ਰਾਮਕਲੀ ਮਹਲਾ ੩ ਅਸਟਪਦੀਆ ॥
raamakalee mahalaa 3 asattapadeea | Ang 908
Sant Singh KhalsaRaamkalee, Third Mehl, Ashtpadheeyaa:
Manmohan SinghRamkali 3rd Guru. Ashtpadis
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Amar Das, Tercer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 908
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ; ਖਿੰਥਾ ਕਰਿ ਤੂ ਦਇਆ ॥
saramai deea mundraa kanee paae jogee; khinthaa kar too deaa | Ang 908
Sant Singh KhalsaMake humility your ear-rings, Yogi, and compassion your patched coat.
Manmohan SinghPut the rings of modesty in thine ears, O Yogi and make compassion thy patched coat
Manmohan Singh (Punjabi)ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ।
Fareedkot Teekaਹੇ ਜੋਗੀ! ਜੋ ਤਨ ਮਨ ਸੇ ਵਿਸ੍ਯੋਂ ਕੇ ਗ੍ਰਹਣ ਮੇਂ (ਸਰਮੈ) ਲਜਾ ਕਰਨੀ ਹੈ ਏਹੀ ਮੁੰਦ੍ਰਾ ਤੂੰ ਕੰਨੀ ਪਾਇ, ਪੁਨਾ ਜੋ ਦੀਨੋ ਪੈ ਦਇਆ ਕਰਨੀ ਹੈ ਏਹ ਖਿੰਥਾ ਪਹਿਰਨੀ ਕਰਿ॥
Prof. Sahib Singhਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ।ਪਦ ਅਰਥ ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ)। ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ।
SikhNet (Spanish)Haz de la Humildad tus aretes, oh Yogui, y haz de la Compasión tu túnica.
ਆਵਣੁ ਜਾਣੁ ਬਿਭੂਤਿ ਲਾਇ ਜੋਗੀ; ਤਾ ਤੀਨਿ ਭਵਣ ਜਿਣਿ ਲਇਆ ॥੧॥
aavan jaan bibhoot laae jogee; taa teen bhavan jin leaa |1| Ang 908
Sant Singh KhalsaLet coming and going be the ashes you apply to your body, Yogi, and then you shall conquer the three worlds. ||1||
Manmohan SinghApply thou the fear of birth and death to thy body as ashes, O Yogi, then shalt thou conquer the three worlds.
Manmohan Singh (Punjabi)ਜੰਮਣ ਅਤੇ ਮਰਨ ਦੇ ਡਰ ਦੀ ਸੁਆਹ ਤੂੰ ਆਪਣੇ ਪਿੰਡੇ ਨੂੰ ਮਲ, ਹੇ ਯੋਗੀ! ਤਦ ਤੂੰ ਤਿੰਨਾਂ ਹੀ ਜਹਾਨਾਂ ਨੂੰ ਜਿੱਤ ਲਵੇਗਾਂ।
Fareedkot Teekaਹੇ ਜੋਗੀ! ਇਸ ਸੰਸਾਰ ਕੋ ਆਵਣੇ ਜਾਵਣੇ ਵਾਲਾ ਨਾਸ ਰੂਪ ਜਾਣ ਏਹੀ ਬਿਭੂਤ ਕੋ ਲਾਇ ਲੈ। ਤਾਂ ਤੂੰ ਏਹੁ ਜਾਣੀ ਕੇ ਮੈਂਨੇ ਤ੍ਰਿਲੋਕੀ ਕੋ ਹੀ ਜੀਤ ਲੀਆ ਹੈ॥੧॥
Prof. Sahib Singhਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ-ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ॥੧॥ਪਦ ਅਰਥ ਆਵਣੁ ਜਾਣੁ = ਜਨਮ ਮਰਨ ਦਾ ਗੇੜ (ਜਨਮ ਮਰਨ ਦੇ ਗੇੜ ਦਾ ਡਰ)। ਬਿਭੂਤਿ = ਸੁਆਹ। ਤੀਨਿ ਭਵਣ = ਤਿੰਨ ਭਵਣ, (ਆਕਾਸ਼, ਪਾਤਾਲ, ਮਾਤ ਲੋਕ,) ਸਾਰਾ ਜਗਤ, ਜਗਤ ਦਾ ਮੋਹ। ਜਿਣਿ ਲਇਆ = ਜਿੱਤ ਲਿਆ ॥੧॥
SikhNet (Spanish)Unta tu cuerpo con el Misterio de la trasmigración y así conquista las tres Gunas. (1)
ਐਸੀ ਕਿੰਗੁਰੀ ਵਜਾਇ ਜੋਗੀ ॥
aisee kinguree vajaae jogee | Ang 908
Sant Singh KhalsaPlay that harp, Yogi,
Manmohan SinghStrike thou such strains on thy lyre, O Yogi,
Manmohan Singh (Punjabi)ਤੂੰ ਐਹੋ ਜਿਹੀ ਵੀਣਾ ਵਜਾ, ਹੇ ਯੋਗੀ!
Fareedkot Teekaਹੇ ਜੋਗੀ! ਬ੍ਰਹਮ ਚਿੰਤਨ ਰੂਪ ਜੋ ਕਿੰਗੁਰੀ ਹੈ ਐਸੀ ਤੂੰ ਕਿੰਗੁਰੀ ਬਜਾਇ॥
Prof. Sahib Singhਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ,ਪਦ ਅਰਥ ਕਿੰਗੁਰੀ = ਵੀਣਾ।
SikhNet (Spanish)Oh Yogui, toca esas cuerdas de la cítara,
ਜਿਤੁ ਕਿੰਗੁਰੀ ਅਨਹਦੁ ਵਾਜੈ; ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥
jit kinguree anahad vaajai; har siau rahai liv laae |1| rahaau | Ang 908
Sant Singh Khalsawhich vibrates the unstruck sound current, and remain lovingly absorbed in the Lord. ||1||Pause||
Manmohan Singhthat the Lyre may emit the celestial strain and thou mayest remain absorbed in God's love. Pause.
Manmohan Singh (Punjabi)ਜਿਹੜੀ ਵੀਣਾ ਬੈਕੁੰਠੀ ਕੀਰਤਨ ਦੀ ਧੁਨੀ ਉਠਾਵੇ ਅਤੇ ਤੂੰ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇਂ। ਠਹਿਰਾਓ।
Fareedkot Teekaਜਿਸ ਕਿੰਗਰੀ ਕੇ ਬਜਾਵਨੇ ਸੇ ਏਕ ਰਸ ਪਰਮੇਸ੍ਵਰ ਪ੍ਰਗਟ ਹੋਵੈ ਔਰ ਤਿਸੀ ਹਰੀ ਸਾਥ ਲਿਵ ਲਗਾਇ ਰਹੈ॥੧॥ ਰਹਾਉ ॥
Prof. Sahib Singhਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਜਿਤੁ ਕਿੰਗੁਰੀ = ਜਿਸ ਕਿੰਗੁਰੀ ਦੀ ਰਾਹੀਂ, ਜਿਸ ਵੀਣਾ ਦੇ ਵਜਾਣ ਨਾਲ। ਅਨਹਦੁ = ਬਿਨਾ ਵਜਾਏ ਵੱਜਦਾ ਰਾਗ, ਇਕ-ਰਸ ਹੋ ਰਿਹਾ ਰਾਗ, ਉੱਚੇ ਆਤਮਕ ਜੀਵਨ ਦਾ ਇਕ-ਰਸ ਆਨੰਦ। ਵਾਜੈ = ਵੱਜਣ ਲੱਗ ਪੈਂਦਾ ਹੈ। ਲਿਵ = ਲਗਨ ॥੧॥ ਰਹਾਉ ॥
SikhNet (Spanish)que emitan la Melodía Divina de la Palabra del Shabd para que de esa forma te entones en Dios. (1-Pausa)
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ; ਅੰਮ੍ਰਿਤ ਨਾਮੁ ਭੁਗਤਿ ਪਾਈ ॥
sat santokh pat kar jholee jogee; amrit naam bhugat paaee | Ang 908
Sant Singh KhalsaMake truth and contentment your plate and pouch, Yogi; take the Ambrosial Naam as your food.
Manmohan SinghMake truth thy platter and contentment thy wallet. Put the ambrosial Name therein as thy food.
Manmohan Singh (Punjabi)ਸੱਚ ਨੂੰ ਆਪਣੀ ਚਿੱਪੀ ਬਣਾ ਅਤੇ ਸਬਰ ਸਿਦਕ ਨੂੰ ਆਪਣੀ ਗੁਥਲੀ ਅਤੇ ਨਾਮ ਅੰਮ੍ਰਿਤ ਦਾ ਭੋਜਨ ਉਸ ਵਿੱਚ ਪਾ।
Fareedkot Teekaਹੇ ਜੋਗੀ! ਸਤ ਬੋਲਣ ਰੂਪ ਪਾਤ੍ਰ ਅਰਥਾਤ ਚਿਪੀ ਬਨਾਉ ਔ ਸੰਤੋਖ ਧਾਰਨ ਰੂਪ ਝੋਲੀ ਕਰਿ। ਪੁਨਹ ਜੋ ਨਾਮ ਅੰਮ੍ਰਿਤ ਰੂਪ ਜਪਨਾ ਹੈ ਏਹੀ ਭਗਤੀ ਕੋ ਤੂੰ ਪਾਈ, ਭਾਵ ਏਹੀ ਭੋਜਨ ਖਾਇ॥
Prof. Sahib Singhਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ)।ਪਦ ਅਰਥ ਸਤੁ = ਦਾਨ, ਸੇਵਾ। ਪਤੁ = ਪਾਤਰ, ਖੱਪਰ। ਕਰਿ = ਬਣਾ। ਹੇ ਜੋਗੀ = ਹੇ ਜੋਗੀ! ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਭੁਗਤਿ = ਚੂਰਮਾ, ਭੋਜਨ।
SikhNet (Spanish)Que la Verdad, el Contentamiento y el Honor sean tu morral y que tu alimento sea el Néctar del Nombre.
ਧਿਆਨ ਕਾ ਕਰਿ ਡੰਡਾ ਜੋਗੀ; ਸਿੰਙੀ ਸੁਰਤਿ ਵਜਾਈ ॥੨॥
dhiaan kaa kar ddanddaa jogee; singee surat vajaaee |2| Ang 908
Sant Singh KhalsaMake meditation your walking stick, Yogi, and make higher consciousness the horn you blow. ||2||
Manmohan SinghMake meditation thy staff, O Yogi and Divine knowledge the horn to blow.
Manmohan Singh (Punjabi)ਸਿਮਰਨ ਨੂੰ ਆਪਣਾ ਸੋਟਾ ਬਣਾ, ਹੇ ਯੋਗੀ! ਅਤੇ ਬ੍ਰਹਿਮ ਗਿਆਨ ਨੂੰ ਆਪਣੇ ਵਜਾਉਣ ਵਾਲਾ ਸਿੰਙ।
Fareedkot Teekaਹੇ ਜੋਗੀ! ਤੂੰ ਪਰਮੇਸ੍ਵਰ ਕੇ ਧ੍ਯਾਨ ਕਾ ਡੰਡਾ ਕਰਿ ਔ ਸਿੰਙੀ ਸੁਸ੍ਟ ਪ੍ਰੀਤੀ ਕਾ ਬਜਾਵਣਾ ਕਰਿ॥੨॥
Prof. Sahib Singhਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤ ਟਿਕਾਈ ਰੱਖ-ਇਹ ਸਿੰਙੀ ਵਜਾਇਆ ਕਰ ॥੨॥ਪਦ ਅਰਥ ਸਿੰਙੀ = ਛੋਟਾ ਜਿਹਾ ਸਿੰਙ ਜੋ ਭੰਡਾਰਾ ਵਰਤਣ ਵੇਲੇ ਜੋਗੀ ਵਜਾਂਦਾ ਹੈ ॥੨॥
SikhNet (Spanish)Que la Contemplación sea tu palo y deja que tu mente cante como el corno. (2)
ਮਨੁ ਦ੍ਰਿੜੁ ਕਰਿ, ਆਸਣਿ ਬੈਸੁ ਜੋਗੀ; ਤਾ ਤੇਰੀ ਕਲਪਣਾ ਜਾਈ ॥
man drirr kar, aasan bais jogee; taa teree kalapanaa jaaee | Ang 908
Sant Singh KhalsaMake your stable mind the Yogic posture you sit in, Yogi, and then you shall be rid of your tormenting desires.
Manmohan SinghLet the composed mind be thy sitting posture, then shalt thou be rid of the tormenting desire O yogi.
Manmohan Singh (Punjabi)ਅਸਥਿਰ ਮਨ ਨੂੰ ਤੂੰ ਆਪਦਾ ਬੈਠਣ ਦਾ ਢੰਗ ਬਣਾ, ਤਦ ਹੀ ਤੂੰ ਦੁਖਦਾਈ ਖਾਹਿਸ਼ ਤੋਂ ਖਲਾਸੀ ਪਾਵੇਗਾਂ, ਹੇ ਯੋਗੀ!
Fareedkot Teekaਹੇ ਜੋਗੀ! ਮਨ ਕੋ ਜੋ ਦ੍ਰਿੜ ਕਰਨਾ ਹੈ ਇਹੁ ਆਸਣ ਕਰ ਕੇ ਤਿਸ ਪਰ ਬੈਠ। ਭਾਵ ਮਨ ਕੋ ਵਸ ਕਰਿ ਤਾਂ ਤੇਰੀ ਕਲਪਨਾ ਚਲੀ ਜਾਏਗੀ॥
Prof. Sahib Singhਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ-(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ।ਪਦ ਅਰਥ ਦ੍ਰਿੜੁ = ਪੱਕਾ। ਆਸਣਿ = ਆਸਣ ਉਤੇ। ਬੈਸੁ = ਬੈਠ। ਕਲਪਣਾ = ਮਨ ਦੀ ਖਿੱਝ।
SikhNet (Spanish)Que la compostura mental sea tu postura, oh Yogui, y libérate del deseo.
ਕਾਇਆ ਨਗਰੀ ਮਹਿ, ਮੰਗਣਿ ਚੜਹਿ ਜੋਗੀ; ਤਾ ਨਾਮੁ ਪਲੈ ਪਾਈ ॥੩॥
kaaeaa nagaree meh, mangan charreh jogee; taa naam palai paaee |3| Ang 908
Sant Singh KhalsaGo begging in the village of the body, Yogi, and then, you shall obtain the Naam in your lap. ||3||
Manmohan SinghIf thou go abegging in the village of the body, O Yogi, then shalt thou obtain the Name in thy lap.
Manmohan Singh (Punjabi)ਜੇਕਰ ਤੂੰ ਸਰੀਰ ਦੇ ਪਿੰਡ ਖੈਰ ਮੰਗਣ ਜਾਵੇਂ, ਹੇ ਯੋਗੀ! ਤਦ ਨਾਮ ਤੇਰੀ ਝੋਲੀ ਵਿੱਚ ਪੈ ਜਾਵੇਗਾ।
Fareedkot Teekaਹੇ ਜੋਗੀ! ਜੇ ਤੂੰ ਸਰੀਰ ਰੂਪ ਨਗਰੀ ਮੇਂ ਮੰਗਣੇ ਕੋ ਚੜੇ, ਭਾਵ ਜੇ ਤੂੰ ਸਰੀਰ ਕੋ ਸੋਧੇਂ, ਤਾਂ ਪਰਮੇਸਰ ਕਾ ਨਾਮੁ ਤੇਰੇ (ਪਲੈ) ਅੰਤਸਕਰਣ ਮੇਂ ਪਵੈ॥੩॥
Prof. Sahib Singh(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ॥੩॥ਪਦ ਅਰਥ ਕਾਇਆ = ਸਰੀਰ। ਮੰਗਣਿ ਚੜਹਿ = ਮੰਗਣ ਵਾਸਤੇ ਚੱਲ ਪਏਂ। ਪਲੈ ਪਾਈ = ਪੱਲੇ ਪੈਂਦਾ ਹੈ, ਮਿਲਦਾ ਹੈ ॥੩॥
SikhNet (Spanish)Pide caridad en el pueblo de tu cuerpo y así serás bendecido con el Nombre del Señor. (3)
ਇਤੁ ਕਿੰਗੁਰੀ ਧਿਆਨੁ. ਨ ਲਾਗੈ ਜੋਗੀ; ਨਾ ਸਚੁ ਪਲੈ ਪਾਇ ॥
eit kinguree dhiaan. na laagai jogee; naa sach palai paae | Ang 908
Sant Singh KhalsaThis harp does not center you in meditation, Yogi, nor does it bring the True Name into your lap.
Manmohan SinghBy means of this lute, thy attention shall be fixed not, not shalt thou obtain the True Name in thy skirt. O Yogi.
Manmohan Singh (Punjabi)ਇਸ ਕਿੰਗ ਨਾਲ ਤੇਰੀ ਬਿਰਤੀ ਇਕਾਗਰ ਨਹੀਂ ਹੋਣੀ, ਨਾਂ ਹੀ ਸੱਚਾ ਨਾਮ ਤੇਰੇ ਪੱਲੇ ਪੈਣਾ ਹੈ, ਹੇ ਯੋਗੀ!
Fareedkot Teekaਹੇ ਜੋਗੀ! ਇਹ ਜੇਹੜੀ ਲੋਕ ਦਿਖਲਾਵੇ ਕੀ ਤੂੰ ਕਿੰਗੁਰੀ ਬਜਾਵਤਾ ਹੈਂ ਇਸ ਸੇ ਪਰਮੇਸਰ ਸਰੂਪ ਮੇਂ ਧਿਆਨ ਨਹੀਂ ਲਾਗਤਾ। ਇਸੀ ਤੇ (ਪਲੈ) ਅੰਤਸਕਰਣ ਮੇਂ ਸੁਖ ਨਹੀਂ ਪਾਈਤਾ ਹੈ॥
Prof. Sahib Singhਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ।ਪਦ ਅਰਥ ਇਤੁ = ਇਸ ਦੀ ਰਾਹੀਂ।
SikhNet (Spanish)La cítara no te dará la compostura, oh Yogui, y la túnica no te dará la Verdad;
ਇਤੁ ਕਿੰਗੁਰੀ ਸਾਂਤਿ. ਨ ਆਵੈ ਜੋਗੀ; ਅਭਿਮਾਨੁ. ਨ ਵਿਚਹੁ ਜਾਇ ॥੪॥
eit kinguree saant. na aavai jogee; abhimaan. na vichahu jaae |4| Ang 908
Sant Singh KhalsaThis harp does not bring you peace, Yogi, nor eliminate egotism from within you. ||4||
Manmohan SinghBy means of this harp thou shalt neither find peace, nor shall ego depart from within thee, O yogi.
Manmohan Singh (Punjabi)ਇਸ ਵੀਣਾ ਦੁਆਰਾ, ਨਾਂ ਤੇਰੇ ਅੰਦਰ ਠੰਢ ਚੈਨ ਵਰਤਣੀ ਹੈ, ਨਾਂ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਣਾ ਹੈ, ਹੇ ਯੋਗੀ!
Fareedkot Teekaਹੇ ਜੋਗੀ! ਇਸ ਕਿੰਗੁਰੀ ਬਜਾਵਨੇ ਕਰ ਕੇ ਸਾਂਤੀ ਨਹੀਂ ਆਵਤੀ ਪੁਨਹ ਅਭਿਮਾਨ ਭੀ ਮਨ ਵਿਚੋਂ ਨਹੀਂ ਜਾਤਾ ਹੈ॥੪॥
Prof. Sahib Singhਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ॥੪॥ਪਦ ਅਰਥ ਇਤੁ ਕਿੰਗੁਰੀ = ਇਸ ਕਿੰਗੁਰੀ ਦੀ ਰਾਹੀਂ (ਜਿਹੜੀ ਤੂੰ ਵਜਾ ਰਿਹਾ ਹੈਂ)। ਵਿਚਹੁ = ਮਨ ਵਿਚੋਂ ॥੪॥
SikhNet (Spanish)tampoco la Felicidad, el ego no se irá de tu interior. (4)
ਭਉ ਭਾਉ ਦੁਇ, ਪਤ ਲਾਇ ਜੋਗੀ; ਇਹੁ ਸਰੀਰੁ ਕਰਿ ਡੰਡੀ ॥
bhau bhaau due, pat laae jogee; ihu sareer kar ddanddee | Ang 908
Sant Singh KhalsaMake the Fear of God, and the Love of God, the two gourds of your lute, Yogi, and make this body its neck.
Manmohan SinghFix the fear and love of the Lord the two guards to thy lute, O Yogi and make this body of thine, its frame
Manmohan Singh (Punjabi)ਪ੍ਰਭੂ ਦੇ ਡਰ ਤੇ ਪ੍ਰੇਮ ਨੂੰ ਆਪਣੀ ਵੀਣਾ ਦੇ ਦੋ ਤੂੰਬੇ ਲਾ, ਹੇ ਯੋਗੀ! ਅਤੇ ਆਪਣੀ ਇਸ ਦੇਹ ਨੂੰ ਇਸ ਦੀ ਹੱਥੀ ਬਣਾ।
Fareedkot Teekaਹੇ ਜੋਗੀ! ਪਰਮੇਸਰ ਕਾ ਭੈ ਔਰ ਪਰੇਮ ਭਾਵ ਸਰੀਰ ਨੂੰ ਪਾਪਾਂ ਤੋਂ ਰਹਤ ਕਰ ਕੇ ਸੋਧ ਕਰ ਜੋ ਧਾਰਨਾ ਹੈ ਇਹ ਦੋ (ਪਤ) ਪਾਤ੍ਰ, ਭਾਵ ਤੂੰ ਬੇ ਲਗਾਉ ਪੁਨਾ ਇਹ ਅਸਥੂਲ ਸਰੀਰ ਡੰਡੀ ਲਗਾਇ॥
Prof. Sahib Singhਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ)।ਪਦ ਅਰਥ ਭਉ = ਡਰ। ਭਾਉ = ਪਿਆਰ। ਦੁਇ = ਦੋਵੇਂ। ਪਤ = {ਵੇਖੋ ਬੰਦ ਨੰ: ੨। 'ਪਤੁ' ਇਕ-ਵਚਨ ਹੈ} ਤੂੰਬੇ (ਜੋ ਕਿੰਗੁਰੀ ਦੀ ਲੰਮੀ ਡੰਡੀ ਉਤੇ ਲੱਗੇ ਹੁੰਦੇ ਹਨ)। ਡੰਡੀ = ਕਿੰਗਰੀ ਦੀ ਡੰਡੀ।
SikhNet (Spanish)Haz del Temor Reverencial de Dios y del Amor, las dos calabazas de tu laúd y haz de este cuerpo su cuello,
ਗੁਰਮੁਖਿ ਹੋਵਹਿ ਤਾ ਤੰਤੀ ਵਾਜੈ; ਇਨ ਬਿਧਿ ਤ੍ਰਿਸਨਾ ਖੰਡੀ ॥੫॥
guramukh hoveh taa tantee vaajai; in bidh trisanaa khanddee |5| Ang 908
Sant Singh KhalsaBecome Gurmukh, and then vibrate the strings; in this way, your desires shall depart. ||5||
Manmohan SinghIf thou become virtuous, then shall the string play, In this way thy desire shall depart.
Manmohan Singh (Punjabi)ਜੇਕਰ ਤੂੰ ਨੇਕ ਥੀ ਵੰਞੇ, ਤਦ ਹੀ ਤਾਰ ਵੱਜੂਗੀ। ਇਸ ਤਰੀਕੇ ਨਾਲ ਤੇਰੀ ਖਾਹਿਸ਼ ਦੂਰ ਹੋ ਜਾਵੇਗੀ।
Fareedkot Teekaਜੇ ਤੂੰ ਗੁਰਮੁਖ ਹੋਵੇਂਗਾ ਤਾਂ ਤੇਰੀ (ਤੰਤੀ ਵਾਜੈ) ਬ੍ਰਿਤੀ ਮੇਂ ਅਨੰਦ ਪ੍ਰਗਟੇਗਾ। ਇਸ ਬਿਧ ਕਰ ਕੇ ਤੇਰੀ ਤ੍ਰਿਸ਼ਨਾ ਖੰਡੀ ਜਾਇਗੀ॥੫॥
Prof. Sahib Singhਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ॥੫॥ਪਦ ਅਰਥ ਗੁਰਮੁਖ = ਗੁਰੂ ਦੇ ਸਨਮੁਖਿ। ਤੰਤੀ = ਤਾਰ, ਵੀਣਾ ਦੀ ਤਾਰ। ਇਨ ਬਿਧਿ = ਇਸ ਤਰੀਕੇ ਨਾਲ। ਖੰਡੀ = ਨਾਸ ਹੋ ਜਾਂਦੀ ਹੈ ॥੫॥
SikhNet (Spanish)vuélvete Gurmukj y entonces vibra las cuerdas, así tus ansiedades terminarán. (5)
ਹੁਕਮੁ ਬੁਝੈ. ਸੋ ਜੋਗੀ ਕਹੀਐ; ਏਕਸ ਸਿਉ ਚਿਤੁ ਲਾਏ ॥
hukam bujhai. so jogee kaheeai; ekas siau chit laae | Ang 908
Sant Singh KhalsaOne who understands the Hukam of the Lord's Command is called a Yogi; he links his consciousness to the One Lord.
Manmohan SinghHe who understands the Lord's command the applies his mind to the one Lord, is called a Yogi.
Manmohan Singh (Punjabi)ਜੋ ਇਕ ਪ੍ਰਭੂ ਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਪ੍ਰਭੂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
Fareedkot Teekaਜੋ ਭਗਵੰਤ ਕੇ ਹੁਕਮ ਕੋ ਜਾਣ ਕੇ ਤਿਸ ਏਕ ਪਰਮੇਸਰ ਕੇ ਸਾਥ ਚਿਤ ਕੀ ਬ੍ਰਿਤੀ ਕੋ ਲਾਏ, ਸੋ ਪੂਰਾ ਜੋਗੀ ਕਹੀਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ।ਪਦ ਅਰਥ ਬੁਝੈ = ਸਮਝ ਲਏ, ਦੇ ਅਨੁਸਾਰ ਚੱਲ ਪਏ। ਏਕਸ ਸਿਉ = ਇਕ ਪਰਮਾਤਮਾ ਨਾਲ ਹੀ।
SikhNet (Spanish)Aquél que conoce la Voluntad del Señor es un Yogui verdadero; sí, la duda de aquél que está entonado en el Único Dios es erradicada,
ਸਹਸਾ ਤੂਟੈ. ਨਿਰਮਲੁ ਹੋਵੈ; ਜੋਗ ਜੁਗਤਿ ਇਵ ਪਾਏ ॥੬॥
sahasaa toottai. niramal hovai; jog jugat iv paae |6| Ang 908
Sant Singh KhalsaHis cynicism is dispelled, and he becomes immaculately pure; this is how he finds the Way of Yoga. ||6||
Manmohan SinghHis doubt is dispelled, he becomes pure and like this he obtains like this he obtains the way of union with God.
Manmohan Singh (Punjabi)ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਉਹ ਪਵਿੱਤਰ ਥੀ ਵੰਞਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਰੱਬ ਨਾਲ ਜੁੜਨ ਦੇ ਮਾਰਗ ਦਾ ਪਤਾ ਲੱਗ ਜਾਂਦਾ ਹੈ।
Fareedkot Teekaਤੌ ਤਿਸ ਕਾ ਸੰਦੇਹ ਟੂਟ ਜਾਤਾ ਹੈ ਔ ਮਨ ਨਿਰਮਲ ਹੋਤਾ ਹੈ। ਇਸੀ ਸੇ ਵਹੁ ਜੋਗ ਕੀ ਜੁਗਤੀ ਕੋ ਪਾਇ ਲੇਤਾ ਹੈ॥੬॥
Prof. Sahib Singh(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ॥੬॥ਪਦ ਅਰਥ ਸਹਸਾ = ਸਹਿਮ। ਨਿਰਮਲੁ = ਪਵਿੱਤਰ। ਜੋਗ ਜੁਗਤੀ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ। ਇਵ = ਇਸ ਤਰ੍ਹਾਂ ॥੬॥
SikhNet (Spanish)y tal ser se vuelve Inmaculado. Esta es la forma en que la Verdadera Yoga es obtenida.(6)
ਨਦਰੀ ਆਵਦਾ ਸਭੁ ਕਿਛੁ ਬਿਨਸੈ; ਹਰਿ ਸੇਤੀ ਚਿਤੁ ਲਾਇ ॥
nadaree aavadaa sabh kichh binasai; har setee chit laae | Ang 908
Sant Singh KhalsaEverything that comes into view shall be destroyed; focus your consciousness on the Lord.
Manmohan SinghAll that comes to view shall be destroyed, therefore fix thou thy mind on God,
Manmohan Singh (Punjabi)ਸਾਰਾ ਕੁਝ ਜੋ ਨਿਗ੍ਹਾ ਪੈਂਦਾ ਹੈ ਨਾਸ ਹੋ ਜਾਊਗਾ, ਇਸ ਲਈ ਤੂੰ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ।
Fareedkot Teekaਜੋ ਨਜਰ ਮੇਂ ਆਵਤਾ ਹੈ ਇਹ ਸਭ ਕਛ ਨਾਸ ਰੂਪ ਹੈ। ਐਸੇ ਸਮਝ ਕੇ ਤੂੰ ਹਰੀ ਕੇ ਸਾਥ ਚਿਤ ਕੋ ਲਗਾਇ॥
Prof. Sahib Singh(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ।ਪਦ ਅਰਥ ਸਭੁ ਕਿਛੁ = ਹਰੇਕ ਚੀਜ਼, ਸਭ ਕੁਝ। ਬਿਨਸੈ = ਨਾਸਵੰਤ ਹੈ। ਸੇਤੀ = ਨਾਲ। ਲਾਇ = ਜੋੜੀ ਰੱਖ।
SikhNet (Spanish)Todo lo que aparece se desvanece al final; enfoca tu Conciencia en el Señor,
ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ; ਤਾ ਇਹ ਸੋਝੀ ਪਾਇ ॥੭॥
satigur naal teree bhaavanee laagai; taa ih sojhee paae |7| Ang 908
Sant Singh KhalsaEnshrine love for the True Guru, and then you shall obtain this understanding. ||7||
Manmohan SinghIf thou enshrine affection for the True Guru, Then shalt thou obtain this understanding.
Manmohan Singh (Punjabi)ਜੇਕਰ ਸੱਚੇ ਗੁਰਾਂ ਨਾਲ ਤੇਰੀ ਪ੍ਰੀਤ ਪੈ ਜਾਵੇ ਤਦ ਤੈਨੂੰ ਇਹ ਸਮਝ ਪ੍ਰਾਪਤ ਹੋ ਜਾਵੇਗੀ।
Fareedkot Teekaਪਰੰਤੂ ਜੋ ਸਤਿਗੁਰੋਂ ਸੇ ਤੇਰੀ (ਭਾਵਨੀ) ਪ੍ਰੀਤੀ ਲਾਗ ਜਾਏ ਤਾਂ ਤੇਰੇ ਕੋ ਏਹ ਸੋਝੀ ਪਾਵੇ॥੭॥
Prof. Sahib Singh(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ॥੭॥ਪਦ ਅਰਥ ਭਾਵਨੀ = ਸਰਧਾ, ਪਿਆਰ ॥੭॥
SikhNet (Spanish)enaltece el Amor por el Guru y entonces obtendrás la Sabiduría. (7)
ਏਹੁ ਜੋਗੁ. ਨ ਹੋਵੈ ਜੋਗੀ; ਜਿ ਕੁਟੰਬੁ ਛੋਡਿ, ਪਰਭਵਣੁ ਕਰਹਿ ॥
ehu jog. na hovai jogee; ji kuttanb chhodd, parabhavan kareh | Ang 909
Sant Singh KhalsaThis is not Yoga, O Yogi, to abandon your family and wander around.
Manmohan SinghLeaving thy family, if thou wanderest abroad; in this, Yog consists not, O Yogi.
Manmohan Singh (Punjabi)ਆਪਣੇ ਟੱਬਰ ਕਬੀਲੇ ਨੂੰ ਤਿਆਗ ਕੇ, ਜੇਕਰ ਤੂੰ ਬਾਹਰ ਭੌਦਾਂ ਫਿਰੇਂ ਤਾਂ ਇਸ ਵਿੱਚ ਜੋਗ ਨਹੀਂ, ਹੇ ਯੋਗੀ!
Fareedkot Teekaਹੇ ਜੋਗੀ! ਇਹ ਜੋਗ ਨਹੀਂ ਹੋਤਾ ਹੈ, ਜੋ ਤੂੰ ਸਾਰੇ ਕੁਟੰਬ ਕੋ ਛੋਡ ਕੇ ਭਲੀ ਪ੍ਰਕਾਰ ਮੇਂ ਭੌਣਾ ਕਰੇ॥
Prof. Sahib Singhਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ।ਪਦ ਅਰਥ ਜੋਗੀ = ਹੇ ਜੋਗੀ! ਜਿ = ਜਿਹੜਾ, ਕਿ। ਛੋਡਿ = ਛੱਡ ਕੇ। ਪਰਭਵਣੁ = ਦੇਸ-ਰਟਨ, ਥਾਂ ਥਾਂ ਭੌਂਦੇ ਫਿਰਨਾ। ਕਰਹਿ = ਤੂੰ ਕਰਦਾ ਹੈਂ।
SikhNet (Spanish)Abandonar a tu familia para vagar por todas partes no es Yoga.
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ; ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
grih sareer meh har har naam; gur parasaadee apanaa har prabh laheh |8| Ang 909
Sant Singh KhalsaThe Name of the Lord, Har, Har, is within the household of the body. By Guru's Grace, you shall find your Lord God. ||8||
Manmohan SinghIn the body-home is the Lord God's Name, by Guru's grace, thou shalt find thy Lord-Master
Manmohan Singh (Punjabi)ਦੇਹ ਘਰ ਦੇ ਅੰਦਰ ਹੀ ਸੁਆਮੀ ਵਾਹਿਗੁਰੂ ਦਾ ਨਾਮ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਮਾਲਕ ਨੂੰ ਪਾ ਲਵੇਗਾਂ।
Fareedkot Teekaਘਰ ਕੇ ਬੀਚ ਹੀ ਰਹਿ ਕੇ ਸਰੀਰ ਵਿਚੋਂ ਹੀ ਪਾਪੋਂ ਕੇ ਹਰਨਹਾਰਾ ਜੋ ਹਰੀ ਨਾਮ ਹੈ ਤੇਰੇ ਕੋ ਪ੍ਰਾਪਤਿ ਹੋਵੈ। ਪਰੰਤੂ ਜੇ ਤੇਰੇ ਪਰ ਗੁਰੋਂ ਕੀ ਕ੍ਰਿਪਾ ਹੋਵੇ ਤੋ ਤੂੰ ਅਪਨਾ ਆਪ ਜੋ ਹਰੀ ਸਾਮਰਥ ਹੈ, ਤਿਸ ਕੋ ਲਖ ਲੇਵੈ॥੮॥
Prof. Sahib Singhਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥ਪਦ ਅਰਥ ਗ੍ਰਿਹ ਸਰੀਰ ਮਹਿ = ਸਰੀਰ-ਘਰ ਵਿਚ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਲਹਹਿ = ਤੂੰ ਲੱਭ ਲਏਂਗਾ ॥੮॥
SikhNet (Spanish)El Nombre del Señor, Jar, Jar, está en el hogar del cuerpo y por la Gracia del Guru encontrarás al Señor, tu Dios. (8)
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ; ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
eihu jagat mittee kaa putalaa jogee; is meh rog vaddaa trisanaa maaeaa | Ang 909
Sant Singh KhalsaThis world is a puppet of clay, Yogi; the terrible disease, the desire for Maya is in it.
Manmohan SinghThis world is an earthen puppet, O Yogi and in it is the dire disease of craving for wealth.
Manmohan Singh (Punjabi)ਇਹ ਜੱਗ ਮਿੱਟੀ ਦੀ ਗੁੱਡੀ ਹੈ, ਹੇ ਯੋਗੀ! ਅਤੇ ਇਸ ਧਨ ਦੌਲਤ ਦੀ ਲਾਲਸਾ ਦੀ ਵੱਡੀ ਬੀਮਾਰੀ ਹੈ।
Fareedkot Teekaਹੇ ਜੋਗੀ! ਇਹ ਜੋ ਜਗਤ ਹੈ, ਸੋ ਤੋ ਮਿਟੀ ਆਦਿ ਪੰਚ ਤਤੋਂ ਕਾ ਪੁਤਲਾ ਹੈ। ਪਰੰਤੂ ਇਸ ਮੇਂ ਵਡਾ ਰੋਗ ਇਹ ਲਾਗਾ ਹੈ, ਜੋ ਮਾਇਆ ਕੀ ਅਧਿਕ ਤ੍ਰਿਸ਼ਨਾ ਹੈ॥
Prof. Sahib Singhਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ।ਪਦ ਅਰਥ ਇਸੁ ਮਹਿ = ਇਸ (ਮਿੱਟੀ ਦੇ ਪੁਤਲੇ) ਵਿਚ।
SikhNet (Spanish)El mundo es un títere de barro, Oh Yogui, la maldad de Maya vive en él
ਅਨੇਕ ਜਤਨ ਭੇਖ ਕਰੇ ਜੋਗੀ; ਰੋਗੁ. ਨ ਜਾਇ ਗਵਾਇਆ ॥੯॥
anek jatan bhekh kare jogee; rog. na jaae gavaaeaa |9| Ang 909
Sant Singh KhalsaMaking all sorts of efforts, and wearing religious robes, Yogi, this disease cannot be cured. ||9||
Manmohan SinghBy various efforts and wearing sectarial dresses, this malady is cured not, O Yogi.
Manmohan Singh (Punjabi)ਅਨੇਕਾਂ ਉਪਰਾਲਿਆਂ ਅਤੇ ਧਾਰਮਕ ਲਿਬਾਸ ਪਹਿਰਣ ਦੁਆਰਾ ਇਹ ਜ਼ਹਿਮਤ (ਬੀਮਾਰੀ) ਦੂਰ ਨਹੀਂ ਹੁੰਦੀ ਹੇ ਯੋਗੀ!
Fareedkot Teekaਹੇ ਜੋਗੀ! ਅਨੇਕ ਜਤਨੋਂ ਸੇ ਜੀਵ ਕੇਤੇ ਹੀ ਭੇਖ ਕਰੇ ਤਉ ਭੀ ਇਹ ਤ੍ਰਿਸ਼ਨਾ ਰੋਗ ਗਵਾਯਾ ਨਹੀਂ ਜਾਤਾ॥੯॥
Prof. Sahib Singhਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥ਪਦ ਅਰਥ ਕਰੈ = ਕਰਦਾ ਹੈ ॥੯॥
SikhNet (Spanish)y haciendo todo tipo de esfuerzos y usando ropajes religiosos, oh Yogui, la enfermedad no cesará.(9)
ਹਰਿ ਕਾ ਨਾਮੁ ਅਉਖਧੁ ਹੈ ਜੋਗੀ; ਜਿਸ ਨੋ ਮੰਨਿ ਵਸਾਏ ॥
har kaa naam aaukhadh hai jogee; jis no man vasaae | Ang 909
Sant Singh KhalsaThe Name of the Lord is the medicine, Yogi; the Lord enshrines it in the mind.
Manmohan SinghGod's Name is the medicine, O Yogi, in what ever mind the Lord enshrines it.
Manmohan Singh (Punjabi)ਵਾਹਿਗੁਰੂ ਦਾ ਨਾਮ ਦਵਾਈ ਹੈ, ਹੇ ਯੋਗੀ! ਜਿਸ ਕਿਸੇ ਹਿਰਦੇ ਵਿੱਚ ਪ੍ਰਭੂ ਇਸ ਨੂੰ ਟਿਕਾ ਦੇਵੇ।
Fareedkot Teekaਹੇ ਜੋਗੀ! ਏਕ ਹਰੀ ਕਾ ਨਾਮ ਹੀ ਔਸਧ ਹੈ। ਜਿਸ ਕੋ ਭਗਵੰਤ ਕ੍ਰਿਪਾ ਕਰੇ ਸੋ ਮਨ ਮੇਂ ਧਾਰਤਾ ਹੈ। ਜੋ ਧਾਰਤਾ ਹੈ, ਤਿਸੀ ਕਾ ਇਹ ਤ੍ਰਿਸ਼ਨਾ ਰੂਪ ਰੋਗ ਜਾਤਾ ਹੈ॥
Prof. Sahib Singhਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ।ਪਦ ਅਰਥ ਅਉਖਧੁ = ਦਵਾਈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮੰਨਿ = ਮਨਿ, ਮਨ ਵਿਚ।
SikhNet (Spanish)El Nombre del Señor es la cura, oh Yogui; aquél que es bendecido en su mente por Dios,
ਗੁਰਮੁਖਿ ਹੋਵੈ ਸੋਈ ਬੂਝੈ; ਜੋਗ ਜੁਗਤਿ ਸੋ ਪਾਏ ॥੧੦॥
guramukh hovai soee boojhai; jog jugat so paae |10| Ang 909
Sant Singh KhalsaOne who becomes Gurmukh understands this; he alone finds the Way of Yoga. ||10||
Manmohan SinghHe, who becomes resigned to Guru's will, understands this and he alone finds the way of Yoga.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਇਸ ਨੂੰ ਸਮਝਦਾ ਹੈ ਅਤੇ ਕੇਵਲ ਓਹੀ ਯੋਗ ਦੇ ਮਾਰਗ ਨੂੰ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋਈ ਨਾਮ ਔਖਧ ਕੋ ਸਮਝਤਾ ਹੈ ਪੁਨਾ ਸੋਈ ਜੋਗ ਕੀ ਜੁਗਤੀ ਕੋ ਪਾਵਤਾ ਹੈ॥੧੦॥
Prof. Sahib Singh(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸੋਈ = ਉਹੀ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ ॥੧੦॥
SikhNet (Spanish)conoce el Sendero de la Yoga, pues a través del Guru este Misterio le es revelado. (10)
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ; ਜਿਸ ਨੋ ਨਦਰਿ ਕਰੇ ਸੋ ਪਾਏ ॥
jogai kaa maarag bikham hai jogee; jis no nadar kare so paae | Ang 909
Sant Singh KhalsaThe Path of Yoga is very difficult, Yogi; he alone finds it, whom God blesses with His Grace.
Manmohan SinghThe way to union with God is difficult, O Yogi. He on whom the Lord Looks with favour, obtains it.
Manmohan Singh (Punjabi)ਵਾਹਿਗੁਰੂ ਦੇ ਨਾਲ ਮਿਲਾਪ ਦਾ ਰਸਤਾ ਬਿਖੜਾ ਹੈ, ਹੇ ਯੋਗੀ ਜਿਸ ਤੇ ਸਾਈਂ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਹੀ ਇਸ ਨੂੰ ਪਾਉਂਦਾ ਹੈ।
Fareedkot Teekaਹੇ ਜੋਗੀ! ਜੋਗ ਕਾ ਰਸਤਾ ਬਡਾ ਕਠਨ ਹੈ, ਪਰੰਤੂ ਜਿਸ ਕੋ ਵਾਹਿਗੁਰੂ ਕ੍ਰਿਪਾ ਕਰਤਾ ਹੈ, ਸੋ ਪਾਵਤਾ ਹੈ॥
Prof. Sahib Singhਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ।ਪਦ ਅਰਥ ਮਾਰਗੁ = ਰਸਤਾ। ਬਿਖਮੁ = ਔਖਾ। ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮਿਹਰ ਦੀ ਨਿਗਾਹ।
SikhNet (Spanish)El camino del Yoga es pesado, oh Yogui; sólo lo logra quien tiene la Gracia de Dios
ਅੰਤਰਿ ਬਾਹਰਿ ਏਕੋ ਵੇਖੈ; ਵਿਚਹੁ ਭਰਮੁ ਚੁਕਾਏ ॥੧੧॥
antar baahar eko vekhai; vichahu bharam chukaae |11| Ang 909
Sant Singh KhalsaInside and outside, he sees the One Lord; he eliminates doubt from within himself. ||11||
Manmohan SinghWithin and without, he sees the One Lord, and from within himself he eradicates his doubt.
Manmohan Singh (Punjabi)ਅੰਦਰ ਤੇ ਬਾਹਰ ਉਹ ਇਕ ਪ੍ਰਭੂ ਨੂੰ ਹੀ ਦੇਖਦਾ ਹੈ ਅਤੇ ਆਪਣੇ ਅੰਦਰੋਂ ਵਹਿਮ ਨੂੰ ਨਵਿਰਤ ਕਰ ਦਿੰਦਾ ਹੈ।
Fareedkot Teekaਪੁਨ: ਵਹੁ ਪੁਰਸ ਅੰਤਰਿ ਬਾਹਰਿ ਏਕ ਵਾਹਿਗੁਰੂ ਕੋ ਹੀ ਦੇਖਤਾ ਹੈ ਔ ਅਪਨੇ ਮਨ ਵਿਚੋਂ ਭਰਮ ਕੋ ਦੂਰ ਕਰਿ ਦੇਤਾ ਹੈ॥੧੧॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥ਪਦ ਅਰਥ ਅੰਤਰਿ = ਆਪਣੇ ਅੰਦਰ। ਬਾਹਰਿ = ਸਾਰੇ ਸੰਸਾਰ ਵਿਚ। ਵਿਚਹੁ = ਆਪਣੇ ਮਨ ਵਿਚੋਂ। ਭਰਮੁ = ਵਿਤਕਰਾ, ਮੇਰ-ਤੇਰ। ਚੁਕਾਏ = ਦੂਰ ਕਰਦਾ ਹੈ ॥੧੧॥
SikhNet (Spanish)y quien puede ver al Uno dentro y fuera erradicando cualquier dualidad. (11)
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ; ਸਾ ਕਿੰਗੁਰੀ ਵਜਾਇ ॥
vin vajaaee kinguree vaajai jogee; saa kinguree vajaae | Ang 909
Sant Singh KhalsaSo play the harp which vibrates without being played, Yogi.
Manmohan SinghO Yogi, play thou the lyre, which plays without being struck.
Manmohan Singh (Punjabi)ਹੇ ਯੋਗੀ! ਤੂੰ ਉਹ ਵੀਣਾ ਵਜਾ, ਜਿਹੜੀ ਵੀਣਾ ਬਿਨਾਂ ਵਜਾਏ ਵੱਜਦੀ ਹੈ।
Fareedkot Teekaਹੇ ਜੋਗੀ! ਜੋ ਏਕ ਰਸ ਚੇਤਨ ਸੱਤਾ ਪ੍ਰਕਾਸ ਰਹੀ ਹੈ, ਇਹੁ ਕਿੰਗੁਰੀ ਬਿਨਾ ਵਜਾਈ ਤੌਂ ਬਾਜਤੀ ਹੈ ਅਰਥਾਤ ਪ੍ਰਗਟ ਹੋ ਰਹੀ ਹੈ। ਸੋ ਤਿਸੀ ਕਿੰਗੁਰੀ ਕੋ ਵਜਾਇ, ਭਾਵ ਸੇ ਇਸ ਕੋ ਜੋ ਸਮਝ ਕੇ ਵਰਤਨਾ ਹੈ ਏਹੀ ਬਜਾਵਨਾ ਹੈ॥
Prof. Sahib Singhਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ।ਪਦ ਅਰਥ ਵਾਜੈ = ਵੱਜਦੀ ਹੈ। ਸਾ ਕਿੰਗੁਰੀ = ਉਹ ਵੀਣਾ।
SikhNet (Spanish)Toca las cuerdas de esa cítara que suena sin ser tocada y entonces, oh Yogui,
ਕਹੈ ਨਾਨਕੁ. ਮੁਕਤਿ ਹੋਵਹਿ ਜੋਗੀ; ਸਾਚੇ ਰਹਹਿ ਸਮਾਇ ॥੧੨॥੧॥੧੦॥
kahai naanak. mukat hoveh jogee; saache raheh samaae |12|1|10| Ang 909
Sant Singh KhalsaSays Nanak, thus you shall be liberated, Yogi, and remain merged in the True Lord. ||12||1||10||
Manmohan SinghSays Nanak, thus shalt thou be emancipated, O Yogi and remain merged in the True Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਤੂੰ ਮੋਖਸ਼ ਹੋ ਜਾਵੇਗਾਂ, ਹੇ ਯੋਗੀ! ਅਤੇ ਸੱਚੇ ਸਾਈਂ ਅੰਦਰ ਲੀਨ ਹੋਇਆ ਰਹੇਗਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਜੋਗੀ! ਇਸ ਪੂਰਬਉਕਤ ਜੋਗ ਕਰ ਕੇ ਤੂੰ ਮੁਕਤਿ ਹੋਵੇਂਗਾ ਔਰ ਸਚੇ ਮੇਂ ਸਮਾਇ ਅਰਥਾਤ ਅਭੇਦ ਹੋ ਰਹੇਂਗਾ॥੧੨॥੧॥੧੦॥☬ਸਮੁਚੇ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥ਪਦ ਅਰਥ ਕਹੈ = ਆਖਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ (ਵਾਲਾ)। ਹੋਵਹਿ = ਤੂੰ ਹੋ ਜਾਇਂਗਾ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ। ਰਹਹਿ ਸਮਾਇ = ਤੂੰ ਲੀਨ ਰਹੇਂਗਾ ॥੧੨॥੧॥੧੦॥
SikhNet (Spanish)serás emancipado y te inmergirás en tu Señor Verdadero (12-1-10)