ਹਲਤੁ ਪਲਤੁ ਦੁਇ; ਲੇਹੁ ਸਵਾਰਿ ॥
halat palat due; lehu savaar |
Sant Singh KhalsaEmbellish both this world and the next;
Manmohan SinghEmbellish both this world and the next one,
Manmohan Singh (Punjabi)ਆਪਣੇ ਇਸ ਲੋਕ ਤੇ ਪ੍ਰਲੋਕ ਦੋਨਾਂ ਦਾ ਸੁਧਾਰ ਕਰ ਲੈ,
Fareedkot Teekaਇਹ ਲੋਕ ਔਰ ਪ੍ਰਲੋਕ ਤੁਮ ਅਪਨਾ ਸਵਾਰ ਲੇਵੋ॥
Prof. Sahib Singhਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,ਪਦ ਅਰਥ ਹਲਤੁ = {Skt. अत्र} ਇਹ ਲੋਕ। ਪਲਤੁ = {Skt. परत्र} ਪਰਲੋਕ।
SikhNet (Spanish)el Nombre del Señor y así has de liberarte en esta vida.
ਰਾਮ ਨਾਮੁ; ਅੰਤਰਿ ਉਰਿ ਧਾਰਿ ॥
raam naam; antar ur dhaar |
Sant Singh Khalsaenshrine the Lord's Name deep within your heart.
Manmohan Singhby enshrining the Lord's Name within thy mind.
Manmohan Singh (Punjabi)ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ।
Fareedkot Teekaਹੇ ਭਾਈ! ਰਾਮ ਨਾਮ ਕੋ ਰਿਦੇ ਅੰਤਰ ਧਾਰ ਕਰ॥
Prof. Sahib Singhਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।ਪਦ ਅਰਥ ਉਰਿ ਧਾਰਿ = ਹਿਰਦੇ ਵਿਚ ਟਿਕਾਓ।
SikhNet (Spanish)Inmaculada es en verdad la Palabra del Perfecto Guru
ਪੂਰੇ ਗੁਰ ਕੀ; ਪੂਰੀ ਦੀਖਿਆ ॥
poore gur kee; pooree deekhiaa |
Sant Singh KhalsaPerfect are the Teachings of the Perfect Guru.
Manmohan SinghPerfect is the instruction of the Perfect Guru.
Manmohan Singh (Punjabi)ਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ।
Fareedkot Teekaਪੂਰੇ ਸਤਿਗੁਰੋਂ ਕੀ ਜੋ ਪੂਰੀ ਸਿਖਿਆ ਹੈ॥
Prof. Sahib Singhਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,ਪਦ ਅਰਥ ਦੀਖਿਆ = ਸਿੱਖਿਆ।
SikhNet (Spanish)y aquél que la adopta en su corazón, conoce la Verdad.
ਜਿਸੁ ਮਨਿ ਬਸੈ; ਤਿਸੁ ਸਾਚੁ ਪਰੀਖਿਆ ॥
jis man basai; tis saach pareekhiaa |
Sant Singh KhalsaThat person, within whose mind it abides, realizes the Truth.
Manmohan SinghHe in whose heart, it abides he assays the truth.
Manmohan Singh (Punjabi)ਜਿਸ ਦੇ ਦਿਲ ਅੰਦਰ ਇਹ ਵਸਦਾ ਹੈ। ਉਹ ਸੱਚ ਦੀ ਜਾਚ-ਪੜਤਾਲ ਕਰ ਲੈਦਾ ਹੈ।
Fareedkot Teekaਸੋ ਜਿਸ ਕੇ ਮਨ ਮੇਂ ਵਸਾ ਹੈ, ਤਿਸੀ ਨੇ ਸਚ ਸਰੂਪ ਕੋ ਜਾਣਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।ਪਦ ਅਰਥ ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਤਿਸੁ = ਉਸ ਨੂੰ। ਪਰੀਖਿਆ = ਪਰਖ, ਸਮਝ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
SikhNet (Spanish)Medita en el Nombre con cuerpo y Alma,
ਮਨਿ ਤਨਿ; ਨਾਮੁ ਜਪਹੁ ਲਿਵ ਲਾਇ ॥
man tan; naam japahu liv laae |
Sant Singh KhalsaWith your mind and body, chant the Naam; lovingly attune yourself to it.
Manmohan SinghWith thy mind and body lovingly repeat God's Name.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਨਾਲ ਪਿਆਰ-ਸਹਿਤ ਹਰੀ ਦੇ ਨਾਮ ਦਾ ਉਚਾਰਨ ਕਰ।
Fareedkot Teekaਜਬ ਤੁਮ ਮਨ ਤਨ ਸੇ ਬ੍ਰਿਤੀ ਲਗਾਇ ਕਰ ਨਾਮ ਜਪੋਗੇ॥
Prof. Sahib Singhਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,
SikhNet (Spanish)así toda tristeza, dolor y miedo te dejarán.
ਦੂਖੁ ਦਰਦੁ; ਮਨ ਤੇ ਭਉ ਜਾਇ ॥
dookh darad; man te bhau jaae |
Sant Singh KhalsaSorrow, pain and fear shall depart from your mind.
Manmohan SinghThus shall sorrow pain and fear depart from thy mind.
Manmohan Singh (Punjabi)ਐਸ ਤਰ੍ਹਾਂ ਗਮ, ਪੀੜ ਤੇ ਡਰ ਤੇਰੇ ਚਿੱਤ ਤੋਂ ਦੂਰ ਹੋ ਜਾਣਗੇ।
Fareedkot Teekaਤਬ ਤੁਮਾਰੇ ਮਨ ਮੇਂ ਜਨਮ ਮਰਨ ਕਾ ਔ ਈਰਖਾ ਜੰਨਯ ਕੱਸਟ ਸਮੈਂ ਕਾ ਸਭੀ ਚਲਾ ਜਾਏਗਾ॥
Prof. Sahib Singhਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।
SikhNet (Spanish)Como mercader en esta vida adquiere solamente la Verdad,
ਸਚੁ ਵਾਪਾਰੁ; ਕਰਹੁ ਵਾਪਾਰੀ ॥
sach vaapaar; karahu vaapaaree |
Sant Singh KhalsaDeal in the true trade, O trader,
Manmohan SinghDeal thou in true trade o dealer.
Manmohan Singh (Punjabi)ਤੂੰ ਸੱਚਾ ਵਣਜ ਕਰ, ਹੈ ਵਣਜਾਰੇ!
Fareedkot Teekaਹੇ ਜਗ੍ਯਾਸੂ ਜਨੋ! ਜਬ ਤੁਮ ਸਚ ਕਾ ਵਾਪਾਰੁ ਕਰੋਗੇ॥
Prof. Sahib Singhਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,ਪਦ ਅਰਥ ਵਾਪਾਰੀ = ਹੇ ਵਣਜਾਰੇ ਜੀਵ!
SikhNet (Spanish)porque ella te acompañará aun después de la muerte.
ਦਰਗਹ ਨਿਬਹੈ; ਖੇਪ ਤੁਮਾਰੀ ॥
daragah nibahai; khep tumaaree |
Sant Singh Khalsaand your merchandise shall be safe in the Court of the Lord.
Manmohan SinghThy merchandise shall safely reach God's court.
Manmohan Singh (Punjabi)ਤੇਰਾ ਸੌਦਾ ਸੂਤ ਰੱਬ ਦੇ ਦਰਬਾਰ ਵਿੱਚ ਸਹੀ-ਸਲਾਮਤ ਪੁੱਜ ਜਾਵੇਗਾ।
Fareedkot Teekaਤਬ ਨਾਮ ਕੀ ਤੁਮਾਰੀ ਖੇਪ ਦਹਗਾਹ ਮੇਂ ਨਿਭ ਜਾਇਗੀ॥
Prof. Sahib Singh(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।ਪਦ ਅਰਥ ਨਿਬਹੈ = ਸਿਰੇ ਚੜ੍ਹ ਜਾਏ। ਖੇਪ = ਸੌਦਾ।
SikhNet (Spanish)Contempla al Señor como el Único Soporte de tu vida
ਏਕਾ ਟੇਕ; ਰਖਹੁ ਮਨ ਮਾਹਿ ॥
ekaa ttek; rakhahu man maeh |
Sant Singh KhalsaKeep the Support of the One in your mind.
Manmohan SinghPut the prop of One Lord within thy mind.
Manmohan Singh (Punjabi)ਇਕ ਪ੍ਰਭੂ ਦਾ ਆਸਰਾ ਆਪਣੇ ਚਿੱਤ ਅੰਦਰ ਰੱਖ।
Fareedkot Teekaਜਬ ਤਿਸ ਏਕ ਕੀ ਹੀ ਟੇਕ ਮਨ ਮੇਂ ਰਾਖੋਗੇ॥
Prof. Sahib Singhਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,
SikhNet (Spanish)y cesará para siempre tu deambular sin rumbo. Mantenlo a El siempre en tu mente,
ਨਾਨਕ; ਬਹੁਰਿ. ਨ ਆਵਹਿ ਜਾਹਿ ॥੬॥
naanak; bahur. na aaveh jaeh |6|
Sant Singh KhalsaO Nanak, you shall not have to come and go in reincarnation again. ||6||
Manmohan SinghNanak thou shalt not again come and go.
Manmohan Singh (Punjabi)ਨਾਨਕ, ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੁਮ ਆਉ ਜਾਓਗੇ ਨਹੀਂ, ਭਾਵ ਜਨਮ ਮਿਤ੍ਰ ਸੇ ਰਹਤ ਹੋਵੋਗੇ॥੬॥
Prof. Sahib Singhਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥ਪਦ ਅਰਥ ਬਹੁਰਿ = ਫੇਰ, ਮੁੜ ॥੬॥
SikhNet (Spanish)Oh Nanak, no tendras que pasar por reencarnacion otra vez. (6)