ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 327 · 19 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਪਿੰਡਿ ਮੂਐ; ਜੀਉ. ਕਿਹ ਘਰਿ ਜਾਤਾ ॥

pindd mooai; jeeo. kih ghar jaataa |

Sant Singh KhalsaWhen the body dies, where does the soul go?
Manmohan Singhwhen the body dies, to what abode does the soul of the pious person go?
Manmohan Singh (Punjabi)ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
Fareedkot Teekaਪ੍ਰਸ਼ਨ: ਗਿਆਨੀ ਕਾ (ਪਿੰਡਿ) ਸਰੀਰ ਮੁਏ ਸੇ ਜੀਵ ਕਿਸ (ਘਰਿ) ਅਸਥਾਨ ਮੇਂ ਜਾਤਾ ਹੈ?☬ਉੱਤ੍ਰ:
Prof. Sahib Singh(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।

ਪਦ ਅਰਥ ਪਿੰਡ = ਸਰੀਰ, ਸਰੀਰ ਦਾ ਮੋਹ, ਦੇਹ-ਅੱਧਿਆਸ। ਪਿੰਡਿ ਮੂਐ = ਸਰੀਰ ਦੇ ਮੋਇਆਂ, ਸਰੀਰ ਦਾ ਮੋਹ ਮੋਇਆਂ, ਦੇਹ-ਅੱਧਿਆਸ ਦੂਰ ਹੋਇਆਂ। ਜੀਉ = ਆਤਮਾ। ਕਿਹ ਘਰਿ = ਕਿਸ ਘਰ ਵਿਚ, ਕਿੱਥੇ?

SikhNet (Spanish)Cuando el cuerpo muere, ¿en dónde descansa el Alma?

ਸਬਦਿ ਅਤੀਤਿ ਅਨਾਹਦਿ ਰਾਤਾ ॥

sabad ateet anaahad raataa |

Sant Singh KhalsaIt is absorbed into the untouched, unstruck melody of the Word of the Shabad.
Manmohan SinghIt is absorbed in the Uncontaminated and Imperishable Lord.
Manmohan Singh (Punjabi)ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਜੋ ਏਕ ਰਸ (ਸਬਦਿ) ਬ੍ਰਹਮ (ਅਤੀਤਿ) ਅਸੰਗ ਹੈ ਜੀਵਤਾ ਹੂਆ ਤਿਸ ਮੇਂ ਰਾਤਾ ਹੈ, ਸਰੀਰ ਛੂਟਣੇ ਉਪਰਾਂਤ ਉਸੀ ਮੇਂ ਸਮਾ ਜਾਤਾ ਹੈ॥☬ਪ੍ਰਸ਼ਨ: ਉਸ ਬ੍ਰਹਮ ਮੇਂ ਰਤੋਂ ਕੋ ਕੈਸਾ ਅਨੰਦ ਹੈ?☬ਉੱਤ੍ਰ:
Prof. Sahib Singh(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੁਆਰਾ, ਸ਼ਬਦ ਦੀ ਬਰਕਤਿ ਨਾਲ। ਅਤੀਤਿ = ਅਤੀਤ ਵਿਚ, ਉਸ ਪ੍ਰਭੂ ਵਿਚ ਜੋ ਅਤੀਤ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਅਨਾਹਦਿ = ਅਨਾਹਦ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਰੱਤਾ ਰਹਿੰਦਾ ਹੈ, ਮਸਤ ਰਹਿੰਦਾ ਹੈ।

SikhNet (Spanish)Es soltada del amarre de las tres Gunas,

ਜਿਨਿ ਰਾਮੁ ਜਾਨਿਆ; ਤਿਨਹਿ ਪਛਾਨਿਆ ॥

jin raam jaaniaa; tineh pachhaaniaa |

Sant Singh KhalsaOnly one who knows the Lord realizes Him.
Manmohan SinghHe, who knows the Lord, realises His relish.
Manmohan Singh (Punjabi)ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
Fareedkot Teekaਜਿਸ ਨੇ ਰਾਮ ਕੋ ਜਾਨਿਆ ਹੈ ਬ੍ਰਹਮ ਪਰਾਪਤੀ ਕਾ ਅਨੰਦ ਤਿਸੀ ਨੇ ਪਛਾਨਿਆ ਹੈ॥
Prof. Sahib Singh(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਨਹਿ = ਉਸੇ (ਮਨੁੱਖ) ਨੇ।

SikhNet (Spanish)y se inmerge en la Melodía Inefable de la Palabra.

ਜਿਉ ਗੂੰਗੇ; ਸਾਕਰ ਮਨੁ ਮਾਨਿਆ ॥੧॥

jiau goonge; saakar man maaniaa |1|

Sant Singh KhalsaThe mind is satisfied and satiated, like the mute who eats the sugar candy and just smiles, without speaking. ||1||
Manmohan SinghHis soul is sated like that of the dumb eating sugar.
Manmohan Singh (Punjabi)ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਕਹਾ ਨਹੀਂ ਜਾਤਾ ਜੈਸੇ ਗੁੰਗੇ ਨੇ (ਸਾਕਰ) ਮਿਠਾਈ ਖਾਈ ਹੈ ਤਿਸ ਕੋ ਕਹ ਨਹੀਂ ਸਕਤਾ, ਤਿਸ ਕੇ ਮਿਠੇ ਕੇ ਰਸ ਕੋ ਤਿਸ ਨੇ ਮਨ ਮੇਂ ਹੀ ਭੋਗਿਆ ਹੈ॥੧॥☬ਐਸਾ ਗ੍ਯਾਨ ਉਤਮ ਆਪ ਹੀ ਕਹਤੇ ਹੋ ਯਾ ਔਰੁ ਭੀ ਕੋਈ ਕਹਤਾ ਹੈ?☬ਤਿਸ ਕਾ ਉੱਤ੍ਰ:
Prof. Sahib Singhਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥

ਪਦ ਅਰਥ ਗੂੰਗੇ ਮਨੁ = ਗੁੰਗੇ ਦਾ ਮਨ ॥੧॥

SikhNet (Spanish)Solamente aquél que conoce a su Señor toma Conciencia de Él, y Lo goza sin habla, como el sordo que saborea lo dulce. (1)

ਐਸਾ ਗਿਆਨੁ ਕਥੈ; ਬਨਵਾਰੀ ॥

aisaa giaan kathai; banavaaree |

Sant Singh KhalsaSuch is the spiritual wisdom which the Lord has imparted.
Manmohan SinghSuch is the Divine Knowledge that the Lord's expounds.
Manmohan Singh (Punjabi)ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
Fareedkot Teeka(ਬਨਵਾਰੀ) ਕ੍ਰਿਸਨ ਦੇਵ ਜੀ ਅਰਜਨ ਪ੍ਰਤਿ ਗੀਤਾ ਮੇਂ ਐਸਾ ਗਿਆਨ ਕਹਤੇ ਹੈਂ॥☬ਜੇ ਕਹੇ ਆਪ ਤਿਸ ਗ੍ਯਾਨ ਕਾ ਸਾਧਨ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)

ਪਦ ਅਰਥ ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ)।

SikhNet (Spanish)Tal es la Sabiduría que el Señor me ha impartido.

ਮਨ ਰੇ ਪਵਨ ਦ੍ਰਿੜ; ਸੁਖਮਨ ਨਾਰੀ ॥੧॥ ਰਹਾਉ ॥

man re pavan drirr; sukhaman naaree |1| rahaau |

Sant Singh KhalsaO mind, hold your breath steady within the central channel of the Sushmanaa. ||1||Pause||
Manmohan SinghO man hold they breath in the central trachea. Pause.
Manmohan Singh (Punjabi)ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
Fareedkot Teekaਹੇ (ਮਨ) ਪ੍ਯਾਰੇ! (ਪਵਨ) ਪ੍ਰਾਣੋ ਕੋ ਸੁਖਮਨਾ ਨਾੜੀ ਮੇਂ ਦ੍ਰਿੜ ਕਰੋ ਔਰ ਅਸਟਾਂਗ ਜੋਗ ਪ੍ਰਕਾਰ ਸੇ ਕੁੰਭਕ ਕਰੋ। ਵਾ ਸ੍ਵਾਸ ਸ੍ਵਾਸ ਭਗਤੀ ਮੇਂ ਬਤੀਤ ਕਰੋ ਵਾ ਮਨ ਜੋ ਪਵਨ ਸਮ ਚੰਚਲ ਹੈ ਤਿਸ ਕੋ (ਸੁਖਮਨ ਨਾਰੀ) ਜੋ ਮਨ ਕੇ ਸੁਖ ਦੇਣੇ ਵਾਲੀ ਪਰਮੇਸ੍ਵਰ ਕੀ ਭਗਤੀ ਨਾਰੀ ਹੈ ਤਿਸ ਮੇਂ ਦ੍ਰਿੜ ਕਰੋ॥੧॥ ਰਹਾਉ ॥
Prof. Sahib Singh(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥

ਪਦ ਅਰਥ ਮਨ ਰੇ = ਹੇ ਮਨ! ਪਵਨ ਦ੍ਰਿੜੁ = ਸੁਆਸਾਂ ਨੂੰ ਸਾਂਭ (ਭਾਵ, ਸੁਆਸਾਂ ਨੂੰ ਖ਼ਾਲੀ ਨਾਹ ਜਾਣ ਦੇ) ਸੁਆਸ ਸੁਆਸ ਨਾਮ ਜਪ। ਸੁਖਮਨ ਨਾਰੀ = (ਇਹੀ ਹੈ) ਸੁਖਮਨਾ ਨਾੜੀ (ਦਾ ਅੱਭਿਆਸ) {ਪ੍ਰਾਣਾਯਾਮ ਕਰਨ ਵਾਲੇ ਜੋਗੀ ਤਾਂ ਖੱਬੀ ਨਾਸ ਦੇ ਰਸਤੇ ਸੁਆਸ ਉਤਾਂਹ ਖਿੱਚ ਕੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਮੱਥੇ ਵਿਚ ਸੁਖਮਨ ਨਾੜੀ ਵਿਚ ਟਿਕਾਂਦੇ ਹਨ। ਤੇ, ਫਿਰ ਸੱਜੀ ਨਾਸ ਦੇ ਰਸਤੇ ਉਤਾਰ ਦੇਂਦੇ ਹਨ। ਕਬੀਰ ਜੀ ਇਸ ਸਾਧਨ ਦੇ ਥਾਂ ਗੁਰੂ ਦੀ ਸ਼ਰਨ ਪੈ ਕੇ ਸੁਆਸ ਸੁਆਸ ਨਾਮ ਜਪਣ ਦੀ ਹਿਦਾਇਤ ਕਰਦੇ ਹਨ} ॥੧॥ ਰਹਾਉ ॥

SikhNet (Spanish)Entonces, mantén tu respiración y tu concentración en el canal central de tu columna, el Shushmana, (1-Pausa)

ਸੋ ਗੁਰੁ ਕਰਹੁ; ਜਿ ਬਹੁਰਿ. ਨ ਕਰਨਾ ॥

so gur karahu; ji bahur. na karanaa |

Sant Singh KhalsaAdopt such a Guru, that you shall not have to adopt another again.
Manmohan SinghAppoint such a Guru, that thou mayest not have to appoint another again.
Manmohan Singh (Punjabi)ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
Fareedkot Teekaਉੱਤਰ: ਜੋ ਸੰਸੇ ਨਵਿਰਤ ਕਰਨੇ ਵਾਲਾ ਬ੍ਰਹਮਨੇਸਟੀ ਬ੍ਰਹਮ ਸਰੋਤਰੀ ਸ਼ਾਸਤ੍ਰ ਮੇਂ ਕਹਾ ਹੈ, ਸੋ ਗੁਰੂ ਕਰੋ ਜਿ ਬਹੁਰ ਨਾ ਕਰਨਾ ਪੜੇ॥
Prof. Sahib Singhਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);

ਪਦ ਅਰਥ ਕਰਹੁ = ਧਾਰਨ ਕਰੋ। ਜਿ = ਕਿ। ਬਹੁਰਿ = ਫੇਰ, ਦੂਜੀ ਵਾਰ।

SikhNet (Spanish)para que escuches la Melodía Celestial.

ਸੋ ਪਦੁ ਰਵਹੁ; ਜਿ ਬਹੁਰਿ. ਨ ਰਵਨਾ ॥

so pad ravahu; ji bahur. na ravanaa |

Sant Singh KhalsaDwell in such a state, that you shall never have to dwell in any other.
Manmohan SinghUtter such word that thou mayest not have to utter another again.
Manmohan Singh (Punjabi)ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
Fareedkot Teeka(ਰਵਹੁ) ਉਚਾਰਨ ਕਾ ਨਾਮ ਭੀ ਹੈ ਚਲਨ ਕਾ ਨਾਮੁ ਭੀ ਹੈ, ਸੋ ਪਦ ਅਰਥਾਤ ਮੋਖ ਪਦ ਮੇਂ (ਰਵਹੁ) ਪ੍ਰਾਪਤਿ ਹੋ ਜੋ ਚਉਰਾਸੀ ਮੇਂ ਫੇਰ ਨ ਰਮਨਾ ਪੜੇ॥
Prof. Sahib Singhਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।

ਪਦ ਅਰਥ ਪਦੁ = ਦਰਜਾ, ਟਿਕਾਣਾ। ਰਮਹੁ = ਮਾਣੋ। ਨ ਰਵਨਾ = ਮਾਣਨ ਦੀ ਲੋੜ ਨਾਹ ਰਹੇ।

SikhNet (Spanish)Busca a un Guru que haga que no busques a ningún otro más, y habita en tal Estado que no tengas que ir más allá.

ਸੋ ਧਿਆਨੁ ਧਰਹੁ; ਜਿ ਬਹੁਰਿ. ਨ ਧਰਨਾ ॥

so dhiaan dharahu; ji bahur. na dharanaa |

Sant Singh KhalsaEmbrace such a meditation, that you shall never have to embrace any other.
Manmohan SinghEmbrace such meditation that thou mayest not have to embrace another again.
Manmohan Singh (Punjabi)ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
Fareedkot Teekaਸੋ ਐਸਾ ਪੂਰਨ ਬ੍ਰਹਮ ਦ੍ਰਿਸ੍ਟੀ ਰੂਪ ਧਿਆਨ ਧਰਹੁ ਜੋ ਬਹੁਰੋ ਉਪਾਸ਼ਕ ਰੂਪ ਹੋ ਕਰ ਸਰਗੁਨ ਮੂਰਤੀਓਂ ਕਾ ਧਿਆਨ ਨ ਧਰਨਾ ਪੜੇ॥
Prof. Sahib Singhਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
SikhNet (Spanish)Contempla de tal forma, que no tengas que contemplar otra vez,

ਐਸੇ ਮਰਹੁ; ਜਿ ਬਹੁਰਿ. ਨ ਮਰਨਾ ॥੨॥

aise marahu; ji bahur. na maranaa |2|

Sant Singh KhalsaDie in such a way, that you shall never have to die again. ||2||
Manmohan SinghDie thou in such a way, that thou mayest not have to die again.
Manmohan Singh (Punjabi)ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
Fareedkot Teekaਐਸੇ ਜੀਵਤ ਭਾਵ ਸੇ ਮਰੋ ਜੋ ਫੇਰ ਨ ਮਰਨਾ ਪੜੇ॥੨॥
Prof. Sahib Singhਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
SikhNet (Spanish)y muere de tal forma, que no tengas que volver a morir. (2)

ਉਲਟੀ ਗੰਗਾ; ਜਮੁਨ ਮਿਲਾਵਉ ॥

aulattee gangaa; jamun milaavau |

Sant Singh KhalsaTurn your breath away from the left channel, and away from the right channel, and unite them in the central channel of the Sushmanaa.
Manmohan SinghTurn thy breaths from the left and right and unite them in the central trachea.
Manmohan Singh (Punjabi)ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
Fareedkot Teekaਜਬ ਸੰਸਾਰ ਸੇ ਬ੍ਰਿਤੀ ਉਲਟੀ ਪਰਮੇਸ੍ਵਰ ਮੇਂ ਪ੍ਰਾਪਤੀ ਹੂਈ ਤਬ ਜਮ ਕੋ ਮਿਲਾਪ ਨਹੀਂ ਹੋਤਾ॥
Prof. Sahib Singhਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);

ਪਦ ਅਰਥ ਉਲਟੀ = ਉਲਟਾਈ ਹੈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ ਹੈ। ਗੰਗਾ ਜਮੁਨ ਮਿਲਾਵਉ = (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ (ਭਾਵ, ਜੋ ਸੰਗਮ ਮੈਂ ਆਪਣੇ ਅੰਦਰ ਬਣਾਇਆ ਹੋਇਆ ਹੈ ਉਥੇ ਤ੍ਰਿਬੇਣੀ ਵਾਲਾ ਪਾਣੀ ਨਹੀਂ ਹੈ)।

SikhNet (Spanish)Modula el compás de tu respiración, báñate en la confluencia de tu mente hasta alcanzar la Paz,

ਬਿਨੁ ਜਲ ਸੰਗਮ; ਮਨ ਮਹਿ ਨੑਾਵਉ ॥

bin jal sangam; man meh naavau |

Sant Singh KhalsaAt their confluence within your mind, take your bath there without water.
Manmohan SinghWithin thy mind and at their confluence bathe thou without water.
Manmohan Singh (Punjabi)ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
Fareedkot Teekaਨਾਮ ਰੂਪ ਜਲ ਕੇ ਮਿਲਾਪ ਬਿਨਾਂ ਜੋ ਚੈਤਨ ਸਾਖੀ ਹੈ ਔਰ ਜੋ ਮਨ ਕੀਆਂ ਤਮੋ, ਰਜੋ, ਸਤੋ, ਬ੍ਰਿਤੀ ਮੇਂ ਪ੍ਰਕਾਸਤਾ ਹੂਆ ਅਸੰਗ ਹੈ, ਤਿਸ ਮੇਂ ਨਾਵੋ ਅਰਥਾਤ ਅਭੇਦ ਹੋਣੇ ਮੇਂ ਪ੍ਰਵਿਰਤ ਹੋਵੋ॥☬ਪ੍ਰਸ਼ਨ: ਏਹ ਬਿਉਹਾਰ ਚੈਤਨ ਤ੍ਰਬੇਣੀ ਸੇ ਨਾਉਣੇ ਕਾ ਕਿਸੀ ਕਾ ਹੈ ਭੀ?☬ਉੱਤਰ:
Prof. Sahib Singh(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।

ਪਦ ਅਰਥ ਨ੍ਹ੍ਹਾਵਉ = ਮੈਂ ਨ੍ਹਾ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ {ਨੋਟ: ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ}।

SikhNet (Spanish)y haz que tu modo de ser resida en ver a todos por igual.

ਲੋਚਾ ਸਮਸਰਿ; ਇਹੁ ਬਿਉਹਾਰਾ ॥

lochaa samasar; ihu biauhaaraa |

Sant Singh KhalsaTo look upon all with an impartial eye - let this be your daily occupation.
Manmohan SinghTo look on all with the same eye this should be thy daily dealing.
Manmohan Singh (Punjabi)ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
Fareedkot Teekaਜਿਨੋਂ ਕੀ (ਲੋਚਾ) ਦ੍ਰਿਸਟੀ ਸਮਸਰ ਤੁਲ ਹੈ ਇਸ ਪ੍ਰਕਾਰ ਤਿਨ ਕਾ ਬਿਉਹਾਰ ਹੈ॥☬ਪ੍ਰਸ਼ਨ: ਸਮ ਦ੍ਰਿਸਟੀ ਵਾਲੇ ਕਿਆ ਵਿਚਾਰ ਕਰਤੇ ਰਹਤੇ ਹੈਂ॥☬ਉੱਤਰ:
Prof. Sahib Singh(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।

ਪਦ ਅਰਥ ਲੋਚਾ = ਅੱਖਾਂ ਨਾਲ। ਸਮਸਰਿ = ਇਕੋ ਜਿਹਾ (ਸਭ ਨੂੰ ਵੇਖਦਾ ਹਾਂ)। ਬਿਉਹਾਰਾ = ਵਰਤਣ, ਵਰਤਾਰਾ, ਅਮਲ।

SikhNet (Spanish)Medita en la Quintaesencia de la Realidad,

ਤਤੁ ਬੀਚਾਰਿ; ਕਿਆ ਅਵਰਿ ਬੀਚਾਰਾ ॥੩॥

tat beechaar; kiaa avar beechaaraa |3|

Sant Singh KhalsaContemplate this essence of reality - what else is there to contemplate? ||3||
Manmohan SinghReflect upon the reality, what else is there to reflect upon.
Manmohan Singh (Punjabi)ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
Fareedkot Teekaਜਬ ਤਿਨੋਂ ਨੇ ਸਤ ਅਸਤ ਕਾ ਬੀਚਾਰ ਕੀਆ ਪੁਨਾ ਔਰ ਵਿਚਾਰ ਕਿਆ ਕਰਨਾ ਹੈ॥☬ਪ੍ਰਸ਼ਨ: ਹਮ ਕੋ ਕਿਸ ਧਾਰਨਾ ਮੇਂ ਰਹਨਾ ਚਾਹੀਏ? ॥੩॥
Prof. Sahib Singhਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥

ਪਦ ਅਰਥ ਤਤੁ = ਅਸਲੀਅਤ, ਪਰਮਾਤਮਾ। ਬੀਚਾਰਿ = ਸਿਮਰ ਕੇ। ਅਵਰਿ = ਹੋਰ। ਬੀਚਾਰਾ = ਵਿਚਾਰਾਂ, ਸੋਚਾਂ ॥੩॥

SikhNet (Spanish)sin reflexionar en ningún otro pensamiento. (3)

ਅਪੁ ਤੇਜੁ ਬਾਇ; ਪ੍ਰਿਥਮੀ ਆਕਾਸਾ ॥

ap tej baae; prithamee aakaasaa |

Sant Singh KhalsaWater, fire, wind, earth and ether
Manmohan SinghWater, fire, wind, earth and the sky.
Manmohan Singh (Punjabi)ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
Fareedkot Teeka(ਅਪੁ) ਜਲ, (ਤੇਜੁ) ਅਗਨੀ, (ਬਾਇ) ਪਵਣ, (ਪ੍ਰਿਥਮੀ) ਧਰਤੀ, ਆਕਾਸ, ਇਨ ਪਾਂਚ ਤਤੋਂ ਕੀ ਜੋ (ਰਹਤ) ਧਾਰਨਾ ਹੈ॥
Prof. Sahib Singhਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।

ਪਦ ਅਰਥ ਅਪੁ = ਜਲ। ਤੇਜੁ = ਅੱਗ। ਬਾਇ = ਹਵਾ।

SikhNet (Spanish)Ponte de lado de Dios,

ਐਸੀ ਰਹਤ ਰਹਉ; ਹਰਿ ਪਾਸਾ ॥

aisee rehat rhau; har paasaa |

Sant Singh Khalsaadopt such a way of life and you shall be close to the Lord.
Manmohan SinghAdopt such way of life as theirs and thou shalt be near God.
Manmohan Singh (Punjabi)ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
Fareedkot Teekaਸੋ ਜਬ ਤਿਸ ਮੇਂ (ਰਹਉ) ਇਸਥਿਤ ਹੋਵੋਗੇ ਤਬ ਹਰੀ ਤੁਮਾਰੇ ਪਾਸ ਹੀ ਹੈ। ਪਾਂਚ ਤਤੋਂ ਕੀ ਰਹਤ: ਜਲ ਮੈਲ ਦੂਰ ਕਰਤਾ ਹੈ, ਤੇਜ ਸੀਤ ਖੋਵੈ ਹੈ, ਪਵਣ ਸਰਬ ਕੋ ਏਕ ਜੈਸੀ ਹੀ ਲਾਗਤੀ ਹੈ, ਪ੍ਰਿਥਵੀ ਖਿਮਾਵਾਨ ਹੈ ਖੋਦਨਾ ਸਹਾਰਤੀ ਹੈ, ਅਕਾਸ ਅਵਕਾਸ ਦੇਤਾ ਹੈ, ਇਉਂ ਰਹੈ॥
Prof. Sahib Singhਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।

ਪਦ ਅਰਥ ਐਸੀ = ਇਹੋ ਜਿਹੀ। ਰਹਤ = ਰਹਣੀ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਰਹਉ = ਮੈਂ ਰਹਿੰਦਾ ਹਾਂ। ਹਰਿ ਪਾਸਾ = ਹਰੀ ਦੇ ਪਾਸ, ਪ੍ਰਭੂ ਦੇ ਚਰਨਾਂ ਵਿਚ ਜੁੜ ਕੇ।

SikhNet (Spanish)y adopta la forma del agua, del fuego, de la tierra, del aire y del cielo.

ਕਹੈ ਕਬੀਰ; ਨਿਰੰਜਨ ਧਿਆਵਉ ॥

kahai kabeer; niranjan dhiaavau |

Sant Singh KhalsaSays Kabeer, meditate on the Immaculate Lord.
Manmohan SinghContemplate thou on the Pure Lord, says Kabir.
Manmohan Singh (Punjabi)ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਤਤੋਂ ਕੀ ਰਹਤ ਸੰਜੁਗਤ ਹੂਏ ਨਿਰੰਜਨ ਕਾ ਧਿਆਨ ਕਰੋ॥☬ਪ੍ਰਸ਼ਨ: ਹਮ ਕੋ ਧਿਆਨ ਕਾ ਕਿਆ ਫਲ ਹੋਵੇਗਾ?
Prof. Sahib Singhਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,

ਪਦ ਅਰਥ ਧਿਆਵਉ = ਮੈਂ ਸਿਮਰ ਰਿਹਾ ਹਾਂ।

SikhNet (Spanish)Dice Kabir, contempla a tu Señor Inmaculado,

ਤਿਤੁ ਘਰਿ ਜਾਉ; ਜਿ ਬਹੁਰਿ. ਨ ਆਵਉ ॥੪॥੧੮॥

tit ghar jaau; ji bahur. na aavau |4|18|

Sant Singh KhalsaGo to that home, which you shall never have to leave. ||4||18||
Manmohan SinghArrive at that home, whence there be no returning any more.
Manmohan Singh (Punjabi)ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
Fareedkot Teekaਤਿਸ ਨਿਰਗੁਨ ਸਰੂਪ ਮੇਂ ਪਰਾਪਤ ਹੋਵਹੁਗੇ (ਜਿ) ਜਿਸ ਸੰਸਾਰ ਮੇਂ ਮੁੜ ਕਰ ਬਹੁਰ ਨ ਆਵਹੁਗੇ॥੪॥੧੮॥☬ਏਕ ਰਾਜਾ ਨੇ ਕਬੀਰ ਜੀ ਕੇ ਪਾਸ ਆਨ ਕਰ ਕੁਛਕ ਅਸ਼ਰਫੀਆਂ ਰਖੀਆਂ ਅਰ ਕਹਾ ਕਿ ਮੇਰੇ ਕੋ ਰਾਮ ਕੇ ਸਾਥ ਮਿਲਾਵਹੁ। ਤਿਸ ਪਰ ਕਹਤੇ ਹੈਂ:
Prof. Sahib Singhਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥

ਪਦ ਅਰਥ ਤਿਤੁ ਘਰਿ = ਉਸ ਘਰ ਵਿਚ। ਜਾਉ = ਮੈਂ ਚਲਾ ਗਿਆ ਹਾਂ, ਅੱਪੜ ਗਿਆ ਹਾਂ। ਜਿ = ਕਿ। ਨ ਆਵਉ = ਨਹੀਂ ਆਵਾਂਗਾ, ਆਉਣਾ ਨਹੀਂ ਪਵੇਗਾ ॥੪॥੧੮॥

* ਸ਼ਬਦ ਦਾ ਭਾਵ: ਪ੍ਰਭੂ ਦੀ ਕਿਰਪਾ ਨਾਲ ਜੋ ਮਨੁੱਖ ਪੂਰਨ ਗੁਰੂ ਦਾ ਉਪਦੇਸ਼ ਲੈ ਕੇ ਸਿਮਰਨ ਕਰਦਾ ਹੈ, ਉਹ ਸਦਾ ਆਪਣੇ ਅੰਤਰ-ਆਤਮੇ ਨਾਮ-ਅੰਮ੍ਰਿਤ ਵਿਚ ਚੁੱਭੀ ਲਾਈ ਰੱਖਦਾ ਹੈ ਤੇ ਸਦਾ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।੧੮।

SikhNet (Spanish)y llega a tu Hogar, para que no salgas de ahí otra vez. (4-18)
Answers quote the Granth verbatim with Ang citations. AI commentary is not Gurbani and not a religious ruling.