ਸਲੋਕ ਮਹਲਾ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਦੁਖ ਵਿਚਿ ਜੰਮਣੁ. ਦੁਖਿ ਮਰਣੁ; ਦੁਖਿ ਵਰਤਣੁ ਸੰਸਾਰਿ ॥
dukh vich jaman. dukh maran; dukh varatan sansaar |
Sant Singh KhalsaIn pain, we are born; in pain, we die. In pain, we deal with the world.
Manmohan SinghIn pain, man is born, in pain he dies and in pain, he deals with the world.
Manmohan Singh (Punjabi)ਤਕਲੀਫ ਅੰਦਰ ਬੰਦਾ ਜੰਮਦਾ ਹੈ, ਤਕਲੀਫ ਵਿੱਚ ਉਹ ਮਰਦਾ ਹੈ ਅਤੇ ਤਕਲੀਫ ਵਿੱਚ ਹੀ ਉਹ ਜੱਗ ਨਾਲ ਵਿਚਾਰ ਕਰਦਾ ਹੈ।
Fareedkot Teekaਪ੍ਰਾਣੀ ਕਾ ਦੁਖ ਮੇਂ ਜਨਮ ਹੋਤਾ ਹੈ ਔਰ ਸੰਸਾਰ ਕੇ ਦੁਖੋਂ ਮੇਂ ਵਰਤਣ ਹੋਤਾ ਹੈ ਪੁਨਹ ਦੁਖ ਸਹਿਤ ਮਰਣਾ ਹੋਤਾ ਹੈ॥
Prof. Sahib Singhਜੀਵ ਦਾ ਜਨਮ ਦੁੱਖ ਵਿਚ ਤੇ ਮੌਤ ਭੀ ਦੁੱਖ ਵਿਚ ਹੀ ਹੁੰਦੀ ਹੈ (ਭਾਵ, ਜਨਮ ਤੋਂ ਮਰਨ ਤਕ ਸਾਰੀ ਉਮਰ ਜੀਵ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ) ਦੁੱਖ ਵਿਚ (ਗ੍ਰਸਿਆ ਹੋਇਆ ਹੀ) ਜਗਤ ਵਿਚ ਸਾਰਾ ਕਾਰ-ਵਿਹਾਰ ਕਰਦਾ ਹੈ।ਪਦ ਅਰਥ ਦੁਖਿ = ਦੁੱਖ ਵਿਚ। ਵਰਤਣੁ = ਵਰਤਣਾ, ਕਾਰ-ਵਿਹਾਰ। ਸੰਸਾਰਿ = ਸੰਸਾਰ ਵਿਚ।
SikhNet (Spanish)Uno nace doliendo y muere doliendo, sí, sufriendo uno se relaciona en el mundo.
ਦੁਖੁ ਦੁਖੁ ਅਗੈ ਆਖੀਐ; ਪੜੑਿ ਪੜੑਿ ਕਰਹਿ ਪੁਕਾਰ ॥
dukh dukh agai aakheeai; parra parra kareh pukaar |
Sant Singh KhalsaHereafter, there is said to be pain, only pain; the more the mortals read, the more they cry out.
Manmohan SinghPain and pain, he is said to suffer hereafter the more he reads and utters, the more he wails.
Manmohan Singh (Punjabi)ਤਕਲੀਫ ਉਤੇ ਤਕਲੀਫ, ਏਦੂ ਮਗਰੋ ਉਠਾਉਂਦਾ ਕਿਹਾ ਜਾਂਦਾ ਹੈ। ਜਿੰਨਾਂ ਉਹ ਵਾਚਦਾ ਤੇ ਉਚਾਰਦਾ ਹੈ, ਉਨ੍ਹਾਂ ਹੀ ਬਹੁਤਾ ਉਹ ਪਿਟਦਾ ਹੈ।
Fareedkot Teekaਅਗੇ ਭੀ ਦੁਖ ਹੀ ਦੁਖ ਕਥਨ ਕਰੀਏ ਹੈਂ, ਨਾਸਕੇਤ, ਗਰੜ ਆਦਿਕੋਂ ਕੋ ਪੜ ਪੜ ਕਰ ਪੰਡਤ ਪੁਕਾਰ ਕਰਤੇ ਹੈਂ॥
Prof. Sahib Singh(ਵਿੱਦਿਆ) ਪੜ੍ਹ ਪੜ੍ਹ ਕੇ ਭੀ (ਜੀਵ) ਵਿਲਕਦੇ ਹੀ ਹਨ, (ਜੋ ਕੁਝ) ਸਾਹਮਣੇ (ਪ੍ਰਾਪਤ ਹੁੰਦਾ ਹੈ ਉਸ ਨੂੰ) ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ।ਪਦ ਅਰਥ ਅਗੈ = ਅੱਗੇ ਅੱਗੇ, ਸਾਹਮਣੇ, ਜਿਉਂ ਜਿਉਂ ਦਿਨ ਗੁਜ਼ਰਦੇ ਹਨ। ਪੜ੍ਹ੍ਹਿ = ਪੜ੍ਹ ਕੇ। ਕਰਹਿ ਪੁਕਾਰ = ਪੁਕਾਰ ਕਰਦੇ ਹਨ, ਵਿਲਕਦੇ ਹਨ।
SikhNet (Spanish)En el más allá también hay dolor para tal ser y mientras más lee los textos sagrados,
ਦੁਖ ਕੀਆ ਪੰਡਾ ਖੁਲੑੀਆ; ਸੁਖੁ. ਨ ਨਿਕਲਿਓ ਕੋਇ ॥
dukh keea panddaa khulaeea; sukh. na nikalio koe |
Sant Singh KhalsaThe packages of pain are untied, but peace does not emerge.
Manmohan SinghFor him the packages of pain are united and no comfort emerges out of them.
Manmohan Singh (Punjabi)ਉਸ ਦੇ ਨਹੀਂ ਤਕਲੀਫ ਦੀਆਂ ਗੰਢਾਂ ਖੁਲ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਕੋਈ ਵੀ ਆਰਾਮ ਨਹੀਂ ਨਿਕਲਦਾ।
Fareedkot Teekaਵਿਚਾਰ ਕੀ ਏਸੇ ਸੰਸਾਰ ਮੇਂ ਦੁਖ ਕੀਆਂ ਪੰਡਾਂ ਹੀ ਖੁਲੀਆਂ ਹੂਈਆਂ ਹੈਂ ਅਰ ਸੁਖ ਕੋਈ ਨਹੀਂ ਨਿਕਲਾ ਹੈ॥
Prof. Sahib Singh(ਜੀਵ ਦੇ ਭਾਗਾਂ ਨੂੰ) ਦੁੱਖਾਂ ਦੀਆਂ (ਮਾਨੋ) ਪੰਡਾਂ ਖੁਲ੍ਹੀਆਂ ਹੋਈਆਂ ਹਨ, (ਇਸ ਦੇ ਕਿਸੇ ਭੀ ਉੱਦਮ ਵਿਚੋਂ) ਕੋਈ ਸੁਖ ਨਹੀਂ ਨਿਕਲਦਾ;
SikhNet (Spanish)más sufre. Busca donde sea en el mundo y el dolor se mostrará por todas partes.
ਦੁਖ ਵਿਚਿ ਜੀਉ ਜਲਾਇਆ; ਦੁਖੀਆ ਚਲਿਆ ਰੋਇ ॥
dukh vich jeeo jalaaeaa; dukheea chaliaa roe |
Sant Singh KhalsaIn pain, the soul burns; in pain, it departs weeping and wailing.
Manmohan SinghIn pain, the mortal burns and in pain he departs wailing.
Manmohan Singh (Punjabi)ਤਕਲੀਫ ਅੰਦਰ, ਪ੍ਰਾਣੀ ਸੜਦਾ ਹੈ ਅਤੇ ਦੁਖਾਂਤ੍ਰ ਹੈ ਉਹ ਵਿਰਲਾਪ ਕਰਦਾ ਤੁਰ ਜਾਂਦਾ ਹੈ।
Fareedkot Teekaਤਹਾਂ ਜਮਦੂਤੋਂ ਨੇ ਇਸ ਜੀਵ ਕੋ ਪਹਿਲੇ ਤੋ ਦੁਖ ਰੂਪ ਸਾਸਨਾ ਕਰ ਜਲਾਇਆ ਪੁਨਹ ਅਗੇ ਨਰਕ ਮੇਂ ਦੁਖ ਸਹਿਤ ਰੋਤਾ ਹੂਆ ਚਲਤਾ ਭਇਆ॥☬ਜੇ ਕਹੇ ਸੁਖ ਕੈਸੇ ਪ੍ਰਾਪਤਿ ਹੋਵੇ? ਸੋ ਕਹਿਤੇ ਹੈਂ:
Prof. Sahib Singh(ਸਾਰੀ ਉਮਰ) ਦੁੱਖਾਂ ਵਿਚ ਜਿੰਦ ਸਾੜਦਾ ਰਹਿੰਦਾ ਹੈ (ਆਖ਼ਰ) ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ (ਇਥੋਂ) ਤੁਰ ਪੈਂਦਾ ਹੈ।
SikhNet (Spanish)Uno se consume en el dolor mientras está vivo y muere también en el dolor.
ਨਾਨਕ. ਸਿਫਤੀ ਰਤਿਆ; ਮਨੁ ਤਨੁ ਹਰਿਆ ਹੋਇ ॥
naanak. sifatee ratiaa; man tan hariaa hoe |
Sant Singh KhalsaO Nanak, imbued with the Lord's Praise, the mind and body blossom forth, rejuvenated.
Manmohan SinghImbued with the Lord's praise, O Nanak, one's soul and body are reverdured.
Manmohan Singh (Punjabi)ਸਾਹਿਬ ਦੀਆਂ ਸਿਫਤਾਂ ਨਾਲ ਰੰਗੀਜਣ ਦੁਆਰਾ ਹੇ ਨਾਨਕ! ਜੀਵ ਦੀ ਜਿੰਦੜੀ ਤੇ ਦੇਹ ਹਰੇ ਭਰੇ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਿਫਤੀ) ਵਾਹਿਗੁਰੂ ਮੇਂ ਪ੍ਰੇਮ ਕਰਨੇ ਸੇ ਮਨ ਅਰ ਤਨ ਹਰਿਆ ਅਨੰਦ ਹੋ ਜਾਵੇ ਹੈ॥
Prof. Sahib Singhਹੇ ਨਾਨਕ! ਜੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ।ਪਦ ਅਰਥ ਹਰਿਆ = ਹਰਾ, ਸ਼ਾਂਤੀ ਵਾਲਾ।
SikhNet (Spanish)Dice Nanak, cuando uno se imbuye en la Alabanza del Señor la mente y el cuerpo florecen.
ਦੁਖ ਕੀਆ ਅਗੀ ਮਾਰੀਅਹਿ; ਭੀ ਦੁਖੁ ਦਾਰੂ ਹੋਇ ॥੧॥
dukh keea agee maareeeh; bhee dukh daaroo hoe |1|
Sant Singh KhalsaIn the fire of pain, the mortals die; but pain is also the cure. ||1||
Manmohan SinghWith the fire of pain, the mortals are scorched to death, but pain is also the cure of all ills.
Manmohan Singh (Punjabi)ਪੀੜ ਦੀ ਅੱਗ, ਪ੍ਰਾਣੀ ਸੜ ਕੇ ਮਰ ਜਾਂਦੇ ਹਨ, ਪਰੰਤੂ ਪੀੜ ਸਾਰੇ ਰੋਗਾਂ ਦੀ ਦਵਾਈ ਭੀ ਹੈ।
Fareedkot Teekaਜੇਕਰ ਜਪ, ਤਪ ਅਰ ਸਾਧਨਾ ਰੂਪੀ ਜੋ ਦੁਖ ਹੈਂ ਏਹ ਦਾਰੂ ਪ੍ਰਾਪਤ ਹੋਵੈ, ਤਉ ਦੁਖੋਂ ਕੀਆਂ ਅਗੀਂ ਜੋ ਕਾਮਾਦਿਕ ਬਿਕਾਰ ਹੈਂ, ਸੋ ਮਾਰੇ ਜਾਤੇ ਹੈਂ॥੧॥
Prof. Sahib Singhਜੀਵ ਦੁੱਖਾਂ ਦੇ ਸਾੜਿਆਂ ਨਾਲ (ਆਤਮਕ ਮੌਤ) ਮਰਦੇ ਹਨ, ਪਰ ਫਿਰ ਇਸ ਦਾ ਇਲਾਜ ਭੀ ਦੁੱਖ ਹੀ ਹੈ। (ਸਵੇਰੇ ਮੰਜੇ ਤੇ ਸੁਖ ਵਿਚ ਸੁੱਤਾ ਰਹੇ ਤਾਂ ਇਹ ਦੁੱਖ ਬਣ ਜਾਂਦਾ ਹੈ; ਪਰ ਜੇ ਸਵੇਰੇ ਉਠਿ ਬਾਹਰਿ ਜਾ ਕੇ ਕਸਰਤ ਆਦਿਕ ਕਸ਼ਟ ਉਠਾਏ ਤਾਂ ਉਹ ਦੁੱਖ ਸੁਖਦਾਈ ਬਣਦਾ ਹੈ) ॥੧॥ਪਦ ਅਰਥ ਅਗੀ = ਅੱਗਾਂ ਨਾਲ। ਮਾਰੀਅਹਿ = ਮਾਰੀਦੇ ਹਨ ॥੧॥
SikhNet (Spanish)Sí, el fuego del dolor que causan las pasiones deja huella en todo, pero el dolor también se convierte en la cura para la mente adolorida. (1)