ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਸਭੇ ਕੰਤੈ ਰਤੀਆ; ਮੈ ਦੋਹਾਗਣਿ ਕਿਤੁ ॥
sabhe kantai rateea; mai dohaagan kit |
Sant Singh KhalsaAll are imbued with love for their Husband Lord; I am a discarded bride - what good am I?
Manmohan SinghAll are imbued with the love of their Groom of what account am I, a discarded one?
Manmohan Singh (Punjabi)ਸਾਰੀਆਂ ਆਪਣੇ ਪਤੀ ਦੇ ਪਿਆਰ ਨਾਲ ਰੰਗੀਜੀਆਂ ਹੋਈਆਂ ਹਨ, ਮੈਂ ਛੁੱਟੜ ਕਿਹੜੇ ਲੇਖੇ ਵਿੱਚ ਹਾਂ?
Fareedkot Teekaਸਭ ਗਿਆਨਵਾਨ ਰੂਪ ਇਸਤ੍ਰੀਆਂ ਕੰਤ ਮੇਂ ਰਤੀਆਂ ਹੋਈਆਂ ਹੈਂ, ਮੈਂ ਛੁਟੜ ਕਿਸ ਗਿਨਤੀ ਮੇਂ ਹੂੰ॥
Prof. Sahib Singhਸਾਰੀਆਂ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੀਆਂ ਹੋਈਆਂ ਹਨ, (ਉਹਨਾਂ ਸੋਹਾਗਣਾਂ ਦੇ ਸਾਮ੍ਹਣੇ) ਮੈਂ ਮੰਦੇ ਭਾਗਾਂ ਵਾਲੀ ਕਿਸ ਗਿਣਤੀ ਵਿਚ ਹਾਂ?
ਪਦ ਅਰਥ ਦੋਹਾਗਣਿ = ਮੰਦੇ ਭਾਗਾਂ ਵਾਲੀਆਂ, ਛੁੱਟੜ। ਕਿਤੁ = ਕਿਸ ਲੇਖੇ ਵਿਚ।
SikhNet (Spanish)Todos están imbuidos en el Amor de su Señor; oh, ¿por qué soy el único que está separado?
ਮੈ ਤਨਿ ਅਵਗਣ ਏਤੜੇ; ਖਸਮੁ. ਨ ਫੇਰੇ ਚਿਤੁ ॥੩॥
mai tan avagan etarre; khasam. na fere chit |3|
Sant Singh KhalsaMy body is filled with so many faults; my Lord and Master does not even turn His thoughts to me. ||3||
Manmohan SinghWithin my body there are so many demerits. My Husband turns not His mind towards me.
Manmohan Singh (Punjabi)ਮੇਰੀ ਦੇਹ ਅੰਦਰ ਐਨੀਆਂ ਬੰਦੀਆਂ ਹਨ। ਮੇਰਾ ਪਤੀ ਮੇਰੇ ਵੱਲ ਆਪਣਾ ਮਨ ਨਹੀਂ ਮੋੜਦਾ।
Fareedkot Teekaਮੇਰੇ ਸਰੀਰ ਮੇਂ ਔਗੁਣ ਇਤਨੇ ਬੜੇ ਹੈਂ ਜਿਨੋਂ ਕੋ ਦੇਖ ਕੇ ਮੇਰੀ ਓਰ ਕੰਤ ਚਿਤ ਨਹੀਂ ਫੇਰਤਾ, ਭਾਵ ਮੇਰੀ ਤਰਫ ਕਿਰਪਾ ਕੀ ਨਿਗਾਹ ਨਹੀਂ ਕਰਤਾ ਹੈਂ॥੩॥
Prof. Sahib Singhਮੇਰੇ ਸਰੀਰ ਵਿਚ ਇਤਨੇ ਔਗੁਣ ਹਨ ਕਿ ਖਸਮ ਮੇਰੇ ਵਲ ਧਿਆਨ ਭੀ ਨਹੀਂ ਕਰਦਾ ॥੩॥
ਪਦ ਅਰਥ ਮੈ ਤਨਿ = ਮੇਰੇ ਸਰੀਰ ਵਿਚ ॥੩॥
SikhNet (Spanish)Estoy tan lleno de maldad que mi Dios no me considera para nada. (3)