ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਤਿਸੁ ਕੁਰਬਾਣੀ; ਜਿਨਿ ਤੂੰ ਸੁਣਿਆ ॥
tis kurabaanee; jin toon suniaa |
Sant Singh KhalsaI am a sacrifice to those who have heard of You.
Manmohan SinghSacrifice am I to him who has heard of Thee.
Manmohan Singh (Punjabi)ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
Fareedkot Teekaਹੇ ਭਗਵਨ! ਜਿਸ ਪੁਰਸ ਨੇ ਤੂੰ, ਭਾਵ ਤੇਰਾ ਨਾਮੁ ਸ੍ਰਵਨ ਕੀਆ ਹੈ ਮੈਂ ਤਿਸ ਕੇ ਕੁਰਬਾਨ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ।ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤੂੰ = ਤੈਨੂੰ, ਤੇਰੀ ਸਿਫ਼ਤਿ-ਸਾਲਾਹ, ਤੇਰਾ ਨਾਮ।
SikhNet (Spanish)Ofrezco mi ser en sacrificio a aquél que ha sabido de Ti, oh mi Señor.
ਤਿਸੁ ਬਲਿਹਾਰੀ; ਜਿਨਿ ਰਸਨਾ ਭਣਿਆ ॥
tis balihaaree; jin rasanaa bhaniaa |
Sant Singh KhalsaI am a sacrifice to those whose tongues speak of You.
Manmohan SinghSacrifice I am to him who has uttered Thy Name with his tongue.
Manmohan Singh (Punjabi)ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
Fareedkot Teekaਪੁਨਾ ਜਿਸ ਨੇ ਰਸਨਾ ਕਰ ਕੇ ਜਪਿਆ ਹੈ ਤਿਸ ਕੇ ਬਲਿਹਾਰੀ ਜਾਤਾ ਹੂੰ॥
Prof. Sahib Singhਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ।ਪਦ ਅਰਥ ਰਸਨਾ = ਜੀਭ (ਨਾਲ)। ਭਣਿਆ = ਉਚਾਰਿਆ।
SikhNet (Spanish)Ofrezco mi ser en sacrificio a aquél que con su lengua ha pronunciado Tu Santo Nombre.
ਵਾਰਿ ਵਾਰਿ ਜਾਈ ਤਿਸੁ ਵਿਟਹੁ; ਜੋ ਮਨਿ ਤਨਿ. ਤੁਧੁ ਆਰਾਧੇ ਜੀਉ ॥੧॥
vaar vaar jaaee tis vittahu; jo man tan. tudh aaraadhe jeeo |1|
Sant Singh KhalsaAgain and again, I am a sacrifice to those who meditate on You with mind and body. ||1||
Manmohan SinghI am ever a sacrifice unto him, who with his soul and body meditates on Thee O Lord!
Manmohan Singh (Punjabi)ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
Fareedkot Teekaਔਰੁ ਜੋ ਪੁਰਸੁ ਮਨ ਤਨ ਕਰ ਕੇ ਤੇਰੇ ਕੋ ਅਰਾਧਤਾ ਹੈ (ਤਿਸੁ ਵਿਟਹੁ) ਤਿਸ ਉਪਰ ਸੇ ਬਲਿਹਾਰ ਬਲਿਹਾਰ ਜਾਤਾ ਹੂੰ ॥੧॥
Prof. Sahib Singh(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥ਪਦ ਅਰਥ ਵਾਰਿ ਵਾਰਿ ਜਾਈ = ਮੈਂ ਸਦਕੇ ਜਾਂਦਾ ਹਾਂ (ਜਾਈਂ)। ਵਿਟਹੁ = ਤੋਂ ॥੧॥
SikhNet (Spanish)Ofrezco mi ser en sacrificio a aquél que medita en Ti con toda su mente, oh Amado. (1)
ਤਿਸੁ ਚਰਣ ਪਖਾਲੀ; ਜੋ ਤੇਰੈ ਮਾਰਗਿ ਚਾਲੈ ॥
tis charan pakhaalee; jo terai maarag chaalai |
Sant Singh KhalsaI wash the feet of those who walk upon Your Path.
Manmohan SinghI shampoo the feet of him who walks in Thine path.
Manmohan Singh (Punjabi)ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
Fareedkot Teekaਜੋ ਸੇਵਕੁ ਤੇਰੇ (ਮਾਰਿਗ) ਰਸਤੇ ਮੇਂ ਚਲੇ ਹੈਂ ਤਿਸ ਕੇ ਚਰਨ (ਪਖਾਲੀ) ਧੋਵਤਾ ਹੂੰ॥
Prof. Sahib Singh(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ।ਪਦ ਅਰਥ ਪਖਾਲੀ = ਪਖਲੀਂ, ਮੈਂ ਧੋਂਦਾ ਹਾਂ। ਮਾਰਗਿ = ਰਸਤੇ ਉੱਤੇ।
SikhNet (Spanish)Lavo los pies de aquél que camina en Tu Sendero;
ਨੈਨ ਨਿਹਾਲੀ; ਤਿਸੁ ਪੁਰਖ ਦਇਆਲੈ ॥
nain nihaalee; tis purakh deaalai |
Sant Singh KhalsaWith my eyes, I long to behold those kind people.
Manmohan SinghWith mine eyes I long to behold that beneficent person.
Manmohan Singh (Punjabi)ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
Fareedkot Teekaਪੁਨਾ ਤਿਸ ਦਯਾਲ ਪੁਰਖ ਕਾ ਦਰਸ਼ਨੁ ਨੇਤ੍ਰੋਂ ਕਰ ਕੇ (ਨਿਹਾਲੀ) ਦੇਖੂੰ॥
Prof. Sahib Singh(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ।ਪਦ ਅਰਥ ਨਿਹਾਲੀ = ਮੈਂ ਵੇਖਦਾ ਹਾਂ।
SikhNet (Spanish)añoro ver a ese ser bendito.
ਮਨੁ ਦੇਵਾ. ਤਿਸੁ ਅਪੁਨੇ ਸਾਜਨ; ਜਿਨਿ ਗੁਰ ਮਿਲਿ. ਸੋ ਪ੍ਰਭੁ ਲਾਧੇ ਜੀਉ ॥੨॥
man devaa. tis apune saajan; jin gur mil. so prabh laadhe jeeo |2|
Sant Singh KhalsaI offer my mind to those friends, who have met the Guru and found God. ||2||
Manmohan SinghI tender my soul unto that friend of mine who meeting the Guru has found that Lord.
Manmohan Singh (Punjabi)ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
Fareedkot Teekaਔਰ ਤਿਸ ਅਪਨੇ ਸਜਨ ਕੋ ਅਪਨਾ ਮਨੁ ਭੀ ਦੇ ਦੇਵੋਂ ਜਿਸ ਨੇ ਗੁਰੋਂ ਕੇ ਸਾਥ ਮਿਲਿ ਕਰ ਸੋ ਹੇ ਪ੍ਰਭ ਜੀ! ਆਪ (ਲਾਧੇ) ਪਾਏ ਹੈਂ॥੨॥
Prof. Sahib Singh(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਾਧੇ = ਲੱਭਾ ॥੨॥
SikhNet (Spanish)él le entrego mi mente, y lo considero mi amigo y mi maestro, pues a través de él, el Señor es conocido. (2)
ਸੇ ਵਡਭਾਗੀ; ਜਿਨਿ ਤੁਮ ਜਾਣੇ ॥
se vaddabhaagee; jin tum jaane |
Sant Singh KhalsaVery fortunate are those who know You.
Manmohan SinghGreatly fortunate are they who know Thee.
Manmohan Singh (Punjabi)ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
Fareedkot Teekaਜਿਨੋਂ ਨੇ ਆਪ ਜਾਨੇ ਹੋ ਸੇ ਵਡਭਾਗੀ ਪੁਰਸ ਹੈਂ॥
Prof. Sahib Singh(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ।ਪਦ ਅਰਥ ਸੇ = ਉਹ ਬੰਦੇ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ। ਲ਼ਫ਼ਜ਼ 'ਸੇ' ਬਹੁ-ਵਚਨ ਹੈ। 'ਸੋ' ਇਕ-ਵਚਨ ਹੈ}। ਤੁਮ = ਤੈਨੂੰ।
SikhNet (Spanish)Afortunado es aquél que ha tomado Conciencia de Ti, oh Señor.
ਸਭ ਕੈ ਮਧੇ; ਅਲਿਪਤ ਨਿਰਬਾਣੇ ॥
sabh kai madhe; alipat nirabaane |
Sant Singh KhalsaIn the midst of all, they remain detached and balanced in Nirvaanaa.
Manmohan SinghAmidst all they remain apart and unaffected.
Manmohan Singh (Punjabi)ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
Fareedkot Teekaਪੁਰਸ਼ ਸਭ ਕੇ ਬੀਚ ਹੋਤੇ ਹੀ (ਅਲਿਪਤ) ਅਸੰਗ ਔਰ (ਨਿਰਬਾਣੇ) ਨਿਰਦੁਖ ਹੈਂ॥੨॥
Prof. Sahib Singh(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ।ਪਦ ਅਰਥ ਅਲਿਪਤ = ਨਿਰਲੇਪ। ਨਿਰਬਾਣੇ = ਵਾਸਨਾ-ਰਹਿਤ।
SikhNet (Spanish)Aquél que participa con su actividad en el mundo, y sin embargo permanece desapegado, nada a través del mar de las existencias.
ਸਾਧ ਕੈ ਸੰਗਿ. ਉਨਿ ਭਉਜਲੁ ਤਰਿਆ; ਸਗਲ ਦੂਤ. ਉਨਿ ਸਾਧੇ ਜੀਉ ॥੩॥
saadh kai sang. un bhaujal tariaa; sagal doot. un saadhe jeeo |3|
Sant Singh KhalsaIn the Saadh Sangat, the Company of the Holy, they cross over the terrifying world-ocean, and conquer all their evil passions. ||3||
Manmohan SinghIn the society of saints they cross the terrible world-ocean and conquer all their evil passions.
Manmohan Singh (Punjabi)ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
Fareedkot Teekaਉਨੋਂ ਨੇ ਸਾਧ ਸੰਗ ਕਰ ਕੇ ਕਾਮਾਦਿ ਸੰਪੂਰਨ ਦੂਤ ਵਸ ਕੀਏ ਹੈਂ, ਯਾਂ ਤੇ ਸੰਸਾਰੁ ਸਮੁੰਦ੍ਰ ਤਰਿਆ ਹੈ॥੩॥
Prof. Sahib Singh(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥ਪਦ ਅਰਥ ਉਨਿ = ਉਸ ਬੰਦੇ ਨੇ। ਭਉਜਲੁ = ਸੰਸਾਰ-ਸਮੁੰਦਰ ॥੩॥
SikhNet (Spanish)En la Saad Sangat, la Sociedad de los Santos, conquista todas las pasiones dentro de su ser.(3)
ਤਿਨ ਕੀ ਸਰਣਿ ਪਰਿਆ; ਮਨੁ ਮੇਰਾ ॥
tin kee saran pariaa; man meraa |
Sant Singh KhalsaMy mind has entered their Sanctuary.
Manmohan SinghTheir asylum my soul has entered.
Manmohan Singh (Punjabi)ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
Fareedkot Teekaਮੇਰਾ ਮਨੁ ਤਿਨ ਕੀ ਸਰਨ ਮੇਂ ਪੜਿਆ ਹੈ॥
Prof. Sahib Singh(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,
SikhNet (Spanish)A Él le pido toda protección; y entregándole mi ego y orgullo, la oscuridad de mis apegos se disipa.
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥
maan taan taj mohu andheraa |
Sant Singh KhalsaI have renounced my pride in my own strength, and the darkness of emotional attachment.
Manmohan SinghIt has eschewed its self-conceit self strength and the darkness of worldly love.
Manmohan Singh (Punjabi)ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
Fareedkot Teeka(ਮਾਣੁ ਤਾਣੁ) ਬਲ ਤਥਾ ਮੋਹੁ ਰੂਪੁ ਅੰਧੇਰਾ ਸਭੁ ਛੋਡ ਦੀਆ ਹੈ॥
Prof. Sahib Singh(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)ਪਦ ਅਰਥ ਤਜਿ = ਤਿਆਗ ਕੇ।
SikhNet (Spanish)A Él le hago la súplica,
ਨਾਮੁ ਦਾਨੁ ਦੀਜੈ ਨਾਨਕ ਕਉ; ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥
naam daan deejai naanak kau; tis prabh agam agaadhe jeeo |4|20|27|
Sant Singh KhalsaPlease bless Nanak with the Gift of the Naam, the Name of the Inaccessible and Unfathomable God. ||4||20||27||
Manmohan Singh(O my saintly Guru!) grant Nanak the gift of the Name of that unapproachable and unfathomable Lord.
Manmohan Singh (Punjabi)(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ ਅਗਮ ਅਗਾਧ! ਤਿਸ ਸੰਗਤ ਦੁਆਰਾ ਮੇਰੇ ਕੋ ਨਾਮ ਕਾ ਦਾਨੁ ਦੀਜੀਏ॥੪॥੨੦॥੨੭॥
Prof. Sahib Singh(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥ਪਦ ਅਰਥ ਅਗਾਧੇ = ਅਥਾਹ। ਅਗਮ = ਅਪਹੁੰਚ ॥੪॥
SikhNet (Spanish)¡Dale a Nanak el regalo del Nombre del Señor; sí, del Señor Insondable e Incognoscible, oh Amigo! (4-20-27)