ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਅਪਜਸੁ ਮਿਟੈ, ਹੋਵੈ ਜਗਿ ਕੀਰਤਿ; ਦਰਗਹ ਬੈਸਣੁ ਪਾਈਐ ॥
apajas mittai, hovai jag keerat; daragah baisan paaeeai |
Sant Singh KhalsaHis bad reputation is erased, he is acclaimed all over the world, and he obtains a seat in the Court of the Lord.
Manmohan SinghBy Lord's meditation, infamy is shelved, celebrity is gained in the world and a seat is obtained in Lord's court.
Manmohan Singh (Punjabi)ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ।
Fareedkot Teekaਜਿਸ ਸੇ ਅਪ ਕੀਰਤੀ ਦੂਰ ਹੋਇ ਸੰਸਾਰ ਮੇਂ ਕੀਰਤਿ ਹੋ ਜਾਇ ਔਰ ਹੇ ਪ੍ਰਭੂ! ਤੇਰੇ (ਦਰਗਹ) ਦਰਬਾਰ ਮੇਂ ਬੈਠਨੇ ਕੀ ਜਗਾਹ ਮਿਲੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ।ਪਦ ਅਰਥ ਅਪਜਸੁ = ਬਦਨਾਮੀ। ਜਗਿ = ਜਗਤ ਵਿਚ। ਕੀਰਤਿ = ਸੋਭਾ। ਬੈਸਣੁ = ਬੈਠਣ ਲਈ ਥਾਂ।
SikhNet (Spanish)Aquél que contempla el Nombre del Señor se deshace de su mala fama y el mundo entero lo alaba, pues encuentra un lugar en la
ਜਮ ਕੀ ਤ੍ਰਾਸ. ਨਾਸ ਹੋਇ ਖਿਨ ਮਹਿ; ਸੁਖ ਅਨਦ ਸੇਤੀ. ਘਰਿ ਜਾਈਐ ॥੧॥
jam kee traas. naas hoe khin meh; sukh anad setee. ghar jaaeeai |1|
Sant Singh KhalsaThe fear of death is removed in an instant, and he goes to the Lord's House in peace and bliss. ||1||
Manmohan SinghThe fear of death is removed in an instant and the man goes to God's mansion with peace and pleasure.
Manmohan Singh (Punjabi)ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ।
Fareedkot Teekaਜਮ ਕਾ ਭੈ ਖਿਣ ਮਾਤ੍ਰ ਮੇਂ ਨਾਸ ਹੋ ਜਾਇ, ਸੁਖ ਆਨੰਦ ਪੂਰਬਕ ਘਰ ਸ੍ਵਰੂਪ ਮੇਂ ਪ੍ਰਾਪਤਿ ਹੋਈਐ॥੧॥
Prof. Sahib Singh(ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥ਪਦ ਅਰਥ ਤ੍ਰਾਸ = ਸਹਮ। ਸੇਤੀ = ਨਾਲ। ਘਰਿ = ਪ੍ਰਭੂ-ਚਰਨਾਂ ਵਿਚ ॥੧॥
SikhNet (Spanish)Corte del Señor. El miedo a la muerte ha sido borrado de su mente en un instante, y en total Éxtasis procede hasta su verdadero hogar. (1)
ਜਾ ਤੇ; ਘਾਲ ਨ ਬਿਰਥੀ ਜਾਈਐ ॥
jaa te; ghaal na birathee jaaeeai |
Sant Singh KhalsaHis works do not go in vain.
Manmohan SinghWherefore his service goes not in vain.
Manmohan Singh (Punjabi)ਇਸ ਲਈ ਉਸ ਦੀ ਸੇਵਾ ਵਿਅਰਥ ਨਹੀਂ ਜਾਂਦੀ।
Fareedkot Teekaਹੇ ਪ੍ਰਭੂ! ਜਿਸ ਕਰ ਕੇ (ਘਾਲ) ਸੇਵਾ ਬ੍ਯਰਥ ਨ ਜਾਇ॥
Prof. Sahib Singhਜਿਸ (ਸਿਮਰਨ) ਦੀ ਬਰਕਤਿ ਨਾਲ ਮਨੁੱਖ ਦੀ ਮੇਹਨਤ ਵਿਅਰਥ ਨਹੀਂ ਜਾਂਦੀ,ਪਦ ਅਰਥ ਜਾ ਤੇ = ਜਿਸ ਦੀ ਬਰਕਤਿ ਨਾਲ। ਘਾਲ = ਮੇਹਨਤ। ਬਿਰਥੀ = ਵਿਅਰਥ।
SikhNet (Spanish)A Aquél que siempre complace tus deseos y tus esfuerzos, oh hombre,
ਆਠ ਪਹਰ ਸਿਮਰਹੁ ਪ੍ਰਭੁ ਅਪਨਾ; ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥
aatth pehar simarahu prabh apanaa; man tan sadaa dhiaaeeai |1| rahaau |
Sant Singh KhalsaTwenty-four hours a day, remember your God in meditation; meditate on Him continually in your mind and body. ||1||Pause||
Manmohan SinghThroughout the eight-watches, contemplate thou on Thy Lord and, with thy soul and body, ever remember Him. Pause.
Manmohan Singh (Punjabi)ਅੱਠੇ ਪਹਿਰ ਹੀ ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਆਪਣੀ ਆਤਮਾ ਤੇ ਦੇਹ ਨਾਲ ਸਦੀਵ ਹੀ ਉਸ ਦਾ ਚਿੰਤਨ ਕਰ। ਠਹਿਰਾਉ।
Fareedkot Teekaਐਸਾ ਆਪ ਕਾ ਸਿਮਰਨ ਮਨ ਤਨ ਕਰ ਕੇ ਸਦੀਵਕਾਲ ਆਠ ਪਹਰ ਕਰੂੰ ਔ ਧ੍ਯਾਨ ਕਰੂੰ॥੧॥ ਰਹਾਉ ॥
Prof. Sahib Singhਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)Contémplalo en las ocho rondas del día y de la noche, alábalo siempre en tu cuerpo y en tu mente. (1‑Pausa)
ਮੋਹਿ ਸਰਨਿ ਦੀਨ ਦੁਖ ਭੰਜਨ; ਤੂੰ ਦੇਹਿ ਸੋਈ ਪ੍ਰਭ ਪਾਈਐ ॥
mohi saran deen dukh bhanjan; toon dehi soee prabh paaeeai |
Sant Singh KhalsaI seek Your Sanctuary, O Destroyer of the pains of the poor; whatever You give me, God, that is what I receive.
Manmohan SinghO Lord, the Destroyer of the sorrow of the poor, I have sought Thy shelter and I receives only that which Thou givest me.
Manmohan Singh (Punjabi)ਹੇ ਗਰੀਬਾਂ ਦੇ ਦੁੱਖੜੇ ਦੂਰ ਕਰਨ ਵਾਲੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਅਤੇ ਮੈਂ ਕੇਵਲ ਓਹੀ ਪਰਾਪਤ ਕਰਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
Fareedkot Teekaਹੇ ਦੀਨ ਦੁਖ ਭੰਜਨ! ਮੈਂ ਤੁਮਾਰੀ ਸ਼ਰਨ ਹੂੰ। ਜੋ ਤੁਮ ਦੇਤੇ ਹੋ, ਹੇ ਪ੍ਰਭੂ! ਹਮ ਜੀਵ ਸੋਈ ਪਾਵਤੇ ਹੈਂ॥
Prof. Sahib Singhਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ।ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ!
SikhNet (Spanish)Yo, el humilde, busco Tu Refugio, oh Destructor de las penas, pues recibo lo que sea que me des.
ਚਰਣ ਕਮਲ ਨਾਨਕ ਰੰਗਿ ਰਾਤੇ; ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥
charan kamal naanak rang raate; har daasah paij rakhaaeeai |2|13|22|
Sant Singh KhalsaNanak is imbued with the love of Your lotus feet; O Lord, please preserve the honor of Your slave. ||2||13||22||
Manmohan SinghWith the love of Thine lotus feet, Nanak is imbued O God, preserve Thou the honour of Thy slave.
Manmohan Singh (Punjabi)ਤੇਰੇ ਕੰਵਲ ਪੈਰਾਂ ਦੀ ਪ੍ਰੀਤ ਨਾਲ ਨਾਨਕ ਰੰਗਿਆ ਗਿਆ ਹੈ। ਹੇ ਵਾਹਿਗੁਰੂ! ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਬਰਕਰਾਰ ਹੱਖ।
Fareedkot Teekaਹੇ ਹਰਿ! ਆਪ ਕੇ ਚਰਨ ਕਮਲੋਂ ਕੇ ਪ੍ਰੇਮ ਮੇਂ ਰਾਤੇ ਹੈਂ, ਹਮ ਦਾਸੋਂ ਕੀ ਪ੍ਰਤਗ੍ਯਾ ਰਖੀਏ॥੨॥੧੩॥੨੨॥
Prof. Sahib Singhਹੇ ਨਾਨਕ! (ਆਖ-) ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ॥੨॥੧੩॥੨੨॥ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਦਾਸਹ = ਦਾਸਾਂ ਦੀ। ਪੈਜ = ਇੱਜ਼ਤ ॥੨॥੧੩॥੨੨॥
SikhNet (Spanish)Dice Nanak, estoy imbuido en el Amor de Tus Pies de Loto; salva mi honor, oh Señor. (2‑13‑22)