ੴ

ਸਿੱਖਬਾਣੀ · SikhBani

ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥

kabeer birahu bhuyangam man basai mant na maanai koe
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਬਿਰਹੁ ਭੁਯੰਗਮੁ ਮਨਿ ਬਸੈ; ਮੰਤੁ. ਨ ਮਾਨੈ ਕੋਇ ॥

kabeer. birahu bhuyangam man basai; mant. na maanai koe |

Sant Singh KhalsaKabeer, the snake of separation from the Lord abides within my mind; it does not respond to any mantra.
Manmohan SinghKabir, the serpent of separation from the Lord abides within my mind and it yields to no charm.
Manmohan Singh (Punjabi)ਕਬੀਰ, ਸਾਹਿਬ ਨਾਲੋ ਵਿਛੋੜੇ ਦਾ ਸਰਪ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਹ ਕਿਸੇ ਜਾਦੂ ਟੂਣੇ ਨੂੰ ਨਹੀਂ ਮੰਨਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕੇ ਮਨ ਮੇਂ (ਬਿਰਹੁ) ਪ੍ਰੇਮ ਵਾ ਵਿਯੋਗ ਰੂਪੀ ਸਰਪ ਬਸਤਾ ਹੈ, ਸੋ ਪ੍ਰਵਿਰਤੀ ਕੇ ਮੰਤ੍ਰ ਕੋ ਕੋਈ ਨਹੀਂ ਮਾਨਤਾ ਹੈ॥
Prof. Sahib Singhਹੇ ਕਬੀਰ! ('ਕਾਠ ਕੀ ਜਪਨੀ' ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ।

ਪਦ ਅਰਥ ਬਿਰਹੁ = ਵਿਛੋੜਾ, ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਇਹ ਚੋਭ ਕਿ ਮੈਂ ਪਰਮਾਤਮਾ ਨਾਲੋਂ ਵਿਛੁੜਿਆ ਪਿਆ ਹਾਂ। ਭੁਯੰਗਮੁ = ਸੱਪ। ਮਨਿ = ਮਨ ਵਿਚ। ਨ ਮਾਨੈ = ਨਹੀਂ ਮੰਨਦਾ, ਕੀਲਿਆ ਨਹੀਂ ਜਾ ਸਕਦਾ।

SikhNet (Spanish)Kabir, la serpiente de la separación del Señor habita en mi interior

ਰਾਮ ਬਿਓਗੀ. ਨਾ ਜੀਐ; ਜੀਐ. ਤ ਬਉਰਾ ਹੋਇ ॥੭੬॥

raam biogee. naa jeeai; jeeai. ta bauraa hoe |76|

Sant Singh KhalsaOne who is separated from the Lord does not live; if he does live, he goes insane. ||76||
Manmohan SinghHe, who is separated from his Lord, lives not it he lives, then, becomes he insane.
Manmohan Singh (Punjabi)ਜੋ ਆਪਣੇ ਸਾਹਿਬ ਨਾਲੋ ਵਿਛੁੜਿਆ ਹੈ, ਉਹ ਜੀਉਂਦਾ ਨਹੀਂ ਰਹਿੰਦਾ। ਜੇ ਉਹ ਜੀਉਂਦਾ ਰਹੇ ਤਾਂ ਉਹ ਸ਼ੁਦਾਈ ਹੋ ਜਾਂਦਾ ਹੈ।
Fareedkot Teekaਕਿਉਂਕਿ ਰਾਮ ਕਾ ਵਿਯੋਗੀ ਪ੍ਰਥਮ ਤੋ ਜੀਵਤਾ ਹੀ ਨਹੀਂ ਹੈ, ਭਾਵ ਯੇਹ ਸੰਸਾਰ ਕੇ ਬਿਵਹਾਰੋਂ ਮੇਂ ਚਿਤ ਕੀ ਸਤਾ ਨਹੀਂ ਦੇਤਾ ਹੈ। ਔਰ ਜੋ ਕਦਾਚਿਤ ਪ੍ਰਾਰਬਧ ਅਨੁਸਾਰ ਜੀਐ ਅਰਥਾਤ ਸਤਾ ਦੇਵੈ ਤੋ ਬਾਵਰਾ ਸਾ ਹੂਆ ਸਤਾ ਦੇਤਾ ਹੈ, ਕਿਉਂਕਿ ਉਸ ਕੀ ਬ੍ਰਿਤੀ ਸਦਾ ਬ੍ਰਹਮ ਪਰਾਯਣ ਹੀ ਰਹਿਤੀ ਹੈ॥੭੬॥
Prof. Sahib Singhਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥

ਪਦ ਅਰਥ ਰਾਮ ਬਿਓਗੀ = ਉਹ ਮਨੁੱਖ ਜਿਸ ਨੂੰ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ ਹੈ, ਜਿਸ ਨੂੰ ਇਹ ਚੋਭ ਹੈ ਕਿ ਮੈਂ ਮਾਇਕ ਭੋਗਾਂ ਦੇ ਕਾਰਨ ਰੱਬ ਨਾਲੋਂ ਟੁੱਟਾ ਪਿਆ ਹਾਂ, ਜਿਸ ਨੂੰ ਬਿਰਹੋਂ-ਸੱਪ ਦਾ ਡੰਗ ਵੱਜ ਚੁਕਾ ਹੈ। ਨਾ ਜੀਐ = (ਵਿਕਾਰਾਂ ਵਾਸਤੇ) ਨਹੀਂ ਜੀਊ ਸਕਦਾ, (ਆਪਾ-ਭਾਵ ਵਿਚ) ਨਹੀਂ ਜੀਊ ਸਕਦਾ ਹੈ। ਬਉਰਾ = ਕਮਲਾ ॥੭੬॥

* ਨੋਟ: ਅਸਾਡੇ ਦੇਸ ਵਿਚ ਕਈ ਲੋਕ ਸੱਪਾਂ ਦੇ ਮੰਤ੍ਰ ਜਾਣਦੇ ਹਨ; ਸੱਪਾਂ ਦੇ ਡੰਗੇ ਹੋਏ ਬੰਦਿਆਂ ਨੂੰ ਮੰਤ੍ਰ ਦੀ ਸਹੈਤਾ ਨਾਲ ਸੱਪ ਦੀ ਜ਼ਹਿਰ ਤੋਂ ਬਚਾਂਦੇ ਹਨ। ਪਰ ਕਈ ਸੱਪ ਐਸੇ ਭੀ ਹੁੰਦੇ ਹਨ, ਜਿਨ੍ਹਾਂ ਦਾ ਡੰਗਿਆ ਹੋਇਆ ਬੰਦਾ ਸ਼ਾਇਦ ਹੀ ਬਚਦਾ ਹੋਵੇ। ਕਬੀਰ ਜੀ ਇਸ ਸ਼ਲੋਕ ਵਿਚ ਇਸ ਗੱਲ ਵਲ ਇਸ਼ਾਰਾ ਕਰ ਕੇ ਵੇਖਦੇ ਹਨ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਮਾਨੋ, ਸੱਪ ਹੈ। ਜਿਸ ਮਨੁੱਖ ਨੂੰ ਇਹ ਡੰਗ ਵੱਜ ਜਾਏ (ਜਿਸ ਨੂੰ ਇਹ ਸੂਝ ਪੈ ਜਾਏ ਕਿ ਮੈਂ ਪਰਮਾਤਮਾ ਨਾਲੋਂ ਵਿੱਛੜਿਆ ਹੋਇਆ ਹਾਂ, ਮੈਨੂੰ ਮਾਇਕ ਭੋਗਾਂ ਨੇ ਰੱਬ ਨਾਲੋਂ ਵਿਛੋੜ ਦਿੱਤਾ ਹੈ), ਇਹ ਡੰਗ ਇਤਨਾ ਤੇਜ਼ ਹੁੰਦਾ ਹੈ ਕਿ ਦੁਨੀਆਵੀ ਪਦਾਰਥਾਂ ਦੇ ਮੋਹ ਦਾ ਕੋਈ ਮੰਤ੍ਰ ਇਥੇ ਅਸਰ ਨਹੀਂ ਪਾ ਸਕਦਾ। ਬਿਰਹੋਂ ਦਾ ਡੰਗਿਆ ਮਨੁੱਖ 'ਦੁਨੀਆ' ਵਲੋਂ ਮਰ ਜਾਂਦਾ ਹੈ ਉਸਦਾ ਜੀਵਨ ਹੋਰ ਕਿਸਮ ਦਾ ਹੋ ਜਾਂਦਾ ਹੈ, 'ਦੁਨੀਆ' ਉਸ ਨੂੰ 'ਬਉਰਾ' ਆਖਦੀ ਹੈ, ਦੁਨੀਆ ਦੇ ਭਾ ਦਾ ਉਹ 'ਕਮਲਾ' ਹੁੰਦਾ ਹੈ।

SikhNet (Spanish)y no responde a ningún Mantra, quien vive separado del Señor, no vive, y si vive se vuelve loco.(76)
Answers quote the Granth verbatim with Ang citations. AI commentary is not Gurbani and not a religious ruling.