ੴ

ਸਿੱਖਬਾਣੀ · SikhBani

ਬੂਡਤ ਕਉ ਜੈਸੇ ਬੇੜੀ ਮਿਲਤ ॥

booddat kau jaise berree milat
Guru Arjan Dev Ji ਗੁਰੂ ਅਰਜਨ ਦੇਵ ਜੀ · Raag Maalee Gauraa · Ang 986, 987 · 19 lines
Translations

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 | Ang 986

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਐਸੋ ਸਹਾਈ; ਹਰਿ ਕੋ ਨਾਮ ॥

aiso sahaaee; har ko naam | Ang 986

Sant Singh KhalsaThis is the sort of helper the Name of the Lord is.
Manmohan SinghSuch a helper is the Lord's Name.
Manmohan Singh (Punjabi)ਐਹੋ ਜੇਹਾ ਮਦਦਗਾਰ ਹੈ ਪ੍ਰਭੂ ਦਾ ਨਾਮ।
Fareedkot Teekaਹਰੀ ਕਾ ਨਾਮ ਐਸੋ ਸਹਾਈ ਹੈ॥
Prof. Sahib Singhਪਰਮਾਤਮਾ ਦਾ ਨਾਮ ਇਹੋ ਜਿਹਾ ਮਦਦਗਾਰ ਹੈ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ),

ਪਦ ਅਰਥ ਐਸੋ = ਇਹੋ ਜਿਹਾ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ)। ਸਹਾਈ = ਮਦਦਗਾਰ। ਕੋ = ਦਾ।

SikhNet (Spanish)Meditando en medio de la Saad Sangat, la Compañía de los Santos,

ਸਾਧਸੰਗਤਿ ਭਜੁ; ਪੂਰਨ ਕਾਮ ॥੧॥ ਰਹਾਉ ॥

saadhasangat bhaj; pooran kaam |1| rahaau | Ang 986

Sant Singh KhalsaMeditating in the Saadh Sangat, the Company of the Holy, one's affairs are perfectly resolved. ||1||Pause||
Manmohan SinghContemplating the Lord in the saints society, one's affairs are arranged. Pause.
Manmohan Singh (Punjabi)ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ।
Fareedkot Teekaਜੇ ਸੰਤੋਂ ਕੀ ਸੰਗਤ ਦੁਆਰਾ ਭਜੀਐ ਤੌ ਸਭ ਕਾਮ ਪੂਰਨ ਹੋਤੇ ਹੈਂ॥੧॥ ਰਹਾਉ ॥
Prof. Sahib Singh(ਇਸ ਨੂੰ ਜਪ ਕੇ) ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਰਹਿਣਗੇ। (ਇਸ ਲਈ) ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ॥੧॥ ਰਹਾਉ ॥

ਪਦ ਅਰਥ ਭਜੁ = ਜਪਿਆ ਕਰ। ਕਾਮ = ਕੰਮ, ਮਨੋਰਥ ॥੧॥ ਰਹਾਉ ॥

SikhNet (Spanish)todos nuestros asuntos son resueltos.(1-Pausa)

ਬੂਡਤ ਕਉ; ਜੈਸੇ ਬੇੜੀ ਮਿਲਤ ॥

booddat kau; jaise berree milat | Ang 986

Sant Singh KhalsaIt is like a boat to a drowning man.
Manmohan SinghAs is the boarding a boat for the drowning man.
Manmohan Singh (Punjabi)ਜਿਸ ਤਰਾ ਡੁਬਦੇ ਹੋਏ ਬੰਦੇ ਦਾ ਕਿਸ਼ਤੀ ਤੇ ਚੜ ਜਾਣਾ ਹੈ,
Fareedkot Teekaਡੂਬਤੇ ਕੋ ਜੈਸੇ ਨਾਉਕਾ ਮਿਲ ਜਾਇ॥
Prof. Sahib Singh(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਡੁੱਬ ਰਹੇ ਨੂੰ ਬੇੜੀ ਮਿਲ ਜਾਏ,

ਪਦ ਅਰਥ ਬੂਡਤ = ਡੁੱਬਦੇ। ਕਉ = ਨੂੰ।

SikhNet (Spanish)Es como el barco para el que se ahoga.

ਬੂਝਤ ਦੀਪਕ; ਮਿਲਤ ਤਿਲਤ ॥

boojhat deepak; milat tilat | Ang 987

Sant Singh KhalsaIt is like oil to the lamp whose flame is dying out.
Manmohan SinghAs the dying lamp, burns by obtaining oil.
Manmohan Singh (Punjabi)ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ।
Fareedkot Teekaਜੈਸੇ ਦੀਪਕ ਦੇ ਬੁਝਤਿਆਂ ਤੇਲ ਮਿਲ ਜਾਇ॥
Prof. Sahib Singhਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,

ਪਦ ਅਰਥ ਬੂਝਤ = ਬੁੱਝ ਰਹੇ। ਦੀਪਕ = ਦੀਵਾ। ਤਿਲਤ = ਤੇਲ।

SikhNet (Spanish)Es como el aceite en la lámpara, cuya flama se extingue;

ਜਲਤ ਅਗਨੀ; ਮਿਲਤ ਨੀਰ ॥

jalat aganee; milat neer | Ang 987

Sant Singh KhalsaIt is like water poured on the burning fire.
Manmohan SinghAs the burning fire is quenched with pouring of water.
Manmohan Singh (Punjabi)ਜਿਸ ਤਰ੍ਹਾਂ ਮਚਦੀ ਹੋਈ ਅੱਗ ਪਾਣੀ ਪਾਉਣ ਨਾਲ ਬੁਝ ਜਾਂਦੀ ਹੈ।
Fareedkot Teekaਅਗਨੀ ਕਰ ਕੇ ਜਲਤੇ ਕੋ ਜੈਸੇ ਜਲ ਮਿਲ ਜਾਇ॥
Prof. Sahib Singhਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,

ਪਦ ਅਰਥ ਅਗਨੀ = ਅੱਗ (ਵਿਚ)। ਜਲਤ = ਸੜ ਰਹੇ ਨੂੰ। ਨੀਰ = ਪਾਣੀ।

SikhNet (Spanish)es como el agua que se vierte en el fuego;

ਜੈਸੇ ਬਾਰਿਕ; ਮੁਖਹਿ ਖੀਰ ॥੧॥

jaise baarik; mukheh kheer |1| Ang 987

Sant Singh KhalsaIt is like milk poured into the baby's mouth. ||1||
Manmohan SinghAs the child is satiated by oozing milk in the mouth.
Manmohan Singh (Punjabi)ਜਿਸ ਤਰਾਂ ਮੂੰਹ ਵਿੱਚ ਦੁਧ ਚੋਣ ਨਾਲ ਬੱਚਾ ਤ੍ਰਿਪਤ ਹੋ ਜਾਂਦਾ ਹੈ,
Fareedkot Teekaਜੈਸੇ ਬਾਰਕ ਭੂਖੇ ਕੋ ਮੁਖ ਮੇਂ ਦੂਧ ਮਿਲ ਜਾਇ॥੧॥
Prof. Sahib Singhਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥

ਪਦ ਅਰਥ ਮੁਖਹਿ = ਮੂੰਹ ਵਿਚ। ਖੀਰ = ਦੁੱਧ ॥੧॥

SikhNet (Spanish)como la leche que llega a la boca del bebé. (1)

ਜੈਸੇ; ਰਣ ਮਹਿ ਸਖਾ ਭ੍ਰਾਤ ॥

jaise; ran meh sakhaa bhraat | Ang 987

Sant Singh KhalsaAs one's brother becomes a helper on the field of battle;
Manmohan SinghAs in the battle, brother becomes a succourer.
Manmohan Singh (Punjabi)ਜਿਸ ਤਰਾ ਲੜਾਈ ਵਿੱਚ ਭਰਾ ਮਦਦਗਾਰ ਹੁੰਦਾ ਹੈ,
Fareedkot Teekaਜੈਸੇ ਰਣ ਕੇ ਬੀਚ ਭੀੜ ਸਮੇਂ ਭਾਈ ਹੀ (ਸਖਾ) ਸਹਾਇਕ ਹੋਤਾ ਹੈ॥
Prof. Sahib Singh(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,

ਪਦ ਅਰਥ ਰਣ = ਲੜਾਈ, ਜੁੱਧ। ਸਖਾ = ਸਹਾਈ। ਭ੍ਰਾਤ = ਭਰਾ।

SikhNet (Spanish)Así como el guerrero en el campo de batalla es ayudado por sus hermanos de armas,

ਜੈਸੇ ਭੂਖੇ; ਭੋਜਨ ਮਾਤ ॥

jaise bhookhe; bhojan maat | Ang 987

Sant Singh Khalsaas one's hunger is satisfied by food;
Manmohan SinghAs the hunger of the hungry man is satisfied with food.
Manmohan Singh (Punjabi)ਜਿਸ ਤਰ੍ਹਾਂ ਭੁੱਖੇ ਇਨਸਾਨ ਦੀ ਭੁੱਖ, ਖਾਣੇ ਨਾਲ ਮਿੱਟ ਜਾਂਦੀ ਹੈ,
Fareedkot Teekaਜੈਸੇ ਭੂਖੇ ਕੋ ਭੋਜਨ ਮਿਲੋ ਤੌ ਭੂਖ ਮਾਤ ਹੋ ਜਾਤੀ ਹੈ॥
Prof. Sahib Singhਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,

ਪਦ ਅਰਥ ਭੋਜਨ ਮਾਤ = ਭੋਜਨ ਮਾਤ੍ਰ, ਸਿਰਫ਼ ਭੋਜਨ ਹੀ।

SikhNet (Spanish)así como el hambre de uno se satisface con el alimento.

ਜੈਸੇ ਕਿਰਖਹਿ; ਬਰਸ ਮੇਘ ॥

jaise kirakheh; baras megh | Ang 987

Sant Singh Khalsaas the cloudburst saves the crops;
Manmohan SinghAs bursting of cloud saves the crop.
Manmohan Singh (Punjabi)ਜਿਸ ਤਰ੍ਹਾਂ ਬੱਦਲ ਦਾ ਵਰ੍ਹਣਾ ਫ਼ਸਲ ਨੂੰ ਬਚਾ ਦਿੰਦਾ ਹੈ।
Fareedkot Teekaਜੈਸੇ ਮੇਘ ਕੇ ਬਰਸਨੇ ਸੇ ਖੇਤੀ ਕੋ ਆਨੰਦ ਹੋਤਾ ਹੈ॥
Prof. Sahib Singhਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,

ਪਦ ਅਰਥ ਕਿਰਖਹਿ = ਖੇਤੀ ਨੂੰ। ਬਰਸ ਮੇਘ = ਬੱਦਲ ਦਾ ਵਰ੍ਹਨਾ।

SikhNet (Spanish)Así como la granja sedienta está esperando recibir siempre la lluvia de las nubes,

ਜੈਸੇ ਪਾਲਨ; ਸਰਨਿ ਸੇਂਘ ॥੨॥

jaise paalan; saran sengh |2| Ang 987

Sant Singh Khalsaas one is protected in the tiger's lair;||2||
Manmohan SinghAs in the tiger's refuge, One is well protected.
Manmohan Singh (Punjabi)ਜਿਸ ਤਰ੍ਹਾਂ ਸ਼ੇਰ ਦੀ ਪਨਾਹ ਅੰਦਰ ਚੰਗਾ ਬਚਾਅ ਹੁੰਦਾ ਹੈ,
Fareedkot Teekaਜੈਸੇ ਸਿੰਘ ਕੀ ਸਰਣ ਪੜਨੇ ਤੇ ਸਿੰਘ ਸਹਾਈ ਹੋਤਾ ਹੈ। ਭਾਵ ਜੋ ਕੋਈ ਸੂਰਮੇਂ ਕੀ ਸਰਨ ਆਵੈ ਤੌ ਉਸ ਕੀ ਵਹੀ ਸੂਰਮਾ ਸਹਾਇਤਾ ਕਰਤਾ ਹੈ॥੨॥
Prof. Sahib Singhਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥

ਪਦ ਅਰਥ ਪਾਲਨ = ਰੱਖਿਆ। ਸੇਂਘ = ਸਿੰਘ, ਸ਼ੇਰ, ਬਹਾਦਰ ॥੨॥

SikhNet (Spanish)así como uno es protegido en una cueva del tigre. (2)

ਗਰੁੜ ਮੁਖਿ; ਨਹੀ ਸਰਪ ਤ੍ਰਾਸ ॥

garurr mukh; nahee sarap traas | Ang 987

Sant Singh KhalsaAs with the magic spell of Garuda the eagle upon one's lips, one does not fear the snake;
Manmohan SinghAs with eagle's (Garar's) spell in the mouth, one fears not the snake.
Manmohan Singh (Punjabi)ਜਿਸ ਤਰ੍ਹਾਂ ਗਰੜ ਦਾ ਜੰਤ੍ਰ ਮੰਤ੍ਰ ਮੂੰਹ ਵਿੱਚ ਹੋਣ ਨਾਲ ਬੰਦਾ ਸੱਪ ਤੋਂ ਡਰਦਾ ਨਹੀਂ।
Fareedkot Teekaਜੈਸੇ ਮੁਖ ਗਾਰੜੀ ਮੰਤ੍ਰ ਵਾਲਾ ਜਿਸ ਕਾ ਸਹਾਈ ਹੋਤਾ ਹੈ ਤਿਸ ਕੋ ਸਰਪ ਕਾ ਤ੍ਰਾਸ ਨਹੀਂ ਹੋਤਾ॥
Prof. Sahib Singh(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,

ਪਦ ਅਰਥ ਗਰੁੜ = ਗਾਰੁੜ ਮੰਤਰ। ਮੁਖਿ = ਮੂੰਹ ਵਿਚ। ਸਰਪ = ਸੱਪ। ਤ੍ਰਾਸ = ਡਰ।

SikhNet (Spanish)Así como cuando Garuad, el águila, deposita el encanto mágico en nuestros labios, y uno ya no teme a la serpiente;

ਸੂਆ ਪਿੰਜਰਿ; ਨਹੀ ਖਾਇ ਬਿਲਾਸੁ ॥

sooaa pinjar; nahee khaae bilaas | Ang 987

Sant Singh Khalsaas the cat cannot eat the parrot in its cage;
Manmohan SinghAs the cat can eat not the parrot in the cage.
Manmohan Singh (Punjabi)ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤੇ ਨੂੰ ਬਿੱਲੀ ਖਾ ਨਹੀਂ ਸਕਦੀ,
Fareedkot Teekaਜੋ ਤੋਤਾ ਪਿੰਜਰੇ ਮੇਂ ਹੈ ਤਿਸ ਕੋ ਬਿੱਲਾ ਨਹੀਂ ਖਾਤਾ॥
Prof. Sahib Singhਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,

ਪਦ ਅਰਥ ਸੂਆ = ਤੋਤਾ। ਪਿੰਜਰਿ = ਪਿੰਜਰੇ ਵਿਚ। ਬਿਲਾਸੁ = ਬਿੱਲਾ।

SikhNet (Spanish)así como el gato que no puede comerse al perico refugiado en su jaula.

ਜੈਸੋ ਆਂਡੋ; ਹਿਰਦੇ ਮਾਹਿ ॥

jaiso aanddo; hirade maeh | Ang 987

Sant Singh Khalsaas the bird cherishes her eggs in her heart;
Manmohan SinghAs is the reflection in the mind for the eggs.
Manmohan Singh (Punjabi)ਜਿਸ ਤਰ੍ਹਾਂ ਚਿੱਤ ਅੰਦਰ ਦਾ ਸਿਮਰਨ ਆਂਡਿਆਂ ਦੇ ਵਾਸਤੇ ਹੈ,
Fareedkot Teekaਜੈਸੇ ਕੂੰਜਾਂ ਆਂਡਾ ਹਿਰਦੇ ਮੇਂ ਸਿਮਰਤੀਆਂ ਹੈਂ, ਸਿਮਰਨ ਤਿਸ ਕਾ ਸਹਾਈ ਹੋਤਾ ਹੈ॥
Prof. Sahib Singhਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),

ਪਦ ਅਰਥ ਆਂਡੋ = (ਕੂੰਜ ਦਾ) ਅੰਡਾ। ਹਿਰਦੇ ਮਾਹਿ = ਚੇਤੇ ਵਿਚ।

SikhNet (Spanish)Así como la golondrina atesora sus jebecillos;

ਜੈਸੋ ਦਾਨੋ; ਚਕੀ ਦਰਾਹਿ ॥੩॥

jaiso daano; chakee daraeh |3| Ang 987

Sant Singh Khalsaas the grains are spared, by sticking to the central post of the mill;||3||
Manmohan SinghAs the grains are saved by sticking to the central peg of the quern. (so does the Lord's Name emancipates those, who place it in their mind.)
Manmohan Singh (Punjabi)ਜਿਸ ਤਰ੍ਹਾਂ ਚੱਕੀ ਦੀ ਵਿਚਕਾਰਲੀ ਕਿੱਲੀ ਨਾਲ ਲੱਗਣ ਦੁਆਰਾ ਦਾਣੇ ਬੱਚ ਜਾਂਦੇ ਹਨ। ਏਸੇ ਤਰ੍ਹਾਂ ਹੀ ਸਾਈਂ ਦਾ ਨਾਮ ਉਨ੍ਹਾਂ ਦੀ ਕਲਿਆਣ ਕਰ ਦਿੰਦਾ ਹੈ, ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜੈਸੇ ਦਾਣਾਂ ਚਕੀ ਬੀਚ ਕਿਲੀ ਕੇ ਸਾਥ (ਆਹਿ) ਹੈ, ਕਿਲੀ ਉਸ ਕੀ ਸਹਾਇਤਾ ਕਰਤੀ ਹੈ॥੩॥
Prof. Sahib Singhਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥

ਪਦ ਅਰਥ ਦਾਨੋ = ਦਾਣੇ। ਚਕੀ ਦਰਾਹਿ = ਚੱਕੀ ਦੇ ਦਰ ਤੇ, ਚੱਕੀ ਦੀ ਕਿੱਲੀ ਨਾਲ ॥੩॥

SikhNet (Spanish)así como los granos son salvados si se pegan en el hueco del centro del molino.(3)

ਬਹੁਤੁ ਓਪਮਾ; ਥੋਰ ਕਹੀ ॥

bahut opamaa; thor kahee | Ang 987

Sant Singh KhalsaYour Glory is so great; I can describe only a tiny bit of it.
Manmohan SinghGreat is Thy glory, O God, I can narrate put a little.
Manmohan Singh (Punjabi)ਵਿਸ਼ਾਲ ਹੈ ਤੇਰੀ ਪ੍ਰਭਤਾ, ਹੇ ਵਾਹਿਗੁਰੂ! ਮੈਂ ਕੇਵਲ ਥੋੜੀ ਜੇਹੀ ਹੀ ਵਰਣਨ ਕਰ ਸਕਦਾ ਹਾਂ।
Fareedkot Teekaਨਾਮ ਕੀ ਸਹਾਇਤਾ ਪਰ ਬਹੁਤ ਦ੍ਰਿਸਟਾਂਤੋਂ ਕਰ ਉਪਮਾਂ ਤੌ ਬਹੁਤ ਹੈ, ਪਰੰਤੂ ਮੈਨੇ ਥੋੜੀ ਹੀ ਕਹੀ ਹੈ॥
Prof. Sahib Singhਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।

ਪਦ ਅਰਥ ਓਪਮਾ = ਉਪਮਾ, ਦ੍ਰਿਸ਼ਟਾਂਤ। ਥੋਰ = ਥੋੜੀ ਹੀ। ਕਹੀ = ਆਖੀ ਹੈ।

SikhNet (Spanish)Así de Grandiosa es Tu Gloria, oh Dios, de Ella sólo una pizca se puede recitar,

ਹਰਿ ਅਗਮ ਅਗਮ; ਅਗਾਧਿ ਤੁਹੀ ॥

har agam agam; agaadh tuhee | Ang 987

Sant Singh KhalsaO Lord, You are inaccessible, unapproachable and unfathomable.
Manmohan SinghThou art lllimitable, Inaccessible and Inapprehensible, O God.
Manmohan Singh (Punjabi)ਤੂੰ ਹੱਦਬੰਨਾ-ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ, ਹੇ ਵਾਹਿਗੁਰੂ।
Fareedkot Teekaਹੇ ਹਰੀ! ਮਨ ਬਾਣੀ ਕਰ ਕੇ ਤੇਰਾ ਪਾਉਣਾਂ ਕਠਨ ਹੈ ਔ ਤੂੰ ਨਿਸਚੇ ਕਰ ਕੇ ਅਗਾਧ ਹੈਂ॥
Prof. Sahib Singhਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।

ਪਦ ਅਰਥ ਅਗਮ = ਅਪਹੁੰਚ। ਅਗਾਧਿ = ਅਥਾਹ। ਤੁਹੀ = ਤੂੰ ਹੀ (ਸਹਾਈ)।

SikhNet (Spanish)pues eres Insondable e Inconcebible, oh Señor, eres lo más Alto de lo alto e Infinito.

ਊਚ ਮੂਚੌ; ਬਹੁ ਅਪਾਰ ॥

aooch moochau; bahu apaar | Ang 987

Sant Singh KhalsaYou are lofty and high, utterly great and infinite.
Manmohan SinghThou art very high, great and Infinite.
Manmohan Singh (Punjabi)ਤੂੰ ਨਿਹਾਇਤ ਹੀ ਬੁਲੰਦ, ਵੱਡਾ ਅਤੇ ਬੇਅੰਤ ਹੈ।
Fareedkot Teekaਤੂੰ ਬਡਾ ਊਚਾ ਹੈਂ ਔ ਬਹੁਤ ਜੋ ਬ੍ਰਹਮਾਦੀ ਸਾਮਰਥ ਹੈਂ ਤਿਨੋਂ ਸੇ ਵੀ ਤੂੰ ਅਪਾਰ ਹੈਂ॥
Prof. Sahib Singhਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਮੂਚੌ = ਵੱਡਾ।

SikhNet (Spanish)Aun yo, que cometo errores todo el tiempo,

ਸਿਮਰਤ ਨਾਨਕ; ਤਰੇ ਸਾਰ ॥੪॥੩॥

simarat naanak; tare saar |4|3| Ang 987

Sant Singh KhalsaMeditating in remembrance on the Lord, O Nanak, one is carried across. ||4||3||
Manmohan SinghMeditating on the Lord, one is ferried across, O Nanak.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਪਰ ਉੱਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਸਾਰ ਰੂਪ ਨਾਮ ਕੋ ਸਿਮਰ ਕਰ ਭਗਤ ਜਨ ਤਰ ਗਏ ਹੈਂ॥੪॥੩॥
Prof. Sahib Singhਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥

ਪਦ ਅਰਥ ਸਾਰ = ਲੋਹਾ, ਵਿਕਾਰਾਂ ਨਾਲ ਭਰੇ ਹੋਏ ਹੋਏ, ਲੋਹੇ ਵਾਂਗ ਭਾਰੇ ॥੪॥੩॥

SikhNet (Spanish)si Te contemplara, sería llevado a través así como el hierro es llevado en el barco.(4-3)
Answers quote the Granth verbatim with Ang citations. AI commentary is not Gurbani and not a religious ruling.