ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਗੋਬਿਦੁ ਸਿਮਰਿ; ਹੋਆ ਕਲਿਆਣੁ ॥
gobid simar; hoaa kaliaan |
Sant Singh KhalsaMeditating in remembrance on the Lord of the Universe, I am emancipated.
Manmohan SinghMeditating on the World-Lord, I am emancipated.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦਾ ਆਰਧਨ ਕਰਨ ਦੁਆਰਾ, ਮੈਂ ਮੁਕਤ ਹੋ ਗਿਆ ਹਾਂ।
Fareedkot Teekaਗੋਬਿੰਦ ਕਾ ਨਾਮ ਸਿਮਰਨ ਕਰ ਕੇ ਹਮਾਰਾ ਕਲ੍ਯਾਣ ਹੂਆ ਹੈ॥
Prof. Sahib Singhਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ,ਪਦ ਅਰਥ ਸਿਮਰਿ = ਸਿਮਰ ਕੇ। ਕਲਿਆਣੁ = ਸੁਖ।
SikhNet (Spanish)Contemplando a mi Señor soy emancipado;
ਮਿਟੀ ਉਪਾਧਿ. ਭਇਆ ਸੁਖੁ ਸਾਚਾ; ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥
mittee upaadh. bheaa sukh saachaa; antarajaamee simariaa jaan |1| rahaau |
Sant Singh KhalsaSuffering is eradicated, and true peace has come, meditating on the Inner-knower, the Searcher of hearts. ||1||Pause||
Manmohan SinghContemplating the Omniscient Lord, the Knower of hearts, my sufferings are dispelled and true peace has welled up. Pause.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ, ਸਰਬੁਗ ਸੁਆਮੀ ਦਾ ਭਜਨ ਕਰਨ ਦੁਆਰਾ, ਮੇਰੇ ਦੁੱਖਣੇ ਦੂਰ ਹੋ ਗਏ ਹਨ ਅਤੇ ਸੱਚ ਆਰਾਮ ਉਤਪੰਨ ਹੋ ਆਇਆ ਹੈ। ਠਹਿਰਾਉ।
Fareedkot Teekaਸਰਬ ਉਪਾਧੀ ਹਮਾਰੀ ਮਿਟ ਗਈ ਹੈ, ਸਾਚਾ ਸੁਖ ਪ੍ਰਾਪਤ ਭਯਾ ਹੈ। ਕਿਉਂਕਿ ਵਾਹਿਗੁਰੂ ਕੋ ਅੰਤਰਜਾਮੀ ਜਾਣ ਕਰ ਸਿਮਰਨ ਕੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ ॥ਪਦ ਅਰਥ ਉਪਾਧਿ = ਛਲ, ਧੋਖਾ। ਮਿਟੀ ਉਪਾਧਿ = ਕਿਸੇ ਦੀ ਕੀਤੀ ਚੋਟ ਸਫਲ ਨਹੀਂ ਹੁੰਦੀ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਣੁ = ਸੁਜਾਨ ॥੧॥ ਰਹਾਉ ॥
SikhNet (Spanish)ahora todas mis aflicciones han desaparecido y la Verdadera Felicidad es mía, pues he habitado en mi Señor, el Conocedor íntimo de los corazones. (1-Pausa)
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ; ਭਗਤ ਜਨਾ ਕਉ ਸਾਚਾ ਤਾਣੁ ॥
jis ke jeea tin kee sukhaale; bhagat janaa kau saachaa taan |
Sant Singh KhalsaAll beings belong to Him - He makes them happy. He is the true power of His humble devotees.
Manmohan SinghHe to whom the beings belong makes them happy, The Lord is the true might of His saints.
Manmohan Singh (Punjabi)ਜਿਸ ਦੀ ਮਲਕੀਅਤ ਜੀਵ ਹਨ, ਉਹ ਹੀ ਉਨ੍ਹਾਂ ਨੂੰ ਖੁਸ਼ ਕਰਦਾ ਹੈ। ਆਪਣੇ ਸੰਤਾਂ ਦੀ ਸੁਆਮੀ ਸੱਚੀ ਸਤਿਆ ਹੈ।
Fareedkot Teekaਜਿਸ ਕੇ ਹਮ ਜੀਵ ਥੇ ਤਿਸੀ ਨੇ ਹਮ ਸੁਖਾਲੇ ਕੀਏ ਹੈਂ। ਕਿਉਂ ਜੋ ਭਗਤਿ ਜਨਾ ਕੇ ਤਾਈ ਤਿਸ ਸਚੇ ਸ੍ਵਾਮੀ ਕਾ ਹੀ (ਤਾਣੁ) ਬਲੁ ਹੈ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ।ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਤਿਨਿ = ਉਸ (ਪ੍ਰਭੂ) ਨੇ। ਸੁਖਾਲੇ = ਸੁਖੀ। ਕਉ = ਨੂੰ। ਤਾਣੁ = ਸਹਾਰਾ।
SikhNet (Spanish)Aquél a Quien pertenezco me ha hecho feliz, pues Él es el Verdadero Soporte de Sus Devotos;
ਦਾਸ ਅਪੁਨੇ ਕੀ ਆਪੇ ਰਾਖੀ; ਭੈ ਭੰਜਨ ਊਪਰਿ ਕਰਤੇ ਮਾਣੁ ॥੧॥
daas apune kee aape raakhee; bhai bhanjan aoopar karate maan |1|
Sant Singh KhalsaHe Himself saves and protects His slaves, who believe in their Creator, the Destroyer of fear. ||1||
Manmohan SinghGod saves the honour of His slave. He takes great pride on his Creator, the Destroyer of dread.
Manmohan Singh (Punjabi)ਵਾਹਿਗੁਰੂ ਆਪਣੇ ਗੋਲੇ ਦੀ ਪਤਿ-ਆਬਰੂ ਰੱਖਦਾ ਹੈ। ਡਰ ਨਾਸ ਕਰਨਹਾਰ ਸਿਰਜਣਹਾਰ ਦੇ ਉਤੇ ਉਸ ਦਾ ਭਾਰਾ ਫਖਰ ਹੈ।
Fareedkot Teekaਅਪਨੇ ਦਾਸ ਕੀ ਲਜਿਆ ਜਹਾਂ ਕਹਾਂ ਤਿਸ ਨੇ ਆਪ ਹੀ ਰਾਖੀ ਹੈ। ਕਾਹੇ ਤੇ? ਜੋ ਵਹੁ ਦਾਸ ਤਿਸ (ਭੇ ਭੰਜਨ) ਵਾਹਿਗੁਰੂ ਪਰ ਹੀ ਮਾਣੁ ਕਰਤੇ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥ਪਦ ਅਰਥ ਭੈ ਭੰਜਨ = ਸਾਰੇ ਡਰ ਦੂਰ ਕਰ ਸਕਣ ਵਾਲਾ। ਕਰਤੇ = ਕਰਦੇ ਹਨ। ਮਾਣੁ = ਫ਼ਖ਼ਰ, ਭਰੋਸਾ ॥੧॥
SikhNet (Spanish)sí, Él ha salvado el honor de Su Sirviente. Estoy orgulloso de mi Señor Creador, el Aniquilador del miedo.(1)
ਭਈ ਮਿਤ੍ਰਾਈ ਮਿਟੀ ਬੁਰਾਈ; ਦ੍ਰੁਸਟ ਦੂਤ; ਹਰਿ. ਕਾਢੇ ਛਾਣਿ ॥
bhee mitraaee mittee buraaee; drusatt doot; har. kaadte chhaan |
Sant Singh KhalsaI have found friendship, and hatred has been eradicated; the Lord has rooted out the enemies and villains.
Manmohan SinghI have developed friendship with all, my enmity is eliminated and the Lord has sorted away the villains and demons.
Manmohan Singh (Punjabi)ਮੇਰੀ ਸਾਰਿਆਂ ਨਾਲ ਦੋਸਤੀ ਪੈ ਗਈ ਹੈ, ਮੇਰੀ ਦੁਸ਼ਮਣੀ ਮਿੱਟ ਗਈ ਹੈ ਅਤੇ ਸੁਆਮੀ ਨੇ ਵੈਰੀ ਅਤੇ ਭੂਤਨੇ ਚੁਣ ਕੇ ਕੱਢ ਛੱਡੇ ਹਨ।
Fareedkot Teekaਤਿਨ ਕੀ ਸਾਰੇ ਮਿਤ੍ਰਾਈ ਭਈ ਹੈ ਔ ਬੁਰਿਆਈ ਸਭ ਸੇ ਮਿਟ ਗਈ ਹੈ। ਇਸੀ ਤੇ ਤਿਨ ਦਾਸੋਂ ਕੇ ਸਾਥ ਦੁਸਟਾਈ ਕਰਨਹਾਰੇ (ਦੂਤ) ਚੁਗਲ ਹਰੀ ਨੇ ਛਾਣਿ ਚੁਗਕੇ ਕਾਢੇ ਹੈਂ, ਭਾਵ ਜੁਦਾਕਰ ਮੰਦ ਗਤੀ ਕੇ ਲਾਇਕ ਕਰ ਦੀਏ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ।ਪਦ ਅਰਥ ਮਿਤ੍ਰਾਈ = ਮਿਤ੍ਰਤਾ, ਪਿਆਰ ਦੀ ਸਾਂਝ। ਬੁਰਾਈ = ਭੈੜੀ ਚਿਤਵਨੀ। ਦ੍ਰੁਸਟ = ਦੁਸ਼ਟ, ਮੰਦਾ ਚਿਤਵਨ ਵਾਲੇ। ਦੂਤ = ਵੈਰੀ। ਛਾਣਿ = ਚੁਣ ਕੇ।
SikhNet (Spanish)El Señor se ha vuelto mi Amigo, y así, mis enemigos malignos han sido espantados.
ਸੂਖ ਸਹਜ ਆਨੰਦ ਘਨੇਰੇ; ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥
sookh sehaj aanand ghanere; naanak jeevai har gunah vakhaan |2|26|112|
Sant Singh KhalsaNanak has been blessed with celestial peace and poise and total bliss; chanting the Glorious Praises of the Lord, he lives. ||2||26||112||
Manmohan SinghNanak is blest with immense peace, poise and pleasure and he lives by uttering God's praise.
Manmohan Singh (Punjabi)ਨਾਨਕ ਨੂੰ ਬੇਅੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੋ ਗਈ ਹੈ ਅਤੇ ਉਹ ਵਾਹਿਗੁਰੂ ਦੀ ਉਸਤਤੀ ਉਚਾਰਨ ਕਰਨ ਦੁਆਰਾ ਹੀ ਜੀਉਂਦੀ ਹੈ।
Fareedkot Teekaਤਿਨ ਕੋ ਆਤਮ ਸੁਖ ਹੋਣੇ ਸੇ ਬਹੁਤ ਹੀ ਬਿਹਾਰਕ ਅਨੰਦ ਪ੍ਰਾਪਤਿ ਹੂਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਹਰੀ ਕੇ ਗੁਣੋਂ ਕੋ ਉਚਾਰ ਕਰ ਵਹੁ ਜੀਵਤੇ ਹੈਂ॥੨॥੨੬॥੧੧੨॥☬ਪੁਨਾ ਸੋਈ ਪ੍ਰਕਾਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥ਪਦ ਅਰਥ ਸਹਜ = ਆਤਮਕ ਅਡੋਲਤਾ, ਸ਼ਾਂਤੀ। ਜੀਵੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗੁਣਹ ਵਖਾਣਿ = (ਪ੍ਰਭੂ ਦੇ) ਗੁਣ ਉਚਾਰ ਕੇ ॥੨॥੨੬॥੧੧੨॥
SikhNet (Spanish)Nanak vive recitando la Alabanza del Señor y así habita siempre en Éxtasis.(2-26-112)