ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਹਠ ਮੰਝਾਹੂ; ਮੈ ਮਾਣਕੁ ਲਧਾ ॥
hatth manjhaahoo; mai maanak ladhaa |
Sant Singh KhalsaI have found the jewel within my heart.
Manmohan SinghWithin my mind, I have found the gem.
Manmohan Singh (Punjabi)ਆਪਣੇ ਮਨ ਵਿਚੋਂ, ਮੈਂ ਹੀਰੇ ਨੂੰ ਲੱਭ ਲਿਆ ਹੈ।
Fareedkot Teekaਹੇ ਭਾਈ! ਰਿਦੇ ਕੇ ਬੀਚ ਸੇ ਮੈਨੇ ਪ੍ਰਮੇਸਰ ਰੂਪ ਮਾਣਕ (ਲਧਾ) ਪਾਇਆ ਹੈ॥
Prof. Sahib Singhਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,
ਪਦ ਅਰਥ ਹਠ = ਹਿਰਦਾ। ਮੰਝਾਹੂ = ਵਿਚ। ਮਾਣਕੁ = ਲਾਲ।
SikhNet (Spanish)En mi corazón encontré una Joya,
ਮੁਲਿ. ਨ ਘਿਧਾ; ਮੈ ਕੂ ਸਤਿਗੁਰਿ ਦਿਤਾ ॥
mul. na ghidhaa; mai koo satigur ditaa |
Sant Singh KhalsaI was not charged for it; the True Guru gave it to me.
Manmohan SinghThe True Guru has given it to me. he has charged no price for it.
Manmohan Singh (Punjabi)ਸੱਚੇ ਗੁਰਾਂ ਨੇ ਇਹ ਮੈਨੂੰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ।
Fareedkot Teekaਮੁਲ ਨਹੀਂ (ਘਿਧਾ) ਲੀਆ, ਮੇਰੇ ਕੋ ਸਤਿਗੁਰੋਂ ਨੇ ਦੀਆ ਹੈ॥
Prof. Sahib Singh(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।
ਪਦ ਅਰਥ ਘਿਧਾ = ਲਿਆ। ਮੈਕੂ = ਮੈਨੂੰ। ਸਤਿਗੁਰਿ = ਸਤਿਗੁਰੂ ਨੇ।
SikhNet (Spanish)pero no la compré; fue un regalo del Guru.
ਢੂੰਢ ਵਞਾਈ ਥੀਆ; ਥਿਤਾ ॥
dtoondt vayaaee theea; thitaa |
Sant Singh KhalsaMy search has ended, and I have become stable.
Manmohan SinghMy search is ended and I have become stable.
Manmohan Singh (Punjabi)ਮੇਰੀ ਖੋਜਭਾਲ ਮੁੱਕ ਗਈ ਹੈ, ਤੇ ਮੈਂ ਅਸਥਿਰ ਹੋ ਗਿਆ ਹਾਂ।
Fareedkot Teekaਅਬ ਭਾਲ ਗਵਾਇ ਦਈ ਹੈ ਮਨ (ਥਿਤਾ) ਇਸਥਤ (ਥੀਆ) ਹੂਆ ਹੈ॥
Prof. Sahib Singh(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।
ਪਦ ਅਰਥ ਢੂੰਢ = ਭਾਲ, ਭਟਕਣਾ। ਵਞਾਈ = ਮੁਕਾ ਲਈ ਹੈ। ਥੀਆ ਥਿਤਾ = ਟਿਕ ਗਿਆ ਹਾਂ।
SikhNet (Spanish)Ahora ya no busco más;
ਜਨਮੁ ਪਦਾਰਥੁ; ਨਾਨਕ ਜਿਤਾ ॥੨॥
janam padaarath; naanak jitaa |2|
Sant Singh KhalsaO Nanak, I have conquered this priceless human life. ||2||
Manmohan SinghI have made fruitful or conquered my invaluable human life, O Nanak.
Manmohan Singh (Punjabi)ਮੈਂ ਆਪਣੇ ਅਮੋਲਕ ਮਨੁੱਖੀ-ਜੀਵਨ ਨੂੰ ਸਫਲ ਕਰ ਲਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਤੇ ਜਨਮ ਪਦਾਰਥ (ਜਿਤਾ) ਸਫਲਾ ਕੀਆ ਹੈ॥੨॥
Prof. Sahib Singhਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥
ਪਦ ਅਰਥ ਪਦਾਰਥੁ = ਕੀਮਤੀ ਚੀਜ਼ ॥੨॥
SikhNet (Spanish)mis andanzas han terminado y mira, he logrado el objeto de mi vida, a mi amado Dios. (2)