ੴ

ਸਿੱਖਬਾਣੀ · SikhBani

Ang 180

Sri Guru Granth Sahib · Raag Gauree · 4 shabads, 58 lines
Translations
Shabad Guru Arjan Dev Ji Raag Gauree continued from Ang 179

ਪ੍ਰਾਣੀ ਜਾਣੈ; ਇਹੁ ਤਨੁ ਮੇਰਾ ॥

praanee jaanai; ihu tan meraa |

Sant Singh KhalsaThe mortal claims this body as his own.
Manmohan SinghThe mortal deems that the body is his own.
Manmohan Singh (Punjabi)ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।
Fareedkot Teekaਹੇ ਭਾਈ! ਪ੍ਰਾਣੀ ਜਾਣਤਾ ਹੈ ਏਹ ਸਰੀਰ ਮੇਰਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ।
SikhNet (Spanish)El hombre piensa que su cuerpo es suyo

ਬਹੁਰਿ ਬਹੁਰਿ; ਉਆਹੂ ਲਪਟੇਰਾ ॥

bahur bahur; uaahoo lapatteraa |

Sant Singh KhalsaAgain and again, he clings to it.
Manmohan SinghAgain and again he clings to that
Manmohan Singh (Punjabi)ਮੁੜ ਮੁੜ ਕੇ ਉਹ ਉਸ ਨਾਲ ਚਿਮੜਦਾ ਹੈ।
Fareedkot Teekaਯਾਂ ਤੇ ਵਾਰੰਵਾਰ ਉਸੀ ਸੰਗ ਲੰਪਟ ਹੋ ਰਹਾ ਹੈ॥
Prof. Sahib Singhਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ।

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਉਆ ਹੂ = ਉਸ (ਤਨ) ਨਾਲ ਹੀ।

SikhNet (Spanish)y se aferra a él con total necedad.

ਪੁਤ੍ਰ ਕਲਤ੍ਰ; ਗਿਰਸਤ ਕਾ ਫਾਸਾ ॥

putr kalatr; girasat kaa faasaa |

Sant Singh KhalsaHe is entangled with his children, his wife and household affairs.
Manmohan SinghChildren, Wife, and household are entanglements.
Manmohan Singh (Punjabi)ਬੱਚੇ, ਵਹੁਟੀ ਅਤੇ ਘਰ ਬਾਰ ਫਾਹੀਆਂ ਹਨ।
Fareedkot Teekaਪੁਤ੍ਰ ਇਸਤ੍ਰੀ ਆਦਿ ਗ੍ਰਸਤ ਕਾ ਫਾਸਾ ਪੜਾ ਹੂਆ ਹੈ॥
Prof. Sahib Singhਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ,

ਪਦ ਅਰਥ ਕਲਤ੍ਰ = ਇਸਤਰੀ। ਗਿਰਸਤ = ਗ੍ਰਿਹਸਤ।

SikhNet (Spanish)Se involucra con sus hijos y su esposa en el hogar,

ਹੋਨੁ ਨ ਪਾਈਐ; ਰਾਮ ਕੇ ਦਾਸਾ ॥੧॥

hon na paaeeai; raam ke daasaa |1|

Sant Singh KhalsaHe cannot be the slave of the Lord. ||1||
Manmohan SinghThe mortal cannot become the slave of the Lord.
Manmohan Singh (Punjabi)ਪ੍ਰਾਣੀ ਸਾਹਿਬ ਦਾ ਸੇਵਕ ਨਹੀਂ ਹੋ ਸਕਦਾ।
Fareedkot Teekaਯਾਂ ਤੇ ਰਾਮ ਕੇ ਸੇਵਕ ਹੋਨਾ ਨਹੀਂ ਪਾਈਤਾ॥੧॥
Prof. Sahib Singhਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ॥੧॥
SikhNet (Spanish)y no piensa en hacerse el Esclavo del Señor.(1)

ਕਵਨ ਸੁ ਬਿਧਿ; ਜਿਤੁ ਰਾਮ ਗੁਣ ਗਾਇ ॥

kavan su bidh; jit raam gun gaae |

Sant Singh KhalsaWhat is that way, by which the Lord's Praises might be sung?
Manmohan SinghWhat is that way by which the praises of the omnipresent Lord may be sung?
Manmohan Singh (Punjabi)ਉਹ ਕਿਹੜਾ ਤ੍ਰੀਕਾ ਹੈ ਜਿਸ ਦੁਆਰਾ ਸਰਬ ਵਿਆਪਕ ਸਾਈਂ ਦਾ ਜੱਸ ਗਾਇਨ ਕੀਤਾ ਜਾਵੇ?
Fareedkot Teekaਵਹੁ ਕਵਨ ਬਿਧੀ ਹੈ ਜਿਸ ਕਰ ਕੇ ਜੀਵ ਰਾਮ ਕੇ ਗੁਨ ਗਾਇਨ ਕਰੇ॥
Prof. Sahib Singh(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ?

ਪਦ ਅਰਥ ਬਿਧਿ = ਤਰੀਕਾ, ਢੰਗ। ਜਿਤੁ = ਜਿਸ ਦੀ ਰਾਹੀਂ।

SikhNet (Spanish)¿De qué forma, oh, de qué forma uno debería recitar la Alabanza del Señor?

ਕਵਨ ਸੁ ਮਤਿ; ਜਿਤੁ ਤਰੈ ਇਹ ਮਾਇ ॥੧॥ ਰਹਾਉ ॥

kavan su mat; jit tarai ih maae |1| rahaau |

Sant Singh KhalsaWhat is that intellect, by which this person might swim across, O mother? ||1||Pause||
Manmohan SinghWhat is that intellect, by which this, mortal, may swim across O. mother? Pause.
Manmohan Singh (Punjabi)ਉਹ ਕਿਹੜੀ ਅਕਲ ਹੈ, ਜਿਸ ਦੁਆਰਾ ਇਹ ਪ੍ਰਾਣੀ ਪਾਰ ਉਤਰ ਜਾਵੇ ਹੇ ਮਾਤਾ? ਠਹਿਰਾਓ।
Fareedkot Teekaਪੁਨਾ ਵਹੁ ਸਿਖਿਆ ਕਵਨ ਹੈ ਜਿਸ ਕਰ ਇਸ ਮਾਇਆ ਨਦੀ ਸੇ ਤਰ ਜਾਵੈ॥੧॥ ਰਹਾਉ ॥
Prof. Sahib Singhਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥

ਪਦ ਅਰਥ ਮਤਿ = ਬੁਧਿ, ਅਕਲ। ਮਾਇ = ਮਾਇਆ ॥੧॥ ਰਹਾਉ ॥

SikhNet (Spanish)¿Qué tipo de sabiduría necesita para nadar a través del mar de la existencia?(1-Pausa)

ਜੋ ਭਲਾਈ; ਸੋ ਬੁਰਾ ਜਾਨੈ ॥

jo bhalaaee; so buraa jaanai |

Sant Singh KhalsaThat which is for his own good, he thinks is evil.
Manmohan SinghWhat is for his Good that he deems evil.
Manmohan Singh (Punjabi)ਜੋ ਉਸ ਦੀ ਬਿਹਤਰੀ ਲਈ ਹੈ ਉਸ ਨੂੰ ਉਹ ਮਾੜਾ ਸਮਝਦਾ ਹੈ।
Fareedkot Teekaਔਰ ਜੋ (ਭਲਾਈ) ਸੁਤ ਕਰਮ ਹੈਂ ਤਿਸ ਕੋ ਜੀਵ ਬੁਰਾ ਜਾਨਤਾ ਹੈ॥
Prof. Sahib Singhਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ।
SikhNet (Spanish)Lo que es bueno, uno lo considera malo,

ਸਾਚੁ ਕਹੈ; ਸੋ ਬਿਖੈ ਸਮਾਨੈ ॥

saach kahai; so bikhai samaanai |

Sant Singh KhalsaIf someone tells him the truth, he looks upon that as poison.
Manmohan SinghIf anyone tells him the truth, he regards that as poison.
Manmohan Singh (Punjabi)ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।
Fareedkot Teekaਪੁਨਾ ਸਚ ਕਹੇ, ਅਰਥਾਤ ਕਹੇ ਜੋ ਤੈਂ ਮਰਣਾਂ ਹੈ, ਸੋ (ਬਿਖੈ) ਜਹਰ ਤੁਲ ਦੁਖਦਾਈ ਬਾਣੀ ਪ੍ਰਤੀਤ ਹੋਤੀ ਹੈ॥
Prof. Sahib Singhਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ।

ਪਦ ਅਰਥ ਬਿਖੈ = ਜ਼ਹਰ। ਸਮਾਨੈ = ਬਰਾਬਰ।

SikhNet (Spanish)y piensa que la Verdad es una mera fantasía.

ਜਾਣੈ ਨਾਹੀ; ਜੀਤ ਅਰੁ ਹਾਰ ॥

jaanai naahee; jeet ar haar |

Sant Singh KhalsaHe cannot tell victory from defeat.
Manmohan SinghHe known not what is victory, and what is defeat?
Manmohan Singh (Punjabi)ਉਹ ਨਹੀਂ ਜਾਣਦਾ ਕਿ ਫਤਹਿ ਕੀ ਹੈ ਅਤੇ ਸ਼ਿਕਸਤ ਕੀ ਹੈ?
Fareedkot Teekaਪੁਨਾ ਜੀਤ ਅਰ ਹਾਰ ਕੋ ਨਹੀਂ ਜਾਨਤਾ, ਅਰਥਾਤ ਮਾਨੁਖ ਜਨਮ ਕੀ ਸਫਲਤਾ ਅਰੁ ਨਿਸਫਲਤਾ ਨਹੀਂ ਜਾਨਤਾ ਹੈ॥
Prof. Sahib Singhਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।
SikhNet (Spanish)No sabe cuál es la Victoria y cuál es la derrota,

ਇਹੁ ਵਲੇਵਾ; ਸਾਕਤ ਸੰਸਾਰ ॥੨॥

eihu valevaa; saakat sansaar |2|

Sant Singh KhalsaThis is the way of life in the world of the faithless cynic. ||2||
Manmohan SinghThis is the way of life of the infidel in this world.
Manmohan Singh (Punjabi)ਇਹ ਹੈ ਜੀਵਨ ਦਾ ਵਰਤ-ਵਰਤਾਰਾ ਮਲੇਛ ਦਾ ਇਹ ਜਹਾਨ ਵਿੱਚ।
Fareedkot Teekaਏਹੁ (ਵਲੇਵਾ) ਵਰਤ ਵਰਤਾਰਾ ਸੰਸਾਰ ਮੇਂ ਸਾਕਤੋਂ ਕਾ ਹੈ॥
Prof. Sahib Singhਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ॥੨॥

ਪਦ ਅਰਥ ਵਲੇਵਾ = ਵਰਤੋਂ, ਵਿਹਾਰ। ਸਾਕਤ = ਰੱਬ ਨਾਲੋਂ ਟੁੱਟੇ ਹੋਏ ਦੀ ॥੨॥

SikhNet (Spanish)así es el alabador a Maya.(2)

ਜੋ ਹਲਾਹਲ; ਸੋ ਪੀਵੈ ਬਉਰਾ ॥

jo halaahal; so peevai bauraa |

Sant Singh KhalsaThe demented fool drinks in the deadly poison,
Manmohan SinghWhat is deadly poison, that the demented man drinks.
Manmohan Singh (Punjabi)ਜਿਹੜੀ ਪ੍ਰਾਣ-ਨਾਸਕ ਜ਼ਹਿਰ ਹੈ, ਪਾਗਲ ਪੁਰਸ਼ ਉਸ ਨੂੰ ਪਾਨ ਕਰਦਾ ਹੈ।
Fareedkot Teekaਜੋ ਵਿਸਿਓਂ ਰੂਪੀ ਜਹਰ ਹੈ, ਸੋ ਕਮਲਾ ਜੀਵ ਪੀਵਤਾ ਹੈ, ਭਾਵ ਏਹ ਕਿ ਸੁਖ ਰੂਪ ਜਾਨ ਕਰ ਭੋਗਤਾ ਹੈ॥
Prof. Sahib Singhਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ।

ਪਦ ਅਰਥ ਹਲਾਹਲ = ਮਹੁਰਾ, ਜ਼ਹਰ। ਬਉਰਾ = ਪਾਗਲ।

SikhNet (Spanish)Que lo que es veneno, lo toma a grandes tragos,

ਅੰਮ੍ਰਿਤੁ ਨਾਮੁ; ਜਾਨੈ ਕਰਿ ਕਉਰਾ ॥

amrit naam; jaanai kar kauraa |

Sant Singh Khalsawhile he believes the Ambrosial Naam to be bitter.
Manmohan SinghThe Nectar Name, he deems as bitter.
Manmohan Singh (Punjabi)ਸੁਧਾਰਸ ਨਾਮ ਨੂੰ ਉਹ ਕਊੜਾ ਕਰ ਕੇ ਜਾਣਦਾ ਹੈ।
Fareedkot Teekaਔਰ ਨਾਮ ਜੋ ਅੰਮ੍ਰਿਤ ਰੂਪ ਹੈ ਤਿਸ ਕੋ ਕਉਰਾ ਕਰ ਕੇ ਜਾਨਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ।

ਪਦ ਅਰਥ ਕਰਿ = ਕਰ ਕੇ।

SikhNet (Spanish)y el Nombre del Señor le parece amargo e insípido.

ਸਾਧਸੰਗ ਕੈ; ਨਾਹੀ ਨੇਰਿ ॥

saadhasang kai; naahee ner |

Sant Singh KhalsaHe does not even approach the Saadh Sangat, the Company of the Holy;
Manmohan SinghThe Society of Saints, he does not meet.
Manmohan Singh (Punjabi)ਸਤਿਸੰਗਤ ਦੇ ਉਹ ਨੇੜੇ ਨਹੀਂ ਲਗਦਾ।
Fareedkot Teekaਸੰਤੋਂ ਕੀ ਸੰਗਤ ਕੇ ਨਿਕਟ ਨਹੀਂ ਆਵਤਾ॥
Prof. Sahib Singh(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਨੇਰਿ = ਨੇੜੇ।

SikhNet (Spanish)No se acerca a los Santos,

ਲਖ ਚਉਰਾਸੀਹ; ਭ੍ਰਮਤਾ ਫੇਰਿ ॥੩॥

lakh chauraaseeh; bhramataa fer |3|

Sant Singh Khalsahe wanders lost through 8.4 million incarnations. ||3||
Manmohan SinghIn the eighty four lacs of existences he wanders through.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਉਹ ਭਟਕਦਾ ਫਿਰਦਾ ਹੈ।
Fareedkot Teekaਯਾਂ ਤੇ ਚਉਰਾਸੀ ਲਾਖ ਜੂਨੋਂ ਮੇਂ ਭ੍ਰਮਤਾ ਫਿਰਤਾ ਹੈ॥
Prof. Sahib Singh(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ॥੩॥

ਪਦ ਅਰਥ ਫੇਰਿ = ਗੇੜ ਵਿਚ ॥੩॥

SikhNet (Spanish)y divaga a través de las millones de especies de vida, nacimiento tras nacimiento. (3)

ਏਕੈ ਜਾਲਿ; ਫਹਾਏ ਪੰਖੀ ॥

ekai jaal; fahaae pankhee |

Sant Singh KhalsaThe birds are caught in the net of Maya;
Manmohan SinghIn the one net of mammon the birds are caught.
Manmohan Singh (Punjabi)ਮਾਇਆ ਦੇ ਇਕੋ ਹੀ ਫੰਧੇ ਵਿੱਚ ਪੰਛੀ ਫਸੇ ਹੋਏ ਹਨ।
Fareedkot Teekaਏਕ ਮੋਹ ਰੂਪੀ ਜਾਲ ਮੇਂ ਜੀਵ ਰੂਪੀ ਪੰਖੀ ਮਾਇਆ ਨੇ ਫਸਾਏ ਹੈਂ॥
Prof. Sahib Singhਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ।

ਪਦ ਅਰਥ ਏਕੈ ਜਾਲਿ = ਇਕ (ਮਾਇਆ) ਦੇ ਜਾਲ ਵਿਚ। ਪੰਖੀ = ਜੀਵ-ਪੰਛੀ।

SikhNet (Spanish)En las redes de Maya los hombres permanecen atrapados como pájaros,

ਰਸਿ ਰਸਿ ਭੋਗ ਕਰਹਿ; ਬਹੁ ਰੰਗੀ ॥

ras ras bhog kareh; bahu rangee |

Sant Singh Khalsaimmersed in the pleasures of love, they frolic in so many ways.
Manmohan SinghImmersed in worldly love, they revel there in various ways.
Manmohan Singh (Punjabi)ਸੰਸਾਰੀ ਮੋਹ ਅੰਦਰ ਭਿੱਜ ਕੇ ਉਹ ਉਥੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ।
Fareedkot Teekaਯਾਂ ਤੇ (ਬਹੁ ਰੰਗੀ) ਰਜੋ, ਤਮੋ, ਸਤੋ ਗੁਨ ਜੀਵ (ਰਸਿ) ਰਸਾਦਿਕ ਜੋ ਪੰਚ ਵਿਖੇ ਹੈਂ ਤਿਨ ਮੇਂ (ਰਸਿ) ਤਦਾਕਾਰ ਹੋ ਕਰ ਭੋਗਨਾ ਕਰਤੇ ਹੈਂ॥
Prof. Sahib Singhਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ।

ਪਦ ਅਰਥ ਰਸਿ ਰਸਿ = ਸੁਆਦ ਲਾ ਲਾ ਕੇ। ਬਹੁ ਰੰਗੀ = ਅਨੇਕਾਂ ਰੰਗਾਂ ਦੇ।

SikhNet (Spanish)y ahí prueban y saborean todos los placeres transitorios.

ਕਹੁ ਨਾਨਕ; ਜਿਸੁ ਭਏ ਕ੍ਰਿਪਾਲ ॥

kahu naanak; jis bhe kripaal |

Sant Singh KhalsaSays Nanak, the Perfect Guru has cut away the noose from those,
Manmohan SinghSays Nanak, unto who, the Lord has become Merciful,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਵਾਹਿਗੁਰੂ ਦਿਆਲ ਹੂਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ,
SikhNet (Spanish)Oh, dice Nanak, aquél sobre quien se posa la Gracia del Señor,

ਗੁਰਿ ਪੂਰੈ; ਤਾ ਕੇ ਕਾਟੇ ਜਾਲ ॥੪॥੧੩॥੮੨॥

gur poorai; taa ke kaatte jaal |4|13|82|

Sant Singh KhalsaUnto whom the Lord has shown His Mercy. ||4||13||82||
Manmohan Singhthe perfect Guru has cut the noose of him.
Manmohan Singh (Punjabi)ਪੂਰਨ ਗੁਰਾਂ ਨੇ ਉਸ ਦੀ ਫਾਹੀ ਕਟ ਦਿੱਤੀ ਹੈ।
Fareedkot Teekaਤਿਸ ਪੁਰਸ ਕੇ ਗੁਰੂ ਪੂਰੇ ਨੇ (ਜਾਲ) ਫਾਸਿ ਕਾਟ ਦੀਏ ਹੈਂ॥੪॥੧੩॥੮੨॥
Prof. Sahib Singhਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ॥੪॥੧੩॥੮੨॥

ਪਦ ਅਰਥ ਗੁਰਿ = ਗੁਰੂ ਨੇ। ਤਾ ਕੇ = ਉਸ ਦੇ ॥੪॥

SikhNet (Spanish)es liberado de la red y convertido en un pájaro libre. (4-13-82)

Open this shabad (19 lines, Angs 179-180) →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਤਉ ਕਿਰਪਾ ਤੇ; ਮਾਰਗੁ ਪਾਈਐ ॥

tau kirapaa te; maarag paaeeai |

Sant Singh KhalsaBy Your Grace, we find the Way.
Manmohan SinghBy Thine grace, O Lord the way is found.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸਾਂਈ, ਰਾਹ ਲਭਦਾ ਹੈ।
Fareedkot Teekaਤੇਰੀ ਕਿਰਪਾ ਸੇ ਗਿਆਨ ਰੂਪੀ ਰਸਤਾ ਪਾਈਤਾ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ।

ਪਦ ਅਰਥ ਤੇ = ਤੋਂ, ਨਾਲ। ਤਉ ਕਿਰਪਾ ਤੇ = ਤੇਰੀ ਕਿਰਪਾ ਨਾਲ। ਮਾਰਗੁ = (ਜੀਵਨ ਦਾ ਸਹੀ) ਰਸਤਾ।

SikhNet (Spanish)Por la Gracia del Señor, encontramos el Camino;

ਪ੍ਰਭ ਕਿਰਪਾ ਤੇ; ਨਾਮੁ ਧਿਆਈਐ ॥

prabh kirapaa te; naam dhiaaeeai |

Sant Singh KhalsaBy God's Grace, we meditate on the Naam, the Name of the Lord.
Manmohan SinghBy Lord's mercy the Name is meditated upon.
Manmohan Singh (Punjabi)ਸੁਆਮੀ ਦੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ।
Fareedkot Teekaਔਰ ਹੇ ਪ੍ਰਭੂ! ਤੇਰੀ ਕਿਰਪਾ ਸੇ ਹੀ ਨਾਮ ਧਿਆਈਤਾ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ।

ਪਦ ਅਰਥ ਪ੍ਰਭੂ ਕਿਰਪਾ ਤੇ = ਪ੍ਰਭੂ ਦੀ ਕਿਰਪਾ ਨਾਲ।

SikhNet (Spanish)por la Gracia del Señor habitamos en Su Nombre.

ਪ੍ਰਭ ਕਿਰਪਾ ਤੇ; ਬੰਧਨ ਛੁਟੈ ॥

prabh kirapaa te; bandhan chhuttai |

Sant Singh KhalsaBy God's Grace, we are released from our bondage.
Manmohan SinghBy Lord's mercy the mortal is released from bonds.
Manmohan Singh (Punjabi)ਸੁਆਮੀ ਦੀ ਮਿਹਰ ਦੁਆਰਾ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਪੁਨਾ ਹੇ ਪ੍ਰਭੂ! ਤੇਰੀ ਕ੍ਰਿਪਾ ਸੇ ਸੰਸਾਰ ਬੰਧਨੋਂ ਸੇ ਛੂਟ ਜਾਈਤਾ ਹੈ॥
Prof. Sahib Singh(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ।
SikhNet (Spanish)Por la Gracia del Señor nuestras amarras son cortadas;

ਤਉ ਕਿਰਪਾ ਤੇ; ਹਉਮੈ ਤੁਟੈ ॥੧॥

tau kirapaa te; haumai tuttai |1|

Sant Singh KhalsaBy Your Grace, egotism is eradicated. ||1||
Manmohan SinghBy Thy grace egotism is dispelled.
Manmohan Singh (Punjabi)ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਤਥਾ ਤੇਰੀ ਕਿਰਪਾ ਸੇ ਹੰਕਾਰ ਛੂਟ ਜਾਤਾ ਹੈ॥੧॥
Prof. Sahib Singhਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥
SikhNet (Spanish)por Tu Gracia, oh Señor, me libero de mi ego.(1)

ਤੁਮ ਲਾਵਹੁ; ਤਉ ਲਾਗਹ ਸੇਵ ॥

tum laavahu; tau laagah sev |

Sant Singh KhalsaAs You assign me, so I take to Your service.
Manmohan SinghIf Thou so appointest me, then, do I take to Thine service.
Manmohan Singh (Punjabi)ਜੇਕਰ ਤੂੰ ਮੈਨੂੰ ਲਾਵੇ, ਕੇਵਲ ਤਾਂ ਹੀ ਮੈਂ ਤੇਰੀ ਟਹਿਲ ਸੇਵਾ ਅੰਦਰ ਲਗਦਾ ਹਾਂ।
Fareedkot Teekaਹੇ ਦੇਵ! ਜੇ ਕਰ ਤੁਮ ਅਪਨੀ ਭਗਤੀ ਮੇਂ ਲਾਵੋ ਤੌ ਲਾਗੇਂ॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ।

ਪਦ ਅਰਥ ਲਾਗਹ = ਅਸੀਂ ਲੱਗਦੇ ਹਾਂ।

SikhNet (Spanish)Si Tú lo deseas dedico mi ser a Tu Servicio;

ਹਮ ਤੇ. ਕਛੂ ਨ ਹੋਵੈ; ਦੇਵ ॥੧॥ ਰਹਾਉ ॥

ham te. kachhoo na hovai; dev |1| rahaau |

Sant Singh KhalsaBy myself, I cannot do anything at all, O Divine Lord. ||1||Pause||
Manmohan SinghOf my ownself, I cannot do anything, O my Luminous Lord. Pause.
Manmohan Singh (Punjabi)ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ ਠਹਿਰਾਉ।
Fareedkot Teekaਹਮਾਰੇ ਸੇ ਕੁਛ ਨਹੀਂ ਹੋਤਾ॥੧॥ ਰਹਾਉ ॥
Prof. Sahib Singhਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ ॥੧॥ ਰਹਾਉ ॥

ਪਦ ਅਰਥ ਹਮ ਤੇ = ਸਾਥੋਂ। ਦੇਵ = ਹੇ ਦੇਵ! ਹੇ ਪ੍ਰਕਾਸ਼ ਰੂਪ! ॥੧॥ ਰਹਾਉ ॥

SikhNet (Spanish)oh Dios, por nosotros mismos no podemos hacer nada.(1-Pausa)

ਤੁਧੁ ਭਾਵੈ; ਤਾ ਗਾਵਾ ਬਾਣੀ ॥

tudh bhaavai; taa gaavaa baanee |

Sant Singh KhalsaIf it pleases You, then I sing the Word of Your Bani.
Manmohan SinghIf it pleases Thee, I sing, Thy Gurbani, then.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਤਦ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
Fareedkot Teekaਔਰ ਜੇ ਕਰ ਤੇਰੇ ਕੋ ਭਾਵਾਂ ਤਾਂ ਰਾਮ ਨਾਮ ਰੂਪੀ ਬਾਣੀ ਕਾ ਗਾ੍ਯਨ ਕਰਾਂ॥
Prof. Sahib Singh(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਸਕਦਾ ਹਾਂ।

ਪਦ ਅਰਥ ਭਾਵੈ = ਚੰਗਾ ਲੱਗੇ। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ।

SikhNet (Spanish)Si así lo deseas, canto la Palabra del Shabd del Guru;

ਤੁਧੁ ਭਾਵੈ; ਤਾ ਸਚੁ ਵਖਾਣੀ ॥

tudh bhaavai; taa sach vakhaanee |

Sant Singh KhalsaIf it pleases You, then I speak the Truth.
Manmohan SinghIf it pleases Thee, I tell the truth, then.
Manmohan Singh (Punjabi)੍ਰਜੇਕਰ ਤੈਨੂੰ ਚੰਗਾ ਲਗੇ ਤਦ ਹੀ ਮੈਂ ਸੱਚ ਬੋਲਦਾ ਹਾਂ।
Fareedkot Teekaਜੋ ਤੇਰੇ ਕੋ ਭਾਈਏ ਤੌ ਸਚ ਬੋਲੀਏ॥
Prof. Sahib Singhਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ। ਵਖਾਣੀ = ਮੈਂ ਉਚਾਰਦਾ ਹਾਂ।

SikhNet (Spanish)hablo de Tu Verdad.

ਤੁਧੁ ਭਾਵੈ; ਤਾ ਸਤਿਗੁਰ ਮਇਆ ॥

tudh bhaavai; taa satigur meaa |

Sant Singh KhalsaIf it pleases You, then the True Guru showers His Mercy upon me.
Manmohan SinghIf it pleases Thee, True Guru's grace is upon me, then.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਤਦ ਹੀ ਸੱਚੇ ਗੁਰਾਂ ਦੀ ਰਹਿਮਤ ਮੇਰੇ ਉਤੇ ਹੈ।
Fareedkot Teekaਪੁਨਾ ਜੋ ਤੇਰੇ ਕੋ ਭਾਵੈ ਤੌ ਸਤਿਗੁਰੂ ਕਿਰਪਾ ਕਰਤੇ ਹੈਂ॥
Prof. Sahib Singh(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ।

ਪਦ ਅਰਥ ਮਇਆ = ਦਇਆ।

SikhNet (Spanish)Si así lo deseas, el Guru es Compasivo conmigo;

ਸਰਬ ਸੁਖਾ; ਪ੍ਰਭ ਤੇਰੀ ਦਇਆ ॥੨॥

sarab sukhaa; prabh teree deaa |2|

Sant Singh KhalsaAll peace comes by Your Kindness, God. ||2||
Manmohan SinghAll the peace is in Thy grace, O my Lord.
Manmohan Singh (Punjabi)ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।
Fareedkot Teekaਹੇ ਪ੍ਰਭੂ! ਸਰਬ ਸੁਖਾਂ ਦਾ ਕਾਰਣ ਤੇਰੀ ਦਇਆ ਹੈ॥੨॥
Prof. Sahib Singhਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥

ਪਦ ਅਰਥ ਪ੍ਰਭੂ = ਹੇ ਪ੍ਰਭੂ! ॥੨॥

SikhNet (Spanish)oh Señor, en Tu Gracia está la Paz.(2)

ਜੋ ਤੁਧੁ ਭਾਵੈ; ਸੋ ਨਿਰਮਲ ਕਰਮਾ ॥

jo tudh bhaavai; so niramal karamaa |

Sant Singh KhalsaWhatever pleases You is a pure action of karma.
Manmohan SinghWhatever pleases Thee, that is the pure deed.
Manmohan Singh (Punjabi)ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਪਵਿਤ੍ਰ ਅਮਲ ਹੈ।
Fareedkot Teekaਜੋ ਤੇਰੇ ਕੋ ਭਾਵੈ ਸੋ ਸੁਧ ਕਰਮੋਂ ਵਾਲਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ।

ਪਦ ਅਰਥ ਨਿਰਮਲ = ਪਵਿਤ੍ਰ।

SikhNet (Spanish)Eso que está en Tu Voluntad, es lo correcto;

ਜੋ ਤੁਧੁ ਭਾਵੈ; ਸੋ ਸਚੁ ਧਰਮਾ ॥

jo tudh bhaavai; so sach dharamaa |

Sant Singh KhalsaWhatever pleases You is the true faith of Dharma.
Manmohan SinghThat which pleases Thee, that is he true faith.
Manmohan Singh (Punjabi)ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਸੱਚਾ ਮਜ਼ਹਬ ਹੈ।
Fareedkot Teekaਔਰ ਜੋ ਤੈਨੂੰ ਭਾਵਤਾ ਹੈ, ਸੋ ਸਚਾ ਧਰਮਾਤਮਾ ਹੈ॥
Prof. Sahib Singhਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ।

ਪਦ ਅਰਥ ਸਚੁ = ਅਟੱਲ।

SikhNet (Spanish)eso que Te complace, es la Verdadera Religión.

ਸਰਬ ਨਿਧਾਨ ਗੁਣ; ਤੁਮ ਹੀ ਪਾਸਿ ॥

sarab nidhaan gun; tum hee paas |

Sant Singh KhalsaThe treasure of all excellence is with You.
Manmohan SinghThe treasure of all the excellences is with Thee.
Manmohan Singh (Punjabi)ਸਮੂਹ ਚੰਗਿਆਈਆਂ ਦਾ ਖਜਾਨਾ ਤੇਰੇ ਕੋਲ ਹੈ।
Fareedkot Teekaਹੇ ਵਾਹਿਗੁਰੂ! ਸੰਪੂਰਨ ਨਿਧੀਆਂ ਔਰ ਗੁਣ ਤੇਰੇ ਪਾਸ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)Tú eres el Tesoro de todas las Virtudes, oh Señor.

ਤੂੰ ਸਾਹਿਬੁ; ਸੇਵਕ ਅਰਦਾਸਿ ॥੩॥

toon saahib; sevak aradaas |3|

Sant Singh KhalsaYour servant prays to You, O Lord and Master. ||3||
Manmohan SinghThou art the Lord. Thy servant makes supplication before Thee.
Manmohan Singh (Punjabi)ਤੂੰ ਮਾਲਕ ਹੈਂ। ਤੇਰਾ ਦਾਸ ਤੇਰੇ ਅਗੇ ਪ੍ਰਾਰਥਲਾ ਕਰਦਾ ਹੈ।
Fareedkot Teekaਤੂੰ ਹਮਾਰਾ ਸਾਹਿਬ ਹੈ ਯਾਂ ਤੇ ਮੈਂ ਸੇਵਕ ਕੀ ਅਰਦਾਸ ਹੈ॥੩॥
Prof. Sahib Singhਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ॥੩॥
SikhNet (Spanish)Tú eres el Maestro; Tu sirviente sólo Te puede alabar. (3)

ਮਨੁ ਤਨੁ ਨਿਰਮਲੁ ਹੋਇ; ਹਰਿ ਰੰਗਿ ॥

man tan niramal hoe; har rang |

Sant Singh KhalsaThe mind and body become immaculate through the Lord's Love.
Manmohan SinghThe soul and body are reached immaculate through God's love.
Manmohan Singh (Punjabi)ਆਤਮਾ ਅਤੇ ਦੇਹਿ ਵਾਹਿਗੁਰੂ ਦੀ ਪ੍ਰੀਤ ਰਾਹੀਂ ਪਵਿੱਤਰ ਹੋ ਜਾਂਦੇ ਹਨ।
Fareedkot Teekaਹੇ ਹਰੀ! ਤੇਰੇ ਪ੍ਰੇਮ ਕਰ ਮਨ ਤਨ ਨਿਰਮਲ ਹੋਵੇ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਰੰਗਿ = ਪ੍ਰੇਮ ਵਿਚ।

SikhNet (Spanish)En el Amor del Señor el cuerpo y la mente se vuelven puros;

ਸਰਬ ਸੁਖਾ; ਪਾਵਉ ਸਤਸੰਗਿ ॥

sarab sukhaa; paavau satasang |

Sant Singh KhalsaAll peace is found in the Sat Sangat, the True Congregation.
Manmohan SinghAll the comforts are obtained in the Society of the Saints.
Manmohan Singh (Punjabi)ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।
Fareedkot Teekaਔਰ ਸਰਬ ਸੁਖੋਂ ਕੇ ਦੇਣੇ ਵਾਲਾ ਸਤਸੰਗ ਪਾਵੂੰ॥
Prof. Sahib Singhਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ।

ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਸਤਸੰਗਿ = ਸਤਸੰਗ ਵਿਚ।

SikhNet (Spanish)en la Sociedad de los Santos uno encuentra toda Paz.

ਨਾਮਿ ਤੇਰੈ; ਰਹੈ ਮਨੁ ਰਾਤਾ ॥

naam terai; rahai man raataa |

Sant Singh KhalsaMy mind remains attuned to Your Name;
Manmohan SinghMay my soul remain imbued with Thy Name.
Manmohan Singh (Punjabi)ਮੇਰੀ ਆਤਮਾ ਤੇਰੇ ਨਾਮ ਨਾਲ ਰੰਗੀਜੀ ਰਹੇ।
Fareedkot Teekaਪੁਨਾ ਹੇ ਨਾਮੀ! ਤੇਰੇ ਮੇਂ ਮਨ ਰਤਾ ਰਹੇ॥
Prof. Sahib Singh(ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ,

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)Para Nanak, éste es el más elevado

ਇਹੁ ਕਲਿਆਣੁ; ਨਾਨਕ ਕਰਿ ਜਾਤਾ ॥੪॥੧੪॥੮੩॥

eihu kaliaan; naanak kar jaataa |4|14|83|

Sant Singh KhalsaNanak affirms this as his greatest pleasure. ||4||14||83||
Manmohan SinghNanak deems this as the Supreme bliss.
Manmohan Singh (Punjabi)ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਤੋ ਏਹੀ ਕਲ੍ਯਾਨ ਕਰ ਕੇ ਜਾਣਿਆਂ ਹੈ॥੪॥੧੪॥੮੩॥
Prof. Sahib Singhਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥

ਪਦ ਅਰਥ ਕਲਿਆਣੁ = ਖ਼ੁਸ਼ੀ, ਆਨੰਦ ॥੪॥

SikhNet (Spanish)Estado de Éxtasis, el que su mente permanezca imbuida con Tu Nombre. (4-14-83)

Open this shabad →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Guareri, Mejl Guru Aryan, Quinto Canal Divino.

ਆਨ ਰਸਾ; ਜੇਤੇ ਤੈ ਚਾਖੇ ॥

aan rasaa; jete tai chaakhe |

Sant Singh KhalsaYou may taste the other flavors,
Manmohan SinghAll other relishes, which thou tasted, O my tongue,
Manmohan Singh (Punjabi)ਹੋਰ ਸਾਰੇ ਸੁਆਦ ਜਿਹੜੇ ਤੂੰ ਭੰਚਦੀ ਹੈ, ਮੇਰੀ ਜਿਹਭਾ,
Fareedkot Teekaਪ੍ਰੇਮ ਰਸ ਸੇ ਬਿਨਾਂ ਔਰ ਰਸੋਂ ਕੇ ਸਮੂਹ ਜਿਤਨੇ ਤੈਨੇ ਚਾਖੇ ਹੈਂ॥
Prof. Sahib Singh(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ,

ਪਦ ਅਰਥ ਆਨ = ਹੋਰ {अन्य}। ਜੇਤੇ = ਜਿਤਨੇ (ਭੀ)। ਤੈ = ਤੂੰ (ਹੇ ਮੇਰੀ ਜੀਭ!)।

SikhNet (Spanish)Todos los otros sabores uno los prueba

ਨਿਮਖ; ਨ ਤ੍ਰਿਸਨਾ ਤੇਰੀ ਲਾਥੇ ॥

nimakh; na trisanaa teree laathe |

Sant Singh Khalsabut your thirst shall not depart, even for an instant.
Manmohan Singhwith them thy thirst departs not, even for an instant.
Manmohan Singh (Punjabi)ਉਨ੍ਹਾਂ ਨਾਲ ਤੇਰੀ ਤਰੇਹ ਇਕ ਮੁਹਤ ਭਰ ਲਈ ਭੀ ਨਵਿਰਤ ਨਹੀਂ।
Fareedkot Teekaਤਿਨੋਂ ਕਰ ਨਿਮਖ ਭਰ ਭੀ ਤੇਰੀ ਤ੍ਰਿਸਨਾ ਨਹੀਂ ਲਾਹੀ॥
Prof. Sahib Singh(ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}।

SikhNet (Spanish)pero no lo sacian ni siquiera por un instante,

ਹਰਿ ਰਸ ਕਾ; ਤੂੰ ਚਾਖਹਿ ਸਾਦੁ ॥

har ras kaa; toon chaakheh saad |

Sant Singh KhalsaBut when you taste the sweet flavor the the Lord's sublime essence
Manmohan SinghIf thou tasted the sweetness of God's elixir,
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਦੀ ਮਿਠਾਸ ਚਖ ਲਵੇਂ,
Fareedkot Teekaਔਰ ਜੇ ਕਰ ਹਰੀ ਰਸ ਕਾ ਤੂੰ ਸ੍ਵਾਦ ਚਾਖੇਂ॥
Prof. Sahib Singhਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ,

ਪਦ ਅਰਥ ਸਾਦੁ = ਸੁਆਦ।

SikhNet (Spanish)pero si uno prueba la Esencia del Señor,

ਚਾਖਤ; ਹੋਇ ਰਹਹਿ ਬਿਸਮਾਦੁ ॥੧॥

chaakhat; hoe raheh bisamaad |1|

Sant Singh Khalsa- upon tasting it, you shall be wonder-struck and amazed. ||1||
Manmohan Singhthou shalt be taken by surprise on tasting it.
Manmohan Singh (Punjabi)ਤਾਂ ਤੂੰ ਇਸ ਨੂੰ ਚੱਖ ਕੇ ਚਕ੍ਰਿਤ ਹੋ ਜਾਵੇਂਗਾ।
Fareedkot Teekaਤੌ ਚਾਖਤਾ ਹੀ ਅਸਚਰਜ ਹੋ ਰਹੇਂ ॥੧॥☬ਅਪਨੀ ਜਿਹਬਾ ਕੇ ਪਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ॥੧॥

ਪਦ ਅਰਥ ਬਿਸਮਾਦੁ = ਅਸਚਰਜ, ਮਸਤ ॥੧॥

SikhNet (Spanish)uno entra en el Reino de Maravillas. (1)

ਅੰਮ੍ਰਿਤੁ ਰਸਨਾ; ਪੀਉ ਪਿਆਰੀ ॥

amrit rasanaa; peeo piaaree |

Sant Singh KhalsaO dear beloved tongue, drink in the Ambrosial Nectar.
Manmohan SinghO my dear tongue drink thou the Name Nectar.
Manmohan Singh (Punjabi)ਹੇ ਮੇਰੀ ਲਾਡਲੀ ਜੀਭੇ! ਤੂੰ ਨਾਮ ਸੁਧਾਰਸ ਨੂੰ ਪਾਨ ਕਰ।
Fareedkot Teekaਹੇ ਪ੍ਯਾਰੀ ਰਸਨਾ! ਨਾਮ ਅੰਮ੍ਰਿਤ ਪੀਉ॥
Prof. Sahib Singhਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।

ਪਦ ਅਰਥ ਰਸਨਾ = ਹੇ ਜੀਭ!

SikhNet (Spanish)Oh mis labios queridos, saboreen el Néctar del Señor,

ਇਹ ਰਸ ਰਾਤੀ; ਹੋਇ ਤ੍ਰਿਪਤਾਰੀ ॥੧॥ ਰਹਾਉ ॥

eih ras raatee; hoe tripataaree |1| rahaau |

Sant Singh KhalsaImbued with this sublime essence, you shall be satisfied. ||1||Pause||
Manmohan SinghSteeped in this savour thou shalt be satiated. Pause.
Manmohan Singh (Punjabi)ਏਸ ਜਾਇਕੇ ਅੰਦਰ ਰੰਗੀ ਹੋਈ ਤੂੰ ਰੱਜ ਜਾਵੇਗੀ। ਠਹਿਰਾਉ।
Fareedkot Teekaਇਸ ਰਸ ਅੰਮ੍ਰਿਤ ਮੇਂ ਰਤੀ ਹੂਈ ਤ੍ਰਿਪਤ ਹੋਵੈਂਗੀ॥੧॥ ਰਹਾਉ ॥
Prof. Sahib Singhਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਪਤਾਰੀ = ਤ੍ਰਿਪਤ, ਸੰਤੁਸ਼ਟ ॥੧॥ ਰਹਾਉ ॥

SikhNet (Spanish)pues solamente así uno es satisfecho. (1-Pausa)

ਹੇ ਜਿਹਵੇ; ਤੂੰ ਰਾਮ ਗੁਣ ਗਾਉ ॥

he jihave; toon raam gun gaau |

Sant Singh KhalsaO tongue, sing the Glorious Praises of the Lord.
Manmohan SinghO tongue, sing thou the praises of the Lord.
Manmohan Singh (Punjabi)ਹੇ ਜੀਭੈ! ਤੂੰ ਸਾਹਿਬ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਹੇ ਜਿਹਵੇ! ਤੂੰ ਰਾਮ ਕੇ ਗੁਣ ਗਾਇਨ ਕਰੁ॥
Prof. Sahib Singhਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਹੇ ਜਿਹਵੇ = ਹੇ ਜੀਭ!

SikhNet (Spanish)Oh mis labios, reciten la Alabanza del Señor,

ਨਿਮਖ ਨਿਮਖ; ਹਰਿ ਹਰਿ ਹਰਿ ਧਿਆਉ ॥

nimakh nimakh; har har har dhiaau |

Sant Singh KhalsaEach and every moment, meditate on the Lord, Har, Har, Har.
Manmohan SinghEvery moment, meditate thou on Lord Master's Name.
Manmohan Singh (Punjabi)ਹਰਿ ਮੁਹਤ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਔਰ ਨਿਮਖ ਨਿਮਖ ਮੇਂ ਹਰਿ ਹਰਿ ਧਿਆਉ ਅਰਥਾਤ ਜਪੁ॥
Prof. Sahib Singh(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ।
SikhNet (Spanish)y mediten a cada instante en Él.

ਆਨ ਨ ਸੁਨੀਐ; ਕਤਹੂੰ ਜਾਈਐ ॥

aan na suneeai; katahoon jaaeeai |

Sant Singh KhalsaDo not listen to any other, and do not go anywhere else.
Manmohan SinghHear not another thing but the Name, and go not anywhere but the Master.
Manmohan Singh (Punjabi)ਨਾਮ ਦੇ ਬਾਝੋਂ ਹੋਰ ਕੁਝ ਨ ਸੁਣ ਅਤੇ ਮਾਲਕ ਦੇ ਬਾਝੋਂ ਹੋਰ ਕਿਧਰੇ ਨ ਜਾ।
Fareedkot Teekaਪਰਮੇਸ੍ਵਰ ਸੇ ਬਿਨਾਂ ਔਰ ਕੋਈ ਨਹੀਂ ਸੁਨੀਤਾ ਹੈ ਚਾਹੇ ਕਹੀਂ ਜਾਈਏ; ਵਾ ਸਤਿਸੰਗ ਸੇ ਬਿਨਾਂ ਪਰਮੇਸਰ ਕਾ ਜਸ ਕਹੀਂ ਕਿਸੀ ਜਾਗਾ ਮੇਂ ਨਹੀਂ ਸੁਨੀਤਾ ਹੈ॥
Prof. Sahib Singh(ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ।

ਪਦ ਅਰਥ ਆਨ = ਹੋਰ। ਕਤ ਹੂੰ = ਕਿਤੇ ਭੀ।

SikhNet (Spanish)No oigas nada más que al Señor, no acudas a nadie más que al Señor.

ਸਾਧਸੰਗਤਿ; ਵਡਭਾਗੀ ਪਾਈਐ ॥੨॥

saadhasangat; vaddabhaagee paaeeai |2|

Sant Singh KhalsaBy great good fortune, you shall find the Saadh Sangat, the Company of the Holy. ||2||
Manmohan SinghSaints congregation is attained to by the greatest good luck.
Manmohan Singh (Punjabi)ਸਤਿਸੰਗਤ ਪਰਮ ਚੰਗੇ ਨਸੀਬਾ ਦੁਆਰਾ ਮਿਲਦੀ ਹੈ।
Fareedkot Teekaਸੋ ਸੰਤੋਂ ਕਾ ਸੰਗ ਬਡੇ ਭਾਗੋਂ ਕਰ ਪ੍ਰਾਪਤਿ ਹੋਤਾ ਹੈ॥੨॥
Prof. Sahib Singh(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ॥੨॥
SikhNet (Spanish)Y por una buena fortuna, serás bienvenido en el Santuario de los Santos. (2)

ਆਠ ਪਹਰ; ਜਿਹਵੇ ਆਰਾਧਿ ॥

aatth pehar; jihave aaraadh |

Sant Singh KhalsaTwenty-four hours a day, O tongue, dwell upon God,
Manmohan SinghO tongue repeat thou throughout the eight watches,
Manmohan Singh (Punjabi)ਹੇ ਜੀਭੇ! ਅਠੇ ਪਹਿਰ ਹੀ ਤੂੰ ਉਚਾਰਣ ਕਰ,
Fareedkot Teekaਹੇ ਜਿਹਬੇ! ਆਠ ਪਹਰ ਆਰਾਧੁ॥
Prof. Sahib Singhਹੇ (ਮੇਰੀ) ਜੀਭ! ਅੱਠੇ ਪਹਰ ਸਿਮਰਨ ਕਰ,

ਪਦ ਅਰਥ ਆਰਾਧਿ = ਸਿਮਰ।

SikhNet (Spanish)Oh labios, reciten la Alabanza del Señor noche y día,

ਪਾਰਬ੍ਰਹਮ; ਠਾਕੁਰ ਆਗਾਧਿ ॥

paarabraham; tthaakur aagaadh |

Sant Singh KhalsaThe Unfathomable, Supreme Lord and Master.
Manmohan Singhthe Name of the Supreme Lord, the unfathomable Master.
Manmohan Singh (Punjabi)ਸ਼ਰੋਮਣੀ ਸਾਹਿਬ ਅਤੇ ਅਥਾਹ ਮਾਲਕ ਦੇ ਨਾਮ ਦਾ।
Fareedkot Teekaਠਾਕਰ ਪਾਰਬ੍ਰਹਮ ਬੇਅੰਤ ਕੋ॥
Prof. Sahib Singhਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ।

ਪਦ ਅਰਥ ਆਗਾਧਿ = ਅਥਾਹ।

SikhNet (Spanish)porque Él es el Único Señor, Supremo e Insondable.

ਈਹਾ ਊਹਾ; ਸਦਾ ਸੁਹੇਲੀ ॥

eehaa aoohaa; sadaa suhelee |

Sant Singh KhalsaHere and hereafter, you shall be happy forever.
Manmohan SinghHere and hereafter, thou shalt ever, be happy.
Manmohan Singh (Punjabi)ਏਥੇ ਤੇ ਉਥੇ ਤੂੰ ਹਮੇਸ਼ਾਂ ਹੀ ਖੁਸ਼ ਰਹੇਗੀ।
Fareedkot Teekaਲੋਕ ਪ੍ਰਲੋਕ ਮੇਂ ਸਦਾ ਸੁਖੀ ਰਹੇਂਗੀ॥
Prof. Sahib Singh(ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ।

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਸੁਹੇਲੀ = ਸੁਖੀ।

SikhNet (Spanish)Serás feliz aquí y aquí después,

ਹਰਿ ਗੁਣ ਗਾਵਤ; ਰਸਨ ਅਮੋਲੀ ॥੩॥

har gun gaavat; rasan amolee |3|

Sant Singh KhalsaChanting the Glorious Praises of the Lord, O tongue, you shall become priceless. ||3||
Manmohan SinghBy chanting God's glories thou shalt become invaluable, O tongue.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਅਲਾਪਣ ਦੁਆਰਾ ਤੂੰ ਅਣਮੁੱਲੀ ਹੋ ਜਾਵੇਗੀ, ਹੇ ਜੀਭੈ।
Fareedkot Teekaਹੇ ਰਸਨੇ! ਹਰੀ ਕੇ ਗੁਣ ਗਾਵਤੀ ਹੂਈ ਅਮੋਲਕ ਹੋ ਜਾਵੇਂਗੀ॥੩॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ ॥੩॥

ਪਦ ਅਰਥ ਰਸਨ = ਜੀਭ ॥੩॥

SikhNet (Spanish)y recitando las Alabanzas del Señor, te volverás invaluable. (3)

ਬਨਸਪਤਿ ਮਉਲੀ; ਫਲ ਫੁਲ ਪੇਡੇ ॥

banasapat maulee; fal ful pedde |

Sant Singh KhalsaAll the vegetation will blossom forth for you, flowering in fruition;
Manmohan SinghFor thee the vegetation shall grow green and the plants shall bear flowers and fruits, if,
Manmohan Singh (Punjabi)ਤੇਰੇ ਲਈ ਨਬਾਤਾਤ ਹਰੀ ਭਰੀ ਹੋ ਜਾਵੇਗੀ ਅਤੇ ਪੌਦੇ ਪੁਸ਼ਪ ਤੇ ਮੇਵੇ ਲੈ ਆਉਣਗੇ, ਜੇ,
Fareedkot Teekaਜਿਸ ਕੀ ਸਤਾ ਕਰ ਬਨਸਪਤਿ ਪ੍ਰਫੁਲਤ ਹੋ ਰਹੀ ਹੈ ਔਰ ਫਲ ਫੁਲ ਪੇਡੇ ਕੋ ਲਾਗਤੇ ਹੈਂ। ਦ੍ਰਿਸ੍ਟਾਂਤ ਮੇਂ ਫਲ ਗਿਆਨ, ਫੁਲ ਧਰਮਾਦੀ ਸਰੀਰ, ਬ੍ਰਿਖ੍ਯ ਬਨਾਸਪਤਿ ਸਾਧ ਸੰਗਤ ਸਮਝਨਾ॥
Prof. Sahib Singh(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ,

ਪਦ ਅਰਥ ਮਉਲੀ = ਖਿੜੀ ਹੋਈ। ਪੇਡ = ਡਾਲ।

SikhNet (Spanish)Toda la vegetación la verás floreciente y en fruto;

ਇਹ ਰਸ ਰਾਤੀ; ਬਹੁਰਿ. ਨ ਛੋਡੇ ॥

eih ras raatee; bahur. na chhodde |

Sant Singh Khalsaimbued with this sublime essence, you shall never leave it again.
Manmohan Singhsteeped in this elixir, thou shalt never leave it, O tongue.
Manmohan Singh (Punjabi)ਇਸ ਅੰਮ੍ਰਿਤ ਵਿੱਚ ਰੰਗੀਜੀ ਹੋਈ ਤੂੰ ਕਦਾਚਿੱਤ ਇਸ ਨੂੰ ਨਹੀਂ ਛਡੇਗੀ।
Fareedkot Teeka(ਇਹ) ਇਸ ਰਸ ਮੇਂ ਅਰਥਾਤ ਪਰਮੇਸਰ ਪ੍ਰਤਖ ਚੇਤਨ ਦੇਵ ਕੇ ਰਸ ਮੇਂ ਤੂੰ ਰਤੀ ਹੂਈ ਫੇਰ ਨਹੀਂ ਛੋਡੇਂਗੀ॥
Prof. Sahib Singhਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ।

ਪਦ ਅਰਥ ਬਹੁਰਿ = ਮੁੜ। ਰਾਤੀ = ਰੱਤੀ ਹੋਈ, ਮਸਤ।

SikhNet (Spanish)una vez imbuido en este Sabor, nunca lo dejarás.

ਆਨ ਨ ਰਸ ਕਸ; ਲਵੈ ਨ ਲਾਈ ॥

aan na ras kas; lavai na laaee |

Sant Singh KhalsaNo other sweet and tasty flavors can compare to it.
Manmohan SinghNo other sweets and saltish savours equal it.
Manmohan Singh (Punjabi)ਕੋਈ ਹੋਰ ਮਿਠੇ ਤੇ ਸਲੂਣੇ ਜਾਇਕੇ ਇਸ ਦੇ ਤੁੱਲ ਨਹੀਂ।
Fareedkot Teekaਕਿਉਂਕਿ ਤਿਸ ਕੇ ਸਮ ਔਰ ਨਹੀਂ ਹੈ।☬ਜੇ ਕਹੇ ਸ਼ਬਦਾਦਿ ਰਸ ਭੀ ਹੈਂ, ਸੋ ਸਭੀ ਹੋਵੇਂਗੇ? ਤਿਸ ਪਰ ਕਹਤੇ ਹੈਂ:☬(ਕਸ) ਕਿਸੀ ਪ੍ਰਕਾਰ, ਵਾ ਮੁਖ ਜੋ ਰਸ ਕਸ ਹੈਂ, ਸੋ ਤਿਸ ਕੇ (ਲਵੈ) ਤੁਲ ਵਾ ਪਾਸ ਨਹੀਂ ਲਾਈਤੇ॥☬ਪ੍ਰਸ਼ਨ: ਵਹੁ ਪ੍ਰਾਪਤਿ ਕਿਸ ਕੋ ਹੂਆ ਹੈ? ਉਤਰ:
Prof. Sahib Singh(ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ,

ਪਦ ਅਰਥ ਰਸ ਕਸ = ਕਿਸਮ ਕਿਸਮ ਦੇ ਸੁਆਦ। ਲਵੈ ਨ ਲਾਈ = ਬਰਾਬਰੀ ਨਹੀਂ ਕਰ ਸਕਦੇ।

SikhNet (Spanish)Todos los otros sabores no se igualan al Sabor del Señor,

ਕਹੁ ਨਾਨਕ; ਗੁਰ ਭਏ ਹੈ ਸਹਾਈ ॥੪॥੧੫॥੮੪॥

kahu naanak; gur bhe hai sahaaee |4|15|84|

Sant Singh KhalsaSays Nanak, the Guru has become my Support. ||4||15||84||
Manmohan SinghSays Nanak the Guru has become my Succour.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਮੇਰੇ ਸਹਾਇਕ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ਼ ਕੇ ਗੁਰੂ ਸਹਾਇਕ ਭਏ ਹੈਂ॥੪॥੧੫॥੮੪॥☬ਤਿਸ ਪਰ ਅਧਿਕਾਰੀ ਕੀ ਦੁਰਲਭਤਾ ਦਿਖਾਵਤੇ ਹੂਏ ਪ੍ਰਸ਼ਨੋਂ ਕੇ ਉੱਤਰ ਪ੍ਰਕਾਰ ਸੇ ਕਹਤੇ ਹੈਂ:☬ਸਨਮੁਖੁ ਬੇਨਤੀ ਆਪ ਪ੍ਰਸਨੁ ਅਰੁ ਆਪ ਹੀ ਉੱਤ੍ਰ ਹੈ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ ॥੪॥੧੫॥੮੪॥
SikhNet (Spanish)y probándolo, oh dice Nanak, el Guru se convierte en tu Soporte. (4-15-84)

Open this shabad →

Shabad Guru Arjan Dev Ji Raag Gauree continues on Ang 181

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਮਨੁ ਮੰਦਰੁ; ਤਨੁ ਸਾਜੀ ਬਾਰਿ ॥

man mandar; tan saajee baar |

Sant Singh KhalsaThe mind is the temple, and the body is the fence built around it.
Manmohan SinghThe mine is the mansion and body the fence constructed round it.
Manmohan Singh (Punjabi)ਹਿਰਦਾ ਇਕ ਮਹਿਲ ਹੈ ਤੇ ਦੇਹਿ ਦੀ ਇਸਦੇ ਦੁਆਲੇ ਵਾੜ ਕੀਤੀ ਗਈ ਹੈ।
Fareedkot Teekaਹੇ ਹਰੀ! (ਮਨੁ) ਲਿੰਗ ਸਰੀਰ ਮੰਦਰੁ ਔਰ (ਤਨੁ) ਅਸਥੂਲ ਸਰੀਰ ਬਾੜ ਬਨਾਈ ਹੈ ਤੈਨੇ, ਭਾਵ ਏਹ ਕਿ ਅਸਥੂਲ ਬਾਹਰ ਹੈ ਸੂਖਮ ਅੰਤਰ ਹੈ॥
Prof. Sahib Singh(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ।

ਪਦ ਅਰਥ ਮੰਦਰੁ = ਸੋਹਣਾ ਘਰ। ਸਾਜੀ = ਬਣਾਈ ਹੈ। ਬਾਰਿ = ਵਾੜ।

SikhNet (Spanish)La mente es el templo rodeado por el cuerpo, y dentro de la mente, habita el Señor, el Infinito.

Open this shabad (19 lines, Angs 180-181) →

Ang 180 of 1430