ੴ

ਸਿੱਖਬਾਣੀ · SikhBani

ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥

eihu manooaa drirr kar rakheeai guramukh laaeeai chit
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 314 · 5 lines
Translations

ਸਲੋਕੁ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਇਹੁ ਮਨੂਆ ਦ੍ਰਿੜੁ ਕਰਿ ਰਖੀਐ; ਗੁਰਮੁਖਿ ਲਾਈਐ ਚਿਤੁ ॥

eihu manooaa drirr kar rakheeai; guramukh laaeeai chit |

Sant Singh KhalsaHold this mind steady and stable; become Gurmukh and focus your consciousness.
Manmohan SinghLet this mind be kept steady and attention on the Lord be focused through the Guru.
Manmohan Singh (Punjabi)ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ।
Fareedkot Teekaਹੇ ਮਹਾਰਾਜ! ਐਸੀ ਕ੍ਰਿਪਾ ਕਰੋ ਜੋ ਏਹ ਮਨ ਦ੍ਰਿੜ ਕਰ ਕੇ ਰਖੀਏ ਔਰ ਗੁਰਮੁਖ ਜਨੋਂ ਮੇਂ ਚਿਤ ਲਗਾਈਏ॥
Prof. Sahib Singh(ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ।)

ਪਦ ਅਰਥ ਦ੍ਰਿੜੁ = ਪੱਕਾ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Ve hacia tu interior y a través de la Palabra del Guru, entónate en tu Señor.

ਕਿਉ ਸਾਸਿ ਗਿਰਾਸਿ ਵਿਸਾਰੀਐ; ਬਹਦਿਆ ਉਠਦਿਆ ਨਿਤ ॥

kiau saas giraas visaareeai; bahadiaa utthadiaa nit |

Sant Singh KhalsaHow could you ever forget Him, with each breath and morsel of food, sitting down or standing up?
Manmohan SinghWhy should we ever forget Him sitting and standing and with every breath and morsel of ours?
Manmohan Singh (Punjabi)ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ?
Fareedkot Teekaਸਾਸ ਗਿਰਾਸ ਔਰ ਉਠਤੇ ਬੈਠਤੇ ਨਿਤੰਪ੍ਰਤੀ ਤੇਰੇ ਕੋ ਕਿਉਂ ਵਿਸਾਰੀਏ ਅਰਥਾਤ ਨ ਵਿਸਾਰੀਏ॥
Prof. Sahib Singh(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,
SikhNet (Spanish)¿Por qué, di, Lo abandonarías mientras te paras, te sientas, comes o respiras?

ਮਰਣ ਜੀਵਣ ਕੀ ਚਿੰਤਾ ਗਈ; ਇਹੁ ਜੀਅੜਾ ਹਰਿ ਪ੍ਰਭ ਵਸਿ ॥

maran jeevan kee chintaa gee; ihu jeearraa har prabh vas |

Sant Singh KhalsaMy anxiety about birth and death has ended; this soul is under the control of the Lord God.
Manmohan SinghNow that I have given over this soul under the control of Lord God my anxiety of death and birth has ceased.
Manmohan Singh (Punjabi)ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ।
Fareedkot Teekaਹੇ ਹਰੀ ਪ੍ਰਭੂ! ਜਿਨੋਂ ਨੇ ਇਹ ਜੀਅੜਾ ਆਪ ਕੇ ਵਸਿ ਕੀਆ ਹੈ, ਤਿਨ ਕੀ ਮਰਣ ਜੀਵਣ ਕੀ ਚਿੰਤਾ ਚਲੀ ਗਈ ਹੈ॥
Prof. Sahib Singh(ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।

ਪਦ ਅਰਥ ਮਰਣ ਜੀਵਣ ਕੀ ਚਿੰਤਾ = ਸਾਰੀ ਉਮਰ ਦੀ ਚਿੰਤਾ।

SikhNet (Spanish)Ahora que he entregado mi ser al Señor, las ansiedades que he tenido en relación a la vida y a la muerte han cesado.

ਜਿਉ ਭਾਵੈ ਤਿਉ ਰਖੁ ਤੂ; ਜਨ ਨਾਨਕ ਨਾਮੁ ਬਖਸਿ ॥੧॥

jiau bhaavai tiau rakh too; jan naanak naam bakhas |1|

Sant Singh KhalsaIf it pleases You, then save servant Nanak, and bless him with Your Name. ||1||
Manmohan SinghAs it pleases Thee, so do Thou save slave Nanak and grant Thine Name.
Manmohan Singh (Punjabi)ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਤੂੰ ਚਾਹੇ ਤੈਸੇ ਰਖ, ਪਰੰਤੂ ਮੈਂ ਦਾਸ ਕੋ ਅਪਨਾ ਨਾਮ ਬਖਸ਼॥੧॥
Prof. Sahib Singh(ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ॥੧॥
SikhNet (Spanish)Oh Señor, consérvame como es Tu Voluntad y bendíceme con Tu Bello Nombre. (1)
Answers quote the Granth verbatim with Ang citations. AI commentary is not Gurbani and not a religious ruling.