ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਮੁਸਲਮਾਣੁ. ਕਹਾਵਣੁ ਮੁਸਕਲੁ; ਜਾ ਹੋਇ ਤਾ ਮੁਸਲਮਾਣੁ ਕਹਾਵੈ ॥
musalamaan. kahaavan musakal; jaa hoe taa musalamaan kahaavai |
Sant Singh KhalsaIt is difficult to be called a Muslim; if one is truly a Muslim, then he may be called one.
Manmohan SinghTo be called a Muslim is difficult. If one be really so then he may get himself called a Muslim.
Manmohan Singh (Punjabi)ਮੁਸਲਮਾਨ ਅਖਵਾਉਣਾ ਔਖਾ ਹੈ। ਜੇਕਰ ਬੰਦਾ ਅਸਲ ਵਿੱਚ ਇਸ ਤਰ੍ਹਾਂ ਦਾ ਹੋਵੇ, ਤਦ ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਲਵੇ।
Fareedkot Teekaਹੇ ਕਾਜੀ! ਮੁਸਲਮਾਨ ਕਹਾਵਣਾ ਮੁਸ਼ਕਲ ਹੈ, ਜੈਸਾ ਆਗੇ ਕਹਣਾ ਹੈ ਜੇ ਐਸਾ ਹੋਵੇ, ਤਬ ਮੁਸਲਮਾਨ ਕਹਾਵੇ॥
Prof. Sahib Singh(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
SikhNet (Spanish)Es difícil ser un auténtico musulmán; si uno tiene estas cualidades, solamente entonces puede considerarse mahometano en verdad. Primero, su fe en el profeta tiene que ser dulce y gozosa para él.
ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ. ਮਾਲੁ ਮੁਸਾਵੈ ॥
aval aaul deen kar mitthaa; masakal maanaa. maal musaavai |
Sant Singh KhalsaFirst, let him savor the religion of the Prophet as sweet; then, let his pride of his possessions be scraped away.
Manmohan SinghFirst he ought to deem sweet the religion of the Lord's devotees and have his pride of pelf effaced as rasped with a scraper.
Manmohan Singh (Punjabi)ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿਠੜਾ ਕਰਕੇ ਜਾਣੇ ਅਤੇ ਆਪਣੇ ਧੰਨ ਦੌਲਤ ਦੇ ਘੁਮੰਡ ਨੂੰ ਰੇਤੀ ਨਾਲ ਖੁਰਚੇ ਹੋਏ ਦੀ ਤਰ੍ਹਾ ਮੇਸ ਦੇਵੇ।
Fareedkot Teeka(ਅਵਲਿ) ਪ੍ਰਿਥਮੇ ਜੋ (ਅਉਲਿ) ਅਉਲੀਏ ਭਾਵ ਸੰਤ ਜਨ ਹੈਂ ਤਿਨ ਕੇ (ਦੀਨੁ) ਧਰਮ ਕੋ ਮਿਠਾ ਕਰ ਕੇ ਅਰਥਾਤ ਜਪ ਤਪ ਮੇਂ ਪ੍ਰੀਤੀ ਕਰੇ, ਔਰ ਜਿਨ ਸੰਤੋਂ ਨੇ ਮਾਨ (ਮਸਕਲ) ਦੂਰ ਕੀਆ ਹੈ ਅਪਨਾ ਮਾਲ ਉਨ ਕੋ (ਮੁਸਾਵੈ) ਲੁਟਾਵੇ, ਭਾਵ ਸੰਤੋਂ ਕੋ ਦੇਵੇ, ਵਾ ਅਪਨੇ ਅੰਤਹਕਰਣ ਮੇਂ ਜੋ ਮਾਨ ਰੂਪੀ ਮੋਰਚਾ ਹੈ ਤਿਸ ਕੋ ਬਿਬੇਕ ਰੂਪੀ ਮਸਕਲੇ ਕਰ ਉਤਾਰੇ ਔਰ ਮਾਲੁ ਨਾਮੇਂ ਮਉਲਾ ਦੇਵੇ, (ਮਸਕਲ) ਜੋ ਸਿਕਲੀਗਰੋਂ ਕੇ ਪਾਸ ਜਿਲਾ ਕਰਨੇ ਜਾ ਜੋ ਹਥਿਆਰ ਹੋਤਾ ਹੈ, ਉਸ ਕਾ ਨਾਮ ਹੈ॥
Prof. Sahib Singh(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।ਪਦ ਅਰਥ ਅਵਲਿ ਅਉਲਿ = ਅਵਲਿ ਅਉਲਿ, ਪਹਿਲਾਂ ਪਹਿਲ, ਸਭ ਤੋਂ ਪਹਿਲਾਂ {ਨੋਟ: ਅੱਖਰ 'ੳ' ਤੇ 'ਵ' ਆਪੋ ਵਿਚ ਬਦਲ ਜਾਂਦੇ ਹਨ ਕਿਉਂਕਿ ਦੋਹਾਂ ਦਾ ਉਚਾਰਨ-ਅਸਥਾਨ ਇਹੋ ਹੀ ਹੈ। ਇਸੇ ਹੀ 'ਵਾਰ' ਵਿਚ ਲਫ਼ਜ਼ 'ਪਉੜੀ' ਤੇ 'ਪਵੜੀ' ਵਰਤੇ ਜਾ ਰਹੇ ਹਨ, ਵੇਖੋ ਨੰ: ੯, ੧੦, ੧੧}। ਮਸਕਲ = ਮਿਸਕਲਾ, ਜੰਗਾਲੁ ਲਾਹੁਣ ਵਾਲਾ ਹਥਿਆਰ। ਮਾਨਾ = ਮਾਨਿੰਦ, ਵਾਂਗ। ਮੁਸਾਵੈ = ਠਗਾਵੈ, ਲੁਟਾਏ, ਵੰਡੇ।
SikhNet (Spanish)Entonces con esta dulzura y regocijo como su estropajo, que talle su interior hasta limpiarse del pegajoso ego.
ਹੋਇ ਮੁਸਲਿਮੁ. ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ॥
hoe musalim. deen muhaanai; maran jeevan kaa bharam chukaavai |
Sant Singh KhalsaBecoming a true Muslim, a disciple of the faith of Mohammed, let him put aside the delusion of death and life.
Manmohan SinghBecoming the true disciple of the faith of the Prophet, let him put aside the illusion of death and life.
Manmohan Singh (Punjabi)ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ।
Fareedkot Teeka(ਮੁਹਾਣੋ) ਮਲਾਹ ਜੋ ਸੰਤ ਜਨ ਹੈਨ ਤਿਨ ਕੇ (ਦੀਨ) ਧਰਮ ਮੇਂ (ਮੁਸਲਿਮੁ) ਇਸਥਿਤ ਹੋਵੇ, ਵਾ ਦੀਨ ਕੇ ਮੁਹਾਣੇ ਅਰਥਾਤ ਸਨਮੁਖ ਇਸਥਿਤ ਹੋਵੇ, ਮਰਣ ਅਰ ਜੀਵਣ ਜੋ ਭਰਮ ਅਪਨੇ ਮੇਂ ਮਾਨਾ ਹੂਆ ਹੈ, ਸੋ ਉਠਾਇ ਦੇਵੇ॥
Prof. Sahib Singhਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।ਪਦ ਅਰਥ ਦੀਨ ਮੁਹਾਣੈ = ਦੀਨ ਦੀ ਅਗਵਾਈ ਵਿਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ। ਮਰਣ ਜੀਵਣ = ਸਾਰੀ ਉਮਰ।
SikhNet (Spanish)Con su fe en el líder de su religión que rompa la ilusión de la vida y de la muerte.
ਰਬ ਕੀ ਰਜਾਇ. ਮੰਨੇ ਸਿਰ ਉਪਰਿ; ਕਰਤਾ ਮੰਨੇ. ਆਪੁ ਗਵਾਵੈ ॥
rab kee rajaae. mane sir upar; karataa mane. aap gavaavai |
Sant Singh KhalsaAs he submits to God's Will, and surrenders to the Creator, he is rid of selfishness and conceit.
Manmohan SinghHe should heartily submit to the Lord's will, worship the Creator and efface his self-conceit.
Manmohan Singh (Punjabi)ਉਹ ਸਾਹਿਬ ਦੇ ਭਾਣੇ ਨੂੰ ਸੱਚੇ ਦਿਲੋਂ ਪਰਵਾਨ ਕਰੇ, ਸਿਰਜਣਹਾਰ ਦੀ ਉਪਾਸ਼ਨਾ ਕਰੇ ਤੇ ਆਪਣੀ ਸਵੇ-ਹੰਗਤਾ ਨੂੰ ਮੇਸ ਸੁੱਟੇ।
Fareedkot Teekaਔਰ ਸਿਰ ਊਪਰ ਰਬ ਕੀ ਰਜਾਇ ਮਾਨੇ, ਭਾਵ ਇਹ ਕਿ ਖੁਸ਼ ਰਹੇ ਔਰ ਹੰਕਾਰ ਕੋ ਗਵਾਇ ਕਰ ਕਰਤਾ ਪੁਰਖ ਕੋ ਮਾਨੇ, ਵਾ ਜੋ ਆਪ ਕੋ ਭਰਮ ਕਾਲ ਮੇਂ ਕਰਤਾ ਭੋਗਤਾ ਮਾਨਤਾ ਥਾ, ਸੋ ਗਾਵਾਇ ਦੇਵੇ॥
Prof. Sahib Singhਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।ਪਦ ਅਰਥ ਆਪੁ = ਆਪਾ-ਭਾਵ, ਹਉਮੈ, ਖ਼ੁਦੀ।
SikhNet (Spanish)Conformándose con la Voluntad de Alá, y creyendo en su Creador Eterno, que abandone el sentido de su individualidad.
ਤਉ ਨਾਨਕ. ਸਰਬ ਜੀਆ ਮਿਹਰੰਮਤਿ ਹੋਇ; ਤ ਮੁਸਲਮਾਣੁ ਕਹਾਵੈ ॥੧॥
tau naanak. sarab jeea miharamat hoe; ta musalamaan kahaavai |1|
Sant Singh KhalsaAnd when, O Nanak, he is merciful to all beings, only then shall he be called a Muslim. ||1||
Manmohan SinghTherefore if he is merciful to all the sentient beings, O Nanak! then, alone he shall be called a Musalman.
Manmohan Singh (Punjabi)ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਜੀਵੋਂ ਪਰ ਬਹੁਤ ਮਿਹਰ ਕਰੇ ਔਰ ਐਸੇ ਗੁਣੋਂ ਸੰਜੁਗਤ ਹੋਵੇ ਤਾਂ ਮੁਸਲਮਾਨ ਕਹਾਵੇ॥੧॥☬ਕਿਸੀ ਨੇ ਗੁਰੂ ਰਾਮਦਾਸ ਜੀ ਸੇ ਕਹਾ ਜੈਸੇ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨੋਂ ਕੋ ਕਰਤਬ ਕਹਾ ਹੈ, ਤੈਸੇ ਆਪ ਹਿੰਦੂਆਂ ਵਾਸਤੇ ਕਹੀਏ? ਤਿਸ ਪਰ ਹਿੰਦੂਆਂ ਕੋ ਉਪਦੇਸ ਉਚਾਰਤੇ ਹੂਏ ਕਹਤੇ ਹੈਂ:
Prof. Sahib Singhਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥ਪਦ ਅਰਥ ਮਿਹਰੰਮਤਿ = ਮਿਹਰ, ਤਰਸ ॥੧॥
SikhNet (Spanish)Y, dice Nanak, si es misericordioso con todas las criaturas, entonces podrá ser aclamado como un auténtico musulmán.(1)