ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸੂਹਾ ਰੰਗੁ ਵਿਕਾਰੁ ਹੈ; ਕੰਤੁ. ਨ ਪਾਇਆ ਜਾਇ ॥
soohaa rang vikaar hai; kant. na paaeaa jaae |
Sant Singh KhalsaThe red color is vain and useless; it cannot help you obtain your Husband Lord.
Manmohan SinghThe red colour is useless as by it the Bridegroom is obtained not.
Manmohan Singh (Punjabi)ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਭਰਤਾ ਪਰਾਪਤ ਨਹੀਂ ਹੁੰਦਾ।
Fareedkot Teekaਇਹ ਵਿਸ਼ਿਆਨੰਦ (ਵਿਕਾਰੁ) ਵਿਅਰਥ, ਭਾਵ ਨਕੰਮਾ ਹੈ, ਇਸ ਵਿਖੇ ਆਨੰਦ ਮੇਂ ਲਗਨੇ ਕਰ ਪਤੀ ਨਹੀਂ ਪਾਯਾ ਜਾਤਾ॥
Prof. Sahib Singh(ਜਿਵੇਂ) ਚੁਹਚੁਹਾ ਰੰਗ (ਇਸਤ੍ਰੀ ਦੇ ਮਨ ਨੂੰ ਖਿੱਚ ਪਾਂਦਾ ਹੈ, ਤਿਵੇਂ) ਵਿਕਾਰ (ਜੀਵ-ਇਸਤ੍ਰੀ ਨੂੰ) ਖਿੱਚਦਾ ਹੈ (ਇਸ ਖਿੱਚ ਵਿਚ ਫਸਿਆਂ) ਖਸਮ-ਪ੍ਰਭੂ ਨਹੀਂ ਮਿਲ ਸਕਦਾ,ਪਦ ਅਰਥ ਵਿਕਾਰੁ = ਪਾਪ, ਮੰਦ ਕਰਮ।
SikhNet (Spanish)Vanos son los vestidos nupciales, si la esposa no logra unirse a su Señor,
ਇਸੁ ਲਹਦੇ ਬਿਲਮ. ਨ ਹੋਵਈ; ਰੰਡ ਬੈਠੀ ਦੂਜੈ ਭਾਇ ॥
eis lahade bilam. na hovee; randd baitthee doojai bhaae |
Sant Singh KhalsaThis color does not take long to fade; she who loves duality, ends up a widow.
Manmohan SinghIt takes not long to fade. She who loves another sits as a widow.
Manmohan Singh (Punjabi)ਇਸ ਨੂੰ ਉਤਾਰਿਆ ਚਿਰ ਨਹੀਂ ਲੱਗਦਾ। ਜੋ ਹੋਰਸ ਨੂੰ ਪਿਆਰ ਕਰਦੀ ਹੈ, ਉਹ ਵਿਧਵਾ ਹੋ ਬਹਿੰਦੀ ਹੈ।
Fareedkot Teekaਇਸ ਵਿਖੇ ਅਨੰਦ ਕੇ ਦੂਰ ਹੋਤਿਆਂ ਦੇਰੀ ਨਹੀਂ ਹੋਤੀ, ਅਰ ਇਸ ਅਨੰਦ ਮੇਂ ਲਗਣੇ ਵਾਲੀ ਦ੍ਵੈਤ ਭਾਵਨਾ ਕਰ ਕੇ ਹਰੀ ਪਤੀ ਕੇ ਵਯੋਗ ਵਾਲੀ ਹੋ ਬੈਠੀ ਹੈ॥
Prof. Sahib Singh(ਵਿਕਾਰ ਦੇ) ਇਸ (ਚੁਹਚੁਹੇ ਰੰਗ) ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ (ਸੋ) ਮਾਇਆ ਦੇ ਮੋਹ ਵਿਚ (ਫਸੀ ਜੀਵ-ਇਸਤ੍ਰੀ ਨੂੰ) ਰੰਡੀ ਹੋਈ ਜਾਣੋ।ਪਦ ਅਰਥ ਬਿਲਮ = ਦੇਰੀ, ਢਿੱਲ।
SikhNet (Spanish)pues su color se desvanece en un solo momento y, amando al otro, permanece separada de su Esposo.
ਮੁੰਧ ਇਆਣੀ ਦੁੰਮਣੀ; ਸੂਹੈ ਵੇਸਿ ਲੋੁਭਾਇ ॥
mundh eaanee dunmanee; soohai ves luobhaae |
Sant Singh KhalsaShe who loves to wear her red dress is foolish and double-minded.
Manmohan SinghThe woman, who loves to a red costume is childish and double minded.
Manmohan Singh (Punjabi)ਨਾਰੀ ਜੋ ਰੱਤੀ ਪੁਸ਼ਾਕ ਨੂੰ ਲਲਚਾਉਂਦੀ ਹੈ, ਉਹ ਨਾਦਾਨ ਅਤੇ ਦੁਚਿੱਤੀ ਹੈ।
Fareedkot Teekaਜੀਵ ਰੂਪ ਇਸਤ੍ਰੀ ਜੋ ਅਗਿਆਤ ਦੁਚਿਤੀ ਹੈ, ਸੋ (ਸੂਹੈ ਵੇਸਿ), ਭਾਵ ਬਿਸ਼ਿਓਂ ਕੇ ਵੇਸ ਮੇਂ ਲੁਭਾਇ ਰਹੀ ਹੈ॥
Prof. Sahib Singhਜੋ (ਮਾਇਆ ਦੇ) ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ (ਜੀਵ-) ਇਸਤ੍ਰੀ ਅੰਞਾਣੀ ਹੈ ਉਸ ਦਾ ਮਨ ਸਦਾ ਡੋਲਦਾ ਹੈ।ਪਦ ਅਰਥ ਮੁੰਧ = ਇਸਤ੍ਰੀ। ਦੁੰਮਣੀ = ਦੁਚਿੱਤੀ। ਵੇਸਿ = ਵੇਸ ਵਿਚ। ਲਭਾਇ = {ਅੱਖਰ 'ਲ' ਦੀਆਂ ਮਾਤ੍ਰਾਂ (ੋ) ਤੇ (ੁ) ਵਿਚੋਂ ਏਥੇ (ੁ) ਪੜ੍ਹਨਾ ਹੈ; ਅਸਲ ਲਫ਼ਜ਼ 'ਲੋਭਾਇ' ਹੈ}।
SikhNet (Spanish)es tonta y es atraída sólo por los vestidos que las novias usan en su boda.
ਸਬਦਿ ਸਚੈ ਰੰਗੁ ਲਾਲੁ ਕਰਿ; ਭੈ ਭਾਇ ਸੀਗਾਰੁ ਬਣਾਇ ॥
sabad sachai rang laal kar; bhai bhaae seegaar banaae |
Sant Singh KhalsaSo make the True Word of the Shabad your red dress, and let the Fear of God, and the Love of God, be your ornaments and decorations.
Manmohan SinghMake thou the True Gurbani thy crimson coloured clothes and let the fear and love of God be thy ornaments.
Manmohan Singh (Punjabi)ਤੂੰ ਸੱਚੀ ਗੁਰਬਾਣੀ ਨੂੰ ਆਪਣੇ ਗੂੜ੍ਹੀ ਲਾਲ ਰੰਗਤ ਵਾਲੇ ਕਪੜੇ ਬਣਾ ਅਤੇ ਵਾਹਿਗੁਰੂ ਦੇ ਡਰ ਤੇ ਪ੍ਰੇਮ ਨੂੰ ਆਪਣਾ ਗਹਿਣਾ-ਗੱਟਾ ਕਰ।
Fareedkot Teekaਜਿਨੋਂ ਨੇ ਭੈ ਪੁਨਾ ਪ੍ਰੇਮ ਕਾ ਹੀ ਸ਼ੀਂਗਾਰ ਬਣਾਇਆ ਹੈ ਤਿਨੋਂ ਨੇ ਅਰ ਗੁਰੋਂ ਕੇ ਉਪਦੇਸ਼ ਸੇ ਸਚੇ ਰੰਗ ਸਾਥ ਅੰਤਸ਼ਕਰਣ ਲਾਲ ਅਨੰਦ ਵਾਲਾ ਕੀਆ ਹੈ॥
Prof. Sahib Singh(ਜੋ ਜੋ ਜੀਵ-ਇਸਤ੍ਰੀ) ਸੱਚੇ ਸਬਦ ਦੀ ਰਾਹੀਂ (ਪ੍ਰਭੂ-ਨਾਮ ਦਾ ਪੱਕਾ) ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਂਦੀ ਹੈ,ਪਦ ਅਰਥ ਭਾਇ = ਪ੍ਰੇਮ ਦੀ ਰਾਹੀਂ। ਸੀਗਾਰੁ = ਸਜਾਵਟ, ਸੋਹਜ।
SikhNet (Spanish)Si ella amara la Palabra Verdadera y decorara su ser con el Fervor Amoroso de Dios, entonces teñiría en Verdad su ser con el Color de Dios.
ਨਾਨਕ. ਸਦਾ ਸੋਹਾਗਣੀ; ਜਿ ਚਲਨਿ ਸਤਿਗੁਰ ਭਾਇ ॥੨॥
naanak. sadaa sohaaganee; ji chalan satigur bhaae |2|
Sant Singh KhalsaO Nanak, she is a happy soul-bride forever, who walks in harmony with the Will of the True Guru. ||2||
Manmohan SinghNanak, ever true wives are they, who walk according to the True Guru's will.
Manmohan Singh (Punjabi)ਨਾਨਕ, ਸਦੀਵ ਹੀ ਸੱਚੀਆਂ ਪਤਨੀਆਂ ਹਨ ਉਹ ਜੋ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਦਾ ਸੁਹਾਗਣੀਆਂ ਹੈਂ, ਸੋ ਸਤਿਗੁਰੋਂ ਕੇ ਅਨਸਾਰ ਚਲਤੀ ਹੈ, ਭਾਵ ਪਰਮੇਸਰ ਕਾ ਪ੍ਰੇਮੀ ਹੈ॥੨॥
Prof. Sahib Singhਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥ਪਦ ਅਰਥ ਜਿ = ਜੋ (ਜੀਵ-ਇਸਤ੍ਰੀਆਂ) ॥੨॥
SikhNet (Spanish)Dice Nanak, aquélla que camine en el Sendero del Guru será para siempre la Esposa verdadera.(2)