ੴ

ਸਿੱਖਬਾਣੀ · SikhBani

Ang 327

Sri Guru Granth Sahib · Raag Gauree · 5 shabads, 54 lines
Translations
Shabad Bhagat Kabir Ji Raag Gauree continued from Ang 326

ਤਨ ਮਹਿ ਹੋਤੀ; ਕੋਟਿ ਉਪਾਧਿ ॥

tan meh hotee; kott upaadh |

Sant Singh KhalsaMy body was afflicted with millions of diseases.
Manmohan SinghThere were millions if ills in the body.
Manmohan Singh (Punjabi)ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
Fareedkot Teekaਜੋ ਤਨ ਮੇਂ ਕ੍ਰੌੜਾਂ ਪ੍ਰਕਾਰ ਕੀ ਉਪਾਧਿ ਹੋਤੀ ਥੀ॥
Prof. Sahib Singh(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;

ਪਦ ਅਰਥ ਤਨ ਮਹਿ = ਸਰੀਰ ਵਿਚ। ਹੋਤੀ = ਹੁੰਦੀਆਂ ਸਨ। ਕੋਟਿ ਉਪਾਧਿ = ਕ੍ਰੋੜਾਂ ਬਖੇੜੇ (ਵਿਕਾਰਾਂ ਦੇ)।

SikhNet (Spanish)Millones de aflicciones que infestaron mi cuerpo se convirtieron en Éxtasis,

ਉਲਟਿ ਭਈ; ਸੁਖ ਸਹਜਿ ਸਮਾਧਿ ॥

aulatt bhee; sukh sehaj samaadh |

Sant Singh KhalsaThey have been transformed into the peaceful, tranquil concentration of Samaadhi.
Manmohan SinghThey have turned into peace and calm concentration.
Manmohan Singh (Punjabi)ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
Fareedkot Teekaਸੋ ਜਬ ਤਿਨ ਸੇ ਬ੍ਰਿਤੀ ਫਿਰੀ (ਤਬ ਸੁਖ ਸਹਜਿ) ਆਤਮ ਸੁਖ ਮੇਂ (ਸਮਾਧਿ) ਇਕਾਗ੍ਰ ਬ੍ਰਿਤੀ ਹੋ ਗਈ॥
Prof. Sahib Singhਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।

ਪਦ ਅਰਥ ਉਲਟਿ = ਪਲਟ ਕੇ। ਭਈ = ਹੋ ਗਏ ਹਨ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ, ਪ੍ਰਭੂ ਦੇ ਨਾਮ-ਰਸ ਵਿਚ। ਸਮਾਧਿ = ਸਮਾਧੀ ਲਾਈ ਰੱਖਣ ਦੇ ਕਾਰਨ, ਜੁੜੇ ਰਹਿਣ ਕਰਕੇ।

SikhNet (Spanish)mismo que viene del trance del Equilibrio.

ਆਪੁ ਪਛਾਨੈ; ਆਪੈ ਆਪ ॥

aap pachhaanai; aapai aap |

Sant Singh KhalsaWhen someone understands his own self,
Manmohan SinghWhen man himself understands his ownself,
Manmohan Singh (Punjabi)ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
Fareedkot Teekaਜਬ ਅਪਨੇ ਆਪ ਕੋ ਬ੍ਰਹਮ ਰੂਪ ਜਾਨਿਆ ਤਬ ਸਰਬ ਜਗਤ ਅਪਨਾ ਹੀ ਹੈ ਦੂਜਾ ਕੋਈ ਨਹੀਂ॥
Prof. Sahib Singh(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;

ਪਦ ਅਰਥ ਆਪੁ = ਆਪਣੇ ਆਪ ਨੂੰ। ਆਪੈ ਆਪ = ਪ੍ਰਭੂ ਹੀ ਪ੍ਰਭੂ (ਦਿੱਸ ਰਿਹਾ ਹੈ)।

SikhNet (Spanish)Aquél que conoce su Ser, ve al Señor prevaleciendo en todo;

ਰੋਗੁ. ਨ ਬਿਆਪੈ; ਤੀਨੌ ਤਾਪ ॥੨॥

rog. na biaapai; teenau taap |2|

Sant Singh Khalsahe no longer suffers from illness and the three fevers. ||2||
Manmohan Singhhe suffers not from illness and the three fevers.
Manmohan Singh (Punjabi)ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
Fareedkot Teekaਔਰ ਆਧਿ ਬਿਆਧਿ ਉਪਾਧਿ ਤੀਨ ਤਾਪ ਰੂਪੀ ਜੋ ਰੋਗ ਹੈਂ, ਸੋ ਨਹੀਂ ਬਿਅਪਤਾ॥੨॥☬ਉੱਤ੍ਰ:
Prof. Sahib Singhਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥

ਪਦ ਅਰਥ ਨ ਬਿਆਪੈ = ਪੋਹ ਨਹੀਂ ਸਕਦਾ, ਆਪਣਾ ਦਬਾਅ ਨਹੀਂ ਪਾ ਸਕਦਾ ॥੨॥

SikhNet (Spanish)a él ninguna aflicción ni maldad le toca. (2)

ਅਬ ਮਨੁ ਉਲਟਿ; ਸਨਾਤਨੁ ਹੂਆ ॥

ab man ulatt; sanaatan hooaa |

Sant Singh KhalsaMy mind has now been restored to its original purity.
Manmohan SinghMy mind has, now, reverted to its original purity.
Manmohan Singh (Punjabi)ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
Fareedkot Teekaਅਬ ਮਨ ਸੰਸਾਰ ਕੀ ਤਰਫ ਸੇਂ ਉਲਟ ਕਰ ਪੁਰਾਤਨ ਹੂਆ ਹੈ ਅਰਥਾਤ ਬ੍ਰਹਮ ਰੂਪ ਹੂਆ ਹੈ। ਪ੍ਰਮਾਣ:☬"ਮਨ ਤੂੰ ਜੋਤਿ ਸਰੂਪੁ ਹੈ ਅਪਨਾ ਮੂਲ ਪਛਾਨੁ॥"☬ਈਹਾਂ ਮਨ ਨਾਮ ਜੀਵ ਕਾ ਹੈ॥☬ਪ੍ਰਸ਼ਨ: ਮਨ ਤੋ ਆਗੇ ਹੀ ਜੋਤੀ ਸਰੂਪ ਥਾ?☬ਉੱਤ੍ਰ:
Prof. Sahib Singhਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;

ਪਦ ਅਰਥ ਉਲਟਿ = ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰਾਂ ਵਾਲੀ ਵਾਦੀ ਛੱਡ ਕੇ। ਸਨਾਤਨੁ = ਪੁਰਾਣਾ, ਪੁਰਾਤਨ, ਮੁੱਢਲਾ, ਜੋ ਇਹ ਪਹਿਲਾਂ ਪਹਿਲ ਸੀ; (ਭਾਵ, ਆਪਣੇ ਅਸਲੇ ਦਾ ਰੂਪ, ਪ੍ਰਭੂ ਦਾ ਰੂਪ)।

SikhNet (Spanish)Mi mente ha retornado a su pureza original,

ਤਬ ਜਾਨਿਆ; ਜਬ ਜੀਵਤ ਮੂਆ ॥

tab jaaniaa; jab jeevat mooaa |

Sant Singh KhalsaWhen I became dead while yet alive, only then did I come to know the Lord.
Manmohan SinghWhen I became dead in life, then alone I came to know the Lord.
Manmohan Singh (Punjabi)ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
Fareedkot Teekaਜਬ ਜੀਵ ਭਾਵ ਸੇ ਮੂਆ ਤਬ ਜਾਨਿਆ ਹੈ॥☬ਪ੍ਰਸ਼ਨ: ਮਨ ਕੋ ਬ੍ਰਹਮ ਰੂਪ ਜਾਨਣੇ ਕਰ ਤੁਮ ਕੋ ਕਿਆ ਫਲ ਹੂਆ?
Prof. Sahib Singh(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।

ਪਦ ਅਰਥ ਜਾਨਿਆ = ਸਮਝ ਪਈ ਹੈ। ਜੀਵਤ ਮੂਆ = ਜੀਉਂਦਾ ਹੀ ਮਰ ਗਿਆ, ਦੁਨੀਆ ਵਿਚ ਵੱਸਦਾ ਹੋਇਆ ਭੀ ਦੁਨੀਆ ਵਲੋਂ ਨਿਰ-ਚਾਹ ਹੋ ਗਿਆ ਹਾਂ, ਲੀਨ ਹੋ ਗਿਆ ਹਾਂ, ਮਸਤ ਹਾਂ।

SikhNet (Spanish)pero lo supe sólo cuando me morí para mí mismo.

ਕਹੁ ਕਬੀਰ; ਸੁਖਿ ਸਹਜਿ ਸਮਾਵਉ ॥

kahu kabeer; sukh sehaj samaavau |

Sant Singh KhalsaSays Kabeer, I am now immersed in intuitive peace and poise.
Manmohan SinghSays Kabir, I have now merged into celestial bliss.
Manmohan Singh (Punjabi)ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
Fareedkot Teekaਕਬੀਰ ਜੀ ਕਹਤੇ ਹੈਂ: ਸਹਜ ਸੁਖ ਵਿਖੇ ਸਮਾ ਰਹੇ ਹਾਂ॥
Prof. Sahib Singhਕਬੀਰ ਆਖਦਾ ਹੈ- ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
SikhNet (Spanish)Dice Kabir, ésta, en realidad, es la forma de sumergirse en el Éxtasis,

ਆਪਿ ਨ ਡਰਉ; ਨ ਅਵਰ ਡਰਾਵਉ ॥੩॥੧੭॥

aap na ddrau; na avar ddaraavau |3|17|

Sant Singh KhalsaI do not fear anyone, and I do not strike fear into anyone else. ||3||17||
Manmohan SinghI myself fear none, nor do I inspire fear in anyone else.
Manmohan Singh (Punjabi)ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
Fareedkot Teekaਆਪ ਡਰਤੇ ਨਹੀਂ ਔਰੋਂ ਕੋ ਭੈ ਦੇਤੇ ਨਹੀਂ। ਪ੍ਰਮਾਣ ਪਾਤਿਸਾਹੀ ੯ ਲਖਣ ਗਿਆਨਵਾਨ ਅਵਸਥਾਵਾਨ:☬"ਭੈ ਕਾਹੂ ਕਉ ਦੇਤ ਨਹ ਨਹ ਭੈ ਮਾਨਤ ਆਨ॥☬ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ॥" ॥੩॥੧੭॥
Prof. Sahib Singhਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥

ਪਦ ਅਰਥ ਡਰਉ = ਡਰਦਾ ਹਾਂ। ਅਵਰ = ਹੋਰਨਾਂ ਨੂੰ ॥੩॥੧੭॥

* ਸ਼ਬਦ ਦਾ ਭਾਵ: ਜਦੋਂ ਨਾਮ ਸਿਮਰ ਸਿਮਰ ਕੇ ਪ੍ਰਭੂ ਦੇ ਚਰਨਾਂ ਵਿਚ ਜੀਵ ਦਾ ਚਿੱਤ ਜੁੜ ਜਾਏ, ਤਦੋਂ ਇਹ ਸੁਖੀ ਹੋ ਜਾਂਦਾ ਹੈ, ਮਨ ਮਾਇਆ ਦੇ ਵਿਕਾਰਾਂ ਵਲੋਂ ਹਟ ਜਾਂਦਾ ਹੈ, ਤੇ ਮਾਇਆ ਵਿਚ ਵਰਤਦਾ ਹੋਇਆ ਭੀ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧੭। * ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤੁਕੇ' ਦੇ ਹੇਠ ਇਕ ਨਿੱਕਾ ਜਿਹਾ ਅੰਕ '੨' ਹੈ। ਇਹ ਦੋ ਸ਼ਬਦ (ਨੰ: ੧੭ ਅਤੇ ੧੮) ਐਸੇ ਹਨ, ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹਨ।

SikhNet (Spanish)que uno deje de tener miedo y deje de provocárselo a otros.(3-17)

Open this shabad (15 lines, Angs 326-327) →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਪਿੰਡਿ ਮੂਐ; ਜੀਉ. ਕਿਹ ਘਰਿ ਜਾਤਾ ॥

pindd mooai; jeeo. kih ghar jaataa |

Sant Singh KhalsaWhen the body dies, where does the soul go?
Manmohan Singhwhen the body dies, to what abode does the soul of the pious person go?
Manmohan Singh (Punjabi)ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
Fareedkot Teekaਪ੍ਰਸ਼ਨ: ਗਿਆਨੀ ਕਾ (ਪਿੰਡਿ) ਸਰੀਰ ਮੁਏ ਸੇ ਜੀਵ ਕਿਸ (ਘਰਿ) ਅਸਥਾਨ ਮੇਂ ਜਾਤਾ ਹੈ?☬ਉੱਤ੍ਰ:
Prof. Sahib Singh(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।

ਪਦ ਅਰਥ ਪਿੰਡ = ਸਰੀਰ, ਸਰੀਰ ਦਾ ਮੋਹ, ਦੇਹ-ਅੱਧਿਆਸ। ਪਿੰਡਿ ਮੂਐ = ਸਰੀਰ ਦੇ ਮੋਇਆਂ, ਸਰੀਰ ਦਾ ਮੋਹ ਮੋਇਆਂ, ਦੇਹ-ਅੱਧਿਆਸ ਦੂਰ ਹੋਇਆਂ। ਜੀਉ = ਆਤਮਾ। ਕਿਹ ਘਰਿ = ਕਿਸ ਘਰ ਵਿਚ, ਕਿੱਥੇ?

SikhNet (Spanish)Cuando el cuerpo muere, ¿en dónde descansa el Alma?

ਸਬਦਿ ਅਤੀਤਿ ਅਨਾਹਦਿ ਰਾਤਾ ॥

sabad ateet anaahad raataa |

Sant Singh KhalsaIt is absorbed into the untouched, unstruck melody of the Word of the Shabad.
Manmohan SinghIt is absorbed in the Uncontaminated and Imperishable Lord.
Manmohan Singh (Punjabi)ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਜੋ ਏਕ ਰਸ (ਸਬਦਿ) ਬ੍ਰਹਮ (ਅਤੀਤਿ) ਅਸੰਗ ਹੈ ਜੀਵਤਾ ਹੂਆ ਤਿਸ ਮੇਂ ਰਾਤਾ ਹੈ, ਸਰੀਰ ਛੂਟਣੇ ਉਪਰਾਂਤ ਉਸੀ ਮੇਂ ਸਮਾ ਜਾਤਾ ਹੈ॥☬ਪ੍ਰਸ਼ਨ: ਉਸ ਬ੍ਰਹਮ ਮੇਂ ਰਤੋਂ ਕੋ ਕੈਸਾ ਅਨੰਦ ਹੈ?☬ਉੱਤ੍ਰ:
Prof. Sahib Singh(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੁਆਰਾ, ਸ਼ਬਦ ਦੀ ਬਰਕਤਿ ਨਾਲ। ਅਤੀਤਿ = ਅਤੀਤ ਵਿਚ, ਉਸ ਪ੍ਰਭੂ ਵਿਚ ਜੋ ਅਤੀਤ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਅਨਾਹਦਿ = ਅਨਾਹਦ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਰੱਤਾ ਰਹਿੰਦਾ ਹੈ, ਮਸਤ ਰਹਿੰਦਾ ਹੈ।

SikhNet (Spanish)Es soltada del amarre de las tres Gunas,

ਜਿਨਿ ਰਾਮੁ ਜਾਨਿਆ; ਤਿਨਹਿ ਪਛਾਨਿਆ ॥

jin raam jaaniaa; tineh pachhaaniaa |

Sant Singh KhalsaOnly one who knows the Lord realizes Him.
Manmohan SinghHe, who knows the Lord, realises His relish.
Manmohan Singh (Punjabi)ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
Fareedkot Teekaਜਿਸ ਨੇ ਰਾਮ ਕੋ ਜਾਨਿਆ ਹੈ ਬ੍ਰਹਮ ਪਰਾਪਤੀ ਕਾ ਅਨੰਦ ਤਿਸੀ ਨੇ ਪਛਾਨਿਆ ਹੈ॥
Prof. Sahib Singh(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਨਹਿ = ਉਸੇ (ਮਨੁੱਖ) ਨੇ।

SikhNet (Spanish)y se inmerge en la Melodía Inefable de la Palabra.

ਜਿਉ ਗੂੰਗੇ; ਸਾਕਰ ਮਨੁ ਮਾਨਿਆ ॥੧॥

jiau goonge; saakar man maaniaa |1|

Sant Singh KhalsaThe mind is satisfied and satiated, like the mute who eats the sugar candy and just smiles, without speaking. ||1||
Manmohan SinghHis soul is sated like that of the dumb eating sugar.
Manmohan Singh (Punjabi)ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਕਹਾ ਨਹੀਂ ਜਾਤਾ ਜੈਸੇ ਗੁੰਗੇ ਨੇ (ਸਾਕਰ) ਮਿਠਾਈ ਖਾਈ ਹੈ ਤਿਸ ਕੋ ਕਹ ਨਹੀਂ ਸਕਤਾ, ਤਿਸ ਕੇ ਮਿਠੇ ਕੇ ਰਸ ਕੋ ਤਿਸ ਨੇ ਮਨ ਮੇਂ ਹੀ ਭੋਗਿਆ ਹੈ॥੧॥☬ਐਸਾ ਗ੍ਯਾਨ ਉਤਮ ਆਪ ਹੀ ਕਹਤੇ ਹੋ ਯਾ ਔਰੁ ਭੀ ਕੋਈ ਕਹਤਾ ਹੈ?☬ਤਿਸ ਕਾ ਉੱਤ੍ਰ:
Prof. Sahib Singhਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥

ਪਦ ਅਰਥ ਗੂੰਗੇ ਮਨੁ = ਗੁੰਗੇ ਦਾ ਮਨ ॥੧॥

SikhNet (Spanish)Solamente aquél que conoce a su Señor toma Conciencia de Él, y Lo goza sin habla, como el sordo que saborea lo dulce. (1)

ਐਸਾ ਗਿਆਨੁ ਕਥੈ; ਬਨਵਾਰੀ ॥

aisaa giaan kathai; banavaaree |

Sant Singh KhalsaSuch is the spiritual wisdom which the Lord has imparted.
Manmohan SinghSuch is the Divine Knowledge that the Lord's expounds.
Manmohan Singh (Punjabi)ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
Fareedkot Teeka(ਬਨਵਾਰੀ) ਕ੍ਰਿਸਨ ਦੇਵ ਜੀ ਅਰਜਨ ਪ੍ਰਤਿ ਗੀਤਾ ਮੇਂ ਐਸਾ ਗਿਆਨ ਕਹਤੇ ਹੈਂ॥☬ਜੇ ਕਹੇ ਆਪ ਤਿਸ ਗ੍ਯਾਨ ਕਾ ਸਾਧਨ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)

ਪਦ ਅਰਥ ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ)।

SikhNet (Spanish)Tal es la Sabiduría que el Señor me ha impartido.

ਮਨ ਰੇ ਪਵਨ ਦ੍ਰਿੜ; ਸੁਖਮਨ ਨਾਰੀ ॥੧॥ ਰਹਾਉ ॥

man re pavan drirr; sukhaman naaree |1| rahaau |

Sant Singh KhalsaO mind, hold your breath steady within the central channel of the Sushmanaa. ||1||Pause||
Manmohan SinghO man hold they breath in the central trachea. Pause.
Manmohan Singh (Punjabi)ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
Fareedkot Teekaਹੇ (ਮਨ) ਪ੍ਯਾਰੇ! (ਪਵਨ) ਪ੍ਰਾਣੋ ਕੋ ਸੁਖਮਨਾ ਨਾੜੀ ਮੇਂ ਦ੍ਰਿੜ ਕਰੋ ਔਰ ਅਸਟਾਂਗ ਜੋਗ ਪ੍ਰਕਾਰ ਸੇ ਕੁੰਭਕ ਕਰੋ। ਵਾ ਸ੍ਵਾਸ ਸ੍ਵਾਸ ਭਗਤੀ ਮੇਂ ਬਤੀਤ ਕਰੋ ਵਾ ਮਨ ਜੋ ਪਵਨ ਸਮ ਚੰਚਲ ਹੈ ਤਿਸ ਕੋ (ਸੁਖਮਨ ਨਾਰੀ) ਜੋ ਮਨ ਕੇ ਸੁਖ ਦੇਣੇ ਵਾਲੀ ਪਰਮੇਸ੍ਵਰ ਕੀ ਭਗਤੀ ਨਾਰੀ ਹੈ ਤਿਸ ਮੇਂ ਦ੍ਰਿੜ ਕਰੋ॥੧॥ ਰਹਾਉ ॥
Prof. Sahib Singh(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥

ਪਦ ਅਰਥ ਮਨ ਰੇ = ਹੇ ਮਨ! ਪਵਨ ਦ੍ਰਿੜੁ = ਸੁਆਸਾਂ ਨੂੰ ਸਾਂਭ (ਭਾਵ, ਸੁਆਸਾਂ ਨੂੰ ਖ਼ਾਲੀ ਨਾਹ ਜਾਣ ਦੇ) ਸੁਆਸ ਸੁਆਸ ਨਾਮ ਜਪ। ਸੁਖਮਨ ਨਾਰੀ = (ਇਹੀ ਹੈ) ਸੁਖਮਨਾ ਨਾੜੀ (ਦਾ ਅੱਭਿਆਸ) {ਪ੍ਰਾਣਾਯਾਮ ਕਰਨ ਵਾਲੇ ਜੋਗੀ ਤਾਂ ਖੱਬੀ ਨਾਸ ਦੇ ਰਸਤੇ ਸੁਆਸ ਉਤਾਂਹ ਖਿੱਚ ਕੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਮੱਥੇ ਵਿਚ ਸੁਖਮਨ ਨਾੜੀ ਵਿਚ ਟਿਕਾਂਦੇ ਹਨ। ਤੇ, ਫਿਰ ਸੱਜੀ ਨਾਸ ਦੇ ਰਸਤੇ ਉਤਾਰ ਦੇਂਦੇ ਹਨ। ਕਬੀਰ ਜੀ ਇਸ ਸਾਧਨ ਦੇ ਥਾਂ ਗੁਰੂ ਦੀ ਸ਼ਰਨ ਪੈ ਕੇ ਸੁਆਸ ਸੁਆਸ ਨਾਮ ਜਪਣ ਦੀ ਹਿਦਾਇਤ ਕਰਦੇ ਹਨ} ॥੧॥ ਰਹਾਉ ॥

SikhNet (Spanish)Entonces, mantén tu respiración y tu concentración en el canal central de tu columna, el Shushmana, (1-Pausa)

ਸੋ ਗੁਰੁ ਕਰਹੁ; ਜਿ ਬਹੁਰਿ. ਨ ਕਰਨਾ ॥

so gur karahu; ji bahur. na karanaa |

Sant Singh KhalsaAdopt such a Guru, that you shall not have to adopt another again.
Manmohan SinghAppoint such a Guru, that thou mayest not have to appoint another again.
Manmohan Singh (Punjabi)ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
Fareedkot Teekaਉੱਤਰ: ਜੋ ਸੰਸੇ ਨਵਿਰਤ ਕਰਨੇ ਵਾਲਾ ਬ੍ਰਹਮਨੇਸਟੀ ਬ੍ਰਹਮ ਸਰੋਤਰੀ ਸ਼ਾਸਤ੍ਰ ਮੇਂ ਕਹਾ ਹੈ, ਸੋ ਗੁਰੂ ਕਰੋ ਜਿ ਬਹੁਰ ਨਾ ਕਰਨਾ ਪੜੇ॥
Prof. Sahib Singhਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);

ਪਦ ਅਰਥ ਕਰਹੁ = ਧਾਰਨ ਕਰੋ। ਜਿ = ਕਿ। ਬਹੁਰਿ = ਫੇਰ, ਦੂਜੀ ਵਾਰ।

SikhNet (Spanish)para que escuches la Melodía Celestial.

ਸੋ ਪਦੁ ਰਵਹੁ; ਜਿ ਬਹੁਰਿ. ਨ ਰਵਨਾ ॥

so pad ravahu; ji bahur. na ravanaa |

Sant Singh KhalsaDwell in such a state, that you shall never have to dwell in any other.
Manmohan SinghUtter such word that thou mayest not have to utter another again.
Manmohan Singh (Punjabi)ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
Fareedkot Teeka(ਰਵਹੁ) ਉਚਾਰਨ ਕਾ ਨਾਮ ਭੀ ਹੈ ਚਲਨ ਕਾ ਨਾਮੁ ਭੀ ਹੈ, ਸੋ ਪਦ ਅਰਥਾਤ ਮੋਖ ਪਦ ਮੇਂ (ਰਵਹੁ) ਪ੍ਰਾਪਤਿ ਹੋ ਜੋ ਚਉਰਾਸੀ ਮੇਂ ਫੇਰ ਨ ਰਮਨਾ ਪੜੇ॥
Prof. Sahib Singhਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।

ਪਦ ਅਰਥ ਪਦੁ = ਦਰਜਾ, ਟਿਕਾਣਾ। ਰਮਹੁ = ਮਾਣੋ। ਨ ਰਵਨਾ = ਮਾਣਨ ਦੀ ਲੋੜ ਨਾਹ ਰਹੇ।

SikhNet (Spanish)Busca a un Guru que haga que no busques a ningún otro más, y habita en tal Estado que no tengas que ir más allá.

ਸੋ ਧਿਆਨੁ ਧਰਹੁ; ਜਿ ਬਹੁਰਿ. ਨ ਧਰਨਾ ॥

so dhiaan dharahu; ji bahur. na dharanaa |

Sant Singh KhalsaEmbrace such a meditation, that you shall never have to embrace any other.
Manmohan SinghEmbrace such meditation that thou mayest not have to embrace another again.
Manmohan Singh (Punjabi)ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
Fareedkot Teekaਸੋ ਐਸਾ ਪੂਰਨ ਬ੍ਰਹਮ ਦ੍ਰਿਸ੍ਟੀ ਰੂਪ ਧਿਆਨ ਧਰਹੁ ਜੋ ਬਹੁਰੋ ਉਪਾਸ਼ਕ ਰੂਪ ਹੋ ਕਰ ਸਰਗੁਨ ਮੂਰਤੀਓਂ ਕਾ ਧਿਆਨ ਨ ਧਰਨਾ ਪੜੇ॥
Prof. Sahib Singhਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
SikhNet (Spanish)Contempla de tal forma, que no tengas que contemplar otra vez,

ਐਸੇ ਮਰਹੁ; ਜਿ ਬਹੁਰਿ. ਨ ਮਰਨਾ ॥੨॥

aise marahu; ji bahur. na maranaa |2|

Sant Singh KhalsaDie in such a way, that you shall never have to die again. ||2||
Manmohan SinghDie thou in such a way, that thou mayest not have to die again.
Manmohan Singh (Punjabi)ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
Fareedkot Teekaਐਸੇ ਜੀਵਤ ਭਾਵ ਸੇ ਮਰੋ ਜੋ ਫੇਰ ਨ ਮਰਨਾ ਪੜੇ॥੨॥
Prof. Sahib Singhਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
SikhNet (Spanish)y muere de tal forma, que no tengas que volver a morir. (2)

ਉਲਟੀ ਗੰਗਾ; ਜਮੁਨ ਮਿਲਾਵਉ ॥

aulattee gangaa; jamun milaavau |

Sant Singh KhalsaTurn your breath away from the left channel, and away from the right channel, and unite them in the central channel of the Sushmanaa.
Manmohan SinghTurn thy breaths from the left and right and unite them in the central trachea.
Manmohan Singh (Punjabi)ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
Fareedkot Teekaਜਬ ਸੰਸਾਰ ਸੇ ਬ੍ਰਿਤੀ ਉਲਟੀ ਪਰਮੇਸ੍ਵਰ ਮੇਂ ਪ੍ਰਾਪਤੀ ਹੂਈ ਤਬ ਜਮ ਕੋ ਮਿਲਾਪ ਨਹੀਂ ਹੋਤਾ॥
Prof. Sahib Singhਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);

ਪਦ ਅਰਥ ਉਲਟੀ = ਉਲਟਾਈ ਹੈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ ਹੈ। ਗੰਗਾ ਜਮੁਨ ਮਿਲਾਵਉ = (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ (ਭਾਵ, ਜੋ ਸੰਗਮ ਮੈਂ ਆਪਣੇ ਅੰਦਰ ਬਣਾਇਆ ਹੋਇਆ ਹੈ ਉਥੇ ਤ੍ਰਿਬੇਣੀ ਵਾਲਾ ਪਾਣੀ ਨਹੀਂ ਹੈ)।

SikhNet (Spanish)Modula el compás de tu respiración, báñate en la confluencia de tu mente hasta alcanzar la Paz,

ਬਿਨੁ ਜਲ ਸੰਗਮ; ਮਨ ਮਹਿ ਨੑਾਵਉ ॥

bin jal sangam; man meh naavau |

Sant Singh KhalsaAt their confluence within your mind, take your bath there without water.
Manmohan SinghWithin thy mind and at their confluence bathe thou without water.
Manmohan Singh (Punjabi)ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
Fareedkot Teekaਨਾਮ ਰੂਪ ਜਲ ਕੇ ਮਿਲਾਪ ਬਿਨਾਂ ਜੋ ਚੈਤਨ ਸਾਖੀ ਹੈ ਔਰ ਜੋ ਮਨ ਕੀਆਂ ਤਮੋ, ਰਜੋ, ਸਤੋ, ਬ੍ਰਿਤੀ ਮੇਂ ਪ੍ਰਕਾਸਤਾ ਹੂਆ ਅਸੰਗ ਹੈ, ਤਿਸ ਮੇਂ ਨਾਵੋ ਅਰਥਾਤ ਅਭੇਦ ਹੋਣੇ ਮੇਂ ਪ੍ਰਵਿਰਤ ਹੋਵੋ॥☬ਪ੍ਰਸ਼ਨ: ਏਹ ਬਿਉਹਾਰ ਚੈਤਨ ਤ੍ਰਬੇਣੀ ਸੇ ਨਾਉਣੇ ਕਾ ਕਿਸੀ ਕਾ ਹੈ ਭੀ?☬ਉੱਤਰ:
Prof. Sahib Singh(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।

ਪਦ ਅਰਥ ਨ੍ਹ੍ਹਾਵਉ = ਮੈਂ ਨ੍ਹਾ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ {ਨੋਟ: ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ}।

SikhNet (Spanish)y haz que tu modo de ser resida en ver a todos por igual.

ਲੋਚਾ ਸਮਸਰਿ; ਇਹੁ ਬਿਉਹਾਰਾ ॥

lochaa samasar; ihu biauhaaraa |

Sant Singh KhalsaTo look upon all with an impartial eye - let this be your daily occupation.
Manmohan SinghTo look on all with the same eye this should be thy daily dealing.
Manmohan Singh (Punjabi)ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
Fareedkot Teekaਜਿਨੋਂ ਕੀ (ਲੋਚਾ) ਦ੍ਰਿਸਟੀ ਸਮਸਰ ਤੁਲ ਹੈ ਇਸ ਪ੍ਰਕਾਰ ਤਿਨ ਕਾ ਬਿਉਹਾਰ ਹੈ॥☬ਪ੍ਰਸ਼ਨ: ਸਮ ਦ੍ਰਿਸਟੀ ਵਾਲੇ ਕਿਆ ਵਿਚਾਰ ਕਰਤੇ ਰਹਤੇ ਹੈਂ॥☬ਉੱਤਰ:
Prof. Sahib Singh(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।

ਪਦ ਅਰਥ ਲੋਚਾ = ਅੱਖਾਂ ਨਾਲ। ਸਮਸਰਿ = ਇਕੋ ਜਿਹਾ (ਸਭ ਨੂੰ ਵੇਖਦਾ ਹਾਂ)। ਬਿਉਹਾਰਾ = ਵਰਤਣ, ਵਰਤਾਰਾ, ਅਮਲ।

SikhNet (Spanish)Medita en la Quintaesencia de la Realidad,

ਤਤੁ ਬੀਚਾਰਿ; ਕਿਆ ਅਵਰਿ ਬੀਚਾਰਾ ॥੩॥

tat beechaar; kiaa avar beechaaraa |3|

Sant Singh KhalsaContemplate this essence of reality - what else is there to contemplate? ||3||
Manmohan SinghReflect upon the reality, what else is there to reflect upon.
Manmohan Singh (Punjabi)ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
Fareedkot Teekaਜਬ ਤਿਨੋਂ ਨੇ ਸਤ ਅਸਤ ਕਾ ਬੀਚਾਰ ਕੀਆ ਪੁਨਾ ਔਰ ਵਿਚਾਰ ਕਿਆ ਕਰਨਾ ਹੈ॥☬ਪ੍ਰਸ਼ਨ: ਹਮ ਕੋ ਕਿਸ ਧਾਰਨਾ ਮੇਂ ਰਹਨਾ ਚਾਹੀਏ? ॥੩॥
Prof. Sahib Singhਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥

ਪਦ ਅਰਥ ਤਤੁ = ਅਸਲੀਅਤ, ਪਰਮਾਤਮਾ। ਬੀਚਾਰਿ = ਸਿਮਰ ਕੇ। ਅਵਰਿ = ਹੋਰ। ਬੀਚਾਰਾ = ਵਿਚਾਰਾਂ, ਸੋਚਾਂ ॥੩॥

SikhNet (Spanish)sin reflexionar en ningún otro pensamiento. (3)

ਅਪੁ ਤੇਜੁ ਬਾਇ; ਪ੍ਰਿਥਮੀ ਆਕਾਸਾ ॥

ap tej baae; prithamee aakaasaa |

Sant Singh KhalsaWater, fire, wind, earth and ether
Manmohan SinghWater, fire, wind, earth and the sky.
Manmohan Singh (Punjabi)ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
Fareedkot Teeka(ਅਪੁ) ਜਲ, (ਤੇਜੁ) ਅਗਨੀ, (ਬਾਇ) ਪਵਣ, (ਪ੍ਰਿਥਮੀ) ਧਰਤੀ, ਆਕਾਸ, ਇਨ ਪਾਂਚ ਤਤੋਂ ਕੀ ਜੋ (ਰਹਤ) ਧਾਰਨਾ ਹੈ॥
Prof. Sahib Singhਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।

ਪਦ ਅਰਥ ਅਪੁ = ਜਲ। ਤੇਜੁ = ਅੱਗ। ਬਾਇ = ਹਵਾ।

SikhNet (Spanish)Ponte de lado de Dios,

ਐਸੀ ਰਹਤ ਰਹਉ; ਹਰਿ ਪਾਸਾ ॥

aisee rehat rhau; har paasaa |

Sant Singh Khalsaadopt such a way of life and you shall be close to the Lord.
Manmohan SinghAdopt such way of life as theirs and thou shalt be near God.
Manmohan Singh (Punjabi)ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
Fareedkot Teekaਸੋ ਜਬ ਤਿਸ ਮੇਂ (ਰਹਉ) ਇਸਥਿਤ ਹੋਵੋਗੇ ਤਬ ਹਰੀ ਤੁਮਾਰੇ ਪਾਸ ਹੀ ਹੈ। ਪਾਂਚ ਤਤੋਂ ਕੀ ਰਹਤ: ਜਲ ਮੈਲ ਦੂਰ ਕਰਤਾ ਹੈ, ਤੇਜ ਸੀਤ ਖੋਵੈ ਹੈ, ਪਵਣ ਸਰਬ ਕੋ ਏਕ ਜੈਸੀ ਹੀ ਲਾਗਤੀ ਹੈ, ਪ੍ਰਿਥਵੀ ਖਿਮਾਵਾਨ ਹੈ ਖੋਦਨਾ ਸਹਾਰਤੀ ਹੈ, ਅਕਾਸ ਅਵਕਾਸ ਦੇਤਾ ਹੈ, ਇਉਂ ਰਹੈ॥
Prof. Sahib Singhਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।

ਪਦ ਅਰਥ ਐਸੀ = ਇਹੋ ਜਿਹੀ। ਰਹਤ = ਰਹਣੀ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਰਹਉ = ਮੈਂ ਰਹਿੰਦਾ ਹਾਂ। ਹਰਿ ਪਾਸਾ = ਹਰੀ ਦੇ ਪਾਸ, ਪ੍ਰਭੂ ਦੇ ਚਰਨਾਂ ਵਿਚ ਜੁੜ ਕੇ।

SikhNet (Spanish)y adopta la forma del agua, del fuego, de la tierra, del aire y del cielo.

ਕਹੈ ਕਬੀਰ; ਨਿਰੰਜਨ ਧਿਆਵਉ ॥

kahai kabeer; niranjan dhiaavau |

Sant Singh KhalsaSays Kabeer, meditate on the Immaculate Lord.
Manmohan SinghContemplate thou on the Pure Lord, says Kabir.
Manmohan Singh (Punjabi)ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਤਤੋਂ ਕੀ ਰਹਤ ਸੰਜੁਗਤ ਹੂਏ ਨਿਰੰਜਨ ਕਾ ਧਿਆਨ ਕਰੋ॥☬ਪ੍ਰਸ਼ਨ: ਹਮ ਕੋ ਧਿਆਨ ਕਾ ਕਿਆ ਫਲ ਹੋਵੇਗਾ?
Prof. Sahib Singhਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,

ਪਦ ਅਰਥ ਧਿਆਵਉ = ਮੈਂ ਸਿਮਰ ਰਿਹਾ ਹਾਂ।

SikhNet (Spanish)Dice Kabir, contempla a tu Señor Inmaculado,

ਤਿਤੁ ਘਰਿ ਜਾਉ; ਜਿ ਬਹੁਰਿ. ਨ ਆਵਉ ॥੪॥੧੮॥

tit ghar jaau; ji bahur. na aavau |4|18|

Sant Singh KhalsaGo to that home, which you shall never have to leave. ||4||18||
Manmohan SinghArrive at that home, whence there be no returning any more.
Manmohan Singh (Punjabi)ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
Fareedkot Teekaਤਿਸ ਨਿਰਗੁਨ ਸਰੂਪ ਮੇਂ ਪਰਾਪਤ ਹੋਵਹੁਗੇ (ਜਿ) ਜਿਸ ਸੰਸਾਰ ਮੇਂ ਮੁੜ ਕਰ ਬਹੁਰ ਨ ਆਵਹੁਗੇ॥੪॥੧੮॥☬ਏਕ ਰਾਜਾ ਨੇ ਕਬੀਰ ਜੀ ਕੇ ਪਾਸ ਆਨ ਕਰ ਕੁਛਕ ਅਸ਼ਰਫੀਆਂ ਰਖੀਆਂ ਅਰ ਕਹਾ ਕਿ ਮੇਰੇ ਕੋ ਰਾਮ ਕੇ ਸਾਥ ਮਿਲਾਵਹੁ। ਤਿਸ ਪਰ ਕਹਤੇ ਹੈਂ:
Prof. Sahib Singhਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥

ਪਦ ਅਰਥ ਤਿਤੁ ਘਰਿ = ਉਸ ਘਰ ਵਿਚ। ਜਾਉ = ਮੈਂ ਚਲਾ ਗਿਆ ਹਾਂ, ਅੱਪੜ ਗਿਆ ਹਾਂ। ਜਿ = ਕਿ। ਨ ਆਵਉ = ਨਹੀਂ ਆਵਾਂਗਾ, ਆਉਣਾ ਨਹੀਂ ਪਵੇਗਾ ॥੪॥੧੮॥

* ਸ਼ਬਦ ਦਾ ਭਾਵ: ਪ੍ਰਭੂ ਦੀ ਕਿਰਪਾ ਨਾਲ ਜੋ ਮਨੁੱਖ ਪੂਰਨ ਗੁਰੂ ਦਾ ਉਪਦੇਸ਼ ਲੈ ਕੇ ਸਿਮਰਨ ਕਰਦਾ ਹੈ, ਉਹ ਸਦਾ ਆਪਣੇ ਅੰਤਰ-ਆਤਮੇ ਨਾਮ-ਅੰਮ੍ਰਿਤ ਵਿਚ ਚੁੱਭੀ ਲਾਈ ਰੱਖਦਾ ਹੈ ਤੇ ਸਦਾ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।੧੮।

SikhNet (Spanish)y llega a tu Hogar, para que no salgas de ahí otra vez. (4-18)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ਤਿਪਦੇ₁₅ ॥

gaurree kabeer jee tipade₁₅ |

Sant Singh KhalsaGauree, Kabeer Jee, Thi-Padhay:
Manmohan SinghGauri Kabir Ji Tipadas.
Manmohan Singh (Punjabi)ਗਉੜੀ ਕਬੀਰ ਜੀ ਤਿਪਦੇ।
Fareedkot Teeka੧੫ ਸਬਦ ਤੀਨ ਤੀਨ ਪਉੜੀਓਂ ਕੇ ਆਵੇਂਗੇ।
SikhNet (Spanish)Gauri Kabir yi, Du-Padas.

ਕੰਚਨ ਸਿਉ; ਪਾਈਐ ਨਹੀ ਤੋਲਿ ॥

kanchan siau; paaeeai nahee tol |

Sant Singh KhalsaHe cannot be obtained by offering your weight in gold.
Manmohan SinghThe Lord cannot be obtained by giving in alms gold equal to one's weight.
Manmohan Singh (Punjabi)ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
Fareedkot Teekaਸਵਰਨ ਕੇ ਤੋਲ ਸਾਥ ਰਾਮ ਨਹੀਂ ਪਾਈਤਾ, ਭਾਵ ਸਵਰਨ ਕੇ ਬਦਲੇ ਨਹੀਂ ਮਿਲਤਾ॥☬ਜੇ ਕਹੇ ਆਪ ਕੋ ਕੈਸੇ ਮਿਲਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।

ਪਦ ਅਰਥ ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ।

SikhNet (Spanish)El Señor es demasiado Precioso para ser comprado con oro,

ਮਨੁ ਦੇ; ਰਾਮੁ ਲੀਆ ਹੈ ਮੋਲਿ ॥੧॥

man de; raam leea hai mol |1|

Sant Singh KhalsaBut I have bought the Lord by giving my mind to Him. ||1||
Manmohan Singhby giving my soul, I have purchased the Master.
Manmohan Singh (Punjabi)ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
Fareedkot Teekaਮੈਨੇ ਤੋ ਮਨ ਦੇ ਕਰ ਰਾਮ ਕੋ ਮੋਲ ਲੀਆ ਹੈ। ਮੋਲ ਕਾ ਭਾਵ ਯੇਹ ਕਿ ਪਰਮੇਸ੍ਵਰ ਭਗਤੋਂ ਕੇ ਵਸ ਹੋ ਜਾਤਾ ਹੈ, ਤਾਂ ਤੇ ਤੂੰ ਭੀ ਮਨ ਦੇਵੈ ਤਬ ਪਾਵੈਂਗਾ॥੧॥
Prof. Sahib Singhਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥

ਪਦ ਅਰਥ ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ ॥੧॥

SikhNet (Spanish)por eso, yo Le regalé mi mente, y me postré ante Él. (1)

ਅਬ ਮੋਹਿ; ਰਾਮੁ ਅਪੁਨਾ ਕਰਿ ਜਾਨਿਆ ॥

ab mohi; raam apunaa kar jaaniaa |

Sant Singh KhalsaNow I recognize that He is my Lord.
Manmohan SinghNow I recognise the Lord, as my own.
Manmohan Singh (Punjabi)ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
Fareedkot Teekaਅਬ ਮੈਨੇ ਰਾਮ ਅਪਨਾ ਕਰ ਕੇ ਜਾਨਿਆ ਹੈ, ਭਾਵ ਏਹ ਕਿ ਅਪਨਾ ਪਦਾਰਥ ਮੋਲ ਸੇ ਬਿਨਾਂ ਦੀਆ ਨਹੀਂ ਜਾਤਾ ਹੈ॥☬ਪ੍ਰਸ਼ਨ: ਮਨ ਦੇ ਕਰ ਅਪਨਾ ਕਰਨੇ ਸੇ ਤੁਮਕੋ ਕਿਆ ਲਾਭ ਹੂਆ ਹੈ?☬ਉੱਤਰ:
Prof. Sahib Singhਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;

ਪਦ ਅਰਥ ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ।

SikhNet (Spanish)Ahora Le pertenezco al Señor como algo propio,

ਸਹਜ ਸੁਭਾਇ; ਮੇਰਾ ਮਨੁ ਮਾਨਿਆ ॥੧॥ ਰਹਾਉ ॥

sehaj subhaae; meraa man maaniaa |1| rahaau |

Sant Singh KhalsaMy mind is intuitively pleased with Him. ||1||Pause||
Manmohan SinghMy mind is naturally pleased with Him. Pause.
Manmohan Singh (Punjabi)ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
Fareedkot Teekaਜਬ ਮੇਰਾ ਮਨ ਪਤੀਆਇਆ ਤਬ ਸ਼ਾਂਤਿ ਸੁਭਾਉ ਹੂਆ ਔਰ ਤਪਤ ਮਿਟ ਗਈ॥੧॥ ਰਹਾਉ ॥☬ਪ੍ਰਸ਼ਨ: ਤਿਸ ਕਾ ਅੰਤ ਕਿਸੀ ਨੇ ਪਾਇਆ ਭੀ ਹੈ ਯਾ ਨਹੀਂ?☬ਤਿਸ ਪਰ ਕੈ ਮੁਤਕ ਨ੍ਯਾਇ ਸੇ ਬੇਅੰਤਤਾ ਦੇਖਾਵਤੇ ਹੈਂ:
Prof. Sahib Singhਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥

ਪਦ ਅਰਥ ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ ॥੧॥ ਰਹਾਉ ॥

SikhNet (Spanish)y de una manera espontánea mi mente se complace con Él. (1-Pausa)

ਬ੍ਰਹਮੈ ਕਥਿ ਕਥਿ; ਅੰਤੁ ਨ ਪਾਇਆ ॥

brahamai kath kath; ant na paaeaa |

Sant Singh KhalsaBrahma spoke of Him continually, but could not find His limit.
Manmohan SinghBy continually dilating upon Him, Brahma has not found God's limit.
Manmohan Singh (Punjabi)ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
Fareedkot Teekaਬ੍ਰਹਮੈ ਨੇ ਭੀ ਅਨੇਕ ਕਥਨ ਕਰ ਕੇ ਅੰਤ ਨਹੀਂ ਪਾਇਆ ਹੈ ਔਰ ਜੀਵ ਕੈਸੇ ਪਾਵੇਂਗੇ॥☬ਪ੍ਰਸ਼ਨ: ਐਸੇ ਬੇਅੰਤ ਕੀ ਪ੍ਰਾਪਤੀ ਜਿਸ ਕੋ ਹੋਈ ਹੈ, ਸੋ ਕੈਸੇ ਹੋਈ ਹੈ?☬ਉੱਤ੍ਰ:
Prof. Sahib Singhਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,

ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ।

SikhNet (Spanish)Brahma se expandió en Él, pero no encontró Su fin.

ਰਾਮ ਭਗਤਿ; ਬੈਠੇ ਘਰਿ ਆਇਆ ॥੨॥

raam bhagat; baitthe ghar aaeaa |2|

Sant Singh KhalsaBecause of my devotion to the Lord, He has come to sit within the home of my inner being. ||2||
Manmohan SinghBut by virtue of devotional service, the Lord has come and sat in my home.
Manmohan Singh (Punjabi)ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
Fareedkot Teekaਜਿਨੋਂ ਨੇ ਰਾਮ ਕੀ ਭਗਤੀ ਕਰੀ ਹੈ, ਤਿਨ ਕੇ ਰਿਦੇ ਮੇਂ ਪਰਮੇਸ੍ਵਰ ਆਨ ਇਸਥਿਤ ਹੂਏ ਹੈਂ, ਵਾ ਭਗਤੀ ਕਰਨੇ ਸੇ ਪਰਮੇਸ੍ਵਰ ਘਰ ਬੈਠਿਆਂ ਨੂੰ ਪ੍ਰਾਪਤ ਹੋ ਗਿਆ ਹੈ॥੨॥☬ਪ੍ਰਸ਼ਨ: ਭਗਤੀ ਕੈਸੇ ਕਰੀ ਹੈ?☬ਉੱਤ੍ਰ:
Prof. Sahib Singhਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥

ਪਦ ਅਰਥ ਭਗਤਿ = ਭਗਤੀ (ਕਰਨ ਦੇ ਕਾਰਨ)। ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ ॥੨॥

SikhNet (Spanish)Sin embargo, a través de la Alabanza Amorosa, el Señor vino a mi hogar que es el Suyo. (2)

ਕਹੁ ਕਬੀਰ; ਚੰਚਲ ਮਤਿ ਤਿਆਗੀ ॥

kahu kabeer; chanchal mat tiaagee |

Sant Singh KhalsaSays Kabeer, I have renounced my restless intellect.
Manmohan SinghSays, Kabir, I have given up my wavering disposition.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜਬ ਮਤ ਕੀ ਚੰਚਲਤਾ ਤਿਆਗੀ ਹੈ॥
Prof. Sahib Singhਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,

ਪਦ ਅਰਥ ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ।

SikhNet (Spanish)Dice Nanak, ahora que he calmado mi mente mercurial,

ਕੇਵਲ ਰਾਮ ਭਗਤਿ; ਨਿਜ ਭਾਗੀ ॥੩॥੧॥੧੯॥

keval raam bhagat; nij bhaagee |3|1|19|

Sant Singh KhalsaIt is my destiny to worship the Lord alone. ||3||1||19||
Manmohan SinghLord's service alone, has fallen to my own lot.
Manmohan Singh (Punjabi)ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
Fareedkot Teekaਤਬ ਆਪ ਵਹੁ ਪੁਰਸ਼ ਕੇਵਲ ਰਾਮ ਭਗਤੀ ਕੇ (ਭਾਗੀ) ਹਿਸੇ ਵਾਲੇ ਹੂਏ ਹੈਂ, ਭਾਵ ਪੁਰਾਤਨ ਭਗਤੋਂ ਕੇ ਤੁਲ ਹੂਏ ਹੈਂ॥੩॥੧॥੧੯॥☬ਕਬੀਰ ਜੀ ਕਾ ਕੋਈ ਸਬੰਧੀ ਮ੍ਰਿਤ ਹੂਆ, ਤਿਸ ਕਾ ਸ਼ੋਕ ਨਾ ਕੀਆ। ਤਬ ਲੋਗੋਂ ਨੇ ਕਹਾ ਕਿ ਤੁਮ ਅਨੰਦ ਬੈਠੇ ਹੋ ਤੁਮ ਕੋ ਅਪਨਾ ਮਰਨਾ ਯਾਦ ਨਹੀਂ ਹੈ। ਤਿਸ ਪਰ ਕਹਤੇ ਹੈਂ:
Prof. Sahib Singh(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥

ਪਦ ਅਰਥ ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ ॥੩॥੧॥੧੯॥

* ਸ਼ਬਦ ਦਾ ਭਾਵ: ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ। ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ।੧੯। * ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤਿਪਦੇ' ਦੇ ਹੇਠ ਨਿੱਕਾ ਜਿਹਾ ਅੰਕ '੧੫' ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: ੧੯ ਤੋਂ ੩੩ ਤਕ ਦੇ ੧੫ ਸ਼ਬਦ ਤਿੰਨ ਤਿੰਨ 'ਬੰਦਾਂ' ਵਾਲੇ ਹਨ।

SikhNet (Spanish)solamente la Alabanza del Señor está en mi Destino. (3-1-19)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਿਹ ਮਰਨੈ; ਸਭੁ ਜਗਤੁ ਤਰਾਸਿਆ ॥

jih maranai; sabh jagat taraasiaa |

Sant Singh KhalsaThat death which terrifies the entire world
Manmohan SinghThe death, which has terrified the whole world,
Manmohan Singh (Punjabi)ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
Fareedkot Teekaਜਿਸ ਮਰਨੇ ਸੇ ਜਭ ਜਗਤ ਭੈ ਵਾਨ ਹੂਆ ਹੈ॥
Prof. Sahib Singhਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,

ਪਦ ਅਰਥ ਜਿਹ ਮਰਨੈ = ਜਿਸ ਮੌਤ ਨੇ। ਤਰਾਸਿਆ = ਡਰਾ ਦਿੱਤਾ ਹੈ।

SikhNet (Spanish)La muerte ha aterrorizado el corazón de todos;

ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ ॥੧॥

so maranaa; gur sabad pragaasiaa |1|

Sant Singh Khalsa- the nature of that death has been revealed to me, through the Word of the Guru's Shabad. ||1||
Manmohan Singhthe reality of that death is revealed unto me by the Guru's teaching.
Manmohan Singh (Punjabi)ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
Fareedkot Teekaਸੋ ਦੇਹ ਕਾ ਤਿਆਗ ਮੇਰੇ ਰੂਪ ਮਰਨੇ ਕਾ ਗੁਰੋਂ ਕੇ ਸਬਦ ਨੇ ਪ੍ਰਗਾਸਿਆ ਹੈ ਅਰਥਾਤ ਆਤਮ ਵਿਖੈ ਸਰੀਰ ਉਪਾਧਿ ਰੂਪ ਜਣਾਯਾ ਹੈ॥੧॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ। ਪ੍ਰਗਾਸਿਆ = ਪਰਗਟ ਹੋ ਗਿਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ, ਮਲੂਮ ਹੋ ਗਿਆ ਹੈ ਕਿ ਅਸਲ ਵਿਚ ਇਹ ਕੀਹ ਹੈ ॥੧॥

SikhNet (Spanish)la realidad de esa muerte me ha sido revelada a través de la Palabra del Guru.(1)

ਅਬ ਕੈਸੇ ਮਰਉ; ਮਰਨਿ ਮਨੁ ਮਾਨਿਆ ॥

ab kaise mrau; maran man maaniaa |

Sant Singh KhalsaNow, how shall I die? My mind has already accepted death.
Manmohan SinghNow, how shall I Die? My mind has accepted death.
Manmohan Singh (Punjabi)ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
Fareedkot Teekaਅਬ ਮੈਂ ਕੈਸੇ ਮਰਉ ਮੇਰਾ ਮਨ ਜੀਵ ਭਾਵ ਕੇ ਮਰਨੇ ਮੇਂ ਪਤੀਆਇਆ ਹੈ॥
Prof. Sahib Singhਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।

ਪਦ ਅਰਥ ਮਰਉ = ਮੈਂ ਮਰਾਂ, ਜਨਮ ਮਰਨ ਵਿਚ ਪਵਾਂ। ਮਰਨਿ = ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤ ਵਿਚ, ਆਪਾ-ਭਾਵ ਦੀ ਮੌਤ ਵਿਚ।

SikhNet (Spanish)Ahora, ¿cómo podría morir, cuando estoy ya muerto para mí mismo?

ਮਰਿ ਮਰਿ ਜਾਤੇ; ਜਿਨ. ਰਾਮੁ ਨ ਜਾਨਿਆ ॥੧॥ ਰਹਾਉ ॥

mar mar jaate; jin. raam na jaaniaa |1| rahaau |

Sant Singh KhalsaThose who do not know the Lord, die over and over again, and then depart. ||1||Pause||
Manmohan SinghThey alone, who not the pervading God, continually die and depart. Pause.
Manmohan Singh (Punjabi)ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
Fareedkot Teekaਸੋ ਮਰ ਮਰ ਜਾਤੇ ਹੈਂ ਜਿਨੋਂ ਨੇ ਰਾਮ ਨਹੀਂ ਜਾਨਿਆ ਹੈ, ਭਾਵ ਯੇਹਿ ਕਿ ਪਰਮੇਸ੍ਵਰ ਸੇ ਬੇਮੁਖ ਜਨਮਤੇ ਮਰਤੇ ਹੈਂ॥੧॥ ਰਹਾਉ ॥
Prof. Sahib Singh(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥

ਪਦ ਅਰਥ ਮਰਿ ਮਰਿ ਜਾਤੇ = ਸਦਾ ਮਰਦੇ-ਖਪਦੇ ਹਨ ॥੧॥ ਰਹਾਉ ॥

SikhNet (Spanish)Solamente mueren una y otra vez aquéllos que no conocen la Vida del Señor. (1-Pausa)

ਮਰਨੋ ਮਰਨੁ; ਕਹੈ ਸਭੁ ਕੋਈ ॥

marano maran; kahai sabh koee |

Sant Singh KhalsaEveryone says, I will die, I will die.
Manmohan SinghEveryone says "I am to die, I am to die".
Manmohan Singh (Punjabi)ਹਰ ਕੋਈ ਆਖਦਾ ਹੈ, "ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ।"
Fareedkot Teekaਮਰਨ ਮਰਨ ਤੋ ਸਭ ਕੋਈ ਕਹਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),

ਪਦ ਅਰਥ ਮਰਨੋ ਮਰਨੁ = ਮੌਤ ਆ ਜਾਣੀ ਹੈ, ਮਰ ਜਾਣਾ ਹੈ। ਸਭੁ ਕੋਈ = ਹਰੇਕ ਜੀਵ।

SikhNet (Spanish)Todos dicen, Él se murió, él se murió,

ਸਹਜੇ ਮਰੈ; ਅਮਰੁ ਹੋਇ ਸੋਈ ॥੨॥

sahaje marai; amar hoe soee |2|

Sant Singh KhalsaBut he alone becomes immortal, who dies with intuitive understanding. ||2||
Manmohan SinghHe alone becomes immortal who dies in Divine comprehension.
Manmohan Singh (Punjabi)ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
Fareedkot Teekaਪਰੰਤੂ ਜੋ ਗਿਆਨ ਕਰ ਮਰੇ ਹੈਂ ਅਰਥਾਤ ਜੀਵ ਭਾਵ ਸੇ ਰਹਤ ਹੂਏ ਹੈਂ ਸੋਈ ਅਮਰ ਹੂਏ ਹੈਂ॥੨॥☬ਪ੍ਰਸ਼ਨ: ਅਮਰ ਮਾਨ ਕਰ ਜੋ ਆਪ ਕੋ ਲਾਭ ਹੂਆ ਹੈ, ਸੋ ਕਹੋ?☬ਉੱਤਰ:
Prof. Sahib Singh(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥

ਪਦ ਅਰਥ ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਥਿਰ-ਚਿੱਤ ਹੋ ਕੇ। ਮਰੈ = ਮਰਦਾ ਹੈ, ਮਾਇਆ ਵਲੋਂ ਮਰਦਾ ਹੈ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਬੇਪਰਵਾਹ ਹੋ ਜਾਂਦਾ ਹੈ। ਅਮਰੁ = ਮਰਨ ਤੋਂ ਰਹਿਤ, ਸਦਾ ਜ਼ਿੰਦਾ। ਸੋਈ = ਉਹ ਮਨੁੱਖ ॥੨॥

SikhNet (Spanish)pero sólo aquél que muere en el Estado de Paz tiene la muerte que lo vuelve Inmortal. (2)

ਕਹੁ ਕਬੀਰ; ਮਨਿ ਭਇਆ ਅਨੰਦਾ ॥

kahu kabeer; man bheaa anandaa |

Sant Singh KhalsaSays Kabeer, my mind is filled with bliss;
Manmohan SinghSays Kabir, Within my mind, happiness has emanated,
Manmohan Singh (Punjabi)ਕਬੀਰ ਜੀ ਆਖਦੇ ਹਨ, "ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਮਨ ਮੇਂ ਅਨੰਦ ਹੂਆ ਹੈ॥☬ਪ੍ਰਸ਼ਨ: ਕਬ ਹੂਆ ਹੈ?☬ਉੱਤਰ:
Prof. Sahib Singhਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,

ਪਦ ਅਰਥ ਮਨਿ = ਮਨ ਵਿਚ। ਭਇਆ = ਹੋਇਆ ਹੈ, ਉਪਜਿਆ ਹੈ, ਪੈਦਾ ਹੋ ਗਿਆ ਹੈ। ਅਨੰਦਾ = ਖ਼ੁਸ਼ੀ, ਖਿੜਾਉ।

SikhNet (Spanish)Dice Kabir, en mi mente hay un Inmenso Éxtasis,

ਗਇਆ ਭਰਮੁ; ਰਹਿਆ ਪਰਮਾਨੰਦਾ ॥੩॥੨੦॥

geaa bharam; rahiaa paramaanandaa |3|20|

Sant Singh Khalsamy doubts have been eliminated, and I am in ecstasy. ||3||20||
Manmohan Singhmy doubt is dispelled and Supreme bliss abides in it.
Manmohan Singh (Punjabi)ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
Fareedkot Teekaਜਬ ਭਰਮ ਗਇਆ॥☬ਪ੍ਰਸ਼ਨ: ਭਰਮ ਨਿਵਰਤੀ ਉਪਰੰਤ ਕਿਆ ਰਹਿਆ?☬ਉੱਤਰ: ਪਰਮ ਅਨੰਦ ਰੂਪ ਬ੍ਰਹਮ ਰਹਿਆ, ਭਾਵ ਆਪ ਕੋ ਬ੍ਰਹਮ ਰੂਪ ਜਾਨਾ ਹੈ॥੩॥੨੦॥☬ਕਬੀਰ ਜੀ ਵੈਰਾਗ ਦਸਾ ਮੇਂ ਥੇ। ਸਬੰਧੀ ਜਨ ਰੋਗੀ ਜਾਨ ਕਰ ਵੈਦ ਲਿਆਏ। ਤਬ ਹਕੀਮ ਨੇ ਕਬੀਰ ਜੀ ਕੋ ਦੇਖ ਕਰ ਕਹਾ:
Prof. Sahib Singhਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥

ਪਦ ਅਰਥ ਭਰਮੁ = ਭੁਲੇਖਾ, ਸ਼ੱਕ। ਰਹਿਆ = ਬਾਕੀ ਰਹਿ ਗਿਆ ਹੈ, ਟਿਕ ਗਿਆ ਹੈ। ਪਰਮਾਨੰਦਾ = ਪਰਮ ਅਨੰਦ, ਪਰਮ ਸੁਖ, ਵੱਡੀ ਤੋਂ ਵੱਡੀ ਖ਼ੁਸ਼ੀ ॥੩॥੨੦॥

* ਸ਼ਬਦ ਦਾ ਭਾਵ: ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ; ਬਾਕੀ ਸਾਰਾ ਜਹਾਨ ਮੌਤ ਤੋਂ ਡਰ ਰਿਹਾ ਹੈ।੨੦।

SikhNet (Spanish)porque estoy libre de duda y sólo el Señor de Éxtasis permanece en mí.(3-20)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਕਤ ਨਹੀ ਠਉਰ; ਮੂਲੁ ਕਤ ਲਾਵਉ ॥

kat nahee tthaur; mool kat laavau |

Sant Singh KhalsaThere is no special place where the soul aches; where should I apply the ointment?
Manmohan SinghThere is no special place, where the soul aches. Where should I apply the medicine.
Manmohan Singh (Punjabi)ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
Fareedkot Teekaਕਿਸੀ ਅਸਥਾਨ ਮੇਂ ਪੀੜਾ ਨਹੀਂ ਹੈ, (ਮੂਲੁ) ਮੂਰੀ ਅਰਥਾਤ ਬੂਟੀ ਕਹਾਂ ਲਾਵੋਂ॥
Prof. Sahib Singhਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);

ਪਦ ਅਰਥ ਕਤ = ਕਿਤੇ। ਠਉਰ = ਥਾਂ। ਮੂਲੁ = ਜੜ੍ਹੀ ਬੂਟੀ, ਦਵਾਈ। ਕਤ = ਕਿੱਥੇ? ਲਾਵਉ = ਮੈਂ ਲਾਵਾਂ।

SikhNet (Spanish)No sé en donde le duele al Alma, en donde aplicaré el bálsamo;

ਖੋਜਤ ਤਨ ਮਹਿ; ਠਉਰ. ਨ ਪਾਵਉ ॥੧॥

khojat tan meh; tthaur. na paavau |1|

Sant Singh KhalsaI have searched the body, but I have not found such a place. ||1||
Manmohan SinghI have searched my body, but have found no such place.
Manmohan Singh (Punjabi)ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
Fareedkot Teekaਮੈਂ ਨਾੜੀ ਕੋ ਭੀ ਢੂੰਢਤਾ ਹੂੰ ਪਰੰਤੂ ਸਰੀਰ ਮੇਂ ਕੋਈ ਠਉਰ ਪੀੜਾ ਕੀ ਨਹੀਂ ਪਾਵਤਾ। ਵਾ ਕਬੀਰ ਜੀ ਕਹਤੇ ਹੈਂ: ਮੇਰੇ ਕਿਸ ਅਸਥਾਨ ਮੇਂ ਪੀੜਾ ਨਹੀਂ ਹੈ, ਭਾਵ ਰੋਮ ਰੋਮ ਮੇਂ ਪ੍ਰੇਮ ਕੀ ਪੀੜਾ ਹੈ ਤਬ ਤੂੰ ਬੂਟੀ ਕਿਸ ਜਗਾ ਲਾਵੈਗਾ। ਐਸੀ ਜਗਾ ਮੈਂ ਤਨ ਮੇਂ ਕੋਈ ਨਹੀਂ ਦੇਖਤਾ ਜਹਾਂ ਇਹ ਰੋਗੁ ਨਾ ਹੋਵੈ॥੧॥☬ਕਬੀਰ ਜੀ ਨੇ ਪੁਨਾ ਕਹਾ:
Prof. Sahib Singh(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥

ਪਦ ਅਰਥ ਖੋਜਤ = ਭਾਲ ਕਰ ਕਰ ਕੇ। ਤਨ ਮਹਿ = ਸਰੀਰ ਵਿਚ। ਨ ਪਾਵਉ = ਮੈਂ ਨਹੀਂ ਲੱਭ ਸਕਦਾ ॥੧॥

SikhNet (Spanish)he buscado por todo mi cuerpo, y no encuentro en donde le duele a mi Alma. (1)

ਲਾਗੀ ਹੋਇ; ਸੁ ਜਾਨੈ ਪੀਰ ॥

laagee hoe; su jaanai peer |

Sant Singh KhalsaHe alone knows it, who feels the pain of such love;
Manmohan SinghHe, who feels this pain, knows it,
Manmohan Singh (Punjabi)ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
Fareedkot Teekaਹੇ ਭਾਈ! ਜਿਸ ਕੋ ਪੀੜਾ ਲਗੀ ਹੋਤੀ ਹੈ, ਸੋਈ ਜਾਨਤਾ ਹੈ। ਵੈਦ ਨੇ ਕਹਾ ਆਪ ਕੇ ਕੋਈ ਸਸਤ੍ਰ ਲਾਗਿਆ ਪ੍ਰਤੀਤ ਨਹੀਂ ਹੋਤਾ, ਕਿਆ ਜਾਨੀਐ ਕਿਆ ਪੀੜਾ ਹੈ॥☬ਤਿਸ ਪਰ ਕਹਤੇ ਹੈਂ:
Prof. Sahib Singhਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),

ਪਦ ਅਰਥ ਸੁ = ਉਹ ਮਨੁੱਖ। ਲਾਗੀ ਹੋਇ = (ਜਿਸ ਨੂੰ) ਲੱਗੀ ਹੋਈ ਹੋਵੇ। ਪੀਰ = ਪੀੜ।

SikhNet (Spanish)Sólo el que ama, conoce los dolores del Amor;

ਰਾਮ ਭਗਤਿ; ਅਨੀਆਲੇ ਤੀਰ ॥੧॥ ਰਹਾਉ ॥

raam bhagat; aneeaale teer |1| rahaau |

Sant Singh Khalsathe arrows of the Lord's devotional worship are so sharp! ||1||Pause||
Manmohan Singhpointed are the arrows of the devotional service of the Lord. Pause.
Manmohan Singh (Punjabi)ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
Fareedkot Teekaਰਾਮ ਕੀ ਭਗਤੀ ਰੂਪ ਅਣੀਆਂ ਵਾਲੇ ਤੀਰ ਲਾਗੇ ਹੈਂ, ਜੋ ਕਿਸੀ ਪ੍ਰਕਾਰ ਨਿਕਸ ਨਹੀਂ ਸਕਤੇ ਹੈਂ, ਭਾਵ ਏਹਿ ਕਿ ਜਹਾਂ ਭਗਤੀ ਕਾ ਨਿਵਾਸ ਹੂਆ ਫਿਰ ਦੂਰ ਨਹੀਂ ਹੋਤੀ, ਜੇ ਵੈਦ ਕਹੇ ਕੇ ਤੁਮ ਭਗਤੀ ਕੇ ਅਭਿਮਾਨ ਕਰ ਕੇ ਆਪ ਕੋ ਪਰਮੇਸ੍ਵਰ ਕੇ ਪਿਆਰੇ ਸਮਝਤੇ ਹੋਵੋਗੇ॥੧॥ ਰਹਾਉ ॥☬ਤਿਸ ਪਰ ਦ੍ਰਿਸ੍ਟਾਂਤ ਸਹਿਤ ਨਿਮਰਤਾ ਸੇ ਉੱਤਰ ਦੇਤੇ ਹੈਂ:
Prof. Sahib Singhਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥

ਪਦ ਅਰਥ ਰਾਮ ਭਗਤਿ = ਪ੍ਰਭੂ ਦੀ ਭਗਤੀ। ਅਨੀਆਲੇ = ਅਣੀਆਂ ਵਾਲੇ, ਤ੍ਰਿਖੇ ॥੧॥ ਰਹਾਉ ॥

SikhNet (Spanish)sólo los Gurmukjs del Señor saben que tan filosas son las lanzas del Amor del Señor. (1-Pausa)

ਏਕ ਭਾਇ; ਦੇਖਉ ਸਭ ਨਾਰੀ ॥

ek bhaae; dekhau sabh naaree |

Sant Singh KhalsaI look upon all His soul-brides with an impartial eye;
Manmohan SinghI treat all the women (persons) alike,
Manmohan Singh (Punjabi)ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
Fareedkot Teekaਏਕ ਹੀ ਪ੍ਰਕਾਰ ਕੀਆਂ ਸਭ ਇਸਤ੍ਰੀਆਂ ਰਾਜਾ ਕੀਆ ਦੇਖੀਦੀਆਂ ਹੈਂ॥
Prof. Sahib Singhਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,

ਪਦ ਅਰਥ ਏਕ ਭਾਇ = ਇਕ (ਪ੍ਰਭੂ) ਦੇ ਪਿਆਰ ਵਿਚ {ਭਾਉ = ਪਿਆਰ। ਭਾਇ = ਪਿਆਰ ਵਿਚ}। ਦੇਖਉ = ਮੈਂ ਵੇਖਦਾ ਹਾਂ। ਸਭ ਨਾਰੀ = ਸਾਰੀਆਂ ਜੀਵ-ਇਸਤ੍ਰੀਆਂ।

SikhNet (Spanish)Yo veo a todos los Gurmukjs de igual forma, pues,

ਕਿਆ ਜਾਨਉ; ਸਹ ਕਉਨ ਪਿਆਰੀ ॥੨॥

kiaa jaanau; seh kaun piaaree |2|

Sant Singh Khalsahow can I know which ones are dear to the Husband Lord? ||2||
Manmohan Singhwhat do I know, who is dear to the Bridegroom (God).
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
Fareedkot Teekaਪਰੰਤੂ ਕਿਆ ਜਾਨੀਏ ਪਤੀ ਕੋ ਕੌਨ ਪਿਆਰੀ ਹੈ॥੨॥
Prof. Sahib Singh(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥

ਪਦ ਅਰਥ ਕਿਆ ਜਾਨਉ = ਮੈਂ ਕੀਹ ਜਾਣਾ, ਮੈਨੂੰ ਕੀਹ ਪਤਾ? ਸਹ ਪਿਆਰੀ = ਪਤੀ ਦੀ ਪਿਆਰੀ ॥੨॥

SikhNet (Spanish)¿quién sabe a cuál de ellos Dios escoja?(2)

ਕਹੁ ਕਬੀਰ; ਜਾ ਕੈ ਮਸਤਕਿ ਭਾਗੁ ॥

kahu kabeer; jaa kai masatak bhaag |

Sant Singh KhalsaSays Kabeer, one who has such destiny inscribed upon her forehead
Manmohan SinghSays Kabir, forsaking all, the Husband (Lord) meets her,
Manmohan Singh (Punjabi)ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਜਿਸ ਕੇ ਮਸਤਕ ਮੇਂ ਭਾਗ ਹੋਤੇ ਹੈਂ॥
Prof. Sahib Singhਕਬੀਰ ਆਖਦਾ ਹੈ- ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),

ਪਦ ਅਰਥ ਜਾ ਕੈ ਮਸਤਕਿ = ਜਿਸ ਦੇ ਮੱਥੇ ਉੱਤੇ। ਭਾਗੁ = ਚੰਗੇ ਲੇਖ।

SikhNet (Spanish)Dice Kabir, aquél que así lo tiene inscrito en su Destino,

ਸਭ ਪਰਹਰਿ; ਤਾ ਕਉ ਮਿਲੈ ਸੁਹਾਗੁ ॥੩॥੨੧॥

sabh parahar; taa kau milai suhaag |3|21|

Sant Singh Khalsa- her Husband Lord turns all others away, and meets with her. ||3||21||
Manmohan Singhon whose forehead such destiny is recorded.
Manmohan Singh (Punjabi)ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
Fareedkot Teekaਸਭ ਕੋ ਤਿਆਗ ਕਰ ਤਿਸ ਕੋ ਸੁਹਾਗ ਪ੍ਰਾਪਤਿ ਹੋਤਾ ਹੈ ਔਰੋਂ ਕੋ ਦੁਹਾਗ ਰਹਤਾ ਹੈ, ਭਾਵ ਏਹ ਕਿ ਸਭ ਜੀਵ ਤੁਲ ਹੈਂ ਕਿਆ ਜਾਨੀਐ ਪਰਮੇਸ੍ਵਰ ਕੀ ਪ੍ਰਸਿੰਨਤਾ ਕਿਸ ਪਰ ਹੋਵੇ। ਜਿਸ ਕੇ ਪੂਰਬ ਪੁੰਨ ਹੈਂ ਤਿਸ ਕੋ ਪਰਮੇਸ੍ਵਰ ਕਾ ਅਨੰਦ ਪ੍ਰਾਪਤਿ ਹੋਤਾ☬ਹੈ॥੩॥੨੧॥☬ਜਗ੍ਯਾਸੂ ਕੋ ਧੀਰਜਤਾ ਬੰਧਾਵਤੇ ਹੁਏ ਕਹਤੇ ਹੈਂ:
Prof. Sahib Singhਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥

ਪਦ ਅਰਥ ਤਾ ਕਉ = ਉਸ ਜੀਵ-ਇਸਤ੍ਰੀ ਨੂੰ। ਸਭ ਪਰਹਰਿ = ਸਾਰੀਆਂ ਨੂੰ ਛੱਡ ਕੇ। ਸੁਹਾਗੁ = ਪਤੀ ਪਰਮਾਤਮਾ ॥੩॥੨੧॥

* ਸ਼ਬਦ ਦਾ ਭਾਵ: ਵੇਖਣ ਨੂੰ ਤਾਂ ਸਭ ਜੀਵ ਪ੍ਰਭੂ ਨੂੰ ਮਿਲਣ ਦਾ ਉੱਦਮ ਕਰ ਰਹੇ ਹਨ; ਪਰ ਪ੍ਰਭੂ ਮਿਲਦਾ ਉਸੇ ਵਡਭਾਗੀ ਨੂੰ ਹੈ, ਜਿਸ ਦਾ ਹਿਰਦਾ ਪ੍ਰੇਮ ਨਾਲ ਵਿੱਝ ਜਾਂਦਾ ਹੈ।੨੧।

SikhNet (Spanish)el Señor Mismo lo encuentra, dejando a los demás.

Open this shabad →

Ang 327 of 1430