ਆਸਾ ਮਹਲਾ ੧ ॥
aasaa mahalaa 1 | Ang 352
Sant Singh KhalsaAasaa, First Mehl:
Manmohan SinghAsa Measure 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਜੋ ਤਿਨਿ ਕੀਆ; ਸੋ ਸਚੁ ਥੀਆ ॥
jo tin keea; so sach theea | Ang 352
Sant Singh KhalsaWhatever He has done, has proved to be true.
Manmohan SinghWhatever, he, the Lord, has done has come out true.
Manmohan Singh (Punjabi)ਜਿਸ ਕਿਸੇ ਨੂੰ ਉਹ ਸੁਆਮੀ ਪੂਰਨ ਕਰਦਾ ਹੈ, ਉਹ ਸੱਚਾ ਹੋ ਵੰਞਦਾ ਹੈ।
Fareedkot Teekaਤਿਨੋ ਨੇ ਜੋ ਕੁਛ ਕੀਆ ਹੈ, ਸੋ ਸਭੁ ਸਚੁ ਹੂਆ ਹੈ ਅਰਥਾਤ ਸਫਲੁ ਹੂਆ ਹੈ॥
Prof. Sahib Singhਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ।ਪਦ ਅਰਥ ਜੋ = ਜਿਸ ਜੀਵ ਨੂੰ। ਤਿਨਿ = ਉਸ (ਪਰਮਾਤਮਾ) ਨੇ। ਕੀਆ = ਆਪਣਾ ਬਣਾ ਲਿਆ। ਸਚੁ = ਸਦਾ-ਥਿਰ ਪ੍ਰਭੂ (ਦਾ ਰੂਪ)।
SikhNet (Spanish)Aquél a quien el Señor Bendice se vuelve verdadero,
ਅੰਮ੍ਰਿਤ ਨਾਮੁ; ਸਤਿਗੁਰਿ ਦੀਆ ॥
amrit naam; satigur deea | Ang 352
Sant Singh KhalsaThe True Guru bestows the Ambrosial Naam, the Name of the Lord.
Manmohan SinghThe true Guru gives the man Nectareous Name.
Manmohan Singh (Punjabi)ਉਸ ਨੂੰ ਸੱਚੇ ਗੁਰਦੇਵ ਜੀ ਅੰਮ੍ਰਿਤਮਈ ਨਾਮ ਦਿੰਦੇ ਹਨ।
Fareedkot Teekaਜਿਨ ਕੋ ਸਤਿਗੁਰੋਂ ਨੇ ਅੰਮ੍ਰਿਤ ਨਾਮੁ ਦੀਆ ਹੈ॥
Prof. Sahib Singhਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ।ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲਾ।
SikhNet (Spanish)sí, el Verdadero Guru confiere el Naam Ambrosial, el Naam, el Nombre del Señor,
ਹਿਰਦੈ ਨਾਮੁ; ਨਾਹੀ ਮਨਿ ਭੰਗੁ ॥
hiradai naam; naahee man bhang | Ang 352
Sant Singh KhalsaWith the Naam in the heart, the mind is not separated from the Lord.
Manmohan SinghWith the name in his heart, he mentally separates not from him,
Manmohan Singh (Punjabi)ਆਪਣੇ ਦਿਲ ਅੰਦਰ ਨਾਮ ਸਹਿਤ, ਮਾਨਸਕ ਤੌਰ ਤੇ ਉਸ ਨਾਲੋਂ ਉਹ ਵੱਖਰਾ ਨਹੀਂ ਹੁੰਦਾ,
Fareedkot Teekaਤਿਨ ਕੇ ਹ੍ਰਿਦ੍ਯ ਮੇਂ ਨਾਮ ਹੈ ਇਸੀ ਕਰ ਤਿਨ ਕੇ ਮਨ ਸੇ ਬ੍ਰਹਮਾਨੰਦ ਕਾ (ਭੰਗੁ) ਨਾਸ ਨਹੀਂ ਹੋਤਾ॥
Prof. Sahib Singhਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ,ਪਦ ਅਰਥ ਮਨਿ = ਮਨ ਵਿਚ। ਭੰਗੁ = ਤੋਟ, ਪਰਮਾਤਮਾ ਦੇ ਨਾਮ ਨਾਲੋਂ ਵਿਛੋੜਾ।
SikhNet (Spanish)y con el Naam en el corazón, la mente no es separada del Señor,
ਅਨਦਿਨੁ; ਨਾਲਿ ਪਿਆਰੇ ਸੰਗੁ ॥੧॥
anadin; naal piaare sang |1| Ang 352
Sant Singh KhalsaNight and day, one dwells with the Beloved. ||1||
Manmohan Singhand night and day abides in the association of his beloved.
Manmohan Singh (Punjabi)ਅਤੇ ਉਹ ਰਾਤ ਦਿਨ ਆਪਣੇ ਪ੍ਰੀਤਮ ਦੀ ਸੰਗਤਿ ਅੰਦਰ ਵਸਦਾ ਹੈ।
Fareedkot Teekaਅਰ ਰਾਤਿ ਦਿਨ ਪ੍ਯਾਰੇ ਕੇ ਸਾਥ ਮਿਲਾਪੁ ਰਹਤਾ ਹੈ॥੧॥☬ਸੋ ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singhਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ॥੧॥ਪਦ ਅਰਥ ਅਨਦਿਨੁ = ਹਰ ਰੋਜ਼ ॥੧॥
SikhNet (Spanish)y noche y día permanece con el Bienamado. (1)
ਹਰਿ ਜੀਉ; ਰਾਖਹੁ ਅਪਨੀ ਸਰਣਾਈ ॥
har jeeo; raakhahu apanee saranaaee | Ang 352
Sant Singh KhalsaO Lord, please keep me in the Protection of Your Sanctuary.
Manmohan SinghO reverend God, keep me under Thine protection.
Manmohan Singh (Punjabi)ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਪਨਾਹ ਹੇਠਾਂ ਰੱਖ।
Fareedkot Teekaਹੇ ਹਰਿ ਜੀ! ਮੇਰੇ ਕੋ ਆਪਨੀ ਸਰਣ ਮੇਂ ਰਾਖਹੁ॥
Prof. Sahib Singhਹੇ ਪ੍ਰਭੂ ਜੀ! ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ,ਪਦ ਅਰਥ ਰਾਖਹੁ = ਰੱਖਦੇ ਹੋ।
SikhNet (Spanish)Oh Señor, consérvame bajo la Protección de Tu Santuario.
ਗੁਰ ਪਰਸਾਦੀ ਹਰਿ ਰਸੁ ਪਾਇਆ; ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥
gur parasaadee har ras paaeaa; naam padaarath nau nidh paaee |1| rahaau | Ang 353
Sant Singh KhalsaBy Guru's Grace, I have obtained the sublime essence of the Lord; I have received the wealth of the Naam and the nine treasures. ||1||Pause||
Manmohan SinghBy Guru's favour, I have obtained God's elixir, and received the nine treasure of the name. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਇਆ ਹੈ ਅਤੇ ਨਾਮ ਦੀ ਦੌਲਤ ਦੇ ਨੋਵਾਂ ਖ਼ਜ਼ਾਨਿਆਂ ਨੂੰ ਪ੍ਰਾਪਤ ਕੀਤਾ ਹੈ। ਠਹਿਰਾਉ।
Fareedkot Teekaਜਿਨੋ ਗੁਰੋਂ ਨੇ ਨਾਮ ਪਦਾਰਥ ਪਾਯਾ ਹੈ, ਤਿਨ ਕੀ ਕ੍ਰਿਪਾ ਸੇ ਨਉ ਨਿਧ ਰੂਪ ਹਰਿ ਰਸ ਕੋ ਪਾਈਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ॥੧॥ ਰਹਾਉ ॥ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ ॥੧॥ ਰਹਾਉ ॥
SikhNet (Spanish)Por la Gracia del Guru he obtenido la Sublime Esencia del Señor, he recibido la Riqueza del Naam y del los Nueve Tesoros de Virtud. (1-Pausa)
ਕਰਮ ਧਰਮ; ਸਚੁ ਸਾਚਾ ਨਾਉ ॥
karam dharam; sach saachaa naau | Ang 353
Sant Singh KhalsaThose whose karma and Dharma - whose actions and faith - are in the True Name of the True Lord
Manmohan SinghThose, whose action and faith lie in the true one,
Manmohan Singh (Punjabi)ਜਿਨ੍ਹਾਂ ਦੇ ਅਮਲ ਅਤੇ ਇਸ਼ਟ, ਸਤਿ ਪੁਰਖ ਦਾ ਸੱਚਾ ਨਾਮ ਹੀ ਹੈ,
Fareedkot Teekaਸੋ (ਸਾਚਾ) ਸਤਿਨਾਮੁ ਕਾ ਜਾਪੁ ਹੈ, ਤਿਨ ਕੋ ਸੋਈ ਜਗਯਾਦਿ ਕਰਮ ਹੈਂ ਔਰ ਬ੍ਰਣਾਸ੍ਰਮ ਕਾ ਧਰਮ ਭੀ ਸੋਈ ਹੈ॥
Prof. Sahib Singhਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ,ਪਦ ਅਰਥ ਕਰਮ = ਜੱਗ ਆਦਿਕ ਕਰਮ। ਧਰਮ = ਵਰਨਾਸ਼੍ਰਰਮ ਦੇ ਨੀਯਤ ਕੀਤੇ ਫ਼ਰਜ਼। ਸਚੁ = ਸਦਾ-ਥਿਰ ਪ੍ਰਭੂ (ਦਾ ਸਿਮਰਨ)।
SikhNet (Spanish)Ofrezco mi ser en sacrificio a aquéllos para quienes su Karma y Dharma, sus acciones y su Fe,
ਤਾ ਕੈ; ਸਦ ਬਲਿਹਾਰੈ ਜਾਉ ॥
taa kai; sad balihaarai jaau | Ang 353
Sant Singh KhalsaI am forever a sacrifice to them.
Manmohan Singhunto them, I am ever a sacrifice.
Manmohan Singh (Punjabi)ਉਨ੍ਹਾਂ ਉੱਤੇ ਹਮੇਸ਼ਾਂ ਮੈਂ ਘੋਲੀ ਜਾਂਦਾ ਹਾਂ।
Fareedkot Teekaਤਿਨ ਕੇ ਮੈਂ ਸਦੀਵਕਾਲ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।
SikhNet (Spanish)permanecen alineados al Nombre Verdadero del Señor.
ਜੋ ਹਰਿ ਰਾਤੇ; ਸੇ ਜਨ ਪਰਵਾਣੁ ॥
jo har raate; se jan paravaan | Ang 353
Sant Singh KhalsaThose who are imbued with the Lord are accepted and respected.
Manmohan SinghAcceptable become the persons, who are imbued with the Lord.
Manmohan Singh (Punjabi)ਕਬੂਲ ਪੈ ਜਾਂਦੇ ਹਨ ਉਹ ਪੁਰਸ਼, ਜਿਹੜੇ ਪ੍ਰਭੂ ਨਾਲ ਰੰਗੀਜੇ ਹਨ।
Fareedkot Teekaਜੋ ਹਰਿ ਮੇਂ ਰਤੇ ਹੈਂ, ਸੋ ਜਨ ਪਰਵਾਨ ਹੈਂ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ।
SikhNet (Spanish)Los que están imbuidos en el Señor, son aprobados y respetados,
ਤਿਨ ਕੀ ਸੰਗਤਿ; ਪਰਮ ਨਿਧਾਨੁ ॥੨॥
tin kee sangat; param nidhaan |2| Ang 353
Sant Singh KhalsaIn their company, the supreme wealth is obtained. ||2||
Manmohan SinghIn their association supreme wealth is attained.
Manmohan Singh (Punjabi)ਉਨ੍ਹਾਂ ਦੇ ਮੇਲ ਮਿਲਾਪ ਅੰਦਰ ਮਹਾਨ ਪਦਾਰਥ ਪ੍ਰਾਪਤ ਹੁੰਦਾ ਹੈ।
Fareedkot Teekaਤਿਨ ਗੁਰਮੁਖੋਂ ਕੀ ਜੋ ਸੰਗਤਿ ਹੈ, ਸੋ ਪਰਮ ਨਿਧਾਨ ਰੂਪ ਹੈ॥੨॥
Prof. Sahib Singhਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ॥੨॥ਪਦ ਅਰਥ ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ ॥੨॥
SikhNet (Spanish)y en Su Compañía, la Suprema Riqueza es obtenida. (2)
ਹਰਿ ਵਰੁ. ਜਿਨਿ ਪਾਇਆ; ਧਨ ਨਾਰੀ ॥
har var. jin paaeaa; dhan naaree | Ang 353
Sant Singh KhalsaBlessed is that bride, who has obtained the Lord as her Husband.
Manmohan SinghBlessed is the bride, who has obtained God as her spouse.
Manmohan Singh (Punjabi)ਮੁਬਾਰਕ ਹੈ ਉਹ ਪਤਨੀ, ਜਿਸ ਨੂੰ ਵਾਹਿਗੁਰੂ ਆਪਣੇ ਪਤੀ ਵਜੋਂ ਪ੍ਰਾਪਤ ਹੋਇਆ ਹੈ।
Fareedkot Teekaਸੋ ਗੁਰਮੁਖ ਇਸਤ੍ਰੀ ਧੰਨ ਹੈ ਜਿਸ ਨੇ ਨਾਮ ਜਪ ਕਰ (ਹਰਿ ਵਰੁ) ਪਤਿ ਕੋ ਪਾਯਾ ਹੈ॥
Prof. Sahib Singhਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,ਪਦ ਅਰਥ ਵਰੁ = ਪਤੀ, ਖਸਮ। ਜਿਨਿ = ਜਿਸ ਨੇ। ਧਨ = ਭਾਗਾਂ ਵਾਲੀ।
SikhNet (Spanish)Bendita es la novia cuyo Esposo
ਹਰਿ ਸਿਉ ਰਾਤੀ; ਸਬਦੁ ਵੀਚਾਰੀ ॥
har siau raatee; sabad veechaaree | Ang 353
Sant Singh KhalsaShe is imbued with the Lord, and she reflects upon the Word of His Shabad.
Manmohan SinghShe ponders over the Name and is blended with God.
Manmohan Singh (Punjabi)ਉਹ ਨਾਮ ਦਾ ਸਿਮਰਨ ਕਰਦੀ ਹੈ ਅਤੇ ਰੱਬ ਨਾਲ ਅਭੇਦ ਹੋ ਜਾਂਦੀ ਹੈ।
Fareedkot Teeka(ਸਬਦੁ) ਬੀਚਾਰ ਕਰ ਹਰਿ ਸੇ ਰਾਤੀ ਹੂਈ ਹੈ॥
Prof. Sahib Singhਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ।ਪਦ ਅਰਥ ਰਾਤੀ = ਰੱਤੀ ਹੋਈ।
SikhNet (Spanish)es el Señor y quien está imbuida en el Señor y habita en la Palabra.
ਆਪਿ ਤਰੈ; ਸੰਗਤਿ ਕੁਲ ਤਾਰੈ ॥
aap tarai; sangat kul taarai | Ang 353
Sant Singh KhalsaShe saves herself, and saves her family and friends as well.
Manmohan SinghShe not only is herself emancipated but also saves the entire assemblage.
Manmohan Singh (Punjabi)ਉਹ ਨਾਂ ਕੇਵਲ ਖੁਦ ਹੀ ਬੰਦ-ਖਲਾਸ ਹੈ, ਸਗੋਂ ਸਭਨਾਂ ਨੂੰ ਭੀ ਪਾਰ ਕਰ ਦਿੰਦੀ ਹੈ।
Fareedkot Teekaਸੋ ਆਪ ਭੀ ਤਰੇ ਹੈ ਔਰ ਅਪਨੀ ਸੰਗਤਿ ਕੋ ਔ ਅਪਨੇ ਕੁਲ ਕੋ ਭੀ ਤਾਰੇ ਹੈ॥
Prof. Sahib Singhਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ,
SikhNet (Spanish)Ella es en sí emancipada, libera a todos sus parientes,
ਸਤਿਗੁਰੁ ਸੇਵਿ; ਤਤੁ ਵੀਚਾਰੈ ॥੩॥
satigur sev; tat veechaarai |3| Ang 353
Sant Singh KhalsaShe serves the True Guru, and contemplates the essence of reality. ||3||
Manmohan SinghShe serves the true Guru and deliberates over the reality.
Manmohan Singh (Punjabi)ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ ਅਤੇ ਅਸਲੀਅਤ ਨੂੰ ਸੋਚਦੀ ਸਮਝਦੀ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰ ਤੱਤ ਕਾ ਵੀਚਾਰ ਕਰੇ ਹੈ॥੩॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ॥੩॥ਪਦ ਅਰਥ ਤਤੁ = ਸਾਰ ਵਸਤ, ਮਨੁੱਖਾ ਜਨਮ ਦਾ ਅਸਲ ਲਾਭ ॥੩॥
SikhNet (Spanish)y sirviendo al Guru Verdadero, examina la Quintaesencia de la Realidad. (3)
ਹਮਰੀ ਜਾਤਿ ਪਤਿ; ਸਚੁ ਨਾਉ ॥
hamaree jaat pat; sach naau | Ang 353
Sant Singh KhalsaThe True Name is my social status and honor.
Manmohan SinghThe true name is my caste and honour.
Manmohan Singh (Punjabi)ਸੱਚਾ ਨਾਮ ਮੇਰੀ ਜਾਤੀ ਅਤੇ ਇੱਜ਼ਤ ਹੈ।
Fareedkot Teekaਹਮਾਰੀ ਜਾਤਿ ਪਾਤਿ ਸਭ ਸਚਾ ਨਾਮ ਹੀ ਹੈ॥
Prof. Sahib Singh(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ। ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ,
SikhNet (Spanish)El Nombre Verdadero es mi verdadera casta y Honor
ਕਰਮ ਧਰਮ ਸੰਜਮੁ; ਸਤ ਭਾਉ ॥
karam dharam sanjam; sat bhaau | Ang 353
Sant Singh KhalsaThe love of the Truth is my karma and Dharma - my faith and my actions, and my self-control.
Manmohan SinghLove of truth is my rituals, faith and self-control.
Manmohan Singh (Punjabi)ਸੱਚ ਦਾ ਪਿਆਰ ਹੀ ਮੇਰੇ ਕਰਮ ਕਾਂਡ, ਈਮਾਨ ਅਤੇ ਸਵੈ-ਸਾਧਨਾ ਹੈ।
Fareedkot Teekaਔਰੁ ਹਮਾਰਾ ਕਰਮ ਧਰਮ (ਸੰਜਮ) ਇੰਦ੍ਰੀਓਂ ਕਾ ਰੋਕਨਾ (ਸਤਭਾਉ) ਸ੍ਰੇਸ੍ਟ ਭਾਵਨਾ॥
Prof. Sahib Singhਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ।ਪਦ ਅਰਥ ਸਤ ਭਾਉ = ਸੱਚਾ ਪਿਆਰ।
SikhNet (Spanish)y el Amor a la Verdad es mi Karma y Dharma, mi Fe, mi acción y mi autocontrol.
ਨਾਨਕ ਬਖਸੇ; ਪੂਛ ਨ ਹੋਇ ॥
naanak bakhase; poochh na hoe | Ang 353
Sant Singh KhalsaO Nanak, one who is forgiven by the Lord is not called to account.
Manmohan SinghNanak, he, whom the Lord forgives, is not called to account.
Manmohan Singh (Punjabi)ਨਾਨਕ, ਜਿਸ ਨੂੰ ਸਾਹਿਬ ਮਾਫ ਕਰ ਦਿੰਦਾ ਹੈ, ਉਸ ਪਾਸੋਂ ਕੋਈ ਹਿਸਾਬ ਕਿਤਾਬ ਨਹੀਂ ਲਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਬਖਸਸ ਕਰਤਾ ਹੈ, ਉਸ ਕੀ ਕਹੀਂ ਪੂਛ ਨਹੀਂ ਹੋਤੀ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ,
SikhNet (Spanish)Dice Nanak, quien es perdonado por el Señor, ese ser no es llevado a rendir cuentas,
ਦੂਜਾ ਮੇਟੇ; ਏਕੋ ਸੋਇ ॥੪॥੧੪॥
doojaa mette; eko soe |4|14| Ang 353
Sant Singh KhalsaThe One Lord erases duality. ||4||14||
Manmohan SinghHe, the Lord alone, effaces duality.
Manmohan Singh (Punjabi)ਕੇਵਲ ਉਹ ਸੁਆਮੀ ਹੀ ਦਵੈਤ-ਭਾਵ ਨੂੰ ਨਾਸ ਕਰਦਾ ਹੈ।
Fareedkot Teekaਸੋ ਪੁਰਸ ਤਿਸ ਨਾਮ ਕੋ ਗ੍ਰਹਣ ਕਰ (ਦੂਜਾ) ਦ੍ਵੈਤ ਕੋ ਮਿਟਾਇ ਦੇਇ॥੪॥੧੪॥
Prof. Sahib Singhਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ॥੪॥੧੪॥ਪਦ ਅਰਥ ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ॥੪॥੧੪॥
SikhNet (Spanish)pues el Señor Mismo borra y desaparece la dualidad. (4-14)