ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੂ ਕਰਤਾ. ਸਭੁ ਕਿਛੁ ਜਾਣਦਾ; ਜੋ ਜੀਆ ਅੰਦਰਿ ਵਰਤੈ ॥
too karataa. sabh kichh jaanadaa; jo jeea andar varatai |
Sant Singh KhalsaYou, O Creator, know everything which occurs within our beings.
Manmohan SinghThou O creator knowest every thing which is taking place within the mortals minds.
Manmohan Singh (Punjabi)ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ ਜੋ ਜੀਵਾਂ ਦੇ ਚਿੱਤਾਂ ਅੰਦਰ ਹੋ ਰਿਹਾ ਹੈ।
Fareedkot Teekaਹੇ ਸੰਸਾਰ ਕਾ ਕਰਤੇ! ਤੂੰ ਜੋ ਜੀਵੋਂ ਕੇ ਰਿਦ ਮੇਂ ਬਰਤਤਾ ਹੈ ਸਭ ਕੁਛ ਜਾਣਤਾ ਹੈਂ॥
Prof. Sahib Singhਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।
SikhNet (Spanish)Oh mi Señor Creador, Tú conoces todo lo que hay en la mente.
ਤੂ ਕਰਤਾ ਆਪਿ ਅਗਣਤੁ ਹੈ; ਸਭੁ ਜਗੁ ਵਿਚਿ ਗਣਤੈ ॥
too karataa aap aganat hai; sabh jag vich ganatai |
Sant Singh KhalsaYou Yourself, O Creator, are incalculable, while the entire world is within the realm of calculation.
Manmohan SinghThou thyself art Incomputable Maker. The entire world is within calculation.
Manmohan Singh (Punjabi)ਤੂੰ ਖੁਦ ਹੇ ਕਰਤਾਰ! ਗਿਣਤੀ-ਰਹਿਤ ਹੈ। ਸਾਰਾ ਜਹਾਨ ਗਿਣਤੀ ਮਿਣਤੀ ਵਿੱਚ ਹੈ।
Fareedkot Teekaਹੇ ਕਰਤਾ ਪੁਰਖ! ਤੂੰ ਆਪ ਗਿਣਤੀ ਸੇ ਰਹਤ ਹੈਂ ਔਰ ਸੰਪੂਰਨ ਜਗਤ ਗਿਣਤੀ ਕੇ ਬੀਚ ਹੈ॥
Prof. Sahib Singhਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,
ਪਦ ਅਰਥ ਗਣਤ = ਚਿੰਤਾ ਫ਼ਿਕਰ।
SikhNet (Spanish)Oh mi Señor, este mundo llegará a su fin, pero Tú eres Infinito.
ਸਭੁ ਕੀਤਾ ਤੇਰਾ ਵਰਤਦਾ; ਸਭ ਤੇਰੀ ਬਣਤੈ ॥
sabh keetaa teraa varatadaa; sabh teree banatai |
Sant Singh KhalsaEverything happens according to Your Will; You created all.
Manmohan SinghEverything comes to pass as Thou directest all are created by Thee.
Manmohan Singh (Punjabi)ਜਿਸ ਤਰ੍ਹਾਂ ਤੂੰ ਕਰਾਉਂਦਾ ਹੈ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈ, ਸਾਰੀ ਹੀ ਤੇਰੀ ਰਚਨਾ ਹੈ।
Fareedkot Teekaਸਭ ਕੁਛ ਤੇਰਾ ਕੀਆ ਹੂਆ ਵਰਤ ਰਹਾ ਹੈ ਔਰ ਤੇਰੀ ਹੀ ਸਭ ਬਨਾਵਟ ਹੈ॥
Prof. Sahib Singh(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ।
SikhNet (Spanish)Todo lo que Tú deseas, ocurre, y todo lo que es, se manifiesta embellecido por Ti.
ਤੂ ਘਟਿ ਘਟਿ ਇਕੁ ਵਰਤਦਾ; ਸਚੁ ਸਾਹਿਬ ਚਲਤੈ ॥
too ghatt ghatt ik varatadaa; sach saahib chalatai |
Sant Singh KhalsaYou are the One, pervading in each and every heart; O True Lord and Master, this is Your play.
Manmohan SinghO True Lord, Thou alone art contained in every heart. This play is all Thine.
Manmohan Singh (Punjabi)ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ।
Fareedkot Teekaਹੇ ਸਚੇ ਸਾਹਿਬ! ਤੂੰ ਘਟੋਂ ਘਟੋਂ ਮੇਂ ਏਕ ਹੀ ਬਰਤ ਰਹਾ ਹੈ, ਤੇਰੇ (ਚਲਤੈ) ਚਰਿਤ੍ਰ ਬੇਅੰਤ ਹੈਂ॥
Prof. Sahib Singhਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ।)
SikhNet (Spanish)Tú, el Uno, prevaleces en todos los corazones; oh Rey Verdadero, todo esto es Tu Jugada, pero solamente Te perciben aquéllos que encuentran al Verdadero Guru.
ਸਤਿਗੁਰ ਨੋ ਮਿਲੇ. ਸੁ ਹਰਿ ਮਿਲੇ; ਨਾਹੀ ਕਿਸੈ ਪਰਤੈ ॥੨੪॥
satigur no mile. su har mile; naahee kisai paratai |24|
Sant Singh KhalsaOne who meets the True Guru meets the Lord; no one can turn him away. ||24||
Manmohan SinghHe who meets the True Guru meets God and none can turn him back.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ।
Fareedkot Teekaਜੋ ਸਤਿਗੁਰੋਂ ਕੋ ਮਿਲੇ ਹੈਂ, ਸੋ ਹੇ ਹਰੀ! ਤੇਰੇ ਕੋ ਮਿਲੇ ਹੈਂ। ਮਿਲਤੇ ਹੂਏ ਕਿਸੀ ਨੇ (ਪਰਤੈ) ਮੋੜੇ ਨਹੀਂ ਵਾ ਔਰ ਕਿਸੀ ਮਾਇਕ ਪਦਾਰਥ ਮੇਂ ਨਹੀਂ (ਪਰਤੈ) ਪੜਤੇ ਅਰਥਾਤ ਫਸਤੇ ॥੨੪॥
Prof. Sahib Singhਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ॥੨੪॥
ਪਦ ਅਰਥ ਪਰਤੈ = {ਇਸ ਦਾ ਅਰਥ 'ਪਰ ਤੋਂ' ਕਰਨਾ ਗ਼ਲਤ ਹੈ, 'ਤੋਂ' ਵਾਸਤੇ ਲਫ਼ਜ਼ 'ਤੇ' ਚਾਹੀਦਾ ਸੀ। 'ਪਰਤੈ' ਇਕੱਠਾ ਇਕੋ ਲਫ਼ਜ਼ ਹੈ} ਪਰਤਿਆ, ਪਰਤਾਇਆ ॥੨੪॥
SikhNet (Spanish)Dice Nanak, sólo a través del Guru el Señor es encontrado. (24)