ਨਹ ਸਮਰਥੰ. ਨਹ ਸੇਵਕੰ; ਨਹ ਪ੍ਰੀਤਿ ਪਰਮ ਪੁਰਖੋਤਮੰ ॥
neh samarathan. neh sevakan; neh preet param purakhotaman |
Sant Singh KhalsaI have no power; I do not serve You, and I do not love You, O Supreme Sublime Lord God.
Manmohan SinghO my most sublime Lord, I have no power, neither do I serve thee nor do I love Thee adequately.
Manmohan Singh (Punjabi)ਹੇ ਮੇਰੇ ਮਹਾਨ ਸ੍ਰੇਸ਼ਟ ਸੁਆਮੀ! ਮੇਰੇ ਵਿੱਚ ਕੋਈ ਸਤਿਆ ਨਹੀਂ ਨਾਂ ਮੈਂ ਤੇਰਾ ਚੰਗਾ ਸੇਵਾਦਾਰ ਹਾਂ ਅਤੇ ਨਾਂ ਹੀ ਮੈਂ ਤੈਨੂੰ ਭਰਪੂਰ ਪਿਆਰ ਕਰਦਾ ਹਾਂ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਕੇ ਆਗੇ ਐਸੇ ਬੇਨਤੀ ਕਰੋ: ਹੇ ਪੁਰਖੋਤਮ ਵਾਹਿਗੁਰੂ! ਮੇਰੇ ਮੇਂ ਸਾਧਨ ਰੂਪੀ ਸਮਰਥਾ ਭੀ ਨਹੀਂ ਹੈ ਔਰ ਨਾਂ ਸੇਵਕੀ ਭਾਵ ਹੈ ਔ ਪ੍ਰੀਤੀ ਭੀ ਮੁਝ ਮੇਂ ਨਹੀਂ ਹੈ॥
Prof. Sahib Singhਹੇ ਪਰਮ ਉੱਤਮ ਅਕਾਲ ਪੁਰਖ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ।
ਪਦ ਅਰਥ ਸਮਰਥੰ = ਸਮਰਥਾ, ਤਾਕਤ। ਪੁਰਖੋਤਮੰ = ਉੱਤਮ ਪੁਰਖ, ਪਰਮਾਤਮਾ।
SikhNet (Spanish)No tengo poderes, no te sirvo y tampoco te amo, oh Supremo y Sublime Señor Dios,
ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ; ਕ੍ਰਿਪਾਲ ਹਰਿ ਹਰਿ ਗੁਰੰ ॥੨੨॥
tav prasaad simarate naaman naanak; kripaal har har guran |22|
Sant Singh KhalsaBy Your Grace, Nanak meditates on the Naam, the Name of the Merciful Lord, Har, Har. ||22||
Manmohan SinghBy thy grace, O my merciful Guru-God, Nanak meditates on the Lord's Name.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਮੇਰੇ ਮਿਹਰਬਾਨ ਗੁਰੂ-ਪ੍ਰਮੇਸ਼ਰ! ਨਾਨਕ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਹਰੀ ਸਰਬ ਦੇ (ਗੁਰੰ) ਬਡੇ ਪਰਮ ਕ੍ਰਿਪਾਲੂ! ਤੁਮਰੀ ਕਿਰਪਾ ਸੇ ਤੇਰੇ ਹਰਿ ਨਾਮ ਕੋ ਹੀ ਹਮ ਸਦਾ ਸਿਮਰਨ ਕਰਤੇ ਹੈਂ॥੨੨॥
Prof. Sahib Singhਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ ॥੨੨॥
ਪਦ ਅਰਥ ਤਵ = ਤੇਰੀ (तव)। ਪ੍ਰਸਾਦਿ = ਕਿਰਪਾ ਨਾਲ (प्रसादेन)। ਗੁਰੰ = ਸਭ ਤੋਂ ਵੱਡਾ ॥੨੨॥
* ਭਾਵ: ਜਿਸ ਉਤੇ ਪਰਮਾਤਮਾ ਮੇਹਰ ਕਰੇ, ਉਹ ਹੀ ਉਸ ਦਾ ਨਾਮ ਸਿਮਰਦਾ ਹੈ। ਆਪਣੇ ਉੱਦਮ ਨਾਲ ਮਨੁੱਖ ਭਗਤੀ ਨਹੀਂ ਕਰ ਸਕਦਾ।
SikhNet (Spanish)por Tu Gracia Nanak medita en el Misericordioso Naam, Jar, Jar. (22)