ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati, 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Pido por la ropa de la Modestia y de la Alabanza del Señor. Nanak canta las Alabanzas Gloriosas del Señor. (4-7)
ਆਵਤੁ ਕਿਨੈ. ਨ ਰਾਖਿਆ; ਜਾਵਤੁ. ਕਿਉ ਰਾਖਿਆ ਜਾਇ ॥
aavat kinai. na raakhiaa; jaavat. kiau raakhiaa jaae |
Sant Singh KhalsaNo one can hold anyone back from coming; how could anyone hold anyone back from going?
Manmohan SinghWhen none can withhold man from coming then, how can one hold him back from going?
Manmohan Singh (Punjabi)ਜਦ ਕੋਈ ਵੀ, ਆਦਮੀ ਨੂੰ ਆਉਣ ਤੋਂ ਰੋਕ ਨਹੀਂ ਸਕਦਾ ਤਾਂ ਚਲੇ ਜਾਣ ਤੋਂ ਉਸ ਨੂੰ ਕੋਈ ਕਿਸ ਤਰ੍ਹਾਂ ਰੋਕ ਸਕਦਾ ਹੈ?
Fareedkot Teekaਇਸ ਜੀਵ ਕੌ ਆਵਤੇ ਹੂਏ ਕਿਸੀ ਨੇ ਰੋਕਿਆ ਨਹੀਂ ਹੈ, ਤੌ ਜਾਤਿਆਂ ਹੋਇਆਂ ਕਿਸੀ ਤੇ ਕਿਉਂ ਰੋਕਿਆ ਜਾਤਾ ਹੈ? ਭਾਵ ਇਹ ਕਿ ਜੀਵ ਕੌ ਜਨਮਤੇ ਮਰਤੇ ਹੂਏ ਕੋਈ ਨਹੀਂ ਰੋਕ ਸਕਤਾ ਹੈ। ਜੇਕਰ ਰੁਕ ਸਕੇ ਤੌ ਖੋਟੇ ਲਗਨ ਮੇਂ ਜਨਮ ਨਾ ਹੋਨੇ ਦੇਵੇ, ਸੁਭ ਮੇਂ ਜਮਾਇ ਲੇਵੇ॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਜੇਹੜਾ ਜੀਵ ਜਗਤ ਵਿਚ ਜੰਮਦਾ ਹੈ ਉਸ ਨੂੰ ਜੰਮਣੋਂ ਕੋਈ ਰੋਕ ਨਹੀਂ ਸਕਦਾ, ਜੇਹੜਾ (ਮਰ ਕੇ ਇਥੋਂ) ਜਾਣ ਲਗਦਾ ਹੈ ਉਸ ਨੂੰ ਕੋਈ ਇਥੇ ਰੋਕ ਕੇ ਨਹੀਂ ਰੱਖ ਸਕਦਾ।ਪਦ ਅਰਥ ਆਵਤੁ = (ਸੰਸਾਰ ਵਿਚ) ਆਉਂਦਾ, ਜੰਮਦਾ। ਨ ਰਾਖਿਆ = ਨਹੀਂ ਰੋਕਿਆ। ਜਾਵਤੁ = ਜਗਤ ਤੋਂ ਜਾਂਦਾ, ਮਰਦਾ।
SikhNet (Spanish)Si nadie puede impedir la venida de nadie, ¿cómo puede impedir su ida?
ਜਿਸ ਤੇ ਹੋਆ, ਸੋਈ ਪਰੁ ਜਾਣੈ; ਜਾਂ ਉਸ ਹੀ ਮਾਹਿ ਸਮਾਇ ॥੧॥
jis te hoaa, soee par jaanai; jaan us hee maeh samaae |1|
Sant Singh KhalsaHe alone thoroughly understands this, from whom all beings come; all are merged and immersed in Him. ||1||
Manmohan SinghHe alone fully knows this mystery from whom mortal has welled up. When man realises the Lord, then merges he, in Him.
Manmohan Singh (Punjabi)ਕੇਵਲ ਉਹ ਹੀ ਇਸ ਰਾਜ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਜਿਸ ਤੋਂ ਪ੍ਰਾਣੀ ਉਤਪੰਨ ਹੋਇਆ ਹੈ। ਜਦ ਬੰਦਾ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ, ਤਾਂ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਜਿਸ ਵਾਹਿਗੁਰੂ ਤੇ ਇਹੁ ਜੀਵ ਹੂਆ ਹੈ, ਸੋਈ ਤਿਸ ਕੇ ਸਰੂਪ ਕੌ ਜਬ ਇਹ ਜੀਵ (ਪਰੁ) ਭਲੀ ਪਰਕਾਰ ਸੇ ਜਾਣੇ ਤਬ ਉਸੀ ਕੇ ਬੀਚ ਇਹੁ ਸਮਾਇ ਜਾਤਾ ਹੈ॥੧॥
Prof. Sahib Singhਜਿਸ ਪਰਮਾਤਮਾ ਤੋਂ ਜਗਤ ਪੈਦਾ ਹੁੰਦਾ ਹੈ, ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਜਗਤ-ਰਚਨਾ ਦੇ ਭੇਤ ਨੂੰ) ਉਹ ਪਰਮਾਤਮਾ ਹੀ ਠੀਕ ਤਰ੍ਹਾਂ ਜਾਣਦਾ ਹੈ (ਜੀਵ ਨੂੰ ਇਹ ਗੱਲ ਨਹੀਂ ਸੋਭਦੀ ਕਿ ਜਗਤ ਨੂੰ ਮਾੜਾ ਆਖ ਕੇ ਇਸ ਤੋਂ ਨਫ਼ਰਤ ਕਰ ਕੇ ਪਰੇ ਹਟੇ) ॥੧॥ਪਦ ਅਰਥ ਜਿਸ ਤੇ = ਜਿਸ ਪਰਮਾਤਮਾ ਤੋਂ। ਹੋਆ = ਪੈਦਾ ਹੋਇਆ ਹੈ। ਸੋਈ = ਉਹੀ, ਉਹੀ ਪਰਮਾਤਮਾ। ਪਰੁਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਮਾਹਿ = ਵਿਚ ॥੧॥
SikhNet (Spanish)Sólo lo entiende esto Aquél del que todos los seres vienen y en el que todos se inmergen y funden. (1)
ਤੂਹੈ. ਹੈ ਵਾਹੁ; ਤੇਰੀ ਰਜਾਇ ॥
toohai. hai vaahu; teree rajaae |
Sant Singh KhalsaWaaho! - You are Great, and Wondrous is Your Will.
Manmohan SinghO Lord, wondrous are thou and wondrous is Thy will.
Manmohan Singh (Punjabi)ਹੇ ਸੁਆਮੀ! ਅਸਚਰਜ ਤੂੰ ਹੈ, ਅਤੇ ਅਸਚਰਜ ਹੈ ਤੇਰਾ ਭਾਣਾ।
Fareedkot Teekaਹੇ ਵਾਹਿਗੁਰੂ! ਤੂੰ (ਵਾਹੁ) ਅਸਚਰਜ ਰੂਪ ਹੈਂ, ਜੋ ਤੇਰੀ ਰਜਾਇ ਹੈ, ਸੋਈ ਹੋਤੀ ਹੈ॥
Prof. Sahib Singhਹੇ ਪ੍ਰਭੂ! (ਇਸ ਜਗਤ ਦਾ ਰਚਨਹਾਰ) ਤੂੰ ਆਪ ਹੀ ਹੈਂ (ਤੂੰ ਆਪ ਹੀ ਇਸ ਨੂੰ ਆਪਣੀ ਰਜ਼ਾ ਅਨੁਸਾਰ ਪੈਦਾ ਕੀਤਾ ਹੈ) ਤੇਰੀ ਰਜ਼ਾ ਭੀ ਅਚਰਜ ਹੈ (ਭਾਵ, ਜੀਵਾਂ ਦੀ ਸਮਝ ਤੋਂ ਪਰੇ ਹੈ)।ਪਦ ਅਰਥ ਵਾਹੁ = ਅਚਰਜ।
SikhNet (Spanish)Wajo, eres Grandioso, y Maravillosa es Tu Voluntad,
ਜੋ ਕਿਛੁ ਕਰਹਿ. ਸੋਈ ਪਰੁ ਹੋਇਬਾ; ਅਵਰੁ. ਨ ਕਰਣਾ ਜਾਇ ॥੧॥ ਰਹਾਉ ॥
jo kichh kareh. soee par hoeibaa; avar. na karanaa jaae |1| rahaau |
Sant Singh KhalsaWhatever You do, surely comes to pass. Nothing else can happen. ||1||Pause||
Manmohan SinghWhatever Thou does, that for sure comes to pass. No one can do otherwise. Pause.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਲਿਸਚਿਤ ਉਹ ਹੀ ਹੁੰਦਾ ਹੈ। ਆਦਮੀ ਕੁਛ ਭੀ ਹੋਰ ਕਰ ਨਹੀਂ ਸਦਾ। ਠਹਿਰਾਉ।
Fareedkot Teekaਕਿਉਂਕਿ ਜੋ ਤੂੰ ਕਰਤਾ ਹੈਂ ਸੋਈ (ਪਰੁ) ਵਿਸੇਸ ਕਰ ਹੋਤਾ ਹੈ ਔਰ ਕਿਸੀ ਪਾਸੋਂ ਕੁਛ ਕੀਆ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ (ਜੀਵ ਦਾ ਇਹ ਅੰਞਾਣਪੁਣਾ ਹੈ ਕਿ ਤੇਰੇ ਰਚੇ ਜਗਤ ਤੋਂ ਨਫ਼ਰਤ ਕਰੇ, ਤੇ ਗ੍ਰਿਹਸਤ ਛੱਡ ਕੇ ਫ਼ਕੀਰ ਜਾ ਬਣੇ) ॥੧॥ ਰਹਾਉ ॥ਪਦ ਅਰਥ ਪਰੁ ਹੋਇਬਾ = ਜ਼ਰੂਰ ਹੋਵੇਗਾ ॥੧॥ ਰਹਾਉ ॥
SikhNet (Spanish)lo que haces eso de seguro ocurre, nada más puede suceder. (1-Pausa)
ਜੈਸੇ ਹਰਹਟ ਕੀ ਮਾਲਾ, ਟਿੰਡ ਲਗਤ ਹੈ; ਇਕ ਸਖਨੀ, ਹੋਰ ਫੇਰ ਭਰੀਅਤ ਹੈ ॥
jaise harahatt kee maalaa, ttindd lagat hai; ik sakhanee, hor fer bhareeat hai |
Sant Singh KhalsaThe buckets on the chain of the Persian wheel rotate; one empties out to fill another.
Manmohan SinghJust as the buckets hung on the chain of the Persian wheel rotate, emptying one and filling the other.
Manmohan Singh (Punjabi)ਜਿਸ ਤਰ੍ਹਾਂ ਹਲਟ ਦੀ ਮਾਲ੍ਹ ਨਾਲ ਲਟਕਦੀਆਂ ਹੋਇਆ ਟਿੰਡਾ ਇਕ ਖਾਲੀ ਹੁੰਦੀਆਂ ਅਤੇ ਹੋਰ ਭਰੀਦੀਆਂ ਚੱਕਰ ਕੱਟਦੀਆਂ ਹਨ।
Fareedkot Teekaਸੰਸਾਰ ਕੇ ਜੀਵੋਂ ਕੇ ਆਵਨੇ ਪਰ ਦ੍ਰਿਸ਼ਟਾਂਤ ਦੇਤੇ ਹੈਂ: ਜੈਸੇ ਹਰਹਟ ਕੀ ਮਾਹਲ ਮੇਂ ਟਿੰਡਾਂ ਲਗੀ ਹੂਈ ਹੋਤੀ ਹੈਂ। ਉਨ ਮੇਂ ਸੇ ਏਕ ਜਲ ਤੇ (ਸਖਨੀ) ਖਾਲੀ ਹੋਤੀ ਹੈ ਔਰ ਏਕ ਫੇਰ ਭਰੀਤੀ ਹੈ॥
Prof. Sahib Singhਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ।ਪਦ ਅਰਥ ਹਰਹਟ = ਹਰਟ। ਮਾਲਾ = ਮਹਲ। ਫੇਰਿ = ਮੁੜ।
SikhNet (Spanish)Las cubetas en cadena de la rueda persa rotan y una se vacía para llenar la otra.
ਤੈਸੋ ਹੀ ਇਹੁ ਖੇਲੁ ਖਸਮ ਕਾ; ਜਿਉ ਉਸ ਕੀ ਵਡਿਆਈ ॥੨॥
taiso hee ihu khel khasam kaa; jiau us kee vaddiaaee |2|
Sant Singh KhalsaThis is just like the Play of our Lord and Master; such is His Glorious Greatness. ||2||
Manmohan SinghSo is this play of the Lord, He acts as is His wondrous glory.
Manmohan Singh (Punjabi)ਉਹੋ ਜੇਹੀ ਹੀ ਹੈ ਸੁਆਮੀ ਦੀ ਇਹ ਖੇਡ। ਉਹ ਐਕੁਰ ਕਰਦਾ ਹੈ, ਜਿਸ ਤਰ੍ਹਾਂ ਦੀ ਹੈ ਉਸ ਦੀ ਅਦਭੁਤ ਪ੍ਰਭਤਾ।
Fareedkot Teekaਤੈਸੋ ਹੀ ਇਸ ਸੰਸਾਰ ਮੇਂ ਜੀਵੋਂ ਕਾ ਵਿਵਹਾਰੁ ਭੀ ਤਿਸ ਖਸਮ ਕਾ ਏਕੁ ਖੇਲੁ ਹੀ ਕੀਆ ਹੂਆ ਹੈ। ਜੈਸੇ ਤਿਸ ਕੀ ਇਛਾ ਹੋਤੀ ਹੈ, ਸੋਈ ਹੋਤਾ ਹੈ, ਭਾਵ ਏਕ ਸੰਪਤਾ ਕਰ ਪੂਰਨੁ ਹੋ ਜਾਤੇ ਹੈਂ ਏਕ ਖਾਲੀ ਹੋ ਜਾਤੇ ਹੈਂ॥੨॥
Prof. Sahib Singhਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ ਹੋਇਆ ਹੈ (ਕੁਝ ਇਥੋਂ ਕੂਚ ਕਰ ਕੇ ਥਾਂ ਖ਼ਾਲੀ ਕਰ ਜਾਂਦੇ ਹਨ, ਤੇ ਕੁਝ ਸਰੀਰ ਧਾਰ ਕੇ ਥਾਂ ਆ ਮੱਲਦੇ ਹਨ)। ਜਿਵੇਂ ਪਰਮਾਤਮਾ ਦੀ ਰਜ਼ਾ ਹੈ ਤਿਵੇਂ ਇਹ ਤਮਾਸ਼ਾ ਹੋ ਰਿਹਾ ਹੈ (ਇਸ ਤੋਂ ਨੱਕ ਵੱਟਣਾ ਫਬਦਾ ਨਹੀਂ) ॥੨॥ਪਦ ਅਰਥ ਖੇਲੁ = ਜਗਤ-ਰਚਨਾ ਦਾ ਤਮਾਸ਼ਾ ॥੨॥
SikhNet (Spanish)Así es el juego de Nuestro Señor y Maestro, tal es Su Gloriosa Grandeza. (2)
ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥
suratee kai maarag chal kai; ulattee nadar pragaasee |
Sant Singh KhalsaFollowing the path of intuitive awareness, one turns away from the world, and one's vision is enlightened.
Manmohan SinghWalking the way of Divine comprehension, man's vision is illumined and he turns his face away from the world.
Manmohan Singh (Punjabi)ਬ੍ਰਹਮ ਗਿਆਤ ਦੇ ਰਸਤੇ ਟੁਰਨ ਦੁਆਰਾ, ਆਦਮੀ ਦੀ ਦ੍ਰਿਸ਼ਟੀ ਰੋਸ਼ਨ ਹੋ ਜਾਂਦੀ ਹੈ ਅਤੇ ਦੁਨੀਆਂ ਵਲੋ ਉਹ ਆਪਣਾ ਮੂੰਹ ਮੋੜ ਲੈਂਦਾ ਹੈ।
Fareedkot Teekaਜਿਨੋਂ ਕੀ (ਸੁਰਤੀ) ਬੇਦ ਮਾਰਗ ਮੇਂ ਚਲ ਕੇ ਸੰਸਾਰ ਤੇ ਬ੍ਰਿਤੀ ਉਲਟੀ ਹੈ, ਤਿਨੋਂ ਕੋ ਬ੍ਰਹਮ ਦ੍ਰਿਸਟੀ ਪ੍ਰਕਾਸੀ ਹੈ॥
Prof. Sahib Singh(ਪਰ ਹਾਂ) ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ (ਭਾਵ, ਉਸ ਮਨੁੱਖ ਨੂੰ ਜੀਵਨ-ਜੁਗਤਿ ਦੀ ਸਹੀ ਸਮਝ ਪਈ ਹੈ) ਜਿਸ ਨੇ (ਜਗਤ ਦੇ ਰਚਨਹਾਰ) ਕਰਤਾਰ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤ ਮਾਇਆ ਦੇ ਮੋਹ ਵਲੋਂ ਹਟਾਈ ਹੈ।ਪਦ ਅਰਥ ਮਾਰਗਿ = ਰਸਤੇ ਤੇ। ਸੁਰਤੀ ਕੈ ਮਾਰਿਗ = ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ। ਉਲਟੀ = (ਮਾਇਆ ਦੇ ਮੋਹ ਵਲੋਂ) ਪਰਤਾਈ।
SikhNet (Spanish)Siguiendo el Sendero de la conciencia intuitiva, uno le da la espalda al mundo y su Visión se ilumina.
ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ; ਕਉਨੁ ਗਿਰਹੀ ਕਉਨੁ ਉਦਾਸੀ ॥੩॥
man veechaar dekh braham giaanee; kaun girahee kaun udaasee |3|
Sant Singh KhalsaContemplate this in your mind, and see, O spiritual teacher. Who is the householder, and who is the renunciate? ||3||
Manmohan SinghReflect over this in thy mind and see, O God's divine, as to who is the house holder and who the detached one.
Manmohan Singh (Punjabi)ਆਪਣੇ ਚਿੱਤ ਅੰਦਰ ਸੋਚ ਕੇ ਵੇਖ, ਹੇ ਰੱਬ ਨੂੰ ਜਾਣਨ ਵਾਲੇ! ਕਿਹੜਾ ਗ੍ਰਿਹਸਥੀ ਹੈ ਅਤੇ ਕਿਹੜਾ ਤਿਆਗੀ।
Fareedkot Teekaਤਾਂ ਤੇ ਹੇ ਬ੍ਰਹਮ ਗਿਆਨੀ ਜਨੋਂ! ਮਨ ਮੇਂ ਵੀਚਾਰ ਸੇ ਦੇਖਣਾ ਕਰੋ। ਤਿਸ ਹਰੀ ਤੇ ਬਿਨਾਂ ਕੌਨ ਗ੍ਰਹਸਤੀ ਹੈ ਔ ਕੌਨ ਉਦਾਸੀ ਹੈ? ਭਾਵ ਯੇਹਿ ਕਿ ਤਿਸ ਤੇ ਬਿਨਾਂ ਕੋਈ ਗ੍ਰਹਸਤੀ ਔ ਉਦਾਸੀ ਨਹੀਂ, ਸਭ ਰੂਪ ਓਹੀ ਹੈ॥੩॥
Prof. Sahib Singhਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਆਪਣੇ ਮਨ ਵਿਚ ਸੋਚ ਕੇ (ਅੱਖਾਂ ਖੋਲ੍ਹ ਕੇ) ਵੇਖ (ਜੇ ਸੁਰਤ ਟਿਕਾਣੇ ਤੇ ਨਹੀਂ ਹੈ; ਤਾਂ) ਨਾਹ ਹੀ ਗ੍ਰਿਹਸਤੀ ਜੀਵਨ-ਸਫ਼ਰ ਵਿਚ ਠੀਕ ਰਾਹੇ ਤੁਰ ਰਿਹਾ ਹੈ ਤੇ ਨਾਹ ਹੀ (ਉਹ ਮਨੁੱਖ ਜੋ ਆਪਣੇ ਆਪ ਨੂੰ) ਵਿਰਕਤ (ਸਮਝਦਾ ਹੈ) ॥੩॥ਪਦ ਅਰਥ ਮਨਿ = ਮਨ ਵਿਚ। ਵੀਚਾਰਿ = ਵਿਚਾਰ ਕੇ। ਬ੍ਰਹਮ ਗਿਆਨੀ = ਹੇ ਬ੍ਰਹਮ-ਗਿਆਨੀ! ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਗਿਰਹੀ = ਗ੍ਰਿਹਸਤੀ ॥੩॥
SikhNet (Spanish)Medita esto, oh Maestro Espiritual, ¿quién es el sostenedor de hogar y quién es el renunciante? (3)
ਜਿਸ ਕੀ ਆਸਾ. ਤਿਸ ਹੀ ਸਉਪਿ ਕੈ; ਏਹੁ ਰਹਿਆ ਨਿਰਬਾਣੁ ॥
jis kee aasaa. tis hee saup kai; ehu rahiaa nirabaan |
Sant Singh KhalsaHope comes from the Lord; surrendering to Him, we remain in the state of nirvaanaa.
Manmohan SinghHe, who is the Lord of hope, surrendering it to Him, this man remains detached.
Manmohan Singh (Punjabi)ਜਿਸ ਦੀ ਮਲਕੀਅਤ ਹੈ, ਇਹ ਉਮੈਦ ਇਸ ਨੂੰ ਉਸ ਦੇ ਸਮਰਪਨ ਕਰ ਦੇ ਇਹ ਇਨਸਾਨ ਨਿਰਲੇਪ ਵਿਚਰਦਾ ਹੈ।
Fareedkot Teekaਜਿਸ ਕੀ ਇਹ ਆਸਾ ਲਗਾਈ ਹੋਈ ਹੈ, ਤਿਸੀ ਕੌ ਸੌਂਪ ਕਰਕੇ, ਭਾਵ ਯੇਹਿ ਕਿ ਸਭ ਕਿਛ ਪਰਮੇਸ੍ਵਰ ਕੇ ਅਧੀਨ ਜਾਣ ਕੇ ਆਪ ਨਿਰਾਸ ਹੋ ਕੇ ਇਸ ਕੌ (ਨਿਰਬਾਣੁ) ਨਿਰਦੁਖ ਹੋ ਰਹਿਆ ਚਾਹੀਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ,ਪਦ ਅਰਥ ਨਿਰਬਾਣੁ = ਵਾਸਨਾ-ਰਹਿਤ।
SikhNet (Spanish)La Esperanza viene del Señor, entregándose a Él, permanecemos en el Estado de Nirvana.
ਜਿਸ ਤੇ ਹੋਆ ਸੋਈ ਕਰਿ ਮਾਨਿਆ; ਨਾਨਕ. ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
jis te hoaa soee kar maaniaa; naanak. girahee udaasee so paravaan |4|8|
Sant Singh KhalsaWe come from Him; surrendering to Him, O Nanak, one is approved as a householder, and a renunciate. ||4||8||
Manmohan SinghWhosoever worships Him, from whom he has sprung, O Nanak, approved is he, be he a householder or a renouncer.
Manmohan Singh (Punjabi)ਜਿਹੜਾ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ ਜਿਸ ਤੋਂ ਉਹ ਪੈਦਾ ਹੋਇਆਹੈ, ਹੇ ਨਾਨਕ! ਪ੍ਰਮਾਣੀਕ ਹੈ ਉਹ, ਭਾਵੇਂ ਉਹ ਘਰਬਾਰੀ ਹੈ ਯਾ ਵਿਰਕਤ।
Fareedkot Teekaਜਿਸ ਵਾਹਿਗੁਰੂ ਤੇ ਇਹੁ ਸੰਸਾਰ ਹੋਇਆ ਹੈ, ਸੋਈ ਜਿਸ ਨੇ (ਮਾਨਿਆ) ਮਨਨ ਕੀਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਚਾਹੇ ਗ੍ਰਹਸਤੀ ਹੋ ਚਾਹੇ ਉਦਾਸੀ ਹੋਵੇ ਸੋਈ ਪਰਵਾਂਨ ਹੋਤਾ ਹੈ॥੪॥੮॥☬ਨਾਮ ਜਪਨੇ ਕੇ ਉਪਦੇਸੁ ਉਚਾਰਨ ਕਰਤੇ ਹੈਂ:
Prof. Sahib Singhਤੇ ਇਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਹੇ ਨਾਨਕ! ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ ॥੪॥੮॥ਪਦ ਅਰਥ ਸੋਈ = ਉਸੇ ਪ੍ਰਭੂ ਨੂੰ। ਕਰਿ = ਕਰ ਕੇ, (ਰਜ਼ਾ ਦਾ ਮਾਲਕ) ਜਾਣ ਕੇ। ਮਾਨਿਆ = ਮੰਨਿਆ, ਆਪਣਾ ਮਨ ਜੋੜਿਆ। ਪਰਵਾਣੁ = ਕਬੂਲ ॥੪॥੮॥
SikhNet (Spanish)Venimos de Él y entregándose a Él, oh dice Nanak, uno es aprobado como sostenedor de hogar y como renunciante. (4-8)