ੴ

ਸਿੱਖਬਾਣੀ · SikhBani

ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥

jis jan teree bhukh hai tis dukh na viaapai
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1097 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸੁ ਜਨ ਤੇਰੀ ਭੁਖ ਹੈ; ਤਿਸੁ ਦੁਖੁ. ਨ ਵਿਆਪੈ ॥

jis jan teree bhukh hai; tis dukh. na viaapai |

Sant Singh KhalsaNo pain afflicts that humble being who hungers for You, Lord.
Manmohan SinghThe person, who hungers for Thee, O Lord; Him no sorrow clings.
Manmohan Singh (Punjabi)ਜਿਸ ਪੁਰਸ਼ ਨੂੰ ਤੇਰੀ ਭੁੱਖ ਹੈ, ਹੇ ਸਾਹਿਬ! ਉਸ ਨੂੰ ਕੋਈ ਦੁਖੜਾ ਨਹੀਂ ਵਾਪਰਦਾ।
Fareedkot Teekaਜਿਸ ਪੁਰਸ ਕੋ ਤੇਰੀ ਭੂਖ ਹੈ ਤਿਸ ਕੋ ਕੋਈ ਦੁਖ ਨਹੀਂ ਬਿਆਪਤਾ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੇ ਨਾਮ ਦੀ ਤਾਂਘ ਹੈ ਉਸ ਮਨੁੱਖ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਨ ਵਿਆਪੈ = ਪੋਂਹਦਾ ਨਹੀਂ।

SikhNet (Spanish)El que tiene añoranza por Ti, oh Dios, no sufre.

ਜਿਨਿ ਜਨਿ ਗੁਰਮੁਖਿ ਬੁਝਿਆ; ਸੁ ਚਹੁ ਕੁੰਡੀ ਜਾਪੈ ॥

jin jan guramukh bujhiaa; su chahu kunddee jaapai |

Sant Singh KhalsaThat humble Gurmukh who understands, is celebrated in the four directions.
Manmohan SinghThe man, who by the Guru's grace understand the Lord; He is renowned in four direction.
Manmohan Singh (Punjabi)ਉਹ ਇਨਸਾਨ, ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਸਮਝ ਲੈਂਦਾ ਹੈ; ਉਹ ਚੌਹੀਂ ਪਾਸੀਂ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਜਿਸ ਪੁਰਸ ਨੇ ਗੁਰੋਂ ਦੁਆਰੇ ਤੇਰੇ ਸਰੂਪ ਕੋ ਬੁਝਿਆ ਹੈ, ਸੋ ਚਹੁੰ ਕੁੰਟਾਂ ਵਿਚ ਜਾਣਿਆਂ ਗਿਆ ਹੈ॥
Prof. Sahib Singhਜਿਸ ਸੇਵਕ ਨੇ ਗੁਰੂ ਦੀ ਸਰਨ ਪੈ ਕੇ ਤੇਰੇ ਨਾਲ ਸਾਂਝ ਪਾਈ ਹੈ ਉਹ ਸਾਰੇ ਜਗਤ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਜਿਨਿ ਜਨਿ = ਜਿਸ ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਚਹੁ ਕੁੰਡੀ = ਚਾਰੇ ਪਾਸੀਂ, ਸਾਰੇ ਜਗਤ ਵਿਚ। ਜਾਪੈ = ਪਰਗਟ ਹੋ ਜਾਂਦਾ ਹੈ।

SikhNet (Spanish)Sí, a quien sea que el Señor se le revela,

ਜੋ ਨਰੁ. ਉਸ ਕੀ ਸਰਣੀ ਪਰੈ; ਤਿਸੁ ਕੰਬਹਿ ਪਾਪੈ ॥

jo nar. us kee saranee parai; tis kanbeh paapai |

Sant Singh KhalsaSins run away from that man, who seeks the Sanctuary of the Lord.
Manmohan SinghThe man, who seeks his protection; sins tremble on beholding him.
Manmohan Singh (Punjabi)ਜੋ ਇਨਸਾਨ ਉਸ ਦੀ ਪਨਾਹ ਲੈਂਦਾ ਹੈ; ਪਾਪ ਉਸ ਨੂੰ ਵੇਖ ਕੇ ਕੰਬਦੇ ਹਨ।
Fareedkot Teekaਜੋ ਪੁਰਸ ਉਸ ਕੀ ਸਰਨ ਮੇਂ ਪੜੈ ਤਿਸ ਕੇ ਦਰਸਨ ਸੇ ਪਾਪ ਕਾਂਪ ਕੇ ਚਲੇ ਜਾਤੇ ਹੈਂ॥
Prof. Sahib Singh(ਫਿਰ) ਜੋ ਮਨੁੱਖ ਉਸ ਸੇਵਕ ਦੀ ਸਰਨ ਪੈਂਦਾ ਹੈ, ਉਸ ਦੇ ਭੀ ਨੇੜੇ ਕੋਈ ਪਾਪ ਨਹੀਂ ਢੁਕਦੇ।

ਪਦ ਅਰਥ ਤਿਸੁ ਕੰਬਹਿ ਪਾਪੈ = ਪਾਪ ਉਸ ਤੋਂ ਕੰਬਦੇ ਹਨ, ਪਾਪ ਉਸ ਦੇ ਨੇੜੇ ਨਹੀਂ ਢੁਕਦੇ।

SikhNet (Spanish)por la Gracia del Guru, su fama se extiende por todas partes.

ਜਨਮ ਜਨਮ ਕੀ ਮਲੁ ਉਤਰੈ; ਗੁਰ ਧੂੜੀ ਨਾਪੈ ॥

janam janam kee mal utarai; gur dhoorree naapai |

Sant Singh KhalsaThe filth of countless incarnations is washed away, bathing in the dust of the Guru's feet.
Manmohan SinghBathing in the dust of the Guru's feet, the filth of many births is washed off.
Manmohan Singh (Punjabi)ਗੁਰਾਂ ਦੇ ਰਚਨਾਂ ਦੀ ਖ਼ਾਕ ਅੰਦਰ ਨ੍ਹਾਉਣ ਦੁਆਰਾ, ਅਨੇਕਾਂ ਜਨਮਾਂ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਚਰਨੋਂ ਕੀ ਧੂੜੀ ਮੇਂ ਨਾਵਤੇ ਹੈਂ ਤਿਨੋਂ ਕੀ ਜਨਮ ਜਨਮਾਂਤ੍ਰੋ ਕੀ ਪਾਪ ਰੂਪ ਮੈਲ ਉਤ੍ਰ ਜਾਤੀ ਹੈ॥
Prof. Sahib Singhਗੁਰੂ ਦੀ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰ ਕੇ ਉਸ ਦੀ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਪਦ ਅਰਥ ਨਾਪੈ = ਇਸ਼ਨਾਨ ਕਰਦਾ ਹੈ।

SikhNet (Spanish)El que se postra a Sus Pies, la maldad no lo toca,

ਜਿਨਿ ਹਰਿ ਭਾਣਾ ਮੰਨਿਆ; ਤਿਸੁ. ਸੋਗੁ ਨ ਸੰਤਾਪੈ ॥

jin har bhaanaa maniaa; tis. sog na santaapai |

Sant Singh KhalsaWhoever submits to the Lord's Will does not suffer in sorrow.
Manmohan SinghWhosoever submits to the Lord's will; Him sorrow harasses not.
Manmohan Singh (Punjabi)ਜੋ ਭੀ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ; ਉਸ ਨੂੰ ਸ਼ੋਕ ਦੁਖੀ ਨਹੀਂ ਕਰਦਾ।
Fareedkot Teekaਹੇ ਹਰੀ! ਜਿਸ ਨੇ ਤੇਰਾ ਭਾਣਾ ਮੰਨਿਆ ਹੈ ਨਾ ਤਿਸ ਕੋ ਸੋਗ ਔ ਨਾ ਦੁਖ ਹੀ ਹੋਤਾ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨ ਲਿਆ ਹੈ ਉਸ ਨੂੰ ਕੋਈ ਚਿੰਤਾ-ਫ਼ਿਕਰ ਦੁੱਖ ਨਹੀਂ ਦੇ ਸਕਦਾ।

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਨ ਸੰਤਾਪੈ = ਦੁੱਖ ਨਹੀਂ ਦੇਂਦਾ।

SikhNet (Spanish)se baña con el Polvo de los Pies del Guru y la mugre de miles de nacimientos desaparece de su ser.

ਹਰਿ ਜੀਉ ਤੂ ਸਭਨਾ ਕਾ ਮਿਤੁ ਹੈ; ਸਭਿ ਜਾਣਹਿ ਆਪੈ ॥

har jeeo too sabhanaa kaa mit hai; sabh jaaneh aapai |

Sant Singh KhalsaO Dear Lord, You are the friend of all; all believe that You are theirs.
Manmohan SinghO Sire Master, Thou are the Friend of all and deem Thee their own.
Manmohan Singh (Punjabi)ਹੇ ਮਹਾਰਾਜ ਮਾਲਕ! ਤੂੰ ਸਾਰਿਆਂ ਦਾ ਮਿੱਤ੍ਰ ਹੈਂ ਅਤੇ ਸਾਰੇ ਹੀ ਤੈਨੂੰ ਆਪਣਾ ਨਿੱਜ ਦਾ ਜਾਣਦੇ ਹਨ।
Fareedkot Teekaਹੇ ਹਰੀ! ਤੂੰ ਸਭ ਜੀਵੋਂ ਕਾ ਮਿਤ੍ਰ ਹੈਂ ਸਭ ਤੇਰੇ ਕੋ ਆਪਣਾ ਹੀ ਕਰ ਜਾਣਤੇ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਸਾਰੇ ਜੀਵਾਂ ਦਾ ਮਿੱਤਰ ਹੈਂ, ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈਂ।

ਪਦ ਅਰਥ ਸਭਿ ਜਾਣਹਿ ਆਪੈ = ਸਭ ਨੂੰ ਤੂੰ ਆਪਣਾ ਸਮਝਦਾ ਹੈਂ।

SikhNet (Spanish)Sí, el que acepta la Voluntad del Señor, la tristeza y el dolor no se le acercan.

ਐਸੀ ਸੋਭਾ ਜਨੈ ਕੀ; ਜੇਵਡੁ ਹਰਿ ਪਰਤਾਪੈ ॥

aisee sobhaa janai kee; jevadd har parataapai |

Sant Singh KhalsaThe glory of the Lord's humble servant is as great as the Glorious Radiance of the Lord.
Manmohan SinghAs great as is the glory of God, so is the magnificence of His slave.
Manmohan Singh (Punjabi)ਜਿਡੀ ਵੱਡੀ ਪ੍ਰਭਤਾ ਵਾਹਿਗੁਰੂ ਦੀ ਹੈ, ਉਹੋ ਜੇਹੀ ਹੀ ਹੈ ਕੀਰਤੀ ਉਸ ਦੇ ਦਾਸ ਦੀ।
Fareedkot Teekaਤੇਰਾ ਪ੍ਰਤਾਪ ਬਡਾ ਹੈ ਐਸੀ ਹੀ ਤੇਰੇ ਦਾਸੋਂ ਕੀ ਸੋਭਾ ਹੈ॥
Prof. Sahib Singhਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿਤਨਾ ਵੱਡਾ ਪ੍ਰਭੂ ਦਾ ਆਪਣਾ ਤੇਜ-ਪਰਤਾਪ ਹੈ।
SikhNet (Spanish)Oh Dios, eres el Amigo de todos, sí, conoces lo más íntimo de todos. Tal es la Gloria del Santo, así como es la de Dios.

ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ ॥੮॥

sabh antar jan varataaeaa; har jan te jaapai |8|

Sant Singh KhalsaAmong all, His humble servant is pre-eminent; through His humble servant, the Lord is known. ||8||
Manmohan SinghHis slave, the Lord renowns amongst all and it is through His slave, that the Lord is known.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਸਾਰਿਆਂ ਅੰਦਰ ਉੰਘਾ ਕਰ ਦਿੰਦਾ ਹੈ, ਅਤੇ ਆਪਣੇ ਗੋਲੇ ਦੇ ਰਾਹੀਂ ਹੀ ਪ੍ਰਭੂ ਜਾਣਿਆ ਜਾਂਦਾ ਹੈ।
Fareedkot Teekaਕੈਸੀ? ਸਭ ਜਨੋਂ ਕੇ ਅੰਤਰ ਤੈਨੇ ਅਪਨੇ ਦਾਸੋਂ ਕਾ ਪ੍ਰਤਾਪ ਵਧਾਇਆ ਹੂਆ ਹੈ ਔ ਹੇ ਹਰੀ! ਤੂੰ ਜਨਾਂ ਸੇ ਹੀ ਜਾਣੀਤਾ ਹੈਂ॥੮॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਵਡਿਆਈ ਸਭ ਜੀਵਾਂ ਦੇ ਅੰਦਰ ਟਿਕਾ ਦੇਂਦਾ ਹੈ। ਪ੍ਰਭੂ ਆਪਣੇ ਸੇਵਕ ਤੋਂ ਹੀ ਪਛਾਣਿਆ ਜਾਂਦਾ ਹੈ ॥੮॥

ਪਦ ਅਰਥ ਜਨ ਵਰਤਾਇਆ = ਸੇਵਕ ਦੀ ਸੋਭਾ ਟਿਕਾ ਦਿੱਤੀ। ਜਨ ਤੇ = ਸੇਵਕ ਤੋਂ। ਜਾਪੈ = ਪਛਾਣਿਆ ਜਾਂਦਾ ਹੈ ॥੮॥

SikhNet (Spanish)Dios se les manifiesta a todos a través de los Santos y por medio de ellos es revelado. (8)
Answers quote the Granth verbatim with Ang citations. AI commentary is not Gurbani and not a religious ruling.