ਪਉੜੀ ॥
paurree | Ang 554
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਸ ਦਾ ਕੀਤਾ. ਸਭੁ ਕਿਛੁ ਹੋਵੈ; ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥
jis daa keetaa. sabh kichh hovai; tis no paravaah naahee kisai keree | Ang 554
Sant Singh KhalsaBy His doing, everything happens; what does He care for anyone else?
Manmohan SinghAt whose bidding, everything is done, what does He care for anybody else?
Manmohan Singh (Punjabi)ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ?
Fareedkot Teekaਹੇ ਹਰਿ ਜੀਉ! ਜਿਸ ਆਪ ਕਾ ਕੀਆ ਹੂਆ ਸਭ ਕੁਛ ਹੋਤਾ ਹੈ, ਤਿਸ ਆਪ ਕੋ ਕਿਸੀ ਕੀ ਪ੍ਰਵਾਹ ਨਹੀਂ ਹੈ॥
Prof. Sahib Singhਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ।
SikhNet (Spanish)Todo sucede a través de Su Obra, ¿por qué se va a preocupar por alguien más?
ਹਰਿ ਜੀਉ. ਤੇਰਾ ਦਿਤਾ, ਸਭੁ ਕੋ ਖਾਵੈ; ਸਭ ਮੁਹਤਾਜੀ ਕਢੈ ਤੇਰੀ ॥
har jeeo. teraa ditaa, sabh ko khaavai; sabh muhataajee kadtai teree | Ang 554
Sant Singh KhalsaO Dear Lord, everyone eats whatever You give - all are subservient to You.
Manmohan SinghMy reverend Lord, all eat what Thou givest them. All are under Thy subservience,
Manmohan Singh (Punjabi)ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।
Fareedkot Teekaਤਾਂ ਤੇ ਹੇ ਹਰਿ ਜੀ! ਤੇਰਾ ਦੀਆ ਸਭ ਕੋਈ ਖਾਤਾ ਹੈ ਅਰ ਸਭ ਸੰਸਾਰ ਤੇਰੀ ਅਧੀਨਤਾ ਕਰਤਾ ਹੈ॥
Prof. Sahib Singhਹੇ ਹਰੀ! ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ ਤੇ ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ।
SikhNet (Spanish)Oh Dios, todos comen lo que les das, todos están para Servirte.
ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ ॥
ji tudh no saalaahe su sabh kichh paavai; jis no kirapaa niranjan keree | Ang 555
Sant Singh KhalsaOne who praises You obtains everything; You bestow Your Mercy upon him, O Immaculate Lord.
Manmohan SinghO my Immaculate Lord, he who praiseth Thee and to whom, Thou art merciful, obtains everything.
Manmohan Singh (Punjabi)ਹੇ ਮੇਰੇ ਪਵਿੱਤ੍ਰ ਪ੍ਰਭੂ! ਜੋ ਤੇਰੀ ਸਿਫ਼ਤ ਕਰਦਾ ਹੈ ਅਤੇ ਜਿਸ ਉਤੇ ਤੂੰ ਮਿਹਰਬਾਨ ਹੈ, ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ।
Fareedkot Teekaਜੋ ਤੁਝ ਕੋ ਸਹਾਲਤਾ ਹੈ, ਸੋ ਸਭ ਕੁਛ ਪਾਉਤਾ ਹੈ, ਹੇ ਨਿਰੰਜਨ! ਜਿਸ ਕੋ ਆਪ ਕੀ ਕ੍ਰਿਪਾ ਹੋਈ ਹੈ, ਸੋਈ ਤੇਰੀ ਸਲਾਘਾ ਕਰਤਾ ਹੈ॥
Prof. Sahib Singhਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।
SikhNet (Spanish)Aquél que Te alaba, es bendecido con Tu Misericordia, con todas las Bondades, oh mi Señor Inmaculado.
ਸੋਈ ਸਾਹੁ ਸਚਾ ਵਣਜਾਰਾ; ਜਿਨਿ ਵਖਰੁ ਲਦਿਆ. ਹਰਿ ਨਾਮੁ ਧਨੁ ਤੇਰੀ ॥
soee saahu sachaa vanajaaraa; jin vakhar ladiaa. har naam dhan teree | Ang 555
Sant Singh KhalsaHe alone is a true banker and trader, who loads the merchandise of the wealth of the Your Name, O Lord.
Manmohan SinghHe alone is a banker and a true trader, who carries the commodity of the wealth of Thy Name, O my God.
Manmohan Singh (Punjabi)ਕੇਵਲ ਓਹੀ ਸ਼ਾਹੂਕਾਰ ਅਤੇ ਸੱਚਾ ਸੁਦਾਗਰ ਹੈ ਜੋ ਤੇਰੇ ਨਾਮ ਦੀ ਦੌਲਤ ਦਾ ਸੌਦਾ-ਸੂਤ ਲੱਦ ਲੈਂਦਾ ਹੈ, ਹੇ ਮੇਰੇ ਵਾਹਿਗੁਰੂ!
Fareedkot Teekaਜਿਸ ਨੇ ਤੇਰੀ ਪ੍ਰਾਪਤੀ ਵਾਸਤੇ ਵਾ ਤੇਰੀ ਕ੍ਰਿਪਾ ਸੇ ਹਰੀ ਨਾਮ (ਧਨੁ) ਧੰਨਤਾ ਯੋਗ੍ਯ (ਵਖਰੁ) ਮਾਲ ਵਾ ਸੌਦਾ ਲਾਦਾ ਹੈ, ਸੋਈ ਗੁਰੂ ਰੂਪ ਸਚਾ ਸ਼ਾਹੂਕਾਰ ਹੈ ਔਰ ਸੋਈ ਜਗ੍ਯਾਸੂ ਰੂਪ ਬਨਜਾਰਾ ਹੈ॥
Prof. Sahib Singh(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।
SikhNet (Spanish)Sólo es el verdadero mercader, el verdadero comerciante, aquél que lleva la carga de Tu Nombre.
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ; ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
sabh tisai no saalaahihu santahu; jin dooje bhaav kee maar viddaaree dteree |16| Ang 555
Sant Singh KhalsaO Saints, let everyone praise the Lord, who has destroyed the pile of the love of duality. ||16||
Manmohan SinghO Saints, praise ye all that Lord who has dismantled the mounds of another's love.
Manmohan Singh (Punjabi)ਹੇ ਸਾਧੂਓ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ।
Fareedkot Teekaਹੇ ਹਰੀ! ਮੈਂ ਔਰੋਂ ਕੋ ਭੀ ਯਹੀ ਉਪਦੇਸ ਕਰਤਾ ਹੂੰ ਕਿ ਹੇ ਸੰਤ ਜਨੋਂ ਸਭ ਤਿਸ ਪਰਮੇਸਰ ਕੀ ਉਸਤਤੀ ਕਰੋ, ਜਿਸ ਨੇ ਹਮਾਰੇ ਰਿਦੇ ਸੇ ਦ੍ਵੈਤ ਭਾਵ ਕੀ (ਢੇਰੀ) ਹੰਤਾ ਮਾਰ ਕੇ ਕਢ ਦਿਤੀ ਹੈ॥੧੬॥☬ਕਬੀਰ ਜੀ ਕੇ ਪ੍ਰਮਾਣ ਸੇ ਦ੍ਵੈਤ ਭਾਵ ਕੇ ਮਰਣੇ ਕੋ ਮੁਖ੍ਯ ਮਰਣਾ ਸਿਧ ਕਰਤੇ ਹੈਂ:
Prof. Sahib Singhਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥
SikhNet (Spanish)Oh Santos, alaben a ese Señor, el Cual destruye el apilado amor de la dualidad. (16)