ੴ

ਸਿੱਖਬਾਣੀ · SikhBani

Ang 102

Sri Guru Granth Sahib · Raag Maajh · 4 shabads, 44 lines
Translations
Shabad Guru Arjan Dev Ji Raag Maajh continued from Ang 101

ਠਾਕੁਰ ਕੇ ਸੇਵਕ; ਹਰਿ ਰੰਗ ਮਾਣਹਿ ॥

tthaakur ke sevak; har rang maaneh |

Sant Singh KhalsaThe servant of the Lord and Master enjoys the Love and Affection of the Lord.
Manmohan SinghThe Lord's serfs enjoy God's affection.
Manmohan Singh (Punjabi)ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ।
Fareedkot Teekaਹੇ ਠਾਕੁਰ! ਤੇਰੇ ਸੇਵਕ ਸਰਬ ਪ੍ਰਕਾਰ ਕੇ ਅਨੰਦੋਂ ਕੋ ਭੋਗਤੇ ਹੈਂ॥
Prof. Sahib Singh(ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ।
SikhNet (Spanish)Como Tu Sirviente, gozo de Tus Bendiciones.

ਜੋ ਕਿਛੁ ਠਾਕੁਰ ਕਾ. ਸੋ ਸੇਵਕ ਕਾ; ਸੇਵਕੁ. ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥

jo kichh tthaakur kaa. so sevak kaa; sevak. tthaakur hee sang jaahar jeeo |3|

Sant Singh KhalsaThat which belongs to the Lord and Master, belongs to His servant. The servant becomes distinguished in association with his Lord and Master. ||3||
Manmohan SinghWhat belongs to the Lord that belongs to His page. The page is distinguished in the association of his Lord.
Manmohan Singh (Punjabi)ਜਿਹੜਾ ਕੁਝ ਸੁਆਮੀ ਦਾ ਹੈ, ਉਹ ਉਸ ਦੇ ਗੁਮਾਸ਼ਤੇ ਦਾ ਹੈ। ਗੁਮਾਸ਼ਤਾ ਆਪਣੇ ਸੁਆਮੀ ਦੀ ਸੰਗਤ ਅੰਦਰ ਹੀ ਉਘਾ ਤੇ ਉਜਾਗਰ ਹੁੰਦਾ ਹੈ।
Fareedkot Teekaਹੇ ਠਾਕੁਰ! ਜੋ ਕੁਛ ਆਪ ਕਾ ਹੈ, ਸੋ ਸੇਵਕ ਕਾ ਹੈ, ਕਿਉਂਕਿ ਸੇਵਕ ਸ੍ਵਾਮੀ ਕਰ ਕੇ ਹੀ ਪ੍ਰਗਟ ਹੈ॥੩॥
Prof. Sahib Singhਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ)। ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ ॥੩॥

ਪਦ ਅਰਥ ਜਾਹਰੁ = ਪਰਗਟ ॥੩॥

SikhNet (Spanish)Todo lo que es Tuyo, es mío, porque el Sirviente se conoce por quien es su Señor y Maestro. (3)

ਅਪੁਨੈ ਠਾਕੁਰਿ; ਜੋ ਪਹਿਰਾਇਆ ॥

apunai tthaakur; jo pahiraaeaa |

Sant Singh KhalsaHe, whom the Lord and Master dresses in the robes of honor,
Manmohan SinghHe whom his Master clothes with the robe of honour,
Manmohan Singh (Punjabi)ਜਿਸ ਨੂੰ ਉਸ ਦਾ ਮਾਲਕ ਇੱਜ਼ਤ ਦੀ ਪੁਸ਼ਾਕ ਪਹਿਨਾਉਂਦਾ ਹੈ,
Fareedkot Teekaਅਪਨੇ ਸੁਆਮੀ ਨੇ ਜੋ ਪਤਿ ਸੰਜੁਕਤ ਕੀਆ ਹੈ॥
Prof. Sahib Singhਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ,

ਪਦ ਅਰਥ ਠਾਕਰਿ = ਠਾਕੁਰ ਨੇ। ਜੋ = ਜਿਸ ਨੂੰ। ਪਹਿਰਾਇਆ = ਸਿਰੋਪਾ ਦਿੱਤਾ, ਆਦਰ ਦਿੱਤਾ।

SikhNet (Spanish)Aquél a quien el Maestro honra con Su Manto,

ਬਹੁਰਿ; ਨ ਲੇਖਾ ਪੁਛਿ ਬੁਲਾਇਆ ॥

bahur; na lekhaa puchh bulaaeaa |

Sant Singh KhalsaIs not called to answer for his account any longer.
Manmohan Singhis not called to account again.
Manmohan Singh (Punjabi)ਉਸ ਨੂੰ ਮੁੜ ਕੇ ਲੇਖੇ ਪਤੇ ਲਈ ਨਹੀਂ ਸੱਦਦਾ।
Fareedkot Teekaਤਿਸ ਕੋ ਫੇਰ ਬੁਲਾਇ ਕਰ ਕੇ ਲੇਖਾ ਨਹੀਂ ਪੂਛਿਆ ਹੈ॥
Prof. Sahib Singhਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ)।

ਪਦ ਅਰਥ ਬਹੁਰਿ = ਮੁੜ, ਫਿਰ। ਪੁਛਿ = ਪੁੱਛ ਕੇ।

SikhNet (Spanish)No será llamado a entregar cuentas después.

ਤਿਸੁ ਸੇਵਕ ਕੈ. ਨਾਨਕ ਕੁਰਬਾਣੀ; ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥

tis sevak kai. naanak kurabaanee; so gahir gabheeraa gauhar jeeo |4|18|25|

Sant Singh KhalsaNanak is a sacrifice to that servant. He is the pearl of the deep and unfathomable Ocean of God. ||4||18||25||
Manmohan SinghTo that servant Nanak is a sacrifice. He is the pearl of the deep and infinite Lord.
Manmohan Singh (Punjabi)ਉਸ ਨੌਕਰ ਤੋਂ, ਨਾਨਕ ਬਲਿਹਾਰੇ ਜਾਂਦਾ ਹੈ। ਉਹ ਡੂੰਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਸੇਵਕ ਕੇ ਉਪਰ ਸੇ ਬਲਿਹਾਰਨੇ ਜਾਤਾ ਹੂੰ, ਕਿਉਂਕਿ ਸੋ (ਗਹਿਰ) ਡੂੰਘਾ (ਗਭੀਰਾ) ਨਿਸਚਲ ਪੁਨਾ (ਗਉਹਰੁ) ਮੋਤੀ ਵਤ ਉਜਲ ਸਰੂਪੁ ਹੈ॥੪॥੧੮॥੨੫॥
Prof. Sahib Singhਹੇ ਨਾਨਕ! (ਆਖ-) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ। ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ॥੪॥੧੮॥੨੫॥

ਪਦ ਅਰਥ ਕੈ = ਤੋਂ ॥੪॥

SikhNet (Spanish)Hacia tal Sirviente, Nanak ofrece su ser en total sacrificio, pues tal ser es profundo e insondable; sí, él es como una joya. (4-18-25)

Open this shabad (13 lines, Angs 101-102) →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਸਭ ਕਿਛੁ ਘਰ ਮਹਿ; ਬਾਹਰਿ ਨਾਹੀ ॥

sabh kichh ghar meh; baahar naahee |

Sant Singh KhalsaEverything is within the home of the self; there is nothing beyond.
Manmohan SinghEverything is within the home, not even one is without.
Manmohan Singh (Punjabi)ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ।
Fareedkot Teekaਹੇ ਭਗਵਨ! ਸਭ ਕੁਛ ਭਾਵ ਸਰਬ ਗੁਣੋਂ ਸਹਿਤ ਆਪ ਅੰਤਰਿ ਅੰਤਹਕਰਨ ਮੇਂ ਹੀ ਹੋ ਬਾਹਰਿ ਨਹੀਂ ਹੋ॥
Prof. Sahib Singhਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।

ਪਦ ਅਰਥ ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ)।

SikhNet (Spanish)Todas las cosas están en tu hogar, oh mi mente; ninguna está fuera.

ਬਾਹਰਿ ਟੋਲੈ; ਸੋ ਭਰਮਿ ਭੁਲਾਹੀ ॥

baahar ttolai; so bharam bhulaahee |

Sant Singh KhalsaOne who searches outside is deluded by doubt.
Manmohan SinghHe who seeks without is lost in doubt.
Manmohan Singh (Punjabi)ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ।
Fareedkot Teekaਜੋ ਪੁਰਸ ਭਰਮ ਕਰ ਕੇ ਭੂਲੇ ਹੈਂ, ਸੋ ਬਾਹਿਰ ਢੂੰਢਤੇ ਹੈਂ॥
Prof. Sahib Singhਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ

ਪਦ ਅਰਥ ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ।

SikhNet (Spanish)Aquél que busca afuera, se pierde en la duda.

ਗੁਰ ਪਰਸਾਦੀ ਜਿਨੀ ਅੰਤਰਿ ਪਾਇਆ; ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥

gur parasaadee jinee antar paaeaa; so antar baahar suhelaa jeeo |1|

Sant Singh KhalsaBy Guru's Grace, one who has found the Lord within is happy, inwardly and outwardly. ||1||
Manmohan SinghBy Guru's grace he who has found the Lord in his mind is comfortable within and without.
Manmohan Singh (Punjabi)ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ।
Fareedkot Teekaਹੇ ਭਗਵਨ! ਗੁਰੋਂ ਕੀ ਕ੍ਰਿਪਾ ਕਰ ਕੇ ਜਿਨੋਂ ਨੇ ਤੇਰੇ ਕੋ ਰਿਦੈ ਮੇਂ ਪਾਯਾ ਹੈ, ਸੋ ਤਿਨੋਂ ਕਾ ਸਮਦਾਉ ਅੰਤਰਿ ਬਾਹਰ ਸੁਖੀ ਹੈ ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਤਰਿ = ਅੰਦਰ, ਹਿਰਦੇ ਵਿਚ। ਅੰਤਰਿ ਬਾਹਰਿ = ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ। ਸੁਹੇਲਾ = ਸੁਖੀ ॥੧॥

SikhNet (Spanish)Aquél que realiza al Señor en su interior, por la Gracia del Guru, está en Paz, interior y exteriormente. (1)

ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ॥

jhim jhim varasai; amrit dhaaraa |

Sant Singh KhalsaSlowly, gently, drop by drop, the stream of nectar trickles down within.
Manmohan SinghWithin him the stream of Nectar uniformly rains.
Manmohan Singh (Punjabi)ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ।
Fareedkot Teekaਗੁਰੂ ਰੂਪੀ ਬਾਦਲ ਨਾਮ ਰੂਪੀ ਅੰਮ੍ਰਿਤ ਕੋ (ਝਿਮਿ ਝਿਮਿ) ਏਕ ਰਸ ਬਰਸਤੇ ਹੈਂ॥
Prof. Sahib Singh(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ,

ਪਦ ਅਰਥ ਝਿਮਿ ਝਿਮਿ = ਮਠੀ ਮਠੀ ਸੁਰ ਨਾਲ।

SikhNet (Spanish)Cuando el Néctar del Señor gotea en nuestro ser,

ਮਨੁ ਪੀਵੈ; ਸੁਨਿ ਸਬਦੁ ਬੀਚਾਰਾ ॥

man peevai; sun sabad beechaaraa |

Sant Singh KhalsaThe mind drinks it in, hearing and reflecting on the Word of the Shabad.
Manmohan SinghThe soul drinks hears and reflect upon the Name.
Manmohan Singh (Punjabi)ਆਤਮਾ ਨਾਮ ਨੂੰ ਪੀਦੀ, ਸੁਣਦੀ ਤੇ ਵੀਚਾਰਦੀ ਹੈ।
Fareedkot Teekaਤਿਸ ਉਪਦੇਸ ਕੋ ਸ੍ਰਵਨ ਕਰ ਕੇ ਬੀਚਾਰ ਸੰਯੁਕਤ ਉਸ ਕੇ ਸਿਧਾਂਤ ਕੋ ਸਿਖ ਕਾ ਮਨੁ ਪਾਂਨ ਕਰਤਾ ਹੈ, ਭਾਵ ਧਾਰਨ ਕਰਤਾ ਹੈ॥
Prof. Sahib Singhਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ)

ਪਦ ਅਰਥ ਸੁਨਿ = ਸੁਣ ਕੇ।

SikhNet (Spanish)y la mente logra entrar en reflexión, cuando logra escuchar y beber de la Palabra,

ਅਨਦ ਬਿਨੋਦ ਕਰੇ ਦਿਨ ਰਾਤੀ; ਸਦਾ ਸਦਾ ਹਰਿ ਕੇਲਾ ਜੀਉ ॥੨॥

anad binod kare din raatee; sadaa sadaa har kelaa jeeo |2|

Sant Singh KhalsaIt enjoys bliss and ecstasy day and night, and plays with the Lord forever and ever. ||2||
Manmohan SinghIt rejoices and enjoys day and night and sports with God for ever and aye.
Manmohan Singh (Punjabi)ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ।
Fareedkot Teekaਤਿਸ ਕਰ ਕੇ ਨਿਸ ਦਿਨ ਮਨ ਬਚ ਕਰਮ ਕਰ ਕੇ ਨਤ੍ਯੰਪ੍ਰਤਿ, ਹੇ ਹਰੀ! ਤੇਰੇ ਸੰਗਿ ਬਿਲਾਸ ਕਰ ਰਹਾ ਹੈ॥੨॥
Prof. Sahib Singh(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥

ਪਦ ਅਰਥ ਅਨਦ ਬਿਨੋਦ = ਆਤਮਕ ਸੁਖ ਅਨੰਦ। ਕੇਲਾ = ਆਨੰਦ, ਖੇਲ ਤਮਾਸ਼ੇ ॥੨॥

SikhNet (Spanish)nuestro ser vive en Dicha y para siempre disfruta del Amor con el Señor, oh amigo.(2)

ਜਨਮ ਜਨਮ ਕਾ; ਵਿਛੁੜਿਆ ਮਿਲਿਆ ॥

janam janam kaa; vichhurriaa miliaa |

Sant Singh KhalsaI have now been united with the Lord after having been separated and cut off from Him for so many lifetimes;
Manmohan SinghSeparated since many births, I have now met God,
Manmohan Singh (Punjabi)ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ,
Fareedkot Teekaਹੇ ਭਗਵਨ! ਜਨਮ ਜਨਮਾਂਤ੍ਰੋਂ ਕਾ ਬਿਛੜਾ ਹੂਆ ਮਿਲਾ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
SikhNet (Spanish)El está unido con el Señor; sí él quien estaba separado de Él, nacimiento tras nacimiento.

ਸਾਧ ਕ੍ਰਿਪਾ ਤੇ; ਸੂਕਾ ਹਰਿਆ ॥

saadh kripaa te; sookaa hariaa |

Sant Singh Khalsaby the Grace of the Holy Saint, the dried-up branches have blossomed forth again in their greenery.
Manmohan Singhand by saint-Guru's grace, though dried up have reverdured.
Manmohan Singh (Punjabi)ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਸੁਕਾ ਹੂਆ ਮਨੁ ਹਰਿਆ ਹੂਆ ਹੈ॥
Prof. Sahib Singhਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ।

ਪਦ ਅਰਥ ਸਾਧ = ਗੁਰੂ। ਤੇ = ਤੋਂ, ਨਾਲ। ਸੂਕਾ = ਸੁੱਕਾ ਹੋਇਆ।

SikhNet (Spanish)Por la Gracia del Santo, los brazos secos de un árbol florecen y dan frutos.

ਸੁਮਤਿ ਪਾਏ, ਨਾਮੁ ਧਿਆਏ; ਗੁਰਮੁਖਿ ਹੋਏ ਮੇਲਾ ਜੀਉ ॥੩॥

sumat paae, naam dhiaae; guramukh hoe melaa jeeo |3|

Sant Singh KhalsaI have obtained this sublime understanding, and I meditate on the Naam; as Gurmukh, I have met the Lord. ||3||
Manmohan SinghThrough the Guru I have obtained exquisite understanding have meditated on the Name and have met the Lord.
Manmohan Singh (Punjabi)ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ।
Fareedkot Teekaਗੁਰਮੁਖੋਂ ਕੇ ਮਿਲਾਪ ਹੋਨੇ ਸੇ ਸ੍ਰੇਸ੍ਟ ਬੁਧੀ ਪਾ ਕੇ ਤੇਰੇ ਨਾਮ ਕੋ ਧਿਆਇਆ ਹੈ॥੩॥
Prof. Sahib Singhਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥

ਪਦ ਅਰਥ ਸੁਮਤਿ = ਚੰਗੀ ਅਕਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥

SikhNet (Spanish)Uno obtiene la Buena Conciencia y medita en el Nombre del Señor, y a través del Guru es unido con el Señor, oh amigo. (3)

ਜਲ ਤਰੰਗੁ ਜਿਉ; ਜਲਹਿ ਸਮਾਇਆ ॥

jal tarang jiau; jaleh samaaeaa |

Sant Singh KhalsaAs the waves of water merge again with the water,
Manmohan SinghAs the waves of water blend with water,
Manmohan Singh (Punjabi)ਜਿਸ ਤਰਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ,
Fareedkot Teekaਜੈਸੇ ਜਲ ਕਾ ਤਰੰਗ ਜਲ ਕੇ ਬੀਚ ਸਮਾਯਾ ਹੈ॥
Prof. Sahib Singhਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ,

ਪਦ ਅਰਥ ਤਰੰਗ = ਲਹਰ। ਜਲਹਿ = ਜਲਿ ਹੀ, ਜਲ ਵਿਚ ਹੀ।

SikhNet (Spanish)Así como las olas del agua se funden en la misma agua,

ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥

tiau jotee sang; jot milaaeaa |

Sant Singh Khalsaso does my light merge again into the Light.
Manmohan Singhso my light is blended with the Lord's light.
Manmohan Singh (Punjabi)ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ।
Fareedkot Teekaਤੈਸੇ ਹੀ ਹੇ ਜੋਤੀ ਪਰਮੇਸ੍ਵਰ! ਤੈਨੇ ਜੀਵ ਕੀ ਜੋਤ ਕੋ ਅਪਨੇ ਸੰਗ ਮਿਲਾਇਆ, ਭਾਵ ਅਪਨੇ ਸੇ ਅਭੇਦ ਕੀਆ ਹੈ॥
Prof. Sahib Singhਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
SikhNet (Spanish)así la luz de uno se inmerge en la Luz Total.

ਕਹੁ ਨਾਨਕ. ਭ੍ਰਮ ਕਟੇ ਕਿਵਾੜਾ; ਬਹੁੜਿ ਨ ਹੋਈਐ. ਜਉਲਾ ਜੀਉ ॥੪॥੧੯॥੨੬॥

kahu naanak. bhram katte kivaarraa; bahurr na hoeeai. jaulaa jeeo |4|19|26|

Sant Singh KhalsaSays Nanak, the veil of illusion has been cut away, and I shall not go out wandering any more. ||4||19||26||
Manmohan SinghSays Nanak, the shutters of delusion have been hewed down and there shall be no more wandering.
Manmohan Singh (Punjabi)ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਜਬ ਭ੍ਰਮ ਰੂਪੀ ਕਿਵਾੜ ਕਟ ਜਾਤੇ ਹੈਂ ਤਬ (ਬਹੁੜਿ) ਫਿਰ ਤੇਰੇ ਸੇ (ਜਉਲਾ) ਜੁਦਾ ਨਹੀਂ ਹੋਈਤਾ ਹੈ॥੪॥੧੯॥੨੬॥
Prof. Sahib Singhਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥

ਪਦ ਅਰਥ ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥

SikhNet (Spanish)Dice Nanak, la maldad de la duda es apagada, y uno ya no va y viene más, oh amigo.(4-19-26)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਤਿਸੁ ਕੁਰਬਾਣੀ; ਜਿਨਿ ਤੂੰ ਸੁਣਿਆ ॥

tis kurabaanee; jin toon suniaa |

Sant Singh KhalsaI am a sacrifice to those who have heard of You.
Manmohan SinghSacrifice am I to him who has heard of Thee.
Manmohan Singh (Punjabi)ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
Fareedkot Teekaਹੇ ਭਗਵਨ! ਜਿਸ ਪੁਰਸ ਨੇ ਤੂੰ, ਭਾਵ ਤੇਰਾ ਨਾਮੁ ਸ੍ਰਵਨ ਕੀਆ ਹੈ ਮੈਂ ਤਿਸ ਕੇ ਕੁਰਬਾਨ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤੂੰ = ਤੈਨੂੰ, ਤੇਰੀ ਸਿਫ਼ਤਿ-ਸਾਲਾਹ, ਤੇਰਾ ਨਾਮ।

SikhNet (Spanish)Ofrezco mi ser en sacrificio a aquél que ha sabido de Ti, oh mi Señor.

ਤਿਸੁ ਬਲਿਹਾਰੀ; ਜਿਨਿ ਰਸਨਾ ਭਣਿਆ ॥

tis balihaaree; jin rasanaa bhaniaa |

Sant Singh KhalsaI am a sacrifice to those whose tongues speak of You.
Manmohan SinghSacrifice I am to him who has uttered Thy Name with his tongue.
Manmohan Singh (Punjabi)ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
Fareedkot Teekaਪੁਨਾ ਜਿਸ ਨੇ ਰਸਨਾ ਕਰ ਕੇ ਜਪਿਆ ਹੈ ਤਿਸ ਕੇ ਬਲਿਹਾਰੀ ਜਾਤਾ ਹੂੰ॥
Prof. Sahib Singhਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ।

ਪਦ ਅਰਥ ਰਸਨਾ = ਜੀਭ (ਨਾਲ)। ਭਣਿਆ = ਉਚਾਰਿਆ।

SikhNet (Spanish)Ofrezco mi ser en sacrificio a aquél que con su lengua ha pronunciado Tu Santo Nombre.

ਵਾਰਿ ਵਾਰਿ ਜਾਈ ਤਿਸੁ ਵਿਟਹੁ; ਜੋ ਮਨਿ ਤਨਿ. ਤੁਧੁ ਆਰਾਧੇ ਜੀਉ ॥੧॥

vaar vaar jaaee tis vittahu; jo man tan. tudh aaraadhe jeeo |1|

Sant Singh KhalsaAgain and again, I am a sacrifice to those who meditate on You with mind and body. ||1||
Manmohan SinghI am ever a sacrifice unto him, who with his soul and body meditates on Thee O Lord!
Manmohan Singh (Punjabi)ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
Fareedkot Teekaਔਰੁ ਜੋ ਪੁਰਸੁ ਮਨ ਤਨ ਕਰ ਕੇ ਤੇਰੇ ਕੋ ਅਰਾਧਤਾ ਹੈ (ਤਿਸੁ ਵਿਟਹੁ) ਤਿਸ ਉਪਰ ਸੇ ਬਲਿਹਾਰ ਬਲਿਹਾਰ ਜਾਤਾ ਹੂੰ ॥੧॥
Prof. Sahib Singh(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

ਪਦ ਅਰਥ ਵਾਰਿ ਵਾਰਿ ਜਾਈ = ਮੈਂ ਸਦਕੇ ਜਾਂਦਾ ਹਾਂ (ਜਾਈਂ)। ਵਿਟਹੁ = ਤੋਂ ॥੧॥

SikhNet (Spanish)Ofrezco mi ser en sacrificio a aquél que medita en Ti con toda su mente, oh Amado. (1)

ਤਿਸੁ ਚਰਣ ਪਖਾਲੀ; ਜੋ ਤੇਰੈ ਮਾਰਗਿ ਚਾਲੈ ॥

tis charan pakhaalee; jo terai maarag chaalai |

Sant Singh KhalsaI wash the feet of those who walk upon Your Path.
Manmohan SinghI shampoo the feet of him who walks in Thine path.
Manmohan Singh (Punjabi)ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
Fareedkot Teekaਜੋ ਸੇਵਕੁ ਤੇਰੇ (ਮਾਰਿਗ) ਰਸਤੇ ਮੇਂ ਚਲੇ ਹੈਂ ਤਿਸ ਕੇ ਚਰਨ (ਪਖਾਲੀ) ਧੋਵਤਾ ਹੂੰ॥
Prof. Sahib Singh(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ।

ਪਦ ਅਰਥ ਪਖਾਲੀ = ਪਖਲੀਂ, ਮੈਂ ਧੋਂਦਾ ਹਾਂ। ਮਾਰਗਿ = ਰਸਤੇ ਉੱਤੇ।

SikhNet (Spanish)Lavo los pies de aquél que camina en Tu Sendero;

ਨੈਨ ਨਿਹਾਲੀ; ਤਿਸੁ ਪੁਰਖ ਦਇਆਲੈ ॥

nain nihaalee; tis purakh deaalai |

Sant Singh KhalsaWith my eyes, I long to behold those kind people.
Manmohan SinghWith mine eyes I long to behold that beneficent person.
Manmohan Singh (Punjabi)ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
Fareedkot Teekaਪੁਨਾ ਤਿਸ ਦਯਾਲ ਪੁਰਖ ਕਾ ਦਰਸ਼ਨੁ ਨੇਤ੍ਰੋਂ ਕਰ ਕੇ (ਨਿਹਾਲੀ) ਦੇਖੂੰ॥
Prof. Sahib Singh(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ।

ਪਦ ਅਰਥ ਨਿਹਾਲੀ = ਮੈਂ ਵੇਖਦਾ ਹਾਂ।

SikhNet (Spanish)añoro ver a ese ser bendito.

ਮਨੁ ਦੇਵਾ. ਤਿਸੁ ਅਪੁਨੇ ਸਾਜਨ; ਜਿਨਿ ਗੁਰ ਮਿਲਿ. ਸੋ ਪ੍ਰਭੁ ਲਾਧੇ ਜੀਉ ॥੨॥

man devaa. tis apune saajan; jin gur mil. so prabh laadhe jeeo |2|

Sant Singh KhalsaI offer my mind to those friends, who have met the Guru and found God. ||2||
Manmohan SinghI tender my soul unto that friend of mine who meeting the Guru has found that Lord.
Manmohan Singh (Punjabi)ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
Fareedkot Teekaਔਰ ਤਿਸ ਅਪਨੇ ਸਜਨ ਕੋ ਅਪਨਾ ਮਨੁ ਭੀ ਦੇ ਦੇਵੋਂ ਜਿਸ ਨੇ ਗੁਰੋਂ ਕੇ ਸਾਥ ਮਿਲਿ ਕਰ ਸੋ ਹੇ ਪ੍ਰਭ ਜੀ! ਆਪ (ਲਾਧੇ) ਪਾਏ ਹੈਂ॥੨॥
Prof. Sahib Singh(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਾਧੇ = ਲੱਭਾ ॥੨॥

SikhNet (Spanish)él le entrego mi mente, y lo considero mi amigo y mi maestro, pues a través de él, el Señor es conocido. (2)

ਸੇ ਵਡਭਾਗੀ; ਜਿਨਿ ਤੁਮ ਜਾਣੇ ॥

se vaddabhaagee; jin tum jaane |

Sant Singh KhalsaVery fortunate are those who know You.
Manmohan SinghGreatly fortunate are they who know Thee.
Manmohan Singh (Punjabi)ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
Fareedkot Teekaਜਿਨੋਂ ਨੇ ਆਪ ਜਾਨੇ ਹੋ ਸੇ ਵਡਭਾਗੀ ਪੁਰਸ ਹੈਂ॥
Prof. Sahib Singh(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ।

ਪਦ ਅਰਥ ਸੇ = ਉਹ ਬੰਦੇ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ। ਲ਼ਫ਼ਜ਼ 'ਸੇ' ਬਹੁ-ਵਚਨ ਹੈ। 'ਸੋ' ਇਕ-ਵਚਨ ਹੈ}। ਤੁਮ = ਤੈਨੂੰ।

SikhNet (Spanish)Afortunado es aquél que ha tomado Conciencia de Ti, oh Señor.

ਸਭ ਕੈ ਮਧੇ; ਅਲਿਪਤ ਨਿਰਬਾਣੇ ॥

sabh kai madhe; alipat nirabaane |

Sant Singh KhalsaIn the midst of all, they remain detached and balanced in Nirvaanaa.
Manmohan SinghAmidst all they remain apart and unaffected.
Manmohan Singh (Punjabi)ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
Fareedkot Teekaਪੁਰਸ਼ ਸਭ ਕੇ ਬੀਚ ਹੋਤੇ ਹੀ (ਅਲਿਪਤ) ਅਸੰਗ ਔਰ (ਨਿਰਬਾਣੇ) ਨਿਰਦੁਖ ਹੈਂ॥੨॥
Prof. Sahib Singh(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ।

ਪਦ ਅਰਥ ਅਲਿਪਤ = ਨਿਰਲੇਪ। ਨਿਰਬਾਣੇ = ਵਾਸਨਾ-ਰਹਿਤ।

SikhNet (Spanish)Aquél que participa con su actividad en el mundo, y sin embargo permanece desapegado, nada a través del mar de las existencias.

ਸਾਧ ਕੈ ਸੰਗਿ. ਉਨਿ ਭਉਜਲੁ ਤਰਿਆ; ਸਗਲ ਦੂਤ. ਉਨਿ ਸਾਧੇ ਜੀਉ ॥੩॥

saadh kai sang. un bhaujal tariaa; sagal doot. un saadhe jeeo |3|

Sant Singh KhalsaIn the Saadh Sangat, the Company of the Holy, they cross over the terrifying world-ocean, and conquer all their evil passions. ||3||
Manmohan SinghIn the society of saints they cross the terrible world-ocean and conquer all their evil passions.
Manmohan Singh (Punjabi)ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
Fareedkot Teekaਉਨੋਂ ਨੇ ਸਾਧ ਸੰਗ ਕਰ ਕੇ ਕਾਮਾਦਿ ਸੰਪੂਰਨ ਦੂਤ ਵਸ ਕੀਏ ਹੈਂ, ਯਾਂ ਤੇ ਸੰਸਾਰੁ ਸਮੁੰਦ੍ਰ ਤਰਿਆ ਹੈ॥੩॥
Prof. Sahib Singh(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥

ਪਦ ਅਰਥ ਉਨਿ = ਉਸ ਬੰਦੇ ਨੇ। ਭਉਜਲੁ = ਸੰਸਾਰ-ਸਮੁੰਦਰ ॥੩॥

SikhNet (Spanish)En la Saad Sangat, la Sociedad de los Santos, conquista todas las pasiones dentro de su ser.(3)

ਤਿਨ ਕੀ ਸਰਣਿ ਪਰਿਆ; ਮਨੁ ਮੇਰਾ ॥

tin kee saran pariaa; man meraa |

Sant Singh KhalsaMy mind has entered their Sanctuary.
Manmohan SinghTheir asylum my soul has entered.
Manmohan Singh (Punjabi)ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
Fareedkot Teekaਮੇਰਾ ਮਨੁ ਤਿਨ ਕੀ ਸਰਨ ਮੇਂ ਪੜਿਆ ਹੈ॥
Prof. Sahib Singh(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,
SikhNet (Spanish)A Él le pido toda protección; y entregándole mi ego y orgullo, la oscuridad de mis apegos se disipa.

ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥

maan taan taj mohu andheraa |

Sant Singh KhalsaI have renounced my pride in my own strength, and the darkness of emotional attachment.
Manmohan SinghIt has eschewed its self-conceit self strength and the darkness of worldly love.
Manmohan Singh (Punjabi)ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
Fareedkot Teeka(ਮਾਣੁ ਤਾਣੁ) ਬਲ ਤਥਾ ਮੋਹੁ ਰੂਪੁ ਅੰਧੇਰਾ ਸਭੁ ਛੋਡ ਦੀਆ ਹੈ॥
Prof. Sahib Singh(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)

ਪਦ ਅਰਥ ਤਜਿ = ਤਿਆਗ ਕੇ।

SikhNet (Spanish)A Él le hago la súplica,

ਨਾਮੁ ਦਾਨੁ ਦੀਜੈ ਨਾਨਕ ਕਉ; ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥

naam daan deejai naanak kau; tis prabh agam agaadhe jeeo |4|20|27|

Sant Singh KhalsaPlease bless Nanak with the Gift of the Naam, the Name of the Inaccessible and Unfathomable God. ||4||20||27||
Manmohan Singh(O my saintly Guru!) grant Nanak the gift of the Name of that unapproachable and unfathomable Lord.
Manmohan Singh (Punjabi)(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭ ਅਗਮ ਅਗਾਧ! ਤਿਸ ਸੰਗਤ ਦੁਆਰਾ ਮੇਰੇ ਕੋ ਨਾਮ ਕਾ ਦਾਨੁ ਦੀਜੀਏ॥੪॥੨੦॥੨੭॥
Prof. Sahib Singh(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥

ਪਦ ਅਰਥ ਅਗਾਧੇ = ਅਥਾਹ। ਅਗਮ = ਅਪਹੁੰਚ ॥੪॥

SikhNet (Spanish)¡Dale a Nanak el regalo del Nombre del Señor; sí, del Señor Insondable e Incognoscible, oh Amigo! (4-20-27)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਤੂੰ ਪੇਡੁ; ਸਾਖ ਤੇਰੀ ਫੂਲੀ ॥

toon pedd; saakh teree foolee |

Sant Singh KhalsaYou are the tree; Your branches have blossomed forth.
Manmohan SinghThou art the tree, Thy branch has blossomed.
Manmohan Singh (Punjabi)ਤੂੰ ਬ੍ਰਿਛ ਹੈ, ਤੇਰੀ ਟਹਿਣੀ ਪ੍ਰਫੁਲਤ ਹੋਈ ਹੈ।
Fareedkot Teekaਹੇ ਭਗਵਨ! ਤੂੰ (ਪੇਡੁ) ਬ੍ਰਿਛ ਹੈਂ, ਭਾਵ ਸਰਬ ਕਾ ਮੂਲ ਰੂਪੁ ਔਰ ਸ੍ਰਿਸ੍ਟੀ ਰੂਪੁ ਤੇਰੀ ਸਾਖਾ ਫੂਲੀ ਹੈ॥
Prof. Sahib Singhਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ।

ਪਦ ਅਰਥ ਪੇਡੁ = ਰੁੱਖ। ਸਾਖ = ਸਾਖਾਂ, ਟਾਹਣੀਆਂ। ਫੂਲੀ = ਫੁੱਟੀਆਂ ਹੋਈਆਂ।

SikhNet (Spanish)Tú eres el Árbol; Tú, las Ramas; y Tú los Retoños, también.

ਤੂੰ ਸੂਖਮੁ; ਹੋਆ ਅਸਥੂਲੀ ॥

toon sookham; hoaa asathoolee |

Sant Singh KhalsaFrom the very small and subtle, You have become huge and manifest.
Manmohan SinghFrom being very minute Thou hast become very big.
Manmohan Singh (Punjabi)ਨਿਹਾਇਤ ਹੀ ਮਹੀਨ ਤੋਂ ਤੂੰ ਬਹੁਤ ਹੀ ਵੱਡਾ ਹੋਇਆ ਹੈ।
Fareedkot Teekaਜੋ ਤੂੰ (ਸੂਖਮੁ) ਨਿਰਗੁਣ ਸਰੂਪੁ ਥਾ ਸੋਈ (ਅਸਥੂਲੀ) ਵੈਰਾਟ ਸਰੂਪ ਹੋਤਾ ਭਯਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ (ਆਪਣੇ ਅਦ੍ਰਿਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ।

ਪਦ ਅਰਥ ਸੂਖਮੁ = {सुक्ष्म subtle, minute} ਅਦ੍ਰਿਸ਼ਟ। ਅਸਥੂਲ {स्थुल = gross, coarse} ਦ੍ਰਿਸ਼ਟਮਾਨ ਜਗਤ।

SikhNet (Spanish)Tú eres Transparente; Tú, también Manifiesto.

ਤੂੰ ਜਲਨਿਧਿ. ਤੂੰ ਫੇਨੁ ਬੁਦਬੁਦਾ; ਤੁਧੁ ਬਿਨੁ ਅਵਰੁ. ਨ ਭਾਲੀਐ ਜੀਉ ॥੧॥

toon jalanidh. toon fen budabudaa; tudh bin avar. na bhaaleeai jeeo |1|

Sant Singh KhalsaYou are the Ocean of Water, and You are the foam and the bubbles on its surface. I cannot see any other except You, Lord. ||1||
Manmohan SinghThou art the ocean of water and Thou its foam and bubble. Without Thee I see not another.
Manmohan Singh (Punjabi)ਤੂੰ ਪਾਣੀ ਦਾ ਸਮੁੰਦਰ ਹੈ ਅਤੇ ਤੂੰ ਹੀ ਇਸ ਦੀ ਝੱਗ ਤੇ ਬੁਲਬੁਲਾ। ਤੇਰੇ ਬਾਝੋਂ ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ।
Fareedkot Teekaਹੇ ਭਗਵਨ! ਆਪ ਹੀ ਤੂੰ (ਨਿਧਿ) ਸੰਸਾਰ ਰੂਪ ਸਮੁੰਦ੍ਰ ਹੈਂ ਪੁਨਾਂ ਤੂੰ ਹੀ ਤਿਸ ਮਹਿ ਵਿਸਯ ਰੂਪ ਜਲ ਹੋ ਰਹਾ ਹੈਂ, ਔਰ ਤੂੰ ਹੀ ਤਾਂ ਮੇਂ ਪਦਾਰਥ ਰੂਪੁ (ਫੇਨ) ਝਗੁ ਔਰੁ ਤੁਹੀ ਜੀਵ ਰੂਪੀ (ਬੁਦਬੁਦਾ) ਤਰੰਗੁ ਹੋ ਕਰ ਤੁਛਤਾ ਕੋ ਪ੍ਰਾਪਤਿ ਹੋ ਰਹਾ ਹੈਂ। ਪਰੰਤੂ ਵਾਸਤਵ ਬਿਚਾਰ ਕੀਏ ਤੇ ਤੇਰੇ ਸੇ ਭਿੰਨ ਔਰ ਕੁਛ ਭੀ ਦ੍ਰਿਸ੍ਟਿ ਨਹੀਂ ਆਉਤਾ ਹੈ॥੧॥
Prof. Sahib Singhਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ। ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ ॥੧॥

ਪਦ ਅਰਥ ਜਲਨਿਧਿ = ਸਮੁੰਦਰ। ਫੇਨੁ = ਝੱਗ। ਬੁਦਬੁਦਾ = ਬੁਲਬੁਲਾ ॥੧॥

SikhNet (Spanish)Tú eres el Océano, la Espuma y la Burbuja; ¡A Ti Te veo en todo, (1)

ਤੂੰ ਸੂਤੁ; ਮਣੀਏ ਭੀ ਤੂੰਹੈ ॥

toon soot; manee bhee toonhai |

Sant Singh KhalsaYou are the thread, and You are also the beads.
Manmohan SinghOf the rosary Thou art the thread and Thou its beads too.
Manmohan Singh (Punjabi)ਮਾਲਾ ਦਾ ਤੂੰ ਧਾਗਾ ਹੈਂ ਅਤੇ ਇਯ ਦੇ ਮਣਕੇ ਭੀ ਤੂੰ ਹੀ।
Fareedkot Teekaਹੇ ਭਗਵਨ! ਸੰਸਾਰ ਰੂਪੀ ਮਾਲਾ ਕੀ ਤੂੰ ਹੀ ਸਰੀਰੋਂ ਰੂਪੀ ਮਣੀਆਂ ਹੈਂ, ਪੁਨਾ ਤੂੰ ਹੀ ਤਿਨ ਮੇਂ ਪ੍ਰਾਣੋਂ ਰੂਪੀ ਸੂਤ੍ਰ ਹੋ ਰਹਾ ਹੈਂ॥
Prof. Sahib Singh(ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ। ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ,

ਪਦ ਅਰਥ ਸੂਤੁ = ਧਾਗਾ, ਡੋਰੀ। ਮਣੀਏ = ਮਣਕੇ।

SikhNet (Spanish)Tú eres el Hilo; Tú las Cuentas engarzadas;

ਤੂੰ ਗੰਠੀ; ਮੇਰੁ ਸਿਰਿ ਤੂੰਹੈ ॥

toon gantthee; mer sir toonhai |

Sant Singh KhalsaYou are the knot, and You are the primary bead of the maalaa.
Manmohan SinghThou art its knots and Thou its topmost chief bead.
Manmohan Singh (Punjabi)ਤੂੰ ਇਸ ਦੀਆਂ ਗੰਢਾਂ ਹੈਂ ਅਤੇ ਤੂੰ ਹੀ ਹਿਯ ਦਾ ਸਿਖਰਲਾ ਵੱਡਾ ਮਣਕਾ।
Fareedkot Teekaਔਰ ਬਰਣਾਸ੍ਰਮ ਕੇ ਅਭਿਮਾਨ ਰੂਪੁ ਗੰਠੀ ਭੀ ਤੂੰ ਹੀ ਹੋ ਰਹਾ ਹੈਂ, ਪੁਨਾਂ ਤੂੰ ਹੀ ਤਿਸ ਮਾਲਾ ਕੇ ਸਰਬ ਮਨੀਓਂ ਕੇ ਸੀਸ ਪਰ ਬ੍ਰਹਮਾ ਰੂਪੁ ਮੇਰੂ ਹੋ ਰਹਾ ਹੈਂ॥
Prof. Sahib Singh(ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ।

ਪਦ ਅਰਥ ਗੰਠੀ = ਗੰਢ। ਮੇਰੁ = ਸਿਰੇ ਦਾ ਮਣਕਾ। ਸਿਰਿ = (ਮਣਕਿਆਂ ਦੇ) ਸਿਰ ਉੱਤੇ!

SikhNet (Spanish)Tú eres el Nudo que los separa; y Tú también, la Cuenta más alta y Predominante.

ਆਦਿ ਮਧਿ ਅੰਤਿ. ਪ੍ਰਭੁ ਸੋਈ; ਅਵਰੁ. ਨ ਕੋਇ ਦਿਖਾਲੀਐ ਜੀਉ ॥੨॥

aad madh ant. prabh soee; avar. na koe dikhaaleeai jeeo |2|

Sant Singh KhalsaIn the beginning, in the middle and in the end, there is God. I cannot see any other except You, Lord. ||2||
Manmohan SinghIn the beginning the middle and in the end that Lord is. No one else comes to my view.
Manmohan Singh (Punjabi)ਆਰੰਭ, ਵਿਚਕਾਰ ਤੇ ਅਖੀਰ ਵਿੱਚ ਉਹੀ ਸਾਹਿਬ ਹੈ। ਕੋਈ ਹੋਰ ਮੈਨੂੰ ਨਜ਼ਰੀ ਨਹੀਂ ਪੈਦਾ।
Fareedkot Teekaਹੇ ਭਗਵਨ! ਜਿਸ ਤੁਝ ਪ੍ਰਭੂ ਕੋ ਪੂਰਬ ਨਿਰੂਪਣ ਕੀਆ ਹੈ, ਸੋਈ ਤੂੰ ਆਦਿ ਮਧ ਅੰਤਿ ਏਕ ਰਸ ਵਿਆਪਕ ਸਰੂਪ ਹੋ ਰਹਾ ਹੈਂ, ਤੇਰੇ ਬਿਨਾ ਔਰ ਦੂਸਰਾ ਕੋਈ ਭੀ ਨਹੀਂ ਹੈ, ਜੋ ਕਿਸੀ ਕੋ ਦਿਖਾਲੀਏ। ਬੇਦ ਸਾਸਤ੍ਰਾਦਿ ਭੀ ਤੁਝ ਬਿਨਾ ਔਰ ਕੋਈ ਨਹੀਂ ਦਿਖਲਾਉਤੇ ਹੈਂ, ਭਾਵ ਏਹ ਕਿ ਤੇਰੇ ਕੋ ਹੀ ਕਥਨ ਕਰਤੇ ਹੈਂ॥੨॥
Prof. Sahib Singh(ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੨॥

ਪਦ ਅਰਥ ਆਦਿ = ਮੁੱਢ ਵਿਚ। ਮਧਿ = ਵਿਚਕਾਰ। ਅੰਤਿ = ਅਖ਼ੀਰ ਵਿਚ ॥੨॥

SikhNet (Spanish)Eres el Principio, el Transcurso, y el Fin; ¡Yo no veo a ningún otro más que a Ti, oh mi Amado! (2)

ਤੂੰ ਨਿਰਗੁਣੁ ਸਰਗੁਣੁ; ਸੁਖਦਾਤਾ ॥

toon niragun saragun; sukhadaataa |

Sant Singh KhalsaYou transcend all qualities, and You possess the supreme qualities. You are the Giver of peace.
Manmohan SinghThou art unqualitative, qualitative and the peace-giver.
Manmohan Singh (Punjabi)ਤੂੰ ਲਛਣਾ-ਰਹਿਤ, ਲਛਣਾ-ਸਹਿਤ ਅਤੇ ਆਰਾਮ ਬਖਸ਼ਣਹਾਰ ਹੈਂ।
Fareedkot Teekaਹੇ ਸੁਖ ਦਾਤਾ ਸ੍ਵਰੂਪ! ਤੂੰ ਹੀ ਨਿਰਗੁਨ ਸਰੂਪ ਹੈਂ ਔਰ ਤੂੰ ਹੀ ਸਰਗੁਨ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ।

ਪਦ ਅਰਥ ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣ = ਮਾਇਆ ਦੇ ਤਿੰਨ ਗੁਣਾਂ ਵਾਲਾ।

SikhNet (Spanish)Eres lo Absoluto, y también lo Relativo; Tú eres el Dador de la Paz.

ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥

toon nirabaan raseea rang raataa |

Sant Singh KhalsaYou are detached in Nirvaanaa, and You are the Enjoyer, imbued with love.
Manmohan SinghThou art unaffected the enjoyer and imbued in affection.
Manmohan Singh (Punjabi)ਤੂੰ ਨਿਰਲੇਪ, ਆਨੰਦ-ਮਾਨਣਹਾਰ ਅਤੇ ਪ੍ਰੀਤ ਅੰਦਰ ਰੰਗਿਆ ਹੋਇਆ ਹੈ।
Fareedkot Teekaਤੂੰ ਹੀ (ਨਿਰਬਾਣੁ) ਅਤੀਤ ਅਸੰਗ ਸ੍ਵਰੂਪ ਹੈਂ, ਪੁਨਾ ਤੂੰ ਹੀ (ਰਸੀਆ) ਭੋਗੀ ਹੋ ਕਰ ਸਰਬ ਰੰਗੋਂ ਮੇਂ ਰਾਤਾ ਹੂਆ ਹੈਂ॥
Prof. Sahib Singhਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ।

ਪਦ ਅਰਥ ਨਿਰਬਾਣੁ = ਵਾਸਨਾ-ਰਹਿਤ। ਰਸੀਆ = ਆਨੰਦ ਲੈਣ ਵਾਲਾ, ਭੋਗਣ ਵਾਲਾ। ਰੰਗਿ = ਮਾਇਆ ਦੇ ਰੰਗ ਵਿਚ।

SikhNet (Spanish)Eres el Desapegado, y también el apegado; Tú eres Él, Quien goza de la Alegría; Sólo Tú conoces Tu Juego;

ਅਪਣੇ ਕਰਤਬ, ਆਪੇ ਜਾਣਹਿ; ਆਪੇ ਤੁਧੁ ਸਮਾਲੀਐ ਜੀਉ ॥੩॥

apane karatab, aape jaaneh; aape tudh samaaleeai jeeo |3|

Sant Singh KhalsaYou Yourself know Your Own Ways; You dwell upon Yourself. ||3||
Manmohan SinghThine ingenuities Thou Thyself knowest. It is thou who rememberest Thyself.
Manmohan Singh (Punjabi)ਆਪਣੇ ਹੁਨਰ ਤੂੰ ਆਪ ਖੁਦ ਹੀ ਜਾਣਦਾ ਹੈ। ਤੂੰ ਆਪ ਹੀ ਆਪਣਾ ਸਿਮਰਨ ਕਰਦਾ ਹੈ।
Fareedkot Teekaਹੇ ਭਗਵਨ! ਅਪਨੇ (ਕਰਤਬ) ਕਾਰਜੋਂ ਕੋ ਆਪ ਹੀ ਜਾਨਤਾ ਹੈਂ, ਭਾਵ ਏਹ ਕਿ ਜਿਤਨਾ ਹੈਂ ਔਰ ਜਿਸ ਪ੍ਰਕਾਰ ਕਾ ਹੈ, ਸੋ ਸਭ ਤੂੰ ਹੀ ਜਾਨਤਾ ਹੈ, ਪੁਨਾਂ ਆਪ ਹੀ ਤੂੰ ਸਰਬ ਕੀ ਅੰਨਿਆਦਿ ਕਰ (ਸਮਾਲੀਐ) ਸੰਭਾਲ ਕਰਤਾ ਹੈਂ॥੩॥
Prof. Sahib Singhਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ॥੩॥

ਪਦ ਅਰਥ ਸਮਾਲੀਐ = ਸੰਭਾਲਦਾ ॥੩॥

SikhNet (Spanish)y sólo Tú eres ese Ser que absorbe todo dentro de Su Estado Absoluto.(3)

ਤੂੰ ਠਾਕੁਰੁ; ਸੇਵਕੁ ਫੁਨਿ ਆਪੇ ॥

toon tthaakur; sevak fun aape |

Sant Singh KhalsaYou are the Master, and then again, You are the servant.
Manmohan SinghThou art the Master and Thou again the servant.
Manmohan Singh (Punjabi)ਤੂੰ ਮਾਲਕ ਹੈਂ ਅਤੇ ਫਿਰ ਤੂੰ ਆਪ ਹੀ ਨੌਕਰ।
Fareedkot Teekaਤੂੰ ਆਪ ਹੀ ਠਾਕੁਰੁ ਪੁਨਾ ਆਪ ਹੀ ਸੇਵਕੁ ਹੈਂ॥
Prof. Sahib Singhਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ।

ਪਦ ਅਰਥ ਫੁਨਿ = ਫਿਰ, ਮੁੜ ਭੀ। ਆਪੇ = ਆਪ ਹੀ।

SikhNet (Spanish)Eres el Maestro y también el Esclavo;

ਤੂੰ ਗੁਪਤੁ ਪਰਗਟੁ; ਪ੍ਰਭ ਆਪੇ ॥

toon gupat paragatt; prabh aape |

Sant Singh KhalsaO God, You Yourself are the Manifest and the Unmanifest.
Manmohan SinghThou, O Lord art unmanifest and manifest Thyself.
Manmohan Singh (Punjabi)ਤੂੰ ਹੇ ਸਾਈਂ! ਪੋਸ਼ੀਦਾ ਹੈਂ ਅਤੇ ਆਪ ਹੀ ਪਰਤੱਖ।
Fareedkot Teekaਹੇ ਪ੍ਰਭੂ! ਤੂੰ ਆਪ ਹੀ ਗੁਪਤ ਔਰ ਆਪ ਹੀ ਪ੍ਰਗਟੁ ਸ੍ਵਰੂਪੁ ਹੈਂ॥
Prof. Sahib Singhਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Eres el Ser no Manifiesto y el Manifiesto.

ਨਾਨਕ ਦਾਸੁ. ਸਦਾ ਗੁਣ ਗਾਵੈ; ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥

naanak daas. sadaa gun gaavai; ik bhoree nadar nihaaleeai jeeo |4|21|28|

Sant Singh KhalsaSlave Nanak sings Your Glorious Praises forever. Please, just for a moment, bless him with Your Glance of Grace. ||4||21||28||
Manmohan SinghSerf Nanak ever sings Thine praises. For a moment look on him with Thine gracious glance.
Manmohan Singh (Punjabi)ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਮੈਂ ਦਾਸ ਤੇਰੇ ਗੁਣ ਸਦੀਵ ਗਾਇਣ ਕਰਤਾ ਹੂੰ, ਅਪਨੀ ਕ੍ਰਿਪਾ ਦ੍ਰਿਸਟੀ ਕਰ ਕੇ ਇਕ (ਭੋਰੀ) ਰੰਚਕ ਮਾਤ੍ਰ ਮੇਰੇ ਕੋ (ਨਿਹਾਲੀਐ) ਦੇਖੀਏ॥੪॥੨੧॥੨੮॥
Prof. Sahib Singhਹੇ ਨਾਨਕ! (ਆਖ-ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ। ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥

ਪਦ ਅਰਥ ਇਕ ਭੋਰੀ = ਰਤਾ ਕੁ ਸਮਾ ਹੀ। ਨਿਹਾਲੀਐ = ਵੇਖੋ ॥੪॥

SikhNet (Spanish)Nanak, Tu Sirviente, canta siempre Tus Alabanzas; bendícelo, oh Amado, con un instante de Tu Mirada de Gracia. (4-21-28)

Open this shabad →

Ang 102 of 1430