ੴ

ਸਿੱਖਬਾਣੀ · SikhBani

ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

rut siseear seetal har pragatte manghar pohi jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 929 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥

rut siseear seetal; har pragatte manghar pohi jeeo |

Sant Singh KhalsaIn the cold season of Maghar and Poh, the Lord reveals Himself.
Manmohan SinghIn the moon-cool season of the months of Maghar and Poh, God has become manifest unto me.
Manmohan Singh (Punjabi)ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ।
Fareedkot Teekaਮਘਰ ਪੋਹ ਜੋ ਹਿਮਕਰ ਰੁਤਿ ਹੈ, ਸੋ ਅਤਿ ਸੀਤਲ ਹੈ (ਸਿਸੀਅਰ⁽¹⁾) ਬਰਫ਼ ਕੇ ਤੁਲ ਹੈ ਜਿਸ ਮੇਂ ਹਰੀ ਪ੍ਰਗਟ ਹੂਏ ਹੈਂ। ਅਸਲ ਮੇਂ ਈਹਾਂ ਸਿਸੀਅਰ ਕੀ ਜਗਾ ਹਿਮਕਰ ਗ੍ਰਹਨ ਕਰਨੀ॥
Prof. Sahib Singhਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ।

ਪਦ ਅਰਥ ਸਿਸੀਅਰ = ਸਿਆਲ। ਸੀਤਲ = ਠੰਢੀ। ਪੋਹਿ = ਪੋਹ (ਦੇ ਮਹੀਨੇ) ਵਿਚ।

SikhNet (Spanish)La estación refrescada por la luna ha llegado; el Señor se ha manifestado en los meses de Magjara y Poya.

ਜਲਨਿ ਬੁਝੀ. ਦਰਸੁ ਪਾਇਆ; ਬਿਨਸੇ ਮਾਇਆ ਧ੍ਰੋਹ ਜੀਉ ॥

jalan bujhee. daras paaeaa; binase maaeaa dhroh jeeo |

Sant Singh KhalsaMy burning desires were quenched, when I obtained the Blessed Vision of His Darshan; the fraudulent illusion of Maya is gone.
Manmohan SinghSeeing the Lord's vision my heart-burning is stopped and the fraud of mammon is ended
Manmohan Singh (Punjabi)ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ।
Fareedkot Teekaਜਬ ਵਾਹਿਗੁਰੂ ਕਾ ਦਰਸਨੁ ਪਾਇਆ ਤਬ ਜਲਨ ਬੁਝ ਗਈ, ਛਲ ਪੁਨਾ ਕਪਟ ਦਗਾ ਬਿਨਸ ਗਏ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ।

ਪਦ ਅਰਥ ਜਲਨਿ = ਤਪਸ਼, ਤ੍ਰਿਸ਼ਨਾ ਦੀ ਅੱਗ। ਧ੍ਰੋਹ = ਠੱਗੀਆਂ।

SikhNet (Spanish)anhelo se ha calmado y en la Visión de Dios, la ilusión de Maya en mí ha desaparecido.

ਸਭਿ ਕਾਮ ਪੂਰੇ ਮਿਲਿ ਹਜੂਰੇ; ਹਰਿ ਚਰਣ ਸੇਵਕਿ ਸੇਵਿਆ ॥

sabh kaam poore mil hajoore; har charan sevak seviaa |

Sant Singh KhalsaAll my desires have been fulfilled, meeting the Lord face-to-face; I am His servant, I serve at His feet.
Manmohan SinghMeeting with my God, face to face, all my desires are fulfilled and I serve His feet like a bond-slave.
Manmohan Singh (Punjabi)ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ।
Fareedkot Teekaਹਰੀ ਕੇ ਚਰਣਾ ਕੇ ਜੋ ਸੇਵਕ ਸੰਤ ਹੈਂ ਜਬ ਤਿਨ ਕੋ ਸੇਵਿਆ ਹੈ ਤਬ (ਹਜੂਰੇ) ਪਾਸ ਹੀ ਮਿਲੇ; ਪੁਨਾ ਸਭ ਕੰਮ ਪੂਰੇ ਹੋਏ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਸਭਿ = ਸਾਰੇ। ਮਿਲਿ = ਮਿਲ ਕੇ। ਸੇਵਕਿ = ਸੇਵਕ ਨੇ।

SikhNet (Spanish)Entrando en Su Presencia, mis deseos son satisfechos y sirvo a Sus pies como Su Esclavo.

ਹਾਰ ਡੋਰ ਸੀਗਾਰ ਸਭਿ ਰਸ; ਗੁਣ ਗਾਉ ਅਲਖ ਅਭੇਵਿਆ ॥

haar ddor seegaar sabh ras; gun gaau alakh abheviaa |

Sant Singh KhalsaMy necklaces, hair-ties, all decorations and adornments, are in singing the Glorious Praises of the unseen, mysterious Lord.
Manmohan SinghMy Necklace, hair-string decorations and all the dainties consist in singing the praise of the Invisible and Inscrutable Lord.
Manmohan Singh (Punjabi)ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ।
Fareedkot Teeka(ਹਾਰ) ਹਰਿ ਹਰਿ ਕਰਨਾ, (ਡੋਰ) ਡੋਰੀ ਭੀ ਏਕੁ ਜਨਾਨਾ ਭੂਸਣ ਹੈ, ਜੋ ਪਰਾਂਦੇ ਕੇ ਪੀਛੇ ਲਟਕਤੀ ਹੈ; ਵਾ ਡੋਰੀ ਪ੍ਰਸਿਧ ਪਰਾਂਦੇ ਦਾ ਨਾਮੁ ਹੈ, ਭਾਵ ਬ੍ਰਿਤੀ ਇਕਾਗਰ ਕਰਨੀ। ਹੋਰ ਜੋ ਸੀਗਾਰ ਹੈਂ, ਭਾਵ ਸਾਧਨ ਜੋ ਹੈਂ ਪੁਨਾ ਸਭ ਰਸ ਜੋ ਹੈਂ, ਭਾਵ ਪ੍ਰੇਮ ਔ ਅਨੰਦ ਇਤ੍ਯਾਦਿ ਸਾਧਨ ਜੋ ਥੇ, ਸੋ ਸਭ ਤਬ ਸਫਲ ਭਏ ਹੈਂ ਜਬ ਅਲਖ ਅਭੇਦ ਕੇ (ਆ) ਵਸੇਸ ਕਰ ਗੁਨ ਗਾਏ ਹੈਂ॥
Prof. Sahib Singh(ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ।

ਪਦ ਅਰਥ ਡੋਰ = ਧਾਗਾ। ਅਭੇਵਿਆ = ਅਭੇਵ ਦੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)Y ahora mis collares, joyas y todo tipo de adornos consisten en entonar las Alabanzas del Dios Misterioso e Insondable.

ਭਾਉ ਭਗਤਿ ਗੋਵਿੰਦ ਬਾਂਛਤ; ਜਮੁ. ਨ ਸਾਕੈ ਜੋਹਿ ਜੀਉ ॥

bhaau bhagat govind baanchhat; jam. na saakai johi jeeo |

Sant Singh KhalsaI long for loving devotion to the Lord of the Universe, and so the Messenger of Death cannot even see me.
Manmohan SinghDeath's courier can spy not those, who long for the love and service of the world-Lord.
Manmohan Singh (Punjabi)ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ।
Fareedkot Teekaਪ੍ਰੇਮਾਭਗਤੀ ਗੋਬਿੰਦ ਕੀ ਬਾਂਛਤਿਆਂ ਕੋ ਜਮ ਨਹੀਂ ਦੇਖ ਸਕਤਾ॥
Prof. Sahib Singhਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ।

ਪਦ ਅਰਥ ਭਾਉ = ਪਿਆਰ। ਬਾਂਛਤ = ਮੰਗਦਿਆਂ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ।

SikhNet (Spanish)Busco la Adoración Amorosa de mi Dios y ahora la muerte no me da miedo.

ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੀ; ਤਹ. ਨ ਪ੍ਰੇਮ ਬਿਛੋਹ ਜੀਉ ॥੬॥

binavant naanak. prabh aap melee; teh. na prem bichhoh jeeo |6|

Sant Singh KhalsaPrays Nanak, God has united me with Himself; I shall never suffer separation from my Beloved again. ||6||
Manmohan SinghSupplicates Nanak, she, whom the Lord has united with Himself; she suffers not separation of love from her Beloved.
Manmohan Singh (Punjabi)ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਅਪਨੇ ਮੈਂ ਪ੍ਰਭੂ ਨੇ ਮੇਲੀ ਹੈ (ਤਹ) ਤਿਸ ਜੀਵ ਰੂਪ ਇਸਤ੍ਰੀ ਕੋ ਪ੍ਰੇਮ ਕਾ ਬਿਛੋੜਾ ਨਹੀਂ ਹੋਤਾ ਹੈ॥੬॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ॥੬॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਤਹ = ਉਥੇ, ਉਸ ਦੇ ਹਿਰਦੇ ਵਿਚ। ਪ੍ਰੇਮ ਬਿਛੋਹ = ਪ੍ਰਭੂ-ਪ੍ਰੇਮ ਤੋਂ ਵਿਛੋੜਾ, ਪ੍ਰੇਮ ਦੀ ਅਣਹੋਂਦ ॥੬॥

SikhNet (Spanish)Dice Nanak, el Señor, de Sí Mismo, me ha unido con Él, y para mí ya no existe separación alguna de mi Amor.(6)
Answers quote the Granth verbatim with Ang citations. AI commentary is not Gurbani and not a religious ruling.