ੴ

ਸਿੱਖਬਾਣੀ · SikhBani

ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ ॥

kabeer paaras chandanai tina hai ek sugandh
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਪਾਰਸ ਚੰਦਨੈ; ਤਿਨੑ ਹੈ ਏਕ ਸੁਗੰਧ ॥

kabeer. paaras chandanai; tina hai ek sugandh |

Sant Singh KhalsaKabeer, the philosopher's stone and sandalwood oil have the same good quality.
Manmohan SinghKabir, the philosopher's stone and sandal, they have the same good quality.
Manmohan Singh (Punjabi)ਕਬੀਰ, ਗੁਣੀ ਪੱਥਰ ਅਤੇ ਚੰਨਣ, ਉਨ੍ਹਾਂ ਵਿੱਚ ਇਕੋ ਜਹੀ ਚੰਗੀ ਖੂਬੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪਾਰਸ ਔ ਚੰਦਨ ਜੋ ਹੈ, ਤਿਨ ਦੋਨੋਂ ਕਾ ਏਕ ਹੀ (ਸੁਗੰਧ) ਸੁਭਾਵ ਹੈ॥
Prof. Sahib Singhਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ;

ਪਦ ਅਰਥ ਚੰਦਨੈ = ਚੰਦਨ ਵਿਚ। ਪਾਰਸ ਚੰਦਨੈ = ਪਾਰਸੈ ਚੰਦਨੈ, ਪਾਰਸ ਵਿਚ ਤੇ ਚੰਦਨ ਵਿਚ। ਤਿਨ ਹੈ = ਇਹਨਾਂ ਪਾਰਸ ਤੇ ਚੰਦਨ ਵਿਚ ਹੈ। ਸੁਗੰਧ = ਗੁਣ, ਖ਼ੁਸ਼ਬੂ।

SikhNet (Spanish)Kabir, la Piedra Filosofal y el aceite de Sándalo tienen la misma buena calidad,

ਤਿਹ ਮਿਲਿ, ਤੇਊ ਊਤਮ ਭਏ; ਲੋਹ ਕਾਠ ਨਿਰਗੰਧ ॥੭੭॥

tih mil, teaoo aootam bhe; loh kaatth niragandh |77|

Sant Singh KhalsaWhatever comes into contact with them is uplifted. Iron is transformed into gold, and ordinary wood becomes fragrant. ||77||
Manmohan SinghWhatever comes into their contact, that becomes sublime Iron it transmuted into gold and the odorouless wood is rendered fragrant?
Manmohan Singh (Punjabi)ਉਨ੍ਹਾਂ ਨਾਲ ਜੋ ਵੀ ਮਿਲ ਪੈਦਾ ਹੈ ਉਹ ਸ਼੍ਰੇਸ਼ਟ ਥੀ ਵੰਞਦਾ ਹੈ। ਲੋਹਾ ਸੋਨਾ ਹੋ ਜਾਂਦਾ ਹੈ ਅਤੇ ਬੇਮਹਿਕ ਲੱਕੜ ਖੁਸ਼ਬੋਦਾਰ ਥੀ ਵੰਞਦੀ ਹੈ।
Fareedkot Teekaਕਿਉਂਕਿ ਤਿਨ ਦੋਨੋਂ ਕੇ ਮਿਲਨੇ ਤੇ ਵਹੁ ਉਤਮ ਭਏ ਹੈ, ਲੋਹਾ ਸ੍ਵਰਨ ਔ ਕਾਸਟ ਜੋ ਨਿਰਗੰਧ ਥਾ, ਸੋ ਸੁਗੰਧੀ ਵਾਲਾ ਹੋ ਰਹਿਤਾ ਹੈ। ਤੈਸੇ ਸੰਤੋਂ ਕੀ ਸੰਗਤਿ ਕਰਤੇ ਜੜ ਜੀਵ ਭੀ ਉਤਮਤਾ ਕੋ ਪ੍ਰਾਪਤਿ ਹੋ ਜਾਤੇ ਹੈਂ॥੭੭॥
Prof. Sahib Singhਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ "ਰਾਮ ਬਿਓਗੀ" ਬਣ ਜਾਂਦਾ ਹੈ) ॥੭੭॥

ਪਦ ਅਰਥ ਤਿਹ ਮਿਲਿ = ਇਹਨਾਂ ਪਾਰਸ ਤੇ ਚੰਦਨ ਨੂੰ ਮਿਲ ਕੇ। ਤੇਊ = ਉਹ ਭੀ, ਉਹ ਕਾਠ ਤੇ ਲੋਹਾ ਭੀ। ਕਾਠ ਨਿਰਗੰਧ = ਲੱਕੜੀ ਜਿਸ ਵਿਚ ਕੋਈ ਸੁਗੰਧੀ ਨਹੀਂ ॥੭੭॥

* ਨੋਟ: ਬਿਰਹੋਂ ਦਾ ਅਨੁਭਵ ਗੁਰੂ ਦੀ ਰਾਹੀਂ ਹੀ ਹੁੰਦਾ ਹੈ। ਗੁਰੂ, ਮਾਨੋ, ਪਾਰਸ ਹੈ, ਗੁਰੂ ਚੰਦਨ ਹੈ।

SikhNet (Spanish)lo que haga contacto con ellos es mejorado, el hierro se transforma en oro y la madera ordinaria toma fragancia. (77)
Answers quote the Granth verbatim with Ang citations. AI commentary is not Gurbani and not a religious ruling.