ੴ

ਸਿੱਖਬਾਣੀ · SikhBani

ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥

eind varasai kar deaa lokaan man upajai chaau
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1285, 1286 · 5 lines
Translations

ਮਃ ੩ ॥

mahalaa 3 | Ang 1285

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇੰਦੁ ਵਰਸੈ ਕਰਿ ਦਇਆ; ਲੋਕਾਂ ਮਨਿ ਉਪਜੈ ਚਾਉ ॥

eind varasai kar deaa; lokaan man upajai chaau | Ang 1285

Sant Singh KhalsaThe clouds rain down mercifully, and joy wells up in the minds of the people.
Manmohan SinghThe cloud rains mercifully and joy wells up in men's mind.
Manmohan Singh (Punjabi)ਬੱਦਲ ਮਿਹਰ ਧਾਰ ਕੇ ਬਰਸਦਾ ਹੈ ਅਤੇ ਮਨੁੱਖਾਂ ਦੇ ਚਿਤਾ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਗੁਰੂ ਰੂਪ ਮੇਘ ਦ੍ਯਾ ਕਰ ਕੇ ਬਰਸਤਾ ਹੈ ਅਰਥਾਤ ਉਪਦੇਸ ਕਰਤਾ ਹੈ, ਜਗ੍ਯਾਸੂ ਜਨੋਂ ਕੋ ਮਨ ਮੇਂ ਚਾਉ ਉਤਪੰਨ ਹੋਤਾ ਹੈ॥
Prof. Sahib Singhਜਦੋਂ ਮਿਹਰ ਕਰ ਕੇ ਇੰਦਰ ਵਰਖਾ ਕਰਦਾ ਹੈ, ਲੋਕਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ,

ਪਦ ਅਰਥ ਇੰਦੁ = ਰਾਜਾ ਇੰਦਰ, (ਭਾਵ,) ਬੱਦਲ। ਕਰਿ = ਕਰ ਕੇ। ਮਨਿ = ਮਨ ਵਿਚ।

SikhNet (Spanish)Las nubes dejan caer su lluvia con Misericordia, y la Dicha crece en la mente de las personas.

ਜਿਸ ਕੈ ਹੁਕਮਿ ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥

jis kai hukam ind varasadaa; tis kai sad balihaarai jaanau | Ang 1285

Sant Singh KhalsaI am forever a sacrifice to the One, by whose Command the clouds burst forth with rain.
Manmohan SinghI am ever a sacrifice unto Him, by whose order the cloud bursts forth.
Manmohan Singh (Punjabi)ਮੈਂ ਉਸ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸਦੇ ਫੁਰਮਾਨ ਦੁਆਰਾ ਬੱਦਲ ਵਰ੍ਹਦਾ ਹੈ।
Fareedkot Teekaਜਿਸ ਵਾਹਿਗੁਰੂ ਕੇ ਹੁਕਮ ਕਰ ਮੇਘ ਬਰਸਤਾ ਹੈ ਤਿਸ ਕੇ ਮੇਂ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ।

ਪਦ ਅਰਥ ਕੈ ਹੁਕਮਿ = ਦੇ ਹੁਕਮ ਅਨੁਸਾਰ। ਜਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਸਦ = ਸਦਾ।

SikhNet (Spanish)Ofrezco para siempre mi ser en sacrifico al Uno, por Cuyo Mandato, las nubes, se precipitan para dejar caer la lluvia.

ਗੁਰਮੁਖਿ ਸਬਦੁ ਸਮੑਾਲੀਐ; ਸਚੇ ਕੇ ਗੁਣ ਗਾਉ ॥

guramukh sabad samaaleeai; sache ke gun gaau | Ang 1286

Sant Singh KhalsaThe Gurmukhs dwell on the Word of the Shabad. They sing the Glorious Praises of the True Lord.
Manmohan SinghThrough the Guru, Contemplate thou the Name and sing the praise of the True Lord.
Manmohan Singh (Punjabi)ਗੁਰਾਂ ਦੇ ਰਾਹੀਂ, ਤੂੰ ਨਾਮ ਦਾ ਸਿਮਰਨ ਕਰ ਅਤੇ ਸੱਚੇ ਸੁਆਮੀ ਦੀ ਸਿਫ਼ਤ ਅਲਾਪ।
Fareedkot Teekaਗੁਰੋਂ ਦ੍ਵਾਰੇ ਤਿਸ (ਸਬਦੁ) ਬ੍ਰਹਮ ਕੋ ਮਨ ਕਰ ਸਮਾਲਣਾ ਕਰੀਏ ਔਰ ਤਿਸ ਸਚੇ ਕੇ ਗੁਣੋਂ ਕਾ ਬਾਣੀ ਕਰ ਗਾਵਣਾ ਕਰੀਏ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮ੍ਹ੍ਹਾਲੀਐ = ਹਿਰਦੇ ਵਿਚ ਸਾਂਭਿਆ ਜਾ ਸਕਦਾ ਹੈ।

SikhNet (Spanish)Los Gurmukjs habitan en la Palabra del Shabd y cantan las Gloriosas Alabanzas del Verdadero Señor.

ਨਾਨਕ. ਨਾਮਿ ਰਤੇ ਜਨ ਨਿਰਮਲੇ; ਸਹਜੇ ਸਚਿ ਸਮਾਉ ॥੨॥

naanak. naam rate jan niramale; sahaje sach samaau |2| Ang 1286

Sant Singh KhalsaO Nanak, those humble beings who are imbued with the Naam are pure and immaculate. They are intuitively merged in the True Lord. ||2||
Manmohan SinghNanak, they who are imbued with the Name, they are the pure persons and easily merge in the True one.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਪੁਰਸ਼ ਹਨ ਅਤੇ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਨਾਮ ਮੇਂ ਰਤੇ ਹੈਂ, ਸੋ ਨਿਰਮਲ ਹੂਏ ਹੈਂ ਔਰ ਸਹਿਜੇ ਹੀ ਤਿਨ ਕਾ ਸਚ ਮੇਂ ਸਮਾਵਣਾ ਹੂਆ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥

ਪਦ ਅਰਥ ਨਾਮਿ = ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਉ = ਲੀਨਤਾ ॥੨॥

SikhNet (Spanish)Oh, dice Nanak, esos seres humildes que viven imbuidos en el Naam son inmaculados y puros. De manera intuitiva se funden en el Verdadero Señor. (2)
Answers quote the Granth verbatim with Ang citations. AI commentary is not Gurbani and not a religious ruling.