ੴ

ਸਿੱਖਬਾਣੀ · SikhBani

ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥

too kaahe ddoleh praaneea tudh raakhaigaa sirajanahaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Tilang · Ang 724 · 11 lines
Translations

ਤਿਲੰਗ ਮਹਲਾ ੫ ਘਰੁ ੩ ॥

tilang mahalaa 5 ghar 3 |

Sant Singh KhalsaTilang, Fifth Mehl, Third House:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.

ਮਿਹਰਵਾਨੁ; ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥

miharavaan; saahib miharavaan | saahib meraa miharavaan |

Sant Singh KhalsaMerciful, the Lord Master is Merciful. My Lord Master is Merciful.
Manmohan SinghMerciful, merciful is the Lord, Merciful is my Master. My Master is Merciful.
Manmohan Singh (Punjabi)ਦਇਆਵਾਨ, ਦਇਆਵਾਨ ਹੇ ਸੁਆਮੀ! ਦਇਆਵਾਨ ਹੇ ਮੈਂਡਾ ਮਾਲਕ। ਮੇਰਾ ਸੁਆਮੀ ਦਿਆਲੂ ਹੈ।
Fareedkot Teekaਸੋ ਸਾਹਿਬ ਹਮਾਰਾ ਮਿਹਰਵਾਨੁ ਹੈ॥ ਸੋ ਸਾਹਿਬ ਹਮਾਰਾ ਤੀਨੋਂ ਕਾਲ ਮੇਂ ਮਿਹਰਵਾਨੁ ਹੈ, ਭਾਵ ਸੇ ਪਰਮ ਦਿਆਲੂ ਹੈ॥
Prof. Sahib Singhਹੇ ਭਾਈ! (ਪ੍ਰਭੂ) ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ।

ਪਦ ਅਰਥ ਮਿਹਰਵਾਨੁ = ਦਇਆਲ। ਸਾਹਿਬੁ = ਮਾਲਕ।

SikhNet (Spanish)Bondadoso es mi Señor, sí, Bondadoso es Él, el Todo Compasivo.

ਜੀਅ ਸਗਲ ਕਉ; ਦੇਇ ਦਾਨੁ ॥ ਰਹਾਉ ॥

jeea sagal kau; dee daan | rahaau |

Sant Singh KhalsaHe gives His gifts to all beings. ||Pause||
Manmohan SinghHe blessed ail the beings with His bounties. Pause.
Manmohan Singh (Punjabi)ਉਹ ਸਾਰੇ ਜੀਵਾਂ ਨੂੰ ਆਪਣੀਆਂ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ। ਠਹਿਰਾਉ।
Fareedkot Teekaਸਰਬ ਜੀਵਾਂ ਕੋ ਹੀ ਦਾਨ ਦੇਤਾ ਹੈ॥ ਰਹਾਉ ॥
Prof. Sahib Singhਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ ਰਹਾਉ॥

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦੇਇ = ਦੇਂਦਾ ਹੈ ॥ਰਹਾਉ॥

SikhNet (Spanish)Él bendice a todos con Su Gracia. (Pausa)

ਤੂ ਕਾਹੇ ਡੋਲਹਿ ਪ੍ਰਾਣੀਆ; ਤੁਧੁ ਰਾਖੈਗਾ ਸਿਰਜਣਹਾਰੁ ॥

too kaahe ddoleh praaneea; tudh raakhaigaa sirajanahaar |

Sant Singh KhalsaWhy do you waver, O mortal being? The Creator Lord Himself shall protect you.
Manmohan SinghWhy waverest thou, O mortal, The Creator Himself shall protect Thee.
Manmohan Singh (Punjabi)ਤੂੰ ਕਿਉਂ ਡਿੱਕੋਡੋਲੇ ਖਾਂਦਾ ਹੈ।, ਹੇ ਫਾਨੀ ਬੰਦੇ! ਕਰਤਾਰ ਤੇਰੀ ਰੱਖਿਆ ਕਰੇਗਾ।
Fareedkot Teekaਹੇ ਪ੍ਰਾਣੀ! ਤੂੰ ਅਪਨੀ ਪਾਲਨਾ ਨਮਿਤ ਕਿਉਂ ਡੋਲਤਾ ਹੈਂ? ਸੋ ਸਿਰਜਨਹਾਰ ਵਾਹਿਗੁਰੂ ਤੇਰੀ ਰਖ੍ਯਾ ਆਪ ਹੀ ਕਰਨਹਾਰਾ ਹੈ॥
Prof. Sahib Singhਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ।

ਪਦ ਅਰਥ ਡੋਲਹਿ = ਤੂੰ ਘਬਰਾਂਦਾ ਹੈਂ। ਪ੍ਰਾਣੀਆ = ਹੇ ਪ੍ਰਾਣੀ! ਤੁਧੁ = ਤੈਨੂੰ। ਸਿਰਜਣਹਾਰੁ = ਪੈਦਾ ਕਰਨ ਵਾਲਾ ਪ੍ਰਭੂ।

SikhNet (Spanish)¿Por qué titubear, oh hombre, cuando tu Creador te sostiene?

ਜਿਨਿ. ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ॥੧॥

jin. paidaaeis too keea; soee dee aadhaar |1|

Sant Singh KhalsaHe who created you, will also give you nourishment. ||1||
Manmohan SinghHe, who gave thee birth, will also provide thee with sustenance.
Manmohan Singh (Punjabi)ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹੀ ਹੀ ਤੈਨੂੰ ਆਹਾਰ ਵੀ ਦੇਵੇਗਾ।
Fareedkot Teekaਜਿਸ ਨੇ ਤੇਰੀ ਉਤਪਤੀ ਕਰੀ ਹੈ, ਸੋਈ ਤੇਰੇ ਕੋ ਅਧਾਰੁ ਦੇਵੇਗਾ, ਭਾਵ ਸੇ ਪਾਲਨਾ ਕਰੇਗਾ॥੧॥
Prof. Sahib Singhਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ ॥੧॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਆਧਾਰੁ = ਆਸਰਾ ॥੧॥

SikhNet (Spanish)Pues Él, Quien a todos les da vida, Él también sostiene a Su Creación. (1)

ਜਿਨਿ ਉਪਾਈ ਮੇਦਨੀ; ਸੋਈ ਕਰਦਾ ਸਾਰ ॥

jin upaaee medanee; soee karadaa saar |

Sant Singh KhalsaThe One who created the world, takes care of it.
Manmohan SinghHe, who has created the world, takes care of it.
Manmohan Singh (Punjabi)ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਜਿਸ ਐਸੇ ਸਾਹਿਬ ਨੇ (ਮੇਦਨੀ) ਧਰਤੀ ਉਪਲਖਤ ਵਾ ਗੁਰੂ ਸੰਕੇਤੁ ਸ੍ਰਿਸਟਿ ਉਤਪਤਿ ਕਰੀ ਹੈ, ਸੋਈ ਸਰਬ ਜੀਵਾਂ ਕੀ ਖਬਰ ਲੇ ਕਰ ਪਾਲਨਾ ਕਰਤਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ।

ਪਦ ਅਰਥ ਮੇਦਨੀ = ਧਰਤੀ। ਸਾਰ = ਸੰਭਾਲ।

SikhNet (Spanish)Él, Quien creó la tierra, Él Mismo también la conserva,

ਘਟਿ ਘਟਿ ਮਾਲਕੁ ਦਿਲਾ ਕਾ; ਸਚਾ ਪਰਵਦਗਾਰੁ ॥੨॥

ghatt ghatt maalak dilaa kaa; sachaa paravadagaar |2|

Sant Singh KhalsaIn each and every heart and mind, the Lord is the True Cherisher. ||2||
Manmohan SinghThe True Cherisher is the Lord of all hearts and minds.
Manmohan Singh (Punjabi)ਸੱਚਾ ਪਾਲਣ-ਪੋਸਣਹਾਰ, ਸਾਰੀਆਂ ਦਿਲਾਂ ਅਤੇ ਮਨਾਂ ਦਾ ਸੁਆਮੀ ਹੈ।
Fareedkot Teekaਸੋਈ ਸਚ ਸਰੂਪ ਪਾਲਨਾ ਕਰਨੇਹਾਰਾ ਘਟਿ ਘਟਿ ਕੇ ਦਿਲਾਂ ਕਾ ਮਾਲਕ ਹੈ॥੨॥
Prof. Sahib Singhਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ ॥੨॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਪਰਵਦਗਾਰੁ = ਪਾਲਣ ਵਾਲਾ ॥੨॥

SikhNet (Spanish)Él es el Maestro de todos los corazones y el Verdadero Sostenedor de todos nosotros. (2)

ਕੁਦਰਤਿ. ਕੀਮ ਨ ਜਾਣੀਐ; ਵਡਾ ਵੇਪਰਵਾਹੁ ॥

kudarat. keem na jaaneeai; vaddaa veparavaahu |

Sant Singh KhalsaHis creative potency and His value cannot be known; He is the Great and carefree Lord.
Manmohan SinghHis Omnipotence and worth cannot be known. He is the great and care-free Lord.
Manmohan Singh (Punjabi)ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਵਿਸ਼ਾਲ ਅਤੇ ਬੇ ਮੁਹਤਾਜ ਸੁਆਮੀ ਹੈ।
Fareedkot Teekaਤਿਸ ਕੀ (ਕੁਦਰਤਿ) ਸਕਤੀ ਕੀ ਕੀਮਤਿ ਨਹੀਂ ਜਾਣੀ ਜਾਤੀ, ਸਰਬ ਤੇ ਵਡਾ ਪੁਨਾ ਵੇਪਰਵਾਹ ਸਰੂਪ ਹੈ, ਭਾਵ ਕਿਸੀ ਕੀ ਉਸ ਕੋ ਪਰਵਾਹਿ ਨਹੀਂ॥
Prof. Sahib Singhਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।

ਪਦ ਅਰਥ ਕੀਮ = ਕੀਮਤਿ, ਮੁੱਲ। ਵੇਪਰਵਾਹੁ = ਬੇ ਮੁਥਾਜ।

SikhNet (Spanish)Medita entonces en tu Señor,

ਕਰਿ ਬੰਦੇ ਤੂ ਬੰਦਗੀ; ਜਿਚਰੁ ਘਟ ਮਹਿ ਸਾਹੁ ॥੩॥

kar bande too bandagee; jichar ghatt meh saahu |3|

Sant Singh KhalsaO human being, meditate on the Lord, as long as there is breath in your body. ||3||
Manmohan SinghO man, meditate thou on the Lord, till there is breath in thy body.
Manmohan Singh (Punjabi)ਹੇ ਇਨਸਾਨ! ਤੂੰ ਉਦੋਂ ਤਾਂਈਂ ਸਾਹਿਬ ਦਾ ਸਿਮਰਨ ਕਰ ਜਦ ਤਾਂਈਂ ਤੇਰੀ ਦੇਹ ਅੰਦਰ ਸੁਆਸ ਹੈ।
Fareedkot Teekaਜਿਤਨਾ ਚਿਰ ਸਰੀਰ ਵਿਖੇ ਸੁਆਸ ਹੈਂ ਤਾਂ ਤੇ ਹੇ ਬੰਦੇ! ਤਿਸ ਵਾਹਿਗੁਰੂ ਕੀ (ਬੰਦਗੀ) ਭਗਤੀ ਕਰ, ਭਾਵ ਇਹ ਸੁਆਸ ਸੁਆਸ ਤਿਸੀ ਕਾ ਸਿਮਰਣ ਕਰ॥੩॥☬ਪੁਨਾ ਤਿਸ ਕਰਤਾਰ ਕੇ ਆਗੇ ਨਿਰਹੰਕਾਰਤਾ ਸੇ ਐਸੇ ਬੇਨਤੀ ਕਰ:
Prof. Sahib Singhਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ ॥੩॥

ਪਦ ਅਰਥ ਘਟ ਮਹਿ = ਸਰੀਰ ਵਿਚ। ਸਾਹੁ = ਸੁਆਸ ॥੩॥

SikhNet (Spanish)hasta el momento en que entregues tu última respiración. (3)

ਤੂ ਸਮਰਥੁ ਅਕਥੁ ਅਗੋਚਰੁ; ਜੀਉ ਪਿੰਡੁ ਤੇਰੀ ਰਾਸਿ ॥

too samarath akath agochar; jeeo pindd teree raas |

Sant Singh KhalsaO God, You are all-powerful, inexpressible and imperceptible; my soul and body are Your capital.
Manmohan SinghO Lord, Thou art Omnipotent, Ineffable and Inapprehensible and my soul and body are Thy capital.
Manmohan Singh (Punjabi)ਹੇ ਪ੍ਰਭੂ! ਤੂੰ ਸਰਬ-ਸ਼ਕਤੀਵਾਨ, ਅਕਹਿ ਅਤੇ ਅਗਾਧ ਹੈ। ਮੇਰਾ ਮਨ ਤੇ ਤਨ ਤੇਰੀ ਪੂੰਜੀੰ ਹਨ।
Fareedkot Teekaਹੇ ਵਾਹਿਗੁਰੂ! ਤੂੰ ਸਾਮਰਥ ਹੈਂ ਪੁਨਾ ਮਨ ਬਾਣੀ ਕੇ (ਅਗੋਚਰੁ) ਅਵਿਸੇ ਹੈਂ। ਇਹ ਜੀਵ ਔ (ਪਿੰਡੁ) ਸਰੀਰ ਆਦੀ ਵਾ ਜੀਵਨਾ ਸਰੀਰ ਕਰ ਤੇਰੀ (ਰਾਸਿ) ਪੂੰਜੀ ਬਖਸ਼ੀ ਹੋਈ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ।

ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ।

SikhNet (Spanish)Oh Señor, eres el Maestro Todopoderoso, Inefable, Imperceptible. Mi cuerpo y Alma son tuyos,

ਰਹਮ ਤੇਰੀ. ਸੁਖੁ ਪਾਇਆ ਸਦਾ; ਨਾਨਕ ਕੀ ਅਰਦਾਸਿ ॥੪॥੩॥

reham teree. sukh paaeaa sadaa; naanak kee aradaas |4|3|

Sant Singh KhalsaBy Your Mercy, may I find peace; this is Nanak's lasting prayer. ||4||3||
Manmohan SinghIn Thy mercy I attain peace, O Lord. Nanak ever makes supplication before Thee.
Manmohan Singh (Punjabi)ਤੇਰੀ ਰਹਿਮਤ ਅੰਦਰ ਮੈਂ ਸੁੱਖ ਪਾਉਂਦਾ ਹਾਂ। ਹੇ ਸਾਂਈਂ, ਨਾਨਕ ਹਮੇਸ਼ਾਂ ਹੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ।
Fareedkot Teekaਮੈਨੇ ਤੇਰੀ ਕਿਰਪਾ ਤੇ ਹੀ ਸਦਾ ਸੁਖ ਪਾਇਆ ਹੈ, ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਸਦਾ ਇਹੀ ਅਰਦਾਸ ਹੈ, ਜੋ ਆਪ ਕੀ ਸ਼ਰਣ ਰਹੂੰ॥੪॥੩॥☬ਪੁਨਾ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ॥੪॥੩॥

ਪਦ ਅਰਥ ਰਹਮ = ਰਹਿਮਤ, ਕਿਰਪਾ ॥੪॥੩॥

SikhNet (Spanish)por Tu Misericordia, que encuentre la Paz, esta es la oración permanente de Nanak. (4-3)
Answers quote the Granth verbatim with Ang citations. AI commentary is not Gurbani and not a religious ruling.