ਗਉੜੀ ਕਬੀਰ ਜੀ ਤਿਪਦੇ₁₅ ॥
gaurree kabeer jee tipade₁₅ |
Sant Singh KhalsaGauree, Kabeer Jee, Thi-Padhay:
Manmohan SinghGauri Kabir Ji Tipadas.
Manmohan Singh (Punjabi)ਗਉੜੀ ਕਬੀਰ ਜੀ ਤਿਪਦੇ।
Fareedkot Teeka੧੫ ਸਬਦ ਤੀਨ ਤੀਨ ਪਉੜੀਓਂ ਕੇ ਆਵੇਂਗੇ।
SikhNet (Spanish)Gauri Kabir yi, Du-Padas.
ਕੰਚਨ ਸਿਉ; ਪਾਈਐ ਨਹੀ ਤੋਲਿ ॥
kanchan siau; paaeeai nahee tol |
Sant Singh KhalsaHe cannot be obtained by offering your weight in gold.
Manmohan SinghThe Lord cannot be obtained by giving in alms gold equal to one's weight.
Manmohan Singh (Punjabi)ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
Fareedkot Teekaਸਵਰਨ ਕੇ ਤੋਲ ਸਾਥ ਰਾਮ ਨਹੀਂ ਪਾਈਤਾ, ਭਾਵ ਸਵਰਨ ਕੇ ਬਦਲੇ ਨਹੀਂ ਮਿਲਤਾ॥☬ਜੇ ਕਹੇ ਆਪ ਕੋ ਕੈਸੇ ਮਿਲਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।ਪਦ ਅਰਥ ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ।
SikhNet (Spanish)El Señor es demasiado Precioso para ser comprado con oro,
ਮਨੁ ਦੇ; ਰਾਮੁ ਲੀਆ ਹੈ ਮੋਲਿ ॥੧॥
man de; raam leea hai mol |1|
Sant Singh KhalsaBut I have bought the Lord by giving my mind to Him. ||1||
Manmohan Singhby giving my soul, I have purchased the Master.
Manmohan Singh (Punjabi)ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
Fareedkot Teekaਮੈਨੇ ਤੋ ਮਨ ਦੇ ਕਰ ਰਾਮ ਕੋ ਮੋਲ ਲੀਆ ਹੈ। ਮੋਲ ਕਾ ਭਾਵ ਯੇਹ ਕਿ ਪਰਮੇਸ੍ਵਰ ਭਗਤੋਂ ਕੇ ਵਸ ਹੋ ਜਾਤਾ ਹੈ, ਤਾਂ ਤੇ ਤੂੰ ਭੀ ਮਨ ਦੇਵੈ ਤਬ ਪਾਵੈਂਗਾ॥੧॥
Prof. Sahib Singhਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥ਪਦ ਅਰਥ ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ ॥੧॥
SikhNet (Spanish)por eso, yo Le regalé mi mente, y me postré ante Él. (1)
ਅਬ ਮੋਹਿ; ਰਾਮੁ ਅਪੁਨਾ ਕਰਿ ਜਾਨਿਆ ॥
ab mohi; raam apunaa kar jaaniaa |
Sant Singh KhalsaNow I recognize that He is my Lord.
Manmohan SinghNow I recognise the Lord, as my own.
Manmohan Singh (Punjabi)ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
Fareedkot Teekaਅਬ ਮੈਨੇ ਰਾਮ ਅਪਨਾ ਕਰ ਕੇ ਜਾਨਿਆ ਹੈ, ਭਾਵ ਏਹ ਕਿ ਅਪਨਾ ਪਦਾਰਥ ਮੋਲ ਸੇ ਬਿਨਾਂ ਦੀਆ ਨਹੀਂ ਜਾਤਾ ਹੈ॥☬ਪ੍ਰਸ਼ਨ: ਮਨ ਦੇ ਕਰ ਅਪਨਾ ਕਰਨੇ ਸੇ ਤੁਮਕੋ ਕਿਆ ਲਾਭ ਹੂਆ ਹੈ?☬ਉੱਤਰ:
Prof. Sahib Singhਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;ਪਦ ਅਰਥ ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ।
SikhNet (Spanish)Ahora Le pertenezco al Señor como algo propio,
ਸਹਜ ਸੁਭਾਇ; ਮੇਰਾ ਮਨੁ ਮਾਨਿਆ ॥੧॥ ਰਹਾਉ ॥
sehaj subhaae; meraa man maaniaa |1| rahaau |
Sant Singh KhalsaMy mind is intuitively pleased with Him. ||1||Pause||
Manmohan SinghMy mind is naturally pleased with Him. Pause.
Manmohan Singh (Punjabi)ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
Fareedkot Teekaਜਬ ਮੇਰਾ ਮਨ ਪਤੀਆਇਆ ਤਬ ਸ਼ਾਂਤਿ ਸੁਭਾਉ ਹੂਆ ਔਰ ਤਪਤ ਮਿਟ ਗਈ॥੧॥ ਰਹਾਉ ॥☬ਪ੍ਰਸ਼ਨ: ਤਿਸ ਕਾ ਅੰਤ ਕਿਸੀ ਨੇ ਪਾਇਆ ਭੀ ਹੈ ਯਾ ਨਹੀਂ?☬ਤਿਸ ਪਰ ਕੈ ਮੁਤਕ ਨ੍ਯਾਇ ਸੇ ਬੇਅੰਤਤਾ ਦੇਖਾਵਤੇ ਹੈਂ:
Prof. Sahib Singhਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥ਪਦ ਅਰਥ ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ ॥੧॥ ਰਹਾਉ ॥
SikhNet (Spanish)y de una manera espontánea mi mente se complace con Él. (1-Pausa)
ਬ੍ਰਹਮੈ ਕਥਿ ਕਥਿ; ਅੰਤੁ ਨ ਪਾਇਆ ॥
brahamai kath kath; ant na paaeaa |
Sant Singh KhalsaBrahma spoke of Him continually, but could not find His limit.
Manmohan SinghBy continually dilating upon Him, Brahma has not found God's limit.
Manmohan Singh (Punjabi)ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
Fareedkot Teekaਬ੍ਰਹਮੈ ਨੇ ਭੀ ਅਨੇਕ ਕਥਨ ਕਰ ਕੇ ਅੰਤ ਨਹੀਂ ਪਾਇਆ ਹੈ ਔਰ ਜੀਵ ਕੈਸੇ ਪਾਵੇਂਗੇ॥☬ਪ੍ਰਸ਼ਨ: ਐਸੇ ਬੇਅੰਤ ਕੀ ਪ੍ਰਾਪਤੀ ਜਿਸ ਕੋ ਹੋਈ ਹੈ, ਸੋ ਕੈਸੇ ਹੋਈ ਹੈ?☬ਉੱਤ੍ਰ:
Prof. Sahib Singhਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ।
SikhNet (Spanish)Brahma se expandió en Él, pero no encontró Su fin.
ਰਾਮ ਭਗਤਿ; ਬੈਠੇ ਘਰਿ ਆਇਆ ॥੨॥
raam bhagat; baitthe ghar aaeaa |2|
Sant Singh KhalsaBecause of my devotion to the Lord, He has come to sit within the home of my inner being. ||2||
Manmohan SinghBut by virtue of devotional service, the Lord has come and sat in my home.
Manmohan Singh (Punjabi)ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
Fareedkot Teekaਜਿਨੋਂ ਨੇ ਰਾਮ ਕੀ ਭਗਤੀ ਕਰੀ ਹੈ, ਤਿਨ ਕੇ ਰਿਦੇ ਮੇਂ ਪਰਮੇਸ੍ਵਰ ਆਨ ਇਸਥਿਤ ਹੂਏ ਹੈਂ, ਵਾ ਭਗਤੀ ਕਰਨੇ ਸੇ ਪਰਮੇਸ੍ਵਰ ਘਰ ਬੈਠਿਆਂ ਨੂੰ ਪ੍ਰਾਪਤ ਹੋ ਗਿਆ ਹੈ॥੨॥☬ਪ੍ਰਸ਼ਨ: ਭਗਤੀ ਕੈਸੇ ਕਰੀ ਹੈ?☬ਉੱਤ੍ਰ:
Prof. Sahib Singhਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥ਪਦ ਅਰਥ ਭਗਤਿ = ਭਗਤੀ (ਕਰਨ ਦੇ ਕਾਰਨ)। ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ ॥੨॥
SikhNet (Spanish)Sin embargo, a través de la Alabanza Amorosa, el Señor vino a mi hogar que es el Suyo. (2)
ਕਹੁ ਕਬੀਰ; ਚੰਚਲ ਮਤਿ ਤਿਆਗੀ ॥
kahu kabeer; chanchal mat tiaagee |
Sant Singh KhalsaSays Kabeer, I have renounced my restless intellect.
Manmohan SinghSays, Kabir, I have given up my wavering disposition.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜਬ ਮਤ ਕੀ ਚੰਚਲਤਾ ਤਿਆਗੀ ਹੈ॥
Prof. Sahib Singhਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,ਪਦ ਅਰਥ ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ।
SikhNet (Spanish)Dice Nanak, ahora que he calmado mi mente mercurial,
ਕੇਵਲ ਰਾਮ ਭਗਤਿ; ਨਿਜ ਭਾਗੀ ॥੩॥੧॥੧੯॥
keval raam bhagat; nij bhaagee |3|1|19|
Sant Singh KhalsaIt is my destiny to worship the Lord alone. ||3||1||19||
Manmohan SinghLord's service alone, has fallen to my own lot.
Manmohan Singh (Punjabi)ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
Fareedkot Teekaਤਬ ਆਪ ਵਹੁ ਪੁਰਸ਼ ਕੇਵਲ ਰਾਮ ਭਗਤੀ ਕੇ (ਭਾਗੀ) ਹਿਸੇ ਵਾਲੇ ਹੂਏ ਹੈਂ, ਭਾਵ ਪੁਰਾਤਨ ਭਗਤੋਂ ਕੇ ਤੁਲ ਹੂਏ ਹੈਂ॥੩॥੧॥੧੯॥☬ਕਬੀਰ ਜੀ ਕਾ ਕੋਈ ਸਬੰਧੀ ਮ੍ਰਿਤ ਹੂਆ, ਤਿਸ ਕਾ ਸ਼ੋਕ ਨਾ ਕੀਆ। ਤਬ ਲੋਗੋਂ ਨੇ ਕਹਾ ਕਿ ਤੁਮ ਅਨੰਦ ਬੈਠੇ ਹੋ ਤੁਮ ਕੋ ਅਪਨਾ ਮਰਨਾ ਯਾਦ ਨਹੀਂ ਹੈ। ਤਿਸ ਪਰ ਕਹਤੇ ਹੈਂ:
Prof. Sahib Singh(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥ਪਦ ਅਰਥ ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ ॥੩॥੧॥੧੯॥
* ਸ਼ਬਦ ਦਾ ਭਾਵ: ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ। ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ।੧੯। * ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤਿਪਦੇ' ਦੇ ਹੇਠ ਨਿੱਕਾ ਜਿਹਾ ਅੰਕ '੧੫' ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: ੧੯ ਤੋਂ ੩੩ ਤਕ ਦੇ ੧੫ ਸ਼ਬਦ ਤਿੰਨ ਤਿੰਨ 'ਬੰਦਾਂ' ਵਾਲੇ ਹਨ।
SikhNet (Spanish)solamente la Alabanza del Señor está en mi Destino. (3-1-19)