ੴ

ਸਿੱਖਬਾਣੀ · SikhBani

Ang 557

Sri Guru Granth Sahib · Raag Vadhans · 3 shabads, 28 lines
Translations
Shabad Guru Nanak Dev Ji Raag Vadhans

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His personality. He is without fear, without enmity, immortal in from beyond birth and self-illumined. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ। ਉਹ ਡਰ-ਰਹਿਤ, ਕੀਨਾ-ਰਹਿਤ ਅਤੇ ਅਮਰ ਉਸ ਦਾ ਸਰੂਪ ਹੈ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por La Gracia Del Único Creador Universal, Verdad es Su Nombre, El Eterno, El Iluminador, El Purusha, Sin Miedo, Sin Enojo, Imagen de Lo Inmortal, más Allá de todos los Tiempos, No Encarnado, Auto Existente.

ਰਾਗੁ ਵਡਹੰਸੁ ਮਹਲਾ ੧ ਘਰੁ ੧ ॥

raag vaddahans mahalaa 1 ghar 1 |

Sant Singh KhalsaRaag Wadahans, First Mehl, First House:
Manmohan SinghRag Wadhans.1st Guru.
Manmohan Singh (Punjabi)ਰਾਗ ਵਡਹੰਸ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਵਡਹੰਸੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Rag Wadajans, Mejl Guru Nanak, Primer Canal Divino.

ਅਮਲੀ. ਅਮਲੁ ਨ ਅੰਬੜੈ; ਮਛੀ. ਨੀਰੁ ਨ ਹੋਇ ॥

amalee. amal na anbarrai; machhee. neer na hoe |

Sant Singh KhalsaTo the addict, there is nothing like the drug; to the fish, there is nothing else like water.
Manmohan SinghUnto the opium-addict nothing equals opium and unto the fish nothing equals water.
Manmohan Singh (Punjabi)ਅਫ਼ੀਮੀ ਨੂੰ ਕੋਈ ਚੀਜ਼ ਭੀ ਅਫ਼ੀਮ ਦੇ ਤੁੱਲ ਨਹੀਂ ਪੁੱਜਦੀ ਤੇ ਮੱਛਲੀ ਨੂੰ ਪਾਣੀ ਦੇ ਤੁੱਲ ਕੋਈ ਸ਼ੈ ਨਹੀਂ।
Fareedkot Teekaਜੈਸੇ ਅਮਲੀ ਕੋ ਅਮਲ (ਨ ਅੰਬੜੈ) ਨ ਮਿਲੈ ਔ ਮਛਲੀ ਕੋ ਜਲ ਨ ਪ੍ਰਾਪਤਿ ਹੋਇ ਤੋ ਵਹੁ ਪ੍ਰਸਿੰਨ ਨਹੀਂ ਹੋਤੇ ਹੈਂ॥
Prof. Sahib Singh(ਅਫ਼ੀਮ ਆਦਿਕ ਦੇ) ਅਮਲੀ ਨੂੰ ਜੇ (ਅਫ਼ੀਮ ਆਦਿਕ) ਅਮਲ (ਨਸ਼ਾ) ਨਾਹ ਮਿਲੇ ਤਾਂ ਉਹ ਇੰਜ ਹੈ ਜਿਵੇਂ ਮੱਛੀ ਨੂੰ ਪਾਣੀ ਨਾਹ ਮਿਲੇ (ਤਾਂ ਉਹ ਤੜਫ ਪੈਂਦੀ ਹੈ)।

ਪਦ ਅਰਥ ਅਮਲੀ = ਅਫ਼ੀਮੀ, ਆਦਿਕ ਨਸ਼ੇ ਦਾ ਆਦੀ। ਅਮਲੁ = ਅਫ਼ੀਮ (ਆਦਿਕ ਨਸ਼ਾ)। ਅੰਬੜੈ = ਅੱਪੜੇ, ਮਿਲੇ। ਨੀਰੁ = ਪਾਣੀ।

SikhNet (Spanish)Para el adicto, nada es igual que la droga, para el pez, no hay nada como el agua,

ਜੋ ਰਤੇ ਸਹਿ ਆਪਣੈ; ਤਿਨ ਭਾਵੈ ਸਭੁ ਕੋਇ ॥੧॥

jo rate seh aapanai; tin bhaavai sabh koe |1|

Sant Singh KhalsaThose who are attuned to their Lord - everyone is pleasing to them. ||1||
Manmohan SinghBut they, who are imbued with their Lord, to them all are pleasing.
Manmohan Singh (Punjabi)ਪਰ ਜਿਹੜੇ ਆਪਣੇ ਸੁਆਮੀ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਾਰੇ ਹੀ ਚੰਗੇ ਲੱਗਦੇ ਹਨ।
Fareedkot Teekaਤੈਸੇ ਜੋ ਅਪਨੇ ਅਰਥਾਤ ਤੇਰੇ ਮੇਂ ਰਤੇ ਹੈਂ ਤਿਨ ਕੋ ਚਾਹੇ ਕਿਸੀ ਪ੍ਰਕਾਰ ਕੇ ਪਦਾਰਥ ਦੇਈਏ, ਪਰੰਤੂ ਤਿਨ ਕੋ ਤੇਰੇ ਨਾਮ ਸੇ ਬਿਨਾਂ ਪਰਸੰਨਤਾ ਨਹੀਂ ਹੈ॥੧॥
Prof. Sahib Singhਜੋ ਬੰਦੇ ਆਪਣੇ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ (ਉਹ ਅੰਦਰੋਂ ਖਿੜੇ ਰਹਿੰਦੇ ਹਨ) ਉਹਨਾਂ ਨੂੰ ਹਰ ਕੋਈ ਚੰਗਾ ਲਗਦਾ ਹੈ ॥੧॥

ਪਦ ਅਰਥ ਸਹਿ = ਸਹ ਵਿਚ, ਖਸਮ (ਦੇ ਪਿਆਰ) ਵਿਚ। ਸਹਿ ਆਪਣੈ = ਆਪਣੇ ਖਸਮ ਦੇ ਪ੍ਰੇਮ ਵਿਚ। ਰਤੇ = ਰੰਗੇ ਹੋਏ। ਸਭੁ ਕੋਇ = ਹਰੇਕ ਜੀਵ ॥੧॥

SikhNet (Spanish)pero el que está imbuido en el Señor, ama todo. (1)

ਹਉ ਵਾਰੀ ਵੰਞਾ ਖੰਨੀਐ. ਵੰਞਾ ਤਉ; ਸਾਹਿਬ ਕੇ ਨਾਵੈ ॥੧॥ ਰਹਾਉ ॥

hau vaaree vanyaa khaneeai. vanyaa tau; saahib ke naavai |1| rahaau |

Sant Singh KhalsaI am a sacrifice, cut apart into pieces, a sacrifice to Your Name, O Lord Master. ||1||Pause||
Manmohan SinghMay I have sacrificed and cut into pieces, O Lord, for Thine Name. Pause.
Manmohan Singh (Punjabi)ਮੈਂ ਕੁਰਬਾਨ ਹੋ ਜਾਵਾਂ, ਮੈਂ ਟੁਕੜੇ ਟੁਕੜੇ ਕੱਟਿਆ ਜਾਵਾਂ, ਹੇ ਸੁਆਮੀ ਤੇਰੇ ਨਾਮ ਵਾਸਤੇ। ਠਹਿਰਾਉ।
Fareedkot Teekaਹੇ ਹਰੀ! ਤੂੰ ਜੋ ਮਾਲਕ ਹੈਂ, ਮੈਂ ਆਪ ਕੇ ਨਾਮ ਪਰ ਸੇ ਬਲਿਹਾਰ (ਵੰਞਾ) ਜਾਤਾ ਹੂੰ, ਮੈਂ (ਖੰਨੀਐ) ਟੁਕੜੇ ਟੁਕੜੇ ਹੋ ਜਾਤਾ ਹੂੰ॥੧॥ ਰਹਾਉ ॥
Prof. Sahib Singhਹੇ ਮੇਰੇ ਸਾਹਿਬ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਵਾਰੀ ਵੰਞਾ = ਮੈਂ ਸਦਕੇ ਜਾਂਦਾ ਹਾਂ। ਖੰਨੀਐ ਵੰਞਾ = ਟੋਟੇ ਟੋਏ ਹੁੰਦਾ ਹਾਂ, ਕੁਰਬਾਨ ਹੁੰਦਾ ਹਾਂ। ਤਉ = ਤੇਰੇ ॥੧॥ ਰਹਾਉ ॥

SikhNet (Spanish)En Sacrificio ofrezco mi ser a Tu Nombre, oh mi Señor. (1-Pausa)

ਸਾਹਿਬੁ ਸਫਲਿਓ ਰੁਖੜਾ; ਅੰਮ੍ਰਿਤੁ ਜਾ ਕਾ ਨਾਉ ॥

saahib safalio rukharraa; amrit jaa kaa naau |

Sant Singh KhalsaThe Lord is the fruitful tree; His Name is ambrosial nectar.
Manmohan SinghThe Lord is a fruitful tree, whose Name is ambrosia.
Manmohan Singh (Punjabi)ਸੁਆਮੀ ਫਲਦਾਰ ਬ੍ਰਿਛ ਹੈ, ਜਿਸ ਦਾ ਨਾਮ ਅੰਮ੍ਰਿਤ ਹੈ।
Fareedkot Teekaਮੇਰਾ ਮਾਲਕ ਤੂੰ ਸਫਲ ਬ੍ਰਿਖ੍ਯ ਹੈਂ ਜਿਸ ਆਪ ਕਾ ਨਾਮ ਅੰਮ੍ਰਿਤ ਫਲੁ ਹੈ॥
Prof. Sahib Singh(ਸਾਡਾ) ਮਾਲਿਕ-ਪ੍ਰਭੂ ਫਲਾਂ ਵਾਲਾ ਇਕ ਸੋਹਣਾ ਰੁੱਖ (ਸਮਝ ਲਵੋ), ਇਸ ਰੁੱਖ ਦਾ ਫਲ ਹੈ ਉਸ ਦਾ ਨਾਮ ਜੋ (ਜੀਵ ਨੂੰ) ਅਟੱਲ ਆਤਮਕ ਜੀਵਨ ਦੇਣ ਵਾਲਾ (ਰਸ) ਹੈ।

ਪਦ ਅਰਥ ਸਫਲਿਓ = ਫਲਾਂ ਵਾਲਾ। ਰੁਖੜਾ = ਸੋਹਣਾ ਰੁੱਖ। ਅੰਮ੍ਰਿਤੁ = ਅਟੱਲ, ਆਤਮਕ ਜੀਵਨ ਦੇਣ ਵਾਲਾ (ਰਸ)। ਜਾ ਕਾ = ਜਿਸ (ਰੁੱਖ) ਦਾ (ਫਲ)।

SikhNet (Spanish)Tú, oh Maestro, eres el Árbol Fructífero, Tu Nombre es el Néctar

ਜਿਨ ਪੀਆ. ਤੇ ਤ੍ਰਿਪਤ ਭਏ; ਹਉ ਤਿਨ ਬਲਿਹਾਰੈ ਜਾਉ ॥੨॥

jin peea. te tripat bhe; hau tin balihaarai jaau |2|

Sant Singh KhalsaThose who drink it in are satisfied; I am a sacrifice to them. ||2||
Manmohan SinghThey who partake of the Name Nectar are satiated. I am a sacrifice unto them.
Manmohan Singh (Punjabi)ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਰੱਜ ਜਾਂਦੇ ਹਨ, ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ।
Fareedkot Teekaਜਿਨੋਂ ਨੇ ਉਸ ਨਾਮ ਅੰਮ੍ਰਿਤ ਫਲ ਕੇ ਰਸ ਕੋ ਪਾਨ ਕੀਆ ਹੈ, ਸੋ ਤ੍ਰਿਪਤ ਭਏ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੨॥
Prof. Sahib Singhਜਿਨ੍ਹਾਂ ਇਹ ਰਸ ਪੀਤਾ ਹੈ ਉਹ (ਮਾਇਕ ਪਦਾਰਥਾਂ ਦੀ ਭੁੱਖ ਤ੍ਰੇਹ ਵਲੋਂ) ਰੱਜ ਜਾਂਦੇ ਹਨ; ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੨॥

ਪਦ ਅਰਥ ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ। ਇਸ ਦਾ ਇਕ-ਵਚਨ 'ਜਿਨਿ' ਹੈ, ਅਰਥ ਹੈ 'ਜਿਸ ਨੇ'}। ਤ੍ਰਿਪਤ ਭਏ = ਰੱਜ ਗਏ ॥੨॥

SikhNet (Spanish)Dulce y quien prueba Tu Sabor se ilumina y yo ofrezco mi ser en sacrificio a él. (2)

ਮੈ ਕੀ. ਨਦਰਿ ਨ ਆਵਹੀ; ਵਸਹਿ ਹਭੀਆਂ ਨਾਲਿ ॥

mai kee. nadar na aavahee; vaseh habheean naal |

Sant Singh KhalsaYou are not visible to me, although You dwell with everyone.
Manmohan SinghThou art not visible unto me though Thou abidest with all.
Manmohan Singh (Punjabi)ਤੂੰ ਮੈਨੂੰ ਨਜ਼ਰ ਨਹੀਂ ਆਉਂਦਾ, ਭਾਵੇਂ ਤੂੰ ਸਾਰਿਆਂ ਦੇ ਸਾਥ ਰਹਿੰਦਾ ਹੈਂ।
Fareedkot Teekaਹੇ ਹਰੀ! ਤੂੰ (ਮੈ ਕੀ) ਮੇਰੀ ਦ੍ਰਿਸਟੀ ਮੇਂ ਨਹੀਂ ਆਵਤਾ ਹੈਂ ਔ (ਹਭੀਆਂ) ਸਭ ਕੇ ਸਾਥ ਬਸਤਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਭ ਜੀਵਾਂ ਦੇ ਅੰਗ ਸੰਗ ਵੱਸਦਾ ਹੈਂ, ਪਰ ਤੂੰ ਮੈਨੂੰ ਨਹੀਂ ਦਿੱਸਦਾ।

ਪਦ ਅਰਥ ਮੈ ਕੀ = ਮੈਨੂੰ। ਆਵਹੀ = ਆਵਹਿ, ਤੂੰ ਆਉਂਦਾ। ਹਭਿ = ਸਾਰੇ।

SikhNet (Spanish)No Te puedo ver, pero aun así Tú habitas en todo,

ਤਿਖਾ ਤਿਹਾਇਆ. ਕਿਉ ਲਹੈ; ਜਾ ਸਰ ਭੀਤਰਿ. ਪਾਲਿ ॥੩॥

tikhaa tihaaeaa. kiau lahai; jaa sar bheetar. paal |3|

Sant Singh KhalsaHow can the thirst of the thirsty be quenched, with that wall between me and the pond? ||3||
Manmohan SinghHow can the thirst of the thirsty like me abate, when there is a screen between the tank and me?
Manmohan Singh (Punjabi)ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?
Fareedkot Teekaਜੋ ਜਲ ਕਾ ਪ੍ਯਾਸਾ ਹੈ ਤਿਸ ਕੀ ਪ੍ਯਾਸ ਕੈਸੇ ਦੂਰ ਹੋਇ? ਜੋ ਸਰੋਵਰ ਤੋ ਹੈ, ਪਰੰਤੂ ਉਸਮੇਂ (ਪਾਲਿ) ਵਟ, ਭਾਵ ਦੀਵਾਲ ਹੈ। ਭਾਵ ਯਹ ਕਿ ਜਬ ਤਕ ਅੰਤਸਕਰਨ ਮੇਂ ਅਵਿਦਿਆ ਰੂਪ ਪਾਲ ਹੈ ਤਬ ਤਕ ਪਰਮੇਸ੍ਵਰ ਕੋ ਪ੍ਰਾਪਤਿ ਨਹੀਂ ਹੋਤਾ॥੩॥
Prof. Sahib Singhਤ੍ਰੇਹ ਨਾਲ ਤੜਪ ਰਹੇ ਨੂੰ (ਪਾਣੀ) ਲੱਭੇ ਭੀ ਕਿਵੇਂ, ਜਦੋਂ ਉਸ ਦੇ ਅਤੇ (ਉਸ ਦੇ ਅੰਦਰਲੇ) ਸਰੋਵਰ ਦੇ ਵਿਚਕਾਰ (ਮਾਇਆ-ਮੋਹ ਦੀ) ਕੰਧ ਬਣੀ ਹੋਵੇ?॥੩॥

ਪਦ ਅਰਥ ਤਿਹਾਇਆ = ਪਿਆਸਾ। ਸਰ = ਤਾਲਾਬ, ਸਰੋਵਰ। ਪਾਲਿ = ਕੰਧ। ਕਿਉ ਲਹੈ = ਕਿਵੇਂ ਲੱਭੇ? ਨਹੀਂ ਲੱਭ ਸਕਦਾ ॥੩॥

SikhNet (Spanish)pero ¿cómo podría calmar mi sed cuando entre Tu Maravilloso Mar de Néctar y yo, hay una enorme pared de dudas? (3)

ਨਾਨਕੁ ਤੇਰਾ ਬਾਣੀਆ; ਤੂ ਸਾਹਿਬੁ ਮੈ ਰਾਸਿ ॥

naanak teraa baaneea; too saahib mai raas |

Sant Singh KhalsaNanak is Your merchant; You, O Lord Master, are my merchandise.
Manmohan SinghNanak is Thine dealer and Thou, O Lord, art my capital.
Manmohan Singh (Punjabi)ਨਾਨਕ ਤੇਰਾ ਵਣਜਾਰਾ ਹੈ ਅਤੇ ਤੂੰ, ਹੇ ਪ੍ਰਭੂ! ਮੇਰੀ ਪੂੰਜੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਤੇਰਾ) ਗੁਮਾਸ਼ਤਾ ਹੂੰ ਔਰੁ ਹੇ ਸਾਹਿਬ! ਮੈਂ ਆਪ ਸੇ ਪ੍ਰੇਮ ਰੂਪ (ਰਾਸਿ) ਪੂੰਜੀ ਮਾਂਗਤਾ ਹੂੰ॥
Prof. Sahib Singhਨਾਨਕ ਤੇਰੇ ਨਾਮ ਦਾ ਵਣਜਾਰਾ ਬਣ ਜਾਏ, ਤੂੰ ਮੇਰਾ ਸ਼ਾਹ ਹੋਵੇਂ ਤੇ ਤੇਰਾ ਨਾਮ ਮੇਰੀ ਪੂੰਜੀ ਬਣੇ।

ਪਦ ਅਰਥ ਬਾਣੀਆ = ਵਣਜਾਰਾ। ਮੈ ਰਾਸਿ = ਮੇਰੀ ਪੂੰਜੀ।

SikhNet (Spanish)Dice Nanak, yo sólo comercio con Tu Nombre, oh amado Maestro, pues Tú eres mi Única Mercancía

ਮਨ ਤੇ ਧੋਖਾ ਤਾ ਲਹੈ; ਜਾ ਸਿਫਤਿ ਕਰੀ ਅਰਦਾਸਿ ॥੪॥੧॥

man te dhokhaa taa lahai; jaa sifat karee aradaas |4|1|

Sant Singh KhalsaMy mind is cleansed of doubt, only when I praise You, and pray to You. ||4||1||
Manmohan SinghThen, alone, the doubt departs from my mind, when I praise and pray to Thee.
Manmohan Singh (Punjabi)ਕੇਵਲ ਤਦ ਹੀ ਮੇਰੇ ਚਿੱਤ ਤੋਂ ਸੰਦੇਹ ਦੂਰ ਹੁੰਦਾ ਹੈ, ਜਦ ਮੈਂ ਤੇਰਾ ਜੱਸ ਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
Fareedkot Teekaਮੇਰੇ ਮਨ ਸੇ ਸੰਦੇਹ ਤਬ ਹੀ ਦੂਰ ਹੋਇਗਾ ਜਬ ਮੈਂ ਤੇਰੀ ਸੋਭਾ ਔਰ ਬਿਨਤੀ ਕਰੂੰਗਾ॥੪॥੧॥☬ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਮੇਰੇ ਮਨ ਤੋਂ ਸਹਮ ਤਦੋਂ ਹੀ ਦੂਰ ਹੋ ਸਕਦਾ ਹੈ ਜੇ ਮੈਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ ਤੇ ਉਸ ਦੇ ਦਰ ਤੇ ਅਰਦਾਸ-ਅਰਜ਼ੋਈ ਕਰਦਾ ਰਹਾਂ ॥੪॥੧॥

ਪਦ ਅਰਥ ਧੋਖਾ = ਸਹਮ। ਲਹੈ = ਦੂਰ ਹੋਵੇ। ਕਰੀ = ਮੈਂ ਕਰਾਂ ॥੪॥੧॥

SikhNet (Spanish)y sólo me libero de mis dudas si recito Tu Alabanza en oración, oh mi Señor. (4-1)

Open this shabad →

Shabad Guru Nanak Dev Ji Raag Vadhans

ਵਡਹੰਸੁ ਮਹਲਾ ੧ ॥

vaddahans mahalaa 1 |

Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਸ਼ਾਹੀ।
SikhNet (Spanish)Wadajans, Mejl Guru Nanak, Primer Canal Divino.

ਗੁਣਵੰਤੀ ਸਹੁ ਰਾਵਿਆ; ਨਿਰਗੁਣਿ ਕੂਕੇ ਕਾਇ ॥

gunavantee sahu raaviaa; niragun kooke kaae |

Sant Singh KhalsaThe virtuous bride enjoys her Husband Lord; why does the unworthy one cry out?
Manmohan SinghThe virtuous wife enjoys her Spouse. Why does the one without any merit bewail?
Manmohan Singh (Punjabi)ਨੇਕੀ ਨਿਪੁੰਨ ਪਤਨੀ ਆਪਣੇ ਕੰਤ ਨੂੰ ਮਾਣਦੀ ਹੈ। ਅਪ੍ਰਾਧਣ ਕਿਉਂ ਚੀਕ-ਚਿਹਾੜਾ ਪਾਉਂਦੀ ਹੈ?
Fareedkot Teekaਜੀਵ ਰੂਪ ਗੁਣਵਾਨੋਂ ਇਸਤ੍ਰੀਓਂ ਨੇ ਪਤੀ ਕੇ ਅਨੰਦ ਕੋ ਭੋਗਿਆ ਹੈ। ਜੋ ਗੁਣ ਰਹਿਤ ਹੈਂ ਵਹੁ ਕਿਸ ਵਾਸਤੇ ਪੁਕਾਰਤੀ ਹੈਂ, ਭਾਵ ਤਿਨ ਕਾ ਪੁਕਾਰਨਾ ਬ੍ਯਰਥ ਹੈ॥
Prof. Sahib Singhਗੁਣਾਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਭਾਵ, ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ (ਨਾਮ) ਗੁਣ ਨਹੀਂ ਹੈ ਉਹ ਕਿਉਂ ਵਿਅਰਥ ਹੀ ਤਰਲੇ ਲੈਂਦੀ ਹੈ?

ਪਦ ਅਰਥ ਨਿਰਗੁਣਿ = ਗੁਣ-ਹੀਨ ਇਸਤ੍ਰੀ। ਕਾਇ ਕੂਕੇ = ਕਾਹਦੇ ਵਾਸਤੇ ਕੂਕਦੀ ਹੈ, ਕਿਉਂ ਤਰਲੇ ਲੈਂਦੀ ਹੈ? ਤਰਲੇ ਵਿਅਰਥ ਹਨ।

SikhNet (Spanish)La mujer de Mérito disfruta de su Esposo, la que no tiene ningún mérito, se aflige en vano;

ਜੇ ਗੁਣਵੰਤੀ ਥੀ ਰਹੈ; ਤਾ ਭੀ ਸਹੁ ਰਾਵਣ ਜਾਇ ॥੧॥

je gunavantee thee rahai; taa bhee sahu raavan jaae |1|

Sant Singh KhalsaIf she were to become virtuous, then she too could enjoy her Husband Lord. ||1||
Manmohan SinghIf she becomes virtuous, then she too shall go to enjoy her Spouse.
Manmohan Singh (Punjabi)ਜੇਕਰ ਉਹ ਖੂਬੀਆਂ ਵਾਲੀ ਹੋ ਵੰਞੇ, ਤਦ ਉਹ ਭੀ ਜਾ ਕੇ ਆਪਣੇ ਭਰਤੇ ਨੂੰ ਮਾਣ ਲਵੇਗੀ।
Fareedkot Teekaਜੇਕਰ ਗੁਣੋਂ ਵਾਲੀ ਹੋ ਰਹੈ ਤੋ (ਭੀ) ਬਹੁੜੋ ਅਨੰਦ ਭੋਗਣ ਵਾਸਤੇ ਜਾਵੈ ਵਾ ਪਤੀ ਤਿਸ ਕੇ ਭੋਗਣੇ ਵਾਸਤੇ ਜਾਤਾ ਹੈ, ਭਾਵ ਤਿਸ ਪਰ ਪ੍ਰਸੰਨ ਹੋਤਾ ਹੈ॥੧॥
Prof. Sahib Singhਪਰ, ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ ॥੧॥

ਪਦ ਅਰਥ ਥੀ ਰਹੈ = ਬਣੀ ਰਹੇ, ਹੋ ਜਾਏ ॥੧॥

SikhNet (Spanish)pero si ella logra tener mérito, también podrá disfrutar de su Señor. (1)

ਮੇਰਾ ਕੰਤੁ ਰੀਸਾਲੂ; ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥

meraa kant reesaaloo; kee dhan avaraa raave jee |1| rahaau |

Sant Singh KhalsaMy Husband Lord is loving and playful; why should the soul-bride enjoy anyone else? ||1||Pause||
Manmohan SinghMy spouse is a treasure of ambrosia; why should a woman enjoys and other? Pause.
Manmohan Singh (Punjabi)ਮੈਂਡਾਂ ਭਰਤਾ ਅੰਮ੍ਰਿਤ ਦਾ ਖ਼ਜਾਨਾ ਹੈ। ਸੁਆਣੀ ਕਿਉਂ ਕਿਸੇ ਹੋਰ ਨਾਲ ਰੰਗ-ਰਲੀਆਂ ਕਰੇ? ਠਹਿਰਾਉ।
Fareedkot Teekaਹੇ ਸਖੀਓ! ਮੇਰਾ ਸ੍ਵਾਮੀ ਤੋ (ਰੀਸਾਲੁ) ਸੁੰਦ੍ਰ ਵਾ ਰਸੋਂ ਕਾ ਘਰੁ ਹੈ। ਫਿਰ (ਧਨ) ਇਸਤ੍ਰੀ ਔਰੋਂ ਸੇ ਅਰਥਾਤ ਆਨ ਦੇਵਤਾਓਂ ਕੀ ਉਪਾਸਨਾ ਸੇ (ਕੀ) ਕ੍ਯੋਂ ਰਮਣ ਕਰਨੇ ਜਾਤੀ ਹੈ॥੧॥ ਰਹਾਉ ॥
Prof. Sahib Singhਹੇ ਭੈਣ! (ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ ॥੧॥ ਰਹਾਉ ॥

ਪਦ ਅਰਥ ਰੀਸਾਲੂ = ਰਸੀਲਾ, ਰਸ-ਆਲਯ, ਰਸਾਂ ਦਾ ਘਰ, ਅਨੰਦ-ਸੁਖ ਦਾ ਸੋਮਾ। ਅਵਰਾ = ਹੋਰਨਾਂ ਨੂੰ। ਰਾਵੇ = ਮਾਣੇ, ਮਿਲੇ। ਜੀ = ਹੇ ਜੀ! ਹੇ ਭੈਣ! ॥੧॥ ਰਹਾਉ ॥

SikhNet (Spanish)Mi Señor es todo Amor, ¿por qué entonces la mujer se va con otro? (1-Pausa)

ਕਰਣੀ ਕਾਮਣ ਜੇ ਥੀਐ; ਜੇ ਮਨੁ ਧਾਗਾ ਹੋਇ ॥

karanee kaaman je theeai; je man dhaagaa hoe |

Sant Singh KhalsaIf the soul-bride does good deeds, and strings them on the thread of her mind,
Manmohan SinghIf the bride does virtuous deeds and turns her heart into a thread,
Manmohan Singh (Punjabi)ਜੇਕਰ ਪਤਨੀ ਨੇਕ ਅਮਲ ਕਰੇ ਅਤੇ ਜੇਕਰ ਉਹ ਆਪਣੇ ਦਿਲ ਨੂੰ ਧਾਗਾ ਬਣਾ ਲਵੇ,
Fareedkot Teekaਉਤਮੁ ਕਰਣੀ ਰੂਪੁ ਟੂਣਾ ਜਾਦੂ ਜੇ ਹੋਵੇ, ਜੇ ਮਨ ਕਹੀਏ ਮਨਨ ਰੂਪ ਤਾਗਾ ਹੋਵੈ। ਗਲ ਮੇਂ ਵਾ ਸਿਰ ਪਾਉਣੇ ਦਾ ਵਾ ਕਰਣੀ ਕਾ ਮਣ ਨਾਮੁ ਮਣਕਾ ਹੋਵੈ, ਕਿਆ ਹੀਰਾ ਮਾਣਕੁ ਮਨ ਸੁਧੁ ਕਰਣਾ ਏਹੁ ਤਾਗਾ ਹੋਵੈ॥
Prof. Sahib Singhਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ,

ਪਦ ਅਰਥ ਕਰਣੀ = ਉੱਚਾ ਆਚਰਨ। ਕਾਮਣ = ਟੂਣੇ {ਨੋਟ: ਵਿਆਹ ਦੇ ਮੌਕੇ ਤੇ ਜਦੋਂ ਜੰਞ ਢੁਕਦੀ ਹੈ ਤਾਂ ਕੁੜੀਆਂ ਗੀਤ ਗਾਂਦੀਆਂ ਹਨ, ਖ਼ਿਆਲ ਇਹ ਬਣਿਆ ਹੁੰਦਾ ਹੈ ਕਿ ਇਹਨਾਂ ਗੀਤਾਂ ਨਾਲ ਇਹ ਨਵਾਂ ਲਾੜਾ ਵਿਆਹੀ ਜਾਣ ਵਾਲੀ ਕੁੜੀ ਦੇ ਕਹੇ ਵਿਚ ਤੁਰਿਆ ਕਰੇਗਾ। ਕਾਮਣ ਪਾਣੇ, ਪੰਜਾਬੀ ਮੁਹਾਵਰਾ ਹੈ}, ਪਤੀ ਨੂੰ ਵੱਸ ਕਰਨ ਵਾਲੇ ਗੀਤ।

SikhNet (Spanish)Deja que las buenas acciones sean tu encanto, pasadas como cuentas a través del hilo de la mente.

ਮਾਣਕੁ. ਮੁਲਿ ਨ ਪਾਈਐ; ਲੀਜੈ ਚਿਤਿ ਪਰੋਇ ॥੨॥

maanak. mul na paaeeai; leejai chit paroe |2|

Sant Singh Khalsashe obtains the jewel, which cannot be purchased for any price, strung upon the thread of her consciousness. ||2||
Manmohan Singhshe then strings her Spouse's mind thereon like a jewel, which cannot be obtained for any price.
Manmohan Singh (Punjabi)ਤਦ ਉਹ, ਉਸ ਅੰਦਰ, ਆਪਣੇ ਪਤੀ ਦੇ ਮਨ ਨੂੰ ਹੀਰੇ ਦੀ ਤਰ੍ਹਾਂ ਗੁੰਦ ਲੈਂਦੀ ਹੈ, ਜਿਹੜਾ ਕਿ ਕਿਸੇ ਕੀਮਤ ਨੂੰ ਭੀ ਨਹੀਂ ਮਿਲ ਸਕਦਾ।
Fareedkot Teekaਮਾਣਕੁ ਮਨਨ ਪ੍ਰੇਮਸਰ ਕਾ ਮੁਲੁ ਦੇ ਕਰ ਨਹੀਂ ਪਾਈਤਾ ਹੈ, ਕਹੀ ਰੀਤ ਸਿਉਂ ਚਿਤ ਮੇਂ ਪਰੋਇ ਲਈਏ॥੨॥
Prof. Sahib Singhਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ ਜੋ ਉਂਜ ਮੁੱਲ ਨਾਲ ਨਹੀਂ ਮਿਲ ਸਕਦਾ ॥੨॥

ਪਦ ਅਰਥ ਮਾਣਕੁ = ਮੋਤੀ (ਪ੍ਰਭੂ ਦਾ ਨਾਮ)। ਮੁਲਿ = ਕਿਸੇ ਮੁੱਲ ਨਾਲ। ਚਿਤਿ = ਚਿੱਤ ਵਿਚ ॥੨॥

SikhNet (Spanish)Sí, Invaluable es la Joya de la Virtud, ondéala como bandera en tu mente. (2)

ਰਾਹੁ ਦਸਾਈ. ਨ ਜੁਲਾਂ; ਆਖਾਂ ਅੰਮੜੀਆਸੁ ॥

raahu dasaaee. na julaan; aakhaan amarreeaas |

Sant Singh KhalsaI ask, but do not follow the way shown to me; still, I claim to have reached my destination.
Manmohan SinghI ask from others but walk not the way shown to me and yet I say I have reaches my destination.
Manmohan Singh (Punjabi)ਮੈਂ ਹੋਰਨਾਂ ਤੋਂ ਰਸਤਾ ਪੁੱਛਦੀ ਹਾਂ ਪ੍ਰੰਤੂ ਖੁਦ ਉਸ ਉਤੇ ਨਹੀਂ ਤੁਰਦੀ। ਫਿਰ ਭੀ ਮੈਂ ਆਖਦੀ ਹਾਂ ਕਿ ਮੈਂ ਅੱਪੜ ਗਈ ਹਾਂ।
Fareedkot Teekaਜੈਸੇ ਕੋਈ ਯਹ ਕਹੈ: ਰਸਤਾ ਤੌ (ਦਸਾਈ) ਪੂਛਾ ਤਿਸ ਰਸਤੇ ਮੇਂ (ਨ ਜੁਲਾ) ਨ ਚਲਾਂ, ਔਰੁ ਮੁਖ ਸੇ ਕਹੂੰ ਕਿ ਮੇਂ (ਅੰਮੜੀਆਸੁ) ਪਹੁਚ ਗਇਆ ਹੂੰ, ਯਹਿ ਬਿਰਥਾ ਕਹਨਾ ਹੈ॥
Prof. Sahib Singhਜੇ ਮੈਂ (ਪ੍ਰਭੂ) ਪਹੁੰਚਣ ਦਾ ਰਾਹ ਪੁਛਦੀ ਰਹਾਂ ਪਰ ਰਸਤੇ ਉਤੇ ਕਦੀ ਨਾਂ ਤੁਰਾਂ,

ਪਦ ਅਰਥ ਦਸਾਈ = ਮੈਂ ਪੁੱਛਾਂ, ਮੈਂ ਪੁੱਛਦੀ ਰਹਾਂ। ਨ ਜੁਲਾਂ = (ਪਰ ਉਸ ਰਸਤੇ ਉਤੇ) ਮੈਂ ਤੁਰਾਂ ਨਾਹ। ਅੰਮੜੀਆਸੁ = ਮੈਂ ਅੱਪੜ ਗਈ ਹਾਂ।

SikhNet (Spanish)No estoy yendo en la forma en que fui guiado, y a pesar de eso clamo haber llegado a mi Destino,

ਤੈ ਸਹ ਨਾਲਿ ਅਕੂਅਣਾ; ਕਿਉ ਥੀਵੈ ਘਰ ਵਾਸੁ ॥੩॥

tai seh naal akooanaa; kiau theevai ghar vaas |3|

Sant Singh KhalsaI do not speak with You, O my Husband Lord; how then can I come to have a place in Your home? ||3||
Manmohan SinghWith Thee, O My Spouse, I speak not how can I then, have an abode in thy house?
Manmohan Singh (Punjabi)ਤੇਰੇ ਸਾਥ ਹੇ ਮੇਰੇ ਪਤੀ! ਮੈਂ ਕੂੰਦੀ ਨਹੀਂ ਫਿਰ ਮੈਨੂੰ ਕਿਸ ਤਰ੍ਹਾਂ ਤੇਰੇ ਗ੍ਰਹਿ ਅੰਦਰ ਵਸੇਬਾ ਮਿਲ ਸਕਦਾ ਹੈ।
Fareedkot Teekaਤੈਸੇ (ਤੈ) ਤਿਸੁ ਪਤੀ ਕੇ ਸਾਥ ਤੋ (ਅਕੂਅਣਾ) ਬੋਲਨਾ ਹੀ ਨਹੀਂ ਹੈ ਅਰਥਾਤ ਪਤਿ ਪ੍ਰਸੰਨਤਾ ਤੋ ਹੈ ਨਹੀਂ, ਫਿਰ ਉਸ ਕਾ ਘਰ ਮੇਂ ਬਾਸ ਕਿਸ ਪ੍ਰਕਾਰ (ਥੀਵੈ) ਹੋਇ ਅਰਥਾਤ ਨਹੀਂ ਹੋ ਸਕਤਾ ਹੈ, ਭਾਵ ਅਨੰਦ ਨਹੀਂ ਹੋ ਸਕਤਾ ਹੈ॥੩॥
Prof. Sahib Singhਅਤੇ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ ॥੩॥

ਪਦ ਅਰਥ ਸਹ ਨਾਲਿ = ਖਸਮ ਨਾਲ। ਅਕੂਅਣਾ = ਕੂਣ ਦੀ ਅਣਹੋਂਦ ॥੩॥

SikhNet (Spanish)si no hablo Contigo Señor Esposo, ¿cómo entonces podré ser llevado a Tu Hogar? (3)

ਨਾਨਕ ਏਕੀ ਬਾਹਰਾ; ਦੂਜਾ ਨਾਹੀ ਕੋਇ ॥

naanak ekee baaharaa; doojaa naahee koe |

Sant Singh KhalsaO Nanak, without the One Lord, there is no other at all.
Manmohan SinghNanak, without the One Lord, there is not any other.
Manmohan Singh (Punjabi)ਨਾਨਕ, ਇਕ ਸੁਆਮੀ ਦੇ ਬਗ਼ੈਰ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਪ੍ਯਾਰੇ ਸੇ ਬਿਨਾਂ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਨਾਨਕ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ,
SikhNet (Spanish)Dice Nanak, no hay nadie más que el Uno y si la novia Alma se conserva en Él,

ਤੈ ਸਹ ਲਗੀ. ਜੇ ਰਹੈ; ਭੀ ਸਹੁ ਰਾਵੈ ਸੋਇ ॥੪॥੨॥

tai seh lagee. je rahai; bhee sahu raavai soe |4|2|

Sant Singh KhalsaIf the soul-bride remains attached to You, then she shall enjoy her Husband Lord. ||4||2||
Manmohan SinghIf the bride remains attached to Thee, she too shall enjoy (Thee) her Spouse.
Manmohan Singh (Punjabi)ਜੇਕਰ ਪਤਨੀ ਤੇਰੇ ਨਾਲ ਜੁੜੀ ਰਹੇ, ਤਾਂ ਉਹ ਭੀ (ਤੈਨੂੰ) ਆਪਣੇ ਪਤੀ ਨੂੰ ਮਾਣ ਲਵੇਗੀ।
Fareedkot Teekaਹੇ ਸਖੀ! ਜੋ ਤੂੰ ਤਿਸੁ ਪਤੀ ਸੇ ਲਗੀ ਰਹੈਗੀ, ਤੋ ਫਿਰ ਸੋ ਪ੍ਯਾਰਾ ਤੇਰੇ ਸੇ ਵਾ ਤਿਸਤੇ ਤੂੰ ਰਮਣ ਕਰੈਗੀ, ਭਾਵ ਯਹ ਕਿ ਬਿਨਾਂ ਹਰੀ ਮੇਂ ਬ੍ਰਿਤੀ ਲਗਾਏ ਕੋਈ ਕਾਰਜ ਤੇਰਾ ਨਹੀਂ ਹੋਇਗਾ॥੪॥੨॥☬ਇਸੀ ਕੀ ਉਥਾਨਕਾ ਜਿਸ ਉਪਾਸਕ ਕਉ ਕਬੀ ਏਕਾਗਰ ਬ੍ਰਿਤੀ ਕਾਲ ਦਰਸਨ ਹੂਆ ਹੈ, ਪੁਨਾ ਬ੍ਰਿਤੀ ਉਥਾਨ ਹੂਈ, ਤਿਸ ਪਰ ਦ੍ਰਿਸਟਾਂਤ ਰੂਪਕ ਅਲੰਕਾਰ ਸੇ ਕਹਿਤਾ ਹੈ। ਕਿਸੀ ਇਸਤ੍ਰੀ ਕਾ ਪਤੀ ਬਿਛਰਾ ਹੂਆ ਸੁਪਨੇ ਮੇਂ ਮਿਲਾ ਸੁਪਨੇ ਆਇਆ। ਤਬ ਵਹ ਇਸਤ੍ਰੀ ਅਪਨੇ ਸੇ ਉਤਮ ਸਖੀ ਕਉ ਕਹਿਤੀ ਹੈ, ਤੁਮਕੋ ਕੈਸਾ ਅਨੰਦ ਹੂਆ ਥਾ? ਅਰ ਤੈਨੇ ਕੁਛ ਕਹਾ? ਸੋ ਮਧਮ ਕਹਿਤੀ ਹੈ:
Prof. Sahib Singhਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ॥੪॥੨॥

ਪਦ ਅਰਥ ਤੈ ਲਗੀ = ਤੇਰੇ ਵਿਚ ਜੁੜੀ ਹੋਈ। ਸਹ = ਹੇ ਖਸਮ! (ਨੋਟ: ਇਸ ਸ਼ਬਦ ਵਿਚ ਲਫ਼ਜ਼ 'ਸਹੁ' ਅਤੇ 'ਸਹ' ਆਏ ਹਨ। ਲਫ਼ਜ਼ 'ਸਹੁ' ਕਰਤਾ ਅਤੇ ਕਰਮ ਕਾਰਕ ਇਕ-ਵਚਨ ਹੈ। ਕਿਸੇ ਸੰਬੰਧਕ ਨਾਲ ਵਰਤਿਆਂ (ੁ) ਨਹੀਂ ਰਹਿੰਦਾ; ਜਿਵੇਂ "ਸਹ ਨਾਲਿ।" ਸੰਬੋਧਨ ਵਿਚ ਭੀ ਇਹੀ ਸ਼ਕਲ ਹੈ; ਜਿਵੇਂ 'ਸਹ' = ਹੇ ਖਸਮ!) ॥੪॥੨॥

SikhNet (Spanish)en el Señor de todos nosotros, gozará de su Esposo. (4-2)

Open this shabad →

Shabad Guru Nanak Dev Ji Raag Vadhans continues on Ang 558

ਵਡਹੰਸੁ ਮਹਲਾ ੧ ਘਰੁ ੨ ॥

vaddahans mahalaa 1 ghar 2 |

Sant Singh KhalsaWadahans, First Mehl, Second House:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਸ਼ਾਹੀ।
SikhNet (Spanish)Wadajans, Mejl Guru Nanak, Primer Canal Divino.

ਮੋਰੀ ਰੁਣ ਝੁਣ ਲਾਇਆ ਭੈਣੇ; ਸਾਵਣੁ ਆਇਆ ॥

moree run jhun laaeaa bhaine; saavan aaeaa |

Sant Singh KhalsaThe peacocks are singing so sweetly, O sister; the rainy season of Saawan has come.
Manmohan SinghThe peacocks are sweetly crying, O sister, the rainy month of "Sawan" has come.
Manmohan Singh (Punjabi)ਮੋਰ ਮਿਠਾਸ ਨਾਲ ਬੋਲ ਰਹੇ ਹਨ। ਹੇ ਅੰਮਾ ਜਾਈਓ! ਬਰਸਾਤ ਦਾ ਮਹੀਨਾ "ਸਾਉਣ" ਆ ਗਿਆ ਹੈ।
Fareedkot Teekaਹੇ ਭੈਣੇ! ਜਬ ਸਾਵਣ ਦਾ ਮਹੀਨਾ ਆਇਆ ਸੀ, ਵਹੁ ਵਰਤਮਾਨ ਮੋਹੈ ਜੈਸੇ ਮੋਰਾਂ ਨੇ ਅਨੰਦ ਸੇ (ਰੁਣ ਝੁਣ) ਇਕ ਰਸ ਸਬਦ ਕੀਆ ਬੋਲੇ ਹੈਂ, ਤੈਸੇ ਮੈਂ ਅਨੰਦ ਸੇ ਸਬਦ ਉਚਾਰਾਂ ਭਾਵ ਕਹਾਂ॥
Prof. Sahib Singhਹੇ ਭੈਣ! ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਸਾਵਨ (ਦਾ ਮਹੀਨਾ) ਆ ਗਿਆ ਹੈ।

ਪਦ ਅਰਥ ਮੋਰੀ = ਮੋਰਾਂ ਨੇ। ਰੁਣ-ਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ।

SikhNet (Spanish)Los pavos reales cantan dulcemente, oh hermana; la temporada de lluvias, de Sawan ha llegado.

ਤੇਰੇ ਮੁੰਧ ਕਟਾਰੇ ਜੇਵਡਾ; ਤਿਨਿ ਲੋਭੀ. ਲੋਭ ਲੁਭਾਇਆ ॥

tere mundh kattaare jevaddaa; tin lobhee. lobh lubhaaeaa |

Sant Singh KhalsaYour beauteous eyes are like a string of charms, fascinating and enticing the soul-bride.
Manmohan SinghO Beloved, Thine amorous eyes are like a rope and their charm has fascinated and bewitched the bride.
Manmohan Singh (Punjabi)ਹੇ ਪ੍ਰੀਤਮ! ਤੈਂਡੇ ਰਸੀਲੇ ਨੈਣ ਰੱਸੇ ਵਾਂਗੂੰ ਹਨ। ਉਨ੍ਹਾਂ ਦੀ ਫ਼ਰੇਫ਼ਤਗੀ (ਖਿੱਚ) ਨੇ ਪਤਨੀ ਨੂੰ ਲੁਭਾਇਮਾਨ ਤੇ ਮੋਹਿਤ ਕਰ ਲਿਆ ਹੈ।
Fareedkot Teekaਮੈਨੇ ਕਹਾ: ਮੈਂ ਜੋ (ਮੁੰਧ) ਇਸਤ੍ਰੀ ਹੂੰ ਤੇਰੇ ਕਟਾਖ ਜੋ ਹੈਂ, ਵੱਡਾ ਲੋਭੀ ਕਰ ਕੇ ਲੋਭੁ ਵਾਲਿਆਂ ਨੇ ਲੁਭਾਇ ਲੀਆ ਤਿਨਾਂ ਮੇਰੇ ਕੋ। ਪੁਨਾ ਔਰ ਭੀ? ਸੋ ਮਧਮ ਸਖੀ ਕਹਿਤੀ ਹੈ:
Prof. Sahib Singhਮੈਂ ਜੀਵ-ਇਸਤ੍ਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ।

ਪਦ ਅਰਥ ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ।

SikhNet (Spanish)Oh Amor, Tus ojos, filosos como daga, me envuelven como los de una mujer,

ਤੇਰੇ ਦਰਸਨ ਵਿਟਹੁ. ਖੰਨੀਐ ਵੰਞਾ ਤੇਰੇ; ਨਾਮ ਵਿਟਹੁ ਕੁਰਬਾਣੋ ॥

tere darasan vittahu. khaneeai vanyaa tere; naam vittahu kurabaano |

Sant Singh KhalsaI would cut myself into pieces for the Blessed Vision of Your Darshan; I am a sacrifice to Your Name.
Manmohan SinghI may cut myself into pieces for a glimpse of Thine and unto Thy Name I am a sacrifice.
Manmohan Singh (Punjabi)ਤੇਰੇ ਇਕ ਦੀਦਾਰ ਦੇ ਲਈ ਮੈਂ ਟੋਟੇ ਟੋਟੇ ਹੋ ਜਾਵਾਂ ਅਤੇ ਤੇਰੇ ਨਾਮ ਉਤੇ ਮੈਂ ਬਲਿਹਾਰ ਹੋ ਵੰਝਾ।
Fareedkot Teekaਪੁਨਾ ਮੈਂ ਕਹਾ: ਤੇਰੇ ਦਰਸ਼ਨ ਵਿਟੁਹ ਕਹੀਏ ਉਪਰੋਂ (ਖੰਨੀਐ) ਟੁਕੜੇ ਹੋ ਵਾਰਨੇ ਹੋ ਜਾਵਾਂ, ਤੇਰੇ ਨਾਂਉ ਪਰ ਤੇ ਭੀ (ਕੁਰਬਾਣੋ) ਵਾਰਨੇ ਜਾਵਾਂ। ਤਬ ਉਤਮ ਨੇ ਪੂਛਾ ਓਹ ਕਛ ਬੋਲਾ ਥਾ? ਮਧਮ ਨੇ ਕਹਾ: ਮੈਨੇ ਕਹਾ ਤਿਸ ਨੇ ਤੂੰ ਹੰਕਾਰ ਸਹਤ ਹੈਂ, ਤੋ ਮੈਂ ਕਹਾ:
Prof. Sahib Singh(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।

ਪਦ ਅਰਥ ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ।

SikhNet (Spanish)y me estoy embrujando con ese Encanto.

ਜਾ ਤੂ. ਤਾ ਮੈ ਮਾਣੁ ਕੀਆ ਹੈ; ਤੁਧੁ ਬਿਨੁ. ਕੇਹਾ ਮੇਰਾ ਮਾਣੋ ॥

jaa too. taa mai maan keea hai; tudh bin. kehaa meraa maano |

Sant Singh KhalsaI take pride in You; without You, what could I be proud of?
Manmohan SinghNow that I have attained thee, I then take pride in Thee. Without thee, what can I be proud of?
Manmohan Singh (Punjabi)ਹੁਣ ਜਦ ਤੂੰ ਮੇਰਾ ਹੈਂ। ਤਦ ਮੈਂ ਤੇਰੇ ਉਤੇ ਮਾਣ ਕਰਦੀ ਹੈ। ਤੇਰੇ ਬਾਝੋਂ ਮੇਰਾ ਕਾਹਦਾ ਫ਼ਖ਼ਰ ਹੈ?
Fareedkot Teekaਮੈਨੇ ਕਹਾ ਜਾਂ ਤੂੰ ਮੇਰਾ ਪਿਆਰਾ ਹੈਂ, ਮੈਂ ਮਾਨ ਕੀਤਾ ਹੈ, ਤੇਰੇ ਤਿਆਗਿਆ ਕਿਆ ਮੇਰਾ ਮਾਨ ਹੈ, ਪਤੀ ਬਿਨ ਇਸਤ੍ਰੀ ਕੀ ਦੁਰਦਿਸ਼ਾ ਹੋਤੀ ਹੈ॥ ਇਤਨਾ ਕਹਨੇ ਸੇ ਭੀ "ਸੁਪਨੇ ਆਇਆ ਭੀ ਗਇਆ ਮੈ ਜਲ ਭਰਿਆ ਰੋਇ॥" ਸੋ ਭੀ ਬਹੜੋ ਚਲਾ ਗਿਆ, ਮੈਂ ਨੇਤ੍ਰਾਂ ਮੇਂ ਜਲ ਭਰ ਰੋਇ ਦੀਆ। ਤਬ ਉਤਮ ਸਖੀ ਬੋਲੀ:
Prof. Sahib Singhਇਸੇ ਕਰਕੇ ਚੂੰਕਿ ਤੂੰ ਦਿਸ ਰਿਹਾ ਹੈਂ, ਮੈਂ ਮਾਣ (ਹੌਸਲਾ) ਕੀਤਾ ਹੈ ਪਰ ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇਂ ਤਾਂ ਮੈਂ ਮਾਣ ਕੈਸੇ ਕਰਾਂ।

ਪਦ ਅਰਥ ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ)। ਮੈਂ ਮਾਣੁ ਕੀਆ ਹੈ = ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)।

SikhNet (Spanish)Ofrezco mi ser en sacrificio a Tu Nombre, me cortaría en pedazos por la Bendita Visión de Tu Darshan,

ਚੂੜਾ ਭੰਨੁ. ਪਲੰਘ ਸਿਉ ਮੁੰਧੇ; ਸਣੁ ਬਾਹੀ ਸਣੁ ਬਾਹਾ ॥

choorraa bhan. palangh siau mundhe; san baahee san baahaa |

Sant Singh KhalsaSo smash your bracelets along with your bed, O soul-bride, and break your arms, along with the arms of your couch.
Manmohan SinghO bride, smash thy bracelets along with thy couch and break thy arms as well as the arms of thy couch.
Manmohan Singh (Punjabi)ਆਪਣੀਆਂ ਵੰਙਾ ਨੂੰ ਸਣੇ ਆਪਣੇ ਪਲੰਘ ਦੇ ਤੋੜ ਸੁੱਟ, ਹੇ ਵਹਟੀਏ। ਆਪਣੀਆਂ ਬਾਹਾਂ ਸਮੇਤ ਆਪਣੇ ਮੰਜੇ ਦੀਆਂ ਬਾਹੀਆਂ ਵੀ ਤੋੜਦੇ।
Fareedkot Teekaਸੋ ਉਤਮ ਕਹਤੀ ਹੈ: ਸਹਿਤ ਬਾਹੀਆਂ ਦੇ ਜੋ ਪਲੰਘ ਹੈ ਸਣ ਬਾਹਾਂ ਦੇ ਚੂੜਾ ਹੈ, ਸੋ ਚੂੜਾ ਭੰਨ ਦੇ, ਮੁੰਦੇ ਬਾਹਾਂ ਦੇ ਸਹਿਤ ਪਲੰਘ ਭੀ ਭੰਨ। ਪਤੀ ਬਿਨ ਸੰਗਾਰ ਸਿਹਜਾ ਦੁਖ ਰੂਪ ਹੈ॥
Prof. Sahib Singhਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ।

ਪਦ ਅਰਥ ਭੰਨੁ = ਤੋੜ ਦੇ। ਸਿਉ = ਨਾਲ। ਮੁੰਧੇ = ਹੇ ਇਸਤ੍ਰੀਏ! ਸਣੁ = ਸਮੇਤ। ਬਾਹੀ = ਪਲੰਘ ਦੀਆਂ ਹੀਆਂ।

SikhNet (Spanish)oh Dios. Estoy orgulloso de Ti, pues sin Ti, ¿en quién me podría yo apoyar?

ਏਤੇ ਵੇਸ ਕਰੇਦੀਏ ਮੁੰਧੇ; ਸਹੁ ਰਾਤੋ ਅਵਰਾਹਾ ॥

ete ves karedee mundhe; sahu raato avaraahaa |

Sant Singh KhalsaIn spite of all the decorations which you have made, O soul-bride, your Husband Lord is enjoying someone else.
Manmohan SinghBecause inspite of thy making so many decorations, O bride thy Groom is imbued with the love of another.
Manmohan Singh (Punjabi)ਤੇਰੇ ਐਨੇ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ, ਹੇ ਬਾਲੜੀਏ! ਤੇਰਾ ਲਾੜ੍ਹਾ ਹੋਰਸੁ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਏਤੇ ਚੂੜੇ ਆਦ ਵੇਸ ਕਰਤੀ ਹੀ ਤੂੰ ਰਹੀ, ਸਹੁ ਅਵਰ ਸਖੀਆਂ ਮੇਂ ਰਤਾ, ਤੋ ਤੇਰਾ ਸਿੰਗਾਰ ਬਿਰਥਾ ਹੈ, ਹੇ ਮੁੰਧੇ! ॥
Prof. Sahib Singhਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?)

ਪਦ ਅਰਥ ਏਤੇ = ਇਤਨੇ, ਇਹ ਕਈ। ਵੇਸ = ਸਿੰਗਾਰ। ਕਰੇਦੀਏ = ਕਰਨ ਵਾਲੀਏ! ਰਾਤੋ = ਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾ = ਹੋਰਨਾਂ ਨਾਲ।

SikhNet (Spanish)Destruye tu acogedora cama y tus brazaletes de marfil, oh mujer amorosa, y tus manos y los brazos de la cama,

Open this shabad (21 lines, Angs 557-558) →

Ang 557 of 1430