ਸਿਰੀਰਾਗੁ ਮਹਲਾ ੧ ॥
sireeraag mahalaa 1 | Ang 15
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਅਮਲੁ ਗਲੋਲਾ ਕੂੜ ਕਾ; ਦਿਤਾ ਦੇਵਣਹਾਰਿ ॥
amal galolaa koorr kaa; ditaa devanahaar | Ang 15
Sant Singh KhalsaThe Great Giver has given the intoxicating drug of falsehood.
Manmohan SinghThe Giver has given man intoxicating pill of falsehood.
Manmohan Singh (Punjabi)ਦੇਣ ਵਾਲੇ ਨੇ ਇਨਸਾਨ ਨੂੰ ਝੂਠ ਦੀ ਨਸ਼ੀਲੀ ਗੋਲੀ ਦਿੱਤੀ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਅਭਿਮਾਨ ਕੀ ਨਿਛੇਦੀ ਕਥਨ ਕਰਤੇ ਹੈਂ: ਝੂਠ ਰੂਪੀ ਅਮਲ ਕਾ (ਗਲੋਲਾ) ਮਾਵਾ ਵਾ ਝੂਠ ਕਾ ਗੋਲਾ ਜੋ ਸਰੀਰ ਹੈ, ਸੋ ਦੇਵਣਹਾਰ ਪਰਮੇਸ੍ਵਰ ਨੇ ਜੀਵ ਕੋ ਦੀਆ ਹੈ। ਅਰੁ ਅਗ੍ਯਾਨੀ ਕੋ ਤਿਸ ਕਾ ਅਮਲੁ ਚਢ ਰਹਾ ਹੈ, ਭਾਵ ਦੇਹ ਅਭਿਮਾਨੁ ਹੋ ਰਹਾ ਹੈ॥
Prof. Sahib Singhਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।ਪਦ ਅਰਥ ਅਮਲੁ = ਨਸ਼ਾ (ਅਫ਼ੀਮ ਆਦਿਕ ਦਾ)। ਗਲੋਲਾ = ਗੋਲਾ। ਕੂੜ = ਨਾਸ਼ਵੰਤ ਜਗਤ (ਦਾ ਮੋਹ)। ਦੇਵਣਹਾਰਿ = ਦੇਵਣਹਾਰ ਨੇ।
SikhNet (Spanish)El Dador le ha dado al hombre la píldora intoxicante de la falsedad.
ਮਤੀ. ਮਰਣੁ ਵਿਸਾਰਿਆ; ਖੁਸੀ ਕੀਤੀ. ਦਿਨ ਚਾਰਿ ॥
matee. maran visaariaa; khusee keetee. din chaar | Ang 15
Sant Singh KhalsaThe people are intoxicated; they have forgotten death, and they have fun for a few days.
Manmohan SinghHaving been intoxicated therewith he has forgotten death and makes merry for four days.
Manmohan Singh (Punjabi)ਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
Fareedkot Teekaਤਿਸ ਮਦ ਮੇਂ ਬੁਧੀ (ਮਤੀ) ਮਸਤ ਹੋ ਰਹੀ ਹੈ, ਤਿਸ ਮਦ ਕਰ ਕੇ ਮਸਤ ਹੂਏ ਜੀਵ ਨੇ ਮਰਨ ਕੌ ਬਿਸਾਰਿ ਦੀਆ ਹੈ। ਭਾਵ ਏਹ ਕਿ ਪਰਮੇਸ੍ਵਰ ਸੇ ਬੇਮੁਖ ਹੋ ਰਹਾ ਹੈ, ਚਾਰ ਦਿਨ ਭਾਵ ਅਲਪ ਕਾਲ ਕੀ ਝੂਠੀ (ਖੁਸ਼ੀ) ਪ੍ਰਸੰਨਤਾ ਕਰ ਲਈ ਹੈ॥
Prof. Sahib Singh(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।ਪਦ ਅਰਥ ਮਤੀ = ਮੱਤੀ, ਮਸਤ ਹੋਈ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)Estando en ese estado se ha olvidado de la muerte y hace sólo proyectos a corto plazo.
ਸਚੁ ਮਿਲਿਆ. ਤਿਨ ਸੋਫੀਆ; ਰਾਖਣ ਕਉ ਦਰਵਾਰੁ ॥੧॥
sach miliaa. tin sofeea; raakhan kau daravaar |1| Ang 15
Sant Singh KhalsaThose who do not use intoxicants are true; they dwell in the Court of the Lord. ||1||
Manmohan SinghThe mortals, who are the nonusers of intoxicants, obtain truthfulness to keep them in God's Court.
Manmohan Singh (Punjabi)ਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
Fareedkot Teekaਜਿਨ ਕੋ ਰਾਜਾਦਿ ਪਦਾਰਥੋਂ ਕਾ ਅਮਲੁ ਅਰਥਾਤ ਮਦੁ ਨਹੀਂ ਹੂਆ ਹੈ, ਤਿਨਾਂ ਸੂਫੀਆਂ ਕੋ ਸਚੁ ਪਰਮੇਸ੍ਵਰ ਕਾ ਨਾਮ ਮਿਲਿਆ ਹੈ, (ਦਰਬਾਰ) ਬੈਕੁੰਠ ਵਾ ਸਤਸੰਗਤ ਮੇਂ ਰਖਣੇ ਵਾਸਤੇ॥
Prof. Sahib Singhਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥ਪਦ ਅਰਥ ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ। ਰਾਖਣ ਕਉ = ਮੱਲਣ ਲਈ। ਦਰਵਾਰੁ = ਪ੍ਰਭੂ ਦਾ ਦਰ॥੧॥
SikhNet (Spanish)Los mortales que no usan intoxicantes obtienen ese Estado que los conserva en la Corte del Señor. (1)
ਨਾਨਕ. ਸਾਚੇ ਕਉ; ਸਚੁ ਜਾਣੁ ॥
naanak. saache kau; sach jaan | Ang 15
Sant Singh KhalsaO Nanak, know the True Lord as True.
Manmohan SinghO Nanak! know the True Lord alone as True.
Manmohan Singh (Punjabi)ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
Fareedkot Teekaਹੇ ਭਾਈ! ਔਰ ਸਭ ਪਸਾਰੇ ਕੋ ਝੂਠਾ ਜਾਨ ਕਰ ਛੋਡੋ। ਏਕ (ਸਾਚੇ) ਪਰਮੇਸ੍ਵਰ ਕੋ ਹੀ ਸਚ ਸ੍ਵਰੂਪ ਕਰ ਕੇ ਜਾਣੋ॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,
SikhNet (Spanish)Oh, dice Nanak, entiende al Señor Verdadero como la Verdad,
ਜਿਤੁ ਸੇਵਿਐ. ਸੁਖੁ ਪਾਈਐ; ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
jit seviai. sukh paaeeai; teree daragah chalai maan |1| rahaau | Ang 15
Sant Singh KhalsaServing Him, peace is obtained; you shall go to His Court with honor. ||1||Pause||
Manmohan SinghBy serving whom the mortal attains peace and goes to Thine Court with honour O Lord! Pause.
Manmohan Singh (Punjabi)ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
Fareedkot Teekaਜਿਸ ਕੇ ਸੇਵਨੇ ਕਰ ਪਰਮ ਸੁਖ ਪ੍ਰਾਪਤਿ ਹੋਵੈ, ਔਰ ਪ੍ਰਮੇਸ੍ਵਰ ਕੀ ਦਰਗਾਹ ਮੇਂ ਤੇਰੀ ਮਾਨਤਾ ਚਲੇ, ਭਾਵ ਜਸੁ ਪ੍ਰਵਿਰਤੇ॥੧॥ ਰਹਾਉ ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ ॥ਪਦ ਅਰਥ ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਚਲੈ ਮਾਣੁ = ਆਦਰ ਮਿਲੇ॥੧॥ਰਹਾਉ॥
SikhNet (Spanish)Sirviéndolo, el mortal obtiene la Paz y llega hasta Tu Corte con Honor, oh Señor. (1-Pausa)
ਸਚੁ ਸਰਾ ਗੁੜ ਬਾਹਰਾ; ਜਿਸੁ ਵਿਚਿ ਸਚਾ ਨਾਉ ॥
sach saraa gurr baaharaa; jis vich sachaa naau | Ang 15
Sant Singh KhalsaThe Wine of Truth is not fermented from molasses. The True Name is contained within it.
Manmohan SinghThe wine of truth is prepared without molasses and in that there is the True Name.6
Manmohan Singh (Punjabi)ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
Fareedkot Teekaਸਚੁ ਸਚਾ (ਸਰਾ) ਸਰਾਬੁ, ਭਗਤੀ ਵਾ ਗ੍ਯਾਨ ਰੂਪੀ ਹੈ, ਸੋ ਮਾਇਆ ਰੂਪੀ ਗੁੜ ਸੇ ਰਹਿਤ ਹੈ, ਜਿਸ ਮੇਂ (ਸਚਾ) ਪਰਮੇਸ੍ਵਰ ਕਾ ਨਾਮੁ ਰੂਪੀ ਗੁੜੁ ਹੈ॥
Prof. Sahib Singhਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।ਪਦ ਅਰਥ ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।
SikhNet (Spanish)El vino de la Verdad es preparado sin la melaza y ahí se encuentra el Nombre Verdadero
ਸੁਣਹਿ ਵਖਾਣਹਿ ਜੇਤੜੇ; ਹਉ ਤਿਨ ਬਲਿਹਾਰੈ ਜਾਉ ॥
suneh vakhaaneh jetarre; hau tin balihaarai jaau | Ang 16
Sant Singh KhalsaI am a sacrifice to those who hear and chant the True Name.
Manmohan SinghI am a sacrifice unto all those who hear and repeat (the True Name).
Manmohan Singh (Punjabi)ਮੈਂ ਉਨ੍ਹਾਂ ਸਾਰਿਆਂ ਉਤੋਂ ਵਾਰਣੇ ਜਾਂਦਾ ਹਾਂ, ਜਿਹੜੇ (ਸਤਿਨਾਮ ਨੂੰ) ਸਰਵਣ ਕਰਦੇ ਤੇ ਉਚਾਰਦੇ ਹਨ।
Fareedkot Teekaਜਿਤ ਨੇ ਪੁਰਸ਼ ਨਾਮ ਕੇ ਸ੍ਰਵਨ ਕਰਨ ਵਾਲੇ ਔਰੁ ਜਪਨੇ ਵਾਲੇ ਹੈਂ, ਮੈਂ ਤਿਨ ਕੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।ਪਦ ਅਰਥ ਵਖਾਣਹਿ = ਉਚਾਰਦੇ ਹਨ। ਜੇਤੜੇ = ਜੋ ਜੋ ਮਨੁੱਖ। ਹਉ = ਮੈਂ।
SikhNet (Spanish)Ofrezco mi vida en sacrificio a todos aquéllos que repiten y escuchan el Nombre Verdadero.
ਤਾ ਮਨੁ ਖੀਵਾ ਜਾਣੀਐ; ਜਾ ਮਹਲੀ ਪਾਏ ਥਾਉ ॥੨॥
taa man kheevaa jaaneeai; jaa mahalee paae thaau |2| Ang 16
Sant Singh KhalsaOnly one who obtains a room in the Mansion of the Lord's Presence is deemed to be truly intoxicated. ||2||
Manmohan SinghOnly then the man is deemed to be intoxicated when he obtains room in God's mansion.
Manmohan Singh (Punjabi)ਕੇਵਲ ਤਦ ਹੀ ਆਦਮੀ ਨਸ਼ਈ ਮੰਨਿਆਂ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਮੰਦਰ ਅੰਦਰ ਜਗ੍ਹਾਂ ਪਰਾਪਤ ਕਰ ਲੈਂਦਾ ਹੈ।
Fareedkot Teekaਇਸ ਭਗਤੀ ਰੂਪੀ ਮਦਿਰਾ ਸੇ ਮਨੁ ਗਾਢਾ (ਖੀਵਾ) ਅਮਲੀ ਹੂਆ ਤਬੀ ਜਾਣੀਏ, ਜਬ (ਮਹਲੀ) ਜਗ੍ਯਾਸੂ ਜਨ ਪਰਮੇਸ੍ਵਰ ਕੇ (ਥਾਉ) ਸ੍ਵਰੂਪ ਕੋ ਪਾ ਲੇਵੇ॥
Prof. Sahib Singhਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥ਪਦ ਅਰਥ ਖੀਵਾ = ਮਸਤ। ਮਹਲੀ = ਪਰਮਾਤਮਾ ਦੀ ਹਜ਼ੂਰੀ ਵਿਚ॥੨॥
SikhNet (Spanish)Sólo así se considera que el hombre está desintoxicado, cuando logra un espacio en la Mansión de Dios.(2)
ਨਾਉ ਨੀਰੁ. ਚੰਗਿਆਈਆ; ਸਤੁ ਪਰਮਲੁ. ਤਨਿ ਵਾਸੁ ॥
naau neer. changiaaeea; sat paramal. tan vaas | Ang 16
Sant Singh KhalsaBathe in the waters of Goodness and apply the scented oil of Truth to your body,
Manmohan SinghTake bath in the water of virtues and apply the perfume of sandal of righteousness to the body,
Manmohan Singh (Punjabi)ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,
Fareedkot Teekaਨਾਮ ਕਾ ਜਪਨਾ ਔਰੁ ਜੋ ਭਲਿਆਈਆਂ ਕਰਨੀਆਂ ਹੈਂ, ਇਸੀ ਜਲ ਮੇਂ ਸਨਾਨ ਕਰਣਾ ਚਾਹੀਏ। ਔਰੁ ਜੋ ਸਤ ਕਾ ਬੋਲਨਾ ਹੈ, ਸੋ (ਪਰਮਲੁ) ਚੰਦਨ ਕੀ ਬਾਸ ਸੁਗੰਧੀ ਸਰੀਰ ਮੇਂ ਲਗਾਵੀਏ। ਭਾਵ ਏਹ ਕਿ ਸਤਿਵਾਦੀ ਜਨੋ ਕੀ ਕੀਰਤੀ ਰੂਪੁ ਸੁਗੰਧੀ ਦੇਸ ਦਿਸਾਂਤਰੋਂ ਮੇਂ ਫੈਲ ਜਾਤੀ ਹੈ॥
Prof. Sahib Singhਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।ਪਦ ਅਰਥ ਨਾਉ = ਪ੍ਰਭੂ ਦਾ ਨਾਮ। ਨੀਰੁ = (ਇਸ਼ਨਾਨ ਵਾਸਤੇ) ਪਾਣੀ। ਚੰਗਿਆਈਆ = ਪ੍ਰਭੂ ਦੇ ਗੁਣ, ਸਿਫ਼ਤ-ਸਾਲਾਹ। ਸਤੁ = ਉੱਚਾ ਆਚਰਨ। ਪਰਮਲੁ = ਸੁਗੰਧੀ। ਤਨਿ = ਤਨ ਉੱਤੇ, ਤਨ ਵਿਚ। ਵਾਸੁ = ਸੁਗੰਧੀ।
SikhNet (Spanish)Báñate en el agua de las virtudes, aplica el perfume de sándalo de la rectitud sobre tu cuerpo, entonces tu semblante relucirá.
ਤਾ ਮੁਖੁ ਹੋਵੈ ਉਜਲਾ; ਲਖ ਦਾਤੀ. ਇਕ ਦਾਤਿ ॥
taa mukh hovai ujalaa; lakh daatee. ik daat | Ang 16
Sant Singh Khalsaand your face shall become radiant. This is the gift of 100,000 gifts.
Manmohan Singhthen shall thy face become bright. This is the gift of a hundred thousand gifts.
Manmohan Singh (Punjabi)ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
Fareedkot Teekaਤਾਂ ਤੇ ਲਖੋਂ ਪਦਾਰਥੋਂ ਕੀ ਦਾਤ ਕਰਨੇ ਵਾਲਾ ਜੋ ਪਰਮੇਸ੍ਵਰੁ ਹੈ, ਸੋ ਜਬ ਅਪਨੇ ਇਕ ਨਾਮ ਕੀ ਦਾਤਿ ਕਰੇ, ਤਬ ਲੋਕ ਪ੍ਰਲੋਕ ਮੇਂ ਮੁਖੁ ਉਜਲਾ ਹੋਤਾ ਹੈ। ਵਾ ਜੈਸੇ ਰਾਜਾਦਿਕ ਮਦਰਾ ਪਾਨ ਕੇ ਅਮਲ ਕਰ ਸੇਵਕੋਂ ਕੋ ਦਾਤਿ ਭੀ ਦੇਤੇ ਹੈਂ ਤੌ ਉਨ ਕਾ ਜਸੁ ਹੋਤਾ ਹੈ। ਤੈਸੇ ਹੀ ਅਨੇਕ ਦਾਨੋਂ ਕਾ ਦਾਨੁ ਏਕ ਪਰਮੇਸ੍ਵਰ ਕਾ ਨਾਮੁ ਹੈ, ਸੋਈ ਦਾਨੁ ਕਰੇ, ਭਾਵ ਏਹ ਕਿ ਉਪਦੇਸੁ ਕਰੇ, ਤੋ ਮੁਖੁ ਉਜਲਾ ਹੋਤਾ ਹੈ। ਪ੍ਰਯੋਜਨ ਏਹ ਹੈ ਕਿ ਉਪਦੇਸ ਕਰਨੇ ਯੋਗ ਭੀ ਵਹੀ ਹੋਤਾ ਹੈ, ਜੋ ਪਹਿਲੇ ਆਪ ਬ੍ਰਹਮ ਨੇਸਟੀ ਔਰੁ ਬ੍ਰਹਮ ਸ੍ਰੋਤ੍ਰੀ ਹੋ ਲੇਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।ਪਦ ਅਰਥ ਉਜਲਾ = ਰੌਸ਼ਨ, ਸਾਫ਼-ਸੁਥਰਾ।
SikhNet (Spanish)Este consejo es el mejor regalo de entre miles y miles de regalos.
ਦੂਖ. ਤਿਸੈ ਪਹਿ ਆਖੀਅਹਿ; ਸੂਖ. ਜਿਸੈ ਹੀ ਪਾਸਿ ॥੩॥
dookh. tisai peh aakheeeh; sookh. jisai hee paas |3| Ang 16
Sant Singh KhalsaTell your troubles to the One who is the Source of all comfort. ||3||
Manmohan SinghTell thine woes to Him, with whom rest all the weals.
Manmohan Singh (Punjabi)ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।
Fareedkot Teekaਦੁਖ ਤਿਸ ਕੇ ਪਾਸ (ਆਖੀਅਹਿ) ਕਥਨ ਕਰੀਏ ਜਿਸ ਕੇ ਪਾਸ ਸੁਖ ਹੈਂ, ਭਾਵ ਸਰਬ ਸੁਖੋਂ ਕਾ ਦਾਤਾ ਪਰਮੇਸਰੁ ਹੀ ਹੈ॥
Prof. Sahib Singhਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥ਪਦ ਅਰਥ ਆਖੀਅਹਿ = ਆਖੇ ਜਾਂਦੇ ਹਨ॥੩॥
SikhNet (Spanish)Cuéntale tus aflicciones a Él, quien tiene la cura de todo. (3)
ਸੋ. ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ ॥
so. kiau manahu visaareeai; jaa ke jeea paraan | Ang 16
Sant Singh KhalsaHow can you forget the One who created your soul, and the praanaa, the breath of life?
Manmohan SinghWhy should we in our mind grow oblivious of Him who is the owner of our soul and life.
Manmohan Singh (Punjabi)ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ ਜਿਹੜਾ ਸਾਡੀ ਆਤਮਾ ਅਤੇ ਜਿੰਦ-ਜਾਨ ਦਾ ਮਾਲਕ ਹੈ।
Fareedkot Teekaਸੋ ਪਰਮੇਸ੍ਵਰੁ ਮਨ ਸੇ ਕ੍ਯੋਂ ਬਿਸਾਰੀਏ ਜਿਸ ਨੇ ਜੀਵੋਂ ਕੋ ਪ੍ਰਾਣ ਦੀਏ ਹੂਏ ਹੈਂ, ਵ ਸਰੀਰ ਮੇਂ ਜੀਵ ਕਲਾ ਔਰੁ ਪ੍ਰਾਣ ਜਿਸ ਨੇ ਦੀਏ ਹੈਂ॥
Prof. Sahib Singhਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।ਪਦ ਅਰਥ ਮਨਹੁ = ਮਨ ਤੋਂ। ਜੀਅ = ਜਿੰਦ। ਪਰਾਣ = ਸਾਹ। ਜੀਅ ਪਰਾਣ = ਜਿੰਦ-ਜਾਨ।
SikhNet (Spanish)¿Por qué tenemos que separar al Señor de nuestra mente cuando Él es el dueño de nuestra Alma y de nuestra vida?
ਤਿਸੁ ਵਿਣੁ. ਸਭੁ ਅਪਵਿਤ੍ਰੁ ਹੈ; ਜੇਤਾ ਪੈਨਣੁ ਖਾਣੁ ॥
tis vin. sabh apavitru hai; jetaa painan khaan | Ang 16
Sant Singh KhalsaWithout Him, all that we wear and eat is impure.
Manmohan SinghWithout Him all vestures and viand are impure.
Manmohan Singh (Punjabi)ਉਸ ਦੇ ਬਗੈਰ ਸਾਰੇ ਬਸਤ੍ਰ ਅਤੇ ਭੋਜਨ ਮਲੀਨ ਹਨ।
Fareedkot Teekaਤਿਸ ਐਸੇ ਉਪਕਾਰੀ ਪਰਮੇਸ੍ਵਰ ਕੋ ਬਿਸਾਰ ਕਰ ਕੇ ਜੋ ਖਾਣਾ ਪਹਿਰਨਾ ਹੈ, ਸੋ ਸਭੁ ਅਪਵਿਤ੍ਰ ਹੈ॥ ਯਥਾ-☬"ਨਾਮ ਬਿਨਾ ਜੋ ਪਹਿਰੈ ਖਾਇ॥☬ਜਿਉ ਕੂਕਰ ਜੂਠਨ ਪੈ ਪਾਇ॥"
Prof. Sahib Singhਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,ਪਦ ਅਰਥ ਜੇਤਾ = ਜਿਤਨਾ ਭੀ, ਸਾਰਾ ਹੀ।
SikhNet (Spanish)Sin Él todas nuestras acciones se tornan impuras.
ਹੋਰਿ ਗਲਾਂ ਸਭਿ ਕੂੜੀਆ; ਤੁਧੁ ਭਾਵੈ ਪਰਵਾਣੁ ॥੪॥੫॥
hor galaan sabh koorreea; tudh bhaavai paravaan |4|5| Ang 16
Sant Singh KhalsaEverything else is false. Whatever pleases Your Will is acceptable. ||4||5||
Manmohan SinghAll other things are false. What pleases Thee, (O Lord!) becomes acceptable.
Manmohan Singh (Punjabi)ਬਾਕੀ ਸਾਰੀਆਂ ਬਾਤਾਂ ਝੂਠੀਆਂ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, (ਹੇ ਸਾਹਿਬ!) ਉਹ ਹੀ ਕਬੂਲ ਪੈਂਦਾ ਹੈ।
Fareedkot Teekaਪਰਮੇਸ੍ਵਰ ਅਗੇ ਐਸੇ ਬੇਨਤੀ ਕਰੀਏ, ਹੇ ਭਗਵਨ! ਔਰੁ ਬਾਤਾਂ ਸਭ ਝੂਠੀਆਂ ਹੈਂ, ਜੋ ਤੇਰੇ ਕੋ ਭਾਵੈ ਸੋ ਬਾਤ (ਪਰਵਾਣੁ) ਖਰੀ ਹੈ॥੪॥੫॥☬ਜਬ ਸ੍ਰੀ ਗੁਰੂ ਜੀ ਕੋ ਪਿਤਾ ਜੀ ਨੇ ਗੋਪਾਲ ਪਾਂਧੇ ਕੇ ਪਾਸ ਵਿੱਦ੍ਯਾ ਪੜਨੇ ਕੋ ਬੈਠਾਯਾ। ਤਬ ਦੂਸਰੇ ਦਿਨ ਸ੍ਰੀ ਗੁਰੂ ਜੀ ਨੇ ਕਹਾ ਕਿ ਹੇ ਪਾਂਧਾ ਜੀ! ਜੋ ਵਿਦ੍ਯਾ ਪਰਲੋਕ ਮੇਂ ਸੁਖਦਾਈ ਹੋਵੈ, ਐਸੀ ਵਿਦ੍ਯਾ ਆਪ ਨੇ ਪਢੀ ਹੋਵੈ, ਤੌ ਮੇਰੇ ਕੌ ਪਢਾਵੋ। ਤਬ ਪਾਂਧੇ ਜੀ ਨੇ ਕਹਾ, ਸੋ ਵਿਦ੍ਯਾ ਮੈਨੇ ਨਹੀ ਪਢੀ ਕ੍ਰਿਪਾ ਕਰ ਕੇ ਸੋ ਆਪ ਕਥਨ ਕਰੀਏ। ਤਬ ਸ੍ਰੀ ਗੁਰੂ ਜੀ ਨੈ ਸਬਦੁ ਉਚਾਰਨ ਕੀਆ:
Prof. Sahib Singh(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥{15-16}ਪਦ ਅਰਥ ਕੂੜੀਆ = ਕੂੜ ਵਿਚ ਫਸਾਣ ਵਾਲੀਆਂ, ਜਗਤ ਦੇ ਮੋਹ ਵਿਚ ਫਸਾਣ ਵਾਲੀਆਂ। ਪਰਵਾਣੁ = ਸੁਚੱਜੀ, ਚੰਗੀ, ਕਬੂਲ ਕਰਨ-ਯੋਗ॥੪॥
* ਭਾਵ: ਪ੍ਰਭੂ ਦੀ ਯਾਦ ਭੁਲਾਇਆਂ ਜਗਤ ਦਾ ਮੋਹ ਆ ਦਬਾਂਦਾ ਹੈ, ਮੋਹ-ਅਧੀਨ ਹੋ ਕੇ ਕੀਤੇ ਕੰਮ ਮਨ ਨੂੰ ਹੋਰ ਮਲੀਨ ਕਰਦੇ ਜਾਂਦੇ ਹਨ। ਪ੍ਰਭੂ ਦਾ ਨਾਮ ਸਭ ਤੋਂ ਉੱਚੀ ਬਖ਼ਸ਼ਸ਼ ਹੈ, ਇਹ ਇਕ ਐਸਾ ਹੁਲਾਰਾ ਪੈਦਾ ਕਰਦਾ ਹੈ ਜਿਸ ਦਾ ਸਦਕਾ ਮਨੁੱਖ ਮੋਹ ਤੋਂ ਉਤਾਂਹ ਰਹਿ ਕੇ ਸੁੱਚੇ ਆਚਰਨ ਵਾਲਾ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।੫।
SikhNet (Spanish)Todo lo demás es falso, sólo lo que Te complace, oh Señor, se vuelve aceptable.(4-5)