ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਤਉ ਕਿਰਪਾ ਤੇ; ਮਾਰਗੁ ਪਾਈਐ ॥
tau kirapaa te; maarag paaeeai |
Sant Singh KhalsaBy Your Grace, we find the Way.
Manmohan SinghBy Thine grace, O Lord the way is found.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸਾਂਈ, ਰਾਹ ਲਭਦਾ ਹੈ।
Fareedkot Teekaਤੇਰੀ ਕਿਰਪਾ ਸੇ ਗਿਆਨ ਰੂਪੀ ਰਸਤਾ ਪਾਈਤਾ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ।ਪਦ ਅਰਥ ਤੇ = ਤੋਂ, ਨਾਲ। ਤਉ ਕਿਰਪਾ ਤੇ = ਤੇਰੀ ਕਿਰਪਾ ਨਾਲ। ਮਾਰਗੁ = (ਜੀਵਨ ਦਾ ਸਹੀ) ਰਸਤਾ।
SikhNet (Spanish)Por la Gracia del Señor, encontramos el Camino;
ਪ੍ਰਭ ਕਿਰਪਾ ਤੇ; ਨਾਮੁ ਧਿਆਈਐ ॥
prabh kirapaa te; naam dhiaaeeai |
Sant Singh KhalsaBy God's Grace, we meditate on the Naam, the Name of the Lord.
Manmohan SinghBy Lord's mercy the Name is meditated upon.
Manmohan Singh (Punjabi)ਸੁਆਮੀ ਦੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ।
Fareedkot Teekaਔਰ ਹੇ ਪ੍ਰਭੂ! ਤੇਰੀ ਕਿਰਪਾ ਸੇ ਹੀ ਨਾਮ ਧਿਆਈਤਾ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ।ਪਦ ਅਰਥ ਪ੍ਰਭੂ ਕਿਰਪਾ ਤੇ = ਪ੍ਰਭੂ ਦੀ ਕਿਰਪਾ ਨਾਲ।
SikhNet (Spanish)por la Gracia del Señor habitamos en Su Nombre.
ਪ੍ਰਭ ਕਿਰਪਾ ਤੇ; ਬੰਧਨ ਛੁਟੈ ॥
prabh kirapaa te; bandhan chhuttai |
Sant Singh KhalsaBy God's Grace, we are released from our bondage.
Manmohan SinghBy Lord's mercy the mortal is released from bonds.
Manmohan Singh (Punjabi)ਸੁਆਮੀ ਦੀ ਮਿਹਰ ਦੁਆਰਾ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਪੁਨਾ ਹੇ ਪ੍ਰਭੂ! ਤੇਰੀ ਕ੍ਰਿਪਾ ਸੇ ਸੰਸਾਰ ਬੰਧਨੋਂ ਸੇ ਛੂਟ ਜਾਈਤਾ ਹੈ॥
Prof. Sahib Singh(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ।
SikhNet (Spanish)Por la Gracia del Señor nuestras amarras son cortadas;
ਤਉ ਕਿਰਪਾ ਤੇ; ਹਉਮੈ ਤੁਟੈ ॥੧॥
tau kirapaa te; haumai tuttai |1|
Sant Singh KhalsaBy Your Grace, egotism is eradicated. ||1||
Manmohan SinghBy Thy grace egotism is dispelled.
Manmohan Singh (Punjabi)ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਤਥਾ ਤੇਰੀ ਕਿਰਪਾ ਸੇ ਹੰਕਾਰ ਛੂਟ ਜਾਤਾ ਹੈ॥੧॥
Prof. Sahib Singhਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥
SikhNet (Spanish)por Tu Gracia, oh Señor, me libero de mi ego.(1)
ਤੁਮ ਲਾਵਹੁ; ਤਉ ਲਾਗਹ ਸੇਵ ॥
tum laavahu; tau laagah sev |
Sant Singh KhalsaAs You assign me, so I take to Your service.
Manmohan SinghIf Thou so appointest me, then, do I take to Thine service.
Manmohan Singh (Punjabi)ਜੇਕਰ ਤੂੰ ਮੈਨੂੰ ਲਾਵੇ, ਕੇਵਲ ਤਾਂ ਹੀ ਮੈਂ ਤੇਰੀ ਟਹਿਲ ਸੇਵਾ ਅੰਦਰ ਲਗਦਾ ਹਾਂ।
Fareedkot Teekaਹੇ ਦੇਵ! ਜੇ ਕਰ ਤੁਮ ਅਪਨੀ ਭਗਤੀ ਮੇਂ ਲਾਵੋ ਤੌ ਲਾਗੇਂ॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ।ਪਦ ਅਰਥ ਲਾਗਹ = ਅਸੀਂ ਲੱਗਦੇ ਹਾਂ।
SikhNet (Spanish)Si Tú lo deseas dedico mi ser a Tu Servicio;
ਹਮ ਤੇ. ਕਛੂ ਨ ਹੋਵੈ; ਦੇਵ ॥੧॥ ਰਹਾਉ ॥
ham te. kachhoo na hovai; dev |1| rahaau |
Sant Singh KhalsaBy myself, I cannot do anything at all, O Divine Lord. ||1||Pause||
Manmohan SinghOf my ownself, I cannot do anything, O my Luminous Lord. Pause.
Manmohan Singh (Punjabi)ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ ਠਹਿਰਾਉ।
Fareedkot Teekaਹਮਾਰੇ ਸੇ ਕੁਛ ਨਹੀਂ ਹੋਤਾ॥੧॥ ਰਹਾਉ ॥
Prof. Sahib Singhਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ ॥੧॥ ਰਹਾਉ ॥ਪਦ ਅਰਥ ਹਮ ਤੇ = ਸਾਥੋਂ। ਦੇਵ = ਹੇ ਦੇਵ! ਹੇ ਪ੍ਰਕਾਸ਼ ਰੂਪ! ॥੧॥ ਰਹਾਉ ॥
SikhNet (Spanish)oh Dios, por nosotros mismos no podemos hacer nada.(1-Pausa)
ਤੁਧੁ ਭਾਵੈ; ਤਾ ਗਾਵਾ ਬਾਣੀ ॥
tudh bhaavai; taa gaavaa baanee |
Sant Singh KhalsaIf it pleases You, then I sing the Word of Your Bani.
Manmohan SinghIf it pleases Thee, I sing, Thy Gurbani, then.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਤਦ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
Fareedkot Teekaਔਰ ਜੇ ਕਰ ਤੇਰੇ ਕੋ ਭਾਵਾਂ ਤਾਂ ਰਾਮ ਨਾਮ ਰੂਪੀ ਬਾਣੀ ਕਾ ਗਾ੍ਯਨ ਕਰਾਂ॥
Prof. Sahib Singh(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਸਕਦਾ ਹਾਂ।ਪਦ ਅਰਥ ਭਾਵੈ = ਚੰਗਾ ਲੱਗੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ।
SikhNet (Spanish)Si así lo deseas, canto la Palabra del Shabd del Guru;
ਤੁਧੁ ਭਾਵੈ; ਤਾ ਸਚੁ ਵਖਾਣੀ ॥
tudh bhaavai; taa sach vakhaanee |
Sant Singh KhalsaIf it pleases You, then I speak the Truth.
Manmohan SinghIf it pleases Thee, I tell the truth, then.
Manmohan Singh (Punjabi)੍ਰਜੇਕਰ ਤੈਨੂੰ ਚੰਗਾ ਲਗੇ ਤਦ ਹੀ ਮੈਂ ਸੱਚ ਬੋਲਦਾ ਹਾਂ।
Fareedkot Teekaਜੋ ਤੇਰੇ ਕੋ ਭਾਈਏ ਤੌ ਸਚ ਬੋਲੀਏ॥
Prof. Sahib Singhਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਵਖਾਣੀ = ਮੈਂ ਉਚਾਰਦਾ ਹਾਂ।
SikhNet (Spanish)hablo de Tu Verdad.
ਤੁਧੁ ਭਾਵੈ; ਤਾ ਸਤਿਗੁਰ ਮਇਆ ॥
tudh bhaavai; taa satigur meaa |
Sant Singh KhalsaIf it pleases You, then the True Guru showers His Mercy upon me.
Manmohan SinghIf it pleases Thee, True Guru's grace is upon me, then.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਤਦ ਹੀ ਸੱਚੇ ਗੁਰਾਂ ਦੀ ਰਹਿਮਤ ਮੇਰੇ ਉਤੇ ਹੈ।
Fareedkot Teekaਪੁਨਾ ਜੋ ਤੇਰੇ ਕੋ ਭਾਵੈ ਤੌ ਸਤਿਗੁਰੂ ਕਿਰਪਾ ਕਰਤੇ ਹੈਂ॥
Prof. Sahib Singh(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ।ਪਦ ਅਰਥ ਮਇਆ = ਦਇਆ।
SikhNet (Spanish)Si así lo deseas, el Guru es Compasivo conmigo;
ਸਰਬ ਸੁਖਾ; ਪ੍ਰਭ ਤੇਰੀ ਦਇਆ ॥੨॥
sarab sukhaa; prabh teree deaa |2|
Sant Singh KhalsaAll peace comes by Your Kindness, God. ||2||
Manmohan SinghAll the peace is in Thy grace, O my Lord.
Manmohan Singh (Punjabi)ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।
Fareedkot Teekaਹੇ ਪ੍ਰਭੂ! ਸਰਬ ਸੁਖਾਂ ਦਾ ਕਾਰਣ ਤੇਰੀ ਦਇਆ ਹੈ॥੨॥
Prof. Sahib Singhਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥ਪਦ ਅਰਥ ਪ੍ਰਭੂ = ਹੇ ਪ੍ਰਭੂ! ॥੨॥
SikhNet (Spanish)oh Señor, en Tu Gracia está la Paz.(2)
ਜੋ ਤੁਧੁ ਭਾਵੈ; ਸੋ ਨਿਰਮਲ ਕਰਮਾ ॥
jo tudh bhaavai; so niramal karamaa |
Sant Singh KhalsaWhatever pleases You is a pure action of karma.
Manmohan SinghWhatever pleases Thee, that is the pure deed.
Manmohan Singh (Punjabi)ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਪਵਿਤ੍ਰ ਅਮਲ ਹੈ।
Fareedkot Teekaਜੋ ਤੇਰੇ ਕੋ ਭਾਵੈ ਸੋ ਸੁਧ ਕਰਮੋਂ ਵਾਲਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ।ਪਦ ਅਰਥ ਨਿਰਮਲ = ਪਵਿਤ੍ਰ।
SikhNet (Spanish)Eso que está en Tu Voluntad, es lo correcto;
ਜੋ ਤੁਧੁ ਭਾਵੈ; ਸੋ ਸਚੁ ਧਰਮਾ ॥
jo tudh bhaavai; so sach dharamaa |
Sant Singh KhalsaWhatever pleases You is the true faith of Dharma.
Manmohan SinghThat which pleases Thee, that is he true faith.
Manmohan Singh (Punjabi)ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਸੱਚਾ ਮਜ਼ਹਬ ਹੈ।
Fareedkot Teekaਔਰ ਜੋ ਤੈਨੂੰ ਭਾਵਤਾ ਹੈ, ਸੋ ਸਚਾ ਧਰਮਾਤਮਾ ਹੈ॥
Prof. Sahib Singhਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ।ਪਦ ਅਰਥ ਸਚੁ = ਅਟੱਲ।
SikhNet (Spanish)eso que Te complace, es la Verdadera Religión.
ਸਰਬ ਨਿਧਾਨ ਗੁਣ; ਤੁਮ ਹੀ ਪਾਸਿ ॥
sarab nidhaan gun; tum hee paas |
Sant Singh KhalsaThe treasure of all excellence is with You.
Manmohan SinghThe treasure of all the excellences is with Thee.
Manmohan Singh (Punjabi)ਸਮੂਹ ਚੰਗਿਆਈਆਂ ਦਾ ਖਜਾਨਾ ਤੇਰੇ ਕੋਲ ਹੈ।
Fareedkot Teekaਹੇ ਵਾਹਿਗੁਰੂ! ਸੰਪੂਰਨ ਨਿਧੀਆਂ ਔਰ ਗੁਣ ਤੇਰੇ ਪਾਸ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ।ਪਦ ਅਰਥ ਨਿਧਾਨ = ਖ਼ਜ਼ਾਨੇ।
SikhNet (Spanish)Tú eres el Tesoro de todas las Virtudes, oh Señor.
ਤੂੰ ਸਾਹਿਬੁ; ਸੇਵਕ ਅਰਦਾਸਿ ॥੩॥
toon saahib; sevak aradaas |3|
Sant Singh KhalsaYour servant prays to You, O Lord and Master. ||3||
Manmohan SinghThou art the Lord. Thy servant makes supplication before Thee.
Manmohan Singh (Punjabi)ਤੂੰ ਮਾਲਕ ਹੈਂ। ਤੇਰਾ ਦਾਸ ਤੇਰੇ ਅਗੇ ਪ੍ਰਾਰਥਲਾ ਕਰਦਾ ਹੈ।
Fareedkot Teekaਤੂੰ ਹਮਾਰਾ ਸਾਹਿਬ ਹੈ ਯਾਂ ਤੇ ਮੈਂ ਸੇਵਕ ਕੀ ਅਰਦਾਸ ਹੈ॥੩॥
Prof. Sahib Singhਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ॥੩॥
SikhNet (Spanish)Tú eres el Maestro; Tu sirviente sólo Te puede alabar. (3)
ਮਨੁ ਤਨੁ ਨਿਰਮਲੁ ਹੋਇ; ਹਰਿ ਰੰਗਿ ॥
man tan niramal hoe; har rang |
Sant Singh KhalsaThe mind and body become immaculate through the Lord's Love.
Manmohan SinghThe soul and body are reached immaculate through God's love.
Manmohan Singh (Punjabi)ਆਤਮਾ ਅਤੇ ਦੇਹਿ ਵਾਹਿਗੁਰੂ ਦੀ ਪ੍ਰੀਤ ਰਾਹੀਂ ਪਵਿੱਤਰ ਹੋ ਜਾਂਦੇ ਹਨ।
Fareedkot Teekaਹੇ ਹਰੀ! ਤੇਰੇ ਪ੍ਰੇਮ ਕਰ ਮਨ ਤਨ ਨਿਰਮਲ ਹੋਵੇ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਰੰਗਿ = ਪ੍ਰੇਮ ਵਿਚ।
SikhNet (Spanish)En el Amor del Señor el cuerpo y la mente se vuelven puros;
ਸਰਬ ਸੁਖਾ; ਪਾਵਉ ਸਤਸੰਗਿ ॥
sarab sukhaa; paavau satasang |
Sant Singh KhalsaAll peace is found in the Sat Sangat, the True Congregation.
Manmohan SinghAll the comforts are obtained in the Society of the Saints.
Manmohan Singh (Punjabi)ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।
Fareedkot Teekaਔਰ ਸਰਬ ਸੁਖੋਂ ਕੇ ਦੇਣੇ ਵਾਲਾ ਸਤਸੰਗ ਪਾਵੂੰ॥
Prof. Sahib Singhਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ।ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਸਤਸੰਗਿ = ਸਤਸੰਗ ਵਿਚ।
SikhNet (Spanish)en la Sociedad de los Santos uno encuentra toda Paz.
ਨਾਮਿ ਤੇਰੈ; ਰਹੈ ਮਨੁ ਰਾਤਾ ॥
naam terai; rahai man raataa |
Sant Singh KhalsaMy mind remains attuned to Your Name;
Manmohan SinghMay my soul remain imbued with Thy Name.
Manmohan Singh (Punjabi)ਮੇਰੀ ਆਤਮਾ ਤੇਰੇ ਨਾਮ ਨਾਲ ਰੰਗੀਜੀ ਰਹੇ।
Fareedkot Teekaਪੁਨਾ ਹੇ ਨਾਮੀ! ਤੇਰੇ ਮੇਂ ਮਨ ਰਤਾ ਰਹੇ॥
Prof. Sahib Singh(ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ,ਪਦ ਅਰਥ ਨਾਮਿ = ਨਾਮ ਵਿਚ।
SikhNet (Spanish)Para Nanak, éste es el más elevado
ਇਹੁ ਕਲਿਆਣੁ; ਨਾਨਕ ਕਰਿ ਜਾਤਾ ॥੪॥੧੪॥੮੩॥
eihu kaliaan; naanak kar jaataa |4|14|83|
Sant Singh KhalsaNanak affirms this as his greatest pleasure. ||4||14||83||
Manmohan SinghNanak deems this as the Supreme bliss.
Manmohan Singh (Punjabi)ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤੋ ਏਹੀ ਕਲ੍ਯਾਨ ਕਰ ਕੇ ਜਾਣਿਆਂ ਹੈ॥੪॥੧੪॥੮੩॥
Prof. Sahib Singhਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥ਪਦ ਅਰਥ ਕਲਿਆਣੁ = ਖ਼ੁਸ਼ੀ, ਆਨੰਦ ॥੪॥
SikhNet (Spanish)Estado de Éxtasis, el que su mente permanezca imbuida con Tu Nombre. (4-14-83)