ਵਡਹੰਸੁ ਮਹਲਾ ੧ ॥
vaddahans mahalaa 1 |
Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਸ਼ਾਹੀ।
SikhNet (Spanish)Wadajans, Mejl Guru Nanak, Primer Canal Divino.
ਗੁਣਵੰਤੀ ਸਹੁ ਰਾਵਿਆ; ਨਿਰਗੁਣਿ ਕੂਕੇ ਕਾਇ ॥
gunavantee sahu raaviaa; niragun kooke kaae |
Sant Singh KhalsaThe virtuous bride enjoys her Husband Lord; why does the unworthy one cry out?
Manmohan SinghThe virtuous wife enjoys her Spouse. Why does the one without any merit bewail?
Manmohan Singh (Punjabi)ਨੇਕੀ ਨਿਪੁੰਨ ਪਤਨੀ ਆਪਣੇ ਕੰਤ ਨੂੰ ਮਾਣਦੀ ਹੈ। ਅਪ੍ਰਾਧਣ ਕਿਉਂ ਚੀਕ-ਚਿਹਾੜਾ ਪਾਉਂਦੀ ਹੈ?
Fareedkot Teekaਜੀਵ ਰੂਪ ਗੁਣਵਾਨੋਂ ਇਸਤ੍ਰੀਓਂ ਨੇ ਪਤੀ ਕੇ ਅਨੰਦ ਕੋ ਭੋਗਿਆ ਹੈ। ਜੋ ਗੁਣ ਰਹਿਤ ਹੈਂ ਵਹੁ ਕਿਸ ਵਾਸਤੇ ਪੁਕਾਰਤੀ ਹੈਂ, ਭਾਵ ਤਿਨ ਕਾ ਪੁਕਾਰਨਾ ਬ੍ਯਰਥ ਹੈ॥
Prof. Sahib Singhਗੁਣਾਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਭਾਵ, ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ (ਨਾਮ) ਗੁਣ ਨਹੀਂ ਹੈ ਉਹ ਕਿਉਂ ਵਿਅਰਥ ਹੀ ਤਰਲੇ ਲੈਂਦੀ ਹੈ?ਪਦ ਅਰਥ ਨਿਰਗੁਣਿ = ਗੁਣ-ਹੀਨ ਇਸਤ੍ਰੀ। ਕਾਇ ਕੂਕੇ = ਕਾਹਦੇ ਵਾਸਤੇ ਕੂਕਦੀ ਹੈ, ਕਿਉਂ ਤਰਲੇ ਲੈਂਦੀ ਹੈ? ਤਰਲੇ ਵਿਅਰਥ ਹਨ।
SikhNet (Spanish)La mujer de Mérito disfruta de su Esposo, la que no tiene ningún mérito, se aflige en vano;
ਜੇ ਗੁਣਵੰਤੀ ਥੀ ਰਹੈ; ਤਾ ਭੀ ਸਹੁ ਰਾਵਣ ਜਾਇ ॥੧॥
je gunavantee thee rahai; taa bhee sahu raavan jaae |1|
Sant Singh KhalsaIf she were to become virtuous, then she too could enjoy her Husband Lord. ||1||
Manmohan SinghIf she becomes virtuous, then she too shall go to enjoy her Spouse.
Manmohan Singh (Punjabi)ਜੇਕਰ ਉਹ ਖੂਬੀਆਂ ਵਾਲੀ ਹੋ ਵੰਞੇ, ਤਦ ਉਹ ਭੀ ਜਾ ਕੇ ਆਪਣੇ ਭਰਤੇ ਨੂੰ ਮਾਣ ਲਵੇਗੀ।
Fareedkot Teekaਜੇਕਰ ਗੁਣੋਂ ਵਾਲੀ ਹੋ ਰਹੈ ਤੋ (ਭੀ) ਬਹੁੜੋ ਅਨੰਦ ਭੋਗਣ ਵਾਸਤੇ ਜਾਵੈ ਵਾ ਪਤੀ ਤਿਸ ਕੇ ਭੋਗਣੇ ਵਾਸਤੇ ਜਾਤਾ ਹੈ, ਭਾਵ ਤਿਸ ਪਰ ਪ੍ਰਸੰਨ ਹੋਤਾ ਹੈ॥੧॥
Prof. Sahib Singhਪਰ, ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ ॥੧॥ਪਦ ਅਰਥ ਥੀ ਰਹੈ = ਬਣੀ ਰਹੇ, ਹੋ ਜਾਏ ॥੧॥
SikhNet (Spanish)pero si ella logra tener mérito, también podrá disfrutar de su Señor. (1)
ਮੇਰਾ ਕੰਤੁ ਰੀਸਾਲੂ; ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥
meraa kant reesaaloo; kee dhan avaraa raave jee |1| rahaau |
Sant Singh KhalsaMy Husband Lord is loving and playful; why should the soul-bride enjoy anyone else? ||1||Pause||
Manmohan SinghMy spouse is a treasure of ambrosia; why should a woman enjoys and other? Pause.
Manmohan Singh (Punjabi)ਮੈਂਡਾਂ ਭਰਤਾ ਅੰਮ੍ਰਿਤ ਦਾ ਖ਼ਜਾਨਾ ਹੈ। ਸੁਆਣੀ ਕਿਉਂ ਕਿਸੇ ਹੋਰ ਨਾਲ ਰੰਗ-ਰਲੀਆਂ ਕਰੇ? ਠਹਿਰਾਉ।
Fareedkot Teekaਹੇ ਸਖੀਓ! ਮੇਰਾ ਸ੍ਵਾਮੀ ਤੋ (ਰੀਸਾਲੁ) ਸੁੰਦ੍ਰ ਵਾ ਰਸੋਂ ਕਾ ਘਰੁ ਹੈ। ਫਿਰ (ਧਨ) ਇਸਤ੍ਰੀ ਔਰੋਂ ਸੇ ਅਰਥਾਤ ਆਨ ਦੇਵਤਾਓਂ ਕੀ ਉਪਾਸਨਾ ਸੇ (ਕੀ) ਕ੍ਯੋਂ ਰਮਣ ਕਰਨੇ ਜਾਤੀ ਹੈ॥੧॥ ਰਹਾਉ ॥
Prof. Sahib Singhਹੇ ਭੈਣ! (ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ ॥੧॥ ਰਹਾਉ ॥ਪਦ ਅਰਥ ਰੀਸਾਲੂ = ਰਸੀਲਾ, ਰਸ-ਆਲਯ, ਰਸਾਂ ਦਾ ਘਰ, ਅਨੰਦ-ਸੁਖ ਦਾ ਸੋਮਾ। ਅਵਰਾ = ਹੋਰਨਾਂ ਨੂੰ। ਰਾਵੇ = ਮਾਣੇ, ਮਿਲੇ। ਜੀ = ਹੇ ਜੀ! ਹੇ ਭੈਣ! ॥੧॥ ਰਹਾਉ ॥
SikhNet (Spanish)Mi Señor es todo Amor, ¿por qué entonces la mujer se va con otro? (1-Pausa)
ਕਰਣੀ ਕਾਮਣ ਜੇ ਥੀਐ; ਜੇ ਮਨੁ ਧਾਗਾ ਹੋਇ ॥
karanee kaaman je theeai; je man dhaagaa hoe |
Sant Singh KhalsaIf the soul-bride does good deeds, and strings them on the thread of her mind,
Manmohan SinghIf the bride does virtuous deeds and turns her heart into a thread,
Manmohan Singh (Punjabi)ਜੇਕਰ ਪਤਨੀ ਨੇਕ ਅਮਲ ਕਰੇ ਅਤੇ ਜੇਕਰ ਉਹ ਆਪਣੇ ਦਿਲ ਨੂੰ ਧਾਗਾ ਬਣਾ ਲਵੇ,
Fareedkot Teekaਉਤਮੁ ਕਰਣੀ ਰੂਪੁ ਟੂਣਾ ਜਾਦੂ ਜੇ ਹੋਵੇ, ਜੇ ਮਨ ਕਹੀਏ ਮਨਨ ਰੂਪ ਤਾਗਾ ਹੋਵੈ। ਗਲ ਮੇਂ ਵਾ ਸਿਰ ਪਾਉਣੇ ਦਾ ਵਾ ਕਰਣੀ ਕਾ ਮਣ ਨਾਮੁ ਮਣਕਾ ਹੋਵੈ, ਕਿਆ ਹੀਰਾ ਮਾਣਕੁ ਮਨ ਸੁਧੁ ਕਰਣਾ ਏਹੁ ਤਾਗਾ ਹੋਵੈ॥
Prof. Sahib Singhਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ,ਪਦ ਅਰਥ ਕਰਣੀ = ਉੱਚਾ ਆਚਰਨ। ਕਾਮਣ = ਟੂਣੇ {ਨੋਟ: ਵਿਆਹ ਦੇ ਮੌਕੇ ਤੇ ਜਦੋਂ ਜੰਞ ਢੁਕਦੀ ਹੈ ਤਾਂ ਕੁੜੀਆਂ ਗੀਤ ਗਾਂਦੀਆਂ ਹਨ, ਖ਼ਿਆਲ ਇਹ ਬਣਿਆ ਹੁੰਦਾ ਹੈ ਕਿ ਇਹਨਾਂ ਗੀਤਾਂ ਨਾਲ ਇਹ ਨਵਾਂ ਲਾੜਾ ਵਿਆਹੀ ਜਾਣ ਵਾਲੀ ਕੁੜੀ ਦੇ ਕਹੇ ਵਿਚ ਤੁਰਿਆ ਕਰੇਗਾ। ਕਾਮਣ ਪਾਣੇ, ਪੰਜਾਬੀ ਮੁਹਾਵਰਾ ਹੈ}, ਪਤੀ ਨੂੰ ਵੱਸ ਕਰਨ ਵਾਲੇ ਗੀਤ।
SikhNet (Spanish)Deja que las buenas acciones sean tu encanto, pasadas como cuentas a través del hilo de la mente.
ਮਾਣਕੁ. ਮੁਲਿ ਨ ਪਾਈਐ; ਲੀਜੈ ਚਿਤਿ ਪਰੋਇ ॥੨॥
maanak. mul na paaeeai; leejai chit paroe |2|
Sant Singh Khalsashe obtains the jewel, which cannot be purchased for any price, strung upon the thread of her consciousness. ||2||
Manmohan Singhshe then strings her Spouse's mind thereon like a jewel, which cannot be obtained for any price.
Manmohan Singh (Punjabi)ਤਦ ਉਹ, ਉਸ ਅੰਦਰ, ਆਪਣੇ ਪਤੀ ਦੇ ਮਨ ਨੂੰ ਹੀਰੇ ਦੀ ਤਰ੍ਹਾਂ ਗੁੰਦ ਲੈਂਦੀ ਹੈ, ਜਿਹੜਾ ਕਿ ਕਿਸੇ ਕੀਮਤ ਨੂੰ ਭੀ ਨਹੀਂ ਮਿਲ ਸਕਦਾ।
Fareedkot Teekaਮਾਣਕੁ ਮਨਨ ਪ੍ਰੇਮਸਰ ਕਾ ਮੁਲੁ ਦੇ ਕਰ ਨਹੀਂ ਪਾਈਤਾ ਹੈ, ਕਹੀ ਰੀਤ ਸਿਉਂ ਚਿਤ ਮੇਂ ਪਰੋਇ ਲਈਏ॥੨॥
Prof. Sahib Singhਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ ਜੋ ਉਂਜ ਮੁੱਲ ਨਾਲ ਨਹੀਂ ਮਿਲ ਸਕਦਾ ॥੨॥ਪਦ ਅਰਥ ਮਾਣਕੁ = ਮੋਤੀ (ਪ੍ਰਭੂ ਦਾ ਨਾਮ)। ਮੁਲਿ = ਕਿਸੇ ਮੁੱਲ ਨਾਲ। ਚਿਤਿ = ਚਿੱਤ ਵਿਚ ॥੨॥
SikhNet (Spanish)Sí, Invaluable es la Joya de la Virtud, ondéala como bandera en tu mente. (2)
ਰਾਹੁ ਦਸਾਈ. ਨ ਜੁਲਾਂ; ਆਖਾਂ ਅੰਮੜੀਆਸੁ ॥
raahu dasaaee. na julaan; aakhaan amarreeaas |
Sant Singh KhalsaI ask, but do not follow the way shown to me; still, I claim to have reached my destination.
Manmohan SinghI ask from others but walk not the way shown to me and yet I say I have reaches my destination.
Manmohan Singh (Punjabi)ਮੈਂ ਹੋਰਨਾਂ ਤੋਂ ਰਸਤਾ ਪੁੱਛਦੀ ਹਾਂ ਪ੍ਰੰਤੂ ਖੁਦ ਉਸ ਉਤੇ ਨਹੀਂ ਤੁਰਦੀ। ਫਿਰ ਭੀ ਮੈਂ ਆਖਦੀ ਹਾਂ ਕਿ ਮੈਂ ਅੱਪੜ ਗਈ ਹਾਂ।
Fareedkot Teekaਜੈਸੇ ਕੋਈ ਯਹ ਕਹੈ: ਰਸਤਾ ਤੌ (ਦਸਾਈ) ਪੂਛਾ ਤਿਸ ਰਸਤੇ ਮੇਂ (ਨ ਜੁਲਾ) ਨ ਚਲਾਂ, ਔਰੁ ਮੁਖ ਸੇ ਕਹੂੰ ਕਿ ਮੇਂ (ਅੰਮੜੀਆਸੁ) ਪਹੁਚ ਗਇਆ ਹੂੰ, ਯਹਿ ਬਿਰਥਾ ਕਹਨਾ ਹੈ॥
Prof. Sahib Singhਜੇ ਮੈਂ (ਪ੍ਰਭੂ) ਪਹੁੰਚਣ ਦਾ ਰਾਹ ਪੁਛਦੀ ਰਹਾਂ ਪਰ ਰਸਤੇ ਉਤੇ ਕਦੀ ਨਾਂ ਤੁਰਾਂ,ਪਦ ਅਰਥ ਦਸਾਈ = ਮੈਂ ਪੁੱਛਾਂ, ਮੈਂ ਪੁੱਛਦੀ ਰਹਾਂ। ਨ ਜੁਲਾਂ = (ਪਰ ਉਸ ਰਸਤੇ ਉਤੇ) ਮੈਂ ਤੁਰਾਂ ਨਾਹ। ਅੰਮੜੀਆਸੁ = ਮੈਂ ਅੱਪੜ ਗਈ ਹਾਂ।
SikhNet (Spanish)No estoy yendo en la forma en que fui guiado, y a pesar de eso clamo haber llegado a mi Destino,
ਤੈ ਸਹ ਨਾਲਿ ਅਕੂਅਣਾ; ਕਿਉ ਥੀਵੈ ਘਰ ਵਾਸੁ ॥੩॥
tai seh naal akooanaa; kiau theevai ghar vaas |3|
Sant Singh KhalsaI do not speak with You, O my Husband Lord; how then can I come to have a place in Your home? ||3||
Manmohan SinghWith Thee, O My Spouse, I speak not how can I then, have an abode in thy house?
Manmohan Singh (Punjabi)ਤੇਰੇ ਸਾਥ ਹੇ ਮੇਰੇ ਪਤੀ! ਮੈਂ ਕੂੰਦੀ ਨਹੀਂ ਫਿਰ ਮੈਨੂੰ ਕਿਸ ਤਰ੍ਹਾਂ ਤੇਰੇ ਗ੍ਰਹਿ ਅੰਦਰ ਵਸੇਬਾ ਮਿਲ ਸਕਦਾ ਹੈ।
Fareedkot Teekaਤੈਸੇ (ਤੈ) ਤਿਸੁ ਪਤੀ ਕੇ ਸਾਥ ਤੋ (ਅਕੂਅਣਾ) ਬੋਲਨਾ ਹੀ ਨਹੀਂ ਹੈ ਅਰਥਾਤ ਪਤਿ ਪ੍ਰਸੰਨਤਾ ਤੋ ਹੈ ਨਹੀਂ, ਫਿਰ ਉਸ ਕਾ ਘਰ ਮੇਂ ਬਾਸ ਕਿਸ ਪ੍ਰਕਾਰ (ਥੀਵੈ) ਹੋਇ ਅਰਥਾਤ ਨਹੀਂ ਹੋ ਸਕਤਾ ਹੈ, ਭਾਵ ਅਨੰਦ ਨਹੀਂ ਹੋ ਸਕਤਾ ਹੈ॥੩॥
Prof. Sahib Singhਅਤੇ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ ॥੩॥ਪਦ ਅਰਥ ਸਹ ਨਾਲਿ = ਖਸਮ ਨਾਲ। ਅਕੂਅਣਾ = ਕੂਣ ਦੀ ਅਣਹੋਂਦ ॥੩॥
SikhNet (Spanish)si no hablo Contigo Señor Esposo, ¿cómo entonces podré ser llevado a Tu Hogar? (3)
ਨਾਨਕ ਏਕੀ ਬਾਹਰਾ; ਦੂਜਾ ਨਾਹੀ ਕੋਇ ॥
naanak ekee baaharaa; doojaa naahee koe |
Sant Singh KhalsaO Nanak, without the One Lord, there is no other at all.
Manmohan SinghNanak, without the One Lord, there is not any other.
Manmohan Singh (Punjabi)ਨਾਨਕ, ਇਕ ਸੁਆਮੀ ਦੇ ਬਗ਼ੈਰ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਪ੍ਯਾਰੇ ਸੇ ਬਿਨਾਂ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਨਾਨਕ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ,
SikhNet (Spanish)Dice Nanak, no hay nadie más que el Uno y si la novia Alma se conserva en Él,
ਤੈ ਸਹ ਲਗੀ. ਜੇ ਰਹੈ; ਭੀ ਸਹੁ ਰਾਵੈ ਸੋਇ ॥੪॥੨॥
tai seh lagee. je rahai; bhee sahu raavai soe |4|2|
Sant Singh KhalsaIf the soul-bride remains attached to You, then she shall enjoy her Husband Lord. ||4||2||
Manmohan SinghIf the bride remains attached to Thee, she too shall enjoy (Thee) her Spouse.
Manmohan Singh (Punjabi)ਜੇਕਰ ਪਤਨੀ ਤੇਰੇ ਨਾਲ ਜੁੜੀ ਰਹੇ, ਤਾਂ ਉਹ ਭੀ (ਤੈਨੂੰ) ਆਪਣੇ ਪਤੀ ਨੂੰ ਮਾਣ ਲਵੇਗੀ।
Fareedkot Teekaਹੇ ਸਖੀ! ਜੋ ਤੂੰ ਤਿਸੁ ਪਤੀ ਸੇ ਲਗੀ ਰਹੈਗੀ, ਤੋ ਫਿਰ ਸੋ ਪ੍ਯਾਰਾ ਤੇਰੇ ਸੇ ਵਾ ਤਿਸਤੇ ਤੂੰ ਰਮਣ ਕਰੈਗੀ, ਭਾਵ ਯਹ ਕਿ ਬਿਨਾਂ ਹਰੀ ਮੇਂ ਬ੍ਰਿਤੀ ਲਗਾਏ ਕੋਈ ਕਾਰਜ ਤੇਰਾ ਨਹੀਂ ਹੋਇਗਾ॥੪॥੨॥☬ਇਸੀ ਕੀ ਉਥਾਨਕਾ ਜਿਸ ਉਪਾਸਕ ਕਉ ਕਬੀ ਏਕਾਗਰ ਬ੍ਰਿਤੀ ਕਾਲ ਦਰਸਨ ਹੂਆ ਹੈ, ਪੁਨਾ ਬ੍ਰਿਤੀ ਉਥਾਨ ਹੂਈ, ਤਿਸ ਪਰ ਦ੍ਰਿਸਟਾਂਤ ਰੂਪਕ ਅਲੰਕਾਰ ਸੇ ਕਹਿਤਾ ਹੈ। ਕਿਸੀ ਇਸਤ੍ਰੀ ਕਾ ਪਤੀ ਬਿਛਰਾ ਹੂਆ ਸੁਪਨੇ ਮੇਂ ਮਿਲਾ ਸੁਪਨੇ ਆਇਆ। ਤਬ ਵਹ ਇਸਤ੍ਰੀ ਅਪਨੇ ਸੇ ਉਤਮ ਸਖੀ ਕਉ ਕਹਿਤੀ ਹੈ, ਤੁਮਕੋ ਕੈਸਾ ਅਨੰਦ ਹੂਆ ਥਾ? ਅਰ ਤੈਨੇ ਕੁਛ ਕਹਾ? ਸੋ ਮਧਮ ਕਹਿਤੀ ਹੈ:
Prof. Sahib Singhਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ॥੪॥੨॥ਪਦ ਅਰਥ ਤੈ ਲਗੀ = ਤੇਰੇ ਵਿਚ ਜੁੜੀ ਹੋਈ। ਸਹ = ਹੇ ਖਸਮ! (ਨੋਟ: ਇਸ ਸ਼ਬਦ ਵਿਚ ਲਫ਼ਜ਼ 'ਸਹੁ' ਅਤੇ 'ਸਹ' ਆਏ ਹਨ। ਲਫ਼ਜ਼ 'ਸਹੁ' ਕਰਤਾ ਅਤੇ ਕਰਮ ਕਾਰਕ ਇਕ-ਵਚਨ ਹੈ। ਕਿਸੇ ਸੰਬੰਧਕ ਨਾਲ ਵਰਤਿਆਂ (ੁ) ਨਹੀਂ ਰਹਿੰਦਾ; ਜਿਵੇਂ "ਸਹ ਨਾਲਿ।" ਸੰਬੋਧਨ ਵਿਚ ਭੀ ਇਹੀ ਸ਼ਕਲ ਹੈ; ਜਿਵੇਂ 'ਸਹ' = ਹੇ ਖਸਮ!) ॥੪॥੨॥
SikhNet (Spanish)en el Señor de todos nosotros, gozará de su Esposo. (4-2)