ੴ

ਸਿੱਖਬਾਣੀ · SikhBani

ਹਰਿ ਜੀਉ ਸੇਵਿਹੁ ਅਗਮ ਅਪਾਰਾ ॥

har jeeo sevihu agam apaaraa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1055, 1056 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1055

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਹਰਿ ਜੀਉ ਸੇਵਿਹੁ; ਅਗਮ ਅਪਾਰਾ ॥

har jeeo sevihu; agam apaaraa | Ang 1055

Sant Singh KhalsaServe the Dear Lord, the inaccessible and infinite.
Manmohan SinghServe thou the Unapproachable, Infinite and Venerable Lord,
Manmohan Singh (Punjabi)ਤੂੰ ਪਹੁੰਚ ਤੋਂ ਪਰੇ ਅਤੇ ਅਨੰਤ ਪੂਜ਼ਯ ਪ੍ਰਭੂ ਦੀ ਸੇਵਾ ਕਰ।
Fareedkot Teekaਹੇ ਭਾਈ! ਹਰੀ ਜੋ ਅਗਮ ਅਪਾਰ ਹੈ ਤਿਸ ਕੋ ਸੇਵਹੁ॥
Prof. Sahib Singhਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।

ਪਦ ਅਰਥ ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)Hombres y mujeres, sirvan a su Señor, Quien es Insondable e Infinito

ਤਿਸ ਦਾ. ਅੰਤੁ ਨ ਪਾਈਐ ਪਾਰਾਵਾਰਾ ॥

tis daa. ant na paaeeai paaraavaaraa | Ang 1055

Sant Singh KhalsaHe has no end or limitation.
Manmohan SinghHis limit and this and that end can be found not.
Manmohan Singh (Punjabi)ਉਸ ਦਾ ਓੜਕ ਅਤੇ ਇਹ ਤੇ ਓਹ ਕਿਨਾਰਾ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਪਾਈਤਾ॥
Prof. Sahib Singhਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਪਦ ਅਰਥ ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।

SikhNet (Spanish)y Cuyos Límites y Umbrales nadie conoce.

ਗੁਰ ਪਰਸਾਦਿ ਰਵਿਆ ਘਟ ਅੰਤਰਿ; ਤਿਤੁ ਘਟਿ ਮਤਿ ਅਗਾਹਾ ਹੇ ॥੧॥

gur parasaad raviaa ghatt antar; tith ghatt mat agaahaa he |1| Ang 1055

Sant Singh KhalsaBy Guru's Grace, one who dwells upon the Lord deep within his heart - his heart is filled with infinite wisdom. ||1||
Manmohan SinghBy the Guru's grace who ever meditates on the Lord in his mind; Within his mind abides infinite wisdom.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੋ ਕੋਈ ਆਪਣੇ ਮਨ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ; ਤਾਂ ਉਸ ਦੇ ਮਨ ਅੰਦਰ ਬੇਅੰਤ ਸਿਆਣਪ ਵਸਦੀ ਹੈ।
Fareedkot Teekaਗੁਰ ਕਿਰਪਾ ਤੇ ਜਿਸ ਨੇ ਰਿਦੇ ਕੇ ਅੰਤਰ ਜਪਿਆ ਹੈ ਤਿਸ ਕੇ ਰਿਦੇ ਮੇਂ ਬੁਧੀ ਅਗਾਹ ਅਰਥਾਤ ਅਥਾਹ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ ॥੧॥

SikhNet (Spanish)En aquél corazón en el que Dios se vuelve Manifiesto, a través del Guru, ese corazón es Iluminado con la Sabiduría Infinita.(1)

ਸਭ ਮਹਿ ਵਰਤੈ; ਏਕੋ ਸੋਈ ॥

sabh meh varatai; eko soee | Ang 1055

Sant Singh KhalsaThe One Lord is pervading and permeating amidst all.
Manmohan SinghHe, the one Lord is contained amidst all.
Manmohan Singh (Punjabi)ਉਹ ਇੱਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭਨਾ ਬੀਚ ਸੋ ਏਕ ਹੀ ਵਰਤਤਾ ਹੈ॥
Prof. Sahib Singhਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,

ਪਦ ਅਰਥ ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ।

SikhNet (Spanish)El Único Señor prevalece en todos los seres,

ਗੁਰ ਪਰਸਾਦੀ ਪਰਗਟੁ ਹੋਈ ॥

gur parasaadee paragatt hoee | Ang 1055

Sant Singh KhalsaBy Guru's Grace, He is revealed.
Manmohan SinghBy the Guru's grace, becomes he manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੋ ਜਾਂਦਾ ਹੈ।
Fareedkot Teekaਗੁਰ ਕਿਰਪਾ ਤੇ ਪ੍ਰਗਟ ਹੋਤਾ ਹੈ॥
Prof. Sahib Singhਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)pero es a través de la Gracia del Guru que se vuelve Manifiesto.

ਸਭਨਾ ਪ੍ਰਤਿਪਾਲ ਕਰੇ ਜਗਜੀਵਨੁ; ਦੇਦਾ ਰਿਜਕੁ ਸੰਬਾਹਾ ਹੇ ॥੨॥

sabhanaa pratipaal kare jagajeevan; dedaa rijak sanbaahaa he |2| Ang 1055

Sant Singh KhalsaThe Life of the world nurtures and cherishes all, giving sustenance to all. ||2||
Manmohan SinghGod, the Life of the world, Nurtures all and brings sustenance to all.
Manmohan Singh (Punjabi)ਜਗਤ ਦੀ ਜਿੰਦਜਾਨ, ਵਾਹਿਗੁਰੂ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ ਅਤੇ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਵਹੁ (ਜਗ ਜੀਵਨੁ) ਪਰਮੇਸਰ ਸਭਨਾਂ ਕੀ ਪ੍ਰਤਿਪਾਲਾ ਕਰਤਾ ਹੈ, ਰਿਜਕ ਪਹੁੰਚਾ ਦੇਤਾ ਹੈ॥੨॥
Prof. Sahib Singhਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥

ਪਦ ਅਰਥ ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ ॥੨॥

SikhNet (Spanish)Sí, Él, el Señor de toda vida, trae el sustento a todos.(2)

ਪੂਰੈ ਸਤਿਗੁਰਿ. ਬੂਝਿ ਬੁਝਾਇਆ ॥

poorai satigur. boojh bujhaaeaa | Ang 1055

Sant Singh KhalsaThe Perfect True Guru has imparted this understanding.
Manmohan SinghThe Perfect Guru has imparted understanding unto me.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਮਝ ਬੁਝਾ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ (ਬੂਝਿ) ਗਿਆਨ ਸਮਝਾਯਾ ਹੈ॥
Prof. Sahib Singhਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,

ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ)।

SikhNet (Spanish)El Guru Perfecto conoce y así nos hace conocer que es a través de la Voluntad del Señor que el mundo es Emancipado,

ਹੁਕਮੇ ਹੀ; ਸਭੁ ਜਗਤੁ ਉਪਾਇਆ ॥

hukame hee; sabh jagat upaaeaa | Ang 1055

Sant Singh KhalsaBy the Hukam of His Command, He created the entire Universe.
Manmohan SinghBy His order, the Lord has created the whole world.
Manmohan Singh (Punjabi)ਆਪਣੇ ਹੁਕਮ ਦੁਆਰਾ, ਸੁਆਮੀ ਨੇ ਸਾਰਾ ਸੰਸਾਰ ਰਚਿਆ ਹੈ।
Fareedkot Teekaਕਿ ਭਗਵਤ ਨੇ ਅਪਨੇ ਹੁਕਮ ਕਰ ਕੇ ਹੀ ਇਹ ਸਭ ਜਗਤ ਉਪਾਇਆ ਹੈ॥
Prof. Sahib Singhਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।

ਪਦ ਅਰਥ ਹੁਕਮੇ = (ਆਪਣੇ) ਹੁਕਮ ਵਿਚ ਹੀ।

SikhNet (Spanish)que quien sea que se someta a la Voluntad del Señor, entra en el Estado de Éxtasis

ਹੁਕਮੁ ਮੰਨੇ ਸੋਈ ਸੁਖੁ ਪਾਏ; ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥

hukam mane soee sukh paae; hukam sir saahaa paatisaahaa he |3| Ang 1055

Sant Singh KhalsaWhoever submits to His Command, finds peace; His Command is above the heads of kings and emperors. ||3||
Manmohan SinghWhosoever submits to the Lord's will, is blessed with peace, The Lord's command is over the heads of the kings and emperors.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ। ਪ੍ਰਭੂ ਦਾ ਫ਼ਰਮਾਨ ਰਾਜਿਆਂ ਅਤੇ ਮਹਾਰਾਜਿਆਂ ਦੇ ਸਿਰਾਂ ਉਪੱਰ ਹੈ।
Fareedkot Teekaਜੋ ਤਿਸ ਕਾ ਹੁਕਮ ਮੰਨੇਗਾ ਸੋਈ ਸੁਖ ਪਾਵੇਗਾ। ਸ਼ਾਹਾ ਔਰ ਪਾਤਸ਼ਾਹਾਂ ਕੇ ਸਿਰ ਤਿਸ ਵਾਹਿਗੁਰੂ ਕਾ ਹੁਕਮ ਹੈ॥੩॥
Prof. Sahib Singhਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥

ਪਦ ਅਰਥ ਸਿਰਿ = ਸਿਰ ਉੱਤੇ ॥੩॥

SikhNet (Spanish)y que aun los reyes de reyes están sujetos a la Voluntad del Señor.(3)

ਸਚਾ ਸਤਿਗੁਰੁ ਸਬਦੁ ਅਪਾਰਾ ॥

sachaa satigur sabad apaaraa | Ang 1055

Sant Singh KhalsaTrue is the True Guru. Infinite is the Word of His Shabad.
Manmohan SinghTrue is the True Guru and peerless is his word,
Manmohan Singh (Punjabi)ਸੱਚੇ ਹਨ ਸੱਚੇ ਗੁਰੂ ਤੇ ਲਾਸਾਨੀ ਹੈ ਉਨ੍ਹਾਂ ਦੀ ਗੁਰਬਾਣੀ,
Fareedkot Teekaਸਾਚਾ ਸਤਿਗੁਰੂ ਹੈ, ਉਸ ਕਾ ਉਪਦੇਸ਼ ਭੀ ਅਪਾਰ ਹੀ ਹੈ॥
Prof. Sahib Singhਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।

ਪਦ ਅਰਥ ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ।

SikhNet (Spanish)Verdad es el Guru Verdadero, Infinita es Su Palabra.

ਤਿਸ ਦੈ ਸਬਦਿ; ਨਿਸਤਰੈ ਸੰਸਾਰਾ ॥

tis dai sabad; nisatarai sansaaraa | Ang 1055

Sant Singh KhalsaThrough His Shabad, the world is saved.
Manmohan Singhthrough his Gurbani, the world is saved.
Manmohan Singh (Punjabi)ਉਨ੍ਹਾਂ ਦੀ ਗੁਰਬਾਣੀ ਰਾਹੀਂ ਜਗਤ ਪਾਰ ਉੱਤਰ ਜਾਂਦਾ ਹੈ।
Fareedkot Teekaਤਿਸ ਕੇ ਉਪਦੇਸ਼ ਕਰ ਕੇ ਸੰਸਾਰ ਸੇ ਤਰ ਜਾਈਤਾ ਹੈ॥
Prof. Sahib Singhਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।

ਪਦ ਅਰਥ ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

SikhNet (Spanish)Es a través de Su Palabra, que el mundo es liberado, pues el Señor Creador hace y observa todo

ਆਪੇ ਕਰਤਾ ਕਰਿ ਕਰਿ ਵੇਖੈ; ਦੇਦਾ ਸਾਸ ਗਿਰਾਹਾ ਹੇ ॥੪॥

aape karataa kar kar vekhai; dedaa saas giraahaa he |4| Ang 1055

Sant Singh KhalsaThe Creator Himself created the creation; He gazes upon it, and blesses it with breath and nourishment. ||4||
Manmohan SinghCreating the world, the Creator Lord Himself sees it and blesses it with breath and sustenance.
Manmohan Singh (Punjabi)ਸ਼੍ਰਿਸ਼ਟੀ ਨੂੰ ਸਾਜ ਕੇ ਸਿਰਜਣਹਾਰ ਸੁਆਮੀ ਆਪ ਹੀ ਇਸ ਨੂੰ ਦੇਖਦਾ ਹੈ ਅਤੇ ਇਸ ਨੂੰ ਸੁਆਸ ਤੇ ਰੋਜ਼ੀ ਬਖਸ਼ਦਾ ਹੈ।
Fareedkot Teekaਇਹ ਉਪਦੇਸ਼ ਕਰ ਨਿਸਚਾ ਹੋਤਾ ਹੈ ਕਿ ਆਪ ਹੀ ਕਰਤਾ ਸ੍ਰਿਸਟੀ ਕੋ ਕਰ ਕਰ ਕੇ ਇਸ ਕੇ ਕਰਮਾਂ ਕੋ ਦੇਖਤਾ ਹੈ ਔਰ ਸਾਸ ਅਰ ਭੋਜਨ ਦੇਤਾ ਹੈ॥੪॥
Prof. Sahib Singh(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥

ਪਦ ਅਰਥ ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ ॥੪॥

SikhNet (Spanish)y a través de la respiración vital da sustento a todos.(4)

ਕੋਟਿ ਮਧੇ; ਕਿਸਹਿ ਬੁਝਾਏ ॥

kott madhe; kiseh bujhaae | Ang 1055

Sant Singh KhalsaOut of millions, only a few understand.
Manmohan SinghOut of millions, God makes a few realise Him.
Manmohan Singh (Punjabi)ਕ੍ਰੋੜਾਂ ਵਿਚੋਂ ਬਹੁਤ ਹੀ ਥੋੜਿਆਂ ਨੂੰ ਹਰੀ ਆਪਣੇ ਆਪ ਨੂੰ ਅਨੁਭਵ ਕਰਾਉਂਦਾ ਹੈ।
Fareedkot Teekaਕ੍ਰੋੜੋਂ ਮੇਂ ਸੇ ਕਿਸੇ ਕੌ ਸਮਝਾਵਤਾ ਹੈ॥
Prof. Sahib Singhਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।

ਪਦ ਅਰਥ ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}।

SikhNet (Spanish)Oh, es sólo uno e entre millones a quien el Señor hace vivir la Realización,

ਗੁਰ ਕੈ ਸਬਦਿ ਰਤੇ; ਰੰਗੁ ਲਾਏ ॥

gur kai sabad rate; rang laae | Ang 1055

Sant Singh KhalsaImbued with the Word of the Guru's Shabad, they are colored in His Love.
Manmohan SinghImbued with the Guru's word, they enshrine affection for their Lord.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਰੰਗੀਜੇ ਹੋਏ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾ ਲੈਂਦੇ ਹਨ।
Fareedkot Teekaਜੋ ਗੁਰੋਂ ਕੇ ਉਪਦੇਸ਼ ਮੇਂ ਆਪ ਰਤੇ ਹੈਂ ਔਰਨਾਂ ਕੋ ਭੀ ਰੰਗ ਲਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,

ਪਦ ਅਰਥ ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ।

SikhNet (Spanish)así, imbuido en la Palabra del Guru se envuelve en el Amor de Dios, ama para siempre al Dios Dador de Éxtasis,

ਹਰਿ ਸਾਲਾਹਹਿ ਸਦਾ ਸੁਖਦਾਤਾ; ਹਰਿ ਬਖਸੇ ਭਗਤਿ ਸਲਾਹਾ ਹੇ ॥੫॥

har saalaaheh sadaa sukhadaataa; har bakhase bhagat salaahaa he |5| Ang 1055

Sant Singh KhalsaThey praise the Lord, the Giver of peace forever; the Lord forgives His devotees, and blesses them with His Praise. ||5||
Manmohan SinghThey ever praise their Bliss-giving Lord. The Lord forgives His saints and blesses them with His praise.
Manmohan Singh (Punjabi)ਉਹ ਸਦੀਵ ਹੀ ਖ਼ੁਸ਼ੀ-ਬਖ਼ਸ਼ਣਹਾਰ ਸੁਆਮੀ ਦੀ ਕੀਰਤੀ ਕਰਦੇ ਹਨ। ਸੁਆਮੀ ਆਪਣਿਆਂ ਮੰਤਾਂ ਨੂੰ ਮੁਆਫ਼ ਕਰ ਕੇ ਉਨ੍ਹਾਂ ਨੂੰ ਆਪਣੀ ਸਿਫ਼ਤ ਸ਼ਲਾਘਾ ਪਰਦਾਨ ਕਰਦਾ ਹੈ।
Fareedkot Teekaਹਰੀ ਜੋ ਸਦਾ ਸੁਖੋਂ ਕਾ ਦਾਤਾ ਹੈ, ਤਿਸ ਕੋ ਜੋ ਸਲਾਹਤੇ ਹੈਂ ਹਰੀ ਤਿਨ ਕੋ ਆਪਨੀ ਭਗਤੀ ਕੀ ਸਲਾਘਾ ਦੇ ਕਰ ਜਨਮ ਮਰਣ ਥੀਂ ਤਿਨ ਕੋ ਬਖਸ਼ ਲੇਤਾ ਹੈ॥੫॥
Prof. Sahib Singhਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥

ਪਦ ਅਰਥ ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤ-ਸਾਲਾਹ ॥੫॥

SikhNet (Spanish)pues Él bendice a Su Devoto con la Devoción. (5)

ਸਤਿਗੁਰੁ ਸੇਵਹਿ; ਸੇ ਜਨ ਸਾਚੇ ॥

satigur seveh; se jan saache | Ang 1055

Sant Singh KhalsaThose humble beings who serve the True Guru are true.
Manmohan SinghTrue are the persons who serve their True Guru.
Manmohan Singh (Punjabi)ਸੱਚੇ ਹਨ ਉਹ ਪੁਰਸ਼ ਜੋ, ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਜਨ ਸਾਚੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ।

SikhNet (Spanish)Verdaderos, siempre verdaderos son aquellos que sirven al Verdadero Guru.

ਜੋ ਮਰਿ ਜੰਮਹਿ; ਕਾਚਨਿ ਕਾਚੇ ॥

jo mar jameh; kaachan kaache | Ang 1055

Sant Singh KhalsaThe falsest of the false die, only to be reborn.
Manmohan SinghThe falsest of he false are they who die and are reborn.
Manmohan Singh (Punjabi)ਕੂੜਿਆਂ ਦੇ ਕੂੜੇ ਹਨ, ਜੋ ਮਰ ਵੰਝਦੇ ਹਨ ਅਤੇ ਮੁੜ ਜੰਮਦੇ ਹਨ।
Fareedkot Teekaਜੋ ਕਚਿਆ ਸੇ ਕਚੇ ਗੁਰੋਂ ਕੋ ਸੇਵਤੇ ਨਹੀਂ ਸੋ ਮਰਤੇ ਜਨਮਤੇ ਹੈਂ॥
Prof. Sahib Singhਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।

ਪਦ ਅਰਥ ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ।

SikhNet (Spanish)Aquéllos que han nacido sólo para morir, son falsos y perecederos.

ਅਗਮ ਅਗੋਚਰੁ ਵੇਪਰਵਾਹਾ; ਭਗਤਿ ਵਛਲੁ ਅਥਾਹਾ ਹੇ ॥੬॥

agam agochar veparavaahaa; bhagat vachhal athaahaa he |6| Ang 1055

Sant Singh KhalsaThe inaccessible, unfathomable, self-sufficient, incomprehensible Lord is the Lover of His devotees. ||6||
Manmohan SinghThe Inaccessible, Inapprehensible, Care free and Unfathomable Lord is the Lover of His saints.
Manmohan Singh (Punjabi)ਪਹੁੰਚ ਤੋਂ ਪਰੇ, ਅਗਾਧ, ਮੁਛੰਦਗੀ-ਰਹਿਤ ਅਤੇ ਬੇਥਾਹ ਸੁਆਮੀ ਆਪਣਿਆਂ ਸਾਧੂਆਂ ਨੂੰ ਪਿਆਰ ਕਰਨ ਵਾਲਾ ਹੈ।
Fareedkot Teekaਅਗਮ ਔ ਇੰਦ੍ਰਓਂ ਅਵਿਸ਼ੇ ਪੁਨਾ ਵਹੁ ਵੇਪਰਵਾਹਿ ਹੈ। ਇਸ ਅਥਾਹ ਸੰਸਾਰ ਸਮੁੰਦਰ ਮੇਂ ਭਗਤੋਂ ਕਾ ਪਿਆਰਾ ਰਾਖਾ ਹੈ॥੬॥
Prof. Sahib Singhਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ ॥੬॥

SikhNet (Spanish)Oh, nuestro Dios es Insondable e Imperceptible, Autosuficiente, Infinito y el Amante de Sus Devotos.(6)

ਸਤਿਗੁਰੁ ਪੂਰਾ; ਸਾਚੁ ਦ੍ਰਿੜਾਏ ॥

satigur pooraa; saach drirraae | Ang 1055

Sant Singh KhalsaThe Perfect True Guru implants Truth within.
Manmohan SinghThe Perfect True Guru implants the truth in man.
Manmohan Singh (Punjabi)ਪੂਰਨ ਸੱਚੇ ਗੁਰੂ, ਬੰਦੇ ਅੰਦਰ, ਸੱਚੇ ਨੂੰ ਪੱਕਾ ਕਰਦੇ ਹਨ।
Fareedkot Teekaਜਿਸ ਕੋ ਸਤਿਗੁਰੂ ਪੂਰਾ ਸਾਚ ਨਾਮ ਕੋ ਦ੍ਰਿੜ ਕਰਾਉਤਾ ਹੈ॥
Prof. Sahib Singhਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,

ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।

SikhNet (Spanish)El Guru Perfecto nos hace apreciar la Verdad

ਸਚੈ ਸਬਦਿ; ਸਦਾ ਗੁਣ ਗਾਏ ॥

sachai sabad; sadaa gun gaae | Ang 1055

Sant Singh KhalsaThrough the True Word of the Shabad, they sing His Glorious Praises forever.
Manmohan SinghThen through the True Gurbani, he sings ever the Lord's praise.
Manmohan Singh (Punjabi)ਤਦ ਸੱਚੀ ਗੁਰਬਾਣੀ ਦੇ ਰਾਹੀਂ, ਉਹ ਸਦੀਵ ਹੀ ਸਾਹਿਬ ਜਾ ਜਸ ਗਾਇਨ ਕਰਦਾ ਹੈ।
Fareedkot Teekaਵਹੁ ਸਚੇ ਉਪਦੇਸ਼ ਕਰ ਕੇ ਸਦਾ ਭਗਵਤ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ।

SikhNet (Spanish)y así cantamos para siempre las Alabanzas del Señor a través de la Verdadera Palabra.

ਗੁਣਦਾਤਾ ਵਰਤੈ ਸਭ ਅੰਤਰਿ; ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥

gunadaataa varatai sabh antar; sir sir likhadaa saahaa he |7| Ang 1055

Sant Singh KhalsaThe Giver of virtue is pervading deep within the nucleus of all beings; He inscribes the time of destiny upon each and every person's head. ||7||
Manmohan SinghGod, the Giver of virtue, works in all the hearts. On all the heads, writes he the date of their death (wedding).
Manmohan Singh (Punjabi)ਨੇਕੀਆਂ ਬਖ਼ਸ਼ਣਹਾਰ, ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਕੰਮ ਕਰਦਾ ਹੈ। ਸਾਰਿਆਂ ਸਿਰਾਂ ਉੱਤੇ ਉਹ ਉਨ੍ਹਾਂ ਦੇ ਵਿਆਹ (ਮੌਤ) ਦੀ ਮਿਤੀ ਲਿਖਦਾ ਹੈ।
Fareedkot Teeka(ਗੁਣ ਦਾਤਾ) ਪਰਮੇਸਰ ਸਭ ਕੇ ਅੰਤਰ ਵਰਤਤਾ ਹੈ, ਸਭ ਕੇ ਸੁਆਸਾਂ ਕੋ ਸਿਰ ਬਸਿਰ ਲਿਖਤਾ ਹੈ॥੭॥
Prof. Sahib Singhਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥

ਪਦ ਅਰਥ ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ ॥੭॥

SikhNet (Spanish)Sí, nuestro Señor, el Dador de la Virtud, trabaja en todo y graba en la cabeza de todos y cada uno, la duración de su vida.(7)

ਸਦਾ ਹਦੂਰਿ ਗੁਰਮੁਖਿ ਜਾਪੈ ॥

sadaa hadoor guramukh jaapai | Ang 1055

Sant Singh KhalsaThe Gurmukh knows that God is always ever-present.
Manmohan SinghBy the Guru's grace, the Lord ever seems near.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਾਈਂ ਹਮੇਸ਼ਾਂ ਨੇੜੇ ਭਾਸਦਾ ਹੈ।
Fareedkot Teekaਗੁਰਮੁਖ ਸਦਾ (ਹਦੂਰਿ) ਨਜੀਕ ਹੀ ਜਾਨਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।

ਪਦ ਅਰਥ ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ।

SikhNet (Spanish)Por la Gracia del Guru, el Señor establece siempre Su Presencia

ਸਬਦੇ ਸੇਵੈ; ਸੋ ਜਨੁ ਧ੍ਰਾਪੈ ॥

sabade sevai; so jan dhraapai | Ang 1055

Sant Singh KhalsaThat humble being who serves the Shabad, is comforted and fulfilled.
Manmohan SinghHe who serves the Lord, is satiated.
Manmohan Singh (Punjabi)ਜੋ ਸਾਈਂ ਦੀ ਸੇਵਾ ਕਰਦਾ ਹੈ, ਉਹ ਇਨਸਾਨ ਰੱਜ ਜਾਂਦਾ ਹੈ।
Fareedkot Teekaਜੋ ਗੁਰ ਉਪਦੇਸ ਕੋ ਸੇਵਤੇ ਹੈਂ, ਸੋ ਜਨ (ਧ੍ਰਾਪੈ) ਤ੍ਰਿਪਤਿ ਹੋਤੇ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।

ਪਦ ਅਰਥ ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ।

SikhNet (Spanish)y quien sea que Lo sirve, a través de la Palabra es confortado,

ਅਨਦਿਨੁ ਸੇਵਹਿ ਸਚੀ ਬਾਣੀ; ਸਬਦਿ ਸਚੈ ਓਮਾਹਾ ਹੇ ॥੮॥

anadin seveh sachee baanee; sabad sachai omaahaa he |8| Ang 1055

Sant Singh KhalsaNight and day, he serves the True Word of the Guru's Bani; he delights in the True Word of the Shabad. ||8||
Manmohan SinghNight and day he reflects on the True word and is delighted through the True Name.
Manmohan Singh (Punjabi)ਰਾਤ ਅਤੇ ਦਿਨ ਉਹ ਸੱਚੀ ਗੁਰਬਾਣੀ ਦਾ ਚਿੰਤਨ ਕਰਦਾ ਹੈ ਅਤੇ ਸੱਚੇ ਨਾਮ ਰਾਹੀਂ ਪਰਮ ਪ੍ਰਸੰਨ ਹੁੰਦਾ ਹੈ।
Fareedkot Teekaਜੋ ਰਾਤ ਦਿਨ ਸੇਵਤੇ ਹੈਂ ਤਿਨ ਕੀ ਬਾਣੀ ਸਚੀ ਹੈ, ਤਿਨ ਕੋ ਉਪਦੇਸ਼ ਕਾ ਹੀ ਉਤਸਾਹ ਰਹਿਤਾ ਹੈ॥੮॥
Prof. Sahib Singhਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ ॥੮॥

SikhNet (Spanish)contempla para siempre la Palabra Verdadera y celosamente se aferra a Ella.(8)

ਅਗਿਆਨੀ ਅੰਧਾ; ਬਹੁ ਕਰਮ ਦ੍ਰਿੜਾਏ ॥

agiaanee andhaa; bahu karam drirraae | Ang 1055

Sant Singh KhalsaThe ignorant and blind cling to all sorts of rituals.
Manmohan SinghThe ignorant blind man clings to many rituals,
Manmohan Singh (Punjabi)ਬੇਸਮਝ ਅੰਨ੍ਹਾਂ ਇਨਸਾਨ ਅਨੇਕ ਕਰਮਕਾਂਡਾ ਨੂੰ ਚਿਮੜਦਾ ਹੈ,
Fareedkot Teekaਜੋ ਅਗਿਆਨੀ ਅੰਧਾ ਹੈ, ਸੋ ਬਹੁਤ ਕਰਮ ਹੀ ਦ੍ਰਿੜ ਕਰਾਵਤਾ ਹੈ॥
Prof. Sahib Singh(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।

ਪਦ ਅਰਥ ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ।

SikhNet (Spanish)El ciego e ignorante se aferra tercamente a todo tipo de rituales

ਮਨਹਠਿ ਕਰਮ. ਫਿਰਿ ਜੋਨੀ ਪਾਏ ॥

manahatth karam. fir jonee paae | Ang 1055

Sant Singh KhalsaThey stubborn-mindedly perform these rituals, and are consigned to reincarnation.
Manmohan Singhhe performs rituals through mind's obstinacy and is repeatedly cast into existences.
Manmohan Singh (Punjabi)ਮਨ ਦੀ ਜ਼ਿੱਦ ਰਾਹੀਂ, ਉਹ ਕਰਮਕਾਂਡ ਕਰਦਾ ਹੈ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦਾ ਹੈ।
Fareedkot Teekaਮਨ ਕੇ ਹਠ ਕਰ ਜੇ ਕਰਮ ਕਰਤਾ ਹੈ, ਸੋ ਫੇਰ ਫੇਰ ਜੋਨੀਓਂ ਮੇਂ ਪੜਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।

ਪਦ ਅਰਥ ਹਠਿ = ਹਠ ਨਾਲ।

SikhNet (Spanish)y es consignado en las reencarnaciones.

ਬਿਖਿਆ ਕਾਰਣਿ. ਲਬੁ ਲੋਭੁ ਕਮਾਵਹਿ; ਦੁਰਮਤਿ ਕਾ ਦੋਰਾਹਾ ਹੇ ॥੯॥

bikhiaa kaaran. lab lobh kamaaveh; duramat kaa doraahaa he |9| Ang 1056

Sant Singh KhalsaFor the sake of poison, they act in greed and possessiveness, and evil-minded duality. ||9||
Manmohan SinghFor the sake of poison he practises greed and avarice and through sin is involved in double mindedness.
Manmohan Singh (Punjabi)ਜਹਿਰ ਦੀ ਖਾਤਰ ਉਹ ਤਮ੍ਹਾਂ ਤੇ ਲਾਲਚ ਕਰਦਾ ਹੈ ਅਤੇ ਪਾਪ ਦੇ ਰਾਹੀਂ ਉਹ ਦੁਚਿੱਤੇਪਣ ਵਿੱਚ ਖੱਚਤ ਹੋਇਆ ਹੋਇਆ ਹੈ।
Fareedkot Teekaਮਾਇਆ ਕੇ ਵਾਸਤੇ ਲਬ ਲੋਭ ਕਮਾਵਤਾ ਹੈ, ਦੁਰਮਤੀ ਕਾ ਦ੍ਵੈਤ ਹੀ ਰਸਤਾ ਹੈ॥੯॥
Prof. Sahib Singhਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥

ਪਦ ਅਰਥ ਬਿਖਿਆ = ਮਾਇਆ। ਕਾਰਣਿ = ਦੀ ਖ਼ਾਤਰ। ਦੋਰਾਹਾ = ਦੋ ਰਸਤਿਆਂ ਦਾ ਮੇਲ (ਜਿੱਥੇ ਇਹ ਪਤਾ ਨਾਹ ਲੱਗ ਸਕੇ ਕਿ ਅਸਲ ਰਸਤਾ ਕਿਹੜਾ ਹੈ), ਦੁਚਿੱਤਾ-ਪਨ। ਦੁਰਮਤਿ = ਖੋਟੀ ਮੱਤ ॥੯॥

SikhNet (Spanish)Persiguiendo el veneno, viven en la avaricia, en las posesiones y en la maldad de la dualidad. (9)

ਪੂਰਾ ਸਤਿਗੁਰੁ; ਭਗਤਿ ਦ੍ਰਿੜਾਏ ॥

pooraa satigur; bhagat drirraae | Ang 1056

Sant Singh KhalsaThe Perfect True Guru implants devotional worship within.
Manmohan SinghThe Perfect True Guru installs the Lord's devotion in the mortal.
Manmohan Singh (Punjabi)ਪੂਰਨ ਸੱਚੇ ਗੁਰੂ ਪ੍ਰਾਣੀ ਦੇ ਅੰਦਰ ਸੁਆਮੀ ਦਾ ਪਿਆਰ ਅਸਥਾਪਨ ਕਰਦੇ ਹਨ।
Fareedkot Teekaਜਿਸ ਕੋ ਪੂਰਾ ਸਤਿਗੁਰੂ ਭਗਤੀ ਦ੍ਰਿੜਾਵਤਾ ਹੈ॥
Prof. Sahib Singhਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
SikhNet (Spanish)El Guru Perfecto nos hace Sabios en la Devoción a Dios.

ਗੁਰ ਕੈ ਸਬਦਿ; ਹਰਿ ਨਾਮਿ ਚਿਤੁ ਲਾਏ ॥

gur kai sabad; har naam chit laae | Ang 1056

Sant Singh KhalsaThrough the Word of the Guru's Shabad, he lovingly centers his consciousness on the Lord's Name.
Manmohan SinghThrough the Guru's instruction, he fixes his mind with the God's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਉਹ ਆਪਦੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਲੈਂਦਾ ਹੈ।
Fareedkot Teekaਵਹੁ ਗੁਰ ਉਪਦੇਸ ਕਰ ਕੇ ਹਰੀ ਨਾਮ ਮੇਂ ਚਿਤ ਕੋ ਲਗਾਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ।

SikhNet (Spanish)A través de la Palabra del Guru, uno se entona en el Nombre del Señor,

ਮਨਿ ਤਨਿ ਹਰਿ ਰਵਿਆ ਘਟ ਅੰਤਰਿ; ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥

man tan har raviaa ghatt antar; man bheenai bhagat salaahaa he |10| Ang 1056

Sant Singh KhalsaThe Lord pervades his mind, body and heart; deep within, his mind is drenched with devotional worship and praise of the Lord. ||10||
Manmohan SinghGod permeates his mind body and heart, and his soul is wetted with the meditation and the praise of the Lord.
Manmohan Singh (Punjabi)ਉਸ ਦੇ ਚਿੱਤ ਸਰੀਰ ਅਤੇ ਦਿਲ ਅੰਦਰ ਵਾਹਿਗੁਰੂ ਰਮਿਆ ਹੋਇਆ ਹੈ ਅਤੇ ਉਸ ਦੀ ਆਤਮਾਂ ਪ੍ਰਭੂ ਦੇ ਸਿਮਰਨ ਅਤੇ ਸਿਫ਼ਤ ਨਾਲ ਤਰੋਤਰ ਹੋਈ ਹੋਈ ਹੈ।
Fareedkot Teekaਮਨ ਤਨ ਕਰ ਕੇ ਘਟ ਕੇ ਅੰਤਰ ਹਰੀ ਕੋ ਜਪ੍ਯਾ ਹੈ ਔਰ ਭਗਤੀ ਕੇ ਸਲਾਹਣੇ ਮੇਂ ਮਨ ਆਦਿ ਅੰਤਸ਼ਕਰਣ ਭੀਜੇ ਹੈਂ॥੧੦॥
Prof. Sahib Singhਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਘਟ ਅੰਤਰਿ = ਹਿਰਦੇ ਵਿਚ। ਮਨਿ ਭੀਨੈ = ਜੇ ਮਨ ਭਿਜ ਜਾਏ, ਮਨ ਭਿੱਜਿਆਂ। ਸਾਲਾਹ = ਸਿਫ਼ਤ-ਸਾਲਾਹ ॥੧੦॥

SikhNet (Spanish)así el Señor se impregna en el cuerpo, en la mente y en el corazón y al estar uno imbuido en Dios, Lo Alaba con toda Devoción.(10)

ਮੇਰਾ ਪ੍ਰਭੁ ਸਾਚਾ; ਅਸੁਰ ਸੰਘਾਰਣੁ ॥

meraa prabh saachaa; asur sanghaaran | Ang 1056

Sant Singh KhalsaMy True Lord God is the Destroyer of demons.
Manmohan SinghMy True Lord is the Destroyer of demons.
Manmohan Singh (Punjabi)ਮੈਡਾਂ ਸੱਚਾ ਸਾਈਂ ਰਾਖ਼ਸ਼ਾਂ ਨੂੰ ਮਾਰਨ ਵਾਲਾ ਹੈ।
Fareedkot Teekaਮੇਰਾ ਪ੍ਰਭੂ ਆਸੁਰੀ ਸੰਪਤਾ ਕੇ ਸੰਘਾਰਨੇ ਵਾਲਾ ਸਾਚਾ ਹੈ॥
Prof. Sahib Singhਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ,

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਅਸੁਰ ਸੰਘਾਰਣੁ = (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ।

SikhNet (Spanish)Mi Señor Verdadero es el Destructor de lo maligno,

ਗੁਰ ਕੈ ਸਬਦਿ; ਭਗਤਿ ਨਿਸਤਾਰਣੁ ॥

gur kai sabad; bhagat nisataaran | Ang 1056

Sant Singh KhalsaThrough the Word of the Guru's Shabad, His devotees are saved.
Manmohan SinghThe Lord saves those, who by Guru's instruction perform His devotional service.
Manmohan Singh (Punjabi)ਸੁਆਮੀ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਦੀ ਸਿੱਖਮਤ ਦੁਆਰਾ ਉਸ ਦੀ ਪ੍ਰੇਮਮਈ ਸੇਵਾ ਕਰਦੇ ਹਨ।
Fareedkot Teekaਜੋ ਗੁਰ ਉਪਦੇਸ਼ ਸੰਜੁਗਤ ਭਗਤ ਹੈਂ ਤਿਨ ਕੋ ਉਧਾਰਣੇ ਵਾਲਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ।

ਪਦ ਅਰਥ ਨਿਸਤਾਰਣੁ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ।

SikhNet (Spanish)a Su Devoto lo lleva a través por medio de la Palabra del Guru.

ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ; ਸਿਰਿ ਸਾਹਾ ਪਾਤਿਸਾਹਾ ਹੇ ॥੧੧॥

meraa prabh saachaa sad hee saachaa; sir saahaa paatisaahaa he |11| Ang 1056

Sant Singh KhalsaMy True Lord God is forever True. He is the Emperor over the heads of kings. ||11||
Manmohan SinghMy Master is True, ever True. He is the Emperor over the head of all the Kings.
Manmohan Singh (Punjabi)ਮੈਡਾਂ ਮਾਲਕ ਸੱਚਾ, ਸਦੀਵ ਹੀ ਸੱਚਾ ਹੈ ਉਹ ਸਾਰਿਆਂ ਰਾਜਿਆਂ ਦੇ ਸਿਰ ਉਤੇ ਮਹਾਰਾਜਾ ਹੈ।
Fareedkot Teekaਮੇਰਾ ਪ੍ਰਭੂ ਜੋ ਵਰਤਮਾਨ ਕਾਲ ਮੇਂ ਸਾਚਾ ਹੈ, ਸੋ ਸਦਾ ਹੀ ਸਾਚਾ ਹੈ। ਪੁਨ ਕੈਸਾ ਹੈ? ਜੋ ਸਿਰ ਸ਼ਾਹਾਂ ਕੇ ਪਾਤਿਸ਼ਾਹ ਹੈ॥੧੧॥☬ਤਿਸ ਪਾਸ ਐਸੀ ਬੇਨਤੀ ਕਰੇ:
Prof. Sahib Singhਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥

ਪਦ ਅਰਥ ਸਿਰਿ = ਸਿਰ ਉਤੇ ॥੧੧॥

SikhNet (Spanish)Sí, mi Dios es Verdad, siempre Verdad y es Rey estando a la cabeza de todos los demás reyes.(11)

ਸੇ ਭਗਤ ਸਚੇ; ਤੇਰੈ ਮਨਿ ਭਾਏ ॥

se bhagat sache; terai man bhaae | Ang 1056

Sant Singh KhalsaTrue are those devotees, who are pleasing to Your Mind.
Manmohan SinghTrue are the saints, who are pleasing to Thy mind.
Manmohan Singh (Punjabi)ਸੱਚੇ ਹਨ ਉਹ ਸਾਧੂ, ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
Fareedkot Teekaਹੇ ਹਰੀ! ਸੇ ਭਗਤ ਸਚੇ ਹੈਂ, ਜੋ ਤੇਰੇ ਮਨ ਮੇਂ ਭਾਏ ਹੈਂ॥
Prof. Sahib Singhਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ;

ਪਦ ਅਰਥ ਸੇ = ਉਹ {ਬਹੁ-ਵਚਨ}। ਸਚੇ = ਅਡੋਲ ਜੀਵਨ ਵਾਲੇ। ਤੇਰੈ ਮਨਿ = ਤੇਰੇ ਮਨ ਵਿਚ। ਭਾਏ = ਚੰਗੇ ਲੱਗੇ।

SikhNet (Spanish)Oh Dios, aquéllos que Te complacen son los únicos Devotos verdaderos,

ਦਰਿ ਕੀਰਤਨੁ ਕਰਹਿ; ਗੁਰ ਸਬਦਿ ਸੁਹਾਏ ॥

dar keeratan kareh; gur sabad suhaae | Ang 1056

Sant Singh KhalsaThey sing the Kirtan of His Praises at His Door; they are embellished and exalted by the Word of the Guru's Shabad.
Manmohan SinghThey sing His praise at the Lord's door and look embellished by the Guru's word.
Manmohan Singh (Punjabi)ਉਹ ਸੁਆਮੀ ਦੇ ਬੂਹੇ ਤੇ ਉਸ ਦਾ ਜੱਸ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਦੁਆਰਾ ਸ਼ਸ਼ੋਭਤ ਲਗਦੇ ਹਨ।
Fareedkot Teekaਗੁਰ ਉਪਦੇਸ਼ ਕਰ ਤੇਰੇ ਦਰਬਾਰ ਕੀਰਤਨ ਕਰਤੇ ਹੂਏ ਸੋਭਤੇ ਹੈਂ॥
Prof. Sahib Singhਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਦਰਿ = (ਤੇਰੇ) ਦਰ ਤੇ। ਕਰਹਿ = ਕਰਦੇ ਹਨ {ਬਹੁ-ਵਚਨ}। ਸੁਹਾਏ = ਸੋਹਣੇ ਆਤਮਕ ਜੀਵਨ ਵਾਲੇ ਬਣ ਗਏ।

SikhNet (Spanish)los que están embellecidos con la Palabra del Guru y cantan Tu Palabra a Tu Puerta.

ਸਾਚੀ ਬਾਣੀ ਅਨਦਿਨੁ ਗਾਵਹਿ; ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥

saachee baanee anadin gaaveh; niradhan kaa naam vesaahaa he |12| Ang 1056

Sant Singh KhalsaNight and day, they sing the True Word of His Bani. The Naam is the wealth of the poor. ||12||
Manmohan SinghThe True Gurbani, hymn they night and day. The Lord's Name is the credit of the poor man.
Manmohan Singh (Punjabi)ਸੱਚੀ ਗੁਰਬਾਣੀ ਨੂੰ ਉਹ ਰੈਣਾ ਤੇ ਦਿਹੁੰ ਗਾਇਨ ਕਰਕੇ ਹਨ। ਸੁਆਮੀ ਦਾ ਨਾਮ ਕੰਗਲੇ ਪੁਰਸ਼ ਦੀ ਸਾਖ ਹੈ।
Fareedkot Teekaਸਾਚੀ ਬਾਣੀ ਰਾਮ ਨਾਮ ਰਾਤ ਦਿਨ ਗਾਵਤੇ ਹੈਂ, ਕਿਉਂਕਿ (ਨਿਰਧਨ) ਨਿਹਕਿੰਚਨ, ਭਾਵ ਗ੍ਰੀਬ ਕਾ ਨਾਮ ਮੇਂ ਹੀ ਭਰੋਸਾ ਹੈ॥੧੨॥
Prof. Sahib Singhਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥

ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅਨਦਿਨੁ = {अनदिनां} ਹਰ ਰੋਜ਼, ਹਰ ਵੇਲੇ। ਵੇਸਾਹਾ = ਪੂੰਜੀ, ਸਰਮਾਇਆ ॥੧੨॥

SikhNet (Spanish)Ellos recitan siempre la Palabra Verdadera, sí, los pobres sólo cuentan con el Nombre del Señor que los respalde.(12)

ਜਿਨ ਆਪੇ ਮੇਲਿ; ਵਿਛੋੜਹਿ ਨਾਹੀ ॥

jin aape mel; vichhorreh naahee | Ang 1056

Sant Singh KhalsaThose whom You unite, Lord, are never separated again.
Manmohan SinghThey, whom Thou unite with Thy self, O Lord; Them Thou separate not again.
Manmohan Singh (Punjabi)ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਸੁਆਮੀ! ਉਨ੍ਹਾਂ ਨੂੰ ਤੂੰ ਮੁੜ ਵਿਛੋੜਦਾ ਨਹੀਂ।
Fareedkot Teekaਜਿਨ ਕੋ ਅਪਨੇ ਮੇਂ ਮੇਲਤਾ ਹੈ, ਤਿਨ ਕੋ ਵਿਛੋੜਤਾ ਨਹੀਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ,

ਪਦ ਅਰਥ ਆਪੇ = (ਤੂੰ) ਆਪ ਹੀ। ਮੇਲਿ = ਮੇਲ ਕੇ।

SikhNet (Spanish)Aquéllos a quienes Dios Mismo los une en Su Ser, a ellos no los separa más y a través de la Palabra del Guru, alaban siempre a su Dios.

ਗੁਰ ਕੈ ਸਬਦਿ; ਸਦਾ ਸਾਲਾਹੀ ॥

gur kai sabad; sadaa saalaahee | Ang 1056

Sant Singh KhalsaThrough the Word of the Guru's Shabad, they praise You forever.
Manmohan SinghBy the Guru's instruction, they praise Thee ever.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਮੇਸ਼ਾਂ ਤੇਰੀ ਮਹਿਮਾਂ ਕਰਦੇ ਹਨ।
Fareedkot Teekaਜੋ ਗੁਰ ਉਪਦੇਸ਼ ਕਰ ਤੇਰੇ ਸਦਾ (ਸਾਲਾਹੀ) ਉਸਤਤੀ ਕਰਨੇ ਵਾਲੇ ਹੂਏ ਹੈਂ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ।

SikhNet (Spanish)Oh Maestro, eres Lo Único que rige sobre la cabeza de todos.

ਸਭਨਾ ਸਿਰਿ ਤੂ ਏਕੋ ਸਾਹਿਬੁ; ਸਬਦੇ ਨਾਮੁ ਸਲਾਹਾ ਹੇ ॥੧੩॥

sabhanaa sir too eko saahib; sabade naam salaahaa he |13| Ang 1056

Sant Singh KhalsaYou are the One Lord and Master over all. Through the Shabad, the Naam is praised. ||13||
Manmohan SinghThou alone, are the Lord over the heads of all. By the Guru's teaching the praise of the Name is lauded.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਦੇ ਸਿਰ ਦਾ ਸੁਆਮੀ ਹੈਂ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਮਹਿਮਾ ਅਲਾਪ ਜਾਂਦੀ ਹੈ।
Fareedkot Teekaਸਭਨਾਂ ਕੇ ਸਿਰ ਪਰ ਤੂੰ ਏਕ ਹੀ ਸੁਆਮੀ ਹੈਂ, ਪਰੰਤੂ ਜਾਣਿਆਂ ਉਨਾਂ ਨੇ ਹੈ ਜਿਨੋਂ ਨੇ ਗੁਰ ਉਪਦੇਸ ਦੁਆਰਾ ਨਾਮ ਕੋ ਸਲਾਹਿਆ ਹੈ॥੧੩॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥

ਪਦ ਅਰਥ ਸਿਰਿ = ਸਿਰ ਉੱਤੇ। ਸਾਹਿਬੁ = ਮਾਲਕ। ਸਬਦੇ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ॥੧੩॥

SikhNet (Spanish)Es a través de la Palabra del Guru que uno alaba Tu Nombre.(13)

ਬਿਨੁ ਸਬਦੈ; ਤੁਧੁਨੋ ਕੋਈ. ਨ ਜਾਣੀ ॥

bin sabadai; tudhuno koee. na jaanee | Ang 1056

Sant Singh KhalsaWithout the Shabad, no one knows You.
Manmohan SinghWithout the Name, none can know Thee.
Manmohan Singh (Punjabi)ਨਾਮ ਦੇ ਬਗ਼ੈਰ, ਤੈਨੂੰ ਕੋਈ ਭੀ ਜਾਣ ਨਹੀਂ ਸਕਦਾ।
Fareedkot Teekaਗੁਰ ਉਪਦੇਸ਼ ਸੇ ਬਿਨਾਂ ਤੋ ਕੋਈ ਨਹੀਂ ਜਾਣਤਾ॥
Prof. Sahib Singhਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ,

ਪਦ ਅਰਥ ਨੋ = ਨੂੰ। ਨ ਜਾਣੀ = ਨਹੀਂ ਜਾਣਦਾ, ਸਾਂਝ ਨਹੀਂ ਪਾ ਸਕਦਾ।

SikhNet (Spanish)Sí, sin la Palabra nadie Te puede conocer,

ਤੁਧੁ ਆਪੇ ਕਥੀ; ਅਕਥ ਕਹਾਣੀ ॥

tudh aape kathee; akath kahaanee | Ang 1056

Sant Singh KhalsaYou Yourself speak the Unspoken Speech.
Manmohan SinghThou Thyself narrate the unnarratable gospel.
Manmohan Singh (Punjabi)ਤੂੰ ਖ਼ੁਦ ਹੀ ਅਕਹਿ ਕਥਾਵਾਰਤਾ ਨੂੰ ਕਹਿੰਦਾ ਹੈਂ।
Fareedkot Teekaਹੇ ਅਕਥ! ਤੈਨੇ ਬੇਦ ਦੁਆਰੇ ਇਹ ਕਥਾ ਆਪ ਹੀ ਕਥੀ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ।

ਪਦ ਅਰਥ ਆਪੇ = (ਗੁਰੂ-ਰੂਪ ਹੋ ਕੇ ਤੂੰ) ਆਪ ਹੀ। ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਹਾਣੀ = ਸਿਫ਼ਤ-ਸਾਲਾਹ।

SikhNet (Spanish)pero eres Tú Quien recita Tu Evangelio Inefable.

ਆਪੇ ਸਬਦੁ ਸਦਾ ਗੁਰੁ ਦਾਤਾ; ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥

aape sabad sadaa gur daataa; har naam jap sanbaahaa he |14| Ang 1056

Sant Singh KhalsaYou Yourself are the Shabad forever, the Guru, the Great Giver; chanting the Lord's Name, You bestow Your treasure. ||14||
Manmohan SinghFor ever and aye, Thou, O Lord, are the Name, the beneficent Guru and the treasure of the Name's meditation.
Manmohan Singh (Punjabi)ਸਦੀਵ ਹੀ, ਹਮੇਸ਼ਾਂ ਲਈ, ਤੂੰ ਹੇ ਪ੍ਰਭੂ! ਨਾਮ ਦਾਤਾਰ ਗੁਰਦੇਵ ਅਤੇ ਨਾਮ ਦੇ ਸਿਮਰਨ ਦਾ ਖਜ਼ਾਨਾ ਹੈਂ।
Fareedkot Teekaਤੂੰ ਆਪੇ ਹੀ ਗੁਰੂ ਹੋਇਕੈ ਸਦਾ ਉਪਦੇਸ ਕਾ ਦਾਤਾ ਹੂਆ ਹੈਂ ਔ ਆਪ ਹੀ ਹਰੀ ਨਾਮ ਜਪ ਕੇ ਇਕਤ੍ਰ ਕਰਨੇ ਵਾਲਾ ਜਗਿਆਸੂ ਰੂਪ ਹੈਂ॥੧੪॥
Prof. Sahib Singhਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥

ਪਦ ਅਰਥ ਜਪਿ = ਜਪ ਕੇ। ਸੰਬਾਹਾ = (ਨਾਮ) ਪੁਚਾਂਦਾ ਹੈਂ, ਦੇਂਦਾ ਹੈਂ ॥੧੪॥

SikhNet (Spanish)Tú Mismo eres tu Palabra, el Guru Bondadoso, el Uno que contempla Tu Propio Nombre y bendice a otros con Él.(14)

ਤੂ ਆਪੇ ਕਰਤਾ ਸਿਰਜਣਹਾਰਾ ॥

too aape karataa sirajanahaaraa | Ang 1056

Sant Singh KhalsaYou Yourself are the Creator of the Universe.
Manmohan SinghMy Creator Lord, Thou Thyself are the Maker of the world.
Manmohan Singh (Punjabi)ਮੇਰੇ ਕਰਤਾਰ ਸੁਆਮੀ, ਤੂੰ ਆਪ ਹੀ ਸੰਸਾਰ ਦਾ ਰਚਨਹਾਰ ਹੈਂ।
Fareedkot Teekaਹੇ ਸਿਰਜਣਹਾਰ! ਤੂੰ ਆਪ ਹੀ ਸਭ ਕਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
SikhNet (Spanish)Oh Dios, Tú Mismo eres mi Señor Creador y nadie puede borrar lo que está escrito por Ti.

ਤੇਰਾ ਲਿਖਿਆ; ਕੋਇ. ਨ ਮੇਟਣਹਾਰਾ ॥

teraa likhiaa; koe. na mettanahaaraa | Ang 1056

Sant Singh KhalsaNo one can erase what You have written.
Manmohan SinghNone can erase what is writ by Thee.
Manmohan Singh (Punjabi)ਤੇਰੇ ਲਿਖੇ ਹੋਏ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਤੇਰਾ ਲੇਖ ਲਿਖਿਆ ਹੋਇਆ ਕੋਈ ਮੇਟਣਹਾਰਾ ਨਹੀਂ ਹੋਤਾ॥
Prof. Sahib Singhਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ।

ਪਦ ਅਰਥ ਮੇਟਣਹਾਰਾ = ਮਿਟਾ ਸਕਣ ਵਾਲਾ।

SikhNet (Spanish)Sí, Tú Mismo bendices a los hombres y mujeres que tienen Conciencia de Dios con Tu Nombre

ਗੁਰਮੁਖਿ ਨਾਮੁ ਦੇਵਹਿ. ਤੂ ਆਪੇ; ਸਹਸਾ ਗਣਤ ਨ. ਤਾਹਾ ਹੇ ॥੧੫॥

guramukh naam deveh. too aape; sahasaa ganat na. taahaa he |15| Ang 1056

Sant Singh KhalsaYou Yourself bless the Gurmukh with the Naam, who is no longer skeptical, and is not held to account. ||15||
Manmohan SinghThe Guru-ward, Thou Thyself bless with Thy Name. He is no longer confronted with doubt and reckoning.
Manmohan Singh (Punjabi)ਗੁਰੂ ਅਨੁਸਾਰੀ ਨੂੰ ਤੂੰ ਆਪ ਹੀ ਨਾਮ ਬਖ਼ਸ਼ੁਦਾ ਹੈਂ। ਉਸ ਨੂੰ ਮੁੜ ਕੇ ਸੰਦੇਹ ਅਤੇ ਗਿਣਤੀ ਮਿਣਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
Fareedkot Teekaਜਿਨ ਗੁਰਮੁਖੋਂ ਕੋ ਤੂੰ ਆਪ ਨਾਮ ਦੇਤਾ ਹੈਂ ਤਿਨ ਕੋ ਸੰਸਾ ਔ ਗਿਣਤੀ ਨਹੀਂ ਰਹਿਤੀ ਹੈ॥੧੫॥
Prof. Sahib Singhਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = (ਤੂੰ) ਦੇਂਦਾ ਹੈਂ। ਸਹਸਾ = ਸਹਮ। ਗਣਤ = ਚਿੰਤਾ। ਤਾਹਾ = ਉਸ ਨੂੰ ॥੧੫॥

SikhNet (Spanish)y no habrá ninguna duda, ni habrá ningún juicio para ellos. (15)

ਭਗਤ ਸਚੇ ਤੇਰੈ ਦਰਵਾਰੇ ॥

bhagat sache terai daravaare | Ang 1056

Sant Singh KhalsaYour true devotees stand at the Door of Your Court.
Manmohan SinghThe True saints remain standing at Thy door.
Manmohan Singh (Punjabi)ਸੱਚੇ ਸਾਧੂ ਤੈਂਡੇ ਬੂਹੇ ਉੱਤੇ ਖੜੇ ਰਹਿੰਦੇ ਹਨ।
Fareedkot Teekaਸੋ ਹੇ ਸਚੇ! ਤੇਰੇ ਦਰਬਾਰ ਮੇਂ ਭਗਤ ਸਚੇ ਹੋਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ,

ਪਦ ਅਰਥ ਸਚੇ = ਸੁਰਖ਼ਰੂ। ਤੇਰੈ ਦਰਵਾਰੇ = ਤੇਰੇ ਦਰਬਾਰ ਵਿਚ।

SikhNet (Spanish)Al pasar por Tu Puerta, Tus Devotos se ven Verdaderos,

ਸਬਦੇ ਸੇਵਨਿ ਭਾਇ ਪਿਆਰੇ ॥

sabade sevan bhaae piaare | Ang 1056

Sant Singh KhalsaThey serve the Shabad with love and affection.
Manmohan SinghWith love and affection utter (serve) they, Thine Name.
Manmohan Singh (Punjabi)ਪ੍ਰੇਮ ਅਤੇ ਮੁਹੱਬਤ ਨਾਲ ਉਹ ਤੇਰੇ ਨਾਮ ਨੂੰ ਉਚਾਰਦੇ ਹਨ।
Fareedkot Teekaਪਿਆਰੇ ਪ੍ਰੇਮ ਕਰ ਕੇ ਜੋ ਗੁਰ ਉਪਦੇਸ ਕੋ ਸੇਵਤੇ ਹੈਂ॥
Prof. Sahib Singhਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ।

ਪਦ ਅਰਥ ਸੇਵਨਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ। ਭਾਇ = ਪ੍ਰੇਮ ਨਾਲ {'ਭਾਉ' ਤੋਂ 'ਭਾਇ' ਕਰਣ ਕਾਰਕ, ਇਕ-ਵਚਨ। ਭਾਉ = ਪ੍ਰੇਮ}।

SikhNet (Spanish)sí, aquéllos que Te sirven, a través de Tu Palabra, con toda Devoción.

ਨਾਨਕ. ਨਾਮਿ ਰਤੇ ਬੈਰਾਗੀ; ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥

naanak. naam rate bairaagee; naame kaaraj sohaa he |16|3|12| Ang 1056

Sant Singh KhalsaO Nanak, those who are attuned to the Naam remain detached; through the Naam, their affairs are resolved. ||16||3||12||
Manmohan SinghNanak, detached are they, who are imbued with the Name and through the Name, their affairs are embellished.
Manmohan Singh (Punjabi)ਨਾਨਕ, ਨਿਰਲੇਪ ਹਨ ਉਹ, ਜੋ ਨਾਮ ਨਾਲ ਰੰਗੀਜੋ ਹਨ ਅਤੇ ਨਾਮ ਦੇ ਰਾਹੀਂ, ਉਨ੍ਹਾਂ ਦੇ ਕੰਮ ਸੁਭਾਇਮਾਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬਿਸਿਓਂ ਸੇ ਬਿਰਕਤ ਹੋਇਕੇ, ਹੇ (ਨਾਮੀ) ਵਾਹਿਗੁਰੂ! ਤੇਰੇ ਮੇਂ ਰਤੇ ਹੈਂ ਤਿਨ ਕਾ ਕਾਰਜ ਤੇਰੇ ਨਾਮ ਕਰ ਕੇ ਸੁਭਾਇਮਾਨ ਹੂਆ ਹੈ॥੧੬॥੩॥੧੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥

ਪਦ ਅਰਥ ਰਤੇ = ਮਸਤ। ਬੈਰਾਗੀ = ਤਿਆਗੀ, ਵਿਰਕਤ। ਨਾਮੇ = ਨਾਮ ਦੀ ਰਾਹੀਂ ਹੀ। ਕਾਰਜੁ = (ਹਰੇਕ) ਕੰਮ। ਸੋਹਾ = ਸਿਰੇ ਚੜ੍ਹਦਾ ਹੈ, ਸੋਹਣਾ ਹੋ ਜਾਂਦਾ ਹੈ ॥੧੬॥੩॥੧੨॥

SikhNet (Spanish)Los que están imbuidos en el Nombre, están en verdad desapegados y viven en total Plenitud a través de Tu Nombre.(16-3-2)
Answers quote the Granth verbatim with Ang citations. AI commentary is not Gurbani and not a religious ruling.