ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਸਭ ਕਿਛੁ ਘਰ ਮਹਿ; ਬਾਹਰਿ ਨਾਹੀ ॥
sabh kichh ghar meh; baahar naahee |
Sant Singh KhalsaEverything is within the home of the self; there is nothing beyond.
Manmohan SinghEverything is within the home, not even one is without.
Manmohan Singh (Punjabi)ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ।
Fareedkot Teekaਹੇ ਭਗਵਨ! ਸਭ ਕੁਛ ਭਾਵ ਸਰਬ ਗੁਣੋਂ ਸਹਿਤ ਆਪ ਅੰਤਰਿ ਅੰਤਹਕਰਨ ਮੇਂ ਹੀ ਹੋ ਬਾਹਰਿ ਨਹੀਂ ਹੋ॥
Prof. Sahib Singhਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।ਪਦ ਅਰਥ ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ)।
SikhNet (Spanish)Todas las cosas están en tu hogar, oh mi mente; ninguna está fuera.
ਬਾਹਰਿ ਟੋਲੈ; ਸੋ ਭਰਮਿ ਭੁਲਾਹੀ ॥
baahar ttolai; so bharam bhulaahee |
Sant Singh KhalsaOne who searches outside is deluded by doubt.
Manmohan SinghHe who seeks without is lost in doubt.
Manmohan Singh (Punjabi)ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ।
Fareedkot Teekaਜੋ ਪੁਰਸ ਭਰਮ ਕਰ ਕੇ ਭੂਲੇ ਹੈਂ, ਸੋ ਬਾਹਿਰ ਢੂੰਢਤੇ ਹੈਂ॥
Prof. Sahib Singhਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨਪਦ ਅਰਥ ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ।
SikhNet (Spanish)Aquél que busca afuera, se pierde en la duda.
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ; ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
gur parasaadee jinee antar paaeaa; so antar baahar suhelaa jeeo |1|
Sant Singh KhalsaBy Guru's Grace, one who has found the Lord within is happy, inwardly and outwardly. ||1||
Manmohan SinghBy Guru's grace he who has found the Lord in his mind is comfortable within and without.
Manmohan Singh (Punjabi)ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ।
Fareedkot Teekaਹੇ ਭਗਵਨ! ਗੁਰੋਂ ਕੀ ਕ੍ਰਿਪਾ ਕਰ ਕੇ ਜਿਨੋਂ ਨੇ ਤੇਰੇ ਕੋ ਰਿਦੈ ਮੇਂ ਪਾਯਾ ਹੈ, ਸੋ ਤਿਨੋਂ ਕਾ ਸਮਦਾਉ ਅੰਤਰਿ ਬਾਹਰ ਸੁਖੀ ਹੈ ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਤਰਿ = ਅੰਦਰ, ਹਿਰਦੇ ਵਿਚ। ਅੰਤਰਿ ਬਾਹਰਿ = ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ। ਸੁਹੇਲਾ = ਸੁਖੀ ॥੧॥
SikhNet (Spanish)Aquél que realiza al Señor en su interior, por la Gracia del Guru, está en Paz, interior y exteriormente. (1)
ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ॥
jhim jhim varasai; amrit dhaaraa |
Sant Singh KhalsaSlowly, gently, drop by drop, the stream of nectar trickles down within.
Manmohan SinghWithin him the stream of Nectar uniformly rains.
Manmohan Singh (Punjabi)ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ।
Fareedkot Teekaਗੁਰੂ ਰੂਪੀ ਬਾਦਲ ਨਾਮ ਰੂਪੀ ਅੰਮ੍ਰਿਤ ਕੋ (ਝਿਮਿ ਝਿਮਿ) ਏਕ ਰਸ ਬਰਸਤੇ ਹੈਂ॥
Prof. Sahib Singh(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ,ਪਦ ਅਰਥ ਝਿਮਿ ਝਿਮਿ = ਮਠੀ ਮਠੀ ਸੁਰ ਨਾਲ।
SikhNet (Spanish)Cuando el Néctar del Señor gotea en nuestro ser,
ਮਨੁ ਪੀਵੈ; ਸੁਨਿ ਸਬਦੁ ਬੀਚਾਰਾ ॥
man peevai; sun sabad beechaaraa |
Sant Singh KhalsaThe mind drinks it in, hearing and reflecting on the Word of the Shabad.
Manmohan SinghThe soul drinks hears and reflect upon the Name.
Manmohan Singh (Punjabi)ਆਤਮਾ ਨਾਮ ਨੂੰ ਪੀਦੀ, ਸੁਣਦੀ ਤੇ ਵੀਚਾਰਦੀ ਹੈ।
Fareedkot Teekaਤਿਸ ਉਪਦੇਸ ਕੋ ਸ੍ਰਵਨ ਕਰ ਕੇ ਬੀਚਾਰ ਸੰਯੁਕਤ ਉਸ ਕੇ ਸਿਧਾਂਤ ਕੋ ਸਿਖ ਕਾ ਮਨੁ ਪਾਂਨ ਕਰਤਾ ਹੈ, ਭਾਵ ਧਾਰਨ ਕਰਤਾ ਹੈ॥
Prof. Sahib Singhਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ)ਪਦ ਅਰਥ ਸੁਨਿ = ਸੁਣ ਕੇ।
SikhNet (Spanish)y la mente logra entrar en reflexión, cuando logra escuchar y beber de la Palabra,
ਅਨਦ ਬਿਨੋਦ ਕਰੇ ਦਿਨ ਰਾਤੀ; ਸਦਾ ਸਦਾ ਹਰਿ ਕੇਲਾ ਜੀਉ ॥੨॥
anad binod kare din raatee; sadaa sadaa har kelaa jeeo |2|
Sant Singh KhalsaIt enjoys bliss and ecstasy day and night, and plays with the Lord forever and ever. ||2||
Manmohan SinghIt rejoices and enjoys day and night and sports with God for ever and aye.
Manmohan Singh (Punjabi)ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ।
Fareedkot Teekaਤਿਸ ਕਰ ਕੇ ਨਿਸ ਦਿਨ ਮਨ ਬਚ ਕਰਮ ਕਰ ਕੇ ਨਤ੍ਯੰਪ੍ਰਤਿ, ਹੇ ਹਰੀ! ਤੇਰੇ ਸੰਗਿ ਬਿਲਾਸ ਕਰ ਰਹਾ ਹੈ॥੨॥
Prof. Sahib Singh(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥ਪਦ ਅਰਥ ਅਨਦ ਬਿਨੋਦ = ਆਤਮਕ ਸੁਖ ਅਨੰਦ। ਕੇਲਾ = ਆਨੰਦ, ਖੇਲ ਤਮਾਸ਼ੇ ॥੨॥
SikhNet (Spanish)nuestro ser vive en Dicha y para siempre disfruta del Amor con el Señor, oh amigo.(2)
ਜਨਮ ਜਨਮ ਕਾ; ਵਿਛੁੜਿਆ ਮਿਲਿਆ ॥
janam janam kaa; vichhurriaa miliaa |
Sant Singh KhalsaI have now been united with the Lord after having been separated and cut off from Him for so many lifetimes;
Manmohan SinghSeparated since many births, I have now met God,
Manmohan Singh (Punjabi)ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ,
Fareedkot Teekaਹੇ ਭਗਵਨ! ਜਨਮ ਜਨਮਾਂਤ੍ਰੋਂ ਕਾ ਬਿਛੜਾ ਹੂਆ ਮਿਲਾ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
SikhNet (Spanish)El está unido con el Señor; sí él quien estaba separado de Él, nacimiento tras nacimiento.
ਸਾਧ ਕ੍ਰਿਪਾ ਤੇ; ਸੂਕਾ ਹਰਿਆ ॥
saadh kripaa te; sookaa hariaa |
Sant Singh Khalsaby the Grace of the Holy Saint, the dried-up branches have blossomed forth again in their greenery.
Manmohan Singhand by saint-Guru's grace, though dried up have reverdured.
Manmohan Singh (Punjabi)ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਸੁਕਾ ਹੂਆ ਮਨੁ ਹਰਿਆ ਹੂਆ ਹੈ॥
Prof. Sahib Singhਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ।ਪਦ ਅਰਥ ਸਾਧ = ਗੁਰੂ। ਤੇ = ਤੋਂ, ਨਾਲ। ਸੂਕਾ = ਸੁੱਕਾ ਹੋਇਆ।
SikhNet (Spanish)Por la Gracia del Santo, los brazos secos de un árbol florecen y dan frutos.
ਸੁਮਤਿ ਪਾਏ, ਨਾਮੁ ਧਿਆਏ; ਗੁਰਮੁਖਿ ਹੋਏ ਮੇਲਾ ਜੀਉ ॥੩॥
sumat paae, naam dhiaae; guramukh hoe melaa jeeo |3|
Sant Singh KhalsaI have obtained this sublime understanding, and I meditate on the Naam; as Gurmukh, I have met the Lord. ||3||
Manmohan SinghThrough the Guru I have obtained exquisite understanding have meditated on the Name and have met the Lord.
Manmohan Singh (Punjabi)ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ।
Fareedkot Teekaਗੁਰਮੁਖੋਂ ਕੇ ਮਿਲਾਪ ਹੋਨੇ ਸੇ ਸ੍ਰੇਸ੍ਟ ਬੁਧੀ ਪਾ ਕੇ ਤੇਰੇ ਨਾਮ ਕੋ ਧਿਆਇਆ ਹੈ॥੩॥
Prof. Sahib Singhਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥ਪਦ ਅਰਥ ਸੁਮਤਿ = ਚੰਗੀ ਅਕਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥
SikhNet (Spanish)Uno obtiene la Buena Conciencia y medita en el Nombre del Señor, y a través del Guru es unido con el Señor, oh amigo. (3)
ਜਲ ਤਰੰਗੁ ਜਿਉ; ਜਲਹਿ ਸਮਾਇਆ ॥
jal tarang jiau; jaleh samaaeaa |
Sant Singh KhalsaAs the waves of water merge again with the water,
Manmohan SinghAs the waves of water blend with water,
Manmohan Singh (Punjabi)ਜਿਸ ਤਰਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ,
Fareedkot Teekaਜੈਸੇ ਜਲ ਕਾ ਤਰੰਗ ਜਲ ਕੇ ਬੀਚ ਸਮਾਯਾ ਹੈ॥
Prof. Sahib Singhਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ,ਪਦ ਅਰਥ ਤਰੰਗ = ਲਹਰ। ਜਲਹਿ = ਜਲਿ ਹੀ, ਜਲ ਵਿਚ ਹੀ।
SikhNet (Spanish)Así como las olas del agua se funden en la misma agua,
ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥
tiau jotee sang; jot milaaeaa |
Sant Singh Khalsaso does my light merge again into the Light.
Manmohan Singhso my light is blended with the Lord's light.
Manmohan Singh (Punjabi)ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ।
Fareedkot Teekaਤੈਸੇ ਹੀ ਹੇ ਜੋਤੀ ਪਰਮੇਸ੍ਵਰ! ਤੈਨੇ ਜੀਵ ਕੀ ਜੋਤ ਕੋ ਅਪਨੇ ਸੰਗ ਮਿਲਾਇਆ, ਭਾਵ ਅਪਨੇ ਸੇ ਅਭੇਦ ਕੀਆ ਹੈ॥
Prof. Sahib Singhਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
SikhNet (Spanish)así la luz de uno se inmerge en la Luz Total.
ਕਹੁ ਨਾਨਕ. ਭ੍ਰਮ ਕਟੇ ਕਿਵਾੜਾ; ਬਹੁੜਿ ਨ ਹੋਈਐ. ਜਉਲਾ ਜੀਉ ॥੪॥੧੯॥੨੬॥
kahu naanak. bhram katte kivaarraa; bahurr na hoeeai. jaulaa jeeo |4|19|26|
Sant Singh KhalsaSays Nanak, the veil of illusion has been cut away, and I shall not go out wandering any more. ||4||19||26||
Manmohan SinghSays Nanak, the shutters of delusion have been hewed down and there shall be no more wandering.
Manmohan Singh (Punjabi)ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਜਬ ਭ੍ਰਮ ਰੂਪੀ ਕਿਵਾੜ ਕਟ ਜਾਤੇ ਹੈਂ ਤਬ (ਬਹੁੜਿ) ਫਿਰ ਤੇਰੇ ਸੇ (ਜਉਲਾ) ਜੁਦਾ ਨਹੀਂ ਹੋਈਤਾ ਹੈ॥੪॥੧੯॥੨੬॥
Prof. Sahib Singhਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥ਪਦ ਅਰਥ ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥
SikhNet (Spanish)Dice Nanak, la maldad de la duda es apagada, y uno ya no va y viene más, oh amigo.(4-19-26)