ੴ

ਸਿੱਖਬਾਣੀ · SikhBani

ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥

jinaa pichhai hau gee se mai pichhai bhee raviaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1097 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan Quinto Canal Divino.

ਜਿਨਾ ਪਿਛੈ ਹਉ ਗਈ; ਸੇ. ਮੈ ਪਿਛੈ ਭੀ ਰਵਿਆਸੁ ॥

jinaa pichhai hau gee; se. mai pichhai bhee raviaas |

Sant Singh KhalsaThose whom I followed, now follow me.
Manmohan SinghThey, whom I followed; They too now follow in my foot-steps.
Manmohan Singh (Punjabi)ਜਿਨ੍ਹਾਂ ਦੇ ਮਗਰ ਮੈਂ ਟੁਰਦੀ ਸਾਂ, ਉਹ ਭੀ ਹੁਣ ਮੇਰੇ ਕਦਮਾਂ ਮਗਰ ਟੁਰਦੇ ਹਨ।
Fareedkot Teekaਜਿਨ ਪਦਾਰਥੋਂ ਕੇ ਪੀਛੇ ਮੇਂ ਫਿਰਤੀ ਥੀ ਸੋ ਅਬ ਮੇਰੇ ਪੀਛੇ (ਰਵਿਆਸੁ) ਫਿਰਤੇ ਹੈਂ, ਇਹ ਫਲ ਪਰਮੇਸਰ ਪਰਾਇਣ ਹੋਣੇ ਕਾ ਹੈ॥
Prof. Sahib Singh(ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ।

ਪਦ ਅਰਥ ਹਉ = ਮੈਂ। ਸੇ ਭੀ = ਉਹ ਭੀ। ਮੈ ਪਿਛੈ = ਮੇਰੇ ਪਿਛੇ ਪਿਛੇ। ਰਵਿਆਸੁ = ਤੁਰੇ ਫਿਰਦੇ ਹਨ {रम् = ਜਾਣਾ}।

SikhNet (Spanish)A los que les fui a preguntar, me empezaron a seguir con ahínco,

ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ॥੧॥

jinaa kee mai aasarree; tinaa mahijee aas |1|

Sant Singh KhalsaThose in whom I placed my hopes, now place their hopes in me. ||1||
Manmohan SinghThey, on whom I rested my hopes, they now rest their hopes on me.
Manmohan Singh (Punjabi)ਜਿਨ੍ਹਾਂ ਉਤੇ ਮੈਂ ਉਮੈਦਾ ਬੰਨ੍ਹਦੀ ਸਾਂ, ਉਹ ਹੁਣ ਮੇਰੇ ਉਤੇ ਉਮੈਦਾਂ ਬੰਨ੍ਹਦੇ ਹਨ।
Fareedkot Teekaਜਿਨਾਂ ਸੰਬੰਧੀਆਂ ਵਾ ਰਾਜੇ ਆਦਕੋਂ ਕੀ ਮੈਂ ਆਸਾ ਕਰਤੀ ਥੀ ਅਬ ਤਿਨ ਕੋ ਮੇਰੀ ਆਸ ਹੈ॥੧॥
Prof. Sahib Singhਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ ॥੧॥

ਪਦ ਅਰਥ ਆਸੜੀ = ਮਾੜੀ ਮਾੜੀ ਆਸ। ਮਹਿਜੀ = ਮੇਰੀ ॥੧॥

SikhNet (Spanish)sí, aquéllos en quienes me apoyaba, buscaron mi apoyo. (1)
Answers quote the Granth verbatim with Ang citations. AI commentary is not Gurbani and not a religious ruling.