ਗਉੜੀ ਮਹਲਾ ੫ ॥
gaurree mahalaa 5 | Ang 189
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਕਰ ਕਰਿ ਟਹਲ; ਰਸਨਾ ਗੁਣ ਗਾਵਉ ॥
kar kar ttehal; rasanaa gun gaavau | Ang 189
Sant Singh KhalsaWith my hands I do His work; with my tongue I sing His Glorious Praises.
Manmohan SinghWith the hands I perform Lord's service and with the tongue I sing His praises.
Manmohan Singh (Punjabi)ਹੱਥਾਂ ਨਾਲ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ ਅਤੇ ਜਬਾਨ ਨਾਲ ਉਸ ਦੀ ਕੀਰਤੀ ਆਲਾਪਦਾ ਹਾਂ।
Fareedkot Teekaਹਾਥੋਂ ਸੇ ਸੰਤ ਸੇਵਾ ਕਰੋ, ਰਸਨਾ ਸੇ ਹਰਿ ਗੁਨ ਗਾਇਨ ਕਰੋ॥
Prof. Sahib Singh(ਹੇ ਭਾਈ! ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ,ਪਦ ਅਰਥ ਕਰ = ਹੱਥਾਂ ਨਾਲ। ਕਰਿ = ਕਰ ਕੇ। ਰਸਨਾ = ਜੀਭ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।
SikhNet (Spanish)Con mis manos sirvo, con mis labios alabo,
ਚਰਨ ਠਾਕੁਰ ਕੈ ਮਾਰਗਿ; ਧਾਵਉ ॥੧॥
charan tthaakur kai maarag; dhaavau |1| Ang 190
Sant Singh KhalsaWith my feet, I walk on the Path of my Lord and Master. ||1||
Manmohan SinghWith the feet I walk the way of the Master.
Manmohan Singh (Punjabi)ਪੈਰਾ ਨਾਲ ਮੈਂ ਸੁਆਮੀ ਦੇ ਰਸਤੇ ਟੁਰਦਾ ਹਾਂ।
Fareedkot Teekaਚਰਨੋਂ ਕਰ ਪਰਮੇਸ੍ਵਰ ਕੇ ਮਾਰਗ ਚਲੋ॥੧॥
Prof. Sahib Singhਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ॥੧॥ਪਦ ਅਰਥ ਚਰਨ = ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਧਾਵਉ = ਧਾਵਉਂ, ਮੈਂ ਦੌੜਦਾ ਹਾਂ ॥੧॥
SikhNet (Spanish)y con mis pies camino en el Sendero del Señor. (1)
ਭਲੋ ਸਮੋ; ਸਿਮਰਨ ਕੀ ਬਰੀਆ ॥
bhalo samo; simaran kee bareea | Ang 190
Sant Singh KhalsaIt is a good time, when I remember Him in meditation.
Manmohan SinghAuspicious in the life time wherein is obtained an opportunity to remember God.
Manmohan Singh (Punjabi)ਮੁਬਾਰਕ ਹੈ ਜੀਵਨ ਦਾ ਵਕਤ, ਜਿਸ ਵਿੱਚ ਰੱਬ ਦੀ ਬੰਦਗੀ ਕਰਨ ਦਾ ਮੌਕਾ ਮਿਲਦਾ ਹੈ।
Fareedkot Teekaਤਾਂ ਤੇ ਹੇ ਭਾਈ! ਇਹ ਕਾਲ ਸ੍ਰੇਸਟ ਹੈ, ਹਰਿ ਸਿਮਰਨ ਕੀ ਬਾਰੀ ਮਾਨੁਖ ਜਨਮ ਹੀ ਹੈ॥
Prof. Sahib Singh(ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ।ਪਦ ਅਰਥ ਭਲੋ = ਭਲਾ, ਚੰਗਾ, ਸੁਹਾਵਣਾ। ਸਮੋ = ਸਮਾ, ਵੇਲਾ। ਬਰੀਆ = ਵਾਰੀ, ਅਵਸਰ।
SikhNet (Spanish)Bendito es el momento en que habito en Dios, y meditando en el Naam,
ਸਿਮਰਤ ਨਾਮੁ; ਭੈ ਪਾਰਿ ਉਤਰੀਆ ॥੧॥ ਰਹਾਉ ॥
simarat naam; bhai paar utareea |1| rahaau | Ang 190
Sant Singh KhalsaMeditating on the Naam, the Name of the Lord, I cross over the terrifying world-ocean. ||1||Pause||
Manmohan SinghBy repeating the Name the terrible ocean is crossed. Pause.
Manmohan Singh (Punjabi)ਨਾਮ ਦਾ ਜਾਪ ਕਰਨ ਦੁਆਰਾ ਭਿਆਨਕ ਸਮੁੰਦਰ ਤਰ ਜਾਈਦਾ ਹੈ। ਠਹਿਰਾਉ।
Fareedkot Teekaਹਰਿ ਨਾਮ ਸਿਮਰਨ ਕਰ ਕੇ ਹੀ ਸੰਸਾਰ ਰੂਪੀ ਭੈ ਕੇ ਸਮੁਦ੍ਰ ਸੇ ਪਾਰ ਹੋਵੀਏ ਹੈ॥੧॥ ਰਹਾਉ ॥
Prof. Sahib Singhਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ॥੧॥ ਰਹਾਉ ॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੧॥ ਰਹਾਉ ॥
SikhNet (Spanish)el Nombre del Señor, cruzo el mar del miedo.(1-Pausa)
ਨੇਤ੍ਰ; ਸੰਤਨ ਕਾ ਦਰਸਨੁ ਪੇਖੁ ॥
netr; santan kaa darasan pekh | Ang 190
Sant Singh KhalsaWith your eyes, behold the Blessed Vision of the Saints.
Manmohan SinghWith thine eyes behold the sight of the Saints.
Manmohan Singh (Punjabi)ਆਪਣੀਆਂ ਅੱਖਾਂ ਨਾਲ ਸਾਧੂਆਂ ਦਾ ਦੀਦਾਰ ਵੇਖ।
Fareedkot Teekaਨੇਤ੍ਰੋਂ ਕਰ ਸੰਤੋਂ ਕਾ ਦਰਸਨੁ ਕਰੁ॥
Prof. Sahib Singh(ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ,ਪਦ ਅਰਥ ਨੇਤ੍ਰ = ਅੱਖਾਂ ਨਾਲ। ਪੇਖੁ = ਵੇਖ।
SikhNet (Spanish)Con mis ojos tengo la Visión de los Santos,
ਪ੍ਰਭ ਅਵਿਨਾਸੀ; ਮਨ ਮਹਿ ਲੇਖੁ ॥੨॥
prabh avinaasee; man meh lekh |2| Ang 190
Sant Singh KhalsaRecord the Immortal Lord God within your mind. ||2||
Manmohan SinghThe Immortal Lord, do thou inscribe within thy mind.
Manmohan Singh (Punjabi)ਅਮਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਉਕਾਰ ਲੈ।
Fareedkot Teekaਅਰੁ ਸਮਰਥ ਪਰਮੇਸ੍ਵਰ ਅਬਨਾਸੀ ਕੋ ਮਨ ਮੇਂ (ਲੇਖੁ) ਲਖੁ ਅਰਥਾਤ ਜਾਨੁ॥
Prof. Sahib Singh(ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ॥੨॥ਪਦ ਅਰਥ ਲੇਖੁ = ਲਿਖ ॥੨॥
SikhNet (Spanish)y la Impresión del Señor Inmortal es grabada en mi mente.(2)
ਸੁਣਿ ਕੀਰਤਨੁ; ਸਾਧ ਪਹਿ ਜਾਇ ॥
sun keeratan; saadh peh jaae | Ang 190
Sant Singh KhalsaListen to the Kirtan of His Praises, at the Feet of the Holy.
Manmohan SinghRepairing to the Saints hear the Lord's praises being sung.
Manmohan Singh (Punjabi)ਸੰਤਾਂ ਕੋਲ ਜਾ ਕੇ ਸੁਆਮੀ ਦਾ ਜੱਸ ਗਾਇਨ ਹੁੰਦਾ ਸ੍ਰਵਣ ਕਰ।
Fareedkot Teekaਸਾਧੂ ਕੇ ਪਾਸ ਜਾਇ ਕਰ ਹਰੀ ਕੀਰਤਨ ਸਰਵਨ ਕਰੋ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਸੁਣਿਆ ਕਰ,ਪਦ ਅਰਥ ਸਾਧ ਪਹਿ = ਗੁਰੂ ਦੇ ਕੋਲ। ਜਾਇ = ਜਾ ਕੇ।
SikhNet (Spanish)Preséntate ante los Santos para escuchar la Alabanza del Señor
ਜਨਮ ਮਰਣ ਕੀ; ਤ੍ਰਾਸ ਮਿਟਾਇ ॥੩॥
janam maran kee; traas mittaae |3| Ang 190
Sant Singh KhalsaYour fears of birth and death shall depart. ||3||
Manmohan SinghThat my fear of birth and death may depart.
Manmohan Singh (Punjabi)ਤਾਂ ਜੋ ਤੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਵੇ।
Fareedkot Teekaਤਾ ਸੋ ਜਨਮ ਮਰਣ ਕੀ ਪੀੜਾ ਔਰ ਭੈ ਦੂਰ ਕਰੋ॥੩॥
Prof. Sahib Singhਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ॥੩॥ਪਦ ਅਰਥ ਤ੍ਰਾਸ = ਡਰ। ਮਿਟਾਇ = ਦੂਰ ਕਰ ॥੩॥
SikhNet (Spanish)para que el miedo del nacimiento y la muerte desaparezcan.(3)
ਚਰਣ ਕਮਲ ਠਾਕੁਰ; ਉਰਿ ਧਾਰਿ ॥
charan kamal tthaakur; ur dhaar | Ang 190
Sant Singh KhalsaEnshrine the Lotus Feet of your Lord and Master within your heart.
Manmohan SinghLord's lotus feet, place thou in thy mind.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਚਰਨ ਤੂੰ ਆਪਣੇ ਰਿਦੇ ਅੰਦਰ ਟਿਕਾ।
Fareedkot Teekaਠਾਕਰ ਕੇ ਚਰਨ ਕਮਲ ਰਿਦੇ ਮੇਂ ਧਾਰਨ ਕਰੋ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਰੱਖ।
SikhNet (Spanish)Ama los Pies de Loto del Señor en tu corazón,
ਦੁਲਭ ਦੇਹ; ਨਾਨਕ. ਨਿਸਤਾਰਿ ॥੪॥੫੧॥੧੨੦॥
dulabh deh; naanak. nisataar |4|51|120| Ang 190
Sant Singh KhalsaThus this human life, so difficult to obtain, shall be redeemed. ||4||51||120||
Manmohan SinghThus save thy invaluable human body (life), O Nanak.
Manmohan Singh (Punjabi)ਐਸ ਤਰ੍ਹਾਂ ਆਪਣੇ ਅਮੌਲਕ ਮਨੁੱਖੀ ਸਰੀਰ (ਜੀਵਨ) ਦਾ ਪਾਰ ਉਤਾਰਾ ਕਰ ਲੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਇਸ ਦੁਰਲਭ ਮਾਨੁਖ ਦੇਹ ਕਾ ਉਧਾਰ ਕਰੋ॥੪॥੫੧॥੧੨੦॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ॥੪॥੫੧॥੧੨੦॥ਪਦ ਅਰਥ ਦੇਹ = ਸਰੀਰ। ਨਿਸਤਾਰਿ = ਪਾਰ ਲੰਘਾ ॥੪॥
SikhNet (Spanish)y así, dice Nanak, aprovecha esta preciosa vida humana que te ha sido otorgada. (4-51-120)