ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਜਿਹ ਮਰਨੈ; ਸਭੁ ਜਗਤੁ ਤਰਾਸਿਆ ॥
jih maranai; sabh jagat taraasiaa |
Sant Singh KhalsaThat death which terrifies the entire world
Manmohan SinghThe death, which has terrified the whole world,
Manmohan Singh (Punjabi)ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
Fareedkot Teekaਜਿਸ ਮਰਨੇ ਸੇ ਜਭ ਜਗਤ ਭੈ ਵਾਨ ਹੂਆ ਹੈ॥
Prof. Sahib Singhਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,ਪਦ ਅਰਥ ਜਿਹ ਮਰਨੈ = ਜਿਸ ਮੌਤ ਨੇ। ਤਰਾਸਿਆ = ਡਰਾ ਦਿੱਤਾ ਹੈ।
SikhNet (Spanish)La muerte ha aterrorizado el corazón de todos;
ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ ॥੧॥
so maranaa; gur sabad pragaasiaa |1|
Sant Singh Khalsa- the nature of that death has been revealed to me, through the Word of the Guru's Shabad. ||1||
Manmohan Singhthe reality of that death is revealed unto me by the Guru's teaching.
Manmohan Singh (Punjabi)ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
Fareedkot Teekaਸੋ ਦੇਹ ਕਾ ਤਿਆਗ ਮੇਰੇ ਰੂਪ ਮਰਨੇ ਕਾ ਗੁਰੋਂ ਕੇ ਸਬਦ ਨੇ ਪ੍ਰਗਾਸਿਆ ਹੈ ਅਰਥਾਤ ਆਤਮ ਵਿਖੈ ਸਰੀਰ ਉਪਾਧਿ ਰੂਪ ਜਣਾਯਾ ਹੈ॥੧॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ। ਪ੍ਰਗਾਸਿਆ = ਪਰਗਟ ਹੋ ਗਿਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ, ਮਲੂਮ ਹੋ ਗਿਆ ਹੈ ਕਿ ਅਸਲ ਵਿਚ ਇਹ ਕੀਹ ਹੈ ॥੧॥
SikhNet (Spanish)la realidad de esa muerte me ha sido revelada a través de la Palabra del Guru.(1)
ਅਬ ਕੈਸੇ ਮਰਉ; ਮਰਨਿ ਮਨੁ ਮਾਨਿਆ ॥
ab kaise mrau; maran man maaniaa |
Sant Singh KhalsaNow, how shall I die? My mind has already accepted death.
Manmohan SinghNow, how shall I Die? My mind has accepted death.
Manmohan Singh (Punjabi)ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
Fareedkot Teekaਅਬ ਮੈਂ ਕੈਸੇ ਮਰਉ ਮੇਰਾ ਮਨ ਜੀਵ ਭਾਵ ਕੇ ਮਰਨੇ ਮੇਂ ਪਤੀਆਇਆ ਹੈ॥
Prof. Sahib Singhਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।ਪਦ ਅਰਥ ਮਰਉ = ਮੈਂ ਮਰਾਂ, ਜਨਮ ਮਰਨ ਵਿਚ ਪਵਾਂ। ਮਰਨਿ = ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤ ਵਿਚ, ਆਪਾ-ਭਾਵ ਦੀ ਮੌਤ ਵਿਚ।
SikhNet (Spanish)Ahora, ¿cómo podría morir, cuando estoy ya muerto para mí mismo?
ਮਰਿ ਮਰਿ ਜਾਤੇ; ਜਿਨ. ਰਾਮੁ ਨ ਜਾਨਿਆ ॥੧॥ ਰਹਾਉ ॥
mar mar jaate; jin. raam na jaaniaa |1| rahaau |
Sant Singh KhalsaThose who do not know the Lord, die over and over again, and then depart. ||1||Pause||
Manmohan SinghThey alone, who not the pervading God, continually die and depart. Pause.
Manmohan Singh (Punjabi)ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
Fareedkot Teekaਸੋ ਮਰ ਮਰ ਜਾਤੇ ਹੈਂ ਜਿਨੋਂ ਨੇ ਰਾਮ ਨਹੀਂ ਜਾਨਿਆ ਹੈ, ਭਾਵ ਯੇਹਿ ਕਿ ਪਰਮੇਸ੍ਵਰ ਸੇ ਬੇਮੁਖ ਜਨਮਤੇ ਮਰਤੇ ਹੈਂ॥੧॥ ਰਹਾਉ ॥
Prof. Sahib Singh(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥ਪਦ ਅਰਥ ਮਰਿ ਮਰਿ ਜਾਤੇ = ਸਦਾ ਮਰਦੇ-ਖਪਦੇ ਹਨ ॥੧॥ ਰਹਾਉ ॥
SikhNet (Spanish)Solamente mueren una y otra vez aquéllos que no conocen la Vida del Señor. (1-Pausa)
ਮਰਨੋ ਮਰਨੁ; ਕਹੈ ਸਭੁ ਕੋਈ ॥
marano maran; kahai sabh koee |
Sant Singh KhalsaEveryone says, I will die, I will die.
Manmohan SinghEveryone says "I am to die, I am to die".
Manmohan Singh (Punjabi)ਹਰ ਕੋਈ ਆਖਦਾ ਹੈ, "ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ।"
Fareedkot Teekaਮਰਨ ਮਰਨ ਤੋ ਸਭ ਕੋਈ ਕਹਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),ਪਦ ਅਰਥ ਮਰਨੋ ਮਰਨੁ = ਮੌਤ ਆ ਜਾਣੀ ਹੈ, ਮਰ ਜਾਣਾ ਹੈ। ਸਭੁ ਕੋਈ = ਹਰੇਕ ਜੀਵ।
SikhNet (Spanish)Todos dicen, Él se murió, él se murió,
ਸਹਜੇ ਮਰੈ; ਅਮਰੁ ਹੋਇ ਸੋਈ ॥੨॥
sahaje marai; amar hoe soee |2|
Sant Singh KhalsaBut he alone becomes immortal, who dies with intuitive understanding. ||2||
Manmohan SinghHe alone becomes immortal who dies in Divine comprehension.
Manmohan Singh (Punjabi)ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
Fareedkot Teekaਪਰੰਤੂ ਜੋ ਗਿਆਨ ਕਰ ਮਰੇ ਹੈਂ ਅਰਥਾਤ ਜੀਵ ਭਾਵ ਸੇ ਰਹਤ ਹੂਏ ਹੈਂ ਸੋਈ ਅਮਰ ਹੂਏ ਹੈਂ॥੨॥☬ਪ੍ਰਸ਼ਨ: ਅਮਰ ਮਾਨ ਕਰ ਜੋ ਆਪ ਕੋ ਲਾਭ ਹੂਆ ਹੈ, ਸੋ ਕਹੋ?☬ਉੱਤਰ:
Prof. Sahib Singh(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥ਪਦ ਅਰਥ ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਥਿਰ-ਚਿੱਤ ਹੋ ਕੇ। ਮਰੈ = ਮਰਦਾ ਹੈ, ਮਾਇਆ ਵਲੋਂ ਮਰਦਾ ਹੈ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਬੇਪਰਵਾਹ ਹੋ ਜਾਂਦਾ ਹੈ। ਅਮਰੁ = ਮਰਨ ਤੋਂ ਰਹਿਤ, ਸਦਾ ਜ਼ਿੰਦਾ। ਸੋਈ = ਉਹ ਮਨੁੱਖ ॥੨॥
SikhNet (Spanish)pero sólo aquél que muere en el Estado de Paz tiene la muerte que lo vuelve Inmortal. (2)
ਕਹੁ ਕਬੀਰ; ਮਨਿ ਭਇਆ ਅਨੰਦਾ ॥
kahu kabeer; man bheaa anandaa |
Sant Singh KhalsaSays Kabeer, my mind is filled with bliss;
Manmohan SinghSays Kabir, Within my mind, happiness has emanated,
Manmohan Singh (Punjabi)ਕਬੀਰ ਜੀ ਆਖਦੇ ਹਨ, "ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਮਨ ਮੇਂ ਅਨੰਦ ਹੂਆ ਹੈ॥☬ਪ੍ਰਸ਼ਨ: ਕਬ ਹੂਆ ਹੈ?☬ਉੱਤਰ:
Prof. Sahib Singhਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,ਪਦ ਅਰਥ ਮਨਿ = ਮਨ ਵਿਚ। ਭਇਆ = ਹੋਇਆ ਹੈ, ਉਪਜਿਆ ਹੈ, ਪੈਦਾ ਹੋ ਗਿਆ ਹੈ। ਅਨੰਦਾ = ਖ਼ੁਸ਼ੀ, ਖਿੜਾਉ।
SikhNet (Spanish)Dice Kabir, en mi mente hay un Inmenso Éxtasis,
ਗਇਆ ਭਰਮੁ; ਰਹਿਆ ਪਰਮਾਨੰਦਾ ॥੩॥੨੦॥
geaa bharam; rahiaa paramaanandaa |3|20|
Sant Singh Khalsamy doubts have been eliminated, and I am in ecstasy. ||3||20||
Manmohan Singhmy doubt is dispelled and Supreme bliss abides in it.
Manmohan Singh (Punjabi)ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
Fareedkot Teekaਜਬ ਭਰਮ ਗਇਆ॥☬ਪ੍ਰਸ਼ਨ: ਭਰਮ ਨਿਵਰਤੀ ਉਪਰੰਤ ਕਿਆ ਰਹਿਆ?☬ਉੱਤਰ: ਪਰਮ ਅਨੰਦ ਰੂਪ ਬ੍ਰਹਮ ਰਹਿਆ, ਭਾਵ ਆਪ ਕੋ ਬ੍ਰਹਮ ਰੂਪ ਜਾਨਾ ਹੈ॥੩॥੨੦॥☬ਕਬੀਰ ਜੀ ਵੈਰਾਗ ਦਸਾ ਮੇਂ ਥੇ। ਸਬੰਧੀ ਜਨ ਰੋਗੀ ਜਾਨ ਕਰ ਵੈਦ ਲਿਆਏ। ਤਬ ਹਕੀਮ ਨੇ ਕਬੀਰ ਜੀ ਕੋ ਦੇਖ ਕਰ ਕਹਾ:
Prof. Sahib Singhਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥ਪਦ ਅਰਥ ਭਰਮੁ = ਭੁਲੇਖਾ, ਸ਼ੱਕ। ਰਹਿਆ = ਬਾਕੀ ਰਹਿ ਗਿਆ ਹੈ, ਟਿਕ ਗਿਆ ਹੈ। ਪਰਮਾਨੰਦਾ = ਪਰਮ ਅਨੰਦ, ਪਰਮ ਸੁਖ, ਵੱਡੀ ਤੋਂ ਵੱਡੀ ਖ਼ੁਸ਼ੀ ॥੩॥੨੦॥
* ਸ਼ਬਦ ਦਾ ਭਾਵ: ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ; ਬਾਕੀ ਸਾਰਾ ਜਹਾਨ ਮੌਤ ਤੋਂ ਡਰ ਰਿਹਾ ਹੈ।੨੦।
SikhNet (Spanish)porque estoy libre de duda y sólo el Señor de Éxtasis permanece en mí.(3-20)