ੴ

ਸਿੱਖਬਾਣੀ · SikhBani

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥

poore gur kaa hukam na manai ohu manamukh agiaan mutthaa...
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 303, 304 · 9 lines
Translations

ਮਃ ੪ ॥

mahalaa 4 | Ang 303

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਪੂਰੇ ਗੁਰ ਕਾ ਹੁਕਮੁ. ਨ ਮੰਨੈ; ਓਹੁ ਮਨਮੁਖੁ. ਅਗਿਆਨੁ ਮੁਠਾ, ਬਿਖੁ ਮਾਇਆ ॥

poore gur kaa hukam. na manai; ohu manamukh. agiaan mutthaa, bikh maaeaa | Ang 303

Sant Singh KhalsaOne who does not obey the Hukam, the Command of the Perfect Guru - that self-willed manmukh is plundered by his ignorance and poisoned by Maya.
Manmohan SinghHe who obeys not the Perfect Guru's order is perverse and robbed by ignorance and poisonous mammon.
Manmohan Singh (Punjabi)ਜੋ ਪੂਰਨ ਗੁਰਾਂ ਦੇ ਫੁਰਮਾਨ ਦੀ ਪਾਲਣਾ ਨਹੀਂ ਕਰਦਾ, ਉਹ ਆਪ-ਹੁਦਰਾ ਹੈ ਤੇ ਉਸ ਨੂੰ ਬੇਸਮਝੀ ਤੇ ਜਹਿਰੀਲੀ ਮੋਹਨੀ ਨੇ ਠੱਗ ਲਿਆ ਹੈ।
Fareedkot Teekaਜੋ ਪੂਰੇ ਗੁਰੂ ਕਾ ਹੁਕਮ ਨਹੀਂ ਮਾਨਤਾ ਵਹੁ ਮਨਮੁਖ ਅਗ੍ਯਾਨ ਕਾ (ਮੁਠਾ) ਲੂਟਾ ਹੂਆ ਬਿਖ ਰੂਪ ਮਾਇਆ ਮੇਂ ਲਗ ਗ੍ਯਾ ਹੈ॥
Prof. Sahib Singhਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ)

ਪਦ ਅਰਥ ਬਿਖੁ = ਜ਼ਹਿਰ।

SikhNet (Spanish)Aquél que no se somete al Comando del Perfecto Guru, por ser egoísta e ignorante, es seducido por el veneno de Maya.

ਓਸੁ ਅੰਦਰਿ ਕੂੜੁ. ਕੂੜੋ ਕਰਿ ਬੁਝੈ; ਅਣਹੋਦੇ ਝਗੜੇ. ਦਯਿ ਓਸ ਦੈ ਗਲਿ ਪਾਇਆ ॥

os andar koorr. koorro kar bujhai; anahode jhagarre. day os dai gal paaeaa | Ang 303

Sant Singh KhalsaWithin him is falsehood, and he sees everyone else as false; the Lord has tied these useless conflicts around his neck.
Manmohan SinghIn his mind is falsehood and he deems everyone as false. The Lord has fastened superfluous strifes round his neck.
Manmohan Singh (Punjabi)ਉਸ ਦੇ ਚਿੱਤ ਅੰਦਰ ਝੂਠ ਹੈ ਅਤੇ ਉਹ ਹਰ ਇਕ ਨੂੰ ਝੂਠਾ ਕਰਕੇ ਜਾਣਦਾ ਹੈ। ਪ੍ਰਭੂ ਨੇ ਫਜ਼ੂਲ ਟੰਟੇ ਪੁਆੜੇ ਉਸ ਦੇ ਗੱਲ ਮੜ੍ਹ ਛੱਡੇ ਹਨ।
Fareedkot Teekaਉਸ ਕੇ ਅੰਤਰ ਝੂਠ ਹੈ ਔਰ ਸਤ ਬਚਨੋਂ ਕੋ ਝੂਠ ਕਰ ਕੇ ਹੀ ਜਾਨਤਾ ਹੈ। ਉਸ ਕੇ ਗਲ ਪਰਮੇਸਰ ਨੇ ਅਨ ਹੋਤੇ ਅਰਥਾਤ ਬਿਅਰਥ ਝਗੜੋਂ ਕੋ ਪਾਇਆ ਹੈ॥
Prof. Sahib Singhਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ।

ਪਦ ਅਰਥ ਅਣਹੋਦੇ = ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਨਿਕੰਮੇ। ਦਯੁ = ਖਸਮ। ਦਯਿ = ਖਸਮ ਨੇ। ਗਲਿ = ਗਲ ਵਿਚ।

SikhNet (Spanish)Su corazón se encuentra lleno de falsedad, no conoce otra cosa más que falsedad y Dios lo involucra en la riña inútil.

ਓਹੁ ਗਲ ਫਰੋਸੀ. ਕਰੇ ਬਹੁਤੇਰੀ; ਓਸ ਦਾ ਬੋਲਿਆ. ਕਿਸੈ ਨ ਭਾਇਆ ॥

ohu gal farosee. kare bahuteree; os daa boliaa. kisai na bhaaeaa | Ang 303

Sant Singh KhalsaHe babbles on and on, but the words he speaks please no one.
Manmohan SinghHe prattles a good deal, but what he says pleases no one.
Manmohan Singh (Punjabi)ਉਹ ਬੜੀ ਬਕਬਾਦ ਕਰਦਾ ਹੈ, ਪਰ ਜੋ ਕੁਛ ਉਹ ਕਹਿੰਦਾ ਹੈ, ਉਹ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।
Fareedkot Teekaਔਰ ਵਹੁ ਬਾਤੇ ਬਹੁਤ ਬੇਚਤਾ ਹੈ, ਭਾਵ ਇਹ ਕਿ ਝੂਠੀਆਂ ਸਚੀਆਂ ਬਾਤਾਂ ਸੁਣਾਇ ਕੇ ਕਿਸੀ ਸੇ ਰੋਟੀ ਖਾਇ ਕਿਸੀ ਸੇ ਰੁਪਯਾ ਲੇ ਲੀਆ ਇਹੀ ਬਾਤਾਂ ਕਾ ਬੇਚਣਾ ਹੈ। ਇਸੀ ਸੇ ਉਸ ਕਾ ਬਚਨ ਕੀਆ ਹੂਆ ਕਿਸੀ ਕੋ ਨਹੀਂ ਭਾਇਆ ਹੈ॥
Prof. Sahib Singhਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ।

ਪਦ ਅਰਥ ਗਲ ਫਰੋਸੀ = ਗੱਲਾਂ ਵੇਚਣੀਆਂ, ਗੱਲਾਂ ਦੀ ਖੱਟੀ ਖਾਣੀ।

SikhNet (Spanish)También habla fácilmente, pero a nadie le gusta las tonterías que dice.

ਓਹੁ ਘਰਿ ਘਰਿ ਹੰਢੈ, ਜਿਉ ਰੰਨ ਦੋੁਹਾਗਣਿ; ਓਸੁ ਨਾਲਿ ਮੁਹੁ ਜੋੜੇ, ਓਸੁ ਭੀ ਲਛਣੁ ਲਾਇਆ ॥

ohu ghar ghar handtai, jiau ran duohaagan; os naal muhu jorre, os bhee lachhan laaeaa | Ang 303

Sant Singh KhalsaHe wanders from house to house like an abandoned woman; whoever associates with him is stained by the mark of evil as well.
Manmohan SinghHe wanders from house to house like an abandoned woman, whosoever associates with him, he too comes to bear evil mark.
Manmohan Singh (Punjabi)ਉਹ ਛੁਟੜ ਤੀਵੀ ਵਾਂਙੂ ਦੁਆਰੇ ਦੁਆਰੇ ਟੱਕਰਾ ਮਾਰਦਾ ਫਿਰਦਾ ਹੈ! ਜੋ ਕੋਈ ਭੀ ਉਸ ਨਾਲ ਮੈਲ ਮਿਲਾਪ ਕਰਦਾ ਹੈ, ਉਸ ਨੂੰ ਭੀ ਬਦੀ ਦਾ ਟਿੱਕਾ ਲੱਗ ਜਾਂਦਾ ਹੈ।
Fareedkot Teekaਜੈਸੇ ਛੁਟੜ ਇਸਤ੍ਰੀ ਨਿਰਾਦਰ ਪਾਵਤੀ ਹੂਈ ਘਰ ਘਰ (ਹੰਢੈ) ਫਿਰਤੀ ਹੈ, ਤੈਸੇ ਵਹੁ ਫਿਰਤਾ ਹੈ, ਔਰ ਜੋ ਪੁਰਸ਼ ਉਸ ਕੇ ਸਾਥ ਮੁਖ ਜੋੜੇ ਅਰਥਾਤ ਮੇਲ ਕਰੇ ਉਸ ਕੋ ਭੀ ਅਪਣੇ ਲਛਣ ਲਾਇਆ ਹੈ, ਭਾਵ ਆਪਣੇ ਜੈਸਾ ਕਰ ਲੇਤਾ ਹੈ ਵਾ ਉਸ ਕੋ (ਲਛਣ) ਕਲੰਕ ਲਗਾਇਆ ਹੈ॥
Prof. Sahib Singhਛੁੱਟੜ ਰੰਨ ਵਾਂਙ ਉਹ ਘਰ ਘਰ ਫਿਰਦਾ ਹੈ, ਜੋ ਮਨੁੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ।

ਪਦ ਅਰਥ ਦਹਾਗਣਿ = (ਅੱਖਰ 'ਦ' ਦੇ ਨਾਲ (ੁ) ਪੜ੍ਹਨਾ ਹੈ, ਅਸਲ ਲਫ਼ਜ਼ 'ਦੋਹਾਗਣਿ' ਹੈ)। ਲਛਣੁ = ਕਲੰਕ।

SikhNet (Spanish)Como una mujer abandonada, sirve a demasiados maestros, y quien sea que se asocia con él, su renombre también se mancha.

ਗੁਰਮੁਖਿ ਹੋਇ. ਸੁ ਅਲਿਪਤੋ ਵਰਤੈ; ਓਸ ਦਾ ਪਾਸੁ ਛਡਿ. ਗੁਰ ਪਾਸਿ ਬਹਿ ਜਾਇਆ ॥

guramukh hoe. su alipato varatai; os daa paas chhadd. gur paas beh jaaeaa | Ang 303

Sant Singh KhalsaThose who become Gurmukh avoid him; they forsake his company and sit near the Guru.
Manmohan SinghThose turned Guru-wards, keep aloof from him. They leave his association and sit near the Guru.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋਏ ਹਨ, ਉਹ ਉਸ ਤੋਂ ਨਿਵੇਕਲੇ ਰਹਿੰਦੇ ਹਨ, ਉਹ ਉਸ ਦੀ ਉਠਕ ਬੈਠਕ ਤਿਆਗ ਕੇ ਗੁਰੂ ਜੀ ਕੋਲ ਆ ਬੈਠਦੇ ਹਨ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਮਨਮੁਖ ਸੇ ਅਲੋਪ ਵਰਤਤਾ ਹੈ, ਉਸ ਕਾ ਪਾਸਾ ਛੋਡ ਕਰ ਗੁਰੋਂ ਕੇ ਪਾਸਿ ਬੈਠ ਜਾਇਆ ਕਰਤਾ ਹੈ ਅਰਥਾਤ ਸਤਸੰਗ ਕਰਤਾ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ।

ਪਦ ਅਰਥ ਅਲਿਪਤੋ = ਵੱਖਰਾ, ਨਿਰਾਲਾ। ਪਾਸੁ = ਪਾਸਾ, ਸਾਥ।

SikhNet (Spanish)Los que se convierten en Gurmukjs lo evitan, ya que ellos quieren estar solamente con el Guru.

ਜੋ. ਗੁਰੁ ਗੋਪੇ ਆਪਣਾ, ਸੁ ਭਲਾ ਨਾਹੀ. ਪੰਚਹੁ; ਓਨਿ. ਲਾਹਾ ਮੂਲੁ ਸਭੁ ਗਵਾਇਆ ॥

jo. gur gope aapanaa, su bhalaa naahee. panchahu; on. laahaa mool sabh gavaaeaa | Ang 304

Sant Singh KhalsaO chosen people, O self-elect, one who does not publicly affirm his Guru is not a good person; he loses all his profits and capital.
Manmohan SinghHe who avows not publicly his Guru is not a good person. He loses all his capital and profit O Saints.
Manmohan Singh (Punjabi)ਜੋ ਆਪਣੇ ਗੁਰੂ ਨੂੰ ਜਾਹਰਾ ਤੌਰ ਤੇ ਨਹੀਂ ਅਪਣਾਉਂਦਾ, ਉਹ ਚੰਗਾ ਪੁਰਸ਼ ਨਹੀਂ। ਉਹ ਆਪਣਾ ਅਸਲ ਜ਼ਰ ਤੇ ਨਫਾ ਸਾਰਾ ਗੁਆ ਲੈਦਾ ਹੈ, ਹੇ ਸਾਧੂਓ!
Fareedkot Teekaਜੋ ਅਪਨੇ ਗੁਰੂ ਕੋ (ਗੋਪੇ) ਛਪਾਵੇ ਅਰਥਾਤ ਆਪ ਪ੍ਰਤਾਪੀ ਹੋਵੇ, ਗੁਰੂ ਸਮਾਨ ਹੋ ਲਜ੍ਯਾ ਕਰ ਕੇ ਤਿਸ ਕੋ ਅਪਨਾ ਗੁਰੂ ਨ ਕਹੇ। ਸੋ (ਪੰਚਹੁ) ਹੇ ਸ੍ਰੇਸਟ ਜਨੋਂ! ਸੋ ਭਲਾ ਨਹੀਂ। ਉਸ ਨੇ ਤੌ ਲਾਹਾ ਮੂਲ ਸਭ ਗਵਾਇ ਲੀਆ ਹੈ, ਭਾਵ ਇਹ ਕਿ ਲਾਹਾ ਜੋ ਸੁਭ ਕਰਮ ਕਰ ਕੇ ਸ੍ਵਰਗਾਦ ਸੁਖ ਕੀ ਪ੍ਰਾਪਤੀ ਹੋਣੀ ਥੀ, ਅਰ ਮੂਲ ਜੋ ਪ੍ਰਾਣ ਜਿਨ ਕੇ ਆਸਰੇ ਸੁਭ ਕਰਮ ਕਰਨੇ ਥੇ, ਸੋ ਸਭ ਨਿਸਫਲ ਕਰ ਲੀਏ॥
Prof. Sahib Singhਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ।

ਪਦ ਅਰਥ ਗੋਪੇ = ਨਿੰਦਾ ਕਰਦਾ ਹੈ। ਓਨਿ = ਉਸ ਨੇ। ਲਾਹਾ = ਖੱਟੀ।

SikhNet (Spanish)Oh mis amigos, los elegidos del Señor, aquél que esconde públicamente la Identidad de su Guru, no cosechará la ganancia esperada.

ਪਹਿਲਾ ਆਗਮੁ ਨਿਗਮੁ. ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ, ਉਪਰਿ ਆਇਆ ॥

pahilaa aagam nigam. naanak aakh sunaae; poore gur kaa bachan, upar aaeaa | Ang 304

Sant Singh KhalsaPeople used to chant and recite the Shaastras and the Vedas, O Nanak, but now the Words of the Perfect Guru have come to be the most exalted of all.
Manmohan SinghNanak previously the mortals recited and preached the Shastras and Vedas, but the Gurbani of the Perfect Guru has descended as the most exalted of all.
Manmohan Singh (Punjabi)ਨਾਨਕ, ਪਹਿਲੋਂ ਲੋਕ ਸ਼ਾਸਤਰਾਂ, ਅਤੇ ਵੇਦਾਂ ਨੂੰ ਪੜ੍ਹਦੇ ਤੇ ਪਰਚਾਰਦੇ ਸਨ, ਪਰ ਪੂਰਨ ਗੁਰਾਂ ਦੀ ਗੁਰਬਾਣੀ ਉਨ੍ਹਾਂ ਸਾਰਿਆਂ ਨਾਲੋਂ ਪਰਮ ਉਚੀ ਉਤਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਿਥਮੇ ਸਾਸਤ੍ਰ ਬੇਦ ਜਿਸ ਬਾਤ ਕੋ ਕਹ ਕਰ ਸੁਨਾਵਤੇ ਹੈਂ। ਪੂਰੇ ਗੁਰੋਂ ਕਾ ਬਚਨ ਭੀ ਉਸੀ ਪ੍ਰਸੰਗ ਕੇ ਊਪਰ ਪਰਮਾਣ ਆਇਆ ਹੈ, ਵਾ ਆਦਿ ਸੇ ਹੀ ਬੇਦ ਸ਼ਾਸਤ੍ਰ ਯੇਹ ਕਹਿ ਕਰ ਸੁਨਾ ਰਹਾ ਹੈ ਕਿ ਗੁਰੋਂ ਕਾ ਬਚਨ ਸਭ ਸੇ ਅਧਿਕ ਹੈ॥
Prof. Sahib Singhਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ।

ਪਦ ਅਰਥ ਆਗਮੁ = ਸ਼ਾਸਤ੍ਰ। ਨਿਗਮੁ = ਵੇਦ। ਉਪਰਿ ਆਇਆ = (ਸਭ ਤੋਂ ਵਧੀਕ) ਪ੍ਰਮਾਣਿਕ ਹੈ।

SikhNet (Spanish)Dice Nanak, y en esto lo apoyan los Shastras, los Vedas y la Palabra del Perfecto Guru que pesa más que todo.

ਗੁਰਸਿਖਾ ਵਡਿਆਈ ਭਾਵੈ. ਗੁਰ ਪੂਰੇ ਕੀ; ਮਨਮੁਖਾ ਓਹ ਵੇਲਾ. ਹਥਿ ਨ ਆਇਆ ॥੨॥

gurasikhaa vaddiaaee bhaavai. gur poore kee; manamukhaa oeh velaa. hath na aaeaa |2| Ang 304

Sant Singh KhalsaThe glorious greatness of the Perfect Guru is pleasing to the GurSikh; the self-willed manmukhs have lost this opportunity. ||2||
Manmohan SinghThe eulogy of the perfect Guru is pleasing to the Sikhs of the Guru. The perverse have not that opportunity.
Manmohan Singh (Punjabi)ਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ।
Fareedkot Teekaਗੁਰੂ ਕੇ ਸਿਖੋਂ ਕੋ ਪੂਰੇ ਗੁਰੂ ਕੀ ਵਡਿਆਈ ਭਾਵਤੀ ਹੈ ਔਰ ਮਨਮੁਖੋਂ ਕੋ ਵਹੁ ਸਮਾਂ ਵਡਿਆਈ ਕਰਨੇ ਵਾ ਵਿਛੋੜੇ ਕਾ ਹਾਥ ਨਹੀਂ ਆਇਆ ਹੈ॥੨॥
Prof. Sahib Singh(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ॥੨॥

ਪਦ ਅਰਥ ਹਥਿ ਨ ਆਵੈ = ਨਹੀਂ ਮਿਲਦਾ ॥੨॥

SikhNet (Spanish)Los Gurmukjs son enaltecidos cuando alaban a su Perfecto Guru, mientras que los soberbios Manmukjs llegarán a lamentar cada día que han desperdiciado sin Alabarlo. (2)
Answers quote the Granth verbatim with Ang citations. AI commentary is not Gurbani and not a religious ruling.