ੴ

ਸਿੱਖਬਾਣੀ · SikhBani

ਮੈਲਾ ਬ੍ਰਹਮਾ ਮੈਲਾ ਇੰਦੁ ॥

mailaa brahamaa mailaa ind
Bhagat Kabir Ji ਭਗਤ ਕਬੀਰ ਜੀ · Raag Bhairao · Ang 1158 · 14 lines
Translations

ਮੈਲਾ ਬ੍ਰਹਮਾ. ਮੈਲਾ ਇੰਦੁ ॥

mailaa brahamaa. mailaa ind |

Sant Singh KhalsaBrahma is polluted, and Indra is polluted.
Manmohan SinghImpure is Brahma and impure is Indra.
Manmohan Singh (Punjabi)ਅਪਵਿੱਤ੍ਰ ਹੈ ਬਰਮ੍ਹਾ ਅਤੇ ਅਪਵਿੱਤ੍ਰ ਹੈ ਇੰਦਰ।
Fareedkot Teekaਬ੍ਰਹਮਾ ਮਲੀਨ ਹੈ ਪੁਨਹ ਇੰਦ੍ਰ ਭੀ ਮਲੀਨ ਹੈ॥
Prof. Sahib Singhਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।

ਪਦ ਅਰਥ ਇੰਦੁ = ਦੇਵਤਿਆਂ ਦਾ ਰਾਜਾ ਇੰਦਰ।

SikhNet (Spanish)Manchados están Brahma e Indra

ਰਵਿ ਮੈਲਾ; ਮੈਲਾ ਹੈ ਚੰਦੁ ॥੧॥

rav mailaa; mailaa hai chand |1|

Sant Singh KhalsaThe sun is polluted, and the moon is polluted. ||1||
Manmohan SinghThe sun is impure and impure is the moon.
Manmohan Singh (Punjabi)ਸੂਰਜ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹੈ, ਚੰਦਰਮਾ।
Fareedkot Teekaਸੂਰਜ ਭੀ ਮੈਲਾ ਹੈ ਔਰ ਚੰਦ ਭੀ ਮੈਲਾ ਹੈ॥੧॥
Prof. Sahib Singh(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥

ਪਦ ਅਰਥ ਰਵਿ = ਸੂਰਜ ॥੧॥

SikhNet (Spanish)y ni el sol ni la luna están libres de mancha. (1)

ਮੈਲਾ ਮਲਤਾ; ਇਹੁ ਸੰਸਾਰੁ ॥

mailaa malataa; ihu sansaar |

Sant Singh KhalsaThis world is polluted with pollution.
Manmohan SinghThis world is defiled with impurity.
Manmohan Singh (Punjabi)ਇਹ ਦੁਨੀਆਂ ਮਲੀਣਤਾ ਨਾਲ ਪਲੀਤ ਹੋਈ ਹੋਈ ਹੈ।
Fareedkot Teekaਅਗ੍ਯਾਤ ਮੈਲਤਾ ਕਰ ਏਹ ਸੰਸਾਰ ਮਲੀਨ ਹੋ ਰਹਾ ਹੈ॥
Prof. Sahib Singhਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,

ਪਦ ਅਰਥ ਮਲਤਾ = ਮਲੀਨ।

SikhNet (Spanish)Sí, manchado e impuro esta el mundo entero,

ਇਕੁ ਹਰਿ ਨਿਰਮਲੁ; ਜਾ ਕਾ. ਅੰਤੁ ਨ ਪਾਰੁ ॥੧॥ ਰਹਾਉ ॥

eik har niramal; jaa kaa. ant na paar |1| rahaau |

Sant Singh KhalsaOnly the One Lord is Immaculate; He has no end or limitation. ||1||Pause||
Manmohan SinghImmaculate is the One Lord, who has no end and limit. Pause.
Manmohan Singh (Punjabi)ਪਾਵਨ ਪਵਿੱਤ੍ਰ ਹੈ ਇਕ ਪ੍ਰਭੂ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ। ਠਹਿਰਾਉ।
Fareedkot Teekaਏਕੁ ਹਰੀ ਨਿਰਮਲ ਹੈ ਜਿਸ ਕੇ ਅੰਤ ਕਾ ਪਾਰਾਵਾਰ ਨਹੀਂ ਹੈ॥੧॥ ਰਹਾਉ ॥
Prof. Sahib Singhਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
SikhNet (Spanish)lo Único Inmaculado es el Nombre Infinito de Dios. (1-Pausa)

ਮੈਲੇ ਬ੍ਰਹਮੰਡਾਇ ਕੈ; ਈਸ ॥

maile brahamanddaae kai; ees |

Sant Singh KhalsaThe rulers of kingdoms are polluted.
Manmohan SinghImpure are the kings of the world.
Manmohan Singh (Punjabi)ਅਪਵਿੱਤ੍ਰ ਹਨ ਜਗਤ ਦੇ ਰਾਜੇ।
Fareedkot Teeka(ਕੈ ਈਸ) ਬਹੁਤੇ ਹੀ (ਬ੍ਰਹਮੰਡਾਇ) ਬ੍ਰਹਮੰਡ ਮੈਲੇ ਹੈਂ॥
Prof. Sahib Singhਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;

ਪਦ ਅਰਥ ਈਸ = ਰਾਜੇ। ਬ੍ਰਹਮੰਡਾਇ ਕੈ = ਬ੍ਰਹਮੰਡਾਂ ਦੇ।

SikhNet (Spanish)Manchados están los reyes de este mundo,

ਮੈਲੇ; ਨਿਸਿ ਬਾਸੁਰ ਦਿਨ ਤੀਸ ॥੨॥

maile; nis baasur din tees |2|

Sant Singh KhalsaNights and days, and the days of the month are polluted. ||2||
Manmohan SinghImpure are nights, days and the thirty days of month.
Manmohan Singh (Punjabi)ਅਪਵਿੱਤ੍ਰ ਹਨ ਰਾਤਾਂ, ਦਿਹਾੜੇ ਅਤੇ ਮਹੀਨੇ ਦੇ ਤੀਹ ਦਿਨ।
Fareedkot Teekaਰਾਤਿ ਦਿਨ ਭੀ ਮੈਲੇ ਹੈਂ ਪੁਨਹ (ਦਿਨ ਤੀਸ) ਮਹੀਨੇ ਭੀ ਮੈਲੇ ਹੈਂ॥੨॥
Prof. Sahib Singhਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥

ਪਦ ਅਰਥ ਨਿਸਿ = ਰਾਤ। ਬਾਸਰੁ = ਦਿਨ। ਤੀਸ = ਤੀਹ ॥੨॥

SikhNet (Spanish)manchados están el día y la noche y los treinta días del mes. (2)

ਮੈਲਾ ਮੋਤੀ; ਮੈਲਾ ਹੀਰੁ ॥

mailaa motee; mailaa heer |

Sant Singh KhalsaThe pearl is polluted, the diamond is polluted.
Manmohan SinghImpure is the pearl and impure the diamond.
Manmohan Singh (Punjabi)ਅਪਵਿੱਤ੍ਰ ਹੈ ਮਾਣਕ ਅਤੇ ਅਪਵਿੱਤ੍ਰ ਹੀ ਜਵੇਹਰ।
Fareedkot Teekaਮੋਤੀ ਭੀ ਮੈਲਾ ਹੈ ਔਰ ਹੀਰਾ ਭੀ ਮੈਲਾ ਹੈ॥
Prof. Sahib Singh(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,

ਪਦ ਅਰਥ ਹੀਰੁ = ਹੀਰਾ।

SikhNet (Spanish)Manchada está la perla y el diamante,

ਮੈਲਾ; ਪਉਨੁ ਪਾਵਕੁ ਅਰੁ ਨੀਰੁ ॥੩॥

mailaa; paun paavak ar neer |3|

Sant Singh KhalsaWind, fire and water are polluted. ||3||
Manmohan SinghImpure are wind, fire and water.
Manmohan Singh (Punjabi)ਅਪਵਿੱਤ੍ਰ ਹਨ ਹਵਾ, ਅੱਗ ਅਤੇ ਪਾਣੀ।
Fareedkot Teekaਪਵਨ ਅਰੁ ਅਗਨੀ ਅਰੁ ਜਲੁ ਭੀ ਮੈਲਾ ਹੈ॥੩॥
Prof. Sahib Singhਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥

ਪਦ ਅਰਥ ਪਾਵਕੁ = ਅੱਗ ॥੩॥

SikhNet (Spanish)oh, manchado está el aire, el agua y el fuego. (3)

ਮੈਲੇ; ਸਿਵ ਸੰਕਰਾ ਮਹੇਸ ॥

maile; siv sankaraa mahes |

Sant Singh KhalsaShiva, Shankara and Mahaysh are polluted.
Manmohan SinghImpure are Shiva, Shankara and Mahesha.
Manmohan Singh (Punjabi)ਅਪਵਿੱਤ੍ਰ ਹਨ ਸ਼ਿਵਜੀ, ਸ਼ੰਕਰ ਅਤੇ ਮਹੇਸ਼।
Fareedkot Teekaਸਿਵ, ਸੰਕਰ, ਮਹੇਸ ਆਦਿਕ ਗ੍ਯਾਰਾਂ ਰੁਦ੍ਰ ਮੈਲੇ ਹੈਂ॥
Prof. Sahib Singhਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।

ਪਦ ਅਰਥ ਸੰਕਰਾ = ਸ਼ਿਵ। ਮਹੇਸ = ਸ਼ਿਵ।

SikhNet (Spanish)Manchados están Shiva, Shankara y Majesh, manchados están los Sidhas,

ਮੈਲੇ; ਸਿਧ ਸਾਧਿਕ ਅਰੁ ਭੇਖ ॥੪॥

maile; sidh saadhik ar bhekh |4|

Sant Singh KhalsaThe Siddhas, seekers and strivers, and those who wear religious robes, are polluted. ||4||
Manmohan SinghImpure are the men of miracles, the strivers and the religious garb wearers.
Manmohan Singh (Punjabi)ਅਪਵਿੱਤ੍ਰ ਹਨ ਕਰਾਮਾਤੀ ਬੰਦੇ, ਅਭਿਆਸੀ ਅਤੇ ਘਾਰਮਕ ਲਿਬਾਸ ਪਹਿਨਣ ਵਾਲੇ।
Fareedkot Teekaਸਿਧ ਔਰ (ਸਾਧਿਕ) ਸਾਧਨਾਂ ਕਰਨਹਾਰੇ ਔਰ ਭੇਖ ਭੀ ਮੈਲੇ ਹੈਂ॥੪॥
Prof. Sahib Singhਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥

ਪਦ ਅਰਥ ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ ਦੇ ਸਾਧਨ ਕਰਨ ਵਾਲੇ। ਭੇਖ = ਕਈ ਭੇਖਾਂ ਦੇ ਸਾਧੂ ॥੪॥

SikhNet (Spanish)los buscadores y los que algo pretenden de Dios. (4)

ਮੈਲੇ; ਜੋਗੀ ਜੰਗਮ ਜਟਾ ਸਹੇਤਿ ॥

maile; jogee jangam jattaa sahet |

Sant Singh KhalsaThe Yogis and wandering hermits with their matted hair are polluted.
Manmohan SinghImpure are the Yogis, the wandering hermits with their matted hair.
Manmohan Singh (Punjabi)ਅਪਵਿੱਤ੍ਰ ਹਨ ਯੋਗੀ, ਰਮਤੇ ਸਾਧੂ ਆਪਣੀਆਂ ਲਿਟਾਂ ਸਮੇਤ।
Fareedkot Teekaਜੋਗੀ ਅਰ ਜੰਗਮ ਜਟਾ ਕੇ ਸਹਤ ਜੋ ਨਾਂਗੇ ਹੈਂ ਸਭ ਮੈਲੇ ਹੈਂ॥
Prof. Sahib Singhਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;

ਪਦ ਅਰਥ ਜੰਗਮ = ਸ਼ੈਵ ਮਤ ਦਾ ਇਕ ਫ਼ਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। ਜੰਗਮ ਆਪਣੇ ਸਿਰ ਉੱਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ। ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ = ਖੰਭਾਂ ਨਾਲ ਸਜਾਏ ਹੋਏ ਪਾਂਦੇ ਹਨ। ਜੰਗਮ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ: ਵਿਰਕਤ ਅਤੇ ਗ੍ਰਿਹਸਤੀ। ਸਹੇਤਿ = ਸਮੇਤ।

SikhNet (Spanish)Manchados están los Yoguis y los Shaivites, de cabello engreñado,

ਮੈਲੀ ਕਾਇਆ; ਹੰਸ ਸਮੇਤਿ ॥੫॥

mailee kaaeaa; hans samet |5|

Sant Singh KhalsaThe body, along with the swan-soul, is polluted. ||5||
Manmohan SinghImpure is the body along with the soul.
Manmohan Singh (Punjabi)ਅਪਵਿੱਤ੍ਰ ਹੈ ਦੇਹਿ ਸਣੇ ਆਤਮਾ ਦੇ।
Fareedkot Teekaਜੀਵੋਂ ਕੇ ਸਹਿਤ ਜੋ (ਕਾਇਆ) ਦੇਹੀ ਹੈ, ਸੋ ਭੀ ਮੈਲੀ ਹੈ॥੫॥
Prof. Sahib Singhਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥

ਪਦ ਅਰਥ ਕਾਇਆ = ਸਰੀਰ। ਹੰਸ = ਜੀਵਾਤਮਾ ॥੫॥

SikhNet (Spanish)oh, manchados están sus cuerpos y su Alma también. (5)

ਕਹਿ ਕਬੀਰ; ਤੇ ਜਨ ਪਰਵਾਨ ॥

keh kabeer; te jan paravaan |

Sant Singh KhalsaSays Kabeer, those humble beings are approved and pure,
Manmohan SinghSays Kabir, approved are the persons,
Manmohan Singh (Punjabi)ਕਬੀਰ ਜੀ ਆਖਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼,
Fareedkot Teekaਕਬੀਰ ਜੀ ਕਹਤੇ ਹੈਂ: ਵਹੁ ਪੁਰਸ ਪਰਵਾਨ ਹੈਂ॥
Prof. Sahib Singhਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,

ਪਦ ਅਰਥ ਪਰਵਾਨ = ਕਬੂਲ।

SikhNet (Spanish)Dice Kabir, sólo serán Aprobados e Inmaculados,

ਨਿਰਮਲ ਤੇ; ਜੋ ਰਾਮਹਿ ਜਾਨ ॥੬॥੩॥

niramal te; jo raameh jaan |6|3|

Sant Singh KhalsaWho know the Lord. ||6||3||
Manmohan Singhand pure are they, who know their Lord.
Manmohan Singh (Punjabi)ਅਤੇ ਪਵਿੱਤ੍ਰ ਹਨ ਉਹ, ਜੋ ਆਪਣੇ ਪ੍ਰਭੂ ਨੂੰ ਜਾਣਦੇ ਹਨ।
Fareedkot Teekaਨਿਰਮਲ ਭੀ ਵਹੀ ਹੈਂ, ਜੋ ਰਾਮ ਕੋ ਜਾਨਤੇ ਹੈਂ॥੬॥੩॥☬ਮੁਲਾਂ ਪ੍ਰਤੀ ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥

ਪਦ ਅਰਥ ਰਾਮਹਿ = ਪਰਮਾਤਮਾ ਨੂੰ ॥੬॥੩॥

SikhNet (Spanish)aquellos sirvientes que conocen en su interior a Dios. (6-3)
Answers quote the Granth verbatim with Ang citations. AI commentary is not Gurbani and not a religious ruling.