pray to You. ||4||1||
Manmohan SinghThen, alone, the doubt departs from my mind, when I praise and pray to Thee.
Manmohan Singh (Punjabi)ਕੇਵਲ ਤਦ ਹੀ ਮੇਰੇ ਚਿੱਤ ਤੋਂ ਸੰਦੇਹ ਦੂਰ ਹੁੰਦਾ ਹੈ, ਜਦ ਮੈਂ ਤੇਰਾ ਜੱਸ ਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
Fareedkot Teekaਮੇਰੇ ਮਨ ਸੇ ਸੰਦੇਹ ਤਬ ਹੀ ਦੂਰ ਹੋਇਗਾ ਜਬ ਮੈਂ ਤੇਰੀ ਸੋਭਾ ਔਰ ਬਿਨਤੀ ਕਰੂੰਗਾ॥੪॥੧॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਮੇਰੇ ਮਨ ਤੋਂ ਸਹਮ ਤਦੋਂ ਹੀ ਦੂਰ ਹੋ ਸਕਦਾ ਹੈ ਜੇ ਮੈਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ ਤੇ ਉਸ ਦੇ ਦਰ ਤੇ ਅਰਦਾਸ-ਅਰਜ਼ੋਈ ਕਰਦਾ ਰਹਾਂ ॥੪॥੧॥

ਪਦ ਅਰਥ ਧੋਖਾ = ਸਹਮ। ਲਹੈ = ਦੂਰ ਹੋਵੇ। ਕਰੀ = ਮੈਂ ਕਰਾਂ ॥੪॥੧॥

SikhNet (Spanish)y sólo me libero de mis dudas si recito Tu Alabanza en oración, oh mi Señor. (4-1)
Answers quote the Granth verbatim with Ang citations. AI commentary is not Gurbani and not a religious ruling.