ੴ

ਸਿੱਖਬਾਣੀ · SikhBani

ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥

chetaa ee taan chet saahib sachaa so dhanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 318 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਚੇਤਾ ਈ ਤਾਂ ਚੇਤਿ; ਸਾਹਿਬੁ ਸਚਾ ਸੋ ਧਣੀ ॥

chetaa ee taan chet; saahib sachaa so dhanee |

Sant Singh KhalsaIf you are conscious, then be conscious of the True Lord, Your Lord and Master.
Manmohan SinghIf this thing occurs to thee than remember that Lord thy Master.
Manmohan Singh (Punjabi)ਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਜੇ ਤੇਰੇ ਕੋ (ਚੇਤਾਈ) ਬੁਧੀ ਹੈ ਤੌ (ਚੇਤਿ) ਸਿਮਰ, ਵਾ ਮਾਤ ਗਰਭ ਮੇਂ ਸਿਮਰਨੇ ਕਾ ਇਕਰਾਰੁ ਕੀਆ ਥਾ। ਜੇ ਤੇਰੇ ਯਾਦ ਹੈ ਤਾਂ ਚੇਤ ਵਾ ਤੇਰੇ ਕੋ ਬਾਤ (ਚੇਤਾਈ) ਯਾਦ ਕਰਵਾਈ ਹੈ। (ਤਾ) ਇਸੀ ਸੇ ਉਸ ਮਾਲਕ ਸਾਹਿਬ ਸਚੇ ਕੋ ਜਿਸ ਨੇ ਜੀਉ ਪਿੰਡ ਦੀਆ ਹੈ (ਚੇਤਿ) ਸਿਮਰ॥
Prof. Sahib Singhਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?)

ਪਦ ਅਰਥ ਚੇਤਾ ਈ = ਜੇ ਤੈਨੂੰ ਯਾਦ ਹੈ। ਚੇਤਿ = ਸਿਮਰ। ਸਚਾ = ਸਦਾ-ਥਿਰ ਰਹਿਣ ਵਾਲਾ। ਧਣੀ = ਮਾਲਕ।

SikhNet (Spanish)Si tienes mente, entonces entónala en tu Dios, porque Él es tu Maestro y siempre es Verdad.

ਨਾਨਕ. ਸਤਿਗੁਰੁ ਸੇਵਿ; ਚੜਿ ਬੋਹਿਥਿ. ਭਉਜਲੁ ਪਾਰਿ ਪਉ ॥੧॥

naanak. satigur sev; charr bohith. bhaujal paar pau |1|

Sant Singh KhalsaO Nanak, come aboard upon the boat of the service of the True Guru, and cross over the terrifying world-ocean. ||1||
Manmohan SinghEmbark on the ship of the service of the True Guru and cross the terrible world-ocean.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰ ਕੀ ਸੇਵਾ ਕਰ ਕੇ ਗ੍ਯਾਨ ਰੂਪੀ ਜਹਾਜ ਪਰ ਚੜ੍ਹਕੇ ਸੰਸਾਰ ਰੂਪੀ ਸਮੁੰਦ੍ਰ ਸੇ ਪਾਰ ਹੋ ਜਾਹ॥੧॥
Prof. Sahib Singhਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥

ਪਦ ਅਰਥ ਬੋਹਿਥਿ = ਬੋਹਿਥ ਤੇ, ਜਹਾਜ਼ ਤੇ। ਪਾਰਿ ਪਉ = ਪਾਰ ਲੰਘ, ਤਰ ॥੧॥

SikhNet (Spanish)Dice Nanak, Súbete a bordo del Barco del Servicio al Guru para que puedas cruzar a través del mar de la existencia material. (1)
Answers quote the Granth verbatim with Ang citations. AI commentary is not Gurbani and not a religious ruling.