ੴ

ਸਿੱਖਬਾਣੀ · SikhBani

ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥

mel laihu deaal dteh pe duaariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮੇਲਿ ਲੈਹੁ ਦਇਆਲ; ਢਹਿ ਪਏ ਦੁਆਰਿਆ ॥

mel laihu deaal; dteh pe duaariaa |

Sant Singh KhalsaUnite with me, O Merciful Lord; I have fallen at Your Door.
Manmohan SinghUnite me with Thee, O my Merciful Master. I have fallen at Thine door.
Manmohan Singh (Punjabi)ਮੈਂਨੂੰ ਆਪਣੇ ਨਾਲ ਮਿਲਾ ਲੈ, ਹੇ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਹੇ ਦਇਆਲ ਵਾਹਿਗੁਰੂ! ਹਮਕੋ ਅਪਨੇ ਸਾਥ ਮੇਲ ਲੇਵੋ, ਕਿਉਂਕਿ ਤੇਰੇ ਦੁਆਰੇ ਪਰ ਆ ਕੇ ਗਿਰ ਪਏ ਹੈਂ, ਭਾਵ ਸੇ ਸਰਨ ਹੂਏ ਹੈਂ॥
Prof. Sahib Singhਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।

ਪਦ ਅਰਥ ਦਇਆਲ = (ਦਇਆ-ਆਲਯ) ਦਇਆ ਦਾ ਘਰ, ਹੇ ਦਿਆਲ! ਢਹਿ ਪਏ = ਆ ਡਿੱਗਾ ਹਾਂ।

SikhNet (Spanish)Entrego mi ser a Tu Puerta, oh Dios; tómame en Tus Brazos.

ਰਖਿ ਲੇਵਹੁ ਦੀਨ ਦਇਆਲ; ਭ੍ਰਮਤ ਬਹੁ ਹਾਰਿਆ ॥

rakh levahu deen deaal; bhramat bahu haariaa |

Sant Singh KhalsaO Merciful to the meek, save me. I have wandered enough; now I am tired.
Manmohan SinghSafeguard me, O Merciful to the meek, wandering about, I have become very weary.
Manmohan Singh (Punjabi)ਹੇ ਮਸਕੀਨਾਂ ਮਿਹਰਬਾਨ, ਮੇਰੀ ਰੱਖਿਆ ਕਰ। ਭਟਕਦਾ ਫਿਰਦਾ ਮੈਂ ਬਹੁਤ ਹਾਰ ਹੁੱਟ ਗਿਆ ਹਾਂ।
Fareedkot Teekaਹੇ ਦੀਨੋਂ ਪਰ ਦਿਆਲ! ਮੇਰੇ ਕੋ ਰਾਖਿ ਲੇਵੋ, ਮੈਂ ਬਹੁਤ ਜੋਨੀਆਂ ਮੇਂ ਭ੍ਰਮਤਾ ਹੂਆ ਅਬ ਹਾਰ ਗਿਆ ਹੂੰ॥
Prof. Sahib Singhਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।

ਪਦ ਅਰਥ ਭ੍ਰਮਤ = ਭਟਕਦਾ। ਹਾਰਿਆ = ਥੱਕ ਗਿਆ ਹਾਂ।

SikhNet (Spanish)Oh Señor Compasivo con el débil; ¡sálvame! He vagado ya lo suficiente y me siento perdido.

ਭਗਤਿ ਵਛਲੁ. ਤੇਰਾ ਬਿਰਦੁ; ਹਰਿ. ਪਤਿਤ ਉਧਾਰਿਆ ॥

bhagat vachhal. teraa birad; har. patit udhaariaa |

Sant Singh KhalsaIt is Your very nature to love Your devotees, and save sinners.
Manmohan SinghIt is Thy innate nature to love Thine saints and save the sinners, O Lord.
Manmohan Singh (Punjabi)ਸਾਧੂਆਂ ਨੂੰ ਪਿਆਰ ਕਰਨਾ ਅਤੇ ਪਾਪੀਆਂ ਨੂੰ ਤਾਰਣਾ ਤੇਰਾ ਸੁਭਾਵਕ ਧਰਮ ਹੈ, ਹੇ ਪ੍ਰਭੂ!
Fareedkot Teekaਹੇ ਹਰੀ! ਭਗਤੋਂ ਕੇ ਪਿਆਰੇ ਹੋਣਾ ਤੇਰਾ ਬਿਰਦ ਹੈ ਔਰ ਤੈਨੇ ਪਾਪੀਓਂ ਕੋ ਉਧਾਰਾ ਹੈ॥
Prof. Sahib Singhਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਬਿਰਦੁ = ਪੁਰਾਣਾ ਸੁਭਾਉ। ਪਤਿਤ ਉਧਾਰਿਆ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਉਣ ਵਾਲਾ।

SikhNet (Spanish)Es Tu Naturaleza Esencial el amar a Tus Devotos y salvar a los que cometen errores y faltas.

ਤੁਝ ਬਿਨੁ. ਨਾਹੀ ਕੋਇ; ਬਿਨਉ ਮੋਹਿ ਸਾਰਿਆ ॥

tujh bin. naahee koe; binau mohi saariaa |

Sant Singh KhalsaWithout You, there is no other at all; I offer this prayer to You.
Manmohan SinghWithout Thee, is not another To Thee I make this supplication, O God.
Manmohan Singh (Punjabi)ਤੇਰੇ ਬਾਝੋਂ ਹੋਰ ਕੋਈ ਨਹੀਂ। ਤੇਰੇ ਅਗੇ ਮੈਂ ਇਹ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ!
Fareedkot Teekaਤੇਰੇ ਬਿਨਾਂ ਔਰ ਆਸਰਾ ਮੈਨੂੰ ਕੋਈ ਨਹੀਂ ਹੈ, ਤਾਂ ਤੇ ਏਹ ਬੇਨਤੀ ਕਾ ਵਾਕ ਆਪ ਪਾਸ ਮੈਂਨੇ (ਸਾਰਿਆ) ਬਿਨੈ ਕੀਆ ਹੈ, ਭਾਵ ਸੇ ਸੁਣਾਯਾ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।

ਪਦ ਅਰਥ ਬਿਨਉ ਮੋਹਿ = ਮੇਰੀ ਬੇਨਤੀ ਨੂੰ। ਸਾਰਿਆ = ਸਾਰ ਲੈਣ ਵਾਲਾ, ਸਿਰੇ ਚਾੜ੍ਹਨ ਵਾਲਾ।

SikhNet (Spanish)Sin Ti no hay nadie más y así ofrezco mi plegaria a Ti. Oh Dios de Misericordia,

ਕਰੁ ਗਹਿ ਲੇਹੁ ਦਇਆਲ; ਸਾਗਰ ਸੰਸਾਰਿਆ ॥੧੬॥

kar geh lehu deaal; saagar sansaariaa |16|

Sant Singh KhalsaTake me by the hand, O Merciful Lord, and carry me across the world-ocean. ||16||
Manmohan SinghTake me by the hand, O Beneficent Lord and ferry me across the world ocean.
Manmohan Singh (Punjabi)ਮੈਨੂੰ ਹੱਥੋਂ ਪਕੜ ਲੈ, ਹੇ ਮਿਹਰਬਾਨ ਮਾਲਕ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਇਸ ਸੰਸਾਰ ਸਮੁੰਦ੍ਰ ਮੇਂ ਸੇ ਹੇ ਦਿਆਲ! ਮੇਰਾ ਹਾਥ ਪਕੜ ਲੇਵੋ, ਭਾਵ ਸੇ ਰਖਿਆ ਕਰੋ॥੧੬॥
Prof. Sahib Singhਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥

ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਸਾਗਰ = ਸਮੁੰਦਰ ॥੧੬॥

SikhNet (Spanish)dame Tu Mano y llévame a través del mar del mundo. (16)
Answers quote the Granth verbatim with Ang citations. AI commentary is not Gurbani and not a religious ruling.