ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਗੁਰਮੁਖਿ ਮਿਲੇ ਸਿ ਸਜਣਾ; ਹਰਿ ਪ੍ਰਭ ਪਾਇਆ ਰੰਗੁ ॥
guramukh mile si sajanaa; har prabh paaeaa rang |
Sant Singh KhalsaThose Gurmukhs who meet as friends are blessed with the Lord God's Love.
Manmohan SinghThe friends who meet with the sublime Guru, are blessed with the Lord God's love.
Manmohan Singh (Punjabi)ਉਹ ਮਿੱਤ੍ਰ ਜੋ ਪ੍ਰਭੂ ਦੇ ਪ੍ਰੇਮੀ ਗੁਰਾਂ ਨੂੰ ਮਿਲ ਪੈਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਸੁਆਮੀ ਦੇ ਪਿਆਰ ਦੀ ਦਾਤ ਮਿਲਦੀ ਹੈ।
Fareedkot Teekaਜੋ (ਰੰਗ) ਪ੍ਰੇਮ ਕਰ ਕੇ ਗੁਰਮੁਖ ਸਜਣੋਂ ਕੋ ਮਿਲੇ ਹੈਂ ਤਿਨੋਂ ਨੇ ਹਰੀ ਪ੍ਰਭੂ ਕੋ ਪਾਯਾ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ।
ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੇ = ਉਹ ਬੰਦੇ। ਸਜਣਾ = ਚੰਗੇ ਜੀਵਨ ਵਾਲੇ ਮਨੁੱਖ। ਪ੍ਰਭ ਰੰਗੁ = ਪਰਮਾਤਮਾ ਦਾ ਪਿਆਰ।
SikhNet (Spanish)Esos Gurmukjs que se reúnen como hermanos son bendecidos con el Amor de Dios Nuestro Señor.
ਜਨ ਨਾਨਕ. ਨਾਮੁ ਸਲਾਹਿ ਤੂ; ਲੁਡਿ. ਲੁਡਿ ਦਰਗਹਿ ਵੰਞੁ ॥੧॥
jan naanak. naam salaeh too; ludd. ludd darageh vany |1|
Sant Singh KhalsaO servant Nanak, praise the Naam, the Name of the Lord; you shall go to His court in joyous high spirits. ||1||
Manmohan SinghO slave Nanak, praise thou the Lord's Name, so that you may go to the Lord's court in utter joy.
Manmohan Singh (Punjabi)ਹੇ ਗੋਲੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰ ਤਾਂ ਜੋ ਤੂੰ ਪ੍ਰਭੂ ਦੇ ਦਰਬਾਰ ਵਿੱਚ ਅਤਿਅੰਤ ਖੁਸ਼ੀ ਅੰਦਰ ਜਾ ਸਕੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਨਾਮ ਕਾ ਸਲਾਹਣਾ ਕਰੁ, ਫਿਰ (ਲੁਡਿ ਲੁਡਿ) ਲਟਕ ਲਟਕ ਕੇ ਅਰਥਾਤ ਨਿਰਭੈ ਹੂਆ ਹੂਆ ਦਰਗਹ ਮੇਂ ਜਾਹੁ, ਭਾਵ ਕੋਈ ਰੋਕ ਨਹੀਂ ਸਕੇਗਾ॥
Prof. Sahib Singhਹੇ ਦਾਸ ਨਾਨਕ! ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ ॥੧॥
ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰਿਆ ਕਰ। ਲੁਡਿ ਲੁਡਿ = ਲੁੱਡੀ ਪਾ ਪਾ ਕੇ, ਬੇ-ਫ਼ਿਕਰ ਹੋ ਕੇ। ਵੰਞੁ = ਜਾਹ ॥੧॥
SikhNet (Spanish)Oh, dice el Sirviente Nanak, alaba el Naam, el Nombre del Señor y podrás ir a Su Corte con toda Dicha y Elevación en tu Espíritu. (1)