ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ; ਦੁਖ ਕਲੇਸ ਸਭਿ ਨਾਠੇ ॥
simar simar prabh bhe anandaa; dukh kales sabh naatthe |
Sant Singh KhalsaRemembering, remembering God in meditation, bliss ensues, and one is rid of all suffering and pain.
Manmohan SinghRemembering and contemplating over the Lord, one abides in bless and is rid of all the sufferings and strifes.
Manmohan Singh (Punjabi)ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਬੰਦਾ ਖੁਸ਼ੀ ਵਿੱਚ ਵਸਦਾ ਹੈ ਤੇ ਸਾਰੇ ਦੁੱਖੜਿਆਂ ਤੇ ਬਖੇੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਹੇ ਪ੍ਰਭੂ! ਆਪ ਕੋ ਮਨ ਬਾਣੀ ਸੇ ਸਿਮਰ ਕੇ ਆਨੰਦ ਸਰੂਪ ਹੂਏ ਹੈਂ ਔ ਦੁਖ ਤਥਾ ਸਭ ਕਲੇਸ਼ ਭਾਗ ਗਏ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।ਪਦ ਅਰਥ ਸਿਮਰਿ ਸਿਮਰਿ = ਮੁੜ ਮੁੜ ਸਿਮਰ ਕੇ। ਕਲੇਸ = ਝਗੜੇ। ਸਭਿ = ਸਾਰੇ।
SikhNet (Spanish)Contemplando al Señor uno está en Éxtasis y vive liberado de toda aflicción.
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ; ਕਾਰਜ ਸਗਲੇ ਸਾਂਠੇ ॥੧॥
gun gaavat dhiaavat prabh apanaa; kaaraj sagale saantthe |1|
Sant Singh KhalsaSinging the Glorious Praises of God, and meditating on Him, all my affairs are brought into harmony. ||1||
Manmohan SinghBy singing the praise of and reflecting over my Lord, all the affairs of mine are harmonized.
Manmohan Singh (Punjabi)ਆਪਣੇ ਸੁਆਮੀ ਦਾ ਜੱਸ ਗਾਇਨ ਅਤੇ ਧਿਆਨ ਧਾਰਨ ਦੁਆਰਾ, ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
Fareedkot Teekaਗੁਣੋਂ ਕੋ ਗਾਵਤੇ, ਪੁਨਾ ਹੇ ਪ੍ਰਭੂ! ਆਪ ਕਾ ਧਿਆਨ ਕਰਤਿਆਂ ਕਰਤਿਆਂ ਸਭ ਕਾਮ ਹਮ (ਸਾਂਠੇ) ਗੰਢ ਲੀਏ, ਭਾਵ ਕਰ ਲੀਏ ਹੈਂ॥੧॥
Prof. Sahib Singh(ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ॥੧॥ਪਦ ਅਰਥ ਸਾਂਠੇ = ਸਾਧ ਲਏ। ਸਗਲੇ = ਸਾਰੇ ॥੧॥
SikhNet (Spanish)Canta Su Alabanza y medita en su Señor. Así es emancipado.Oh Dios, Tu Nombre es la Vida de toda vida. (1)
ਜਗਜੀਵਨ ਨਾਮੁ ਤੁਮਾਰਾ ॥
jagajeevan naam tumaaraa |
Sant Singh KhalsaYour Name is the Life of the world.
Manmohan SinghMy Master, Thy Name is the Life of the world.
Manmohan Singh (Punjabi)ਮੇਰੇ ਮਾਲਕ, ਤੇਰਾ ਨਾਮ ਜਗਤ ਦੀ ਜਿੰਦ-ਜਾਨ ਹੈ।
Fareedkot Teeka(ਜਗਜੀਵਨ) ਪਰਮੇਸ਼ਰ ਨਾਮ ਜੋ ਤੁਮਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ।ਪਦ ਅਰਥ ਜਗ ਜੀਵਨ = ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ।
SikhNet (Spanish)Cuando el Guru nos instruye en Tu Sabiduría,
ਗੁਰ ਪੂਰੇ ਦੀਓ ਉਪਦੇਸਾ; ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
gur poore deeo upadesaa; jap bhaujal paar utaaraa | rahaau |
Sant Singh KhalsaThe Perfect Guru has taught me, that by meditating, I cross over the terrifying world-ocean. ||Pause||
Manmohan SinghThe Perfect Guru has instructed me and remembering the Lord, I have crossed the terrible world ocean. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ ਅਤੇ ਸਾਹਿਬ ਨੂੰ ਸਿਮਰ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਠਹਿਰਾਉ।
Fareedkot Teekaਤਿਸ ਕਾ ਉਪਦੇਸ਼ ਜੋ ਪੂਰੇ ਗੁਰੋਂ ਨੇ ਦੀਆ ਹੈਂ, ਤਿਸ ਕੋ ਹਮ ਨੇ ਜਪ ਕੇ ਸੰਸਾਰ ਸਮੁੰਦਰ ਸੇ ਕੁਟੰਬ ਕੋ ਵਾ ਸਮੂਹ ਸਿਖ ਸੰਗਤ ਕੋ ਪਾਰ ਉਤਾਰਾ ਹੈ॥ ਰਹਾਉ ॥
Prof. Sahib Singhਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਰਹਾਉ॥ਪਦ ਅਰਥ ਜਪਿ = ਜਪ ਕੇ। ਭਉਜਲੁ = ਸੰਸਾਰ-ਸਮੁੰਦਰ ॥ਰਹਾਉ॥
SikhNet (Spanish)uno es llevado a través del mar de la existencia meditando en Ti. (Pausa)
ਤੂਹੈ ਮੰਤ੍ਰੀ. ਸੁਨਹਿ ਪ੍ਰਭ ਤੂਹੈ; ਸਭੁ ਕਿਛੁ ਕਰਣੈਹਾਰਾ ॥
toohai mantree. suneh prabh toohai; sabh kichh karanaihaaraa |
Sant Singh KhalsaYou are Your own advisor; You hear everything, God, and You do everything.
Manmohan SinghO Lord, Thou art Thy own Adviser, Thou Thyself also hearest all and Thou art the Doer of all the deeds.
Manmohan Singh (Punjabi)ਹੇ ਸਾਹਿਬ! ਤੂੰ ਹੀ ਆਪਣੇ ਆਪ ਦਾ ਸਲਾਹਕਾਰ ਹੈ, ਤੂੰ ਖੁਦ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ।
Fareedkot Teekaਤੂੰ ਹੀ ਹਮਾਰਾ (ਮੰਤ੍ਰੀ) ਸਲਾਹੀ ਹੈਂ, ਹੇ ਪ੍ਰਭੂ! ਹਮਾਰੀ ਬੇਨਤੀ ਤੂੰਹੀਂ ਸੁਨਤਾ ਹੈ, ਤੂੰਹੀ ਸਭ ਕੁਛ ਕਰਨੇਹਾਰ ਸਮਰੱਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ,ਪਦ ਅਰਥ ਮੰਤ੍ਰੀ = ਸਲਾਹਕਾਰ। ਸੁਨਹਿ = ਤੂੰ ਸੁਣਦਾ ਹੈਂ। ਕਰਣੈਹਾਰਾ = ਕਰ ਸਕਣ ਦੀ ਸਮਰਥਾ ਵਾਲਾ।
SikhNet (Spanish)Eres Tu Propio Consejero, y todo lo escuchas; eres la Causa de causas.
ਤੂ ਆਪੇ ਦਾਤਾ. ਆਪੇ ਭੁਗਤਾ; ਕਿਆ ਇਹੁ ਜੰਤੁ ਵਿਚਾਰਾ ॥੨॥
too aape daataa. aape bhugataa; kiaa ihu jant vichaaraa |2|
Sant Singh KhalsaYou Yourself are the Giver, and You Yourself are the Enjoyer. What can this poor creature do? ||2||
Manmohan SinghThou Thyself art the Giver and Thyself the Enjoyer What power can this poor creature have?
Manmohan Singh (Punjabi)ਤੂੰ ਖੁਦ ਦਾਤਾਰ ਹੈ ਅਤੇ ਖੁਦ ਹੀ ਭੋਗਣ ਵਾਲਾ ਇਸ ਗਰੀਬ ਜੀਵ ਦੇ ਵਿੱਚ ਕਿਹੜੀ ਤਾਕਤ ਹੈ?
Fareedkot Teekaਤੂੰ ਆਪੇ ਦਾਤਾ ਹੈਂ ਔ ਤੂੰ ਆਪੇ ਭੋਗ ਰਹਾ ਹੈਂ, ਇਹੁ ਬਿਚਾਰਾ ਜੀਵ ਕਿਆ ਸਮਰਥ ਹੈ, ਜੋ ਕੁਛ ਕਰ ਸਕੇ॥੨॥
Prof. Sahib Singhਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ ॥੨॥ਪਦ ਅਰਥ ਆਪੇ = ਆਪ ਹੀ। ਭੁਗਤਾ = ਭੋਗਣ ਵਾਲਾ। ਕਿਆ ਵਿਚਾਰਾ = ਕੋਈ ਪਾਂਇਆਂ ਨਹੀਂ ॥੨॥
SikhNet (Spanish)Tú mismo eres el Dador, y también gozas de Tus Tesoros. ¿Qué poder tiene un simple hombre ante Ti? (2)
ਕਿਆ ਗੁਣ ਤੇਰੇ ਆਖਿ ਵਖਾਣੀ; ਕੀਮਤਿ ਕਹਣੁ. ਨ ਜਾਈ ॥
kiaa gun tere aakh vakhaanee; keemat kehan. na jaaee |
Sant Singh KhalsaWhich of Your Glorious Virtues should I describe and speak of? Your value cannot be described.
Manmohan SinghWhich of Thy virtues should I recount and narrate? Thy worth cannot be told.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਤੇਰੇ ਗੁਨ ਮੈਂ ਕਿਆ ਮੁਖ ਕਰ ਕੇ (ਵਖਾਣੀ) ਕਹੂੰ, ਤੇਰੇ ਗੁਣੋਂ ਕੀ ਕੀਮਤ ਭੀ ਕਹੀ ਨਹੀਂ ਜਾਤੀ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ।ਪਦ ਅਰਥ ਵਖਾਣੀ = ਵਖਾਣੀਂ, ਮੈਂ ਬਿਆਨ ਕਰਾਂ।
SikhNet (Spanish)¿Qué tanto puede uno recitar Tu Alabanza? Nadie conoce el Límite de Tu Valor.
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ; ਅਚਰਜੁ ਤੁਮਹਿ ਵਡਾਈ ॥੩॥
pekh pekh jeevai prabh apanaa; acharaj tumeh vaddaaee |3|
Sant Singh KhalsaI live by beholding, beholding You, O God. Your glorious greatness is wonderful and amazing! ||3||
Manmohan SinghMy Lord, I have live by seeing and beholding Thee. Wondrous is Thine greatness.
Manmohan Singh (Punjabi)ਮੇਰੇ ਮਾਲਕ! ਮੈਂ ਤੈਨੂੰ ਤੱਕ ਕੇ ਤੇ ਵੇਖ ਕੇ ਜੀਉਂਦਾ ਹਾਂ। ਅਦਭੁੱਤ ਹੈ ਤੇਰੀ ਵਿਸ਼ਾਲਤਾ।
Fareedkot Teekaਮੇਰਾ ਮਨ ਤੇਰੇ ਕੋ ਅਪਨਾ ਸਮਰਥ ਸੁਆਮੀ ਜਾਨ ਕਰ ਅਰ ਤੇਰੀ ਅਸਚਰਜ ਵਡਿਆਈ ਕੋ ਦੇਖ ਦੇਖ ਕੇ ਜੀਵਤਾ ਅਰਥਾਤ ਪ੍ਰਸੰਨ ਹੋਤਾ ਹੈ॥੩॥
Prof. Sahib Singhਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੩॥ਪਦ ਅਰਥ ਪੇਖਿ = ਵੇਖ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿ = ਤੇਰੀ। ਵਡਾਈ = ਵਡੱਪਣ ॥੩॥
SikhNet (Spanish)Vivo bendecido por Tu Visión; oh, Maravillosa es Tu Gloria. (3)
ਧਾਰਿ ਅਨੁਗ੍ਰਹੁ. ਆਪਿ ਪ੍ਰਭ ਸ੍ਵਾਮੀ; ਪਤਿ ਮਤਿ ਕੀਨੀ ਪੂਰੀ ॥
dhaar anugrahu. aap prabh svaamee; pat mat keenee pooree |
Sant Singh KhalsaGranting His Grace, God my Lord and Master Himself saved my honor, and my intellect has been made perfect.
Manmohan SinghExtending His mercy, the Lord Master has Himself saved my honour and illumined my intellect.
Manmohan Singh (Punjabi)ਆਪਣੀ ਮਿਹਰ ਕਰ ਕੇ, ਪ੍ਰਭੂ ਪ੍ਰਮੇਸ਼ਰ ਨੇ ਖੁਦ ਮੇਰੀ ਇੱਜ਼ਤ ਤੇ ਅਕਲ ਸਸ਼ੋਭਤ ਕਰ ਦਿੱਤੀਆਂ ਹਨ।
Fareedkot Teekaਹੇ ਪ੍ਰਭੂ ਸੁਆਮੀ! ਤੈਨੇ ਅਪਨੀ ਕਿਰਪਾ ਕਰ ਕੇ ਪਤਿ ਔ ਬੁਧੀ ਭੀ ਮੇਰੀ ਪੂਰੀ ਕਰੀ ਹੈ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ।ਪਦ ਅਰਥ ਅਨੁਗ੍ਰਹੁ = ਕਿਰਪਾ। ਧਾਰਿ = ਕਰ ਕੇ। ਪ੍ਰਭ = ਹੇ ਪ੍ਰਭੂ। ਪਤਿ = ਇੱਜ਼ਤ। ਮਤਿ = ਅਕਲ।
SikhNet (Spanish)Oh Señor, eres Compasivo conmigo; has salvado mi honor e iluminado mi intelecto.
ਸਦਾ ਸਦਾ ਨਾਨਕ ਬਲਿਹਾਰੀ; ਬਾਛਉ ਸੰਤਾ ਧੂਰੀ ॥੪॥੧੩॥੬੩॥
sadaa sadaa naanak balihaaree; baachhau santaa dhooree |4|13|63|
Sant Singh KhalsaForever and ever, Nanak is a sacrifice, longing for the dust of the feet of the Saints. ||4||13||63||
Manmohan SinghEver, ever Nanak is devoted unto the Lord and longs for the dust of saints feet.
Manmohan Singh (Punjabi)ਹਮੇਸ਼ਾਂ! ਹਮੇਸ਼ਾਂ ਹੀ ਨਾਨਕ ਸਾਹਿਬ ਤੋਂ ਸਦਕੇ ਜਾਂਦਾ ਹੈ ਅਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀਤੇ ਮੈਂ ਨਿਤ੍ਯੰਪ੍ਰਤਿ ਬਲਿਹਾਰੀ ਜਾਤਾ ਹੂੰ, ਕਿਉਂਕਿ ਸਭ ਮੇਰੀ ਕਾਮਨਾ ਪੂਰੀ ਹੂਈ ਹੈ। ਪਰੰਤੂ ਇਹ ਕਿਰਪਾ ਕਰ ਜੋ ਮੈਂ ਤੇਰੇ ਸੰਤੋਂ ਕੀ ਧੂਰੀ ਚਾਹਤਾ ਰਹੂੰ, ਭਾਵ ਸੇ ਸੇਵਾ ਕਰਤਾ ਰਹੂੰ॥੪॥੧੩॥੬੩॥☬ਸ੍ਰੀ ਅੰਮ੍ਰਿਤਸਰ ਜੀ ਕੀ ਮਹਿਮਾ ਕਹ ਕਰ ਪਰਮੇਸਰ ਕੇ ਸਨਮੁਖ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੧੩॥੬੩॥ਪਦ ਅਰਥ ਬਲਿਹਾਰੀ = ਸਦਕੇ। ਬਾਛਹੁ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰੀ = ਚਰਨ-ਧੂੜ ॥੪॥੧੩॥੬੩॥
SikhNet (Spanish)Nanak ofrece siempre su ser en sacrificio a Ti, oh Dios, y sólo busca el Polvo que los Santos han pisado. (4‑13‑63)