ਧਨਾਸਰੀ ਮਹਲਾ ੩ ਤੀਜਾ ॥
dhanaasaree mahalaa 3 teejaa | Ang 664
Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.
ਜਗੁ ਮੈਲਾ; ਮੈਲੋ ਹੋਇ ਜਾਇ ॥
jag mailaa; mailo hoe jaae | Ang 664
Sant Singh KhalsaThe world is polluted, and those in the world become polluted as well.
Manmohan SinghThe world is defiled and attaching there with the mortal too is defiled.
Manmohan Singh (Punjabi)ਸੰਸਾਰ ਪਲੀਤ ਹੈ, ਤੇ ਉਸ ਨਾਲ ਜੁੜ ਕੇ ਪ੍ਰਾਣੀ ਪਲੀਤ ਹੋ ਜਾਂਦਾ ਹੈ।
Fareedkot Teekaਇਹੁ ਜਗਤ ਮੈਲਾ ਹੈ, ਇਸ ਕੀ ਸੰਗਤਿ ਸੇ ਜੀਵ ਮੈਲਾ ਹੋਤਾ ਹੈ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ,ਪਦ ਅਰਥ ਮੈਲੋ = ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ = ਹੁੰਦਾ ਜਾਂਦਾ ਹੈ।
SikhNet (Spanish)El mundo está perdido, y apegándose a él, el mortal también se pierde,
ਆਵੈ ਜਾਇ; ਦੂਜੈ ਲੋਭਾਇ ॥
aavai jaae; doojai lobhaae | Ang 664
Sant Singh KhalsaIn attachment to duality, it comes and goes.
Manmohan SinghFascinated by another, he comes and goes.
Manmohan Singh (Punjabi)ਦਵੈਤ ਵਿੱਚ ਫੱਸਿਆ ਉਹ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਹੈ।
Fareedkot Teekaਇਸੀ ਤੇ ਇਹ ਜੀਵ ਦ੍ਵੈਤ ਮੇਂ ਲੁਭਾਯਾ ਹੂਆ ਆਵਤਾ ਜਾਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।ਪਦ ਅਰਥ ਆਵੈ ਜਾਇ = ਜੰਮਦਾ ਹੈ ਮਰਦਾ ਹੈ। ਦੂਜੈ = ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ = ਲੋਭ ਕਰ ਕੇ, ਫਸ ਕੇ।
SikhNet (Spanish)y en la fascinación por el otro, va y viene.
ਦੂਜੈ ਭਾਇ; ਸਭ ਪਰਜ ਵਿਗੋਈ ॥
doojai bhaae; sabh paraj vigoee | Ang 664
Sant Singh KhalsaThis love of duality has ruined the entire world.
Manmohan SinghThe love of another has ruined the whole world.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਸਾਰੇ ਸੰਸਾਰ ਨੂੰ ਤਬਾਹ ਕਰ ਛੱਡਿਆ ਹੈ।
Fareedkot Teekaਦ੍ਵੈਤ ਭਾਵ ਮੇਂ ਹੀ ਸਭ (ਪਰਜ) ਪਰਜਾ, ਭਾਵ ਸ੍ਰਿਸਟੀ ਵਿਗੋਈ ਹੈ॥
Prof. Sahib Singhਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਮੋਹ ਵਿਚ। ਪਰਜ = ਪਰਜਾ, ਲੁਕਾਈ। ਵਿਗੋਈ = ਖ਼ੁਆਰ ਹੋ ਰਹੀ ਹੈ।
SikhNet (Spanish)El amor al otro ha arruinado al mundo entero,
ਮਨਮੁਖਿ ਚੋਟਾ ਖਾਇ; ਅਪੁਨੀ ਪਤਿ ਖੋਈ ॥੧॥
manamukh chottaa khaae; apunee pat khoee |1| Ang 664
Sant Singh KhalsaThe self-willed manmukh suffers punishment, and forfeits his honor. ||1||
Manmohan SinghThe perverse person bears the blows and loses his honour.
Manmohan Singh (Punjabi)ਪ੍ਰਤੀ ਕੂਲ ਪੁਰਸ਼ ਸੱਟਾਂ ਸਹਾਰਦਾ ਹੈ ਅਤੇ ਆਪਣੀ ਇੱਜ਼ਤ ਆਬਰੂ ਗਵਾ ਲੈਂਦਾ ਹੈ।
Fareedkot Teekaਤਾਂ ਤੇ ਮਨਮੁਖ ਪੁਰਸ਼ ਆਗੇ ਜਮ ਕੀਆਂ ਚੋਟਾਂ ਖਾਏਂਗੇ ਔਰ ਈਹਾਂ ਤਿਨੋਂ ਨੇ ਅਪਨੀ ਪਤਿ ਖੋਈ ਹੈ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੧॥
SikhNet (Spanish)y el que es perverso es el que tiene que aguantar el peso de las consecuencias de perder su honor. (1)
ਗੁਰ ਸੇਵਾ ਤੇ; ਜਨੁ ਨਿਰਮਲੁ ਹੋਇ ॥
gur sevaa te; jan niramal hoe | Ang 664
Sant Singh KhalsaServing the Guru, one becomes immaculate.
Manmohan SinghBy Guru's service, man becomes immaculate.
Manmohan Singh (Punjabi)ਗੁਰਾਂ ਦੀ ਟਹਿਲ ਦੁਆਰਾ ਬੰਦਾ ਪਵਿੰਤਰ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਤੇ ਹੀ ਜਨ ਨਿਰਮਲ ਹੋਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।ਪਦ ਅਰਥ ਤੇ = ਤੋਂ, ਦੀ ਰਾਹੀਂ। ਜਨੁ = ਸੇਵਕ।
SikhNet (Spanish)Por el Servicio al Guru, el hombre se vuelve Inmaculado.
ਅੰਤਰਿ ਨਾਮੁ ਵਸੈ; ਪਤਿ ਊਤਮ ਹੋਇ ॥ ਰਹਾਉ ॥
antar naam vasai; pat aootam hoe | rahaau | Ang 664
Sant Singh KhalsaHe enshrines the Naam, the Name of the Lord, within, and his state becomes exalted. ||Pause||
Manmohan SinghWithin him is enshrined the Name and sublime becomes his honour. Pause.
Manmohan Singh (Punjabi)ਉਸ ਦੇ ਅੰਦਰ ਨਾਮ ਟਿੱਕ ਜਾਂਦਾ ਹੈ ਅਤੇ ਸ੍ਰੇਸ਼ਟ ਥੀ ਵੰਞਦੀ ਹੈ ਉਸ ਦੀ ਇੱਜ਼ਤ-ਆਬਰੂ। ਠਹਿਰਾਉ।
Fareedkot Teekaਜਬ ਰਿਦੇ ਅੰਤਰ ਹਰਿ ਨਾਮ ਵਸੇ ਤਬ ਉਤਮ ਪਤ ਹੋਤੀ ਹੈ॥ ਰਹਾਉ ॥
Prof. Sahib Singhਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ਰਹਾਉ॥ਪਦ ਅਰਥ ਪਤਿ = ਇੱਜ਼ਤ ॥ਰਹਾਉ॥
SikhNet (Spanish)En su interior es enaltecido el Nombre Sublime y recupera su Honor. (Pausa)
ਗੁਰਮੁਖਿ ਉਬਰੇ; ਹਰਿ ਸਰਣਾਈ ॥
guramukh ubare; har saranaaee | Ang 664
Sant Singh KhalsaThe Gurmukhs are saved, taking to the Lord's Sanctuary.
Manmohan SinghThe Guru-wards are saved by seeking the Lord's protection.
Manmohan Singh (Punjabi)ਗੁਰੂ-ਅਨੁਸਾਰੀ ਗੁਰੂ ਦੀ ਪਨਾਹ ਲੈਣ ਦੁਆਰਾ, ਪਾਰ ਉਤਰ ਜਾਂਦੇ ਹਨ।
Fareedkot Teekaਇਸ ਦੁਬਿਧਾ ਤੇ ਗੁਰਮੁਖਿ ਹਰੀ ਕੀ ਸਰਣਾਈ ਹੋ ਕਰ ਉਬਰੇ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਉਬਰੇ = ਬਚ ਗਏ।
SikhNet (Spanish)Los Guardias del Guru son salvados buscando la Protección del Señor.
ਰਾਮ ਨਾਮਿ ਰਾਤੇ; ਭਗਤਿ ਦ੍ਰਿੜਾਈ ॥
raam naam raate; bhagat drirraaee | Ang 664
Sant Singh KhalsaAttuned to the Lord's Name, they commit themselves to devotional worship.
Manmohan SinghImbued with the Lord's Name, they implant within themselves, His devotional service.
Manmohan Singh (Punjabi)ਸਾਹਿਬ ਦੇ ਨਾਮ ਨਾਲ ਰੰਗੀਜੇ ਹੋਏ, ਉਹ ਆਪਣੇ ਅੰਦਰ ਉਸ ਦੀ ਪ੍ਰੇਮਮਈ ਸੇਵਾ ਨੂੰ ਪੱਕੀ ਕਰਦੇ ਹਨ।
Fareedkot Teekaਕਿਉਂਕਿ ਤਿਨੋਂ ਨੇ ਅਪਨੇ ਰਿਦੇ ਕੋ ਭਗਤੀ ਦ੍ਰਿੜਾਈ ਹੈ ਔ ਵਿਆਪਕ ਨਾਮੀ ਮੇਂ ਰਾਤੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ।ਪਦ ਅਰਥ ਨਾਮਿ = ਨਾਮ ਵਿਚ। ਰਾਤੇ = ਮਗਨ। ਦ੍ਰਿੜਾਈ = ਹਿਰਦੇ ਵਿਚ ਪੱਕੀ ਟਿਕਾ ਲਈ।
SikhNet (Spanish)Imbuidos en el Nombre de Dios,
ਭਗਤਿ ਕਰੇ ਜਨੁ; ਵਡਿਆਈ ਪਾਏ ॥
bhagat kare jan; vaddiaaee paae | Ang 664
Sant Singh KhalsaThe Lord's humble servant performs devotional worship, and is blessed with greatness.
Manmohan SinghGod's servant perform His service and obtains honour.
Manmohan Singh (Punjabi)ਰੱਬ ਦਾ ਸੇਵਕ ਉਸ ਦੀ ਸੇਵਾ ਕਰਦਾ ਹੈ ਅਤੇ ਪੱਤ ਆਬਰੂ ਪਾਉਂਦਾ ਹੈ।
Fareedkot Teekaਜੋ ਜਨ ਭਗਤੀ ਕਰਤੇ ਹੈਂ, ਸੋ ਵਡਿਆਈ ਕੌ ਪਾਵਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ।
SikhNet (Spanish)implantan en su ser interior el Servicio de Devoción.
ਸਾਚਿ ਰਤੇ; ਸੁਖ ਸਹਜਿ ਸਮਾਏ ॥੨॥
saach rate; sukh sehaj samaae |2| Ang 664
Sant Singh KhalsaAttuned to Truth, he is absorbed in celestial peace. ||2||
Manmohan SinghTinctured with Truth he is absorbed in the celestial peace.
Manmohan Singh (Punjabi)ਸੱਚ ਨਾਲ ਰੰਗਿਆ ਹੋਇਆ ਉਹ ਆਤਮਕ-ਅਨੰਦ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਅਰ ਸਾਚ ਮੇਂ ਰਤੇ ਹੈਂ, ਇਸੀ ਤੇ ਵਹੁ ਸਾਂਤਿ ਸੁਖ ਮੇਂ ਸਮਾਏ ਹੈਂ॥੨॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥
SikhNet (Spanish)El Devoto del Señor realiza Su Servicio y obtiene Honor. (2)
ਸਾਚੇ ਕਾ ਗਾਹਕੁ; ਵਿਰਲਾ ਕੋ ਜਾਣੁ ॥
saache kaa gaahak; viralaa ko jaan | Ang 664
Sant Singh KhalsaKnow that one who purchases the True Name is very rare.
Manmohan SinghBe it known that, rare is the purchaser of the True Name.
Manmohan Singh (Punjabi)ਸਮਝ ਲੈ ਕਿ ਸੱਚੇ ਨਾਮ ਦਾ ਖਰੀਦਾਰ ਕੋਈ ਇਕ ਅੱਧਾ ਹੀ ਹੈ।
Fareedkot Teekaਤਾਂ ਤੇ ਸਾਚੇ ਕਾ ਗਾਹਕ ਜਗ੍ਯਾਸੀ ਕੋਈ ਵਿਰਲਾ ਹੀ ਜਾਣੋ॥
Prof. Sahib Singh(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ।ਪਦ ਅਰਥ ਗਾਹਕੁ = ਮਿਲਣ ਦਾ ਚਾਹਵਾਨ। ਜਾਣੁ = ਸਮਝੋ।
SikhNet (Spanish)Teñido con la Verdad él es absorbido en la Paz Celestial.
ਗੁਰ ਕੈ ਸਬਦਿ; ਆਪੁ ਪਛਾਣੁ ॥
gur kai sabad; aap pachhaan | Ang 664
Sant Singh KhalsaThrough the Word of the Guru's Shabad, he comes to understand himself.
Manmohan SinghBy Guru's instruction, he recognises his ownself.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਆਪ ਦੀ ਸਿੰਆਣ ਕਰ ਲੈਂਦਾ ਹੈ।
Fareedkot Teekaਔਰ ਜੋ ਗਾਹਕ ਹੈ, ਸੋਈ ਗੁਰ ਉਪਦੇਸ ਦ੍ਵਾਰਾ ਆਪਨਾ ਆਪ ਪਛਾਨਤਾ ਹੈ॥
Prof. Sahib Singh(ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੁ = ਪਛਾਣੂ, ਪਛਾਣਨ ਵਾਲਾ।
SikhNet (Spanish)Entiende esto, extraordinario es el comprador del Nombre Verdadero.
ਸਾਚੀ ਰਾਸਿ. ਸਾਚਾ ਵਾਪਾਰੁ ॥
saachee raas. saachaa vaapaar | Ang 664
Sant Singh KhalsaTrue is his capital, and true is his trade.
Manmohan SinghTrue is his capital and turn is his trade.
Manmohan Singh (Punjabi)ਸੱਚੀ ਹੈ ਉਸ ਦੀ ਪੂੰਜੀ ਅਤੇ ਸੱਚਾ ਉਸ ਦਾ ਵਣਜ।
Fareedkot Teekaਜਿਨੋਂ ਕੀ ਸਰਧਾ ਰੂਪੀ ਸਚੀ ਰਾਸ ਹੈ, ਤਿਨੋਂ ਕਾ ਉਪਦੇਸ ਦੇਣਾ ਲੈਣਾ ਰੂਪੀ ਵਪਾਰ ਭੀ ਸਚਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ), ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ।ਪਦ ਅਰਥ ਰਾਸਿ = ਸਰਮਾਇਆ।
SikhNet (Spanish)Por la Instrucción del Guru, él reconoce su propio ser, y al hacerlo,
ਸੋ ਧੰਨੁ ਪੁਰਖੁ; ਜਿਸੁ ਨਾਮਿ ਪਿਆਰੁ ॥੩॥
so dhan purakh; jis naam piaar |3| Ang 664
Sant Singh KhalsaBlessed is that person, who loves the Naam. ||3||
Manmohan SinghBlessed is the person, who loves the Lord's Name.
Manmohan Singh (Punjabi)ਮੁਬਾਰਕ ਹੈ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਨਾਲ ਪ੍ਰੇਮ ਰੱਖਦਾ ਹੈ।
Fareedkot Teekaਤਾਂ ਤੇ ਜਿਸ ਕਾ ਨਾਮੀ ਕੇ ਬੀਚ ਪਿਆਰ ਹੈ, ਸੋ ਪੁਰਖ ਧੰਨ ਹੈ॥੩॥
Prof. Sahib Singhਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥ਪਦ ਅਰਥ ਧੰਨੁ = ਭਾਗਾਂ ਵਾਲਾ। ਜਿਸੁ ਪਿਆਰੁ = ਜਿਸ ਦਾ ਪਿਆਰ ॥੩॥
SikhNet (Spanish)su comercio y su capital se vuelven verdaderos. Bendita es la persona que ama el Naam. (3)
ਤਿਨਿ ਪ੍ਰਭਿ ਸਾਚੈ; ਇਕਿ ਸਚਿ ਲਾਏ ॥
tin prabh saachai; ik sach laae | Ang 664
Sant Singh KhalsaGod, the True Lord, has attached some to His True Name.
Manmohan SinghSome, the true Lord, has attached to the True Name.
Manmohan Singh (Punjabi)ਕਈਆਂ ਨੂੰ ਉਸ ਸੱਚੇ ਸਾਹਿਬ ਨੇ ਸੱਚੇ ਨਾਮ ਨਾਲ ਜੋੜ ਦਿੱਤਾ ਹੈ।
Fareedkot Teekaਤਿਸ ਸਾਚੇ ਪ੍ਰਭੂ ਨੇ ਏਕ ਪੁਰਸ਼ ਅਪਨੇ ਸਚੇ ਨਾਮ ਮੇਂ ਲਗਾਏ ਹੈਂ॥
Prof. Sahib Singhਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,ਪਦ ਅਰਥ ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈਆਂ ਨੂੰ। ਸਚਿ = ਸਦਾ-ਥਿਰ ਨਾਮ ਵਿਚ।
SikhNet (Spanish)A algunos el Señor Verdadero los ha apegado a Su Nombre
ਊਤਮ ਬਾਣੀ, ਸਬਦੁ ਸੁਣਾਏ ॥
aootam baanee, sabad sunaae | Ang 664
Sant Singh KhalsaThey listen to the most sublime Word of His Bani, and the Word of His Shabad.
Manmohan SinghThey hear the sublime Gurbani and the Name.
Manmohan Singh (Punjabi)ਉਹ ਸ੍ਰੇਸ਼ਟ ਗੁਰਬਾਣੀ ਅਤੇ ਨਾਮ ਨੂੰ ਸੁਣਦੇ ਹਨ।
Fareedkot Teekaਸੋ ਉਤਮ ਬਾਣੀ ਕਾ (ਸਬਦੁ) ਉਪਦੇਸ ਸੁਣਾਵਤੇ ਹੈਂ॥
Prof. Sahib Singhਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।ਪਦ ਅਰਥ ਊਤਮ = ਸ੍ਰੇਸ਼ਟ (ਜੀਵਨ ਵਾਲੇ)।
SikhNet (Spanish)y ellos escuchan el Gurbani Sublime y la Palabra de Su Shabd.
ਪ੍ਰਭ ਸਾਚੇ ਕੀ. ਸਾਚੀ ਕਾਰ ॥
prabh saache kee. saachee kaar | Ang 665
Sant Singh KhalsaTrue is service to the True Lord God.
Manmohan SinghTrue is the service of the True Lord.
Manmohan Singh (Punjabi)ਸੱਚੀ ਹੈ ਸੇਵਾ ਸੱਚੇ ਸੁਆਮੀ ਦੀ।
Fareedkot Teekaਤਿਸ ਸਚੇ ਪ੍ਰਭੂ ਕੀ ਸਚੀ (ਕਾਰ) ਸੇਵਾ ਜੋ ਕਰਤੇ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ ਅਟੱਲ ਮਰਯਾਦਾ ਹੈ,ਪਦ ਅਰਥ ਸਾਚੀ ਕਾਰ = ਅਟੱਲ ਮਰਯਾਦਾ।
SikhNet (Spanish)Verdadero es el Servicio al Señor Verdadero.
ਨਾਨਕ; ਨਾਮਿ ਸਵਾਰਣਹਾਰ ॥੪॥੪॥
naanak; naam savaaranahaar |4|4| Ang 665
Sant Singh KhalsaO Nanak, the Naam is the Embellisher. ||4||4||
Manmohan SinghNanak, the Lord's Name, is the embellisher of man.
Manmohan Singh (Punjabi)ਨਾਨਕ, ਸਾਈਂ ਦਾ ਨਾਮ ਬੰਦੇ ਨੂੰ ਉੱਤਮ ਸ਼ੋਭਨੀਕ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮਿ) ਨਾਮੀ ਹਰੀ ਆਪ ਹੀ ਤਿਨੋਂ ਕੇ ਸਵਾਰਨੇਹਾਰਾ ਹੋਤਾ ਹੈ॥੪॥੪॥☬ਹਰਿ ਸੇਵਕੋਂ ਕੀ ਮਹਿੰਮਾ ਔ ਬੇਮੁਖੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਕਿ ਹੇ ਨਾਨਕ! ਉਹ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾ ਦੇਣ ਵਾਲਾ ਹੈ ॥੪॥੪॥ਪਦ ਅਰਥ ਸਵਾਰਣਹਾਰ = ਜੀਵਨ ਸੋਹਣਾ ਬਣਾ ਸਕਣ ਵਾਲਾ ॥੪॥੪॥
* ਨੋਟ: ਲਫ਼ਜ਼ 'ਮਹਲਾ' ਦੇ ਨਾਲ ਵਰਤੇ ਅੰਕ ੧, ੨, ੩, ੪, ੫, ੯ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।
SikhNet (Spanish)Dice Nanak, el Nombre del Señor es lo que embellece. (4-4)